Good interview Pr Sandhu sahib nu eh swaal ni keeta k eh diet ki laindey han jis naal Inna di yaadaasht inni tej hai. Tan jo lok v isda faida utha sakan. Thanx Sangtaar ji u are also a great personality.
Hello! I’m searching ‘ek paash eh vi’ book authored by your dad. If you know, could you please let me know from where I can buy it? I’ve tried a lot, but no success.
Bhut sohna program hai veer ji jithe sandu sahib to punjabi rang ਵੇਖਿਆ ਓਥੇ ਤੁਹਾਡੀਆਂ ਆਪਣੀਆਂ ਗੱਲਾਂ ਵੀ ਬਹੁਤ ਦਿਲਚਸਪ ਹੁੰਦੀਆਂ ਹਨ ਜਿਹੜੀਆਂ ਸਾਡੇ ਪਿੰਡ ਚੋ ਅਲੋਪ ਹੋ ਗਈਆਂ ਹਨ
Satkaryog Shamsher Sandhu bhaji ate Sangtar ji nu ikathiyan dekh sunke behadd khushi hoi. Sandhu sab enne chir bad vi apne chotte veer nu yad rakhan lyi behadd shukriya. With Regards Rajinder Mohni
SANGTAR BAI G tuhadi eh PODCAST with Shamsher Sandhu Vade Bai g nal waia aun vale SME di generation li knowledge li ik Anmulla Khazana da Kum kru te Karda rhuga.
Sangtar ji te Sandhu ji, sira Galbaat. Mera pind Sidhwan bet hai Sandhu sahib de pind kol. Jadhon Madarpur cho langde ha tan apne aap Sandhu Sahib da cheta ah janda. Thanks lot ji.
ਸੰਗਤਾਰ ਜੀ ਮੇਰੇ ਹਿਸਾਬ ਅਨੁਸਾਰ ਇਹ ਗੱਲਵਾਤ ਸੱਭ ਤੋ ਉਤਮ ਹੈ। ਹਰਜੀਤ ਆਲਮ ਜਰਨਲਇਸਟਗੁਰਦਾਸਪੁਰ
।
❤❤❤❤
ਸਾਡੇ ਬਾਪੂ ਨੇ ਜਦੋਂ ਕਣਕ ਜੋਖਣੀ ਤੇ ਬੋਲਣਾ -- ਬਰਕਤ -- ਦੋਮੇ -- ਬਾਓਤੇ ..... ਤਾਂ ਮੈ ਕਿਹਾ ਸੀ, ਦੋ ਤਿੰਨ ਵਾਰ ਕਿ ਬਾਓਤੇ ਤਾਂ ਬਾਹਲੇ ਹੋਗੇ -- ਇਹ ਕਿਵੇਂ ਦੀ ਗਿਣਤੀ ਆ ... ਤੇ ਬਾਪੂ ਨੇ ਹੱਸ ਪੈਣਾ ... ਬਹੁਤ ਛੋਟਾ ਸੀ ਮੈ ... ਫਿਲਮ ਵਾਂਗ ਦ੍ਰਿਸ਼ ਘੁੰਮ ਗਿਆ ਅੱਖਾਂ ਅੱਗੇ ... ਧੰਨਵਾਦ ਜੀ ਸ਼ਮਸ਼ੇਰ ਸੰਧੂ ਤੇ ਸੰਗਤਾਰ ਜੀ
ਬਿਲਕੁਲ ਸਹੀ ਕਿਹਾ ਤੁਸੀਂ
ਮੈਂ ਵੀ ਬਚਪਨ ਵਿੱਚ ਬਾਪੂ ਜੀ ਹੋਰਾਂ ਨੂੰ ਐਦਾਂ ਹੀ ਬਾਲਟੀ ਯਾ ਪੀਪੇ ਨਾਲ ਕਣਕ ਦੀ ਤੁਲਾਈ ਯਾ ਵੰਡ ਕਰਦੇ ਦੇਖਦਾ ਹੁੰਦਾ ਸੀ
ਉਹ ਮੈਨੂੰ ਵੀ ਹੁਣ ਤੱਕ ਯਾਦ ਆ
ਬਰਕਤ,ਦੋਮੇ,ਬਹੁਤੇ ਤੋਂ ਬਾਅਦ
ਚਾਰੇ, ਪੰਜੇ, ਛੀਏ, ਸੱਤੇ,ਅੱਠੇ😆😆😆😆😆
ਐਦਾਂ ਕਰਦੇ ਹੁੰਦੇ ਸੀ
Very good
ਮੇਰੇ ਦਾਦਾ ਜੀ ੧੩-੧੫ ਪਿੰਡਾਂ ਵਿੱਚੋਂ ਦਾਣੇ ਇੱਕਠੇ ਕਰਕੇ ਹੁਸ਼ਿਆਰਪੁਰ ਮੰਡੀ ਵਿੱਚ ਗੱਡੇ ਤੇ ਲੱਧ ਕੇ ਲੇ ਕੇ ਜਾਂਦੇ ਹੁੰਦੇ ਸੀ ਉਹ ਜਦੋਂ ਦਾਣੇ ਜੋਖਦੇ ਹੁੰਦੇ ਸੀ ਤਾਂ ਆਹੀ ਗਿਣਤੀ ਕਰਦੇ ਹੁੰਦੇ ਸੀ ਬਰਕਤ ਦੋਮੇ ਬਹੁਤੇ ਆਹੀ ਚੀਜ਼ਾਂ ਹੁੰਦੀਆਂ ਸੀ
Good interview
Pr Sandhu sahib nu eh swaal ni keeta k eh diet ki laindey han jis naal Inna di yaadaasht inni tej hai. Tan jo lok v isda faida utha sakan.
Thanx Sangtaar ji u are also a great personality.
Sandhu Sahib
ਬਰਕਤ,ਵਾਧੇ, ਬਹੁਤੇ
ਹਾਂਜੀ ਜਲਾਲ ਪਿੰਡ ਦਾ ਬਹੁਤ ਮਸ਼ਹੂਰ ਡੇਰਾ ਹੈ ਜੀ,, ਸਾਡੇ ਬਠਿੰਡੇ ਕਾਫ਼ੀ ਮਸ਼ਹੂਰ ਆ
ਅੱਜ ਦੋ ਤਿੰਨ ਵਾਰ ਦੇਖ ਸੁਣ ਹਟਿਆ ਫ਼ਿਰ ਵੀ ਲੱਗਦਾ ਕੁੱਝ ਮਿਸ ਨਾ ਹੋ ਗਿਆ ਹੋਵੇ ਕਮਾਲ ਦਾ ਕੀ ਕਹਿੰਦੇ ਐ ਐਪੀਸੋਡ ਸੀ ਧੰਨਵਾਦ ਐ ਸੰਗਤਾਰ ਭਾਜੀ ਸੰਧੂ ਸਾਹਿਬ ਜੀ ਅੱਤ ਕਰਵਾ ਦਿੰਦੇ ਐ ਐਨਾਂ ਭੰਡਾਰ ਐ ਇੰਨਾ ਕੋਲ ਗੱਲਾਂ ਦਾ ਲਵ ਯੂ
ਸੰਗਤਾਰ ਜੀ ਅੱਜ ਤੁਸੀਂ ਸ਼ਮਸ਼ੇਰ ਜੀ ਅਨਮੋਲ ਰਤਨ ਜੀ ਦੇ ਦਰਸ਼ਨ ਕਰਵਾ ਦਿੱਤੇ ਤੁਹਾਡਾ ਧੰਨਵਾਦ ਜੀ
ਬਹੁਤ ਵਧੀਆ ਪਰੋਗਰਾਮ ਸੀ ਜੀ। ਸੰਧੂ ਸਾਹਿਬ ਨੂੰ ਮੈਂ 1977 ਫਰਵਰੀ ਦੇ ਅੱਧ ਤੱਕ ਸਿੱਖ ਨੈਸ਼ਨਲ ਕਾਲਜ ਬੰਗਾ ਵਿੱਚ ਦੇਖਿਆ ਹੈ। ਉਸ ਤੋਂ ਬਾਅਦ ਬਾਹਰ ਆ ਗਿਆ ਸੀ।
ਮੁਹੱਬਤ ਜੀਓ
ਜੇ ਮੈਨੂੰ ਸਭ ਤੋਂ ਜ਼ਿਆਦਾ ਕਿਸੇ ਦਾ ਮਿਊਜ਼ਿਕ ਪਸੰਦ ਹੈ ਪੰਜਾਬ ਵਾਲੇ ਦਾ ਤੇ ਉਹ ਸੰਗਤਾਰ ਜੀ ਨੇ। ਇਹਨਾਂ ਦੇ ਮਿਊਜ਼ਿਕ ਦਾ ਅੰਦਾਜ਼ ਸਭ ਤੋਂ ਵੱਖਰਾ ਹੈ ਤੇ ਬਾਪੂ ਸੰਧੂ ਸਾਹਿਬ ਦੇ ਸਤਿਕਾਰ ਵਿੱਚ ਤਾਂ ਸ਼ਬਦ ਹੀ ਮੁੱਕ ਜਾਂਦੇ ਨੇ ਜੀ ਬਹੁਤ ਹੀ ਅਹਿਮ ਸ਼ਖ਼ਸੀਅਤ ਨੇ ਸੰਧੂ ਸਾਹਿਬ
ਬਹੁਤ ਹੀ ਵਧੀਆ ਚੰਗੀਆਂ ਗੱਲਾਂ ਬਾਤਾਂ ਸੰਗਤਾਰ ਜੀ ਅਤੇ ਸ਼ਮਸੇਰ ਸੰਧੂ ਜੀ
ਧੰਨਵਾਦ ਪ੍ਰਾਣੀਆਂ ਯਾਦ ਕ੍ਰਾਂਤੀ thank you sangtar
ਸੰਗਤਾਰ ਜੀ ਦਾ ਦੁਆਬੀ ਟਚ ਬਹੁਤ ਵਧੀਆ ਲਗਦੈ ਮੈਨੂੰ
ਜਿਵੇਂ ਸੀਗਾ, ਹੈਗਾ, ਆਹੋ
ਬਰਕਤ, ਦੂਣਾ ,ਬਹਤੇ ਇਸ ਤਰਾਂ ਕਰਕੇ ਤੋਲਦੇ ਹੁੰਦੇ ਸੀ ਧੜੀ ਯਾਨੀ ਚਾਰ ਕਿੱਲੋ ਦੈ ਪੱਥਰ ਦੇ ਵੱਟੇ ਨਾਲ ਜੀ ,ਮੇਰੇ ਘਰ ਇਹ ਪੱਥਰ ਦਾ ਵੱਟਾ ਤੇ ਪੁਰਾਣੀ ਤੱਕੜੀ ਅੱਜ ਵੀ ਘਰ ਪਈ ਐ ਜੀ
ਹਾਏ ਮੇਰਾ ਤਾਂ ਏਦਾਂ ਦਿਲ ਕਰਨ ਲੱਗ ਗਿਆ ਕਿ ਏਦਾ ਦੀ ਗਲਬਾਤ ਕੋਲ ਬੈਠ ਕੇ ਸੁਣਾ। ਪੁਰਾਣੀਾਆ ਗੱਲਾਂ ਤੇ ਪੁਰਾਣੇ ਲੋਕ ਕਿੰਨੇ ਸੱਚੇ ਸੀ ❤❤ ਕਿੰਨਾ ਸੋਹਣਾ ਸਮਾਂ ਸੀ ਓਹ।
kina vdhia sma c te sadgi wale lok -- bss oh vele hun ni mudke aune ji
ਸ਼ਮਸ਼ੇਰ ਸਿੰਘ ਸੰਧੂ ਜੀ🙏💚🙏
ਬਿੰਦਰੀਆ ਜੀ ਤੇ ਸੰਧੂ ਵੀਰ ਜੀ ਇੱਕ ਦੂਜੇ ਦੇ ਪੂਰਕ ਨੇ
ਸੰਧੂ ਸਾਹਿਬ ਤਿੰਨ ਗਾਇਕ ਪੀੜ੍ਹੀਆਂ ਦਾ ਖੂਬਸੂਰਤ ਇਤਿਹਾਸ ਦਿਲ ਵਿੱਚ ਸੰਬਾਲੀ ਬੈਠੇ ਨੇ 🌹👍ਸਲਾਮ
ਮੈਂ ਵੀ ਸਿਧਵਾਂ ਬੇਟ ਸਕੂਲ ਵਿਚ ਪੜਦਾ ਹੁੰਦਾ ਸੀ ਬਾਈ ਸ਼ਮਸ਼ੇਰ ਸਿੰਘ ਮੇਰੇ ਤੋਂ ਦੋ ਜਮਾਤਾਂ ਮੂਹਰੇ ਸੀ
ਸੰਗਤਾਰ ਭਾਜੀ ਸੰਧੂ ਸਾਬ ਜੀ ਨੂੰ ਹਰ 2 ਮਹੀਨੇ ਬਾਅਦ ਇੱਕ ਵਾਰੀ ਜਰੂਰ ਲੈ ਕੇ ਆਇਆ ਕਰੋ ਜੀ,,,, ਨਜ਼ਾਰਾ ਬਹੁਤ ਆਉਂਦਾ ਜੀ ਸੰਧੂ ਸਾਬ ਦੀਆਂ ਗੱਲਾਂ ਸੁਣ ਕੇ
Ki
ਸਾਡੇ ਇਲਾਕੇ ਦੀ ਸ਼ਾਨ; ਸਰਪੰਚ ਸਾਹਿਬ ਦੀਦਾਰ ਸੰਧੂ ਤੇ ਸ਼ਮਸ਼ੇਰ ਸੰਧੂ ਸਾਹਿਬ
ਸੰਧੂ ਸਾਬ੍ਹ ਦੀ ਜਦੋਂ ਕੋਈ ਕਿਤਾਬ ਪੜ੍ਹੋ ਤਾਂ ਐਦਾ ਲੱਗਦਾ ਜਿਵੇਂ ਓ ਆਪ ਸਟੋਰੀ ਦੱਸ ਰਹੇ ਹੋਣ. ਬਹੁਤ ਵਧਿਆ ਪ੍ਰੋਗਰਾਮ ਸੰਗਤਾਰ ਵੀਰ ਜੀ
I need this book please 🙏 how i bering
Sandu sahib knowledge da treasure ne, ina nu kitab likhni chaida
Kitab da name ki h ji
@@32f60 Ik Pash Eh Vi
@@pariharsingh1879 I bought it from Ludhiana..
ਸੰਗਤਾਰ ਵੀਰ ਤੁਹਾਡੀਆਂ ਗੱਲਾਂ ਸੁਣ ਦੇ ਸੁਣ ਦੇ ਪਤਾ ਹੀ ਨਹੀਂ ਲੱਗਿਆ ਕਦੋਂ ਸਮਾਂ ਲੰਘ ਗਿਆ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਬਾਵਾ ਭਵਾਨੀਗੜ੍ਹ ਤੋਂ
Sahi gal hai 22g❤
ਸੰਧੂ ਸਾਧ ਸਾਬ ਬੋਹਤ ਬੱਡੀ ਸਖਸ਼ੀਅਤ ਹਨ ਦੇ ਨਾਲ
ਬੋਹਤ ਬੱਡਾ ਗਿਆਨ ਦਾ ਭੰਡਾਰ ਹਨ ਬਾਬਾ ਨਾਨਕ ਦੇਵ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖਣ
ਗੀਤਕਾਰ ਤੇ ਕਵਿਤਾਵਾਂ ਦੇ ਬਾਦਸ਼ਾਹ,, ਸਤਿਕਾਰਯੋਗ ਸੰਧੂ ਸਾਹਿਬ,, ਅਪਣੇ ਪਾਠਕਾਂ ਦੇ ਦਿਲਾਂ ਦੇ ਕਰੀਬ ਰਹਿਣ ਵਾਲੇ, ਦਿਲਦਾਰ ਨੇ ਸੰਧੂ ਸਾਹਿਬ,, ਲੰਮੇ ਸਮੇਂ ਤੋਂ ਵੇਖਦੇ ਤੰਦਰੁਸਤ ਤੇ ਹੱਸੂ ਹੱਸੂ ਕਰਦਾ ਚਿਹਰਾ
ਅੱਜ ਏਵੇਂ ਲੱਗਾ ਕਿ ਵਿਛੜੀਆਂ ਰੂਹਾਂ ਵਿੱਚ ਜਾਨ ਆ ਗਈ ਹੋਵੇ ਬਹੁਤ ਹੀ ਪਿਆਰੀਆਂ ਗੱਲਾਂ ਤੇ ਸ਼ੇਅਰ ਸਾਡਾ ਵਿਰਸਾ ਯਾਦ ਕਰਾ ਦਿੱਤਾ ਲੰਮੀਆਂ ਉਮਰਾਂ ਮਾਣੋ ਸੰਗਤਾਰ ਪਾਜੀ ਸ਼ਮਸ਼ੇਰ ਸੰਧੂ ਜੀ ਪਾਜੀ❤❤❤❤❤❤❤❤❤❤❤❤❤❤❤❤❤❤❤❤❤❤❤❤❤
ਹੋਸ਼ ਸੰਧੂ ਸ਼ਮਸ਼ੇਰ ਭੁਲਾਇਆ ਰੂਪ ਵੇਖਕੇ ਤੇਰਾ
ਨੀ ਤੂੰ ਜਿਥੇ ਖੜ ਜਾਵੇ ਮਹਿਕਨ ਲੱਗਦਾ ਚਾਰ ਚੁਫਹੇਰਾ . Bhut vdia geetkar shamsher sandhu saab ji 🙏
ਸੰਗਤਾਰ ਭਾਜੀ ਜਿਹੜੀ ਸ਼ਖਸ਼ੀਅਤ ਕੋਲ ਗੱਲਾਂ ਦਾ ਖਜਾ਼ਨਾ ਜ਼ਿਆਦਾ ਹੁੰਦਾ ਉਹਨਾਂ ਦੇ ਦੋ ਹਫ਼ਤੇ ਦੀ ਰਿਕਾਰਡਿੰਗ ਕਰ ਲਿਆ ਕਰੋ। 🙏🏻🙏🏻🙏🏻
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
ਬਹੁਤ ਖੂਬਸੂਰਤ ਮੁਲਾਕਾਤ। ਮਿਲਦੇ ਰਹੋ ਤੇ ਹੋਰ ਜਾਣਕਾਰੀਆਂ ਸਾਂਝੀਆਂ ਕਰਦੇ ਰਹੋ। 🙏🙏
ਬਹੁਤ ਖੁਸ਼ਦਿਲ ਨੇ ਬਾਈ ਸੰਧੂ ਸਾਹਿਬ ਜੀ, ਕਈ ਵਾਰ ਇਹਨਾਂ ਨੂੰ ਨੇੜਿ੍ਉਂ ਦੇਖਿਆ !
ਬਹੁਤ ਹੀ ਜਾਣਕਾਰੀ ਭਰਪੂਰ ਅਤੇ ਸਭਿਆਚਾਰਕ ਗੱਲਬਾਤ ਲਈ ਧੰਨਵਾਦ ਜੀ ।
ਸੰਗਤਾਰ ਭਾਜੀ, ਪਿੱਛੋਂਕੜ ਯਾਦ ਕਰਵਾ ਦਿਤਾ, ਰੱਬ ਲੰਮੀ ਉਮਰ ਦੇਵੇ...
ਅੱਜ ਦਿਲ ਨੂੰ ਵਿਓਗ ਹੀ ਲਗਾ ਦਿੱਤਾ, ਸੰਧੂ ਸਾਹਿਬ ਪਹਿਲਾਂ ਤਾਂ ਦਾਦ੍ਹ ਦਿੰਦਾ ਹਾਂ ਤੁਹਾਡੀ ਯਾਦਦਾਸ਼ਤ ਨੂੰ, ਅੱਜ ਮੇਰੀਆਂ ਅੱਖਾਂ ਤਿੱਪ ਤਿੱਪ ਵਰਸਣ ਲੱਗ ਪਈਆਂ ਤੁਹਾਡੀਆਂ ਰਚਨਾਵਾਂ ਸੁਣ ਕੇ, ਸਭ ਤੋਂ ਵੱਡੀ ਨਿਆਮਤ ਹੰਸੂ ਹੰਸੂ ਕਰਦਾ ਚਿਹਰਾ ਤੇ ਸ਼ਬਦਾਵਲੀ ਸੁਣ ਕੇ, ਬਹੁਤ ਅਨਮੋਲ ਖਜ਼ਾਨਾ ਹੋ ਤੁਸੀਂ ਪੰਜਾਬੀ ਸਭਿਆਚਾਰ ਦੇ, ਅਤੇ ਪੰਜਾਬੀਅਤ ਦੇ, ਮੈਂ ਤਾਂ ਵਾਹਿਗੁਰੂ ਅੱਗੇ ਇਹੋ ਅਰਦਾਸ ਕਰਦਾ ਹਾਂ ਕਿ ਮੇਰੀ ਵੀ ਉਮਰ ਲੱਗ ਜਾਵੇ ਤੁਹਾਨੂੰ, ਮੈਂ ਕੋਸ਼ਿਸ਼ ਵੀ ਕਰਾਂਗਾ ਤੁਹਾਡੇ ਕੋਲੋਂ ਅਸ਼ੀਰਵਾਦ ਲੈਣ ਦੀ ਕਿਤੇ,,,,, ਮਾਸਟਰ ਸੋਹਨ ਲਾਲ ਨੈਸ਼ਨਲ ਅਵਾਰਡੀ, ਨੂਰ ਪੁਰ ਬੇਦੀ ਰੂਪਨਗਰ,,, ਤਾ- ਉਮਰ ਸ਼ਾਦ ਰਹੋ, ਤੁਸੀਂ,,, ਸੰਧੂ ਸਾਹਿਬ ਅਤੇ ਸੰਗਤਾਰ ਵੀਰੇ,🌹💐🙏🥰
ਦੀਦਾਰ ਸੰਧੂ ਵਰਗੀ ਵਰਲਡਿੰਗ ਨਹੀਂ ਮੁੜਕੇ ਮਿਲੀ।ਬੜਾ ਸੁਆਦ ਆਇਆ ਯਾਰ।ਮੈਂ ਵੀ ਸੰਧੂ ਆਂ ਭਰਾ
ਐਨਾ ਦਿਲਚਸਪ ਪੌਡਕਾਸਟ ਕਿ ਮੈਂ ਦੋ ਦਿਨਾਂ ਵਿੱਚ ਰੋਕ ਰੋਕ ਕੇ ਸੁਣਿਆ,ਵੇਖਿਆ ਤੇ ਅਨੰਦ ਮਾਣਿਆ। ਸੰਧੂ ਸਾਹਿਬ ਜਿੰਨੇ ਸੁੰਦਰ ਹਨ ਓਨੇ ਹੀ ਟੇਲੈਂਟਿਡ ਹਨ।
😊😅😅😅😅😊😊😊😊😅
@@dalwinderkanda1965❤❤❤❤❤❤❤❤❤❤❤❤❤❤❤
Shamsher Sandhu jee love 💗💗 you jee
Debi maksospuri jee love 💝💝 you jee
ਸਮਸ਼ੇਰ ਸੰਧੂ ਦੀਆਂ ਗੱਲਾਂ ਗਾਗਰ ਵਿਚ ਸਾਗਰ ਵਾਂਗ ਬਹੁਤ ਵੱਡਾ ਭੰਡਾਰ ਹੈ।
ਸ਼ੁਕਰੀਆ ਜੀ
ਸੰਗਤਾਰ ਭਾਜੀ,
ਸਮਸ਼ੇਰ ਸੰਧੂ ਦੀਆਂ ੫ ਭਾਗਾਂ ਵਿੱਚ ਵੰਡ ਕੇ ਇੰਟਰਵਿਊ ਕਰੋ , ਪੰਜਾਬੀ ਕਹਾਣੀ,ਗੀਤ, ਕਵਿਤਾ ਤੇ ਪੰਜਾਬੀ ਕਲਾਕਾਰ ਤੇ ਜੀਵਨ ਵਿਰਾਸਤ।
Sangtar Ji thanks bahut vadia ji
Proud of you dad !
As always, very engrossing interview.
Great work by Sangtar ji !
❤️🙏
Salute aa gg ihna nu
Hello! I’m searching ‘ek paash eh vi’ book authored by your dad. If you know, could you please let me know from where I can buy it? I’ve tried a lot, but no success.
Sister Mai bc to Regina Tak eho interview sunda geya ,,,
@@sukhpalgill18385 🙏🙏
ਅਗਲੇ ਪੋਡਕਾਸਟ ਚ ਦੀਦਾਰ ਸੰਧੂ ਬਾਰੇ ਹੋਰ ਜਿਆਦਾ ਗੱਲਾਂ ਪੁੱਛੋ ਸ਼ਮਸ਼ੇਰ ਸੰਧੂ ਤੋਂ ਸੰਗਤਾਰ ਜੀ
ਸੰਧੂ ਜੀ ਸਤਿ ਸ੍ਰੀ ਆਕਾਲ। ਅੱਜ ਤੱਕ ਤੁਹਾਨੂੰ ਵਧੀਆ ਗੀਤਕਾਰ ਹੀ ਸਮਝਦੇ ਸਾਂ ਪਰ ਅੱਜ ਪਤਾ ਲੱਗਾ ਕਿ ਤੁਸੀਂ ਲੇਖਕਾਂ, ਗੀਤਕਾਰਾਂ ਤੇ ਗਾਇਕਾਂ ਬਾਰੇ ਕਿੰਨੀ ਆਮ ਤੇ ਨਿੱਜੀ ਜਾਣਕਾਰੀ ਰੱਖਦੇ ਹੋ। ਸਾਨੂੰ ਆਪਣੀਆਂ ਯਾਦ ਨਹੀਂ ਰਹਿੰਦੀਆਂ, ਤੁਸੀਂ ਹੋਰਾਂ ਦੀਆਂ ਰਚਨਾਵਾਂ ਕਿਵੇਂ ਜ਼ੁਬਾਨੀ ਬੋਲੀ ਜਾਂਦੇ ਹੋ। ਤੁਹਾਨੂੰ ਵਿਰਸੇ ਦੀ ਕਿੰਨੀ ਵਿਸ਼ਾਲ ਜਾਣਕਾਰੀ ਹੈ। ਤੁਸੀਂ ਜੋ ਕੀਤਾ ਕੋਈ ਇਕੋ ਜ਼ਿਦਗੀ ਵਿੱਚ ਏਨਾ ਕਰ ਹੀ ਨਹੀਂ ਸਕਦਾ। ਪੋਡਕਾਸਟ ਵਧੀਆ ਤੇ ਪਿਆਰੀ ਲੱਗੀ ਪਰ ਅਫਸੋਸ ਕਿ ਛੇਤੀ ਮੂੱਕ ਗਈ, ਅਗਲੀ ਦੀ ਉਡੀਕ ਰਹੇਗੀ। ਸੰਗਤਾਰ ਜੀ ਦਾ ਬਹੁਤ ਧੰਨਵਾਦ-- ਹਰਬੰਸ ਸਿੰਘ ਘੇਈ ਸਠਿਆਲਾ ।
ਬਹੁਤ ਡੂੰਘੇ ਖ਼ਿਆਲ ਸੋਹਣੀ ਵਿਚਾਰ ਸੰਗਤਾਰ ਭਾਜੀ ਕੂਝ ਬਹੁਤ ਸੋਹਣੀ ਹੀ ਪੇਸ਼ ਕਾਰੀ ਦੇ ਕੇ ਆਉਣ ਗੇ, ਧੰਨਵਾਦ 🎁✍️💝🌹
ਸੰਗਤਾਰ ਭਾਜੀ ਸਤਿ ਸ੍ਰੀ ਅਕਾਲ ਜੀ 🙏🙏
ਏਨੀ ਸੋਹਣੀ ਗੱਲਬਾਤ ਲਈ,ਧੰਨਵਾਦ ਸੰਗਤਾਰ ਵੀਰ ਜੀ।
ਬਹੁਤ ਵਧੀਆ ਗੱਲ ਬਾਤ ਕਰਕੇ ਦਿਲ ਖੁਸ਼ ਹੋ ਗਿਆ ਸੰਗਤਾਰ ਜੀ ਅਤੇ ਸੰਧੁ ਸਾਬ ਸਤਿ ਸ੍ਰੀ ਆਕਾਲ ਜੀ 🙏🏻🌹🌹🌹🌹🌹🌹🌹🌹
ਬਹੁਤ ਖ਼ੂਬ
ਉਡੀਕ ਸੀ ਸੰਧੂ ਬਾਈ ਦੀ
ਸ਼ਮਸੇਰ ਸੰਧੂ ਸਾਬ ਦੇ ਗੀਤ ਬਹੁਤ ਘੈਂਟ ਨੇ
ਅੱਜ ਵੀ ਸੁਣੀ ਦੇ ਸੁਰਜੀਤ ਬਿੰਦਰੱਖੀਏ ਦੀ ਆਵਾਜ਼ ਚ
ਸੰਗਤਾਰ ਜੀ ਅਤੇ ਸੰਧੂ ਸਾਹਿਬ ਵਾਹ ਜੀ ਵਾਹ! ਸਾਰੀ ਗੱਲਬਾਤ ਸੁਣ ਕੇ ਮਜ਼ਾ ਆ ਗਿਆ ਜੀ। ਬਹੁਤ ਸਾਰੇ ਭੁੱਲੇ ਚੁੱਕੇ ਸ਼ਬਦ ਯਾਦ ਕਰਵਾ ਦਿੱਤੇ ਹਨ ਜੀ।
ਬਰਕਤਾ, ਦੋਆ, ਤਿੰਨਾਂ, ਚਾਰਾ, ਪੰਜਾ
ਬਹੁਤ ਕੁਝ ਸਿੱਖਣ ਨੂੰ ਮਿਲਦਾ ਵੀਰੇ
ਇਸ ਤੋ ਅੱਗੇ ਐ ਕਿ
ਨਾ ਚੌਰਸ ਨਾ ਤਿੰਨ ਕੋਨੇ ਨਾ ਗੋਲ ਰਹੇ
ਸੁਣਿਆ ਮੇਰੇ ਯਾਰ ਉਲਾਹਮਾਂ ਦਿੰਦੇ ਨੇ
ਕਿੰਨਾ ਪਾਗਲ ਹਰ ਪਲ ਦਿਲ ਦੇ ਕੋਲ ਰਹੇ।
Veer ji eh puri Kavita baj deo
ਅਨਮੋਲ ਹੀਰੇ ਪੰਜਾਬੀ ਮਾਂ ਬੋਲੀ ਦੇ
ਬਾਈ ਜੀ ਤੁਹਾਡਾ ਪੋ੍ਗਰਾਮ ਨਵਾਂ ਨਵਾਂ ਸੁਣਨ ਲੱਗਿਆ ਜੀ ਬਹੁਤ ਆਨੰਦ ਆਉਂਦਾ ਪੁਰਾਣੇ ਸਮੇਂ ਦੀਆਂ ਗੱਲਾਂ ਸੁਣਕੇ ਇੱਕ ਵਧੀਆ ਉਪਰਾਲਾ ਹੈ ਵੀਰ ਜੀ ਤੁਹਾਡਾ ਅੰਦਾਜ਼ ਬਹੁਤ ਵਧੀਆ, ਰੱਬ ਤੁਹਾਡੀ ਉਮਰ ਲੋਕ ਗੀਤ ਜਿੰਨੀ ਕਰੇ।
ਸੁਰਜਨ ਸਿੰਘ ਲਿਬੜਾ।
ਦਿਲ ਤਾਂ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ ਮੈਂ ਤਾਂ ਮੁਖੜਾ ਵੇਖ ਕੇ ਮਰ ਗਿਆ ਨੀ
ਅੱਜ ਮਨ ਬਹੁਤ ਉਦਾਸ ਸੀ ਪਾਰ ਜਦੋ ਇਹ ਵੀਡੀਓ ਵੇਖੀ ਦਿਮਾਗ ਦਾ ਨਵਾਂ ਚਸ਼ਮਾ ਖੁੱਲ ਗਿਆ ਤੁਸੀਂ ਹਰ ਇਕ ਦੀ ਜਿੰਦਗੀ ਵਿਚ ਖੁਸ਼ੀਆਂ ਬਿਖੇਰ ਰਹੇ ਹੋ |
ਪਹਿਲੀ ਵਾਰ ਯੂਟਿਊਬ ਤੇ ਕੋਈ ਚੱਜ ਦੀ ਚੀਜ਼ ਸੁਣਨ ਨੂੰ ਮਿਲੀ ਹੈ ਜੀ, ਧੰਨਵਾਦ ਜੀ ਵੀਰ ਸੰਗਤਾਰ ਜੀ ਤੇ ਮਹਾਨ ਲੇਖਕ ਸਰਦਾਰ ਸਮਸੇ਼ਰ ਸੰਧੂ ਜੀ । ਮੈਂ ਵੀ ਇਹਨਾਂ ਦੇ ਘਰ ਦੇ ਕੋਲ 6 ਮਹੀਨੇ ਰਿਹਾ ਹਾਂ ਜੀ !
Waah g Waah waaaah waaaah 🙏🙏🙏🙏
ਪ੍ਰੋਗਰਾਮ ਦਾ ਟਾਇਮ ਮੁਕ ਗਿਆ ਮੇਰਾ ਮਨ ਕਰਦਾ ਸ਼ਮਸ਼ੇਰ ਸੰਧੂ ਸਾਹਬ ਦੀਆਂ ਗੱਲਾਂ ਸੁਣੀ ਜਾਵਾਂ
ਸਤਿ ਸ੍ਰੀ ਆਕਾਲ ਸੰਗਤਾਰ ਵੀਰ ਜੀ
Bhut sohna program hai veer ji jithe sandu sahib to punjabi rang ਵੇਖਿਆ ਓਥੇ ਤੁਹਾਡੀਆਂ ਆਪਣੀਆਂ ਗੱਲਾਂ ਵੀ ਬਹੁਤ ਦਿਲਚਸਪ ਹੁੰਦੀਆਂ ਹਨ ਜਿਹੜੀਆਂ ਸਾਡੇ ਪਿੰਡ ਚੋ ਅਲੋਪ ਹੋ ਗਈਆਂ ਹਨ
ਬਰਕਤ ਵਾਧੇ ਬਹੁਤੇ
Eh podast by sangtaar program aun wale 20-25 saalan tak lok sunya karnge. Fantastic project
ਬਹੁਤ ਵਧੀਆ ਐਪੀਸੋਡ ਸੰਗਤਾਰ ਜੀ ਬਹੁਤ ਵਧੀਆ ਕੀਤਾ ਸਮਸ਼ੇਰ ਸੰਧੂ ਸਾਹਬ ਨੂੰ ਰੂਬਰੂ ਕਰਕੇ
ਗੁਰਬਖਸ਼ ਸ਼ੌਂਕੀ ਸਾਹਬ ਨੂੰ ਵੀ ਜਰੂਰ ਰੂਬਰੂ ਕਰੋ ਜੀ
ਬਹੁਤ ਹੀ ਵਧੀਆ ਲੱਗਿਆ ਐਪੀਸੋੜ
Satkaryog Shamsher Sandhu bhaji ate Sangtar ji nu ikathiyan dekh sunke behadd khushi hoi. Sandhu sab enne chir bad vi apne chotte veer nu yad rakhan lyi behadd shukriya.
With Regards
Rajinder Mohni
ਸੰਗਤਾਰ ਭਾਜੀ ਇਕ ਪ੍ਰੋਗਰਾਮ ਪ੍ਰਸਿੱਧ ਗੀਤਕਾਰ ਵਿਜੇ ਧੰਮੀ ਧੰਮੀਹੇਰਾਂ ਵਾਲ਼ਾ ਨਾਲ ਵੀ ਕਰ ਦਿਓ ਧੰਨਵਾਦ
ਸ਼ਮਸ਼ੇਰ ਸੰਧੂ ਜੀ ਦੇ ਲਿਖੇ ਗੀਤ, ਸੁਰਜੀਤ ਬਿੰਦਰੱਖੀਆ ਜੀ ਦੇ ਗਾਏ ਵਾਹ ਜੀ ਵਾਹ ਸਦਾਬਹਾਰ ਗੀਤ🎶🎶 👌👌
ਸੰਗਤਾਰ ਵੀਰ ਜੀ ਇਹ ਗੱਲਬਾਤ ਬਹੁਤ ਵਧੀਆ ਲੱਗੀ ਬਹੁਤ ਵੱਡਾ ਭੰਡਾਰ ਹੈ ਸੰਧੂ ਸਾਹਿਬ ਕੋਲ। ਬਹੁਤ ਨਵੀਂ ਜਾਣਕਾਰੀ ਮਿਲੀ
ਵਾਹ ਜੀ ਵਾਹ, ਸ਼ਮਸ਼ੇਰ ਸੰਧੂ ਜੀ ਦੇ ਦਰਸ਼ਨ ਹੋਏ, ਸ਼ਮਸ਼ੇਰ ਜੀ ਨੂੰ ਹੇਠ ਲਿਖੀਆਂ ਸਤਰਾਂ ਕਰਕੇ ਮੈਂ ਮਹਾਨ ਲੇਖਕ ਅਤੇ ਮਹਾਨ ਗੀਤਕਾਰ ਸਮਝਦਾ ਹਾਂ ਇਹ ਦੋ ਲਾਈਨਾਂ ਕਿਸੇ ਵੀ ਕਲਾਕਾਰ ਕੋਲੋਂ ਸੁਣਨ ਨੂੰ ਨਹੀਂ ਮਿਲੇ, ਇਹ ਦੋ ਲਾਈਨਾਂ
ਸਾਡਾ ਚਲਣਾ ਨੀਂ ਜ਼ੋਰ ਕੀ ਗਰੀਬਾਂ ਦਾ
ਫ਼ਲ ਭੋਗਣਾ ਪੈਂਦਾ ਏ ਨਸੀਬਾਂ ਦਾ
ਇੱਕ ਹੋਰ ਗੀਤ
ਕਰਤੇ ਮਲੰਗ ਬਾਣੀਏ
ਬਹੁਤ ਹੀ ਵਧੀਆ ਗੱਲ g interesting ਗੱਲਾਂ..❤
ਸਮਸ਼ੇਰ ਸੰਧੂ ਜੀ I love you
ਵੀਰ ਸੰਗਤਾਰ ਜੀ, ਮਜ਼ਾ ਆ ਗਿਆ ਸੰਧੂ ਸਾਹਿਬ ਨੂੰ ਸੁਣ ਕੇ
ਰੂਹ ਖ਼ੁਸ਼ ਹੋ ਗਈ ਜੀ। ਕਮਾਲ ਦੀਆਂ ਗੱਲਾਂ।
ਬਹੁਤ ਹੀ ਵਧੀਆ ਲੱਗਾ ਸੰਧੂ ਸਾਹਿਬ ਬੜੇ ਹਾਜ਼ਰ ਜਵਾਬ ਹੱਨ
ਪੰਜਾਬੀ ਸਭਿਆਚਾਰਕ ਪ੍ਰੋਗਰਾਮਾਂ ਵਿੱਚ ਇਸ ਤਰਾਂ ਦੇ podcast ਦੀ ਘਾਟ ਸੀ। ਮੈਂਨੂੰ ਇੱਕ ਮਿੱਤਰ ਨੇ ਪੂਰਨ ਸ਼ਾਹਕੋਟੀ ਦਾ ਲਿੰਕ ਭੇਜਿਆ ਸੀ ਬਸ ਉਸਤੋਂ ਬਾਅਦ ਇਹ ਲਗਾਤਾਰ ਸੁਣਨਾ ਸ਼ੁਰੂ ਕਰ ਦਿੱਤਾ
ਬਾ-ਕਮਾਲ ਪੇਸ਼ਕਸ਼🙏
ਬਹੁਤ ਸਵਾਦ ਆਈਆ
Shamsher sandhu ji tuhadi punjabi sabhyachar di den nu kde bhulaya nahi ja sakega 🙏
ਬਾਈ ਜੀ ਬਹੁਤ ਵਧੀਆ ਸਮਾ ਬੰਨ੍ਹਿਆ ਸੰਧੂ ਸਾਬ ਨੇ... ਦੂਜੀ ਵਾਰ ਐਨਾ ਨਾਲ ਬੀ ਗੱਲਬਾਤ ਕਰਨਾ ਦੂਜੇ ਕਲਾਕਾਰਾਂ ਵਾਂਗ.. ਧੰਨਵਾਦ
ਬਰਕਤ ਦੋਏ ਬਹੁਤੇ
ਸ਼ਮਸ਼ੇਰ ਸੰਧੂ ਜੀ ਤਾਂ ਇੱਕ ਅਨਮੋਲ ਇਤਿਹਾਸਕ ਪੁਸਤਕ ਹੈ ਤੇ ਤੁਰਦਾ ਫਿਰਦਾ ਮਹਾਨ ਕੋਸ਼ -----ਸੰਗਤਾਰ ਜੀ ਇਸ ਸਾਂਭਣਯੋਗ ਕਿਸ਼ਤ ਲਈ ਬਹੁਤ ਬਹੁਤ ਧੰਨਵਾਦ ---ਗੁਰਵਿੰਦਰ ਸੈਣੀ ਜਲੰਧਰ
Sandhu Saab is encyclopaedia of Punjabi culture 🙏🙏
SANGTAR BAI G tuhadi eh PODCAST with Shamsher Sandhu Vade Bai g nal waia aun vale SME di generation li knowledge li ik Anmulla Khazana da Kum kru te Karda rhuga.
best podcast
❤ waah ji waah kya baat hai ji ❤
ਆਨੰਦ ਆ ਗਿਆ ਸੁਣ ਕੇ
ਅਗਲੇ ਐਪੀਸੋਡ ਵਿੱਚ ਸਦੀਕ ਅਤੇ ਮਾਣਕ ਬਾਰੇ ਵੀ ਪੁਛਿੱਆ ਜਾਵੇ ਜੀ
Bahut vadhia. 1,2,3 were barkate, dooa, bahute. Remember-able Podcast really.
ਬਹੁਤ ਹੀ ਵਦੀਆ ਲੱਗਾ, ਇਕ ਬਾਰ ਹੋਰ ਕਰਿਓ pod cast ਸ਼ਮਸ਼ੇਰ ਸੰਧੂ ਨਾਲ
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮੱਦਦ ਨਹੀਂ ਕਰ ਰਿਹਾ ਉਤੋਂ ਅੰਤਾ ਦੀ ਗ਼ਰੀਬੀ ਹੈ
ਸੰਧੂ ਸਾਬ ਨੂੰ ਤਾਂ ਤੁਰਦੀ ਫਿਰਦੀ ਲਾਇਬਰੇਰੀ ਜਾਂ ਚਲਦਾ ਫਿਰਦਾ ਕੰਪਿਊਟਰ ਵੀ ਕਹਿ ਸਕਦੇ ਆ।
❤❤❤
ਸ਼ਮਸ਼ੇਰ ਸੰਧੂ ਜੀ ਨੂੰ ਤੇ ਅਸੀਂ ਕੋਲ ਬੈਠ ਕੇ ਬਹੁਤ ਸੁਣਿਆ ਕਈ ਕਈ ਘੰਟੇ ਮਹਿਫਲਾ ਚਲਦਿਆ c ਜਦੋਂ v sade pind aunde aa hun v ਪਿਛਲੇ ਹਫਤੇ ਆਏ c ਬਹੁਤ ਵਧੀਆ ਗੱਲਾਂ ਦਸ ਦੇ ਹੁੰਦੇ ਆ
ਅੱਜ ਗੱਲਬਾਤ ਬੁਹਤ ਲੰਬੀ ਹੋਈ ਹੈ। ਪਰ ਸੰਗਤਾਰ ਬਾਕੀ ਸਾਰੇ ਪ੍ਰੋਗਰਾਮਾਂ ਨਾਲੋ ਘੱਟ ਬੋਲੇ ਨੇ।
ਅਗਲਾ ਭਾਗ ਜ਼ਰੂਰ ਲੈਕੇ ਆਇਓ ਭਾਜੀ
ਬਹੁਤ ਹੀ ਚੰਗੀ ਮੁਲ਼ਾਕਾਤ ਭਾਜੀ ਜੀੳ ਬਹੁਤ ਖੂਬ
Bahut Heee Anandmai Mahool...ikk ikk gall sunn ke Ruuh Ashh Ashhh ❤❤❤❤❤❤❤❤
Bhut good interview
Very nice talk
Sangtar ji te Sandhu ji, sira Galbaat. Mera pind Sidhwan bet hai Sandhu sahib de pind kol. Jadhon Madarpur cho langde ha tan apne aap Sandhu Sahib da cheta ah janda. Thanks lot ji.
ਸੰਧੂ ਸਾਹਿਬ ਜਿਥੇ ਬਹੁਤ ਹੀ ਵਧੀਆ ਲੇਖ਼ਕ ਨੇ ਉਥੇ ਬਹੁਤ ਉਮਦਾ ਕਲਾਕਾਰ ਹੋਣ ਦੇ ਨਾਲ ਨਾਲ ਵਧੀਆ ਐਡੀਟਰ ਅਤੇ ਇੱਕ ਬਹੁਤ ਹੀ ਪਿਆਰੇ ਅਤੇ ਮਿਲਣਸਾਰ ਇਨਸਾਨ ਵੀ ਹਨ। ਅੱਜ ਦਾ ਪੌਡਕਾਸਟ ਦੇਖ ਕੇ ਬਹੁਤ ਮਜਾ ਆਇਆ। ਧੰਨਵਾਦ ਸੰਗਤਾਰ ਵੀਰ ਜੀ।
ਸੰਗਤਾਰ ਜੀ ,ਬਾਕਮਾਲ ਪੇਸ਼ਕਾਰੀ। ਅਗਲੇ ਪ੍ਰੋਗਰਾਮ ਵਿੱਚ ਸੰਧੂ ਸਾਬ ਤੋਂ ਉਹਨਾਂ ਦੀ ਵਧੀਆ ਸਿਹਤ ਦਾ ਰਾਜ਼ ਪੁੱਛਿਓ।🙏
ਆਪ ਜੀ ਨੇ ਬਹੁਤ ਹੀ ਵਧੀਆ ਵੀਚਾਰ ਸਾਂਝੇ ਕੀਤੇ ਹਨ ਧੰਨਵਾਦ ਜੀ
ਬਰਕਤ ਦੋਮੇਂ ਬਹੁਤੇ ਚਾਰ
ਭਾਜੀ ਮਜਾ ਆ ਗਿਆ ਗੱਲ ਬਾਤ ਸੁਣਕੇ।
A tan end laa ta Friday night nu, siraaaaaaaaaa 😊😊😊
Sangtar ji very interesting effort,waheguru tuhanu lambi umar buxn
ਸੰਗਤਾਰ ਬਾਈ ਜੀ ਮੈਂ ਜਗਰਾਓ ਕਾਲਜ ਪੜ੍ਹਿਆਂ ਕਨੇਡਾ ਆਉਣ ਤੋਂ ਪਹਿਲਾਂ ਉੱਨੀ ਸੋ ਪੰਚਾਨਵੇ ਤੋ ਪਹਿਲਾ ੧੯੯੩ ਵਿੱਚ ਮੇਰੀ ਪਹਿਲੀ ਮਸ਼ੂਕ ਸੰਧੂ ਸਾਹਿਬ ਦੇ ਪਿੰਡ ਤੋਂ ਸੀ ਇੱਕ ਪਾਸੜ ਇਹਨਾਂ ਦਾ ਗੀਤ ਆਇਆ ਸੀ ਬਿੰਦਰਖੀਏ ਸਾਹਬ ਦੀ ਅਵਾਜ ਵਿੱਚ ਅਖੀਰ ਬੋਲ ਹੀ ਸੁਣਦਾ ਸੀ (ਬੇਟ ਸਿੱਧਵਾ ਦੇ ਕੋਲ ਹੈ ਮਦਾਰ ਪੁਰਾ )