ਸ਼ਿਵ ਕੁਮਾਰ ਬਟਾਲਵੀ: ਬਦ-ਅਸੀਸ | Shiv Kumar Batalvi: Badd-Asees

Поделиться
HTML-код
  • Опубликовано: 11 окт 2024
  • An extremely beautiful and poignant composition by the BIRHA DA SULTAN*:
    Some help with the meanings:
    ਸੰਦਲੀ/sandali: yellowish, sandal-like; ਛੰਭ/chhambh: pond; ਕੱਮੀ/kammi: lily; ਤਤੀਰੀ/tateeri: constant flow; ਕਸੀਸਾਂ/kaseesaan: curses; ਗਿਰਝਾਂ/girjhaan: vultures; ਕਰੰਗ/karang: skeleton; ਵਸਾਰਾਂ (ਵਿਸਾਰ)/vasaaraan: forgottens; ਬਿੰਬ/bimb: bubble, reflection; ਬੱਬਰੀ/babbri: broken piece of an earthen lamp; ਟੋਟਰੂ/tottru: a bird (Senegal dove); ਗੋਲ੍ਹਾਂ/gollhaan: a kind of fruit that birds eat; ਕੁੰਜ/kunj: snake shed skin (moulting); ਛੱਜ/chhajj: a device made of reeds to clean grains; ਤਾਅ/taa: heat; ਕੱਕਰ/kakkar: snow, extreme cold; ਚਾਟ/chaat: addiction; ਅਵੱਲੀ/avalli: different, unique; ਭਾਸਣ/bhaasann: appear; ਸਿੰਮਣਾ/simmanna: exude; ਕੂਲ/kool: breeze; ਵੰਞਾਣਾ/wanhjaana: spend; ਬਗਲੀ/bagli: a bag for clooecting charity; ਰੋਹੀ/rohi:a wilderness; ਭਖੜਾ/bhakhda: a yellow thorny flower (also used in some medication) ਕੱਥ/katth: katha, story; ਆਲਮ/aalam: world
    Errors and omissions excepted...
    ਯਾਰੜਿਆ ! ਰੱਬ ਕਰਕੇ ਮੈਨੂੰ, ਪੈਣ ਬਿਰਹੋਂ ਦੇ ਕੀੜੇ ਵੇ ।
    ਨੈਣਾਂ ਦੇ ਦੋ ਸੰਦਲੀ ਬੂਹੇ, ਜਾਣ ਸਦਾ ਲਈ ਭੀੜੇ ਵੇ ।
    ਯਾਦਾਂ ਦਾ ਇਕ ਛੰਭ ਮਟੀਲਾ, ਸਦਾ ਲਈ ਸੁੱਕ ਜਾਏ ਵੇ ।
    ਖਿੜੀਆਂ ਰੂਪ ਮੇਰੇ ਦੀਆਂ ਕੱਮੀਆਂ, ਆ ਕੋਈ ਢੋਰ ਲਤੀੜੇ ਵੇ ।
    ਬੰਨ੍ਹ ਤਤੀਰੀ ਚੋਵਣ ਦੀਦੇ, ਜਦ ਤੇਰਾ ਚੇਤਾ ਆਵੇ ਵੇ ।
    ਐਸਾ ਸਰਦ ਭਰਾਂ ਇਕ ਹਉਕਾ, ਟੁੱਟ ਜਾਵਣ ਮੇਰੇ ਬੀੜੇ ਵੇ ।
    ਇਉਂ ਕਰਕੇ ਮੈਂ ਘਿਰ ਜਾਂ ਅੜਿਆ, ਵਿਚ ਕਸੀਸਾਂ ਚੀਸਾਂ ਵੇ ।
    ਜਿਉਂ ਗਿਰਝਾਂ ਦਾ ਟੋਲਾ ਕੋਈ, ਮੋਇਆ ਕਰੰਗ ਧਰੀੜੇ ਵੇ ।
    ਲਾਲ ਬਿੰਬ ਹੋਠਾਂ ਦੀ ਜੋੜੀ, ਘੋਲ ਵਸਾਰਾਂ ਪੀਵੇ ਵੇ ।
    ਬੱਬਰੀਆਂ ਬਣ ਰੁਲਣ ਕੁਰਾਹੀਂ, ਮਨ ਮੰਦਰ ਦੇ ਦੀਵੇ ਵੇ ।
    ਆਸਾਂ ਦੀ ਪਿੱਪਲੀ ਰੱਬ ਕਰਕੇ, ਤੋੜ ਜੜ੍ਹੋਂ ਸੁੱਕ ਜਾਏ ਵੇ ।
    ਡਾਰ ਸ਼ੌਕ ਦੇ ਟੋਟਰੂਆਂ ਦੀ, ਗੋਲ੍ਹਾਂ ਬਾਝ ਮਰੀਵੇ ਵੇ ।
    ਮੇਰੇ ਦਿਲ ਦੀ ਹਰ ਇਕ ਹਸਰਤ, ਬਨਵਾਸੀਂ ਟੁਰ ਜਾਏ ਵੇ ।
    ਨਿੱਤ ਕੋਈ ਨਾਗ ਗ਼ਮਾਂ ਦਾ, ਮੇਰੀ ਹਿੱਕ ‘ਤੇ ਕੁੰਜ ਲਹੀਵੇ ਵੇ ।
    ਬੱਝੇ ਚੌਲ ਉਮਰ ਦੀ ਗੰਢੀਂ, ਸਾਹਵਾਂ ਦੇ ਡੁੱਲ੍ਹ ਜਾਵਣ ਵੇ ।
    ਚਾੜ੍ਹ ਗ਼ਮਾਂ ਦੇ ਛੱਜੀਂ ਕਿਸਮਤ ਰੋ ਰੋ ਰੋਜ਼ ਛਟੀਵੇ ਵੇ ।
    ਐਸੀ ਪੀੜ ਰਚੇ ਮੇਰੇ ਹੱਡੀਂ, ਹੋ ਜਾਂ ਝੱਲ-ਵਲੱਲੀ ਵੇ ।
    ਤਾਅ ਕੱਕਰਾਂ ‘ਚੋਂ ਭਾਲਣ ਦੀ, ਮੈਨੂੰ ਪੈ ਜਾਏ ਚਾਟ ਅਵੱਲੀ ਵੇ ।
    ਭਾਸਣ ਰਾਤ ਦੀ ਹਿੱਕ ਤੇ ਤਾਰੇ, ਸਿੰਮਦੇ ਸਿੰਮਦੇ ਛਾਲੇ ਵੇ ।
    ਦਿਸੇ ਬਦਲੀ ਦੀ ਟੁਕੜੀ ਜਿਉਂ ਜ਼ਖ਼ਮੋਂ ਪੀਕ ਉਥੱਲੀ ਵੇ ।
    ਸੱਜਣਾ ਤੇਰੀ ਭਾਲ ‘ਚ ਅੜਿਆ, ਇਉਂ ਕਰ ਉਮਰ ਵੰਞਾਵਾਂ ਵੇ ।
    ਜਿਉਂ ਕੋਈ ਵਿਚ ਪਹਾੜਾਂ ਕਿਧਰੇ, ਵਗੇ ਕੂਲ ਇਕੱਲੀ ਵੇ ।
    ਮੰਗਾਂ ਗਲ ਵਿਚ ਪਾ ਕੇ ਬਗਲੀ, ਦਰ ਦਰ ਮੌਤ ਦੀ ਭਿੱਖਿਆ ਵੇ ।
    ਅੱਡੀਆਂ ਰਗੜ ਮਰਾਂ ਪਰ ਮੈਨੂੰ ਮਿਲੇ ਨਾ ਮੌਤ ਸਵੱਲੀ ਵੇ ।
    ਘੋਲੀ ਸ਼ਗਨਾਂ ਦੀ ਮੇਰੀ ਮਹਿੰਦੀ ਜਾਂ ਦੂਧੀ ਹੋ ਜਾਏ ਵੇ ।
    ਹਰ ਸੰਗਰਾਂਦ ਮੇਰੇ ਘਰ ਕੋਈ ਪੀੜ ਪਰਾਹੁਣੀ ਆਏ ਵੇ ।
    ਲੱਪ ਕੁ ਹੰਝੂ ਮੁੱਠ ਕੁ ਪੀੜਾਂ, ਹੋਵੇ ਪਿਆਰ ਦੀ ਪੂੰਜੀ ਵੇ ।
    ਜਿਉਂ ਜਿਉਂ ਕਰਾਂ ਉਮਰ ‘ਚੋਂ ਮਨਫ਼ੀ, ਤਿਉਂ ਤਿਉਂ ਵਧਦੀ ਜਾਏ ਵੇ ।
    ਜ਼ਿੰਦਗੀ ਦੀ ਰੋਹੀ ਵਿਚ ਸੱਜਣਾਂ, ਵਧਦੀਆਂ ਜਾਣ ਉਜਾੜਾਂ ਵੇ ।
    ਜਿਉਂ ਭਖੜੇ ਦਾ ਇਕ ਫੁੱਲ ਪੱਕ ਕੇ, ਸੂਲਾਂ ਚਾਰ ਬਣਾਏ ਵੇ ।
    ਜਿਊਂਦੇ ਜੀ ਅਸੀਂ ਕਦੇ ਨਾ ਮਿਲੀਏ, ਬਾਅਦ ਮੋਇਆਂ ਪਰ ਸੱਜਣਾ ਵੇ ।
    ਪਿਆਰ ਅਸਾਡੇ ਦੀ ਕੱਥ ਸੁੱਚੜੀ, ਆਲਮ ਕੁੱਲ ਸੁਣਾਏ ਵੇ ।
    *This epithet was conferred upon Shiv by another legendary poet Amrita Pritam.
    credits:
    • Best of Romantic Cinem...
    Shiv Kumar Batalvi
    pixabay.com
    videoguru
    curvy weirdo and
    Dr Ramesh Kumar
    Website: www.mohanjeetku...
    Profile: www.amazon.com/...
    Facebook: / kaviemkay
    #eMKay-Shayari
    #punjabikavita
    #punjabi
    #shivkumarbatalvi
    #punjabipoetry
    ‪@eMKay-Shayari‬
    Shiv Kumar Batalvi Songs

Комментарии • 12