ਲਵ ਮੈਰਿਜ ਕਰਵਾ ਕੇ ਵਹੁਟੀ ਭੇਜੀ ਕਨੇਡਾ, ਉੱਥੇ ਜਾ ਕੇ ਮੁੱਕਰੀ ਤਾਂ ਦੁੱਖ ਵਿੱਚ ਮੁੰਡਾ ਹੋ ਗਿਆ ਮਾਨਸਿਕ ਰੋਗੀl

Поделиться
HTML-код
  • Опубликовано: 9 сен 2024
  • _ਸਹੁਰਾ ਪਰਿਵਾਰ ਵੱਲੋਂ ਆਪਣੀ ਨੂੰਹ ਨੂੰ ਇਸ ਆਸ ਵਿੱਚ ਵਿਦੇਸ਼ ਭੇਜ ਦਿੱਤਾ ਜਾਂਦਾ ਹੈ ਕਿ ਉਹ ਉੱਥੇ ਜਾ ਕੇ ਉਹਨਾਂ ਦੇ ਪੁੱਤਰ ਨੂੰ ਵੀ ਵਿਦੇਸ਼ ਵਿੱਚ ਬੁਲਾ ਲਵੇਗੀ ਪਰ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ ਜਿਨਾਂ ਵਿੱਚ ਵਿਦੇਸ਼ ਜਾ ਕੇ ਲੜਕੀ ਮੁੱਕਰ ਜਾਂਦੀ ਹੈ। ਅਜਿਹਾ ਹੀ ਇੱਕ ਹੋਰ ਮਾਮਲਾ ਗੁਰਦਾਸਪੁਰ ਦੇ ਥਾਣਾ ਦੋਰਾਂਗਲਾ ਦੇ ਪਿੰਡ ਦਬੂੜੀ ਤੋ ਸਾਹਮਣੇ ਆਇਆ ਹੈ ਜਿੱਥੋਂ ਦੇ ਇੱਕ ਪਰਿਵਾਰ ਨੇ ਆਪਣੇ ਲੜਕੇ ਵੱਲੋਂ ਲਵ ਮੈਰਿਜ ਕਰਵਾਉਣ ਤੋਂ ਬਾਅਦ ਆਪਣੀ ਨੂੰਹ ਨੂੰ ਲੱਖਾਂ ਰੁਪਏ ਖਰਚ ਕਰਕੇ ਕਨੇਡਾ ਭੇਜਿਆ ਤਾਂ ਜੋ ਉਹਨਾਂ ਦੀ ਨੂੰਹ ਉਹਨਾਂ ਦੇ ਲੜਕੇ ਨੂੰ ਵੀ ਵਿਦੇਸ਼ ਬੁਲਾ ਕੇ ਸੈਟਲ ਕਰਵਾ ਦੇਵੇ ਪਰ ਕੈਨੇਡਾ ਜਾ ਕੇ ਲੜਕੀ ਮੁੱਕਰ ਗਈ ਅਤੇ ਜਦੋਂ ਲੜਕਾ ਆਪਣੇ ਖਰਚੇ ਤੇ ਲੜਕੀ ਦੀ ਮਰਜ਼ੀ ਤੋਂ ਬਿਨਾਂ ਕਨੈਡਾ ਚਲਾ ਗਿਆ ਤਾਂ ਉਥੇ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਣ ਲੱਗੀਆਂ।ਇਸ ਗਮ ਵਿੱਚ ਲੜਕਾ ਵੀ ਮਾਨਸਿਕ ਰੋਗੀ ਹੋ ਰਿਹਾ ਹੈ। ਦੁਖੀ ਹੋ ਕੇ ਪਰਿਵਾਰ ਵਾਲਿਆਂ ਨੇ ਲੜਕੀ ਦੇ ਪਰਿਵਾਰ ਖਿਲਾਫ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਦੂਜੇ ਪਾਸੇ ਪੁਲਿਸ ਵੱਲੋਂ ਲੜਕੀ ਉਸਦੇ ਪਿਤਾ ਅਤੇ ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
    ਜਾਣਕਾਰੀ ਦਿੰਦਿਆਂ ਪਿੰਡ ਦਬੂੜੀ ਦੇ ਰਹਿਣ ਵਾਲੇ ਰਸ਼ਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਲੜਕੇ ਜੁਗਰਾਜ ਸਿੰਘ ਦੀ ਜਨਵਰੀ 2018 ਵਿੱਚ ਅਮਨਦੀਪ ਕੌਰ ਨਾਲ ਲਵ ਮੈਰਿਜ ਹੋਈ ਸੀ। ਲੜਕੀ ਦੇ ਪਰਿਵਾਰ ਨਾਲ ਕੀਤੇ ਇਕਰਾਰ ਅਨੁਸਾਰ‌ ਅਮਨਦੀਪ ਕੌਰ ਨੂੰ ਆਈਲੈਟਸ ਕਰਵਾ ਕੇ ਪਹਿਲਾਂ ਉਹਨਾਂ ਨੇ ਉਸ ਨੂੰ ਅਮਰੀਕਾ ਅਤੇ ਫੇਰ ਨਿਊਜ਼ੀਲੈਂਡ ਭੇਜਣ ਲਈ ਫਾਈਲ ਲਗਾਈ ਪਰ ਗੱਲ ਨਹੀਂ ਬਣੀ। ਮਾਰਚ 2019 ਵਿੱਚ ਉਸ ਦੀ ਕਨੇਡਾ ਦੀ ਫਾਈਲ ਲੱਗ ਗਈ ਅਤੇ ਲੱਖਾਂ ਰੁਪਏ ਲਗਾ ਕੇ ਉਸਨੂੰ ਕਨੇਡਾ ਭੇਜ ਦਿੱਤਾ। ਕੁਝ ਮਹੀਨੇ ਬਾਅਦ ਹੀ ਉਹ ਵਾਪਸ ਆਈ ਅਤੇ ਇੱਕ ਮਹੀਨਾ ਪਰਿਵਾਰ ਨਾਲ ਰਹਿਣ ਤੋਂ ਬਾਅਦ ਫਿਰ ਕਨੇਡਾ ਚਲੀ ਗਈ ਅਤੇ ਵਾਅਦਾ ਕੀਤਾ ਕਿ ਜਲਦੀ ਹੀ ਉਹ ਜੁਗਰਾਜ ਸਿੰਘ ਨੂੰ ਵੀ ਕਨੇਡਾ ਬੁਲਾ ਲਵੇਗੀ। ਇਸ ਵਾਰ ਵੀ ਸਾਰਾ ਖਰਚਾ ਉਹਨਾਂ ਵੱਲੋਂ ਹੀ ਕੀਤਾ ਗਿਆ ਸੀ। ਉਸ ਤੋਂ ਬਾਅਦ ਬਾਰ ਬਾਰ ਕਹੇ ਜਾਣ ਦੇ ਬਾਵਜੂਦ ਵੀ ਜੁਗਰਾਜ ਸਿੰਘ ਨੂੰ ਅਮਨਦੀਪ ਕੌਰ ਨੇ ਉੱਥੇ ਨਹੀਂ ਬੁਲਾਇਆ ਅਤੇ ਉਸ ਦੇ ਕਾਗਜ਼ ਲਗਾਉਣ ਵਿੱਚ ਟਾਲ ਮਟੋਲ ਕਰਨ ਲੱਗੀ ਤਾਂ ਲੜਕੀ ਦੇ ਰਿਸ਼ਤੇਦਾਰਾਂ ਨੂੰ ਇਕੱਠਾ ਕਰਕੇ ਅਤੇ ਉਹਨਾਂ ਨਾਲ ਸਲਾਹ ਕਰਕੇ ਉਹਨਾਂ ਨੇ ਜੁਗਰਾਜ ਸਿੰਘ ਨੂੰ ਆਪਣੇ ਖਰਚੇ ਤੇ ਪਿਛਲੇ ਸਾਲ ਕੈਨੇਡਾ ਭੇਜ ਦਿੱਤਾ ਪਰ ਅਮਨਦੀਪ ਉਸ ਨੂੰ ਲੈਣ ਨਹੀਂ ਆਈ ਅਤੇ ਨਾ ਹੀ ਉਸਨੂੰ ਆਪਣੇ ਨਾਲ ਰੱਖਣ ਲਈ ਤਿਆਰ ਹੋਈ ਉਲਟਾ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ । ਕਨੇਡਾ ਵਿੱਚ ਉਹ ਆਪਣੇ ਰਿਸ਼ਤੇਦਾਰਾਂ ਕੋਲ ਚਲਾ ਗਿਆ ਤੇ ਇਸੇ ਦੁੱਖ ਵਿੱਚ ਮਾਨਸਿਕ ਰੋਗੀ ਹੋ ਗਿਆ ਜਿਸ ਨੂੰ ਕਾਫੀ ਮਸ਼ੱਕਤ ਤੋਂ ਬਾਅਦ ਉਹ ਆਪਣੇ ਖਰਚੇ ਤੇ ਵਾਪਸ ਭਾਰਤ ਲੈ ਕੇ ਆਏ ਹਨ ਅਤੇ ਹੁਣ ਉਸ ਦਾ ਇਲਾਜ ਕਰਵਾ ਰਹੇ ਹਨ। ਉਹਨਾਂ ਕਿਹਾ ਕਿ ਅਮਨਦੀਪ ਕੌਰ ਨੂੰ ਵਿਦੇਸ਼ ਭੇਜਣ ਵਿੱਚ ਹੁਣ ਤੱਕ ਉਹਨਾਂ ਦਾ ਲਗਭਗ 34 ਲੱਖ ਰੁਪਿਆ ਖਰਚ ਹੋ ਹਨ।ਚੁੱਕਿਆ ਹੈ। ਉਹਨਾਂ ਪੁਲਿਸ ਨੂੰ ਅਮਨਦੀਪ ਅਤੇ ਉਸਦੇ ਪਰਿਵਾਰ ਦੇ ਖਿਲਾਫ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਅਮਨਦੀਪ ਨੂੰ ਵਿਦੇਸ਼ ਭੇਜਣ ਲਈ ਜਿੰਨਾ ਖਰਚਾ ਉਹਨਾਂ ਵੱਲੋਂ ਕੀਤਾ ਗਿਆ ਹੈ ਉਹ ਵਾਪਸ ਦਵਾਇਆ ਜਾਏ ਅਤੇ ਉਸਦੇ ਅਤੇ ਉਸਦੇ ਪਰਿਵਾਰ ਦੇ ਖਿਲਾਫ ਕਾਰਵਾਈ ਕੀਤੀ ਜਾਵੇ।
    _ਉਥੇ ਹੀ ਡੀਐਸਪੀ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਰਸ਼ਪਾਲ ਸਿੰਘ ਨੇ ਦੋਸ਼ ਲਗਾਇਆ ਸੀ ਕਿ ਉਸ ਦੇ ਲੜਕੇ ਜੁਗਰਾਜ ਸਿੰਘ ਨੂੰ ਵਿਦੇਸ਼ ਬੁਲਾ ਕੇ ਪੀਆਰ ਦਵਾਉਣ ਦੇ ਇਕਰਾਰ ਤੋਂ ਉਹਨਾਂ ਦੀ ਨੂੰਹ ਅਮਨਦੀਪ ਕੌਰ ਮੁਕਰ ਗਈ ਹੈ ਤੇ ਉੱਥੇ ਕਿਸੇ ਹੋਰ ਨਾਲ ਲੈ ਰਹੇ ਹੀ ਹੈ।ਡੀਐਸਪੀ ਰੈਂਕ ਦੇ ਅਧਿਕਾਰੀ ਵੱਲੋਂ ਇਨਕੁਆਇਰੀ ਤੋਂ ਬਾਅਦ ਲੜਕੀ ਅਮਨਦੀਪ ਕੌਰ ਅਤੇ ਉਸਦੇ ਮਾਤਾ ਪਿਤਾ ਦੇ ਖਿਲਾਫ ਧੋਖਾਧੜੀ ਅਤੇ ਹੋਰ ਬਣਦੀਆਂ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
    #todaynews #msnews #gurdaspurnews
    M S News Mukerian channel subscribe pls

Комментарии • 12

  • @sanjogtarani3997
    @sanjogtarani3997 Месяц назад +6

    ਬੀਬੀ ਜੀ ਜਿਹੜੀ ਮਾਂ ਬਾਪ ਦੀ ਨਹੀਂ ਬਣੀ ਉਹ ਤੁਹਾਡੀ ਕਿਥੋਂ ਬਣੇਗੀ ਸ਼ਰੀਫ਼ ਕੁੜੀਆਂ ਭੱਜਦੀਆਂ ਨਹੀਂ ਹਨ

  • @tonyroy8123
    @tonyroy8123 Месяц назад +4

    ਪੰਜਾਬੀਆਂ ਨੂੰ ਅੱਗ ਲੱਗ ਗਈ ਹੈ। ਅਮਰੀਕਾ ਕੈਨੇਡਾ, ਅਮਰੀਕਾ ਕੈਨੇਡਾ...ਆਗ ਲਗੀ ਹੋਇ ਹੈ।

  • @harjitsingh127
    @harjitsingh127 6 месяцев назад +7

    ਬੇੜਾ ਗ਼ਰਕ ਹੋਇਆ ਆ ਪੰਜਾਬ ਦੀਆ ਕੁੜੀਆ ਦਾ

  • @sukhvindersinghmavi9774
    @sukhvindersinghmavi9774 6 месяцев назад +2

    Depot honi chaidi

  • @sarbjeetkaur1179
    @sarbjeetkaur1179 Месяц назад +2

    Pkka Nrka vich javegi kudi

  • @RanjeetSandhu-ne4wr
    @RanjeetSandhu-ne4wr 25 дней назад +2

    ਹੋਰ ਕਿਸੇ ਨਾਲ ਸੈੱਟ ਹੋ ਗਈ ਹੋਣੀ

  • @kashbassey9149
    @kashbassey9149 19 дней назад

    What is the girls name
    Village
    Parents name?

  • @Thakurboy777
    @Thakurboy777 5 месяцев назад +2

    Kuch saal pehle lovepreet case bhi hoya c. Fir bhi asi ohi galti kr rhe hai. Nuha ja kudiya nu bahar na bejo.

  • @sanjogtarani3997
    @sanjogtarani3997 Месяц назад +3

    ਹੋਰ ਬਾਹਰ ਜਾਉ ਕੁੜੀਆਂ ਜੋਂ ਕਰਦੀਆਂ ਹਨ ਸਹੀ ਨਹੀਂ ਹੈ

  • @user-dx1hm5ni9s
    @user-dx1hm5ni9s Месяц назад +2

    Chabla. Ne. Gad. Pata ji

  • @shortchannel287
    @shortchannel287 6 месяцев назад +1

    😂