ਸੀਰੀ ਤੋਂ ਤੀਹ ਕਿੱਲਿਆਂ ਦੀ ਖੇਤੀ ਤੱਕ ਦਾ ਸਫਰ EP-02 l Uncut By Rupinder Sandhu

Поделиться
HTML-код
  • Опубликовано: 2 фев 2025

Комментарии •

  • @SatnamSingh-kp8pe
    @SatnamSingh-kp8pe 6 месяцев назад +38

    ਇਹੋ ਜੇਹੇ ਬੰਦਿਆਂ ਦੀ ਇੰਟਰਵਿਊ ਕਰਨੀ ਚਾਹੀਦੀ ਹੈ ਤਾਂ ਜੋਂ ਪੰਜਾਬ ਦਾ ਯੂਥ ਇਹਨਾਂ ਮਿਹਨਤੀ ਬੰਦਿਆਂ ਨੂੰ ਦੇਖ ਕੇ ਪੰਜਾਬ ਛੱਡਣ ਦਾ ਫੈਸਲਾ ਬਦਲ ਲੈਣ ਤੇ ਏਥੇ ਹੀ ਮਿਹਨਤ ਕਰਕੇ ਪੰਜਾਬ ਨੂੰ ਰੰਗਲਾ ਤੇ ਖੁਸ਼ਹਾਲ ਬਣਾਉਣ

  • @harjitsingh7150
    @harjitsingh7150 6 месяцев назад +148

    ਜਿਹੜੇ ਜ਼ਿਮੀਂਦਾਰਾਂ ਨੇ ਏਨੀ ਮੱਦਦ ਕੀਤੀ ਹੈ ਉਹਨਾਂ ਨੂੰ ਵੀ ਸਲਾਮ

  • @Amit.1985-s9w
    @Amit.1985-s9w 6 месяцев назад +57

    ਯਕੀਨ ਹੀ ਨਹੀਂ ਹੁੰਦਾ ਕੇ ਪੰਜਾਬ ਚ ਹੱਲੇ ਵੀ ਲੋਕ ਏਨੇ ਮੇਹਨਤੀ ਨੇ.ਕੋਈ ਦਿਖਾਵਾ ਨਹੀਂ ਕੋਈ ਮੜਕ ਨਹੀਂ ਕੋਈ ਹੁਲੜਬਾਜੀ ਨੀਂ.ਇਹ ਅਸਲੀ ਕਿਸਾਨ ਨੇ .

  • @gurbaxsingh6335
    @gurbaxsingh6335 6 месяцев назад +128

    ਪੰਜਾਬ ਵਿੱਚ ਬਹੁਤ ਕੁਝ ਹੈ।ਪਰ ਸਾਨੂੰ ਪੰਜਾਬੀਆ ਨੂੰ ਫੁਕਰ ਪੁਣੇ ਨੇ ਮਾਰਿਆ ।ਵੀਰ ਨੂੰ ਸਲਾਮ ਹੈ ਇਸ ਦੀ ਸਫਲਤਾ ਲਈ ਪਰਮਾਤਮਾ ਹੋਰ ਤਰੱਕੀਆਂ ਬਖਸਣ ।

  • @berjinderkuar7121
    @berjinderkuar7121 6 месяцев назад +150

    ਇੰਟਰਵਿਊ ਲਈ ਬਹੁਤ ਵਧੀਆ ਟੋਪਿਕ ਚੁਣਿਆ ਰੁਪਿੰਦਰ ਇਹੋ ਜਿਹੇ ਬੰਦੇ ਚੁਣਿਆ ਕਰੋ ਤੁਹਾਡੀ ਚੋਣ ਬਹੁਤ ਵਧੀਆ ਹੈ ਖੂਬ ਤਰੱਕੀ ਕਰੋ ਰੱਬ ਮੇਹਰ ਬਣਾਈ ਰੱਖੇ

  • @ranagnz7442
    @ranagnz7442 6 месяцев назад +31

    ਜਿਹੜੇ ਜ਼ਿਮੀਦਾਰ ਵੀਰ ਨੇ ਇਹਨਾਂ ਨੂੰ ਪ੍ਰੇਰਿਆ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ 🙏

  • @BalbirSingh-xt2ud
    @BalbirSingh-xt2ud 6 месяцев назад +58

    ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ ll

  • @gurdevsinghaulakh7810
    @gurdevsinghaulakh7810 6 месяцев назад +42

    ਬਹੁਤ ਮਿਹਨਤੀ ਤੇ ਸਿਆਣਾ ਤੇ ਦਿਲ ਦਾ ਸਾਫ ਹੈ ,ਰੱਬ ਭਾਗ ਲਾਓਂਦਾ ਹੈ,

  • @jagmeetgrewal5275
    @jagmeetgrewal5275 6 месяцев назад +95

    ਜਿਸ ਬੰਦੇ ਨੇ ਵੀਰ ਨੂੰ ਅੱਗੇ ਵਧਣ ਲਈ ਪਰੇਰਿਆ ਅਤੇ ਮਦਦ ਵੀ ਕੀਤੀ, ਉਹ ਵੀ ਬੜੀ ਮਹਾਨ ਸੋਚ ਦਾ ਮਾਲਕ ਹੈ, ਦਰਅਸਲ ਇਹੋ ਜਿਹੇ ਬੰਦੇ ਵੀ ਬਹੁਤ ਥੋੜੇ ਹੀ ਹਨ ਜੋ ਦੂਜਿਆਂ ਦੀ ਮਿਹਨਤ ਦਾ ਇਸ ਤਰ੍ਹਾਂ ਮੁੱਲ ਮੋੜਦੇ ਹੋਣ

    • @charnjeetmiancharnjeetmian6367
      @charnjeetmiancharnjeetmian6367 6 месяцев назад +7

      ਸਹੀ ਗੱਲ ਆ ਵੀਰੇ ਪੈਸੇ ਦੇਣ ਵਾਲ਼ਾ ਚੰਗੀ ਸੋਚ ਦਾ ਮਾਲਕ ਸੀ।ਨਹੀਂ ਤਾਂ ਕੰਮੀ ਕਮੀਨ ਨੂੰ ਅੱਗੇ ਵਧਦਾ ਕੋਈ ਨੀ ਦੇਖਦਾ। ਮੈਂ ਆਪ ਦੇਖੇ ਸਾਡੇ ਪਿੰਡ ਕਈ ਜਿੰਮੀਦਾਰ ਛੋਟੇ ਪਾਲ਼ੀ ਮੁੰਡਿਆਂ ਨੂੰ ਬਿਨਾਂ ਦੱਸੇ ਚਾਹ ਚ ਪੋਸਤ ਉਬਾਲ਼ ਕੇ ਦਿੰਦੇ ਰਹੇ,ਜਵਾਨੀ ਤੱਕ ਆਉਂਦੇ ਆਉਂਦੇ ਓਹ ਨਸ਼ੇ ਤੇ ਲੱਗ ਚੁੱਕੇ ਸੀ,ਤੇ ਸਿਰਫ਼ ਨਸ਼ਾ ਪੂਰਾ ਕਰਨ ਜੋਗੇ ਪੈਸੇ ਦਿੰਦੇ ਰਹੇ

  • @darshansinghkhosa6375
    @darshansinghkhosa6375 6 месяцев назад +52

    ਕੰਮ ਦੀ ਪੁਜਾ ਕਰਨ ਵਾਲਾ ਸਾਫ ਸੁਥਰਾ ਮਨੁੱਖ ਸਲਾਮ ਹੈ ਵੀਰ ਨੂੰ 🙏

  • @BaljinderSingh-pb7tp
    @BaljinderSingh-pb7tp 6 месяцев назад +29

    Rupinder.sandhu.ਮੈਡਮ. ਸਲਾਮ ਤੁਹਾਡੀ ਸਾਦਗੀ ਅਤੇ ਸੁਆਲ ਕੀਤੇ ਲਾਜਵਾਬ ਤੇ.ਮਿਹਨਤ ਦਾ ਫਲ ਮਿਠਾ ਹੁੰਦਾ

  • @gillzcreation408
    @gillzcreation408 6 месяцев назад +25

    ਬਹੁਤ ਸੂਝਵਾਨ ਵਿਅਕਤੀ ਲੱਗਦੇ ਨੇ ਵੀਰ ਜੀ। ਸਲੂਟ ਇਹਨਾਂ ਦੀ ਮਿਹਨਤ ਅਤੇ ਸਾਦਗੀ ਨੂੰ। ਜਿਹੜੇ ਲੋਕ ਚਾਰ ਪੈਸੇ ਆਉਣ ਤੇ ਪੈਰ ਨਹੀਂ ਛੱਡਦੇ ਤਰੱਕੀ ਉਹੀ ਕਰਦੇ ਹਨ।

  • @punjabicalligraphyclassesm7692
    @punjabicalligraphyclassesm7692 6 месяцев назад +49

    ਜੇਕਰ ਕਾਮਾ ਏਡਾ ਇਮਾਨਦਾਰ ਤੇ ਮਿਹਨਤੀ ਹੈ,ਹਰ ਮਾਲਕ ਵੀ ਅਜਿਹਾ ਤੇ ਏਨੇ ਖੁਲ੍ਹੇ ਦਿਲ ਦਾ ਹੋਣਾ ਚਾਹੀਦਾ,ਜੋਂ ਕਾਮਿਆਂ ਨੂੰ ਪੁੱਤਰ ਬਣਾ ਕੇ ਰੱਖੇ।

  • @beantbrar7706
    @beantbrar7706 6 месяцев назад +23

    ਵਾਹਿਗੁਰੂ ਜੀ ਭਲਾ ਕਰਨ ਉਨ੍ਹਾਂ
    ਇਂਸਾਨਾਂ ਦਾ ਜਿਨ੍ਹਾਂ ਨੇ ਇਸ ਫ਼ੱਕਰ ਬੰਦੇ ਦੀ ਮੇਹਨਤ ਦਾ ਮੁੱਲ
    ਮੋੜਿਆ

  • @amarjitsingh9089
    @amarjitsingh9089 6 месяцев назад +10

    ਮੇਰੇ ਮਾਮੇ ਦੀ ਵੀ ਇਹੀ ਕਹਾਣੀ ਸੀ।ਇਕੋ ਪਰਿਵਾਰ ਨਾਲ ਵੀਹ ਸਾਲ ਸੀਰ ਲਿਆ। ਉਹਨਾ ਨੇ ਹੀ ਮਾਮੇ ਨੂੰ ਪਹਿਲਾ ਟਰੈਕਟਰ ਲੈਣ ਵਿੱਚ ਮੱਦਦ ਕੀਤੀ।ਬਾਅਦ ਵਿੱਚ ਤਿੰਨ ਟਰੈਕਟਰ ਹੋਰ ਖਰੀਦ ਕੇ ਬਹੁਤ ਵਧੀਆ ਕੰਮ ਚਲਾਇਆ। ਉਸਦੀ ਹਾਰਟ ਅਟੈਕ ਨਾਲ ਮੌਤ ਤੋਂ ਬੱਚਿਆਂ ਨੇ ਸਭ ਕੁੱਝ ਬਰਬਾਦ ਕਰ ਲਿਆ ਅੱਜ-ਕੱਲ੍ਹ ਫਿਰ ਦਿਹਾੜੀਦਾਰ ਬਣੇ ਹੋਏ ਆ। ਬਹੁਤ ਵਧੀਆ ਕਹਾਣੀ ਆ ਬਾਈ ਦੀ। ਇਸਦੇ ਮੱਦਦਗਾਰਾਂ ਨੂੰ ਵੀ ਸਲਾਮ ਬਣਦੀ ਆ

  • @HarpalSingh-uv9ko
    @HarpalSingh-uv9ko 6 месяцев назад +1

    ਇਸ ਵੀਰ ਦੀ ਮਿਹਨਤ ਨੂੰ ਸਲਾਮ ਆ ਵਾਹਿਗੁਰੂ ਜੀ ਹੋਰ ਤਰੱਕੀਆਂ ਦੇਣਾ ਜੀ ਤੇ ਚੜ੍ਹਦੀਕਲ੍ਹਾ ਵਿੱਚ ਰੱਖਣਾ। ਸਭ ਤੋਂ ਵਧੀਆ ਸੋਚ ਉਹਨਾਂ ਦੀ ਆ ਜਿਨ੍ਹਾਂ ਦੇ ਘਰ ਵੀਰ ਸੀਰੀ ਰਲਿਆ ਸੀ। ਉਹਨਾਂ ਨੇ ਬਹੁਤ ਸਾਥ ਦਿੱਤਾ ਵੀਰ ਦਾ ਵਾਹਿਗੁਰੂ ਜੀ ਚੜ੍ਹਦੀਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਤਰੱਕੀਆਂ ਬਖਸਣਾ ਉਹਨਾਂ ਨੂੰ ਵੀ।

  • @HarpreetSingh-sq7xz
    @HarpreetSingh-sq7xz Месяц назад +1

    Great 👍

  • @ranagnz7442
    @ranagnz7442 6 месяцев назад +14

    ਸਲੂਟ ਹੈ ਇਸ ਵੀਰ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਇਸ ਵੀਰ ਤੋਂ ਪ੍ਰੇਰਿਤ ਹੋਣਾ ਚਾਹੀਦਾ ਹੈ।

  • @arshvirk7661
    @arshvirk7661 6 месяцев назад +55

    ਮੈਡਮ ਜੀ ਤਿੰਨ ਭਰਾ ਸੱਤ ਕਨਾਲਾਂ ਜ਼ਮੀਨ ਸੀ ਲੋਕਾਂ ਦੀ ਸਪਰੇਅ ਕਰਕੇ ਅੱਠਵੀਂ ਜਮਾਤ ਵਿੱਚ ਸਕੂਲ ਜਾਣਾ ਹੁਣ ਚਾਰ ਸੌ ਕਿਲੇ ਖੇਤੀ ਹੈ ਪ੍ਰਮਾਤਮਾ ਦਾ ਸ਼ੁਕਰਾਨਾ ਹੈ

    • @rupindersandhu5511
      @rupindersandhu5511 6 месяцев назад +4

      ਆਪਣਾ ਨੰਬਰ ਭੇਜਿੳ

    • @baroodjatt
      @baroodjatt 6 месяцев назад +4

      Bhai salute hai teri hardworking nu

    • @786-sukhwant
      @786-sukhwant 6 месяцев назад

      Contact bro

    • @dakshveer9434
      @dakshveer9434 6 месяцев назад

      ਪਰਮਾਤਮਾ ਤਰੱਕੀਆਂ ਬਖਸ਼ਣ,,,ਤੇ ਸੁੱਖ ਹੰਢਾਉਣਾ ਹੋਵੇ ਪਰਿਵਾਰ ਨੂੰ 🙏

    • @KuldeepSingh-gp5sr
      @KuldeepSingh-gp5sr 6 месяцев назад +2

      ਚਾਯ ਸੌ ਕਿੱਲੇ ਖੇਤੀ ਤਾਂ ਬਾਹਲਾ ਜਿਆਦਾ ਨੀ ਕਹਿ ਤਾ।
      ਜੇ ਫੇਰ ਵੀ ਸੱਚ ਆ ਤਾਂ ਆਵਦਾ ਪਿੰਡ ਜਿਲਾ ਦੱਸ।

  • @khalistan7716
    @khalistan7716 6 месяцев назад +17

    ਰੁਪਿੰਦਰ ਇਸ ਇਨਸਾਨ ਨੇ ਮਿਹਨਤ ਬਹੁਤ ਇਮਾਨਦਾਰੀ ਨਾਲ ਕੀਤੀ ਹੈ ਇਸ ਕਰਕੇ ਇਹ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਇਆ ਹੈ ਹਰ ਇਨਸਾਨ ਨੂੰ ਇਸੇ ਤਰ੍ਹਾਂ ਮਿਹਨਤ ਪਿਆਰ ਨਾਲ ਕੰਮ ਕਰਨਾ ਚਾਹੀਦਾ ਹੈ ਇਨ੍ਹਾਂ ਕੋਲੋਂ ਰੁਪਿੰਦਰ ਭੈਣ ਬਹੁਤ ਕੁਝ ਸਿੱਖਣ ਲਈ ਮਿਲਿਆ ਬੜੀ ਹਲੀਮੀ ਨਾਲ ਗੱਲਬਾਤ ਕੀਤੀ ਵਾਹਿਗੁਰੂ ਹਰ ਕੰਮ ਫਹਿਤੇ ਫਹਿਤੇ ਕਰੇ

  • @jagsewak6710
    @jagsewak6710 6 месяцев назад +3

    ਵਾਹ ਇਸ ਇੰਟਰਵਿਊ ਚ ਇਸ ਇਨਸਾਨ ਨੂੰ ਵੀ ਸਜਦਾ ਅਤੇ ਇਸ ਕੁੜੀ ਦਾ ਧੰਨਵਾਦ ਜਿਹਨੇ ਇਹ ਚੋਣ ਕੀਤੀ 🌹🌹🌹👍👍👍

  • @JS9h
    @JS9h 6 месяцев назад +56

    ਕ੍ਰਿਪਾ ਕਰਕੇ🙏 ਉਸ ਪਰਿਵਾਰ ਦੀ ਵੀ ਇੰਟਰਵਿਊ ਕਰੇਓ 🙏ਜਿਹਨਾਂ ਨੇ ਇਸ ਮਿਹਨਤੀ ਬੰਦੇ ਦੀ ਮਦਦ ਕੀਤੀ ਅਤੇ ਪੁੱਤਾਂ ਵਾਂਗੂ ਰੱਖਿਆ I

    • @paramjitsekhon2419
      @paramjitsekhon2419 6 месяцев назад +7

      ਜਿੰਮੀਦਾਰ ਕੋਈ ਵਿਰਲਾ ਹੀ ਹੁੰਦਾ ਜੋ ਿੲੰਨਾ ਸਭ ਸੀਰੀ ਲੲੀ ਕਰੇ ਬਾੲੀ ਨੇ ਵੀ ਆਪਣਾ ਸਮਝ ਕੰਮ ਕੀਤਾ

    • @GurmeetSingh-vw8pi
      @GurmeetSingh-vw8pi 6 месяцев назад +5

      ਉਸ ਨੇਕ ਪਰਿਵਾਰ ਦੀ ਇੰਟਰਵਿਊ ਜਰੂਰ ਕਰੋ ਜੀ।

  • @Skoonbeat
    @Skoonbeat 6 месяцев назад +7

    ਕੀ ਹੋ ਗਿਆ ਪੈਸੇ ਜਿਆਦਾ ਕਮਾਉਣ ਲੱਗ ਪਏ, ਦਿਨ ਤੇ ਯਾਦ ਰਖਣੇ... ਬਹੁਤ ਸੋਹਣੇ ਵਿਚਾਰ ਰੂਹ ਖੁਸ਼ ਹੋ ਗਈ ਬਾਈ, ਦਿਲ ਤੋਂ ਸਤਿਕਾਰ ❤❤❤❤

  • @SandeepGill-b4g
    @SandeepGill-b4g 6 месяцев назад +5

    ਭੈਣ ਜੀ ਬਹੁਤ ਵਧੀਆ ਮੈਂ ਤਰਨ ਤਾਰਨ ਤੋਂ ਹਾਂ ਇਹ ਮੁਲਾਕਾਤ ਵੇਖ ਕੇ ਮੇਰਾ ਆਪਣੇ ਕੰਮ ਦੇ ਪ੍ਰਤੀ ਜਨੂੰਨ ਹੋਰ ਵਧ ਗਿਆ ਹੈ

  • @gursewaksinghrandhawa6740
    @gursewaksinghrandhawa6740 6 месяцев назад +8

    ਸਾਰੇ ਵੀਰ ਇਸ ਭੈਣ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ।ਇਹ ਭੈਣ ਦੀਆਂ ਵੀਡੀਓ ਬਹੁਤ ਵਧੀਆ ਪਰਿਵਾਰਕ ਅਤੇ ਸਿੱਖਿਆਦਾਇਕ ਹੁੰਦੀਆਂ ਨੇ।

  • @kuljitsingh5556
    @kuljitsingh5556 6 месяцев назад +12

    ਸਭ ਤੋਂ ਵਧੀਆ ਗੱਲ, ਕਰਜੇ ਦੇ ਜਾਲ ਵਿਚ ਨਹੀਂ ਫਸਿਆ ਅਤੇ ਫੁਕਰਪੁਣੇ ਤੋਂ ਕੋਹਾਂ ਦੂਰ। ਇਸੇ ਕਾਰਣ ਤਰੱਕੀ ਹੋਈ ਹੈ

  • @kuldeepsingh3305
    @kuldeepsingh3305 6 месяцев назад +7

    ਹਿੰਮਤ ਅੱਗੇ ਲੱਛਮੀ ਸੱਚੀ ਗੱਲ ਹੈ।
    ਇਹੋ ਜਿਹੇ ਫਰਿਸ਼ਤਿਆਂ ਤੋਂ ਸੇਧ ਲੈਣ ਦੀ ਲੋੜ ਹੈ।

  • @harjinderdhillon3059
    @harjinderdhillon3059 6 месяцев назад +12

    ਬਹੁਤ ਸੋਹਣੀ ਗੱਲਬਾਤ ਭੈਣ ਮਿਹਨਤੀ ਬੰਦੇ ਅੱਜਕੱਲ ਬਹੁਤ ਘੱਟ ਮਿਲਦੇ ਹਨ ❤️❤️🫡

  • @kamalpreetsinghbrar.
    @kamalpreetsinghbrar. 6 месяцев назад +32

    ਸਿਜਦਾ ਮਿਹਨਤ ਨੁ ॥ ਰੁਪਿੰਦਰ ਤੁਸੀ ਉੱਦਮ ਦਾ ਕੰਮ ਕਰ ਰਹੇ ਹੋ ਜੀ

  • @gurdevsinghaulakh7810
    @gurdevsinghaulakh7810 6 месяцев назад +15

    ਰੁਪਿੰਦਰ ਭੈਣੇ ਬਹੁਤ ਵਧੀਆ ਕੰਮ ਕਰ ਰਹੇ ਹੋ, ਕੈਰੀ ਆਨ❤

  • @RamandeepKaur-fh9yz
    @RamandeepKaur-fh9yz 6 месяцев назад +3

    ਰੁਪਿੰਦਰ ਭੈਣ ਇਹਨਾ vdia ਉਪਰਾਲਾ ਕਰ ਰਹੇ ਓ ਜੀ
    ਹੋਰ ਚੈਨਲ RUclipsr,tiktoker ਦੀਆ ਇੰਟੀਵਿਊਜ਼ ਲਈ ਜਾਂਦਿਆ ਜੀਹਦਾ ਅਸਰ ਨਵੀਂਪੀੜੀ ਤੇ ਬੋਹਤ ਬੁਰਾ ਪੈ ਰਿਹਾ
    ਤੁਹਾਡੇ ਵਾਂਗ ਸਬਨੂੰ ਇਹਨਾ ਕਿਰਤੀਆਂ ਦੀ ਇੰਟਰਵਿਊ ਲੈਣੀ ਚਾਹੀਦੀ ਤਾਂ ਜੋ youth ਤੇ ਚੰਗਾ ਅਸਰ ਹੋਵੇ 🙏🏻

  • @nachhattarsingh5455
    @nachhattarsingh5455 6 месяцев назад +2

    ਧੰਨ ਬਾੲੀ ਤੇਰੀ ਮਿਹਨਤ ਪਰ ਜਿੰਦਗੀ ਦਾ ਸੱਚ ਹੈ ਕੀ ਅਪਣੀ ਉਮਰ ਗਾਲਤ ਤੀ ਬਾਈ ਨੇ ਜ਼ਿੰਦਗੀ ਸਉਖੀ ਬਾਈ ਦੀ ਨੀ ੳਹਦੇ ਪੁੱਤਰਾ ਦੀ ਹੋਈ ... ਬੰਦੇ ਦਾ ਦਿਲ ਭਰ ਭਰ ਆੳਦਾ ਕੀ ਕੀ ਚੱਲੀਆ ਹੋਣਾ ਬਾਈ ... ਧੰਨ ਬਾਈ ਜੀ ਤੁਸੀ

  • @narinderbhaperjhabelwali5253
    @narinderbhaperjhabelwali5253 6 месяцев назад +43

    ਰੱਬ ਉਨਾਂ ਦੀ ਮੱਦਦ ਕਰਦਾ ਹੈ ਜੋ ਆਪਣੀ ਮਿਹਨਤ ਆਪ ਕਰਦੇ ਹਨ

  • @narindersingh6294
    @narindersingh6294 Месяц назад

    ਮਿਹਨਤ ਕਰਨ ਲਈ ਸਰੀਰ ਬੁਹਤ ਤੋੜਨ ਆ ਪੈਂਦਾ।
    ਬਿਲਕੁਲ ਸਹੀ ਕਿਹਾ ਭਾਜੀ ਨੇ।

  • @gmeetg123
    @gmeetg123 6 месяцев назад +1

    I feel this is the best thing that we need today. Thanks to you Rupinder Ji. I really respect you. Podcast karan lai khud kinna suljhea hon di lorh aa, you are the best example of that. Respect to Kishan Paji as well. Asi khud nu onna naal relate kar paa rahe si. Sade cho bahut sarea ne edda hi trakki keeti hai and sabnu ohna to sedh lain di lorh hai.. Parmatma tuhanu es nek kamm ch tarakkia deve.

  • @harneetkaur411
    @harneetkaur411 6 месяцев назад +22

    ਸਿਰੜੀ ਤੇ ਸਿਦਕੀ ਬੰਦਾ ਰੱਬ ਦਾ ❤

  • @sandeepbrar205
    @sandeepbrar205 6 месяцев назад +4

    ਬਹੁਤ ਕੁਛ ਸਿੱਖਣ ਨੂੰ ਮਿਲਿਆ, ਬਹੁਤ ਬਹੁਤ ਧੰਨਵਾਦ ਭੈਣੇ 🙏🙏

  • @G-u-r-s-e-w-a-k
    @G-u-r-s-e-w-a-k 6 месяцев назад +14

    ਜਿਸਨੂੰ ਰੱਬ ਦਿੰਦਾ ਉਹਨੂੰ ਕੌਣ ਰੌਕ ਸਕਦਾ ਤਰੱਕੀ ਕਰਨ ਤੋਂ ❤❤🙏🙏🙏 ਵਾਹਿਗੁਰੂ ਜੀ

  • @MandeepKaur-k2m
    @MandeepKaur-k2m 6 месяцев назад +19

    ਮਿਹਨਤ ਨੂੰ ਸਲਾਮ

  • @gurdeepbachhal2455
    @gurdeepbachhal2455 6 месяцев назад +6

    ਵੀਰ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਪਰਮਾਤਮਾ ਸਦਾ ਕਿਰਪਾ ਬਣਾਈ ਰੱਖੇ

  • @RupDaburji
    @RupDaburji 6 месяцев назад +1

    ਮਿਹਨਤੀ ਇਨਸਾਨ ਨਾਲ ਸਾਂਝ ਪਵਾਉਣ ਲਈ ਧੰਨਵਾਦ ਜੀ l ਵਧੀਆ ਗੱਲਬਾਤ ji l

  • @GurjeetSingh-ry5mf
    @GurjeetSingh-ry5mf 6 месяцев назад +21

    ਬੇਟੇ ਪੜਾਈ ਚੁਸਤੀ ਚਲਾਕੀ ਸਿਖਾਉਂਦੀ ਹੈ ਬੇਈਮਾਨੀ ਹੋਰ ਕੂਝ ਨੀ ਸਿਖਾਉਂਦੀ ਹੈ ਗਿਆਨ ਬੁੱਧੀ ਪਰਮਾਤਮਾ ਜਨਮ ਤੋ ਮਿਲਦੀ ਹੈ ਜੋ ਇਨਸਾਨ ਵਿੱਚ ਕੰਮ ਕਰਨ ਦੀ ਤਮੰਨਾ ਹੂੰਦੀ ਹੈ ਉਹ ਇਨਸਾਨ ਪਹਾੜਾ ਨੂੰ ਵੀ ਤੋੜ ਦਿੰਦਾ ਹੈ ਜਿਸ ਇਨਸਾਨ ਵਿੱਚ ਸਿਦਕ ਸੱਚਾਈ ਹੋਵੇ ਬੰਦਾ ਕਦੇ ਵੀ ਨੀ ਹਾਰਦਾ ਧੰਨਵਾਦ ਇਹੋ ਜਿਹੇ ਬੰਦਿਆ ਦੀਗੱਲਬਾਤ ਕਰਾਇਆ ਕਰੋ ਨੋਜਵਾਨ ਪੀੜੀ ਕੂਝ ਸਿੰਖੇ

  • @prani-jb7ik
    @prani-jb7ik 6 месяцев назад +1

    😊😊 ਬਹੁਤ ਵਧੀਆ ਬਹੁਤ ਵਧੀਆ

  • @paramjitsingh1635
    @paramjitsingh1635 6 месяцев назад +6

    ਸਕੂਨ ਮਿਲਦਾ ਹੈ ਇਸ ਤਰ੍ਹਾਂ ਦੀ ਇੰਟਰਵਿਊ ਸੁਣ ਕੇ ਸਲਾਮ ਮਿਹਨਤ ਤੇ ਇਮਾਨਦਾਰ ਨੂੰ ।

  • @Punjabi-f9b
    @Punjabi-f9b 6 месяцев назад +11

    ਬਹੁਤ simple ਤੇ ਸਾਦਗੀ ਵਾਲਾ ਇਨਸਾਨ ਹੈ

  • @ਧੁੱਕੀਕੱਢ
    @ਧੁੱਕੀਕੱਢ 6 месяцев назад +38

    Punjab ਚ ਕੋਈ ਹੋਰ ਐਂਕਰ ਰੁਪਿੰਦਰ ਦੇ ਨੇੜੇ ਤੇੜੇ ਵੀ ਨੀ

    • @jaspreetkaurchahal412
      @jaspreetkaurchahal412 6 месяцев назад +1

      ਹਾਂ ਜੀ ਸਹੀ ਗੱਲ ਆ

    • @TchnoCrete
      @TchnoCrete 6 месяцев назад

      ਚੂੱਮਚੇ 😅😂😮😅

  • @ParminderSingh-4567
    @ParminderSingh-4567 6 месяцев назад +1

    Ehh real hero ne ehna ni agge lai k aunn vale Rupinder g tuhada vi bht vadia uprala ese tra chnge karj karde rho waheguru hor bhag lave 🙏🏻

  • @ramcharan7448
    @ramcharan7448 6 месяцев назад +1

    ਬਹੁਤ ਵਧੀਆ ਇੰਟਰਵਿਊ ਲੱਗੀ ਜੀ
    ਇਹ ਅਸਲੀ ਕਿਸਾਨ ਹਨ 🎉

  • @jagroopmaan2251
    @jagroopmaan2251 6 месяцев назад +4

    ਬਹੁਤ ਵਧੀਆ ਜੀ ਧੰਨਵਾਦ ਵੀਰ ਜੀ ਦਾ ਬਹੁਤ ਮੇਹਨਤੀ ਵੀਰ ਹੈ

  • @SurinderDaumajra
    @SurinderDaumajra 6 месяцев назад +237

    ਜਿਹੜਾ ਬੰਦਾ ਬਹੁਤ ਛੇਤੀ ਜਜਬਾਤੀ ਹੋ ਜਾਵੇ ਸਮਝ ਲਵੋ ਕਿ ਬੰਦਾ ਜਿੰਦਗੀ ਨੂੰ ਸਮੇਂ ਦੇ ਤੂਫਾਨ ‘ਚੋਂ ਲੜਦਾ ਕੱਢ ਕੇ ਲਿਆਇਐ।

    • @sukhjitshergill1108
      @sukhjitshergill1108 6 месяцев назад +31

      ਬਾਬਿਓ ਬੰਦੇ ਨੇ ਪਹਿਲੇ ਸਵਾਲ ਚ ( ਤੁਹਾਡੇ ਪਿਤਾ ਜੀ ਕੀ ਕਰਦੇ ਸੀ?), ਬਾਈ ਕਹਿੰਦਾ ਮਿਹਨਤ ਹੀ ਕਰਦੇ ਸੀ......!❤❤❤!

    • @preetjass1695
      @preetjass1695 6 месяцев назад +10

      Jina n mada time dekhya ni hunda oh kehnde drame krda agala bnda

    • @174yearsold
      @174yearsold 6 месяцев назад +4

      ਸਹੀ ਕਿਹਾ ਬਾਈ ਜੀ।

    • @174yearsold
      @174yearsold 6 месяцев назад +13

      ਭੈਣ ਜੀ adopted ਬੱਚੇ ਬਾਰੇ ਗੱਲ ਨਹੀਂ ਕਰਨੀ ਚਾਹੀਦੀ। ਇਸ ਨਾਲ ਜੇਕਰ ਉਹ ਬੱਚਾ ਇਹ ਵੀਡੀਓ ਦੇਖੇਗਾ ਤਾਂ ਹੋ ਸਕਦਾ ਪਿਆਰ ਘੱਟ ਜਾਵੇ। ਕਈ ਗੱਲਾਂ ਪਰਦੇ ਚ ਹੀ ਰਹਿਣੀਆਂ ਚੰਗੀਆਂ ਹੁੰਦੀਆਂ ਨੇ।

    • @kingforevertechnical5552
      @kingforevertechnical5552 6 месяцев назад +1

      👍👍👍💯

  • @Bhangujatt3191
    @Bhangujatt3191 6 месяцев назад +8

    ਮੇਹਨਤ ਕਰਨਾ ਚੰਗੀ ਗੱਲ ਹੈ

  • @ManjeevSahi
    @ManjeevSahi 6 месяцев назад +1

    ਜਿਹਦੇ ਕੋਲ ਜ਼ਮੀਨਾਂ ਨੇ ਓੁਹ ਮੇਹਨਤ ਨਹੀ ਕਰਦੇ ਜਿਹਦੇ ਕੋਲ ਕਿੱਲਾ ਹੇਣੀ ਜ਼ਮੀਨ ਉਹ ਮੇਹਨਤ ਕਰਦੇ ਤੇ ਰੱਬ ਉਹਨੂੰ ਫੱਲ ਲਾਉਂਦਾ …ਬਾਕੀ ਵੀਰ ਨੂੰ ਹੋਰ ਰੱਬ ਰੰਗ ਭਾਗ ਲਾਵੇ 🙏🏻

  • @BalwantKaur-y5h
    @BalwantKaur-y5h 6 месяцев назад +6

    ਵੀਰੇ ਤੇਰੀ ਮਿਹਨਤ ਨੂੰ ਸਲਾਮ ❤

  • @beantbrar7706
    @beantbrar7706 6 месяцев назад +6

    ਵਾਹਿਗੁਰੂ ਜੀ ਇਸ ਨੇਕ ਦਿਲ ਇਨਸਾਨ ਨੂੰ ਦੁਨੀਆਂ ਦੀ ਹਰ
    ਨੇਮਤ ਨਾਲ ਨਿਵਾਜਿਆ ਜੇ

  • @JaspreetSingh-tm9ck
    @JaspreetSingh-tm9ck 5 месяцев назад +1

    Buht Sohni video 😊❤

  • @SukhwinderSingh-wq5ip
    @SukhwinderSingh-wq5ip 6 месяцев назад +7

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @hardeepsinghchouhan6247
    @hardeepsinghchouhan6247 6 месяцев назад +4

    ਬੜੀ ਭਾਵੁਕ ਸਟੋਰੀ ਆ।।।।।।ਇਹੋ ਜਿਹੇ ਸੱਚੇ ਸੁੱਚੇ ਇੰਨਸਾਨ ਦੀ ਰੱਬ ਵੀ ਨੇੜੇ ਹੋ ਕੇ ਸੁਣਦੈ

  • @bsjattana5526
    @bsjattana5526 6 месяцев назад +2

    ਰਪਿੰਦਰ ਕੌਰ ਜੀ ਬਹੁਤ ਵਧੀਆ ਇੰਟਰਵਿਊ ਹੋਈ ਸਚੇ ਤੇ ਮਿਹਨਤੀ ਬੰਦੇ ਨਾਲ ਸੁਣਨ ਵਾਲਿਆ ਨੂ ਵੱਡੀ ਪ੍ਰੇਰਣਾ ਮਿਲੇਗੀ

  • @balrajkhosa7642
    @balrajkhosa7642 6 месяцев назад +5

    ਬਹੁਤ ਵਧੀਆ ਮਿਹਨਤੀ ਬੰਦਾ

  • @sukhmanmaan240
    @sukhmanmaan240 6 месяцев назад +1

    ਬਹੁਤ ਵਧੀਆ ਗੱਲ ਆ ਜੀ ਸਭ ਨੂੰ ਮਿਹਨਤ ਕਰਨ ਦਾ ਸੁਨੇਹਾ

  • @nishangill3115
    @nishangill3115 6 месяцев назад +3

    Eh h sada asli virsa asi punjabi hon te maan mhsus krde ha jehde veera ne by di eni madad kiti h ohna nu v seleut h ji jiyunde vsde rho

  • @sarbjitdhillon9160
    @sarbjitdhillon9160 6 месяцев назад +25

    ਹਿੰਮਤ ਨੂੰ ਸਿਜਦਾ।

  • @rampalsingh9405
    @rampalsingh9405 6 месяцев назад +14

    ਹਿੰਮਤ ਕਰੇ ਤਾਂ ਵਾਹਿਗੁਰੂ ਵੀ ਸਹਾਇਤਾ ਕਰਦਾ। ਵਾਹਿਗੁਰੂ ਜੀ ਮੇਹਰ ਕਰੇ ਜੀ।

  • @parmjitkaur1313
    @parmjitkaur1313 5 месяцев назад

    Bht vaar dekhi interview man nahi bharda best interview rupinder mam lots of thx

  • @balwindersangha9927
    @balwindersangha9927 6 месяцев назад

    ਸਲਾਮ ਹੈ ਵੀਰ ਦੀ ਮਿਹਨਤ ਨੂੰ ਬਾਬੇ ਨਾਨਕ ਦੇ ਸਿਧਾਂਤ ਤੇ ਚੱਲ ਰਿਹਾ

  • @shaunkijatt1576
    @shaunkijatt1576 6 месяцев назад +4

    ਬਹੁਤ ਵਧੀਆ ਵੀਡੀਓ ਆ ਜੀ ਬਾਈ ਦੀ ਆਵਾਜ਼ ਜਵਾਂ ਨਾਨਾ ਪਾਟੇਕਰ ਵਰਗੀ ਐ

  • @kamaljatt6932
    @kamaljatt6932 6 месяцев назад +6

    Sade kol vi 20 25 saal laye sirian ne me te mere father saab ne ona nu kade siri ni smjiya me ohna nu kade taye to vagair ni boliya oh vi mera bohat pyar karde c Jo asi aap khande c ohi ona nu dinde c kade vi fark ni kita per kuj lok jattan nu mada samjde ah ki griban te julm karde ah eho ja kujj ni baki insaan change vi hunde te made vi🙏🏻

  • @mahinangalstudio
    @mahinangalstudio 5 месяцев назад +1

    ਬਹੁਤ ਖੂਬ ਵੀਡਿਓ ਸ਼ੇਅਰ ਕਰੋ

  • @kirpalsingh1737
    @kirpalsingh1737 6 месяцев назад +1

    ਜੋ ਨੌਕਰ ਮਾਲਕ ਦੀ ਹੈਸੀਅਤ ਨਾਲ ਅਪਣਾ ਕੰਮ ਸਮਝ ਕੇ ਕੰਮ ਕਰੇ ਉਹੋ ਨੌਕਰ ਬਹੁਤ ਛੇਤੀ ਮਾਲਕ ਬਣ ਜਾਂਦਾ ਹੈ। ਤੇਰੀਆਂ ਸੁੱਚੀਆਂ ਕਿਰਤਾਂ ਨੂੰ ਸਲਾਮ ਮੇਰੇ ਵੀਰ💐 🙏

  • @darshansingh3904
    @darshansingh3904 6 месяцев назад +1

    ਪ੍ਰੇਰਨਾਦਾਇਕ.. ਮਿਹਨਤ ਸਦਾ ਆਪਣਾ ਮੁੱਲ ਮੋੜਦੀ ਹੈ.. ਰੁਪਿੰਦਰ ਭੈਣ 🙏🏻🙏🏻

  • @dhannaram2661
    @dhannaram2661 6 месяцев назад +11

    Please learn from this person. Salute to this hardworking person

  • @amritsingh4095
    @amritsingh4095 6 месяцев назад +15

    ਅਮੀਰ ਲੋਕ ਸੂਈ ਨੂੰ ਜਹਾਜ ਬਣਾ ਕੇ ਦੱਸਦੇ ਨੇ ਤੇ ਗਰੀਬ ਬੰਦਾ ਜਹਾਜ਼ ਨੂੰ ਸੂਈ ਬਣਾ ਕੇ ਵੀ ਨਹੀਂ ਦੱਸ ਸਕਦਾ, ਸਭ ਤੋਂ ਵੱਧ ਮਿਹਨਤੀ ਲੋਕ ਬੋਲਣ ਲੱਗਿਆ ਪਿੱਛੇ ਰਹਿ ਜਾਂਦੇ ਨੇ ਤੇ ਇਸੇ ਕਰਕੇ ਪਿਛੜੇ ਰਹੇ ਨੇ, ਇਸ ਬੰਦੇ ਨੂੰ ਜਿਮੀਂਦਾਰ ਭਰਾਵਾਂ ਦਾ ਸਾਥ ਮਿਲੀਆ ਹੈ ਦੂਸਰਾ ਇਸਦੀ ਮਿਹਨਤ ਮਿਸਾਲ ਹੈ ।

  • @GopiMool-t3i
    @GopiMool-t3i 6 месяцев назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @prabhdyalsingh4722
    @prabhdyalsingh4722 6 месяцев назад +12

    ਗੁੜ ਬਣਾ ਕੇ ਵੇਚਣਾ। ਗੁੜ ਤੋ ਸ਼ੱਕਰ ਅਤੇ ਸੌਂਫ/ਮੂੰਗਫਲੀ ਵਾਲਾ ਗੁੜ ਬਣਾ ਕੇ ਵੇਚਣਾ। ਸਿਆਲ ਚ ਗੁੜ ਵਾਲੀ ਅਲਸੀ, ਗੁੜ ਵਾਲੇ ਮੇਥਰੇ ਬਣਾ ਕੇ ਬਿਜਨਸ ਕੀਤਾ ਜਾ ਸਕਦਾ ਹੈ। ਇਸੇ ਤਰਾ ਲਸਣ ਦਾ ਕੰਮ 12 ਮਹੀਨੇ ਦਾ ਹੈ। ਕਾਫੀ ਕੰਮ ਹੈ ਪਰ ਸਾਡੇ ਕਿਸਾਨ ਵੀਰਾਂ ਦਾ ਰੁਝਾਨ ਬਿਜਨਸ ਵੱਲ ਘੱਟ ਹੈ। ਜੇਕਰ ਹੋਵੇਗਾ ਵੀ ਤਾਂ ਆਟੇ ਚ ਲੂਣ ਬਰਾਬਰ ਹੈ। ਵੱਧ ਤੋ ਵੱਧ ਕਿਸਾਨ ਵੀਰਾਂ ਨੂੰ ਖੇਤੀ ਨਾਲ ਸਬੰਧਤ ਬਿਜਨਸ ਕਰਨਾ ਚਾਹੀਦਾ ਹੈ।

  • @darshansinghkhosa6375
    @darshansinghkhosa6375 6 месяцев назад +3

    ਸਲਾਮ ਹੈ ਵੀਰ ਨੂੰ 🙏

  • @grewaljarnail8810
    @grewaljarnail8810 6 месяцев назад +2

    Hard work and dedication always payoff..
    God help those who help themselves..very nice 😊😊😊😊

  • @sadiqmasih3215
    @sadiqmasih3215 6 месяцев назад +1

    Great gentle man love you Bhai ji.Reporter Maam Rupinder Sandhu ji Good interview 🙏

  • @Singhballi4887
    @Singhballi4887 6 месяцев назад

    ਬਹੁਤ ਵਧੀਆ ਬਾਈ ਜੀ ❤
    ਮਿਹਨਤ ਨੂੰ ਸਲਾਮ 🫡

  • @kuldeepsingh-pi1pj
    @kuldeepsingh-pi1pj 6 месяцев назад +2

    ਵਾਹਿਗੁਰੂ ਮਿਹਨਤ ਨੂੰ ਫਲ ਲਾਵੇ

  • @singhranjit5537
    @singhranjit5537 6 месяцев назад +19

    ਰੁਪਿੰਦਰ ਜੀ ਇਸ ਤਰਾਂ ਦਾ ਸੀਰੀ ਰਲਣ ਵਾਲਾ ਕਿਸਾਨ ਇੱਕ ਸੰਗਰੂਰ ਜ਼ਿਲ੍ਹੇ ਦੇ ਸ਼ੇਰੋਂ ਪਿੰਡ ਚ ਵੀ ਹੈ ਉਸਨੇ ਵੀ ਠੇਕੇ ਦੀ ਖੇਤੀ ਤੋਂ ਕੁੱਝ ਖੇਤ ਆਪਣੇ ਵੀ ਬਣਾ ਲਏ ਉਹਨਾਂ ਨੂੰ ਵੀ ਫਿਲਮਾਓ ਜੀ

    • @rupindersandhu5511
      @rupindersandhu5511 6 месяцев назад +6

      ਕਿਰਪਾ ਕਰਕੇ ਪਤਾ ਭੇਜ ਦਿਓ

    • @NirmalSidhu-t3x
      @NirmalSidhu-t3x 6 месяцев назад +2

      ⁠@@rupindersandhu5511
      Roop Singh
      Village Sheron
      Sangrur
      Near sunam

    • @TchnoCrete
      @TchnoCrete 6 месяцев назад

      ​@@rupindersandhu5511
      ਰੂਪਿੰਦਰ ਪਿਆਰ ਭਰੀਆਂ ਗੱਲਾਂ ਦਾ ਵੀ ਕੋਈ ਪ੍ਰੋਗਰਾਮ ਕਰੋ 🎉😂

    • @MrJapjee
      @MrJapjee 6 месяцев назад

      ਰੁਪਿੰਦਰ ਭੈਣ ਜੀ ਸਤਿ ਸ੍ਰੀ ਅਕਾਲ ਬਹੁਤ ਹੀ ਸੋਹਣਾ ਵਿਸ਼ੇ ਬਹੁਤ ਹੀ ਸੋਹਣੀ ਇੰਟਰਵਿਊ ਇੱਕ ਮੇਰੀ ਬੇਨਤੀ ਹੈ ਜਿਨਾ ਇਹ ਭਾਈ ਸਾਹਿਬ ਇੰਟਰਵਿਊ ਦੇ ਹੱਕਦਾਰ ਨੇ ਉਹਨੇ ਹੀ ਜਿਹੜੇ ਬੰਦੇ ਨੇ ਇਹਨਾਂ ਦੀ ਮਦਦ ਕੀਤੀ ਉਹਨੇ ਉਹ ਵੀ ਹੱਕਦਾਰ ਨੇ ਜੇ ਹੋ ਸਕੇ ਤਾਂ ਉਹਨਾਂ ਦੀ ਵੀ ਇੰਟਰਵਿਊ ਜ਼ਰੂਰੀ ਜੇ ਉਹਨਾਂ ਚੋਂ ਕੋਈ ਵੀ ਬੰਦਾ ਅੱਜ ਹੈਗਾ ਇਸ ਧਰਤੀ ਤੇ ਜਰੂਰ ਉਹਨਾਂ ਦੀ ਵੀ ਇੰਟਰਵਿਊ ਕਰੋ ਇਹ ਸਮਾਜ ਲਈ ਇੱਕ ਅੱਛੀ ਸੇਦ ਹੋਵੇਗੀ ਧੰਨਵਾਦ। @rupindersandhu5511

    • @ms-ll5sy
      @ms-ll5sy 6 месяцев назад

      ​@@TchnoCreteapne ghar karle

  • @gurpreetdhanoa5925
    @gurpreetdhanoa5925 6 месяцев назад +1

    Bhut sohnaa topic rupinder bhain g ehjia galabata shyd tusi apne plateform te hi vdia kar sakde c bhut duava bhaine

  • @Gill-mp9vt
    @Gill-mp9vt 6 месяцев назад +1

    ਮੇਰੇ ਨਿਗਾਹ ਵਿੱਚ ਵੀ ਇੱਕ ਏਦਾਂ ਦਾ ਇਨਸਾਨ ਹੈ,ਜੋ ਬਜ਼ੁਰਗਾਂ ਨੇ ਵੇਚੀ ਜ਼ਮੀਨ ਨੂੰ ਵਾਪਸ ਲੈਕੇ ਆਇਆ ਹੈ, ਮੈਂ ਗੱਲ ਮਾਮਾ ਜੀ ਤੋਂ ਸੁਣਦਾ ਹਾਂ, ਉਨ੍ਹਾਂ ਦੇ ਨਾਲ ਪਿੰਡ ਬੰਦੇ ਨੇ ਸਵੇਰੇ, ਸ਼ਾਮ ਦੁੱਧ ਪਾਉਣਾ, ਫੇਰ ਸੀਰੀ ਦਾ ਕੰਮ ਕਰਨਾ,-20-25- ਕਿੱਲੇ ਜ਼ਮੀਨ ਵਾਪਸ ਬੈਅ ਲਈ,-25- ਸਾਲ ਪਿੰਡ ਦੀ ਸਰਪੰਚੀ ਕੀਤੀ,ਸਿਰਕੱਢ ਪਾਰਟੀ ਦਾ ਵਰਕਰ ਵੀ ਬਣਿਆ, ਮੈਂ ਨਾਮ ਨਹੀਂ ਲਿਖਦਾ ਕਈ ਵਾਰੀ ਇਨਸਾਨ ਗੁੱਸਾ ਕਰ ਜਾਂਦਾ ਹੈ, ਵੈਸੇ ਉਹ ਬਹੁਤ ਬੀਬਾ ਬੰਦਾ ਹੈ

  • @Sangat-darshan
    @Sangat-darshan 6 месяцев назад +4

    ਵਾਹਿਗੁਰੂ ਹੌਰ ਬਰਕਤ ਪਾਵੇ

  • @gurpreetsinghgopi2155
    @gurpreetsinghgopi2155 6 месяцев назад

    ਵਾਹਿਗੁਰੂ ਮਿਹਰ ਕਰੇ ਲੰਬੀ ਉਮਰ ਤੇ ਸਰੀਰਕ ਤੰਦਰੁਸਤੀ ਬਖ਼ਸ਼ੇ, ਐਹੋ ਜਿਹੇ ਮਿਹਨਤੀ ਇਨਸਾਨਾਂ ਦੀ ਸਰਕਾਰਾਂ ਨੂੰ ਵੀ ਮਦਦ ਕਰਨੀ ਚਾਹੀਦੀ ਹੈ

  • @harjinderpaulsransran-fz1vs
    @harjinderpaulsransran-fz1vs 6 месяцев назад +6

    ਬਹੁਤ ਵਧੀਅਾ ਸੌਚ ਦਾ ਮਾਲਕ ਹੈ

  • @jagtarsinghdullat3233
    @jagtarsinghdullat3233 6 месяцев назад

    ਬਹੁਤ ਵਧੀਆ ਜਿੰਦਗੀ ਜਿੰਦਾਬਾਦ ਸਲਾਮ ਮਹਿਨਤ ਨੂੰ

  • @randeepkailley8288
    @randeepkailley8288 6 месяцев назад

    Bande vich nimarta bout aa and mehnat bout aa kheti vich.har kise de vass di gal nei.dil khush karta uncle ne

  • @BalkerDhanday
    @BalkerDhanday 6 месяцев назад +4

    ਸਮਾਜ ਵਿੱਚ ਮਾੜੇ ਬੰਦੇ ਅਜਿਹੇ ਬੰਦੇ ਨੂੰ ਆਪਣੇ ਲਾਲਚ ਵਿੱਚ ਅੱਗੇ ਨਹੀਂ ਵਧਣ ਦੇਣਾ ਸੀ👌

  • @jasvirkaur1326
    @jasvirkaur1326 6 месяцев назад

    ਸਤਿ ਸ੍ਰੀ ਅਕਾਲ ਜੀ ਭੈਂਣ
    ਕਿਰਤ ਨੂੰ ਸਲਾਮ!! ਬਹੁਤ ਵਧੀਆ ਗੱਲਬਾਤ

  • @bstrong..5418
    @bstrong..5418 6 месяцев назад +1

    Bhut wdiya Punjab Di ek kahani....Rupinder Jii good anchor and good topic for interview

  • @SandeepSingh-dl6zm
    @SandeepSingh-dl6zm 6 месяцев назад

    ਵਾਹਿਗੁਰੂ ਹੋਰ ਤਰੱਕੀਆਂ ਬਖਸ਼ਣ।

  • @sarbjitdhillon9160
    @sarbjitdhillon9160 6 месяцев назад +30

    ਪੜ੍ਹਾਈ ਕਿਤਾਬੀ ਨਹੀਂ ਹੁੰਦੀ,,ਸਾਡੇ ਬਜ਼ੁਰਗ ਖਾਸ ਕਰ ਮਾਵਾਂ ਬਹੁਤ ਸਿਆਣੀਆਂ c,,,ਮੇਰੇ ਬੀਜੀ 25-30ਏਕੜ ਦੀ ਖੇਤੀ ਖੁਦ ਕਰਵਾਂਦੇ ਸੀ।

    • @ManinderSingh-qy5jz
      @ManinderSingh-qy5jz 6 месяцев назад

      Ki mtb ha tude comment da Manu dso punjab aundi ja tunu

    • @naunihalsingh4108
      @naunihalsingh4108 6 месяцев назад +2

      Matlab jiyada educate bande be murakh ho sakda kora anphar be bahut siyaana ho sakda

    • @gurbanikirtan.1313
      @gurbanikirtan.1313 6 месяцев назад

      mtlb eh k jruri ni hunda insaan educated howe syanap jruri hundi bade lok padh likh k v akal toh anpadh hunde te bde anpadh ho k v bhut syane apne dada dadi kehda padhe likhe c but oh smjdar c

  • @armaangill7529
    @armaangill7529 6 месяцев назад +1

    Dil kush hogaya ..g o bhan g..

  • @AvtarSingh-ss9nb
    @AvtarSingh-ss9nb 6 месяцев назад +1

    Oh jimmidara nu rab trakkiyan bakshan jina de help nal eh age vadya bai

  • @balkarsingh9325
    @balkarsingh9325 6 месяцев назад +1

    Salute Bhai ji Apko,Rupinder bhain ji thanks to you🎉🙏🙏👍

  • @harishnarula4235
    @harishnarula4235 6 месяцев назад +3

    ਸ਼ਾਨਦਾਰ ਗੱਲਬਾਤ।

  • @avtarsingh9667
    @avtarsingh9667 6 месяцев назад

    Bohat wadhia
    Khud hi ko kr buland itna ke khuda bandey se puche ki bataa teri rjja kya hai.
    Bohat khush hoee.
    ❤❤

  • @yosoysandhupreetspain
    @yosoysandhupreetspain 5 месяцев назад

    Wahe. Guru. Ji. 🙏🏻🙏🏻🙏🏻🙏🏻🙏🏻🙏🏻

  • @parmjitkaur1313
    @parmjitkaur1313 5 месяцев назад

    Salute to this amazing family 👏👏👏👏👏👏👏

  • @pnbdjchananke6147
    @pnbdjchananke6147 6 месяцев назад +2

    ਬਹੁਤ ਵਧੀਆ