ਨਾੜਾ ਖਤਮ ਕਰ ਲਈਆਂ ਕੁੜੀ ਨੇ Injection ਲਾਕੇ | Girl Drug Recovery | Kirandeep | Josh Talks Punjabi
HTML-код
- Опубликовано: 4 фев 2025
- Drug Addiction ਇਕ ਅਜਿਹੀ ਆਦਤ ਹੈ ਜੋ ਤੁਹਾਨੂੰ ਜਕੜ ਲਵੇ ਤਾਂ ਉਸ ਤੋਂ ਨਿਕਲਣਾ ਬਹੁਤ ਹੀ ਔਖਾ ਹੋ ਜਾਂਦਾ ਹੈ । ਇਕ ਅਜਿਹੀ ਆਦਤ ਜੋ ਤੁਹਾਨੂੰ ਨਾ ਜਿਉਣ ਜੋਗੇ ਛੱਡਦੀ ਹੈ ਨਾ ਮਰਣ ਜੋਗੇ ।
ਕੁਝ ਅਜਿਹਾ ਹੀ ਹੋਇਆ ਕਿਰਨਦੀਪ ਨਾਲ ਜੋ ਕਿ ਜਲੰਧਰ ਦੇ ਰਹਿਣ ਵਾਲੇ ਹਨ । ਸਾਲਾਂ ਤਕ ਉਹ ਇਸ ਨਸ਼ੇ ਦਾ ਸ਼ਿਕਾਰ ਰਹੇ, ਉਸ ਨਸ਼ੇ ਵਿਚ ਇਨ੍ਹਾਂ ਨੇ ਅਜਿਹੇ ਕੰਮ ਕੀਤੇ ਜਿਸ ਵਾਰੇ ਸੋਚਣਾ ਵੀ ਔਖਾ ਹੈ । ਪਰ ਇਨ੍ਹਾਂ ਨੂੰ ਉਹ ਜ਼ਿੰਦਗੀ ਜੀਣਾ ਮੰਜੂਰ ਨਹੀਂ ਸੀ । ਜਿਸ ਲਈ ਉਹ ਇਕ ਨਵੀ ਜ਼ਿੰਦਗੀ ਦੀ ਉਮੀਦ ਵਿਚ Rehab ਵਿਚ ਗਏ ਤੇ ਸਿੱਟੇ ਵਜੋਂ ਉਹ ਅੱਜ ਇਕ ਚੰਗੀ ਤੇ ਨਸ਼ਾ ਮੁਕਤ ਜ਼ਿੰਦਗੀ ਜੀ ਰਹੇ ਹਨ ।
Drug addiction is a kind of disease that affects a person's brain and behavior and leads to an inability to control the use of drugs or medication. When you're addicted, you may continue using the drug despite the harm it causes. As time passes, you need larger doses of the drug to get high and after a moment you start surviving on the drug just to feel good.
Similar is the case with Kirandeep. Kirandeep. who hails from Jalandhar, Punjab had been a victim of Drug Abuse for years. An intake she started for fun now had become an addiction for her. Her addiction was so intense that at a point she couldn't survive and wanted drugs over her life.
But then a time comes, when she no longer wanted to live that painful life, so she decided to change her life and stepped toward Rehab. And after battling drug addiction since she was a teenager, Kirandeep is now recovering and leading a good life.
Josh Talks passionately believes that a well-told story has the power to reshape attitudes, lives, and ultimately, the world. We are on a mission to find and showcase the best motivational stories from across India through documented videos, motivational speeches, and live events held all over the country. Josh Talks Punjabi aims to inspire and motivate you by bringing to you the best Punjabi motivational videos. What started as a simple conference is now a fast-growing media platform that covers the most innovative rags to riches, struggles to success, zero to hero, and failure to success stories with speakers from every conceivable background, including entrepreneurship, women’s rights, public policy, sports, entertainment, and social initiatives. With 8 languages in our ambit, our stories and speakers echo one desire: to inspire action. Our goal is to unlock the potential of passionate young Indians from rural and urban areas by inspiring them to overcome the challenges they face in their careers or business and helping them discover their true calling in life.
ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|
► Subscribe to our Incredible Stories, press the red button ⬆️
► Say hello on FB: / joshtalkspun. .
► Tweet with us: / joshtalkslive
► Instagrammers: / joshtalkspu. .
► Say hello on Sharechat: sharechat.com/...
----**DISCLAIMER**----
All of the views and work outside the pretext of the video of the speaker, are his/ her own, and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
Important Keywords:
josh talks,josh talks punjabi,josh talk punjabi,punjab,drug recovery,drug recovery story,drug story punjab,drug problem,Drug addiction,motivational speech,personal growth,chitta,punjabi news,udta punjab,drug rehab,drug addiction recovery,punjab drug story,punjabi girl drug,kirandeep drug story,kiran drug story,punjabi girl drugs,drug recovery story punjabi,punjabi drugs addict,kirandeep josh talks,kirandeep drug addiction,kirandeep interview
#JoshTalksPunjabi #DrugAddictionStory #kirandeep
Kirandeep ਦੀ ਤਰਾਂ ਆਪਣੀ ਕਠਿਨਾਈਆਂ ਤੇ ਜਿੱਤ ਹਾਸਲ ਕਰਨਾ ਸ਼ੁਰੂ ਕਰੋ Josh Skills ਦੇ ਨਾਲ
Download Now: joshskills.app.link/nlZpijkcerb
😇👍..MN
@@travelmen1270000pvm
Gud.and
.gud❤
Saareyan da boht boht dhanwad ,k tusi time kad k meri story suni.shayad meri story sunn k kise di jindagi badal jave .Mainu respect te pyaar den lai saareyan da thanx
🥺
ਬਹੁਤ ਬਹੁਤ ਧੰਨਵਾਦ ਕਿਰਨ ਜੀ🙏🙏ਤੁਹਾਨੂੰ ਨਹੀਂ ਪਤਾ ਕਿ ਤੁਹਾਡੀ ਸਟੋਰੀ ਸੁਣਕੇ ਕਿੰਨੇ ਲੋਕਾਂ ਦੀ ਜਿੰਦਗੀ ਬਦਲੇਗੀ
ਕਿਰਨ ਜੀ ਤੁਹਾਡੇ ਨਾਲ ਗੱਲ ਕਰਨ ਨੂੰ ਮਨ ਕਰ ਰਿਹਾ,,ਮੈਂ ਖੁਦ ਵੀ ਸਮਾਨ ਖਾਂਦਾ ਹਾਂ
Madam tusi prince nu jannde si pehla jera mehta property dealer walea da munda ovi chitta launda si. Mai shayad tuhanu ik war milea aa. Plz reply jrur deo. Ik munda ode naal pamma hunda si jera SHO inderjit singh da bhatija kehnda hunda si aapne aap nu
Dil Tu salute aa tuhano sis. 🙏
ਬਹੁਤ ਦਲੇਰੀ ਨਾਲ ਭੈਣ ਨੇ ਇਸ ਨਰਕ ਭਰੀ ਜ਼ਿੰਦਗੀ ਵਿਚੋਂ ਬਾਹਰ ਆ ਕੇ ਇੱਕ ਮਿਸਾਲ ਕਾਇਮ ਕੀਤੀ ਆ ਦਿਲੋਂ ਸਲੂਟ ਆ ਵਾਹਿਗੁਰੂ ਮੇਹਰ ਕਰੇ ਕਿਸੇ ਦਾ ਵੀ ਧੀ ਪੁੱਤ ਨਸ਼ੇ ਤੇ ਨਾ ਲੱਗੇ 🙏🏻🙏🏻
ਤੇਰੀ ਕਹਾਣੀ ਸੁਣ ਕੇ ਬਹੁਤ ਦੁਖ ਲੱਗਾ ਬੇਟਾ, ਪਰ ਬਾਅਦ ਵਿੱਚ ਖੁਸ਼ੀ ਵੀ ਹੋਈ ਕਿ ਤੁਸੀਂ ਪ੍ਰਮਾਤਮਾ ਦੀ ਕਿਰਪਾ ਨਾਲ ਇਸ ਦਲ ਦਲ ਚੌ ਬਾਹਰ ਨਿਕਲ ਗਏ। ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ। ਹੁਣ ਤੁਹਾਡੀ ਜ਼ਿੰਦਗੀ ਵਿਚ ਕਦੇ ਵੀ ਕੋਈ ਦੁਖ ਮੁਸੀਬਤ ਨਾ ਆਵੇ। ਸਾਡੀ ਇਹੋ ਦੁਆ ਹੈ।ਪਰ ਬੇਟਾ ਜੋ ਤੁਸੀਂ ਕੈਮਰੇ ਅੱਗੇ ਬਿਆਨ ਕੀਤਾ, ਇਹ ਬਹੁਤ ਹੀ ਹੌਸਲੇ ਅਤੇ ਦਲੇਰੀ ਦਾ ਕੰਮ ਹੈ।ਇਸ ਲਈ ਤੁਹਾਨੂੰ ਸਲੂਟ ਕਰਦੇ ਹ ਹਾਂ। ਜੁਗ ਜੁਗ ਜੀਉ ਜੀ, ਪ੍ਰਮਾਤਮਾ ਹਮੇਸ਼ਾ ਤੁਹਾਡੇ ਅੰਗ ਸੰਗ ਰਹੇ ਜੀ।
ਕਿੰਨੀ ਪਿਆਰੀ ਤੇ ਹਿੰਮਤ ਵਾਲੀ ਹੈ ਤੂੰ ਬੇਟੀ, ਪਰਮਾਤਮਾ ਤੁਹਾਨੂੰ ਹਮੇਸ਼ਾ ਤਰੱਕੀ ਦੇਵੇ 🙏🙏
Waheguru mehar karna
ruclips.net/user/shortsv7EMXwTPvYU?feature=share
ਕਿਰਨਦੀਪ, U r so brave, ਹੁਣ ਪਿੱਛੇ ਮੁੜ ਕੇ ਨਾ ਵੇਖੋ,,,,
ਜਦੋਂ ਸੜਕਾਂ ਤੋਂ ਲੰਘੋਗੇ ਤਾਂ ਕੁੱਤੇ ਬਹੁਤ ਭੌਂਕਣਗੇ,,, ਪਰਵਾਹ ਨਾ ਕਰਿਓਜੇ,,,,,
ਤੁਹਾਡਾ ਸਾਥ ਦੇਣ ਵਾਲੇ ਬਹੁਤ ਹੋਣਗੇ, ਪਰ ਭਾਲਣੇ ਪੈਣਗੇ,,,,
ਬਹੁਤਿਆਂ ਲਈ ਪ੍ਰੇਰਨਾ ਸਰੋਤ ਬਣੋਗੇ,,,,
ਚੰਗਾ ਕੀਤਾ ਕੈਮਰੇ ਦੇ ਸਾਹਮਣੇ ਆ ਕੇ,,,,
ਸਾਰਾ ਕੁੱਝ ਕਬੂਲਣਾ ਹੀ ਬਹੁਤ ਵੱਡੀ ਬਹਾਦਰੀ ਹੈ,,,,,
ਵਾਹਿਗੁਰੂ ਮਿਹਰ ਕਰਨ,,,, ਸਦਾ ਹਿੰਮਤੀ ਬਣੇ ਰਹੋ,,,,, ਸਦਾ ਚੜ੍ਹਦੀ ਕਲਾ ਵਿੱਚ ਰਹੋਂ ,,,,,,
ਸ਼ਾਬਾਸ਼ ਬੇਟਾ, ਤੁਸੀਂ ਦਲਦਲ ਦੀ ਜ਼ਿੰਦਗੀ ਵਿਚੋਂ ਬਾਹਰ ਆਉਣ ਦੀ ਕੋਸ਼ਿਸ਼ ਕੀਤੀ ਤਾਂ ਹੀ ਬਾਹਰ ਆਏ, ਆਪਣਾ ਖਿਆਲ ਰੱਖਣਾ ਆਪਣੀ ਮਾਤਾ ਜੀ ਦਾ ਖਿਆਲ ਰੱਖਣਾ, ਵਾਹਿਗੁਰੂ ਜੀ ਭਲੀ ਕਰਨਗੇ
ਭੈਣ ਜੀ,ਹੁਣ ਤੁਸੀਂ ਟਾਈਮ ਕੱਡਕੇ ਹੋਰ ਨਸ਼ੇੜੀਆਂ ਨੂੰ ਸਹੀ ਰਾਹ ਤੇ ਲਿਆਉਣ ਲਈ ਕੰਮ ਕਰਦੇ ਰਹੋ ਇੱਕ ਪ੍ਰੇਰਣਾ ਸਰੋਤ ਬਣਕੇ । ਧੰਨਵਾਦ !
ਮੇਰੀ ਬੇਟੀ ਤੇਰਾ ਬਹੁਤ ਬਹੁਤ ਧੰਨਵਾਦ ਅੱਗੇ ਤੋਂ ਸਤਿਗੁਰੁ ਦੇ ਨਾਮ ਸਿਮਰਨ ਦਾ ਅਭਿਆਸ ਕਰਨਾ ਵੱਧ ਤੋਂ ਵੱਧ ਸੇਵਾ ਕਰਨੀ ਸ੍ਰਿਸ਼ਟੀ ਦੀ
ruclips.net/video/txZHUzXNZ44/видео.html
ਨਸੇ ਛੱਡ ਕੇ ਤੁਸੀਂ ਬਹੁਤ ਵੱਡੀ ਹਿੰਮਤ ਦੀ ਮਿਸਾਲ ਦਿੱਤੀ ਹੈ... ਪਰਮਾਤਮਾ ਤੇਰੀ ਹਰ ਮਨੋਕਾਮਨਾ ਪੂਰੀ ਕਰੇ ਅਤੇ ਤੰਦਰੁਸਤੀ ਦੇਵੇ
ਨਸ਼ਾ ਕਰਨ ਵਾਲੇ ਨੂੰ ਨਸੇੜੀ ਨਾ ਕਹੋ ਸਗੋ ਉਹਨੂੰ ਮਰੀਜ਼ ਸਮਝ ਕੇ ਉਸਦੀ ਮਦਦ ਕਰਨੀ ਚਾਹੀਦੀ ਆ ਉਹ ਲੜਕਾ ਜਾ ਲੜਕੀ ਪਹਿਲਾ ਹੀ ਇਕ ਹਿਸਾਬ ਨਾਲ ਸਮਾਜ ਨਾਲੋ ਟੁੱਟ ਚੁੱਕੇ ਹੁੰਦੇ ਆ ਉਹਨਾ ਨੂੰ ਤੋੜਨਾ ਨਹੀ ਜੋੜਨਾ ਚਾਹੀਦਾ
GOOD THINKING
Jeo Sir bhut vdiyaa jiii
Mae v krda c prr hun full thiik aaa
Bohat hard veere
Wow..
ਇਹ ਕੁੜੀ ਪਿੰਡ ਦੋਲੇਵਾਲ ਨਸ਼ਾ ਕਰਨ ਆਉਂਦੀ ਰਹੀ ਉਦੋਂ ਮੈਂ ਵੀ ਬਹੁਤ ਨਸ਼ਾ ਕਰਦਾ ਹੁੰਦਾ ਸੀ ਮੈਂ ਇਹਨੂੰ ਬਹੁਤ ਜ਼ਿਆਦਾ ਵਾਰ ਦੇਖਿਆ ਆਪਣੇ ਅੱਖਾਂ ਨਾਲ ਨਸ਼ਾ ਕਰਦੀ ਨੂੰ,,,, ਮੈਂ ਵੀ ਚਾਰ ਸਾਲ ਪਹਿਲਾਂ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਨਿਕਲ ਆਇਆ ਤੇ ਰੱਬ ਦਾ ਸ਼ੁਕਰ ਆ ਕਿ ਵਾਹਿਗੁਰੂ ਇਹਨੂੰ ਵੀ ਨਸ਼ੇ ਦੀ ਦਲਦਲ ਵਿਚੋਂ ਬਾਹਰ ਕੱਢ ਦਿੱਤਾ
ਹਾਂ ਬਾਈ ਰੂਬੀ ਨਾਮ ਆ ਉਹਦਾ ਕੋਟ ਈਸੇ ਖਾਂ ਨਾਲ ਪਿੰਡ ਆ ਉਹਦਾ ਉਹ ਜ਼ਿਆਦਾਤਰ ਜਦੋਂ ਦੋਲੇਵਾਲੇ ਤੋਂ ਕੋਟ ਨੂੰ ਜਾਨੇ ਆ ਰੋਡ ਤੇ ਡਾਬਾ ਜਿਹੜਾ ਉੱਥੇ ਖੜੀ ਹੁੰਦੀ ਸੀ ਸਾਨੂੰ ਵੀ ਕੲੀ ਵਾਰ ਮਿਲੀ ਆ ਟੀਕਾ ਹੀ ਲਾਉਦੀ ਸੀ ਸਟੋਰੀ ਬਹੁਤ ਲੰਬੀ ਉਹਦੀ ਵਿਆਹੀ ਵੀ ਸੀ ਪਹਿਲਾਂ ਉਹ 🙏🙏
ਇਹ ਕੁੜੀ ਹੋਰ ਆ ਉਹ ਹੋਰ ਸੀ ਸ਼ਾਇਦ ਉਹਨੂੰ ਵੀ ਦੇਖਿਆ ਹੋਉ ਤੁਸੀ ਮੈ ਜਿਸ ਦੀ ਗੱਲ ਕਰਦਾ ਉਹਦਾ ਨਾਮ ਤਾ ਰੂਬੀ ਆ 🙏🙏
8
@@jaskirat4013ਵੀਰੇ ਇਹ ਕੁੜੀ ਖੁਦ ਮੀਡੀਆ ਵਿਚ ਆਈ ਆ ਅਪਣੇ ਵਾਰੇ ਦੱਸਣ
@@bantyrajputgm ਬਾਬਾ ਦੱਸ ਤਾਂ ਰਿਹਾ ਭਰਾ ਉੱਪਰ ਕੇ ਢੋਲੇਵਾਲ ਤੋਂ ਆ ਇਹ ਕੁੜੀ
ਤੈਨੂੰ ਦਿਲੋਂ ਸਲੂਟ ਹੈ ਭੈਣੇ ਜੋ ਤੂੰ ਆਪਣੀ ਜ਼ਿੰਦਗੀ ਤਾ ਬਚਾਈ ਹੀ ਹੈ। ਪਰ ਆਪਣੀ ਮਾਂ ਦੀ ਜ਼ਿੰਦਗੀ ਵੀ ਬਚਾ ਲਈ। ਸਾਬਸ ਭੈਣੇ ਨਹੀਂ ਤਾ ਮਾਂ ਨੂੰ ਲੋਕਾਂ ਦੇ ਤਾਹਨੇ ਮਿਹਣੇ ਸਹਿਣੇ ਬਹੁਤ ਔਖੇ ਹੋ ਜਾਣੇ ਸੀ। ਵਾਹਿਗੁਰੂ ਜੀ ਮਿਹਰ ਕਰੇ। ਤੇਰੇ ਜਿਹੀਆਂ ਭੈਣਾਂ ਧੀਆਂ ਨੂੰ ਵਾਹਿਗੁਰੂ ਜੀ ਸੁਮੱਤ ਬਖ਼ਸ਼ੇ। ਹਮੇਸਾ ਚੜ੍ਹਦੀ ਵਿੱਚ ਰਹੇ। 👍👍
ਨਸ਼ਾ ਛੱਡਣਾ ਵੀ ਬਹੁਤ ਵੱਡੀ ਸਿਆਣਪ ਅਤੇ ਬਹਾਦਰੀ ਏ । ਪਰ ਆਪਣੀ ਦਰਦਭਰੀ ਕਹਾਣੀ ਬੇਬਾਕੀ ਨਾਲ ਦੱਸ ਕੇ ਦੁਨੀਆਂ ਨੂੰ ਸੇਧ ਦੇਣੀ ਵੀ ਬਹੁਤ ਵੱਡੀ ਬਹਾਦਰੀ ਹੈ। ਜੁੱਗ ਜੁੱਗ ਜੀਓ।
ਸਰਦਾਰਨੀ ਕਿਰਨਦੀਪ ਕੌਰ ਪੁੱਤਰੀ ਜੀ ਵਾਹਿਗੁਰੂ ਜੀ ਦਾ ਨਾਮ ਹਰ ਟਾਈਮ ਯਾਦ ਰੱਖਣਾ ਤੇ ਚਾੜਦੀ ਕਲਾ ਵਿੱਚ ਰਹੋ
Nice
ruclips.net/video/txZHUzXNZ44/видео.html
Harwinder ਤੇਰੀ ਭੈਣ ਜਾ ਕੁੜੀ ਵੀ ਇਹੋ ਜਹੀ ਸਰਦਾਰਨੀ ਬਣੇ ਧੰਨਵਾਦ
@@navjotbhatti8897 veer ohne koi mari gal ta nai kehi
Nice thinking 🙏
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਿਰ ਭਰਿਆ ਹੱਥ ਰੱਖਣਾ ਇਸ ਭੈਣ ਦੇ ਸਿਰ ਉੱਪਰ ਹਮੇਸ਼ਾ ਚੜਦੀ ਕਲ੍ਹਾ ਬਖਸਣਾ ਜੀ,ਇਸ ਸਾਰੇ ਧੀ ਪੁੱਤ ਵਾਪਿਸ ਆ ਜਾਣ ਅਤੇ ਆਪਣੇ ਮਾਪਿਆਂ ਦਾ ਅਤੇ ਕੌਮ ਦਾ ਨਾਮ ਰੋਸ਼ਨ ਕਰਨ ਜੀ
ਭੈਣ ਜੀ ਤੁਹਾਨੂੰ ਦਿਲ ਤੋਂ ਸਲੂਟ ਆ ਤੁਹਾਡਾ ਹੌਸਲਾ ਬੁਲੰਦ ਹੈ ਤੁਸੀਂ ਕੈਮਰੇ ਅੱਗੇ ਆਏ ਹੋ ਬੜੀ ਵੱਡੀ ਗੱਲ ਆ👍🙏
ruclips.net/video/txZHUzXNZ44/видео.html
@@mannjeetejagjeet4388 a
ਮੇਰੀ ਪਿਆਰੀ ਭੈਣ ਓਸ ਵਾਹਿਗੁਰੂ ਦਾ ਸਿਮਰਨ ਕਰ ਜਿਸ ਨੇ ਤੈਨੂ ਭੜੀ ਸਗਤ ਚੋ ਬਖਸ਼ੇ ਲਿਆ
ਜਿਸ ਵਕਤ ਅਸੀਂ ਲੋਕ ਵਾਹਿਗੁਰੂ ਨੂੰ ਭੁੱਲ ਜਾਂਦੇ ਹਾਂ ਇਸ ਕਰਕੇ ਹਰ ਕੋਈ ਫਾਇਦ ਉਠਾਉਂਦਾ ਹੁੰਦਾ ਹੈ ਸਾਡਾ ਵਾਹਿਗੁਰੂ ਕਹਿੰਦੇ ਹਨ ਭੂਤਾਂ ਨੂੰ ਭੂਤ ਹੀ ਟੱਕਰਦੇ ਹਨ ਜੇਕਰ ਦਿਲ ਸਾਡੇ ਵਿਚ ਪਰਮਾਤਮਾ ਦੇ ਗੁਣ ਹੋਣ ਸਭ ਪਰਮਾਤਮਾ ਹੀ ਮਿਲਦੇ ਹਨ
Ki keh re tc
@@navdip_xyzrandhawa4740 bhoot ko bhoot he lagtay ha bhagwan khojnay walay ko sab key hirday may Bhagwan he miltay ha , depression may bhoot atma he miti ha
ਤੇਰੇ ਹੋਂਸਲੇ ਨੂੰ ਦਿਲੋਂ salute
ਵਾਹ
ਪੰਜਾਬੀ ਹੁੰਦੇ ਹੀ ਬਹਾਦੁਰ ਨੇ।
Venv
@@nehachouhan1549 nic
ਕੇਮਰੇ ਅੱਗੇ ਇਹਨਾ ਕੁੱਛ ਦੱਸਣਾ ਬਹੁਤ ਔਖਾ ਹਿਮਤ ਚਾਹੀਦੀ ਆ
great woman
ਵਾਕਈ ਬਹੁਤ ਹਿੰਮਤ ਦੀ ਲੋੜ ਹੁੰਦੀ ਹੈ ਇਸ ਤਰ੍ਹਾਂ ਕੈਮਰੇ ਅੱਗੇ ਆ ਕੇ ਦੁਨੀਆ ਨੂੰ ਅਪਣੀ ਗਲਤੀਆਂ ਅਤੇ ਕਮਜ਼ੋਰੀਆਂ ਬਾਰੇ ਦੱਸਣਾ ।
ਪਰ ਅਜੇਹੇ ਲੋਕ ਉਹਨਾਂ ਲਈ ਪ੍ਰੇਰਨਾ ਸਰੋਤ ਹੁੰਦੇ ਹਨ ਜੋ ਨਸ਼ਿਆਂ ਵਰਗੀਆਂ ਬੁਰਾਈਆਂ ਚੋਂ ਬਾਹਰ ਨਿਕਲਣਾ ਚਾਹੁੰਦੇ ਹਨ ।
ਇਹ ਕੁੜੀ ਨਸ਼ਾ ਛਡਣ ਵਾਲਿਆਂ ਲਈ ਬਹੁਤ ਮਦਦਗਾਰ ਸਾਬਤ ਹੋਵੇਗੀ, ਨਸ਼ਾ ਛਡਾਵਣ ਵਾਲੀ ਵਧਿਆ ਕੌਂਸਲਰ ਸਾਬਤ ਹੋ ਸਕਦੀ ਹੈ।
Ryt
Ryt
ਨਸ਼ਾ ਜਵਾਨੀ ਵੀ ਤਬਾਹ ਕਰਦਾ ਹੈ ਜ਼ਿੰਦਗੀ ਵੀ🙏
ਵਾਹਿਗੁਰੂ ਜੀ ਨੇ ਤੁਹਾਡੇ ਤੇ ਮੇਹਰ ਕੀਤੀ ਹੈ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਜਾਏਆ ਕਰੋ ।🙏
ਚੰਡੀਗੜ੍ਹ ਤੋਂ ਤਕੜੇ ਘਰਾਣੇ ਦੀਆਂ ਕੁੜੀਆਂ ਆਉਦੀਆਂ ਨੇ ਚਿੱਟਾ ਲੈਣ ਪਿੰਡ ਕੁੱਲ ਗਹਿਣਾ ਜਿਲਾ ਲੁਧਿਆਣਾ ਪੁਲਿਸ ਆਪ ਚਿੱਟਾ ਵਿਕਾ ਰਹੀ ਆ ਵੀਰ ਜੀ ਚਿੱਟੇ ਦੀ ਖਾਤਰ ਕੁੜੀਆਂ ਗਲਤ ਕੰਮ ਕਰਨ ਨੂੰ ਮਜ਼ਬੂਰ ਨੇ ਵਾਹਿਗੁਰੂ ਕਿ੍ਪਾ ਕਰ ਮੇਰੇ ਸੋਹਣੇ ਪੰਜਾਬ ਤੇ
Nasha shadan lyi mere naal contact kro call/whats app 9876167420
Bilkull g
Dso Kithe peinda hai eh pind
Asi kaarvai krounde haan
@@prabhdeepsingh5589 g eh pind ludhiana to sidhwan bet road te bhundri de pichey paenda hai kafi bnde te jananiyan othe ehi kaam krde ne chitta vechan da aisi gal nahi police action krdi e par oh log fir thode din baad nasha vechna shuru kr Dindey ne
Bilkul sahi jii
ਬੇਟਾ ਜੀ, ਤੁਸੀ ਬੜੇ ਹਿੰਮਤ ਵਾਲੇ, ਰੱਬ ਤੁਹਾਡੇ। ਸਦਾ ਅੰਗ ਸੰਗ ਰਹੇ
ਬਹੁਤ ਵਧੀਆ ਭੈਣੇ,
ਸ਼ੁਕਰ ਹੈ ਵਾਹਿਗੁਰੂ ਦਾ, ਜਿੰਨੇ ਆਪ ਦੀ ਨੂੰ ਦੋਬਾਰਾ ਸੋਹਣੀ ਜਿੰਦਗੀ ਬਖ਼ਸ਼ੀ ।
ਜਿਵੇਂ ਆਪ ਜੀ ਬਾਕੀ ਧੀਆਂ ਨੂੰ ਐਸੇ ਨਸ਼ੇ ਤੋਂ ਵਰਜ ਰਹੇ ਹੋ ਵਾਹਿਗੁਰੂ ਤੁਹਾਨੂੰ ਹੋਰ ਬਲ ਬਖ਼ਸ਼ੇ ਤੁਸੀਂ ਇਹ ਸੇਵਾ ਕਮਾਉਂਦੇ ਰਹੋ ।
ਸਾਬਾਸ ਬਹੁਤ ਵਧੀਆ ਕੀਤਾ ਤੁਸੀਂ..ਹੁਣ ਦੁਬਾਰਾ ਨਾਂ ਕੋਈ ਨਸ਼ਾ use ਕਰਨਾ.ਵਾਹਿਗੁਰੂ ਤੁਹਾਡੇ ਅੰਗ ਸੰਗ ਰਹੇ.
ਬਹੁਤ ਵਧੀਆ , ਇਹ ਗੱਲ ਕੱਲੀ ਕੁੜੀਆ ਤੇ ਹੀ ਨਹੀਂ ਮੁੰਡਿਆ ਤੇ ਵੀ ਲਾਗੂ ਹੰਦੀ । ਨਸ਼ਾ ਚਾਹੇ ਕੋਈ ਵੀ ਹੋਵੇ , ਨਸ਼ਾ ਤਾਂ ਨਸ਼ਾ ਹੀ ਹੁੰਦਾਂ। ਸਭ ਨੂੰ ਸੋਚਣਾ ਚਾਹੀਦਾ ਨਸ਼ੇ ਤੋਂ ਦੂਰ ਰਹੋ। ਆਪ ਦੀ ਸੰਗਤ ਵਦਲੋ । ਖਾਣ-ਪੀਣ ਵਦਲੋ ਦੁੱਧ, ਘਿਉ , ਮੱਖਣ ,ਪਨੀਰ ਖਰਾਕ ਵਿੱਚ ਬਹੁਤ ਕੁੱਛ ਹੈ। ਕੁਦਰਤ ਨਾਲ ਪਿਆਰ ਕਰੋ। ਗਾਰਡਨਿੰਗ ਕਰੋ ਕਦੇ ਵੀ ਇੱਕਲਾਪਨ ਨਹੀ ਮਹਿਸੂਸ ਨਹੀ ਹੋਵੇਗਾ। ਕੁੱਦਰਤ ਨੇ ਬਹੁਤ ਕੁੱਛ ਦਿੱਤਾ ਹੈ, ਇਸ ਦੀ ਸਿਹੀ ਵਰਤੋਂ ਕਿਵੇ ਕਰਨੀ ਇਹ ਸਭ ਮਨੁੱਖ ਦੇ ਹੱਥਾਂ ਵਿੱਚ ਹੈ।
Proud of You Sister......
ਕੈਮਰੇ ਅੱਗੇ ਸੱਚ ਦਸਣ ਲਈ ਹਿੰਮਤ ਦੀ ਲੋੜ ਹੁੰਦੀ ਆ।
ਤੁਸੀਂ ਬਹੁਤ ਹਿੰਮਤ ਦਿਖਾਈ ਤੁਸੀਂ।
Salute ਤੁਹਾਨੂੰ
Right
ਭੈਣੇ ਵਾਹਿਗੁਰੂ ਦਾ ਸ਼ੁਕਰ ਹੈ ਤੁਸੀ ਮੋੜਾ ਪਾ ਲਿਅਾ
ਵਾਹਿਗੁਰੂ ਤੋਹਾਨੂੰ ਹਿੰਮਤ ਬਖਸ਼ਣ
Waheguru ji
ਬਹੁਤ ਵਧੀਆ ਭੈਣ
ਬਹੁਤ ਵਧੀਆ ਮਿਸਾਲ ਪੇਸ਼ ਕੀਤੀ ਹੈ ਨਸ਼ਿਆਂ ਨਾਲ ਜਿੰਦਗੀ ਨੂੰ ਨਫਰਤ ਕਰਨ ਵਾਲੇ ਲੋਕਾਂ ਲਈ ਵਾਹ ਕੁੜੀਏ ਹਾਰ ਚੁੱਕੇ ਲੋਕਾਂ ਲਈ ਰਾਹ ਦਸੇਰਾ ਬਣੀ
ਭੈਣ ਕਿਰਨਦੀਪ love u , ਤੁਸੀ ਕੋਈ ਇਹਦਾ ਦਾ ਕੰਮ ਕਰੋ ਜਿਸ ਨਾਲ ਬਾਕੀ ਮਾਵਾਂ ਨੂੰ ਵੀ ਬੱਚੇ ਮਿਲ ਜਾਣ
God bless you with your family sister g God bless
Wmk chrdi kla ch tuhnu rkhn
ਪੁੱਤ ਜੀ ਹਿੰਮਤ ਹੈ ਤੇਰੇ ਵਿਚ God bless you
ਪਰਮਾਤਮਾ ਦੀ ਮਿਹਰ ਸਦਾ ਰਹੇ ਤੇ ਸਮਾਜ ਲਈ ਬੋਲਣ ਦੀ ਹਿੰਮਤ ਨੂੰ ਸਲਾਮ, ਤੂੰ ਧੀ ਨਹੀਂ ਲਾਡਲਾ ਪੁੱਤ ਬਣ ਮਾਂ ਦਾ
ਡੁੱਬ ਕੇ ਮਰ ਜੋ ਕੈਪਟਨੋਂ ਬਾਦਲੋਂ ਤੇ ਡੁੱਬ ਕੇ ਪਹਿਲਾਂ ਉਹ ਮਰਨ ਜਿਹੜੇ ਇਨ੍ਹਾਂ ਦੀਆਂ ਰੈਲੀਆਂ ਚ ਖੇਂਅ ਖਾਂਣ ਜਾਂਦੇ ਐਂ ਹਜੇ ਕਹਿੰਦੇ ਐ ਅਸੀਂ ਨਸ਼ੇ ਦਾ ਲੱਕ ਤੋੜ ਦਿੱਤਾ 🙄
ਬਿਲਕੁਲ ਸਹੀ ਗਲ ਬਾਈ
ਕਿਸੇ ਨੂੰ ਦੋਸ ਦੇਣਾ ਠੀਕ ਨਹੀਅਾਪਣਾ ਅਾਪ ਸਹੀ ਰੱਖੋ ੳੁਹ ਵੀ ਤੇ ਬੰਦੇ ਨੇ ਜਿਹੜੇ ਸਰਾਬ ਦੇ ਠੇਕਾਅਾ ਮੁਰਦੇ ਦੀ ਲੰਗ ਜਾਦੇ ਬਾਕੀ ਅਾਪਣੀ ਅਾਪਣੀ ਸਮਜ
Nai Bro. Dub ke mar jan saray punjabi jena ne badal te captain nu vota payea.
Kaptain tey badal hona da he sara dosh aa ja aa chon koi nasha punjab cha enter nhi kr skda
VEER JI BADAL JA CAPTAIN KEHDA LOKA DE MUHH VICH POUNDE NE...CHITTA...CHITA TE HEROINE WARGE NASHE TA USA TE CANADA WARGE DESH NAI BAND KAR SAKHE...TE INDIA TE PUNJAB KI KARNGAY
ਇਹ ਸਭ ਬੋਲਣ ਲਈ ਬਹੁਤ ਹਿੰਮਤ ਦੀ ਲੋੜ ਹੈ ।u r great ।ਇਸੇ ਤਰ੍ਹਾਂ ਹਿੰਮਤ ਬਣਾਈ ਰੱਖਣਾ ।
ruclips.net/video/txZHUzXNZ44/видео.html
Sach keha tusi
God
god
@@SimranKaur-ei6nj ❤️❤️❤️
ਬੀਬਾ ਜੀ ਰੱਬ ਤੁਹਾਨੂੰ ਹਿੰਮਤ ਦੇਵੇ,
ਇਹ ਜੋ ਮਸਲਾ ਹੋਇਆ ਪੰਜਾਬ ਦੇ ਕੁੜੀਆਂ ਮੁੰਡਿਆਂ ਨਾਲ ਇਸ ਵਿਚ ਬਹੁਤ ਵੱਡਾ ਹੱਥ ਅਜੋਕੇ ਸਮਾਜ ਦਾ ਵੀ ਹੈ, ਆਉ ਅਸੀਂ ਅਜਿਹਾ ਕਦਮ ਚੁਕੀਏ ਜਿਸ ਨਾਲ ਅੱਜ ਕਲ ਦੇ ਬੱਚੇ ਨਸ਼ਾ ਕਰਨ ਵਾਰੇ ਸੋਚਣ ਵੀ ਨਾ
God bless you bete.
ਹਮੇਸ਼ਾ ਹਸਦੇ ਵਸਦੇ ਰਹੋ । ਪਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਤਰੱਕੀ ਬਖ਼ਸ਼ੇ
ਤੁਸੀਂ ਨਸ਼ੇ ਤੋਂ ਮੁਕਤੀ ਪਾ ਲਈ ਏ,ਜੁੱਗ ਜੁੱਗ ਜੀਓ ਜੀ ।
Bhut vadia rahe tuc nasha chhdta te Apni New life suru kri Jd insan nu nasha di latt lagje ta insan nu koi nhi dikhda sirf Nasha he us di life lagdi aa and nasha he sb kuj lagda hai Bhut himmt a thode vich jo tuc sb kuj chhad ke Hun new life suru kri
Self control is an Art of living, aaj de youth nu e art sikhna chahida back to roots, meditate every day....
ruclips.net/video/txZHUzXNZ44/видео.html
Lun karna meditate ehna ne Hindu ban jana aaj kam karke 😂bc pagal hoge sare Punjabi
ਉਹ ਕਿਹੜਾ center ਸੀ ਜਿੱਥੇ kirandeep kaur ਤੁਸੀਂ ਨਸ਼ਾ ਛੱਡਿਆ, ਜ਼ਰੂਰ ਦੱਸਣਾ ਤਾਂ ਕਿ ਕਿਸੇ ਹੋਰ ਦੀ help ਹੋ ਸਕੇ ਇੱਕ ਜ਼ਰੂਰਤ mand.... 🙏🙏
Nice Questions
Good question
Kon se rehab m treatment hua pltel
Tuci keo ji serious lea tuci v ho ki
ਗੁਰਬਾਣੀ ਨਾਲ ਜੁੜੋ ਘਰ ਵਿਚ ਇਮਾਨਦਾਰੀ ਦੀ ਕਮਾਈ ਰੱਖੋ ਸਭ ਲਈ ਸੇਵਾ-ਭਾਵਨਾ ਮਨ ਵਿਚ ਰੱਖੋ ਗੁਰਬਾਣੀ ਨੂੰ ਵਿਚਾਰ ਨਾਲ ਸਮਝੋ ਆਪਣੇ ਸੁਭਾਅ ਗੁਰਬਾਣੀ ਅਨੁਸਾਰ ਬਣਾਉ ਆਪੇ ਹੀ ਦਿਨ ਬਦਲ ਜਾਣਗੇ ਕਿਤੇ ਵੀ ਨਹੀਂ ਜਾਣਾ ਪਵੇਗਾ ਨਸ਼ਾ ਛੁਡਾਉਣ ਲਈ ਜਿਨ੍ਹਾਂ ਘਰ ਵਾਲਿਆਂ ਦਾ ਭਰੋਸਾ ਬਾਣੀ ਤੇ ਹੋਊਗਾ ਉਨੀ ਜਲਦੀ ਬਦਲ ਜਾਣਗੇ ਜ਼ਿੰਦਗੀ ਦੇ ਦਿਨ
ਭੈਣ ਤੁਸੀ ਵੀ ਆਪਣੇ ਮਾਪਿਆਂ ਨੂੰ ਬਹੁਤ ਦੁੱਖ ਦਿੱਤਾ ਅਜੇ ਵੀ ਰੱਬ ਨੇ ਤੁਹਾਨੂੰ ਇੱਕ ਨਵਾਂ ਜਨਮ ਦਿੱਤਾ ਅਜੇ ਵੀ ਆਪਣੀ ਜਿੰਦਗੀ ਨੂੰ ਸਾਂਭ ਲਵੋ ਜੀ 🙏🙏🙏🙏🙏🙏🙏🙏🙏🙏🙏🙏🙏🙏🙏
अगर सवेर भुला शाम को घर आ जाए तो उस को भुला नही कहते कैमरे के आगे अपनी ज़िंदगी के बारे में बोलना बहुत हिमत की बात है भगवान आप की रक्षा करे
ਸਲਿਉਟ ਆ ਤੁਹਾਨੂੰ ਭੈਣ ਜੀ, ਵਾਹਿਗੁਰੂ ਜੀ ਤੁਹਾਨੂੰ ਹੁਣ ਤੰਦਰੁਸਤ ਰੱਖੇ ਜੀ, ਸਾਡੇ ਪਰਿਵਾਰ ਵਿੱਚ ਕੋਈ ਨਹੀਂ ਨਸ਼ਾ ਕਰਦਾ, ਵਾਹਿਗੁਰੂ ਜੀ ਦਾ ਕੋਟ ਕੋਟ ਸ਼ੁਕਰਾਨਾ, ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਇਸ ਵੀਡੀਓ ਤੋਂ,
SAB CHITA CHAD SkDE NE ES BHEN DE TRAH
Job
ਪੰੰਜਾਬ ਦੀਆਂ ਕਿੰਨੀਆਂ ਕੁੜੀ ਨੇ ਭੈਣ ਆਪਣੀ ਜਿੰਦਗੀ ਬਾਰੇ ਸੋਚਣਾ ਚਾਹੀਦਾ ਹੈ ਬਹੁਤ ਚੰਗੇ ਕੁੜੀ ਹੈ ਤੁਸੀਂ ਸਾਡੀਆਂ ਮਾਵਾਂ ਕੋਲੋਂ ਪੁੱਛ ਕੀ ਹਾਲ ਹੈ ਦੀ ਭੈਣ ਮੇਰੀਏ ਭੈਣੇ ਰੱਬ ਕਿਰਪਾ ਕਰੇ
ਵਾਹਿਗੁਰੂ ਮੇਹਰ ਕਰੇ ਭੈਣੇ ਕਈ ਵਾਰ ਹਲਾਤ ਇੰਨੇ ਦਰਦਨਾਕ ਹੋ ਜਾਦੇ ਇਨਸਾਨ ਜਿਊਂਦੀ ਲਾਸ਼ ਬਣ ਜਿਊਣਾ ਪੈਂਦਾ ਮੁੜ ਨਵੀ ਜਿੰਦਗੀ ਬਖਸ਼ੀ ਹੈ ਤੁਹਾਨੂੰ 🙏🙏
Sukarr datea kise de ta dimag vich gul enter hovegi
@@g.sdhillon1957 sukria veer gg
ਏਹੋ ਜਿਹੀਆਂ ਵੀਡੀਓ ਬਣਨੀਆਂ ਬਹੁਤ ਜਰੂਰੀ ਆ ਤਾਂ ਜੋ ਹੋਰ ਕੁੜੀ ਮੁੰਡਾ ਨਾ ਗੰਦੇ ਕੰਮ ਚ ਫਸੇ
ਰੱਬ ਕਰੇ ਪੰਜਾਬ ਦਾ ਹਰ ਨੌਜਵਾਨ ਨਸ਼ਿਆਂ ਦੀ ਦਲਦਲ ਵਿਚੋਂ ਨਿਕਲ ਆਵੇ 🙏
ਕਿਰਨ ਭੈਣ ਤਸੀ ਬਹੁਤ ਵਧੀਆ ਸਮਝਾਇਆ ਮੈ ਇਹ ਵੀਡੀਓ ਅੱਜ ਵੇਖੀ ਹੈ । ਧੰਨਵਦ🙏🙏🙏🙏👍👍
ਬਹੁਤ ਵਧੀਆ ਗੱਲ ਕੀਤੀ ਹੈ ਵਾਹਿਗੁਰੂ ਕਿਰਪਾ ਕਰਨ ਕਾਮਯਾਬ ਹੋ ਵੋ
ਕੈਮਰੇ ਅੱਗੇ ਸੱਚ ਕਬੂਲਣਾ ਆਪਣੇ ਆਪ ਵਿੱਚ ਬਹਾਦਰੀ ਆ ਕਾਸ਼ ਕਿਤੇ ਹੋਰ ਵੀ ਭੈਣ ਭਰਾ ਵੀ ਨਸ਼ੇ ਦੀ ਦਲਦਲ ਵਿਚੋਂ ਨਿਕਲਣ ਜਾਣ ਵਾਹਿਗੁਰੂ ਅੱਗੇ ਇਹ ਹੀ ਅਰਦਾਸ ਆ 🙏🏻🙏🏻
ਕੁੜੀਏ ਬਹੁਤ ਹਿੱਮਤ ਐ ਤੇਰੇ ਵਿੱਚ।
ruclips.net/video/txZHUzXNZ44/видео.html
Kiran you are example of bravery for many who want to return to life.help them because you know the pain and suffering they are going from.
ਜਦੋ ਟੀਕਿਆਂ ਨਾਲ ਸਵੇਰ ਹੋਵੇ ਫਿਰ ਚੜੀ ਜਵਾਨੀ ਢੇਰ ਹੋਵੇ
ਉਦੋ ਮੈਨੂੰ ਤਰਸ ਪੰਜਾਬ ਆਉਦਾਂ ਏ
It's very hard to speak in public about your life. But hats off to our sister who has shown a lot of courage to come out and speak about her drug addiction problems. Her story could hopefully support people who are in difficult stages of life at the moment.
OMG 😲😭😰😓😥😭😭😭😭😭😭
Moral:Jaisi SANGAT, waisi RANGAT.
100 SAAL di umar lge tenu jaa meri ye bhene . I proud of you FOREVER
Apni story kise de sahmne rakhn lyi v bohtt honsla chaida a..enna kuj apne bare dssna te loka nu aware krna es lyi v bohttt jigra chaida a 👍seriously proud of u👍
ਤੁਸੀ ਇਕ ਮਿਸਾਲ ਬਣ ਗਏ ਹੋ ਤੁਹਾਡੀ ਵੀਡੀਉ ਨੂੰ ਦੇਖ ਪਤਾ ਨਹੀਂ ਕਿੰਨੀਆਂ ਮਾਵਾਂ ਦੇ ਬੱਚੇ ਬੱਚ ਜਾਣੇ ਭੈਣੇ ਵਾਹਿਗੁਰੂ ਮਿਹਰ ਕਰਨ ਤੁਹਾਡੇ ਤੇ
ਮੇਰੀ ਭੈਣ ਨੂੰ ਰੱਬ ਚੜ੍ਹਦੀ ਕਲਾ ਵਿਚ ਰੱਖੇ
ਸਲਾਮ ਕਿਰਨਦੀਪ ।ਵਾਹਿਗੁਰੂ ਹਮੇਸਾ ਚੜਦੀ ਕਲਾ ਚ ਰੱਖਣ ਤੇ ਸੁਮੱਤ ਬਖ਼ਸ਼ਣ ।ਮਾਪਿਆ ਨੂੰ ਵੀ ਸਮਝਣਾ ਚਾਹੀਦਾ ਕਿਸੇ ਆਪਣੇ ਜਵਾਕ ਨੂੰ ਦਿਮਾਗੀ ਤੋਰ ਤੇ ਪ੍ਰੇਸਾਨ ਨਾ ਕਰੋ ਆਪਣੀ ਫੋਕੀ ਅਣਖ ਜਿੱਦ ਪੁਗਾਉਣ ਲਈ ।ਜੇ ਇੱਕ ਵਾਰ ਕਿਸੇ ਨੂੰ ਗੁਆ ਲਿਆ ਫਿਰ ਹਾਲਾਤ ਵਿਗੜ ਜਾਂਦੇ ਨੇ ।ਧੰਨਵਾਦ ਤੇ ਸਲਾਮ ਲੋਕਾ ਦੀ ਕਚਹਿਰੀ ਚ ਖੜ ਕੇ ਆਪਣੀ ਕਹਾਣੀ ਬਿਆਨ ਕਰਨ ਦਾ ਹੋਸਲਾ ਰੱਖਣ ਵਾਲੀ ਕੁੜੀ ਨੂੰ ।
ਬਹੁਤ ਵਧੀਆ ਕੀਤਾ ਨਸ਼ਾ ਛੱਡਕੇ ਲੋਕਾਂ ਨੂੰ ਬਹੁਤ ਵਧੀਆ ਮੈਸਜ ਹੈ ਜਿਉਂਦੀ ਧੀਏ
ਬਹੁਤ ਵਧੀਆ ਕੁੜੀਏ ਜਿਹੜਾ ਤੁਸੀਂ ਨਸ਼ਾ ਛੱਡ ਦਿੱਤਾ
Waheguru ji di kirpa nall main apne 6 frands da nssa chadwa chuka han. Te manu is gall di khusi hai
ruclips.net/video/txZHUzXNZ44/видео.html
Plzz mere frnd ka v chorwa diyo tusiii
tu tan app v londa lgda😂
Yaar kive chadh hovega
Me khudh bhut preshan haan
@@parmjeetkaur2699 tuc v londe aa
ਇਨਸਾਨ ਗਲਤੀਆਂ ਦਾ ਪੁਤਲਾ ਏ ਤੇ ਗਲਤੀਆਂ ਤਾ ਸਭ ਤੋ ਹੀ ਹੋ ਜਾਦੀਅਾ ਨੇ ਪਰ ਜੋ ਆਪਣੀਆ ਗਲਤੀਆਂ ਤੋ ਸਿੱਖ ਜਾਂਦਾ ਏ ਤੇ ਡਿੱਗ ਕੇ ਸੰਭਲ ਜਾਂਦੈ ਓਹੀ ਸਹੀ ਇਨਸਾਨ ਏ।
Kiran ji, I really appreciate your effort and determination for quitting this evil. May God bless you. Become an Iron Lady.
ਦਿਨ ਦਾ ਭੁਲਿਆ ਰਾਤ ਨੂੰ ਘਰ ਅਜੇ ਓ ਭੁਲਿਆ ਨਹੀਂ ਹੁੰਦਾ
Sahi gal g
ruclips.net/video/txZHUzXNZ44/видео.html
Plzz send your number
ਵਾਹਿਗੁਰੂ ਭਲਾ ਕਰੇ ਕਿਰਨ ਭੈਂਣ ਉਹ ਸਮਾਜ ਲਈ ਸੇਧ ਹੈ ਜੋ ਤੁਸੀਂ ਹਿੰਮਤ ਦਿਖਾਈ ਹੈ ਇਹ ਕਾਲਜਾਂ ਵਿੱਚ ਸੈਮੀਨਾਰ ਤੇ ਜਾਇਆ ਕਰੋ ਤਾ ਕਿ ਪੰਜਾਬ ਦੀ ਜਵਾਨੀ ਬਚ ਸਕੇ
Real picture of addiction in girls. If you will be addiction free in future , you will be brave but be alert to avoid company of old friends allready in drug addiction. Don't remember your bad past and keep busy in productive works or in social service.
Shi keha ji
ਜਿੳੁਦੀ ਰੇਹ ਭੈਣੇ
ਬਹੁਤ ਵਧੀਆ ਕੀਤਾ ਨਸ਼ੇ ਨੂੰ ਦੂਰ ਕਰਤਾ ਹਿੰਮਤ ਕਰੇ
ਬਹੂਤ ਹਿੰਮਤ ਚਾਹੀਦੀ ਇਹ ਸਭ ਕੈਮਰੇ ਅੱਗੇ ਸਭ ਦਸਣਾ ਸਲੂਟ ਆ
ਜੋਸ਼ Talks ਨਾਲ ਹਰ ਸਮੇਂ ਜੁੜੇ ਰਹਿਣ ਲਈ ਜੁੜੋ ਜੋਸ਼ talks ਦੇ Instagram Handle ਨਾਲ : bit.ly/2kYf5qq
9369595790
Pleas mainu is kudi da no mil sakda ?
main bohat jada nsha karda pls help me 😥
Very good
@@sunveerchahal2109 ਕੁੜੀ ਕੀ ਕਰੂ ਤੂ ਆਪ ਛਡਦੇ ਇਹਨੇ ਤਾ ਆਪਦੇ ਆੜੀ ਤੋ ਲਾਇਆ ਹੌਊ ਵੀ ਸੁਆਦ ਆਵੇ ਦੇਣ ਤਾ ਹਾਹਾਹਾ ਵਾਲਾ ਕਰਦੀ ਹੌਊ ਲਾ ਕੇ ਮੈ ਵੀ ਸੈਕਸ਼ ਕੀਤਾ ਚਿੱਟੇ ਆਲੀ ਨਾ ਸੁਆਦ ਬਹੁਥ ਲੈਦੀਆ ਤੇ ਤੂ ਆਪ ਈ ਛੱਡ ਦੇ ਭਰਾ ਮਨ ਬਣਾ ਕੇ ਭੁਕੀ ਖਾ ਲੀਆ ਕਰ
Hey josh talks i need to interact with you on whatsapp or any other way , my elder brother have a big story and is very important for him to share his experience will tell you whole story then you may decide is it right to share it .,
ਭੈਣੇ ਇਸ ਮੋੜ ਤੇ ਪਤਾ ਈ ਨਹੀਂ ਕਿੰਨੀ ਦੁਨੀਆ ਖੜੀ ਆ ਸਭ ਸਰਕਾਰ ਦੀ ਦੇਣ ਹੈ
ਬਚਾ ਲੈ ਰੱਬਾ ਪੰਜਾਂਬ ਨੂੰ,,, ਵਾਹਿਗੁਰੂ ਜੀ ਮੇਹਰ ਕਰੋ,,, ਜਿਓਂਦੀ ਰਹਿ ਭੈਣੇ
Very courageous girl who has come out of addiction when she determined to fight against it. She has set an example for others fight against the social evil
ਬੇਟੇ ਇਹ ਤੇਰੀ ਇੱਕ ਉਦਾਹਰਣ ਐ ਜਿਹੜੇ ਕਹਿੰਦੇ ਨਸ਼ਾ ਛੱਡ ਨੀਂ ਹੁੰਦਾ ਤੂੰ ਇਹ ਸਿੱਧ ਕਰਕੇ ਦੱਸਤਾ ਕਿ ਨਸ਼ਾ ਛੱਡਣਾ ਔਖਾ ਨਹੀਂ ਇਹਦੇ ਲੀ ਮਨ ਮਾਰਨਾ ਪੈਂਦਾ ਐ
Good sister
You r right ji
OMG I just lost my brother. Mental health is huge these days and people don't see it how helpless you feel in that situation. God bless you. I wish I had more time with my brother :-(
Very good Kiran Deep, you have done a great job and made your mother happy. You have inspired youth. Hate drugs not a person who is drugs addict.
ruclips.net/user/shortsv7EMXwTPvYU?feature=share
ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਭੈਣ ਮੇਰੀਏ♥️♥️🙏🙏
Shame on you
ਬਹੁਤ ਹੀ ਦਲੇਰ ਧੀ ਏ ਤੂੰ ਬੇਟੀ ਜੋ ਸਮਾਜ ਨੂੰ ਸੇਧ ਦੇਣ ਲਈ ਅੱਗੇ ਦਾ ਕਦਮ ਚੁੱਕਿਆ ਹੈ। ਵਾਹਿਗੁਰੂ ਜੀ ਮੇਹਰ ਕਰਨ
ਦੇਰ ਆਏ ਦਰੁਸਤ ਆਏ, ਵਾਹਿਗੁਰੂ ਜੀ ਸਾਰਿਆਂ 'ਤੇ ਮੇਹਰ ਕਰਨ 🙏
ਕਦੇ ਚੰਗੇ ਕਦੇ ਮੰਦੇ ਵਹਿਗੁਰੂ ਨੂੰ ਯਾਦ ਰੱਖੋ ਸਵੇਰ ਦਾ ਭੁਲਿਆ ਸ਼ਾਮ ਨੂੰ ਆਜੇ ਕੋਈ ਗੱਲ ਨੀ ਆ ਤਾਂ ਗਿਆਂ ਵਹਿਗੁਰੂ ਸ਼ਕਤੀ ਬਕਸੇ ਵਹਿਗੁਰੂ ਨੂੰ ਯਾਦ ਤਾਂ ਕਰੋ ਬਾਂਹ ਆਪੇ ਫੜੂ ਭਲੀ ਕਰੂ ਕਰਤਾਰ🙏🌳🌴🌹
ਬਹੁਤ ਵਧੀਆ ਗੱਲਾਂ ਕੀਤੀਆਂ ਹਨ. ਬਾਕੀਆਂ ਨੂੰ ਇਸ ਕੁੜੀ ਦੀਆਂ ਦੱਸੀਆਂ ਗੱਲਾਂ ਤੇ ਅਮਲ ਕਰਨਾ ਚਾਹੀਦਾ ਹੈ.
ਦੁਬਾਰਾ ਜ਼ਿੰਦਗੀ ਸ਼ੁਰੂ ਕਰੋ ਨਵੇਂ ਸਿਰੇ ਤੋਂ good luck 👍🍀
👍
Amrik from Punjab moga to aapa saria nu nashe karan valia di help krni chahi di hai 9988598585
9814794894
Amriktelli Telli sahi gl a ji
Dakh loo loka di neyat kuri di photo dekh ke apna phn number Da Reha aa
Really an appreciable and courageous story. It has a big lesson to learn that where is will there is way, Life is beautiful and we have to live it wisely , The Parents are dearest Friends never to ignore, If we ignore them , it leads to lots of difficulties in life and honour. WaheGuruji may bless you dear daughter. Respect your mother and her wishes.
ਪ੍ਰਮਾਤਮਾ ਹਰ ਇੱਕ ਨੂੰ ਇੱਕ ਮੌਕਾ ਜਰੂਰ ਦਿੰਦਾ ਹੈ, ਤੁਸੀਂ ਇਸ ਨੂੰ ਸੰਭਾਲਣ ਦੀ ਹਿੰਮਤ ਕੀਤੀ ਹੈ, ਇਸੇ ਲਈ ਅੱਜ ਹੋਰਾਂ ਲਈ ਵੀ ਚਾਨਣ ਵੰਡ ਰਹੇ ਹੋ, ਸ਼ਾਬਾਸ਼! ਭੈਣ ਮੇਰੀਏ
Bhut hi vdiya kita beta tusi nsha chd k.eh life bhut muskil nal mildi e.tusi sidhy rasty te agy beta.god bless you
Sach keha tusi
Apna amritvela, Sambhalo aur Ishwar ka shukar karo aapko Ek Nai Jindagi Mili Hai.
ਕੋਈ ਕਿਸੇ ਨੂੰ ਨਸੇ ਤੇ ਨਹੀਂ ਲੋਦਾ ਆਪਣਾ ਮਾਨ ਕਰਦਾ ਦੋਜੀ ਗਲ ਹੋਣ ਤੋਂ ਸਮਜਾਅ ਰਹੀਆ ਕਿ ਨੱਛਾ ਲਾਲੋ ਛੱਡਿਆ ਜਾਉ ਜਾ ਬਲੈਕੀਆ ਫਿਲਮ ਭਾਗ ਟੋ ਬਣੋਣੀ ਆ ਕੈ ਹਿੱਟ ਹੋਣ ਵਾਸਤੇ ਕੇ ਪਬਲੀਸਿਟੀ ਵਾਸਤੇ ਜੇ ਤੁਸੀ ਨਹੀਂ ਕਿਸੇ ਦੇ ਕਿਹਨੇ ਤੇ ਛੱਡਿਆ ਤਾਂ ਤਿਰੈ ਕਿਹਨ ਤੇ ਕੋਣ ਛੱਡੋ
परमेश्वर ने आपको नई जिन्दगी दी है , जो आपको मिल गया अब दूसरों में जरूर बांटों ,ताकि और भी लड़कियां जो अकेले पन की वजह से या किसी कमजोरी की वजह से बुरे हालातों में उनकी मदद जरूर कीजिये , परमेश्वर आपके साथ है
ਵਾਿਹਗੁਰੁੁਦਾਸੁਕਰਹੇੇ
Madhu in ko prabhu yeshu masih k bare mein btao.
himt de sahmne nasha ki kujh b nhi tik saqda himt te honsle di jarurt hundi hai himt kiti beta ta ajj safal ho gion salute
Kudos to you. It takes immense courage to speak about this in front of camera. Really proud of you !🙏🙌
Bhoat vadiya ji
ruclips.net/user/shortsv7EMXwTPvYU?feature=share
ਬਹੁਤ ਵੱਡਾ ਜਿਗਰਾ ਤੁਹਾਡਾ ਜੀਓ ਭੈਣ ਜੀ
ਹੁਣ ਨਾ ਨਸਾਂ ਕਰੀਂ ਮੇਰੀ ਭੈਣ ਜਿੰਦਗੀ ਜਿਉ 🙏🙏🙏🙏
Great. Mummy. G Weldon. Kirandeep. Advice. Alll
The. Boys. And. Girls
You're such a brave girl Kirandeep. God bless you. What you have done is simply outstanding and worthy of great applause. I pray to God to give such will power and strength to each and every drug addict of the world, especially Punjab .
ਲਗਦਾ ਤਾਂ ਨਹੀਂ ਕੇ ਨਸ਼ਾ ਕੀਤਾ ਹੋਏ ਲੋਕਾਂ ਨੂੰ ਸਮਜਾਹ ਰਹੀ ਐ ਜ਼ਰੂਰ ਸਮਝਾਓ ਵਾਹਿਗੁਰੂ ਜੀ ਭਲੀ ਕਰੇ
Very nice g 9876083339
ਬਹੁਤ ਹਿੰਮਤ ਵਾਲੇ ਹੋ ਤੁਸੀਂ ਭੈਣ ਜੀ
Sach keha tusi
ਬਹੁਤ ਬਹਾਦਰੀ ਦੇ ਕਿੱਸੇ ਸੁਣਾਉਂਦਾ ਆ ਲੋਕ ਏਥੇ। ਕੋਈ ਕਿਸੇ ਦੇ ਫੜ ਕੇ ਟੀਕਾ ਨਈ ਲਾ ਦਿੰਦਾ ਨਾ ਈ ਕੋਈ ਕਿਸੇ ਨੂੰ ਫੜ ਕੇ ਸ਼ਰਾਬ ਪਿਆ ਦਿੰਦਾ। ਟੀਕਾ ਲਾਉਣ ਵਾਲਾ ਹੱਥ ਵੀ ਆਵਦਾ ਹੁੰਦਾ ਤੇ ਟੀਕਾ ਲਵਾਉਣ ਵਾਲਾ ਵੀ । ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਇਹੋ ਜੇਹਿਆ ਕਹਾਣੀਆਂ ਸੁਣਾਉਣ ਲਈ। ਤੁਹਾਨੂੰ ਦੇਖ ਕੇ ਕਈ ਨਵੇਂ ਮੁੰਡੇ ਕੁੜੀਆਂ ਵੀ ਇਹ ਸੋਚ ਕੇ ਨਸ਼ਾ ਸ਼ੁਰੂ ਕਰ ਦੇਣਗੇ ਕੇ ਇਹਨਾਂ ਨੇ ਵੀ ਛੱਡ ਈ ਦਿੱਤਾ ਇਕ ਦਿਨ ਅਸੀਂ ਵੀ ਛੱਡ ਦਵਾਂਗੇ। ਪਰ ਹਰ ਬੰਦਾ ਸ਼ੁਰੂ ਤਾਂ ਕਰ ਸਕਦਾ ਪਰ ਛੱਡ ਨਈ ਸੱਕਦਾ। ਸੋ ਜੀਹਨੇ ਕੋਈ ਚੰਗਾ ਕੰਮ ਕੀਤਾ ਹੋਵੇ ਓਹਦੀ ਵੀਡਿਉ ਪਾਇਆ ਕਰੋ ਆ ਨਸ਼ੇੜੀਆਂ ਦੀਆਂ ਨਈ।
ਜਿਊਦੀ ਰਹਿ ਕੁੜੀਏ ਤੈਨੂੰ ਦੇਖ ਕੇ ਹੋਰ ਜਿੰਦਗੀਆਂ ਵੀ ਬਚ ਜਾਣਗੀਆ
ਵਾਹਿਗੁਰੂ ਚੜਦੀ ਕਲਾ ਬਖਸ਼ੇ
ਨਾ ਤਾਂ ਕਿਸੇ ਨੂੰ ਕੋਈ ਵੀ ਨਸ਼ੇ ਤੇ ਲਾ ਸਕਦਾ ਅਤੇ ਨਾ ਹੀ
ਕਿਸੇ ਦਾ ਕੋਈ ਵੀ ਨਸ਼ਾ ਛੁਡਾਂ ਸਕਦਾ ।ਜੇ ਕੋਈ ਹੈ ਤਾ ਉਹ
ਸਾਡਾ ਆਪਣਾ ਮਨ ਹੈ ਲਾਉਣ ਵੀ ਤੇ ਹਟਾਉਣ ਵਾਲਾ ਵੀ ਮੈਨੂੰ
ਨਸ਼ਿਆਂ ਤੇ ਦਾ ਕੇ ਦਿਖਾਵੇ ਮੈ ਉਸ ਨੂੰ ਦੱਸ ਲੱਖ਼ ਇਨਾਮ ਦਿਊ