ਮੌਤ ਤੋਂ ਬਾਅਦ ਕੀ ਹੁੰਦਾ ਹੈ? Episode 192 | ਨਵੀਂ ਸਵੇਰ ਦਾ ਨਵਾਂ ਸੁਨੇਹਾ | Dhadrianwale

Поделиться
HTML-код
  • Опубликовано: 20 авг 2024
  • For all the latest updates, please visit the following page:
    ParmesharDwarofficial
    www.emmpee.in/
    ~~~~~~~~
    This is The Official RUclips Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    What happens after death? Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    RUclips Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #Podcast

Комментарии • 875

  • @kmehta5119
    @kmehta5119 2 года назад +42

    ਮਨ ਨੂੰ ਸਟਰੌਂਗ ਬਣਾ ਰਹੇ ਤੁਹਾਡੇ ਸਵੇਰ ਦੇ ਸੁਨੇਹੇ ਜੀ 🙏

  • @ManjitKaur-wl9hr
    @ManjitKaur-wl9hr 2 года назад +56

    ਸੱਚ ਕਹਾਂ ਭਾਈ ਸਾਹਿਬ ਜੀ, ਵਰਤਮਾਨ 'ਚ ਜੀਊਣ ਦੀ ਜਾਂਚ ਸਿਰਫ਼ ਤੇ ਸਿਰਫ਼ ਆਪ ਜੀ ਤੋਂ ਹੀ ਸਿੱਖੇ ਹਾਂ l
    ਗੁਰਬਾਣੀ ਨੂੰ ਸਮਝਣ ਦਾ ਨਜਰੀਆ ਆਪ ਅਨੁਸਾਰ ਕੀਤਾ ਤਦੋਂ ਤੋਂ ਬਾਣੀ ਪੜ੍ਹਨ 'ਚ ਮਹਾਂ ਅਨੰਦ ਆਉਂਦਾ l
    ਬਹੁਤ -ਬਹੁਤ ਧੰਨਵਾਦ ਭਾਈ ਸਾਹਿਬ ਜੀ ਨਵਾਂ ਨਜ਼ਰੀਆ ਦੇਣ ਲਈ..

  • @KamaljitKaur-fy3uu
    @KamaljitKaur-fy3uu 2 года назад +62

    ਬਥੇਰੇ ਪ੍ਰਚਾਰਕਾਂ ਨੂੰ ਸੁਣਿਆ ਸੀ ਪਰ ਸਿਰਫ਼ ਤੇ ਸਿਰਫ਼ ਇੱਕ ਤੁਸੀਂ ਓ ਜੀ 🙏 ਜਿਨ੍ਹਾਂ ਨੇ ਪ੍ਰੈਸੈਂਟ ਮੂਮੈਂਟਸ ਵਿੱਚ ਜੀਣਾ ਸਿਖਾਇਆ ਹੈ ਜੀ 🙏 ਸ਼ੁਕਰੀਆ ਜੀ 🙏

    • @sachiyagallan7889
      @sachiyagallan7889 2 года назад +3

      ਇਸ ਤਰ੍ਹਾਂ ਦਾ ਪਰਚਾਰਕ ਹੋਰ ਕੋਈ ਨਹੀਂ ਹੋਣਾ

    • @hardipsingh7691
      @hardipsingh7691 2 года назад +1

      I'm totally agree with you

    • @skytech6719
      @skytech6719 2 года назад +1

      Totally 💯 agree

    • @pargatdaliwal2622
      @pargatdaliwal2622 2 года назад +1

      Jma ji dhadri guru bann lyi tyar betha thuda sade lyi guru granth sahib toh bina kuj nhi baki thuda rab shri guru granth sahib ji nu challnge kr riha

    • @sachiyagallan7889
      @sachiyagallan7889 Год назад +1

      @Spiritual World kon

  • @ManjitKaur-wl9hr
    @ManjitKaur-wl9hr 2 года назад +63

    "ਮਨ ਮੇਰਿਆ ਅੰਤਰਿ ਤੇਰੈ ਨਿਧਾਨੁ ਹੈ ਬਾਹਰਿ ਵਸਤੁ ਨ ਭਾਲਿ ll
    ਜੋ ਭਾਵੈ ਸੋ ਭੁੰਚਿ ਤੂ ਗੁਰਮੁਖਿ ਨਦਰਿ ਨਿਹਾਲਿ ll"
    ਧੰਨ ਗੁਰੂ ਗ੍ਰੰਥ ਸਾਹਿਬ ਜੀਓ

    • @tarloksinghpunia7888
      @tarloksinghpunia7888 2 года назад +1

      ਅੱਖਾ ਵਾਜੋ ਦੇਖਣਾ ਬਿਨ ਕੰਨਾ ਸੂਣਨਾ ਪੈਰਾ ਵਾਜੋ ਚਲਣਾ ਬਿਨ ਹੱਥਾ ਕਰਨਾ ਜਿਬੋ ਬਾਜੋ ਬੋਲਣਾ ਇੳਉ ਜੀਵਤ ਮਰਨਾ ਨਾਨਕ ਹੁਕਮੈ ਪਛਾਣ ਕੇ ਤੋਂ ਖਸਮੈ ਮਿਲਣਾ,

  • @parmjeetsinghfromjalalabad9907
    @parmjeetsinghfromjalalabad9907 2 года назад +13

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ👏☝🏻ਸਰਬੱਤ ਦਾ ਭਲਾ ਕਰਨਾ ਜੀ

  • @gurcharansinghsingh6167
    @gurcharansinghsingh6167 2 года назад +21

    ਪ੍ਰਚਾਰਕਾਂ ਚੋਂ ਇਕ ਪ੍ਰਚਾਰਕ ਇਕ ਭਾਈ ਰਣਜੀਤ ਸਿੰਘ ਜੀ ਨੇ ਜੇਹੜੇ ਨਵੀਂ ਨਵੀਂ ਗੱਲ ਕਰਕੇ ਦਿਨੋਂ ਦਿਨ ਚੜਦੀਕਲਾ ਚ ਲਿਜਾ ਰਹੇ ਆ ਸੰਗਤਾਂ ਨੂ,,, 🙏🙏🙏💞💞

  • @baljinderdhaliwal641
    @baljinderdhaliwal641 Год назад +2

    waheguru ji ka khalsa waheguru ji ki fateh ਵਾਹਿਗੁਰੂ ਜੀ ਤੇਰਾ ਸੁਕਰ ਹੈ❤️👏

  • @baljeetsidhu67
    @baljeetsidhu67 2 года назад +23

    ਮੌਤ ਦਾ ਡਰ ਖਤਮ ਕਰਕੇ ਜ਼ਿੰਦਗੀ ਨਾਲ ਪਿਆਰ ਕਰਨਾ ਸਿੱਖਾ ਦਿੱਤਾ ਜੀ ਧੰਨਵਾਦ ਭਾਈ ਸਾਹਿਬ ਜੀ 🙏

    • @harleenkaur9165
      @harleenkaur9165 2 года назад

      Absolutely right

    • @iamhappyjatt
      @iamhappyjatt 2 года назад +1

      Pehlan maran qubool jeevan ki shad aas

    • @iamhappyjatt
      @iamhappyjatt 2 года назад +2

      Maut da darr Rabb naal pyaar pa k khtm hunda ae zindgi naal nhi...Eh dere wale babay nu na suno...Apne guru nu suno...Waheguru g ka khalsa Waheguru g ki fateh

    • @kamaljitsingh4600
      @kamaljitsingh4600 2 года назад +2

      @@iamhappyjatt ਸਹੀ ਗੱਲ ਹੈ

    • @kaursingh8369
      @kaursingh8369 Год назад +1

      @@iamhappyjatt ਓਹ ਭਰਾਵਾ ਤੁਸੀਂ ਸੁਣੋ ਜੀਹਨੂੰ ਮਰਜ਼ੀ ਪਰ ਦੂਜਿਆਂ ਨੂੰ ਨਾ ਕਹੋ ਕਿ ਕੀਹਨੂੰ ਸੁਣਨਾਂ ਐਂ ਕੀਹਨੂੰ ਨਹੀਂ ਸੁਣਨਾਂ 🙏

  • @balwinderbhattisalohiya7135
    @balwinderbhattisalohiya7135 2 года назад +5

    ਵਾਹ, ਭਾਈ ਜੀ, ਮਨ ਦੇ ਸਾਰੇ ਭਰਮ ਦੂਰ ਕਰ ਦਿੱਤੇ l ਮੌਤ ਦਾ ਡਰ ਦਿਲ ਵਿੱਚੋ ਕੱਢ ਦਿੱਤਾ l 🙏🙏🙏🙏

  • @KamaljitKaur-fy3uu
    @KamaljitKaur-fy3uu 2 года назад +72

    ਕਿੰਨਾ ਵਧੀਆ ਸਮਝਾਇਆ ਜੀ 🙏 ਕਿ ਮੌਤ ਤਾਂ ਜ਼ਿੰਦਗੀ ਵਿੱਚ ਪਲ ਪਲ ਵਾਪਰ ਰਹੀ ਹੈ‌

  • @billosharma6150
    @billosharma6150 Год назад +3

    ਮੌਤ ਬਾਰੇ ਸੁਣਕੇ ਬਹੁਤ ਵਧੀਆ ਲੱਗਿਆ ਵੀਰ ਜੀ ਸੁਣ ਕੇ ਅੰਦਰੋਂ ਮੌਤ ਦਾ ਡਰ ਨਿਕਲ ਗਿਆ 🙏🙏🙏🙏🙏🙏

  • @beingprime7277
    @beingprime7277 2 года назад +12

    ਬਹੁਤ ਬਹੁਤ ਧਨਵਾਦ ਭਾਈ ਸਾਹਿਬ ਜੀ

  • @KuldeepKumar-zr6zi
    @KuldeepKumar-zr6zi 2 года назад +1

    ਧੰਨਵਾਦ ਭਾਈ ਸਾਹਿਬ ਸਾਨੂੰ ਇਨਾਂ ਸੋਹਣਾ ਗੁਰਬਾਣੀ ਦਾ ਗਿਆਨ ਸਮਝਾਣ ਲਈ

  • @amardeepnirankari2069
    @amardeepnirankari2069 Год назад

    Sawarg narak sab ethe hi ne jnaab,ehh jnm sirf param pita parmatma nu milan lyi hi mileya hai,jekar app ji ne iss waheguru di pehchaan kr lyi hai taa mubarak hai,jekar nhi jaaneya hje tak taa koi fayeda nhi iss jnm da, ਆਦ ਸੱਚ ਜੁਗਾਦ ਸੱਚ ਹੈ ਭੀ ਸਚੁ ਨਾਨਕ ਹੋਸੀ ਭੀ ਸੱਚ, ਏਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ ਦੂਜਾ ਕਾਹੇ ਸਿਮਰੀਐ ਜੋ ਜੰਮੈ ਤੇ ਮਰ ਜਾਇ

  • @hardishwaheguru5419
    @hardishwaheguru5419 Год назад +2

    ਸੱਚ ਮੁੱਚ ਭਾਈ ਸਾਹਿਬ ਜੀ ਇਹ ਸਚਾਈ ਹੈ ਸਾਡੇ ਪਿੰਡਾਂ ਦੇ ਲੋਕਾਂ ਦੀ। ਓਹ ਦੇ ਬਗੈਰ ਘਰ ਵੀ ਨਹੀਂ ਚਲਦਾ, ਤੇ ਕਦਰ ਵੀ ਕੋਈ ਨਹੀਂ ਹੈ। ਇਸੇ ਕਰਕੇ ਆਪਣੇ ਮਨ ਨੂੰ ਬਦਲਣ ਲਈ ਪੇਕੇ ਘਰ ਜਾਂਦੀ ਹੈ ਜਾਂ ਜਿਹਦੇ ਪੇਕੇ ਘਰ ਮਾਂ ਪਿਉ ਨਹੀਂ ਰਹਿੰਦੇ, ਭਰਾ ਭਰਜਾਈਆਂ ਵੀ ਆਈ ਬੋਝ ਸਮਝਦੇ ਹਨ ਓਹ ਫਿਰ ਗੁਰੂਦੁਆਰੇ ਚਲੀ ਜਾਂਦੀ ਹੈ। ਆਹ ਲਾਈਫ ਹੈ ਖਾਸ ਕਰਕੇ ਪਿੰਡਾਂ ਦੀਆਂ ਅੌਰਤਾਂ ਦਾ ਜੀਵਨ। ਕੀ ਕਹੋਗੇ ਬੱਚਿਆਂ ਦਾ ਕਿੰਨਾ ਕੁ ਜੀਵਨ ਬਣਾ ਸਕੇਗੀ। ਜੇ ਆਪ ਸ਼ਰਾਬੀ ਹੋਵੇਗਾ ਫਿਰ ਪੁੱਤ ਵੀ ਸ਼ਰਾਬੀ। ਮਰਦ ਪਰਧਾਨ ਦੇਸ਼ ਵਿੱਚ ਭਾਈ ਸਾਹਿਬ ਜੀ ਵਰਗੇ ਫਰਿਸ਼ਤਿਆਂ ਨੂੰ ਜਨਮ ਲੈਣਾ ਪਵੇਗਾ। ਲਾਹਨਤ ਹੈ ਮਰਦਾਨਗੀ ਤੇ। ਫਿਰ ਗੁਰੂ ਸਾਹਿਬ ਜੀ ਨੂੰ ਤਦ ਹੀ ਇਹ ਬੀੜੇ ਓੁਠਾਓਣੇ ਪਏ ਹਨ।

  • @suriastono3061
    @suriastono3061 2 года назад +71

    ਜੇ ਕਿਤੇ ਗੱਲ ਸਮਝ ਅ ਜਾਵੇ ਸਾਨੂੰ ਸਾਰੀਆ ਗੱਲਾਂ ਦੇ ਜਵਾਬ ਮਿਲ ਜਾਣੇ..... ਜਿੰਦਗੀ ਸਾਰੀ ਬਦਲ ਜਾਣੀਂ ਭਾਈ ਸਾਬ ਜੀ ਦਿਲੋਂ ਧੰਨਵਾਦ ਕਰਦੇ ਹਾਂ ਜੀ ਤੁਹਾਡਾ ਜੀ

  • @DastarDhariCrowdMusic
    @DastarDhariCrowdMusic Год назад +2

    ਬਹੁਤ! ਬਹੁਤ! ਬਹੁਤ! ਵਧੀਆ ਸੁਨੇਹਾ ਦਿੱਤਾ ਭਾਈ ਸਾਹਿਬ ਜੀ।🙏
    "ਸਤਿ ਸ਼੍ਰੀ ਅਕਾਲ ਜੀ ਭਾਈ ਸਾਹਿਬ ਜੀ।🙏
    || ਵਾਹਿਗੁਰੂ ਜੀ ||🙏
    || वाहेगुरु जी ||🌹
    Waheguru Ji✍️

  • @rajandeeprai3024
    @rajandeeprai3024 2 года назад

    ਬਹੁਤ ਹੀ ਵਧੀਆ ਸੁਨੇਹਾ ਸੁਣਕੇ ਸਾਰੇ ਭਰਮ ਦੂਰ ਹੋ ਗਏ ਭਾਈ ਸਾਹਿਬ ਜੀ ਇਹ ਦੱਸਣ ਦੀ ਖੇਚਲ ਕਰਨਾ ਕਿ ਇਹ ਸ਼ਬਦ ਕਿਹੜੇ ਅੰਗ ਤੇ ਹੈ ਜੀ

  • @kamaljitkaur7847
    @kamaljitkaur7847 2 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸਤਿਕਾਰ ਯੋਗ ਭਾਈ ਸਾਹਿਬ ਜੀਓ 84 ਲੱਖ ਜੂਨਾਂ ਬਾਰੇ ਅਤੇ ਕਰਮਾਂ ਬਾਰੇ ਵੀ ਲੋਕਾਈ ਦੇ ਮਨ ਚ ਪਏ ਭਰਮ ਦੂਰ ਕਰੋ ਜੀ

  • @gurmeetgill5643
    @gurmeetgill5643 2 года назад +1

    ਵਾਹ ਜੀ ਨਿਤ ਨਵਾ ਗੁਰਬਾਣੀ ਗੁਰੂ ਦੀ ਅਸਲ ਸੋਚ ਵਿਖਾਂ ਸਮਝਾਉਦੇ ਹੋ ਭਾਈ ਸਾਹਿਬ ਰਨਜੀਤ ਸਿੰਘ ਜੀ 🙏🙏

  • @harpreetsingh-kq2ee
    @harpreetsingh-kq2ee 2 года назад +3

    ਭਾਈ ਸਾਹਿਬ ਪਹਿਲੀ ਗੱਲ ਤਾਂ ਇਹ ਹੈ ਕਿ ਡਾਕਟਰ ਲੋਕ ਅੰਧ ਵਿਸ਼ਵਾਸੀ ਜਾਂ ਪੁਰਾਤਨ ਵਿਸ਼ਵਾਸ਼ਾਂ ਦੇ ਧਾਰਨੀ ਨਹੀਂ ਹੁੰਦੇ, ਉਹ ਆਪਣੀ ਜਿੰਦਗੀ ਨੂੰ ਖੁੱਲ ਕੇ ਮਾਣਦੇ ਹਨ। ਹਾਂ ਤੁਹਾਡੇ ਨਾਲ ਗੱਲਬਾਤ ਕਰਨ ਬਹਾਨੇ ਉਨਾਂ ਨੇ ਮਰਨ ਮਗਰੋਂ ਕੀ ਹੁੰਦਾ ਹੈ, ਪੁੱਛ ਲਿਆ ਹੋਣਾ ਹੈ। ਤੁਸੀਂ ਬਹੁਤ ਘੁੰਮਾ ਫਿਰਾ ਕੇ ਲੰਮਾ ਜਵਾਬ ਦਿੱਤਾ, ਪਰ ਤਸੱਲੀ ਨਹੀਂ ਹੋਈ। ਅਸਲ ਵਿੱਚ ਸਭ ਜੂਨਾਂ ਤੋਂ ਲੰਘ ਕੇ ਸ਼ਰੇਸ਼ਟ ਜੂਨ ਮਨੁੱਖਾ ਜਨਮ ਵਿੱਚ ਆਉਂਦਾ ਹੈ ਤੇ ਜਦੋਂ ਤੱਕ ਬੰਦੇ ਦਾ ਅੰਤਕਰਣ ਰੱਬ ਵਰਗਾ ਸ਼ੁੱਧ ਨਹੀਂ ਹੋ ਜਾਂਦਾ ਉਦੋਂ ਤੱਕ ਮੁਕੱਤ ਨਹੀਂ ਹੁੰਦਾ, ਆਤਮਾ ਪਰਮਾਤਮਾ ਵਿੱਚ ਨਹੀਂ ਮਿਲਦੀ, ਉਹ ਵਾਰ ਵਾਰ ਮਨੁੱਖ ਜਾਮੇਂ ਵਿੱਚ ਆਉਂਦਾ ਹੈ ਤੇ ਆਪਣੇ ਕਰਮ ਤੇ ਸੁਭਾਅ, ਲੇਖੇ ਤੇ ਸੰਸਕਾਰਾਂ ਦੇ ਰੂਪ ਵਿੱਚ ਅੱਗਲੇ ਜਨਮਾਂ ਵਿਚ ਪਾਉਂਦਾ ਰਹਿੰਦਾ ਹੈ , ਭਾਵੇਂ ਉਹ ਸ਼ਰੀਰਕ ਕਸ਼ਟਾਂ, ਜਨਮ ਸਾਰ ਮਿਲੇ ਕਸ਼ਟਾਂ, ਬਿਮਾਰੀਆਂ, ਦੁਰਘਟਨਾਵਾਂ, ਆਰਥਿਕ, ਸਮਾਜਿਕ, ਪਰਿਵਾਰਕ ਪਰੇਸ਼ਾਨੀਆਂ ਸਹਿੰਦਿਆਂ ਨਰਕ ਸਵਰਗ ਹੰਢਾਉੰਦਾ ਰਹਿੰਦਾ ਹੈ। ਇਸੇ ਲਈ ਗੁਰਬਾਣੀ ਆਖਦੀ ਹੈ ਜੇਹਾ ਬੀਜੇ, ਸੋ ਲੂਣੇ ਕਰਮਾਂ ਸੰਦੜਾ ਖੇਤ। ਸਾਨੂੰ ਜੋ ਵੀ ਦੁੱਖ ਮਿਲਦੇ ਹਨ ਉਹਨਾਂ ਦੇ ਅਸੀਂ ਪਾਤਰ ਹੁੰਦੇ ਹਾਂ ਕਦੇ ਨਾਂ ਕਦੇ ਅਸੀਂ ਕੁੱਝ ਗਲਤ ਕੀਤਾ ਜਾਂ ਸੋਚਿਆ ਸੀ ਜਿਸਦਾ ਫਲ ਮਿਲਦਾ ਹੈ ਉਹ ਮਾੜਾ ਕਰਮ ਪਿਛਲੇ ਜਨਮ ਦਾ ਵੀ ਹੋ ਸਕਦਾ ਹੈ। ਇਸ ਲਈ ਸਾਨੂੰ ਚੰਗੀ ਸੋਚ, ਨੀਯਤ ਰੱਖਣੀ ਚਾਹੀਦੀ ਹੈ ਕਿਉਂਕਿ ਚੰਗੀ ਮੰਦੀ ਸੋਚ ਦਾ ਚੰਗਾ ਮੰਦਾ ਫਲ ਕਦੇ ਨਾਂ ਕਦੇ ਜ਼ਰੂਰ ਮਿਲੇਗਾ ਚਾਹੇ ਅੱਗਲੇ ਜਨਮ ਵਿੱਚ ਮਿਲੇ। ਇਹ ਫਲ ਦਾ ਸ਼ਿਸ਼ਟਮ ਇਨਾ ਪਰਫੈਕਟ ਹੈ ਕਿ ਤੋਲਾ ਜਾਂ ਮਾਸਾ ਵੀ ਵੱਧ ਘੱਟ ਨਹੀਂ ਹੁੰਦਾ। ਮਸਲਨ ਆਪਣੇ ਸੁਹਪਣ, ਕੱਦ ਕਾਠੀ, ਰੰਗ ਰੂਪ, ਉੱਚੀ ਜਾਤ, ਅਮੀਰੀ ਠਾਠ ਬਾਠ, ਉੱਚਾ ਰੁਤਬਾ ਆਦਿ ਦੇ ਘੁਮੰਡ ਵਿੱਚ ਕਿਸੇ ਕੋਲੋਂ ਲੰਘਦਿਆਂ ਜੇ ਮੇਰਾ ਸੀਨਾ ਇਕ ਸਕਿੰਟ ਲਈ ਵੀ ਫੁੱਲਿਆ ਤਾਂ ਉਸ ਕਰਮ ਦਾ ਵੀ ਫੱਲ ਕਦੇ ਨਾਂ ਕਦੇ ਮੈਨੂੰ ਜਰੂਰ ਮਿਲੇਗਾ।

  • @Harpreet_kaur01
    @Harpreet_kaur01 2 года назад +31

    ਮੌਤ ਦਾ ਡਰ ਤਾਂ ਕਿਤੇ ਨਹੀ ਰਹਿੰਦਾ ,
    ਬਸ ਭਾਈ ਸਾਹਿਬ ਨੂੰ ਸੁਣਦੇ ਤੇ follow ਕਰਦੇ ਰਹੀਏ
    ਬਹੁਤ ਬਹੁਤ ਸ਼ੁਕਰੀਆ ....ਭਾਈ ਸਾਹਿਬ ਜੀ

    • @terminator8187
      @terminator8187 2 года назад

      🤣🤣🤡

    • @baljeetsidhu67
      @baljeetsidhu67 2 года назад

      ਬਿਲਕੁੱਲ ਸਹੀ ਕਿਹਾ ਭੈਣ ਜੀ

    • @Crick_302
      @Crick_302 2 года назад

      @@terminator8187 ਪਾਗਲ ਇੰਨਸਾਨ ਨੂੰ ਹਾਸਾ ਕਿਹੜੀ ਗੱਲ ਤੋ ਆਈਆਂ

  • @pirtpalsingh1144
    @pirtpalsingh1144 2 года назад +9

    ਬਹੁਤ ਵਧੀਆ ਸਮਝਾਇਆ ਜੀ ਕੁਦਰਤ ਜੰਮਣ-ਮਰਨ ਤੋਂ ਰਹਿਤ ਹੈ।🌄🌄🌄

    • @adgamers6571
      @adgamers6571 2 года назад

      Thoda Bhai sab gay a

    • @singhjaswant6265
      @singhjaswant6265 2 года назад

      @@adgamers6571 ده،

    • @gurdasjagmal9044
      @gurdasjagmal9044 Год назад +1

      ਬਲਜਿੰਦਰ ਕੌਰ ਵਾਹਿਗੁਰੂ ਵਾਹਿਗੁਰੂ ਜੀ

  • @PargatKalsan
    @PargatKalsan 22 дня назад

    ❤waheguru ji ka khalsa waheguru ji ki fateh🙏🙏🙏🙏🙏🍍

  • @baljeetsidhu67
    @baljeetsidhu67 2 года назад +9

    ਕੋਈ ਮਰਦਾ ਨਹੀਂ ਸਗੋਂ ਓਸ ਦਾ ਰੂਪ ਬਦਲ ਜਾਣਾ ਹੈ 'ਬਹੁਤ ਵਧੀਆ ਸਮਝਾਇਆ ਜੀ

    • @harleenkaur9165
      @harleenkaur9165 2 года назад

      Absolutely right ji

    • @kmehta5119
      @kmehta5119 2 года назад

      ਬਿਲਕੁਲ ਸਹੀ ਕਿਹਾ ਵੀਰ 👍

    • @user-tn3xz1rd5d
      @user-tn3xz1rd5d 2 года назад

      ਮਤਲਬ ਆਤਮਾ ਪਰਮਾਤਮਾ ਤੋਂ ਇਨਕਾਰੀ ਹੋ.....

  • @akashbenipal408
    @akashbenipal408 2 года назад +6

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

  • @user-df6vl9it5o
    @user-df6vl9it5o 7 месяцев назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

    • @mamtakhanuja2070
      @mamtakhanuja2070 Месяц назад

      Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji

  • @VeerJasbirSingh
    @VeerJasbirSingh 2 года назад +1

    ਆਵਤ ਜਾਵਤ ਹੁਕਮਿ ਅਪਾਰ । ਨਾ ਕੋਈ ਮਰੈ ਨਾ ਆਵੈ ਜਾਇਆ । ਇਸ ਨੂੰ ਸਮਝਣ ਲਈ ਕਿਹੜੇ ਪਹਿਲੂ ਦੀ ਵਰਤੋਂ ਕਰੀਏ ।

    • @mamtakhanuja2070
      @mamtakhanuja2070 4 месяца назад

      Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji

  • @sukhwindersinghsukhwinder4154
    @sukhwindersinghsukhwinder4154 2 года назад +2

    ਧੰਨਵਾਦ ਬਾਬਾ ਜੀ ਜਨਮ ਮਰਨ ਦੀ ਜਾਚ ਸਕਾ ਤੀ🙏🙏🙏🙏🙏🙏🙏😺😺

  • @jimmysingh32
    @jimmysingh32 2 года назад +2

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ... 🙏🏻🙏🏻
    ਸਤਿਨਾਮ ਸ਼੍ਰੀ ਵਾਹਿਗੁਰੂ ਜੀ.. 🙏🏻🙏🏻

  • @harwinderkaur3268
    @harwinderkaur3268 2 года назад +2

    ਵਾਹਿਗੁਰੂ ਜੀ ਕਿਰਪਾ ਕਰਿਓ ਜੀ।

  • @narinderpalsingh3396
    @narinderpalsingh3396 2 года назад +15

    ਵਾਹ ਵਾਹ ਭਾਈ ਸਾਬ ਅੱਜ ਦੇ ਸੁਨਹੇ ਵਿੱਚ ਜਨਮ ਤੇ ਮਰਨ ਦਾ ਬਹੁਤ ਸੁਚੱਜੇ ਢੰਗ ਨਾਲ ਨੁਕਤਾ ਸਮਝਿਆ 🙏

    • @adgamers6571
      @adgamers6571 2 года назад

      Thoda Bhai sab ta chootia pakhandi bevkoof a gay a te tusi v ban rahe o

  • @bhairaghbirsingh13
    @bhairaghbirsingh13 2 года назад +2

    ਬਹੁਤ ਵਧੀਆ ਵਿਚਾਰ ਜੀ

  • @Best-Animals001
    @Best-Animals001 2 года назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @parveenkaur2583
    @parveenkaur2583 2 года назад +2

    ਸਤਿ ਸ਼ੀ੍ ਅਕਾਲ ਜੀ 🙏

  • @sukhwindersinghsukhwinder4154
    @sukhwindersinghsukhwinder4154 2 года назад +2

    Both vadia baba ji thanks ba a ji waheguru ji mahar kan

  • @baljinderdhaliwal641
    @baljinderdhaliwal641 Год назад

    dhan waheguru ji kirpa kro g❤️👏👍🙏🌹

  • @kulwinderraikotia
    @kulwinderraikotia 2 года назад +1

    ਕਿਆ ਬਾਤ ਆ ਗਿਆਨ ਇਥੇ ਮਿਲਦਾ ਲੋਕ ਕਿਉ ਨਹੀ ਲੇਦੇ ..

  • @Manpreetkaur-gu4eq
    @Manpreetkaur-gu4eq 2 года назад +31

    ਬਹੁਤ ਧੰਨਵਾਦ ਵੀਰ ਜੀ ਸਾਂਨੂੰ ਹਰ ਇਕ ਗੱਲ ਇਹਨੇ ਸੋਹਣੇ ਢੰਗ ਨਾਲ ਦੱਸਣ ਲਈਂ 👍👍🙏

    • @kamleshbajaj8786
      @kamleshbajaj8786 2 года назад

      Gym and

    • @narindersingh7178
      @narindersingh7178 2 года назад

      Isda matlab eh hoya Aurangzeb, Babar, hitler nu usde kite paap di saja nhi milni kyunki oh tranfer ho gye.... Recyle travel kar rahe ne ajjj v..... Is da matlab hun banda bhave jhooth bole, jaa kisi nu jano marrde naale duniya per de kukarm kre agar us kol paise ne taa fer koi kuj v nhi kar sakda.... Hor marne taa hai hi nhi reform ho Jaana......

  • @davinderdavinder7158
    @davinderdavinder7158 2 года назад +1

    Mai tuhadi gal nal agree a bhai Saab kyu ke rooh nu koi dukh nhi oh sakda jo be dukh a oh ta sadi boddy nu hunda a es lyi Mar to bad koi hor duniya nhi hai

    • @dipikasoni2393
      @dipikasoni2393 2 года назад +1

      veer sade kite karm sade man vich likhe jande ne te ona da fal v jarur bhutna penda jae ajj mile chae 2 sal nu chae 10 sal nu chae dusre janam vich es rab di marji kado dena

  • @baljeetsidhu67
    @baljeetsidhu67 2 года назад +74

    ਸਾਡਾ ਮੌਤ ਦਾ ਡਰ ਵੀ ਖਤਮ ਕਰ ਦਿੱਤਾ ਧੰਨਵਾਦ ਭਾਈ ਸਾਹਿਬ ਜੀ 🙏

    • @batinderbhamra8725
      @batinderbhamra8725 2 года назад +1

      Satnam ji wahegur ji please blass every one in this world good morning to you 💐💐🌹🌹💐💐🌹🌹💐💐🌹🌹💐

    • @majorram2004
      @majorram2004 2 года назад

      Pagll sala

    • @gurnamsingh5910
      @gurnamsingh5910 Год назад

      @@batinderbhamra8725 ddddddddddddďddddddddddddddddddddddddddddddddddďddddddddddddddddddddddddddddddddďdddddddddddddddddddddddddddddddddddddddddddddddddddddddddddddddddddddddddddddddddddďddddddddddddddddddddddddddddddddddddddddddddddddddddddddddddďddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddddjdddddddddddddddddddddddddddddddddddddddddds

  • @gms546
    @gms546 Год назад

    Bahut vadia Bai Saab ...edan hi roj sunehe donde Rahi g...u r true preacher of sikhi

  • @jasjaspreets4502
    @jasjaspreets4502 2 года назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹਿ ਬਾਬਾ ਜੀ ਬਹੁਤ ਵਧੀਆ ਸੁਨੇਹਾ ਬਾਬਾ ਜੀ 🙏🙏🙏🙏🙏 ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਤਹਾਨੂੰ ਹਮੇਸ਼ਾ

  • @sattisohi6875
    @sattisohi6875 Год назад +2

    ਸੱਚ ਕੀ ਗਿਆਨ ਭਗਵਾਨ

  • @BaljitSingh-ei7fv
    @BaljitSingh-ei7fv Год назад +2

    ਬਹੁਤ ਵਧੀਆ ਢੰਗ ਨਾਲ ਸਮਝਿਆ ਭਾਈ ਸਾਹਿਬ ਜੀ 🙏🙏

  • @inderjitbhatti3288
    @inderjitbhatti3288 2 года назад +1

    ਵਾਹਿਗੁਰੂ ਜੀ ਬਹੁਤ ਵਧੀਅਾ ਵਿਚਾਰ ਨੇ ਵਿਸ਼ਥਾਰ ਨਾਲ ਸਮਝਾੲਿਅਾ ਬਹੁਤ ਪਸੰਤ ਕਰਦੇ ਹਾ

  • @gurcharansinghsingh6167
    @gurcharansinghsingh6167 2 года назад +5

    ਭਾਈ ਸਾਹਬ ਜੀ ਦਾ ਬਹੁਤ-ਬਹੁਤ ਧੰਨਵਾਦ 🙏 ਜਿਨ੍ਹਾਂ ਨੇ ਜ਼ਿੰਦਗੀ ਬਦਲ ਕੇ ਰੱਖ ਤੀ 💞💞💞💞

  • @nobelkingjk2146
    @nobelkingjk2146 Год назад +2

    यदि आप पापी है तो आपको मुक्तिदाता की जरूरत है ना कि किसी धर्म और जाति की ।
    तुम्हारे सारे दुःख सुख में बदल जाऐंगे ।
    प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा ।
    प्रभु यीशु मसीह ने कहा मार्ग सच्चाई और जीवन मैं ही हूँ ।
    प्रभु यीशु मसीह की महिमा हो

  • @sukhvir434
    @sukhvir434 2 года назад +2

    ਮਰਦਾ ਕੁਝ ਵੀ ਨਹੀ , ਸਮਝਾਉਣ ਲਈ ਧੰਨਵਾਦ ਭਾਈ ਸਾਹਿਬ ਜੀ ,ਜਿਂਉਦੇ ਮਰਿਆ ਦੀ ਤਰਾਂ ਜਿੰਦਗੀ ਬਤੀਤ ਨਾ ਕਰੀਏ, ਅੱਗੇ ਕੀ ਹੁੰਦਾ ਇਛਾਵਾਂ ਖੁਦ ਮੁਕ ਜਾਦੀਆਂ 🙏🙏👌👌👍🏼👍🏼🌹🌹

  • @paramveersinghdhillon8355
    @paramveersinghdhillon8355 2 года назад +2

    WaheGuru Ji ka Khalsa WaheGuru Ji ki Fateh bahut badhiya samjhaya Baba g app na Sanu tosi motivate kar de o

  • @Gurvinder.143
    @Gurvinder.143 2 года назад +2

    ਭਾਈ ਸਾਹਬ ਗੱਲਾਂ ਦਾ ਸਾਰਿਆਂ ਦਾ ਪਤਾ ਪਰ ਸੋਢਾ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਧੰਨਵਾਦ ਭਾਈ ਸਾਹਿਬ ਜ਼ਿੰਦਗੀ ਚਲਾਉਣ ਵਾਸਤੇ ਆਪ ਜੀ ਸਾਡੇ ਰਿਮੋਟ ਹੋ

  • @geetalal180
    @geetalal180 2 года назад +5

    Wow woooooooooow waheguru ji

  • @navneetkaurnavi948
    @navneetkaurnavi948 2 года назад +2

    Apni life nu pyar kro Sare jne Bhai sahib ji ne bilkul Shi kiha👍❣️great oo Bhai sahib ji tuci ❣️❣️ waheguru ji 🙏🙏❣️

  • @agnostic4806
    @agnostic4806 2 года назад

    ਭਾਈ ਸਾਬ ਬਹੁਤ ਖੂਬ ਜੀ ਇਹ ਵਿਸ਼ਾ ਬੜਾ ਦਿਲਚਸਪ ਹੈ ਇਹ ਸਵਾਲ ਸਾਰੇ ਧਰਮਾ ਦੇ ਲੋਕਾਂ ਦੇ ਮਨਾਂ ਅੰਦਰ ਹੈ ਬਹੁਤ ਵਧੀਆ ਸਮਝਾਇਆ

  • @samardeepsingh5543
    @samardeepsingh5543 2 года назад

    ਬਹੁਤ ਜਨਮ ਬਿਛੁਰੇ ਥੇ ਮਾਧੋ ਏਹੁ ਜਨਮ ਤੁਮ੍ਹਾਰੇ ਲੇਖੇ।। ਭਗਤ ਰਵਿਦਾਸ ਜੀ। ਇਸ ਦੇ ਅਰਥ ਕੀ ਹਨ ਭਾਈ ਸਾਹਿਬ ਜੀ।

  • @neelamkaur7738
    @neelamkaur7738 2 года назад

    Mujhe Guruji se himmat milti he guidance milti he protection milti he wo mujhe uthaye hen bithate hen mujh se achhe karam dan pun charity karwaye hen mujhse kuchh nahi hota me ek week soul hoon par ab me strong ban rahi hoon Guruji ki blessing s se Guruji ki help se. Metamujhme kuchh nahi jo kuchh he so Tera Waheguru ji Satguru jiDhan Guru Nansk

  • @shahbazsingh9366
    @shahbazsingh9366 2 года назад

    ਭਾਈ ਰਣਜੀਤ ਸਿੰਘ ਵੀਰ ਸਭ ਕੁਝ ਹੈ ਜੋ ਗੁਰਬਾਣੀ ਚ ਜ਼ਿਕਰ ਹੈ, ਮਰਨ ਪਿੱਛੋਂ ਅਗਲੀ ਦੁਨੀਆਂ ਪੂਰਨ ਸੱਚ ਹੈ, ਤੁਸਾਂ ਨੂੰ ਗੁਰਬਾਣੀ ਦੁਬਾਰਾ ਪੜ੍ਹਨੀ ਪਵੇਗੀ

  • @KulwantSingh-gg5qe
    @KulwantSingh-gg5qe Год назад

    ਭਾਈ ਸਾਹਿਬ ਜੀ ਬਹੁਤ ਦਿੱਲ ਖੁੱਸ਼ ਹੋਇਆ ਕਾਸ਼ ਇਹ ਗਿਆਨ ਪਖੰਡੀ ਸਾਧਾਂ ਚਿੱਟੀ ਸਿਉਂਕ ਨੂੰ ਵੀ ਆ ਜਾਵੇ

  • @user-ec2pd4kh7t
    @user-ec2pd4kh7t 23 дня назад

    ❤️ Waheguru ❤️ ji ❤️ waheguru ❤️ ji ❤️ waheguru ❤️ ji ❤️ waheguru ❤️ ji ❤️ waheguru ❤️ ji ❤️ Wmk ❤️ baba ❤️ ji ❤️❤️❤️❤️❤️❤️❤️🎉🎉🎉🎉🎉🎉🎉🎉🎉🎉🎉

  • @HarjinderKaur-xi8yb
    @HarjinderKaur-xi8yb 2 года назад

    Je gal samaj vich awey fir sari gal da jawab milega apne aap ji sahi ji bilkul Bhai Sahib waheguru ji ka Khalsa waheguru ji ki fateh ji 🙏🙏

  • @gurpreetrana7411
    @gurpreetrana7411 2 года назад +4

    🙏🙏🙏ਬਹੁਤ ਸੁਖਾਂਵੇ ਅਰਥ

  • @sonubains74
    @sonubains74 Год назад

    ਸਹੀ ਬਹੁਤ ਸਹੀ ਗੱਲਾਂ ਭਾਈ ਸਾਹਿਬ ਜੀ।ਅੱਜ ਇੱਕ ਭਰਮ ਦਾ ਪਰਦਾ ਚੁੱਕਿਆ ਗਿਆ ਮੰਨ ਤੋਂ।ਜੋ ਹੁਣ ਸਾਹਮਣੇ ਹੈ ਉਸ ਨੂੰ ਮਾਣੋ ਜੋ ਅਜੇ ਸਿਰਫ ਪੁਜਾਰੀ ਲੁਟੇਰੇ ਤੋਂ ਸੁਣਿਆ ਹੈ ਉਸ ਨਾਲ ਐਵੇਂ ਫਿਕਰਮੰਦ ਹੋਕੇ ਆਪਣੇ ਜੀਵਨ ਦਾ ਸਵਾਦ ਖਰਾਬ ਨਾਂ ਕਰੋ।

  • @daljitmangat1096
    @daljitmangat1096 2 года назад +5

    Waheguruji 🙏waheguruji 🙏waheguruji 🙏waheguruji 🙏waheguruji 🙏

  • @KamaljitKaur-fy3uu
    @KamaljitKaur-fy3uu 2 года назад +32

    ਤੁਹਾਡੇ ਸਵੇਰ ਦੇ ਸੁਨੇਹੇ ਬਹੁਤ ਸੋਹਣਾ ਸਮਾਜ ਸਿਰਜ ਰਹੇ ਹਨ ਜੀ 🙏

  • @navjotdhaliwal5512
    @navjotdhaliwal5512 2 года назад +5

    Waheguru ji waheguru ji waheguru ji waheguru ji waheguru ji 🙏🙏🙏🙏🙏

  • @tarankang298
    @tarankang298 2 года назад

    ਜਿਸ ਦਾ ਜਵਾਨ ਪੁੱਤਰ ਮਾਂ ਤੋਂ ਪਹਿਲਾਂ ਚਲਾ ਜਾਵੇ ਉਹ ਮਾਂ ਕਿਸ ਤਰ੍ਹਾਂ ਸਮਝ ਏ

  • @nobelkingjk2146
    @nobelkingjk2146 Год назад +1

    अपने पापों से मन फिराओ तब तुम्हारे जीवन में सुख और शांति के दिन आएगें ।
    तुम्हारे सारे दुःख सुख में बदल जाऐंगे ।
    परमेश्वर ने जगत से ऐसा प्रेम किया कि एकलौता बेटा कुरबान कर दिया ताकि जो कोई प्रभु यीशु मसीह पर विशवास करें वह नाश न हो परन्तु अनंत जीवन पाए ।
    प्रभु यीशु मसीह ने कहा मार्ग सच्चाई और जीवन मैं ही हूँ ।
    प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा ।
    प्रभु यीशु मसीह ने कहा मार्ग सच्चाई और जीवन मैं ही हूँ

  • @charanjeetsingh9799
    @charanjeetsingh9799 2 года назад +1

    ਭਾਈ ਸਾਹਿਬ ਜੀ ਦੀਆਂ ਗੱਲਾਂ ਤੇ ਵਿਗਿਆਨ ਨੇ ਵੀ ਮੋਹਰ ਲਾਈ ਅੈ ਤੇਈ ਜਾਂ ਬਾਈ ਤਰੀਕ ਦੇ ਪੰਜਾਬੀ ਟ੍ਰਬਿਊਨ ਚ ਖਬਰ ਪੜ ਲਵੋ ਕਰਮਕਾਂਡੀਓ ਕਿ ਬ੍ਰਹਿਮੰਡ ਹੁਣ ਵੀ ਫੈਲ ਰਿਹੈ ਵਿਗਿਆਨ ਦੇ ਛੱਡੇ ਦੋ ਉੱਪ ਗ੍ਰਹਿ ਬਾਇਜਰ 1 ਤੇ ਬਾਇਜਰ 2 ਇੱਕ ਪੂਰਬ ਨੂੰ ਤੇ ਦੂਜਾ ਪੱਛਮ ਨੂੰ ਦਾਗਿਆਂ ਨੂੰ ਪੰਜਾਹ ਸਾਲ ਤੋਂ ਵੱਧ ਹੋ ਗਏ ਤੇ ਉਹ ਅਵਾਜ ਦੀ ਸਪੀਡ ਚ ਭੱਜੇ ਜਾ ਰਹੇ ਨੇ ਪੁਲਾੜ ਚ ਛੱਡੀਆਂ ਕੋਠੇ ਜਿਡੀਆਂ ਜਿਡੀਆਂ ਦੂਰਬੀਨਾਂ ਦਿਖਾ ਰਹੀਆਂ ਨੇ ਫੈਲਦੇ ਬ੍ਰਹਿਮੰਡ ਨੂੰ ਧੰਨਵਾਦ ਭਾਈ ਸਾਹਿਬ ਜੀ ਦਾ

  • @manjotmeera1351
    @manjotmeera1351 2 года назад +1

    Baba Ji ap bahut ache se smjate ho 🙏🙏🙏ma apki har ik video dekhti hu baba ji thanks motivate krne ke liye

    • @billukumar3331
      @billukumar3331 2 года назад

      mai bi same hu apke jse lakin jb ghr wolo ko dekho to bo kush or hi chahte h mai toj bhai sahib ranjeet singh ki voice sunta hu bhut acha feel hota h jse alg se energy aa gai ho

  • @KamaljeetSinghKamaljeets-ry5cn
    @KamaljeetSinghKamaljeets-ry5cn 10 месяцев назад

    ਸੱਤ ਸੀ੍ ਅਕਾਲ ਜੀ
    ਮੌਤ ਦਾ ਡਰ ਖੋਲ ਦਿਤਾ ਤੁਸੀ
    ਤੁਹਾਡਾ ਬੋਤ ਬੋਤ ਧਨਵਾਦ
    ਜਯੁੰਦਾ ਬੰਦਾ ਜਾ ਨੀ ਸਕਦਾ
    ਮਰਯਾ ਬੰਦਾ ਦੱਸ ਨੀ ਸਕਦਾ !

  • @vinod.vinodswami671
    @vinod.vinodswami671 2 года назад +5

    Aatma nahi Mardi. Body naasvan hai. Bhagavad geet. 2 vich dasya hai waheguru 🕉️

    • @viralvortex12-l2h
      @viralvortex12-l2h 2 года назад

      Ved,puran anek kahe mat ek na maneu..Geeta,puran te ved vich 50% gallan unscientific te bakwas ae

    • @ਆਪੇਦੀਖੋਜਤੋਂਰੱਬਦੀਤੱਕ
      @ਆਪੇਦੀਖੋਜਤੋਂਰੱਬਦੀਤੱਕ 2 года назад

      ਵਾਹਿਗੁਰੂ
      ਅਸੀ ਆਤਮਾ ਨਹੀਂ ਮਨ ਹਾਂ
      ਆਤਮਾ=ਪਰਮ+ਆਤਮਾ
      ਪਰਮਾਤਮਾ ਵੱਡੀ ਆਤਮਾ ਵੇਖੋ ਮਹਾਨ ਕੋਸ਼
      ਸੋ ਅਸੀਂ ਆਤਮਾ ਨਹੀਂ ਮਨ ਹਾਂ ਮਰਨ ਤੋਂ ਬਾਬ ਰਹੂ ਕਿਹ ਲਵੋ ਆਤਮਾ ਨਹੀਂ
      ਗੁਸਤਾਖੀ ਮਾਫ
      ਵਾਹਿਗੁਰੂ

  • @kamaljitsingh5203
    @kamaljitsingh5203 2 года назад +1

    ਭਾਈ ਸਾਹਿਬ ਬਿਲਕੁਲ ਇਸ ਤਰਾ ਹੀ ਹੁੰਦਾ ਹੈ

  • @kmehta5119
    @kmehta5119 2 года назад

    ਅੱਜ ਦਾ ਸੁਨੇਹਾ ਬਹੁਤ ਡੂੰਘੇ ਅਰਥ ਸਮੋਈ ਬੈਠਾ ਹੈ ਭਾਈ ਸਾਹਿਬ 🙏

  • @dharminderpal2600
    @dharminderpal2600 2 года назад +8

    Bhai Sahib Ji waheguru ji ka khalsa waheguru ji ke fateh ❤️ Bhairo Munna ❤️ Ludhiana ❤️

  • @LaiLoPRNAWABGANJD
    @LaiLoPRNAWABGANJD 2 года назад +8

    Waheguru Ji Ka Khalsa Waheguru Ji Ki Fateh

  • @jagjitsinghkubey145
    @jagjitsinghkubey145 2 года назад

    ਗੱਲ ਤੇਰੀ ਠੀਕ ਲੱਗਦੀ ਐ ਮੁੰਡਿਆਸੱਚ ਇਬਾਦਤ ਹੈਜਿੰਦਗੀ ਸਹੀ ਜਿਉਣ ਦਾ ਨਾ ਹੈ ਅੱਵ੍ਹਲ ਅੱਲ੍ਹਾ, ਓਮ, ਵਾਹਿਗੁਰੂ ਜੀ, ਕੁੱਦਰਤ ਦੇ ਸਭ ਬੰਦੇ

  • @rajusangrani1237
    @rajusangrani1237 2 года назад +3

    Bohat bohat dhan wad bhai saab0🙏🙏🙏🙏

  • @jaspalrai534
    @jaspalrai534 2 года назад +8

    🙏💐 brilliant message. Our father always taught. Very very very sososo effectiveness,

  • @RajuKumar-lm9vx
    @RajuKumar-lm9vx 2 года назад +3

    WaheGuru Ji ka Khalsa WaheGuru Ji ki Fateh Baba ji. 🙏🙏

  • @manjitsinghpb0673
    @manjitsinghpb0673 2 года назад

    ਧੰਨ ਗੁਰੂ ਅਰਜਨ ਦੇਵ ਜੀ🙏🙏

  • @AakashKumar-lh2gz
    @AakashKumar-lh2gz 2 года назад

    ਭਾਈ ਸਾਹਿਬ ਜੀ ਮੌਤ ਤੋਂ ਬਾਦ ਕੀ ਹੁੰਦਾ ਹੈ ਇਹ ਜਵਾਬ ਤਾਂ ਸਾਨੂੰ ਮਿਲਿਆ ਨਹੀਂ ਜਿਹੜੀ ਨਹੀਂ ਮਰਦੀ ਓਹ ਆਤਮਾ ਹੈ ਪਰ ਜਿਸਮ ਤਾਂ ਮਰਦਾ ਹੈ
    ਆਤਮਾ ਨਿੱਕਲ ਗਈ ਤਾਂ ਸ਼ਰੀਰ ਮੁਰਦਾ ਹੈ
    ਪਰ ਆਤਮਾ ਕਿੱਥੇ ਜਾਂਦੀ ਹੈ ਤੇ ਉਸ ਨਾਲ ਕੀ
    ਹੁੰਦਾ ਹੈ ਜੇਕਰ ਓਹ ਵਾਪਸ ਆਉਂਦੀ ਹੈ ਤਾਂ ਕਿਵੇਂ ਆਉਂਦੀ ਹੈ

  • @ਆਪੇਦੀਖੋਜਤੋਂਰੱਬਦੀਤੱਕ

    ਵਾਹਿਗੁਰੂ
    ਇਹ ਗੁਰਬਾਣੀ ਅਨੁਸਾਰ ਨਹੀਂ ਜੀ ਮੌਤ ਜਨਮ ਬਾਰੇ ਤੁਹਾਡੀ ਜਾਣਕਾਰੀ ਗਲਤ ਜੋ ਕਰਮ ਕਰਦੇ ਉਸ ਦਾ ਫਲ ਭੋਗਣਾ ਜੋ ਬੀਜੀਆ ਵਡਣਾ ਪੈਣਾ ਮੌਤ ਜਨਮ ਨੂੰ ਸਮਝਣ ਲਈ ਗੁਰਬਾਣੀ ਦੇ ਬ੍ਰਾਹਮ ਗਿਆਨ ਜੋ ਚੌਥੇ ਪਦ ਚ ਤੁਸੀਂ ਤ੍ਰੈ ਗੁਣਾਂ ਦੀ ਗੱਲਾਂ ਸਾਇੰਸਦਾਨਾਂ ਵਾਗ ਕਰਦੇ ਹੋ
    ਗੁਸਤਾਖੀ ਮਾਫ
    ਵਾਹਿਗੁਰੂ

  • @GurdeepSingh-eu9hj
    @GurdeepSingh-eu9hj Год назад +1

    ਬਹੁਤ ਬਹੁਤ ਧੰਨਵਾਦ ਭਾਈ ਸਾਬ ਜੀ

  • @uniquearmygirlblink7037
    @uniquearmygirlblink7037 2 года назад +3

    ਬਹੁਤ ਵਧੀਆ ਹੈ ਜੀ

  • @Singh-hl9zq
    @Singh-hl9zq 2 года назад

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 🙏

  • @ManjitKaur-wl9hr
    @ManjitKaur-wl9hr 2 года назад +32

    "ਹਰੇਕ ਚੀਜ਼ ਆਪਣੀ shape ਬਦਲਦੀਆ, ਮਰਦਾ -ਮੁਰਦਾ ਕੁਝ ਨਹੀਂ l"
    ਬਹੁਤ ਹੀ ਸੌਖੇ ਸ਼ਬਦਾਂ 'ਚ ਸਮਝਾਇਆ, ਧੰਨਵਾਦ ਜੀ

    • @HarwinderSingh-lj1tw
      @HarwinderSingh-lj1tw 2 года назад

      Tu dedriwale da jathe da banda hain fake id te dadriwale de parsanasa karda hain

    • @parmklair2362
      @parmklair2362 2 года назад +2

      ਜੀ! ਜੇ ਦਿਮਾਗ ਹੈ, ਤਾ ਬਰੀਕੀ ਨਾਲ ਵਿਚਾਰ ਕਰਿਓ ! ਕਿ ((ਨਾ ਕਿਛੁ ਜਨਮੈ, ਨਾ ਕਿਛੁ ਮਰੈ।। ਆਪਨ ਚਲਤੁ ਆਪ ਹੀ ਕਰੈ।।))
      ਇਹ ਪੰਗਤੀ ਸਾਰਿਆ ਉਤੇ ਲਾਗੂ ਨਹੀ।
      & ਨਰਕ ਤੇ ਸੁਰਗ ਸਿਰਫ ""ਸੰਤ"" ਅਵਸਥਾ ਵਾਲਿਆ ਦਾ ਰੱਦ ਹੁੰਦੈ, ਪਰ ਹਰੇਕ ਦਾ ਨਰਕ ਸੁਰਗ ਰੱਦ ਨਹੀ ਹੁੰਦਾ।

    • @HarwinderSingh-lj1tw
      @HarwinderSingh-lj1tw 2 года назад

      Shape ta rab tuhade badlo baada vich jo galt parchar kar rahe hain

    • @pargatdaliwal2622
      @pargatdaliwal2622 2 года назад +4

      Dabbi fero bagto guru nal galt sabt kro lagda bagt dhadri nu he sunde aa guru granth sahib ji nu nhi

    • @gurajohal1652
      @gurajohal1652 2 года назад

      @@parmklair2362 ਕਿਹੜੇ ਅੰਗ ਤੇ ਆ ਇਹ ਪੰਗਤੀਆਂ ਜੀ

  • @harpreetkaurji2111
    @harpreetkaurji2111 2 года назад +10

    Daily de suneha naal bhai sahib ji asi day by day strong ho rhe a ji 🙏🙏🙏🙏

    • @pargatdaliwal2622
      @pargatdaliwal2622 2 года назад

      😂

    • @pargatdaliwal2622
      @pargatdaliwal2622 2 года назад

      @@harpreetkaurji2111 jad kuj madde lok osh akalpurkh di hasti nu chllnge karke khud rab bann di koshish karde ne tan ehi jhe lokan te hassa he aunda hor kuj nhi galt thodi nhi thuda baba khud nu rab ton wadda bna rhe mera scrren shot le lwo tusi thode time tak rab di hasti da iahsas hona eh na howe fr time lang gya howe waheguru ji smat baksn bhul chuk maffi ji

    • @harpreetkaurji2111
      @harpreetkaurji2111 2 года назад

      @@pargatdaliwal2622 apni apni thinking,, but asi Apne ap nu rabb hi mande a jo Krna asi Krna rabb ni krda

    • @pargatdaliwal2622
      @pargatdaliwal2622 2 года назад

      @@harpreetkaurji2111 ohi tan hai tusi rab ho fer manno apne app nu thude lyi guru granth sahib pta nhi ki aa sade lyi shbd guru te sanu sab kuj milya asi guru granth sahib ji nu 11 guru mande hain te osh di rja vch renhe Aa main dhadrri ton ki lena na he main kishe taksali ton kuj lena sanu tan gussa aunda jo sade akalpurkh di hasti nu chlnge karke khud nu rab mange tan edda he cmnt aunge baki oh sab janda tusi rab jo na manno osh nu jis ne dunia bnai jo panchi te pacho te sare sansar nu bhuke nhi rakhda waheguru ji thude jihe lokan nu v akal den

    • @harpreetkaurji2111
      @harpreetkaurji2111 2 года назад

      @@pargatdaliwal2622 asi guru granth sahib ji nu hi mande ha Jo kuj ne saade guru granth sahib ji ne 🙏🙏,,par asi Jo krde a khud krde a pave o sahi hove pave glt asi Apne rabb khud a rabb kite bahr nahi saade andar hi a asi Apne farj khud pure krne honge rabb ni krda,, guru granth sahib ji khud kehnde ne ki tuc Apne farj khud nibhao 🙏🙏

  • @KairavChoudhary0039
    @KairavChoudhary0039 2 года назад +2

    Bhout bhout dhanbad bhai saab jii ik ik gal kimti Bhout ya

  • @ajaibsingh6044
    @ajaibsingh6044 Год назад

    ਭਾਈ ਸਾਹਿਬ ਬਹੁਤ ਵਧੀਆ ਢੰਗ ਨਾਲ ਜਨਮ ਮਰਨ ਵਾਰੇ ਸਮਝਾਇਆ। ਧੰਨਵਾਦ ਜੀ

  • @jatandeepkaur8269
    @jatandeepkaur8269 2 года назад +2

    Waheguru ji ka khalsa waheguru ji ki fathe🙏🙏

  • @Phantom_Shadow7
    @Phantom_Shadow7 2 года назад

    Jaap of mool mantre and gurmantre combined full kirpa of akaal purkh and protection from evil spirits and ghosts
    Ek Oangkar Satnaam kartha purkh nirabau niravair akaal Murat ajooni sebung gurparsaad japp aad sach jugaad sach hai bee sach Nanak hosi bee sach satnaam shiri WAHEGURU 🙏📿

  • @NigraanSewaSanstha
    @NigraanSewaSanstha 2 года назад

    Waheguru waheguru waheguru waheguru waheguru ji --- ਡੂੰਗੀ ਸੋਚ --- ਇਕ ਪੋਏਂਟ ਗਲਤ -- ਬਾਕੀ ਸਹੀ -- ਧਨਵਾਦ ਜੀ

  • @baggasingh626
    @baggasingh626 2 года назад +9

    Very nice explanation, waheguru ji

  • @manjeetcommunication3859
    @manjeetcommunication3859 2 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏🙏

  • @pardeepgoyal1904
    @pardeepgoyal1904 2 года назад

    Wah ji wah
    Wah
    He
    Guru
    Mind glowing nollage.ji dhan h Guru

  • @GurinderSingh-tk6fo
    @GurinderSingh-tk6fo 2 года назад +1

    Thnks u ji God bless bhai saab ji

  • @MEPINFO
    @MEPINFO 2 года назад

    ਬਹੁਤ ਵਧੀਆਂ ਸਮਝਾਇਆਂ ਭਾਈ ਸਾਬ ਜੀ ਨੇ

  • @GurmeetSingh-fo2mv
    @GurmeetSingh-fo2mv 2 года назад +1

    ਬਹੁਤ ਵਧੀਆ ਵਿਚਾਰ ਜੀ।

  • @baljitsingh4878
    @baljitsingh4878 2 года назад

    Waheguru ji
    Kamaal sade GURU GRANTH SAHIB

  • @baldevsharma8752
    @baldevsharma8752 11 месяцев назад

    Waheguru waheguru waheguru waheguru waheguru