ਬਾਹਰ ਆਇਆ ਸੱਚ ! ਸ਼ੰਕੇ ਹੋਇ ਨਵਿਰਤ ! ਹੁਣ ਕੀ ਕਹਿਣਗੇ ਅਕਾਲੀ ਆਗੂ...Punjab Television

Поделиться
HTML-код
  • Опубликовано: 7 сен 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Комментарии • 191

  • @harjitsinghkalra6780
    @harjitsinghkalra6780 Месяц назад +45

    ਰੰਗ ਬਦਲਣ ਦਾ ਸਿਹਰਾ ਨਹੁੰ ਮਾਸ ਦੇ ਰਿਸ਼ਤੇ ਦੇ ਸਿਰ ਤੇ ਬੱਝਦਾ ਹੈ । ਇਸ ਰਿਸ਼ਤੇ ਨੇ ਹੀ ਸਿੱਖੀ ਕਦਰਾਂ ਕੀਮਤਾਂ ਅਤੇ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਦਾ ਕਾਫੀ ਹੱਦ ਤੱਕ ਘਾਣ ਕੀਤਾ ਹੈ ।

  • @Nanak-rc1go
    @Nanak-rc1go Месяц назад +31

    ਭਗਵਾ ਕਰਨ ਖ਼ਾਕੀ ਨੀਕਰ ਪਾਉਣ ਵੇਲੇ ਵੱਡੇ ਬਾਦਲ ਨੇ ਕਰਵਾਇਆ ਸੀ ਜੀ।

  • @baljitsingh6957
    @baljitsingh6957 Месяц назад +9

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ

  • @tejindersingh890
    @tejindersingh890 Месяц назад +19

    ਪ੍ਰਕਾਸ਼ ਚੰਦ ਬਾਦਲ ਨੇ ਭਾਜਪਾ ਨਾਲ਼ ਰਲਕੇ, ਨਿੱਜੀ ਲਾਲਚ ਵਿਚ ਆਕੇ ਆਰ.ਐਸ.ਐਸ ਦੀ ਪਾਣ ਚੜਾਉਣ ਦੀ ਕੋਸ਼ਿਸ਼ ਕੀਤੀ ਹੈ,,, ਇਹੋ ਜਿਹੇ ਅਕਿਰਤਘਣ ਲੋਕਾਂ ਨੂੰ ਸਿੱਖੀ ਵਿੱਚੋ ਖਾਰਜ ਕਰ ਦੇਣਾ ਚਾਹੀਦਾ ਹੈ। ਦੂਜੀ ਗੱਲ ਇਸੇ ਸਿੱਖੀ ਦੇ ਦੁਸ਼ਮਣ ਪ੍ਰਕਾਸ਼ ਚੰਦ ਬਾਦਲ ਨੇ ਨਾਨਕਸ਼ਾਹੀ ਕੈਲੰਡਰ ਨੂੰ ਵੀ ਲੱਗਭਗ ਖਤਮ ਕਰ ਦਿੱਤਾ ਹੈ,,, ਅਜੇ ਵੀ ਬਹੁਤੇ ਬੇਵਕੂਫ਼ ਲੋਕ ਪ੍ਰਕਾਸ਼ ਚੰਦ ਐਂਡ ਕੰਪਨੀ ਲਈ ਜ਼ਿੰਦਾਬਾਦ ਜ਼ਿੰਦਾਬਾਦ ਕਰਦੇ ਹਨ,, ਮੱਤ ਮਾਰੀ ਗਈ ਹੈ

    • @kuldeepsinghdhiman2759
      @kuldeepsinghdhiman2759 Месяц назад

      ਬਾਦਲਾਂ ਦੇ ਹੱਕ ਵਿੱਚ ਨਾਹਰੇ ਲਾਉਣ ਵਾਲਿਆਂ ਨੂੰ ਬੁਰਕੀਆਂ ਪੈਂਦੀਆਂ ਰਹੀਆਂ ਹਨ ਤਾਂ ਮਰਦੇ ਹਨ ਆਪਣੇ ਨਿਜੀ ਸਵਾਰਥਾਂ ਲਈ।

    • @gursewaksingh9964
      @gursewaksingh9964 Месяц назад

      Janglan ch singh geru nal kapda rang k lehrondy c geru kesri rang da hunda ku k hor koi rang nhi c es kr k prchalit hoia khalsa ji. Badal ne jbkra ta bakki kithy c eny pagl ne lok
      Mera Rangdy bsanti chola bhagat singh di kavita ha te hindi song hun daso Bsanti rang ki ha. Nela tan theek ha prchalt v ha singhan sheeda de asthan te. Kom ch saq bohat jada vad gia chlo guru Granth sahib krngy hisab appy waheguru

  • @KashmirSingh-zf1bv
    @KashmirSingh-zf1bv Месяц назад +9

    ਸਰਦਾਰ ਜੀ
    ਸਿੱਖ ਆਰਮੀ ਵਿੱਚ ਬਸੰਤੀ ਰੰਗ ਦਾ ਹੀ ਚੋਲਾ ਸਾਹਿਬ ਅੱਜ ਵੀ ਜਾਰੀ ਹੈ

  • @singhbhullar7227
    @singhbhullar7227 Месяц назад +7

    ਪੰਜਾਬ ਦੇ ਬਹੁਤੇ ਪਿੰਡਾਂ ਵਿੱਚ ਪੰਜ ਜਨਵਰੀ ਨੂੰ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ

  • @Nanak-rc1go
    @Nanak-rc1go Месяц назад +5

    ਬਹੁਤ ਹੀ ਸਾਰਥਿਕ ਢੰਗ ਨਾਲ ਵਿਚਾਰਾਂ ਕੀਤੀਆਂ ਨੇ ਜੀ ਸਾਰੀ ਟੀਮ ਨੇ। ਧੰਨਵਾਦ ਜੀ।

  • @rajinderkang4071
    @rajinderkang4071 Месяц назад +9

    ਕੇਸਰੀ ਨਾ ਭਗਵਾ ਹੈ ਨਾ ਪੀਲਾ (ਸਰੋਂਫੁਲਾ) ਹੈ । ਹੌਲੀ ਹੌਲੀ ਇਹ ਭਗਵਾ ਹੀ ਹੋ ਗਿਆ । ਇਸੇ ਤਰਾਂ ਸਿਰੋਪੇ ਤੇ ਨਿਸ਼ਾਨ ਸਾਹਿਬ ਦਾ ਰੰਗ ਭੀ ਭਗਵਾ ਹੋ ਗਿਆ । ਸਿੱਖ ਪੰਥ ਨੂੰ ਆਪਣੀਆਂ ਪਰੰਪਰਾਵਾਂ ਤੇ ਆਪ ਧਿਆਨ ਦੇਣ ਦੀ ਲੋੜ ਹੈ ।

  • @kewalsinghgill1691
    @kewalsinghgill1691 Месяц назад +6

    ਕੇਵਲ ਸਿੰਘ ਖਜਾਨਚੀ ਪਿੰਡ ਸਾਫੂ ਵਾਲਾਂ ਮੋਂਗਾ ਅਜਿਹੀ ਜਾਣਕਾਰੀ ਸਿੱਖ ਸੰਗਤਾਂ ਨੂੰ ਦੇਣਾ ਬਹੁਤ ਹੀਂ ਸਲਾਘਾ ਯੋਗ ਹੈ ਨਾਨਕਸ਼ਾਹੀ ਕਲੰਡਰ ਸਿੱਖ ਕੌਮ ਦੀ ਹੋਂਦ ਨੂੰ ਦਰਸਾਉਂਦਾ ਹੈ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ਣ ਨਾਨਕ ਨਾਂਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ

  • @deepbrar.
    @deepbrar. Месяц назад +13

    ਕਿਤਾਬਾਂ ਉੱਤੇ ਧੂੜ ਜੰਮਣ ਨਾਲ ‬
    ‪ *ਕਹਾਣੀਆਂ ਖਤਮ ਨਹੀਂ ਹੁੰਦੀਆਂ …*

  • @sharansandhu9697
    @sharansandhu9697 Месяц назад +11

    ਅਟੱਲ ਬਿਹਾਰੀ ਵਾਜਪਾਈ ਸਾਬ
    ਤਾਂ ਗਵਰਨਰ ਨੂੰ ਚਿੱਟੇ ਹਾਥੀ ਕਹਿੰਦੇ ਹੁੰਦੇ ਸੀ

  • @jorawarsingh4400
    @jorawarsingh4400 Месяц назад +5

    ਗੱਲ ਕੇਸਰੀ ਦੀ ਨਹੀਂ। ਮੁੱਦਾ ਇਹ ਹੈ ਕੇ ਅੱਜ ਦੀ ਐੱਸਜੀਪੀਸੀ ਤੇ ਅਕਾਲੀ ਦਲ ਆਰ ਐਸ ਐਸ ਦਾ ਏਜੰਡਾ ਹੀ ਲਾਗੂ ਕਰ
    ਰਿਹਾ । ਇਹਨਾ ਨੇ ਇਤਹਾਸ ਦੀਆ ਕਿਤਾਬਾ ਹੀ ਗਲਤ ਛਪਵਾ ਦਿੱਤੀਆ ਹੋਰ ਕਈ ਗੱਲਾ ਹੰਕ ਜਿਵੇਂ ਕੇ ਪੱਗਾ ਦਾ ਰੰਗ..

  • @sukhwantbrar5066
    @sukhwantbrar5066 Месяц назад +7

    ਰੰਧਾਵਾ ਸਾਹਿਬ ਸਰਦਾਰ ਜਗਤਾਰ ਸਿੰਘ ਜੀ ਦੀ ਗੱਲ ਬਿਲਕੁੱਲ ਸਹੀ ਹੈ ਯਾਦ ਕਰੋ ਦਰਬਾਰ ਸਾਹਿਬ ਦੀਆ ਨੀਹਾ ਚ ਰਾਮ ਲਿਖੀਆ ਇਟਾ ਦਾ ਮਸਲਾ ਵੀ ਸੋਚੀ ਸਮਝੀ ਸਾਜਿਸ਼ ਹੈ।

    • @bakhtawarsinghdhaliwal5011
      @bakhtawarsinghdhaliwal5011 Месяц назад +1

      ਵੀਰ ਜੀ ਤੁਸੀਂ ਇੱਟਾਂ ਦੀ ਗੱਲ ਕਰ ਰਹੇ ਹੋ ਅਜੇ ਸਿੱਖ ਕੌਮ ਨੂੰ ਪਤਾ ਹੀ ਨਹੀਂ ਹੈ ਇਹਨਾਂ ਕੰਜਰਾਂ ਨੇ ਕੀ ਕੁਝ ਸਿੱਖੀ ਵਿੱਚ ਕਰ ਦਿੱਤਾ ਹੈ।

  • @gurbaxshergill7949
    @gurbaxshergill7949 Месяц назад +4

    ਰੰਧਾਵਾ ਜੀ,
    ਆਪਾ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰੀਏ ਕਿ
    ਚਾਰ " ਬੱਜਰ ਕਰਿਹਤਾਂ " ਚ
    " ਛੂਆ ਛੂਤ " 😢ਨੂੰ ਵੀ ਪੰਜਵੀਂ ਬੱਜਰ ਕਰਿਹਤ ਸ਼ਾਮਲ ਕੀਤਾ ਜਾਵੇ।

  • @sarpanchkhalsa735
    @sarpanchkhalsa735 Месяц назад +4

    ਬਸੰਤੀ ਰੰਗ ਖੇੜੇ ਦਾ ਰੰਗ ਹੈ ਭਗਵਾਂ ਰੰਗ ਜੋਗ ਮੱਤ ਦਾ ਹੈ। ਸਿੱਖ ਗੁਰਮਤਿ ਦਾ ਧਾਰਨੀ ਹੈ।

  • @harjitsinghkalra6780
    @harjitsinghkalra6780 Месяц назад +10

    ਆਪ ਜੀ ਦਾ ਅੱਜ ਦਾ ਪ੍ਰੋਗਰਾਮ ਸਿੱਖ ਸਫਾਂ ਵਿਚ ਬਹੁਤ ਗਹੁ ਨਾਲ ਵਾਚਿਆ ਤੇ ਵਿਚਾਰਿਆ ਜਾਣਾ ਚਾਹੀਦਾ ਹੈ ।
    ਸਰਦਾਰ ਜਗਤਾਰ ਸਿੰਘ ਜੀ ਨੂੰ ਵਧਾਈ ।

  • @romysandhusandhu3359
    @romysandhusandhu3359 Месяц назад +24

    ਰੰਧਾਵਾ ਜੀ ਹਮੀਰ ਸਿੰਘ ਜੀ,,,, ਮੌਜੂਦਾ ਜੱਥੇਦਾਰ ਜੀ,,, ਇੰਗਲੈਂਡ ਵਿੱਚ ਪਹਿਲਾਂ ਵੀ ਗਏ ਜਦੋ ਸੁਖਬੀਰ ਸਿੰਘ ਬਾਦਲ ਵੀ ਇੰਗਲੈਂਡ ਵਿੱਚ ਸੀ,,,,, ਹੁਣ ਫਿਰ ਜੱਥੇਦਾਰ ਜੀ ਇੰਗਲੈਂਡ ਵਿੱਚ ਨੇ,,,, ਕਿਹੜੀਆਂ ਗੁੱਪਤ ਮੀਟਿੰਗ ਹੋ ਰਹੀਆਂ ,,,,, ਚਾਨਣਾ ਪਾਉ ਜੀ,,,

  • @penduLana-fm7pz
    @penduLana-fm7pz Месяц назад +2

    ਸਰਦਾਰ ਜਗਤਾਰ ਸਿੰਘ ਬਹੁਤ ਸੁਲਝੇ ਹੋਏ ਪੱਤਰਕਾਰ ਨੇ ਮੈਨੂੰ ਕਈ ਵਾਰ ਮਿਲਣ ਦਾ ਮੌਕਾ ਮਿਲਿਆ ਬੜੇ ਸਤਿਕਾਰ ਨਾਲ ਮਿਲਦੇ ਨੇ ਇਤਿਹਾਸ ਤੇ ਚੰਗੀ ਪਕੜ ਰੱਖਦੇ ਨੇ

  • @paramjitdhamrait5185
    @paramjitdhamrait5185 Месяц назад +1

    Waheguru ji bless you all.

  • @sardulmann8674
    @sardulmann8674 Месяц назад +1

    ਸਰਦਾਰ ਜਗਤਾਰ ਸਿੰਘ ਜੀ ਸਿੱਖ ਇਤਿਹਾਸ ਅਤੇ ਸਿੱਖ ਮਰਿਆਦਾ ਬਾਰੇ ਗੂੜੀ ਵਾਕਫੀਅਤ ਰਖਦੇ ਹਨ। ਇਹ ਰੰਗ ਕਿਸ ਨੇ ਬਦਲਿਆ ਸਭ ਨੂੰ ਪਤਾ ਹੈ। ਸ਼ੁਕਰੀਆ ਸਰਦਾਰ ਸਾਹਿਬ ਜੀ

  • @harbanssinghsidhu5051
    @harbanssinghsidhu5051 Месяц назад +5

    ਰੰਧਾਵਾ ਜੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੁੱਧ ਨਾਲ ਸੇਵਾ ਕਰਨ ਦੀ ਰੀਤ ਕਿਸਨੇ ਪਾਈ। ਇਹ ਵੀ ਹਿੰਦੂ ਮੱਤ ਹੀ ਹੈ।

    • @JaspreetSingh-xq2vr
      @JaspreetSingh-xq2vr Месяц назад

      ਸਹੀ ਕਿਹਾ ਵੀਰ ਜੀ ਇਹ ਵੀ ਬ੍ਰਾਹਮਵਾਦ ਹੀ ਹੈ

  • @sahibsinghcheema4151
    @sahibsinghcheema4151 Месяц назад +7

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏

  • @deepbrar.
    @deepbrar. Месяц назад +6

    ਤਰੀਫ ਚੇਹਰੇ ਦੀ ਨਹੀਂ ਚਰਿੱਤਰ ਦੀ ਕਰਨੀ ਚਾਹੀਦੀ ਹੈ ਕਿਓਂ ਕੇ ਅੱਛਾ ਚੇਹਰਾ ਬਣਾਉਣ ਨੂੰ ਚੰਦ ਮਿੰਟ ਲੱਗਦੇ ਨੇ
    *ਲੇਕਿਨ ਅੱਛਾ ਚਰਿੱਤਰ ਬਣਾਉਣ ਨੂੰ ਪੂਰੀ ਜ਼ਿੰਦਗੀ*

  • @harjinderkaur3978
    @harjinderkaur3978 Месяц назад +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @user-xv6ix5kl6b
    @user-xv6ix5kl6b Месяц назад +4

    ਬਾਦਲਾ ਨੇ ਰੰਗ ਬਦਲੇ।

  • @nirmalsingh6798
    @nirmalsingh6798 Месяц назад

    ਵਾਹਿਗੁਰੂ ਜੀ ਕਾ ਖ਼ਾਲਸਾ ।।ਵਾਹਿਗੁਰੂ ਜੀ ਕੀ ਫਤੇਹਿ।। ਰੰਧਾਵਾ ਸਾਹਿਬ ਆਪ ਜੀ ਤੇ ਦੋਵਾਂ ਵਿਦਵਾਨਾਂ ਸ. ਹਮੀਰ ਸਿੰਘ ਜੀ ਤੇ ਸ.ਜਗਤਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਿੰਨਾਂ ਨੇ ਪੰਥ ਦੇ ਇਸ ਮੁੱਦੇ ਨੂੰ ਸੰਗਤਾਂ ਦੇ ਧਿਆਨ ਗੋਚਰੀ ਲਿਆਣ ਦਾ ਯਤਨ ਕੀਤਾ ਹੈ ਜੀ। ਮੈਂ ਆਪਣੀਆਂ ਯਾਦਾਂ ਵਿਚੋ ਵਿਚਾਰ ਸਾਂਝਾ ਕਰਦਾ ਹਾਂ ਜੀ ।ਮੈਨੂੰ ਯਾਦ ਹੈ ਕਿ 1960 ਦੇ ਕਰੀਬ ਜਦੋ ਮੈਂ ਅਜੇ ਸਕੂਲ ਵਿਚ ਪੜ੍ਹਦਾ ਸਾਂ ਤਾਂ ਹਰ ਵਿਸਾਖੀ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਅਸੀ ਵੀ ਉਤਸ਼ਾਹ ਨਾਲ ਸ਼ਾਮਲ ਹੁੰਦੇ ਸਾਂ ਤੇ ਇਹ ਪੁਸ਼ਾਕਾ ਬਸੰਤੀ ਰੰਗ ਦਾ ਹੁੰਦਾ ਸੀ ਤੇ ਇਹ ਨਿਸ਼ਾਨ ਸਾਹਿਬ ਜ਼ਮੀਨ ਤੇ ਨਹੀਂ ਸਗੋਂ ਗੁਰਦੁਆਰਾ ਸਾਹਿਬ ਦੀ ਅਗਲੀ ਕੰਧ ਦੇ ਅੱਧ ਤੋਂ ਉੱਪਰ ਲੋਹੇ ਦੇ ਕਲੰਪ ਲਾ ਕੇ ਇਮਾਰਤ ਤੋਂ ਉੱਚਾ ਕਰਕੇ ਲੱਗਾ ਹੁੰਦਾ ਸੀ ਜਿਸ ਨਾਲ ਬੀਬੀਆਂ ਅਤੇ ਭਾਈਆਂ ਦੁਆਰਾ ਅੰਦਰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਤੋਂ ਪਹਿਲਾਂ ਅਣਜਾਣਪੁਣੇ ਵਿਚ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣ ਤੋਂ ਭੀ ਬਚਾਅ ਰਹਿੰਦਾ ਸੀ । ਆਹ ਜਦੋਂ ਤੋਂ ਕੇਸਰੀ ਤੇ ਫਿਰ ਭਗਵੇ ਦੀ ਤਬਦੀਲੀ ਆਈ ਹੈ ਤਾਂ ਡੇਰੇ ,ਸੰਸਥਾਵਾਂ ਤੇ ਟਕਸਾਲਾਂ ਆਦਿ ਦੇ ਮੰਨਣ ਵਾਲਿਆਂ ਨੇ ਅਪਣੀਆਂ ਮਨੌਤਾਂ ਦੇ ਰੰਗਾਂ ਦੇ ਨਿਸ਼ਾਨ ਸਾਹਿਬ ਬਣਾ ਕੇ ਸੋਸ਼ਲ ਮੀਡੀਆ ਦੀ ਖੂਬ ਵਰਤੋਂ ਕੀਤੀ ਹੈ ।ਜਿੱਥੋਂ ਤੱਕ ਰੰਗਾਂ ਦੀ ਗੱਲ ਹੈ ਇਸ ਬਾਰੇ ਤਾਂ ਸਾਡੇ ਪਾਸ ਪਹਿਲਾਂ ਹੀ ਲਿਖਤੀ ਸੰਕੇਤ ਸਨ ਜਿਸ ਨੂੰ ਘੋਖ ਕੇ ਹੀ ਸਾਡੇ ਬਜ਼ੁਰਗਾਂ ਨੇ ਰਹਿਤ ਮਰਯਾਦਾ ਵਿੱਚ ਨਿਰਣਾ ਲਿਆ ਸੀ ।ਕੇਸਰੀ ਰੰਗ ਤਾਂ ਹਿੰਦੂ ਧਰਮ ਦਾ ਖਾਸ ਹੈ ਹੀ ਕਿਉਂਕਿ ਇਹ ਕੇਸਰ ਦੇ ਰੰਗ ਦਾ ਹੀ ਹੁੰਦਾ ਹੈ ਜੋ ਕੇਸਰ ਉੱਨਾਂ ਦੇ ਮੱਥੇ ਤੇ ਦੇਖਿਆ ਜਾ ਸਕਦਾ ਹੈ।ਜੇ ਸਿੱਖ ਵੱਖਰੇ ਹਨ ਤਾਂ ਕੇਸਰੀ ਸਿੱਖਾਂ ਦਾ ਕਿਵੇਂ ਹੋ ਸਕਦਾ ਹੈ ? ਨੀਲੇ ਬਾਰੇ ਵੀ ਭਾਈ ਗੁਰਦਾਸ ਜੀ ਲਿਖਦੇ ਹਨ “ਬਾਬਾ ਫਿਰ ਮੱਕੇ ਗਿਆ ਨੀਲ ਬਸਤਰ ਧਾਰੇ ਬਨਵਾਰੀ”ਭਾਵ ਮੁਸਲਮਾਨੀ ਨੀਲੇ ਰੰਗ ਦੇ ਕੱਪੜੇ ਪਾ ਕੇ ਮੱਕੇ ਗਿਆ।ਇਕ ਹੋਰ ਘਟਨਾ ਜਦੋ ਗਨੀ ਖਾਂ ਤੇ ਨਬੀ ਖਾਂ ਨੇ ਦਸਮੇਸ਼ ਜੀ ਨੂੰ ਉੱਚ ਅਸਥਾਨ ਦਾ ਮੁਸਲਮਾਨੀ ਪੀਰ ਬਣਾ ਕੇ ਡੋਲੇ ਵਿਚ ਬਿਠਾ ਕੇ ਮੋਢਿਆਂ ਚੁੱਕਿਆ ਸੀ ਤਾਂ ਉਨਾ ਗੁਰੂ ਜੀ ਨੂੰ ਇਸਲਾਮੀ ਨੀਲੇ ਕੱਪੜੇ ਪੁਆਏ ਸਨ ਤੇ ਮੈਂ ਅਪਣੇ ਕਾਲਜ ਵਿਦਿਆਰਥੀ ਸਮੇਂ ਜਦੋਂ ਮੈਂ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਮੈਂਬਰ ਵੀ ਸਾਂ, ਇਹ ਵੀ ਪੜ੍ਹਿਆ ਸੁਣਿਆ ਸੀ ਕਿ ਜਦੋਂ ਗਨੀ ਖਾਂ ਨਬੀ ਖਾਂ ਨੂੰ ਵਾਪਸ ਭੇਜਿਆ ਉਦੋਂ ਗੁਰੂ ਸਾਹਿਬ ਨੇ ਇਹ ਨੀਲਾ ਬਾਣਾ ਉਤਾਰਿਆ ਸੀ ਤਾਂ ਹਾਜ਼ਰ ਕੁਝ ਸਿੰਘਾ ਨੇ ਗੁਰੂ ਜੀ ਪਾਸੋਂ ਮੰਗ ਕੇ ਲੈ ਲਿਆ ਸੀ ਤੇ ਉਸੀ ਯਾਦ ਵਿੱਚ ਨਿਹੰਗ ਸਿੰਘਾਂ ਨੇ ਉਸ ਨੀਲੇ ਬਾਣੇ ਨੂੰ ਹਮੇਸ਼ਾਂ ਵਾਸਤੇ ਅਪਣਾ ਪੱਕਾ ਹੀ ਬਾਣਾ ਬਣਾ ਲਿਆ ਤੇ ਅਪਣੇ ਨਿਸ਼ਾਨ ਸਾਹਿਬਬ ਦਾ ਰੰਗ ਵੀ ਨੀਲਾ ਕਰ ਲਿਆ ।ਸ. ਜਗਤਾਰ ਸਿੰਘ ਜੀ ਨੇ ਜ਼ਿਕਰ ਕੀਤਾ ਹੈ ਕਿ ਗੁਰਦੁਆਰਾ ਸੁਧਾਰ ਲਹਿਰ ਸਮੇਂ ਸਿੰਘਾ ਨੇ ਸਮੂਹਕ ਤੌਰ ਤੇ ਕੜਾਹਿਆਂ ਵਿਚ ਆਪਣੀਆਂ ਪੱਗਾਂ ਰੋਸ ਵਜੋਂ ਕਾਲੀਆਂ ਰੰਗ ਲਈਆਂ ਸਨ, ਇਸੇ ਤਰਾਂ ਮੈਂ ਉਦੋ ਇਹ ਵੀ ਪੜ੍ਹਿਆ ਸੀ ਉਸ ਸਮੇਂ ਇਹੀ ਨੀਲੇ ਬਾਣੇ ਵਾਲੇ ਨਿਹੰਗ ਸਿੰਘ ਅਪਣੇ ਆਪ ਨੂੰ ਪੰਥ ਦੇ ਵਾਰਸ ਕਹਿੰਦੇ ਸਨ ਤੇ ਹਰ ਰੋਜ਼ ਸ੍ਰੀ ਅਕਾਲ ਤਖਤ ਸਾਹਿਬ ਤੇ ਬੱਕਰਾ ਝਟਕਦੇ ਸਨ ਤੇ ਖੂਨ ਨਾਲ ਸ਼ਸ਼ਤਰਾਂ ਨੂੰ ਟਿੱਕਾ ਲਾਉਂਦੇ ਸਨ ।ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੰਘਾ ਦਾ ਕਬਜ਼ਾ ਹੋਇਆ ਤਾਂ ਉੱਨਾਂ ਨਿਹੰਗ ਸਿੰਘਾ ਨੂੰ ਸਲਾਹ ਦਿੱਤੀ ਕਿ ਹੁਣ ਇੱਥੇ ਹਰ ਧਰਮ ਦੇ ਲੋਕ ਸ਼ਰਧਾ ਨਾਲ ਆਉਂਦੇ ਹਨ ,ਇਸ ਲਈ ਇਹ ਕੰਮ ਇੱਥੇ ਬੰਦ ਕਰੋ ਪਰ ਇਹ ਨਾਂ ਮੰਨੇ ।ਤਾਂ ਉਸ ਸਮੇਂ ਅਕਾਲੀ ਸਿੱਘਾਂ ਨੇ ਉਸੀ ਤਰਾਂ ਸਮੂਹਕ ਤੌਰ ਤੇ ਆਪਣੀਆਂ ਪੱਗਾਂ ਰਾਤੋ ਰਾਤ ਕੜਾਹਿਆਂ ਵਿੱਚ ਰੰਗ ਗਰਮ ਕਰਕੇ ਨਿਹੰਗਾਂ ਵਰਗੀਆਂ ਨੀਲੀਆਂ ਨੀਲੀਆਂ ਰੰਗ ਲਈਆਂ ਤੇ ਕਿਹਾ ਅਸੀ ਵੀ ਪੰਥ ਦੇ ਵਾਰਸ ਹਾਂ।ਇਸ ਨਾਲ ਤਣਾਅ ਕਾਫੀ ਵਧ ਗਿਆ ਤਾਂ ਕੁਝ ਸਿਆਣੇ ਸਿੰਘਾ ਨੇ ਵਿਚ ਪੈ ਕੇ ਨਿਹੰਗ ਸਿੰਘਾ ਨੂੰ ਇਸ ਗੱਲ ਤੇ ਰਾਜ਼ੀ ਕਰ ਲਿਆ ਕਿ ਉਹ ਇਹ ਰਸਮ ਸ੍ਰੀ ਅਕਾਲ ਤਖਤ ਸਾਹਿਬ ਤੇ ਨਹੀ, ਨਿਹੰਗਾਂ ਦੀ ਛਾਉਣੀ ਵਿੱਚ ਕਰ ਲਿਆ ਕਰਣ ।ਇਕ ਵਾਰ ਫਿਰ ਰਹਿਤ ਮਰਯਾਦਾ ਬਣਾਉਣ ਸਮੇਂ ਇਹ ਅਪਣੇ ਨਿਸ਼ਾਨ ਸਾਹਿਬ ਦੇ ਸੁਰਮਈ ਰੰਗ ਤੇ ਅੜ ਗਏ ।ਇੰਨਾਂ ਦੀ ਵੱਡੀ ਜਮਾਤ ਦੇਖ ਕੇ ਪੰਥ ਦੇ ਬਸੰਤੀ ਰੰਗ ਦੇ ਨਾਲ ਇੰਨਾਂ ਦਾ ਸੁਰਮਈ ਰੰਗ ਰੱਖ ਕੇ ਇਹ ਬਖੇੜਾ ਖਤਮ ਕਰ ਲਿਆ ਤੇ ਦੋਵੇ ਰੰਗ ਰਹਿਤ ਮਰਯਾਦਾ ਵਿੱਚ ਪਾ ਦਿੱਤੇ ਤੇ ਉਦੋਂ ਤੋਂ ਹੀ ਨਿਹੰਗ ਸਿੰਘਾ ਦੇ ਨਿਸ਼ਾਨ ਸਾਹਿਬ ਦਾ ਰੰਗ ਸੁਰਮਈ ਤੇ ਬਾਕੀ ਸਾਰੇ ਗੁਰਦੁਆਰਿਆਂ ਦੇ ਨਿਸ਼ਨ ਸਾਹਿਬ ਦਾ ਰੰਗ ਬਸੰਤੀ ਹੀ ਸੀ। ਰਹਿਤ ਮਰਯਾਦਾ ਬਣਾਉਣ ਸਮੇਂ ਬਾਕੀ ਸਾਰੀ ਸਰਬ ਸੰਮਤੀ ਨਾਲ ਨਿਸ਼ਾਨ ਸਾਹਿਬ ਦਾ ਹੱਲ ਇਸ ਤਰਾਂ ਕੱਢ ਲਿਆ ਸੀ ਤੇ ਦੂਸਰਾ ਬਖੇੜਾ ਰਾਗ ਮਾਲਾ ਦਾ ਸੀ ਤੇ ਉਸ ਟਕਰਾਅ ਨੂੰ ਟਾਲਣ ਲਈ ਇਹ ਹੱਲ ਪ੍ਰਵਾਨ ਹੋਇਆ ਕਿ ਰਾਗ ਮਾਲਾ ਤੋ ਬਗੈਰ ਕੋਈ ਸਰੂਪ ਨਾ ਛਪੇ ਤੇ ਪੜ੍ਹਨ ਸਮੇਂ ਹਰ ਗੁਰਦੁਆਰੇ ਦੀ ਸਥਾਨਕ ਸੰਗਤ ਫੈਸਲਾ ਕਰ ਲਵੇ ਕਿ ਪੜਨੀ ਹੈ ਕਿ ਨਹੀ ।ਇਸ ਤਰਾਂ ਇਹ ਬਖੇੜੇ ਨਜਿੱਠ ਕੇ ਰਹਿਤ ਮਰਯਾਦਾ ਪੰਥ ਵਿੱਚ ਲਾਗੂ ਕਰਨ ਲਈ ਸ੍ਰੀ ਅਕਾਲ ਤਖਤ ਨੇ 1945 ਵਿੱਚ ਫੁਰਮਾਨ ਜਾਰੀ ਕਰ ਦਿੱਤਾ ਸੀ ।ਬਹੁਤ ਲੰਬਾ ਹੋ ਗਿਆ ਹੈ ਜੀ ।ਜੋ ਮੇਰੀ ਜਾਣਕਾਰੀ ਹੈ ਉਹ ਆਪ ਜੀ ਰਾਹੀਂ ਸਾਂਝਾ ਕਰਨ ਦਾ ਯਤਨ ਕੀਤਾ ਹੈ ਜੀ। ਭੁੱਲ ਚੁੱਕ ਦੀ ਖਿਮਾ ਕਰਨੀ ਜੀ । ਧੰਨਵਾਦ । ਨਿਰਮਲ ਸਿੰਘ ।

  • @MANJITSINGH-iu8bc
    @MANJITSINGH-iu8bc Месяц назад +5

    ਦਾਸ ਆਪਣੇ ਘੇਰੇ ਵਿੱਚ ਨਿਸ਼ਾਨ ਸਾਹਿਬ ਦਾ ਰੰਗ ਭਗਵਾਂ ਹੋ ਜਾਣ ਬਾਰੇ ਅਕਸਰ ਕਹਿੰਦਾ ਰਿਹਾ ਹੈ। ਅਜਿਹਾ ਰ ਸ ਸ ਦੇ ਕਹਿਣ ਤੇ ਕੀਤਾ ਗਿਆ ਸੀ।

  • @gurutegbahadurtransportpty6615
    @gurutegbahadurtransportpty6615 Месяц назад +3

    ਬਹੁਤ ਵਧੀਆ ਵਿਚਾਰ ਗੋਸ਼ਟੀ

  • @parmindergadri1566
    @parmindergadri1566 Месяц назад +2

    ਸਰਵ ਸ੍ਰੀ ਰੰਧਾਵਾ ਜੀ ਹਮੀਰ ਸਿੰਘ ਜੀ ਜਗਤਾਰ ਸਿੰਘ ਜੀ ਮੋਗਾ ਕਾਨਫਰੰਸ ਵੇਲੇ ਅਕਾਲੀ ਪਾਰਟੀ ਦੀ ਜਗ੍ਹਾ ਪੰਜਾਬੀ ਪਾਰਟੀ ਬਣਾ ਲਈ ਬਾਦਲ ਸਾਹਿਬ ਨੇ, ਉਸਤੋਂ ਬਾਅਦ ਆਪਜੀ ਦੇ ਕਹਿਣ ਅਨੁਸਾਰ ਨਿਸ਼ਾਨ ਸਾਹਿਬ ਦਾ ਰੰਗ ਵੀ ਬਦਲ ਦਿੱਤਾ ਗਿਆ

  • @KuldeepSingh-gn7dt
    @KuldeepSingh-gn7dt Месяц назад +3

    ਰੰਧਾਵਾ ਜੀ
    ਜੇਕਰ ਰੰਗਾ ਦੀ ਗਲ ਕਰੀਏ ਤਾਂ ਮਾਲਵੇ ਤੇ ਦੁਆਬੇ ਵਿੱਚ ਲੋਕ ਅਕਸਰ ਚਿੱਟੀਆਂ ਪੱਗਾ ਸੂਤੀ ਜਾ ਮਲਮਲੀ ਬੰਨ੍ਹਿਆ ਕਰਦੇ ਸਨ
    ਬਾਪ ਦੀ ਚਿੱਟੀ ਪੱਗ ਤੇ ਦਾਗ ਨਾ ਲਗਣ ਬਾਰੇ ਬੇਟੀਆਂ ਨੂੰ ਬੋਲੀਆਂ ਤੇ ਗੀਤਾਂ ਵਿੱਚ ਕਿਹਾ ਗਿਆ ਹੈ।

  • @kuldipsinghdhesi7018
    @kuldipsinghdhesi7018 Месяц назад

    ਰੰਧਾਵਾ ਸਾਹਿਬ ਤੁਸੀਂ ਤਾਂ ਜਿਹੜੀ ਮਰਜ਼ੀ ਦਸਤਾਰ ਸਜਾ ਲੳ ਤੁਹਾਨੂੰ ਜਚੇਗੀ ❤❤

  • @BhajanSingh-co8ot
    @BhajanSingh-co8ot Месяц назад +1

    ਇਨ੍ਹਾਂ ਤਾਂ ਬਾਬੇ ਨਾਨਕ ਦੀ ਦਾ ਜਨਮ ਦਿਨ ਵੈਸਾਖ ਤੋਂ ਕਤਕ ਕਰ ਦਿੱਤਾ ਹੈ। ਨਿਸ਼ਾਨ ਸਾਹਿਬ ਦਾ ਰੰਗ ਬਦਲਣਾ ਕੀ ਮੁਸ਼ਕਲ ਸੀ।

  • @jagtarsidhu3758
    @jagtarsidhu3758 Месяц назад

    Very well said jagtar Singh je, thanks

  • @user-nv1cq4dv5i
    @user-nv1cq4dv5i Месяц назад +2

    ਤਰੰਗੇ ਚ ਵੀ ਸਿੱਖਾਂ ਆਲਾ ਰੰਗ ਬਸੰਤੀ /ਖੱਟਾ ਪੀਲਾ ਹੀ ਸੀ, ਹੋਲੀ ਹੋਲੀ ਸੰਤਰੀ ਕਰਤਾ ਤੇ ਹੁਣ ਲਾਲ ਹੋਣ ਨੂੰ ਫਿਰਦਾ

  • @surjitsinghhassanpuri1820
    @surjitsinghhassanpuri1820 Месяц назад

    Very good S Hamir Singh and ur team.

  • @gaganranu003
    @gaganranu003 Месяц назад +1

    ਇਹ ਪੰਜਾਬ ਪੰਜਾਬੀ ਪੰਜਾਬੀਅਤ ਦੀ ਮਾੜੀ ਕਿਸਮਤ ਹੀ ਮੰਨੀ ਜਾਵੇਗੀ ਕਿ ਸਾਡਾ ਜ਼ਿਆਦਾ ਜ਼ੋਰ ਸਿਰ ਦੇ ਬਾਹਰ ਵਾਲੇ ਪਾਸੇ ਜ਼ਿਆਦਾ ਹੈ(ਕਿਸੇ ਧਰਮ ਜਾਂ ਵਿਅਕਤੀ ਵਿਸ਼ੇਸ਼ ਲਈ ਬਿਲਕੁਲ ਨਹੀਂ,ਫੇਰ ਵੀ ਅਗਾਊ ਮਾਫੀ) ਸਿਰ ਦੇ ਅੰਦਰਲੇ ਪਾਸੇ ਜ਼ੋਰ ਲਾਕੇ ਕੌਮਾਂ ਕਿਥੇ ਦੀਆਂ ਕਿੱਥੇ ਪਹੁੰਚ ਗਈਂਆਂ,
    ਪਿਆਰ ਅਤੇ ਸਤਿਕਾਰ ❤️

  • @santokhsinghpadda8116
    @santokhsinghpadda8116 Месяц назад

    ਰੰਧਾਵਾ ਜੀ ਚੰਗੀ ਤਰਾਂ ਵੇਖਣ ਤੇ ਕੇਸਰੀ ਤੇ ਭਗਵਾ ਰੰਗ ਦਾ ਫਰਕ ਵੀ ਤੁਸੀਂ ਵੇਖ ਸਕਦੇ ਹੋ ।

  • @Lal_singh1
    @Lal_singh1 Месяц назад +3

    ਭਗਵੰਤ ਮਾਨ ਅਮਿਤ ਸ਼ਾਹ ਦੇ ਹੁਕਮ ਅਨੁਸਾਰ ਚਲ ਰਿਹਾ ਹੈ ਤਾਂ ਫਿਰ ਉਹ ਵੀ ਤਾਂ ਇਸਦੀ ਮੰਨਣਗੇ!
    ਦਿੱਲੀ ਨੂੰ ਕੋਈ ਰਾਹਤ ਨਹੀਂ ਦਿੱਤੀ ਬੀਜੇਪੀ ਨੇ।

  • @deepbrar.
    @deepbrar. Месяц назад +3

    ਮੈਂ ਕਿਨਾਰਾ ਹਾਂ, ਮੇਰੀਆਂ ਆਪਣੀਆਂ ਸਮੱਸਿਆਵਾਂ ਹਨ ‬
    ‪ *ਤੁਸੀ ਸਮੰਦਰ ਹੋ ਤੁਹਾਡੀਆਂ ਆਪਣੀਆਂ ਮਨਮਰਜ਼ੀਆਂ ਹਨ*

  • @harnekmalhans7783
    @harnekmalhans7783 Месяц назад

    Sat Sri Akal to all the three wise journalists Nice debate

  • @GurjeetSingh-ui9qf
    @GurjeetSingh-ui9qf Месяц назад +5

    ਕੇਸਰੀ ਰੰਗ ਕੇਸਰ ਦੇ ਰੰਗ ਵਰਗਾ ਹੁੰਦਾ ਹੈ

    • @RameshKumar-et2ld
      @RameshKumar-et2ld Месяц назад

      ਢੱਕ ਦੇ ਫੁਲਾਂ ਵਰਗਾ, ਕੇਸਰੀ ਰੰਗ.

  • @BSBrar-by2bz
    @BSBrar-by2bz Месяц назад +1

    ਆਹ ਹਰਿਮੰਦਰ ਸਾਹਿਬ ਵਿਚ ਦੁੱਧ ਦੀ ਸੇਵਾ ਕਿਸ ਨੇ ਸ਼ੁਰੂ ਕੀਤੀ ਇਸ ਬਾਬਤ ਵੀ ਚਾਨਣ ਪਾਉਣਾ ਦੂਜੀ ਗੱਲ ਪੁਰੇਵਾਲ ਸਾਹਿਬ ਨੇ ਬਹੁਤ ਮੇਹਨਤ ਕਰਕੇ ਕਲੰਡਰ ਤਿਆਰ ਕੀਤੀ ਸੀ ਜਿਸ ਨੂੰ RSS ਨੇ ਲਾਗੂ ਕਰਨ ਤੋਂ ਰੋਕਿਆ ਤੇ ਧੂਮੇ ਵਰਗੇ ਧੂਤੇ ਅਗੇ ਕਰ ਦਿੱਤੇ ਜਿਸ ਦੀ ਜੁੰਮੇਵਾਰੀ ਪ੍ਰਕਾਸ਼ ਚੰਦ ਬਾਦਲ ਨੂੰ ਜਾਂਦੀ ਹੈ ਕਸੂਰ ਸਾਡੇ ਸਿੱਖਾ ਦਾ ਵੀ ਹੈ ਅਸੀਂ ਦੇਖਦੇ ਰਹੇ ਕਿਸੇ ਨੇ ਵਿਰੋਧ ਨਹੀਂ ਕੀਤਾ ਜੋ ਸਾਨੂੰ ਕਰਨਾ ਚਾਹੀਦਾ ਸੀ ਅੱਜ ਵੀ ਸਾਨੂੰ ਖਾਲਸੇ ਦੀ ਆਜ਼ਾਦ ਹਸਤੀ ਦਾ ਕਲੰਡਰ ਜਾਰੀ ਹੋਣਾ ਚਾਹੀਦਾ

  • @OfficialJasSingh
    @OfficialJasSingh Месяц назад +2

    ਨਿਸ਼ਾਨ ਸਾਹਿਬ ਦਾ ਰੰਗ ਤਾਂ ਸੁਰਮਈ ਹੋਣਾ ਚਾਹੀਦਾ ਹੈ ਜੀ।

  • @jassbir1363
    @jassbir1363 Месяц назад

    ਜੇ ਕਿਸੇ ਨਿਸਾਨ ਸਾਹਿਬ ਦਾ ਰੰਗ ਬਦਲਿਆਂ ਜਾਦਾਂ ਹੈ , ਜਿਹੜੇ ਗੁ: ਸਾਹਿਬ SGPC ਦੇ ਪ੍ਰਬੰਧ ਹੇਠ ਆਉਦੇਂ ਹਨ ,
    ਰੰਗ ਬਦਲਣ ਦੇ ਸਬੰਧ ਵਿੱਚ ਮੁੱਖ ਜਿੱਮੇਵਾਰ ਤਾਂ SGPC ਹੀ ਬਣਦੀ ਹੈ , ਤਾਂ ਇਸ ਸਬੰਧ ਵਿੱਚ SGPC ਦੇ ਪ੍ਰਧਾਨ ਸਾਹਿਬ ਤੋ ਇਹ ਸਥਿਤੀ ਸਪੱਸਟ ਜਰੂਰ ਕਰੋ ਜੀ , ਜਗਤਾਰ ਸਿੰਘ ਜੀ ।

  • @jasvirsingh1759
    @jasvirsingh1759 Месяц назад +1

    ਆਪਣੇ ਪੁੱਤਰ ਨੂੰ ਪੰਜਾਬ ਵਿੱਚ ਸਥਾਪਤ ਕਰਨ ਲਈ ਪ੍ਰਕਾਸ਼ ਬਾਦਲ ਨੇ ਭਾਜਪਾ ਨਾਲ ਮਿਲ ਕੇ ਸਿੱਖ ਕੌਮ ਨੁਕਸਾਨ ਕੀਤਾ। ਇਨ੍ਹਾਂ ਨੁਕਸਾਨ ਤਾਂ ਅਬਦਾਲੀ ਨਹੀਂ ਕਰ ਸਕਿਆ।

  • @user-qg6hv6uj8l
    @user-qg6hv6uj8l Месяц назад

    ਹਿੰਮਤ ਕਰੋ ਹੁਣ ਨਾਨਕ ਸ਼ਾਹੀ ਕਲੈਂਡਰ ਵੀ ਲਾਗੂ ਹੋ ਜਾਵੇ ਜਗਤਾਰ ਸਿੰਘ ਜੀ

  • @harjit7498
    @harjit7498 Месяц назад

    ਬਾਦਲਾ ਨੇ ਭਗਵਾ ਰੰਗ ਤੇ ਖਾਖੀ ਨੀਕਰਾਂ ਪੰਥ ਵਿੱਚ ਬਾੜੀਆਂ। ਹੁਣ ਬਾਦਲ ਕਮਜ਼ੋਰ ਹੋ ਗਏ ਤਾਂ ਪੰਥਕ ਰਹੁਰੀਤ ਦਵਾਰਾ ਚਲ ਪਈਆ । ਜੇਕਰ ਬਾਦਲਾ ਨੂੰ ਬਿਲਕੁਲ ਬਾਹਰ ਕਰ ਦਿੱਤਾ ਜਾਵੇ ਤਾਂ ਹੋਰ ਬਹੁਤ ਕੁਝ ਬਦਲ ਜਾਵੇਗਾ।

  • @LakhbirBajwa-b6n
    @LakhbirBajwa-b6n Месяц назад

    "One of the saddest lessons of history is this: If we've been bamboozled long enough, we tend to reject any evidence of the bamboozle. We're no longer interested in finding out the truth. The bamboozle has captured us. It's simply too painful to acknowledge, even to ourselves, that we've been taken.
    Once you give a charlatan power over you, you almost never get it back."
    ~Carl Sagan

  • @rashpaljhaj4708
    @rashpaljhaj4708 Месяц назад +3

    ਪੱਗੜੀ ਦਾ ਰੰਗ ਨੀਲੇ ਤੋਂ ਪੀਲਾ ਹੋਗਿਆ

  • @vpsingh2950
    @vpsingh2950 Месяц назад

    God bless you Kler and Ritesh Ji. It is unfortunate for us to have such Sikh leaders, power has corrupted them fully, they cannot even respect their Guru!

  • @BaldevSingh-qv6te
    @BaldevSingh-qv6te Месяц назад +2

    ਖਾਲਸੇ ਰੰਗ ਨੀਲਾ ਨਾ ਕਿ ਕੇਸਰੀ!

  • @sekhonsekhon4142
    @sekhonsekhon4142 Месяц назад

    ਭਗਵਾਂ ਰੰਗ ਨੂੰ ਕਈ ਇਲਾਕਿਆਂ ਵਿੱਚ ਗੇਰੂਆ ਰੰਗ ਵੀ ਮੇਲਕੇ ਦੇਖਿਆ ਜਾਂਦਾ ਹੈ॥ ਜੋ ਆਮ ਤੌਰ ਤੇ ਸੰਨਿਆਸੀ ਸਾਧੂੰ ਪਹਿਨਦੇ ਹਨ॥ ਜੋ ਆਮ ਤੌਰ ਤੇ ਸਾਡੇ ਪਿੰਡਾਂ, ਸ਼ਹਿਰਾਂ ਵਿੱਚ ਗਿਨਤੀ ਮਾਰਕੇ ਵਿਚਰਦੇ ਦੇਖੇ ਜਾ ਸਕਦੇ ਹਨ। ਉਦਾਹਰਣ ਲਈ ਗਰੀਬ ਦਾਸ ਪੰਥੀਆਂ ਨੂੰ ਦੇਖ ਸਕਦੇ ਹੋ। ਬਾਕੀ ਬਸੰਤੀ ਰੰਗ ਕੁਰਬਾਨੀ ਦੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ। ਸ਼ਾਇਦ ਇਸੇ ਕਰਕੇ ਭਗਤ ਸਿੰਘ ਨਾਲ ਬਸੰਤੀ ਰੰਗ ਜੋੜਿਆ ਗਿਆ ਹੈ।

  • @6661on
    @6661on Месяц назад +1

    ਜੇਕਰ ਮਿੱਲਾਂ ਨੂੰ ਜੁਬਾਨੀ ਕਹਿ ਦਿੱਤਾ ਜਾਵੇ ਕੇ ਬਸੰਤੀ ਰੰਗ ਦਾ ਖਾਸ ਕਪੜਾ ਤਿਆਰ ਨਹੀਂ ਕਰਨਾ ਤਾਂ ਵੀ ਭਗਵੇਂ ਵਾਲਿਆਂ ਦੀ ਯੋਜਨਾ ਸਿਰੇ ਚੜ ਸਕਦੀ ਆ

  • @ajaibsinghpanesarCanada
    @ajaibsinghpanesarCanada Месяц назад

    S S A 🙏🙏🙏🙏🙏🙏🙏🙏🙏🙏 to all members present at this time in program

  • @Nanak-rc1go
    @Nanak-rc1go Месяц назад +1

    ਸੈਂਟਰ ਨੇ ਗਵਰਨਰ ਵਾਰੇ ਠੀਕ ਫੈਸਲਾ ਲਿਆ ਜੀ। ਗਵਰਨਰ ਆਪਣੀ ਆਦਤ ਤੋਂ ਮਜਬੂਰ ਸਨ ਜੀ।

  • @avtardeepsingh6715
    @avtardeepsingh6715 Месяц назад +3

    As per Japji Sahib Pauri No. 4 ਸਾਚਾ ਸਾਹਿਬੁ ਸਾਚੁ ਨਾਇ ; ਭਾਖਿਆ ਭਾਉ ਅਪਾਰੁ ॥............... Rang nu Bhagwa keh lo....kadi rang ne kuch kehna.............like children we are these days fighting.....A toy never says I am Harpreet's or Gurpreet's..........does he? Whole debate on Just Nonsense. Like RSS last year debated on Besharam Rang. Are We like them? NO.
    Guru Maharaj Says: ਅਸੁਲੂ ਇਕੁ ਧਾਤੁ ॥.Find or Inquire that One Substance(ਧਾਤੁ ), Who is the Origin of Everything That be.
    then also again this debate is a kind of an eye opener.....to many people in general.
    /-Rehat Maryada-/ is a necessity, BUT not the DESTINATION.
    And That Rehat Maryada is already being followed .
    ਹੁਕਮੈ ਅੰਦਰਿ ਸਭੁ ਕੋ ; ਬਾਹਰਿ ਹੁਕਮ ਨ ਕੋਇ ॥

  • @gurdeepdhaliwal8498
    @gurdeepdhaliwal8498 Месяц назад

    ਕੇਸਰੀ ਤੇ ਭਗਵਾ ਇੱਕੋ ਰੰਗ ਨਹੀ ਹੈ ਵੱਖਰੇ ਵੱਖਰੇ ਹਨ

  • @user-pb1fg2gv7f
    @user-pb1fg2gv7f Месяц назад

    Good 👍

  • @SukhwinderSingh-2107
    @SukhwinderSingh-2107 Месяц назад +1

    ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਉੱਤੇ ਸ਼੍ਰੋਮਣੀ ਕਮੇਟੀ ਵੱਲੋਂ ਜੋ ਨਗਰ ਕੀਰਤਨ ਨਿਕਲਦਾ ਹੈ ਉਸ ਵਿੱਚ ਵੀ ਪੰਜ ਸੁਰਮਈ ਨਿਸ਼ਾਨ ਸਾਹਿਬ ਹੁੰਦੇ ਹਨ ਜੀ।

  • @jasbirsinghgill481
    @jasbirsinghgill481 Месяц назад

    ਵਹਿਗੁਰ ਜੀ ਇਹ ਵੀ ਕਾਰਾ ਬੱਦਲ ਸਾਬ ਦੇ ਟਾਈਮ ਹੋਇਆ ਵਾਹਿਗੁਰੂ ਜੀ

  • @ajaibsinghpanesarCanada
    @ajaibsinghpanesarCanada Месяц назад

    S S A 🙏🙏🙏 Randhawa Sahib ji S.Hamir Singh ji and S.Jagtar Singh ji

  • @GurdevSingh-el9bm
    @GurdevSingh-el9bm Месяц назад

    ❤❤❤❤❤❤

  • @balwindersingh3480
    @balwindersingh3480 Месяц назад

    ਸਿਰੋਪੇ ਦਾ ਰੰਗ ਵੀ ਗਲਤ ਹੈ

  • @Aman2111
    @Aman2111 Месяц назад +1

    Jeho jehe tuhaade saant oh ho jehepolitician

    • @user-vr1cd2ol9v
      @user-vr1cd2ol9v Месяц назад

      ਸਹੀ ਆ ਬੀਰਾ।
      ਸੰਤ ਦੀ ਅਜੋਕੀ ਪਰਿਭਾਸ਼ਾ ਗੁਰਬਾਣੀ ਅਨੁਸਾਰੀ ਨਹੀਂ।
      ਸਗੋਂ ਇਸ ਕਵਿਤਾ ਮੁਤਾਬਿਕ ਵਧੇਰੇ ਢੁਕਦੀ ਹੈ, ਸੁਣ ਕੇ ਜ਼ਰਾ। ਨਾਲੇ ਨੋਟ ਕਰੀ ਜਾਓ ਕਿ ਕਿਹੜੇ ਕਿਹੜੇ ਬਾਣਾ-ਰਸੀ ਠੱਗ ਦੀ ਤਸਵੀਰ ਜ਼ਿਹਨ ਵਿੱਚ ਉਭਰਦੀ ਹੈ।
      m.ruclips.net/video/2tb2pLZ2yio/видео.html

  • @kirpalbrar1766
    @kirpalbrar1766 Месяц назад

    Waheguruji

  • @surjeetsingh8809
    @surjeetsingh8809 Месяц назад

    👍👍👍👍👌

  • @dalbarasingh9833
    @dalbarasingh9833 Месяц назад

    ਵੀਰ ਲੀਡਰਾਂ ਨੂੰ ਚਾਹੀਦੀਆਂ ਵੋਟਾਂ ਤੇ ਵੋਟਰ ਜੂੜੇ ਹੋਏ ਹਨ ਸੰਸਥਾਵਾਂ ਨਾਲ। ਸੰਸਥਾਵਾਂ ਤੇ ਕਬਜਾ ਬਹੁਤ ਪਹਿਲਾਂ ਹੋ ਚੁੱਕਿਆ ਹੈ RSS ਦਾ। ਨਹਿੰਗ, ਦਮਦਮੀ ਟਕਸਾਲ, ਨਾਨਕਸਰੀਏ, ਨਿਰਮਲੇ,ਸਾਰਾ ਸਾਧ ਲਾਣਾ RSS ਤੋਂ ਬਾਹਰ ਨਹੀਂ ਹੈ ਤੇ ਇਹਨਾਂ ਦੀਆਂ ਵੋਟਾਂ ਦੇ ਲਾਲਚ ਵਿੱਚ ਬਾਦਲ ਹੋਰਾਂ ਨੇ ਗੋਡੇ ਟੇਕ ਦਿੱਤੇ। ਨਾਨਕਸ਼ਾਹੀ ਕੈਲੰਡਰ ਵੀ ਇਨਾਂ ਨੇ ਹੀ ਪੂਰਨ ਰੂਪ ਲਾਗੂ ਨਹੀਂ ਹੋਣ ਦਿੱਤਾ ।ਗੁਰੂ ਨਾਨਕ ਜੀ ਦਾ ਜਨਮਦਿਨ ਅਪ੍ਰੈਲ ਦੀ ਥਾਂ ਕੱਤੇ ਵਿੱਚ ਕਦੋਂ ਮਨਾਉਣਾਂ ਸ਼ੁਰੂ ਹੋਇਆ। ਇਹ ਸਾਰਾ ਬਾਦਲ ਨੇ ਨਹੀਂ ਉਨਾਂ ਤੋਂ ਪਹਿਲਾਂ ਵੀ ਇਹ ਸੰਸਥਾਵਾਂ ਕਿਸੇ ਹੋਰ ਦੇ ਕਾਬੂ ਹੇਠ ਹਨ। ਪਹਿਲਾਂ ਸਿੱਖ ਕੌਮ ਨੂੰ ਲਾਈਲੱਗ ਪੁਣੇ ਵਿੱਚੋਂ ਨਿਕਲਣਾ ਪਫ਼ੂਉ

  • @HarjinderSingh-ku9bh
    @HarjinderSingh-ku9bh Месяц назад

    ਦੇਰ ਆਏ ਦਰੁਸਤ ਆਏ

  • @krsingh2924
    @krsingh2924 Месяц назад

    ਭਗਤਾਂ ਦੀ ਬਾਣੀ ਵੀ ਸ਼੍ਰੀ ਗੁਰੂ ਗਰੰਥ ਸਾਹਿਬ ਚੋਂ ਕੱਢ ਦੇਓ।

  • @bakhtawarsinghdhaliwal5011
    @bakhtawarsinghdhaliwal5011 Месяц назад +1

    ਸ ਰੰਧਾਵਾ ਸਾਹਿਬ, ਸ ਹਮੀਰ ਸਿੰਘ ਜੀ ਅਤੇ ਸ ਜਗਤਾਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ। ਰੰਧਾਵਾ ਸਾਹਿਬ ਸਾਡੀ ਕੌਮ ਛੋਟੇ ਜਖਮ ਨੂੰ ਠੀਕ ਕਰਨ ਦੀ ਆਦਤ ਨਹੀਂ ਪਾਉਂਦੀ ਉਦੋਂ ਪਾਉਂਦੀ ਹੈ ਜਦੋਂ ਜਖਮ ਨਾਸੂਰ ਬਣ ਜਾਂਦਾ ਤੇ ਫਿਰ ਖਿਆਲ ਕਰਦੀ ਹੈ। ਨਿਸ਼ਾਨ ਸਾਹਿਬ ਦੇ ਰੰਗ ਇਸ ਅਖੌਤੀ ਅਕਾਲੀ ਦਲ ਨੇ 1999 ਤੋਂ 300ਸਾਲਾ ਸਤਾਬਦੀ ਮਨਾਉਣ ਤੋਂ ਬਾਅਦ ਬਾਦਲ ਟੱਬਰ ਨੇ ਆਰ ਐਸ ਐਸ ਦੀ ਸਹਿ ਤੇ ਕੀਤਾ ਗਿਆ ਹੈ। ਅਜੇ ਦਰਸਨੀ ਡਿਉੜੀ ਦੇ ਦਰਵਾਜ਼ਿਆਂ ਦੀ ਵੀ ਗੱਲ ਚੱਲਣੀ ਹੈ ਜਿਹੜੇ ਬਾਦਲ ਦੀ ਕਮੇਟੀ ਨੇ ਆਰ ਐਸ ਐਸ ਨੂੰ ਮੋੜ ਦਿੱਤੇ ਹਨ ਜਿਸ ਦੀ ਜਿੰਮੇਵਾਰ ਬੀਬੀ ਜਗੀਰ ਕੌਰ ਵੀ ਸ਼ਾਮਲ ਹੈ।

  • @jasbirsinghgill481
    @jasbirsinghgill481 Месяц назад

    ਇਹ ਸੱਚ ਹੈ ਕੇ ਪਾਈ ਵਾਲੀ ਨੂੰ ਖੁਸ਼ ਕਰਨ ਵਾਸਤੇ ਕੀਤਾ ਜੀ

  • @akshbrar1074
    @akshbrar1074 Месяц назад +1

    ਰੰਧਾਵਾ ਸਹਿਬ ਸਾਰੇ ਪੀਲੇ ਰੰਗ ਕੇਸਰੀ ਹੀ ਆ je ਤੁਹਾਡੇ ਮੁਤਾਬਿਕ ਗੂੜ੍ਹਾ ਰੰਗ ਹੀ ਕੇਸਰੀ ਆ ਤਾਂ ਫੇਰ ਗੂੜ੍ਹੇ ਰੰਗ ਨੂੰ ਹੀ ਅਪਣਾ ਲੈਣਾਂ ਚਾਹੁੰਦਾ ਕਿਉਂ ਕੇ ਕੇਸਰੀ ਨਿਸ਼ਾਨ ਸਾਹਿਬ ਦੀ ਗਲ ਤਾਂ ਪੁਰਾਤਨ ਸਮੇਂ ਤੋਂ ਹੀ ਆ ਜਿੰਵੇਂ ਜਗਤਾਰ ਸਿੰਘ ਨੇ ਕਿਹਾ ਕੇ ਸੰਤ ਜਰਨੈਲ ਸਿੰਘ ਵੀ ਕੇਸਰੀ ਨਿਸ਼ਾਨ ਦੀ ਗਲ ਪਰ ਨਾਲ਼ ਹੀ ਇਹ ਵੀ ਕਹਿਤਾ ਕੇ ਸੰਤ ਜਰਨੈਲ ਸਿੰਘ ਦੀਆਂ ਸਾਰੀਆਂ ਗ਼ਲਾ ਸਹੀ ਨੀ ਹੋ ਸਕਦੀਆਂ ਪਰ ਇਹ ਮੰਨ ਵੀ ਲਈਏ ਕੇ ਸੰਤ ਜਰਨੈਲ ਸਿੰਘ ਦੀਆਂ ਸਾਰੀਆਂ ਗਲਾਂ ਸਹੀ ਨਹੀਂ ਤਾਂ ਕੇਸਰੀ ਨਿਸ਼ਾਨ ਸਾਹਿਬ ਵਾਲ਼ੀ ਗੱਲ ਤਾਂ ਸਹੀ ਆ

  • @jagjitsingh5212
    @jagjitsingh5212 Месяц назад

    Good news and views thanks Randhawa saab Hamir saab and jagtar saab God bless you all team ❤🙏🙏🙏👍✌️

  • @sarpanchkhalsa735
    @sarpanchkhalsa735 Месяц назад

    ਇਹ ਭਗਵਾਂ ਕਰਨ ਰਣਜੀਤ ਸਿੰਘ ਦੇ ਰਾਜ ਤੋਂ ਸ਼ੁਰੂ ਹੋਇਆ ਭਾਵ ਗੁਰਦੁਆਰਿਆਂ ਦਾ ਪ੍ਰਬੰਧ ਗੁਰਸਿੱਖਾਂ ਦੀ ਬਜਾਏ ਸਰਮਾਏਦਾਰਾ ਕੋਲ ਆ ਗਿਆ ਅਤੇ ਅਕਾਲੀ ਦਲ ਦੇ ਲੀਡਰ ਵੀ ਸਰਮਾਏਦਾਰ ਬਣ ਗਏ।ਜੋ ਕਿ ਸਿੱਖੀ ਦੇ ਨਿਘਾਰ ਦਾ ਕਾਰਨ ਬਣ ਗਿਆ। ਸਿੱਖ ਦੀ ਰਹਿਤ ਹੁੰਦੀ ਹੈ ਨਾ ਕਿ ਮਰਿਆਦਾ। ਮਰਿਆਦਾ ਸ਼ਰੀਰ ਦੀ ਹੋ ਸਕਦੀ ਹੈ ਪਰ ਬ੍ਰਹਮ ਨੂ ਮਰਿਆਦਾ ਵਿੱਚ ਨਹੀਂ ਬੰਨ ਸਕਦੇ।

  • @Ranglapunjab103
    @Ranglapunjab103 Месяц назад

    ਭਿੰਡਰਾਂਵਾਲੇ ਸੰਤ ਜੀ ਦੇ ਪੈਰੋਕਾਰ ਅਕਸਰ ਇਹ ਜੈਕਾਰਾ ਛੱਡਿਆ ਕਰਦੇ ਸਨ
    ਜਿਥੇ ਖੂਨ ਸਿੰਘਾਂ ਦਾ ਡੁਲੂ
    ਉਥੇ ਨਿਸ਼ਾਨ ਕੇਸਰੀ ਝੁਲੂ।
    ਹੁਣ ਭਗਵੇਂ ਤੇ ਕੇਸਰੀ ਚ ਕੀ ਅੰਤਰ ਆ? ਪਤਾ ਨਹੀਂ।

  • @krishandhillon3287
    @krishandhillon3287 Месяц назад

    Duration of this program shouldn't be more than 30 minutes.Pulling too long is boring

  • @BhupinderSingh-me2mg
    @BhupinderSingh-me2mg Месяц назад

    ਰੰਗ ਵਾਲਾ ਫੈਸਲਾ ਕਿਸੇ ਹੋਰ ਮੁੱਦੇ ਦੀ ਮਹੱਤਤਾ ਘਟਾਉਣ ਲਈ ਲਗਦਾ ਮੈਨੂੰ ਤਾਂ

  • @SuperPaulmann
    @SuperPaulmann Месяц назад

    Tohra sahib v part of the game hi c. Who removed bullet marks in Darbar sahib complex or let me ask who was SGPC President that time? Yes Badals took it to next level..

  • @harpalsingh5895
    @harpalsingh5895 Месяц назад

    ਸਤਿ ਸ੍ਰੀ ਅਕਾਲ ਬਾਈ ਜੀ ਤਿੰਨਾਂ ਨੂੰ । ਸਰਦਾਰ ਜਗਤਾਰ ਸਿੰਘ ਜੀ , ਖੰਡੇ ਨੂੰ ਤਿਰਸ਼ੂਲ ਬਣਾਉਣ ਦੀ ਵੀ ਕੋਸ਼ਿਸ਼ ਹੋ ਰਹੀ ਹੈ ਜੀ , ਇਨਾਂ ਗੱਲਾਂ ਦਾ ਪਿੰਡਾਂ ਵਾਲਿਆਂ ਨੂੰ ਹੁਣ ਆਮ ਈ ਪਤਾ ਹੈ ji

  • @pappubrar8006
    @pappubrar8006 Месяц назад

    ਸੱਚਾਈ ਅਤੇ ਗਿਆਨ ਦੀ ਖੋਜ ਮਨੁੱਖ ਦੇ ਸਭ ਤੋਂ ਉੱਤਮ ਗੁਣਾਂ ਵਿੱਚੋਂ ਇੱਕ ਹੈ - ਹਾਲਾਂ ਕਿ ਅਕਸਰ ਇਹ ਉਹਨਾਂ ਦੁਆਰਾ ਸਭ ਤੋਂ ਉੱਚੀ ਆਵਾਜ਼ ਵਿੱਚ ਬੋਲਿਆ ਜਾਂਦਾ ਹੈ ਜੋ ਇਸਦੇ ਲਈ ਸਭ ਤੋਂ ਘੱਟ ਕੋਸ਼ਿਸ਼ ਕਰਦੇ ਹਨ."
    - ਐਲਬਰਟ ਆਈਨਸਟਾਈਨ, 1943

  • @JagdishSingh-n6t
    @JagdishSingh-n6t Месяц назад

    ਜਗਤਾਰ ਸਿੰਘ ਜੀ ਹੁਣ ਨਾਨਕ ਸਾ਼ਹੀ ਕਲੰਡਰ ( ਪੁਰੇਵਾਲ) ਵਾਲਾ ਵੀ ਲਾਗੂ ਕਰਨ ਦਾ ਵੀ ਸਮਾਂ ਆ ਗਿਆ ਕਰ ਦਿਉ ਗੱਲ ਸੁਰੂ

  • @rajbirsingh7280
    @rajbirsingh7280 Месяц назад

    ਨਿਸ਼ਾਨ ਸਾਹਿਬ ਦੇ ਰੰਗ ਦੀ ਮਰਿਯਾਦਾ ਦੌਰਾਨ ਬਾਦਲਾਂ ਦੇ ਬੰਦ ਲਿਫਾਫਾ ਸਪੱਸ਼ਟੀਕਰਨ ਤੋਂ ਧਿਆਨ ਨਾ ਹਟਾ ਲੈਣਾ , ਮੇਰੀ ਇਹ ਕੌਮ ਨੂੰ ਬੇਨਤੀ ਹੈ।

  • @DhannaSingh-uy5tl
    @DhannaSingh-uy5tl Месяц назад

    ❤❤❤❤❤❤❤❤❤❤❤❤❤❤

  • @Nanak-rc1go
    @Nanak-rc1go Месяц назад

    ਨਾਭੀ ਰੰਗ ਤਾਂ ਜੀ, ਸੁਭਾਸ਼ ਚੰਦਰ ਦੀ ਫੋਜ ਦਾ ਰੰਗ ਸੀ ਜੀ।

    • @Nanak-rc1go
      @Nanak-rc1go Месяц назад

      ਬਾਦਲ ਨੇ ਕੋਮ ਨੂੰ ਬਦਨਾਮ ਕਰਨ ਦੀ ਕਸਰ ਨੀ ਛੱਡੀ।
      ਰੰਧਾਵਾ ਸਾਹਿਬ ਜੀ, ਖੱਟਾ ਰੰਗ ਹੁੰਦਾ ਸੀ ਜੀ। ਤੁਸੀ ਨਵੇਂ ਯੁੱਗ ਦੇ ਹੋ। ਅਸੀਂ ਦੇਖਿਆ ਖੱਟਾ ਰੰਗ।

  • @jagdishssaini
    @jagdishssaini Месяц назад

    Bhut vdhia wahiguru ji chrhdikla bkhshe ji

  • @yaddhillon200
    @yaddhillon200 Месяц назад

    Sir, talk of corruption in SGPC, Talk about Parchi Jathedars, Talk about directives issued by Jathedars such as maafinaama.
    There are much bigger issues than color distortion. This just a small issue.
    Sikh Dharam is required to go-ahead with edicts of Guru's.
    That is only possible if fair people are selected at key posts of Panth.

  • @sakattarsingh7114
    @sakattarsingh7114 Месяц назад

    Respected Sir Ji 🙏
    Center Govt jo vitkra Stete Govt naal kardi aa , Stete Govt ohi sab kuj agge dusri party de Sarpanch and Nagar consular naal kardi aa , kahdi democracy te kahdi democracy

  • @HarpreetSingh-dh1ln
    @HarpreetSingh-dh1ln Месяц назад

    Good job Veerji 🙏🙏🙏🙏👍👍

  • @balwindersingh3480
    @balwindersingh3480 Месяц назад

    ਨਾਨਕਸਾਹੀ ਕੈਲੰਡਰ ਬਾਰੇ ਵੀ ਰੱਟਾ ਮੁਕਾ ਦੇਣਾ ਚਾਹੀਦਾ ਹੈ.।

  • @krsingh2924
    @krsingh2924 Месяц назад

    ਪੰਜਾਬ ਦੇ ਬੇਸਿਕ ਭ
    ਮੁੱਦਿਆਂ ਤੇ ਵੀ ਕਦੇ ਗੱਲ ਕਰ ਲਿਆ ਕਰੋ।

  • @aviroopbrar7356
    @aviroopbrar7356 Месяц назад

    It's presumed that they have felt to change the player to give the fresh league to the team.

  • @gurmailsingh994
    @gurmailsingh994 Месяц назад

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @jagjitsingh7647
    @jagjitsingh7647 Месяц назад

    100% sahi Gal hai ke jadon Master Tara singh ji Te Nal Jathedar Harbans singh Majitha te odon de speaker S.Hukam singh ji nu Haathi 🐘 te bitha ke jaloose kadiea giea c us waqat Gur kadan vale kariea vich Rang ghol Nila te kala nal paggan te chunia rangian giean sun

  • @JagdishSingh-n6t
    @JagdishSingh-n6t Месяц назад

    ਭਗਵਾਂ ਨਿਸ਼ਾਨ ਸਾਹਿਬ ਰੰਗ ਮਹਾਰਾਜਾ ਰਣ ਜੀਤ ਸਿੰਘ ਤੋ ਬਾਹਦ ਡੋਗਰਿਆ ਨੇ ਲੈ ਕੇ ਆਂਦਾ ਸੀ

  • @user-sb4yo6hr7j
    @user-sb4yo6hr7j Месяц назад

    ਪੀਲੇ ਰੰਗ ਵਿੱਚ ਥੋਹੜਾ ਜਿਹਾ ਕਾਲਾ ਰੰਗ ਮਿਲਾਕੇ ਕੇਸਰੀ ਰੰਗ ਬਣਦਾ ਹੈ ਧਾਰਮਿਕ ਪੰਥਕ ਜਥੇਬੰਦੀਆਂ ਦੀਆਂ ਗਡੀਆਂ ਨੂੰ ਰੰਗ ਹੁੰਦੇ ਦੇਖਿਆ ਹੈ

  • @JPSINGH-ef8vz
    @JPSINGH-ef8vz Месяц назад

    You need to be rational, impartial and balanced in comments and in selecting the topics for discussion. The word is Shromani not Saromany, Desh not Des ,Nishaan not Nisaan , Nanak Shaahi , Sangarash not Sangaras , so on and so forth These words can easily be corrected for making the program worthwhile . Thanks .

  • @BalramDhaliwal-rb7no
    @BalramDhaliwal-rb7no Месяц назад

    ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @singhkuljit517
    @singhkuljit517 Месяц назад

    🙏🙏

  • @GurdevSingh-rn5ct
    @GurdevSingh-rn5ct Месяц назад +1

    Basanti rang sarhon de phulan da hunda

  • @HarpreetKaur-l8w
    @HarpreetKaur-l8w Месяц назад

    We were in school days when the col our of the siropa from sh.Darbar sahib Amritsar used to be really light.