EP-527 ਦਰਬਾਰ ਸਾਹਿਬ ਨੂੰ ਇਹ ਆਧੁਨਿਕ ਚੁਨੌਤੀਆਂ ਹਨ ਦਰਪੇਸ਼।

Поделиться
HTML-код
  • Опубликовано: 4 окт 2024
  • C5 Panth Khalsa Channel ਕਿਉਂ ? ਤੇ ਤੁਹਾਡਾ ਕੀ ਸਹਿਯੋਗ ਚਾਹੀਦਾ ਹੈ- C5 Channel ਯੂ-ਟਿਊਬ ਚੈਨਲ ਨੂੰ ਹੁਣ ਸਰਕਾਰ ਨੇ ਤੀਜੀ ਵਾਰ ਆਪਣੀਆਂ ਏਜੰਸੀਆਂ ਨੂੰ ਵਰਤ ਕੇ ਬੈਨ ਕਰਵਾਇਆ ਹੈ। ਵਿਦੇਸ਼ਾਂ ਵਿਚ C5 Channel ਚੱਲਦਾ ਹੈ, ਇਸ ਨਾਲ ਵਿਦੇਸ਼ੀ ਦਰਸ਼ਕ ਜੁੜੇ ਰਹਿਣ ਤੇ ਵੱਧ ਤੋਂ ਵੱਧ ਇਸ ਨੂੰ ਗੁਰੱਪਾਂ ਵਿਚ ਸ਼ੇਅਰ ਕਰਨ ਤੇ ਪ੍ਰਚਾਰ ਕਰਨ ਵਿਚ ਸਮਰਥਨ ਦੇਣ। ਵਿਦੇਸ਼ਾਂ ਵਿਚ ਜਿੱਥੇ ਤੁਸੀਂ ਭੇਜੋਗੇ ਸਿਰਫ਼ ਉੱਥੇ ਹੀ ਵੀਡੀਓ ਵੇਖੀ ਜਾ ਸਕੇਗੀ। ਭਾਰਤ ਵਿਚ ਵੇਖਣ ਲਈ ਤੁਸੀਂ ਆਪਣੇ ਫੋਨ ਜਾਂ ਕੰਪਿਊਟਰ ਵਿਚ VPN ਸਰਵਰ ਪਲੇ-ਸਟੋਰ ਤੋਂ ਡਾਊਨਲੋਡ ਕਰ ਕੇ C5 Channel ਸੇਵ ਕਰ ਵੇਖ ਸਕਦੇ ਹੋ। ਪੰਜਾਬ ਅਤੇ ਸਿੱਖ ਵਿਰੋਧੀ ਤਾਕਤਾਂ ਨੂੰ ਭਾਂਜ ਤੇ ਮਾਂਜ ਦੇਣ ਲਈ ਇਸ ਜੰਗ ਵਿਚ ਫ਼ਤਹਿਯਾਬੀ ਲਈ ਅਜਿਹਾ ਸਭ ਨੂੰ ਕਰਨ ਦੀ ਬੇਨਤੀ ਰਦੇ ਹਾਂ।
    ਪੰਜਾਬ ਅਤੇ ਭਾਰਤ ਵਿਚ C5 Panth Khalsa Channel ਦੇ ਨਾਮ ਤੋਂ ਸਥਾਪਿਤ ਕਰ ਲਿਆ ਗਿਆ ਹੈ। ਅਦਾਲਤੀ ਲੜਾਈ ਲੜ੍ਹਨ ਦੀ ਸਾਡੇ ਵਿਚ ਸਾਧਨਾਂ ਦੀ ਸਮਰੱਥਾ ਨਹੀਂ ਬਚੀ । ਨਵੇਂ ਚੈਨਲ ਨੂੰ ਲੱਖਾਂ ਦਰਸ਼ਕਾਂ ਤਕ ਲੈ ਕੇ ਜਾਵਣਾ ਤੇ ਪਹੁੰਚਾਉਣਾ ਹੁਣ ਦਰਸ਼ਕਾਂ ਦੀ ਜ਼ਿੰਮੇਵਾਰੀ ਹੈ।
    ਲੋਕਾਂ ਦੇ ਸਹਿਯੋਗ ਤੋਂ ਬਿਨਾ ਆਪਣੇ ਨਿੱਜੀ ਸਾਧਨਾਂ ਤੋਂ ਸੰਘਰਸ਼ ਲੜਨਾ ਤੇ ਕੌਮਪ੍ਰਸਤੀ ਅਤੇ ਸੱਚ ਲਈ ਖੜਨਾ ਆਸਾਨ ਨਹੀਂ ਹੁੰਦਾ। ਚਾਹੁੰਦਾ ਹਰ ਕੋਈ ਹੈ ਕਿ ਸੱਚ ਬੁਲੰਦ ਕੀਤਾ ਜਾਵੇ, ਪਰ ਔਖਿਆਈ ਵੇਲੇ ਨਾਲ ਕੌਣ ਖੜਦਾ ਹੈ ....
    ਲੋਕ ਸਮਝਦੇ ਨੇ ਬਹੁਤ ਕਮਾਈ ਕਰਦੇ ਹਨ! ਪਰ, ਇੱਥੇ ਤਾਂ ਘਰ ਉੱਜੜ ਗਏ......
    ਪਹਿਲਾਂ ਯੂ-ਟਿਊਬ ਚੈਨਲ khalastan ਬੈਨ ਕਰਵਾਇਆ ਫਿਰ ਯੂ-ਟਿਊਬ ਚੈਨਲ Atinderpalsingh ਬੈਨ ਕਰਵਾਇਆ ਤੇ ਹੁਣ C5 Channel ਯੂ-ਟਿਊਬ ਚੈਨਲ ਤੀਜੀ ਵਾਰ ਪੰਥਕ ਅਖਵਾਉਂਦੀਆਂ ਧਿਰਾਂ ਨੂੰ ਵਰਤ ਕੇ ਭਾਰਤ ਸਰਕਾਰ ਨੇ ਇਨ੍ਹਾਂ ਪੰਥਕਾਂ ਰਾਹੀਂ ਚੈਨਲ ਬੈਨ ਕਰਵਾਇਆ ਹੈ।
    ਜੇ ਚਾਹੁੰਦੇ ਹੋ ਕਿ ਸੱਚ ਹੱਕ ਤੇ ਗੁਰੂ ਨਾਨਕ ਦੀ ਨਾਨਕਸ਼ਾਹੀ ਆਵਾਜ਼ ਬੁਲੰਦ ਹੁੰਦੀ ਰਹੇ ਤੇ ਵਿਵਹਾਰ ਵਿਚ ਲਾਗੂ ਕਰਵਾਈ ਜਾਵੇ ਤਾਂ ਉਸ ਲਈ ਸਾਥ ਦੇਣਾ ਵੀ ਪੈਣਾ ਹੈ ਤੇ ਸਾਥੀ-ਸਹਿਯੋਗੀ ਬਣਨਾ ਵੀ ਪੈਣਾ ਹੈ।
    ਪਰ ਅਕਾਲ ਪੁਰਖ ਦੇ ਦਿੱਤੇ ਸਵਾਸਾਂ ਅਤੇ ਬਖ਼ਸ਼ੀ ਮਿਹਰ ਸਦਕਾ, ਅਕਾਲ ਪੁਰਖ ਦੇ ਓਟ-ਆਸਰੇ ਨਾਲ ਸੰਘਰਸ਼ ਜਾਰੀ ਹੈ ਤੇ ਰਹੇਗਾ.....
    ਖ਼ਾਲਸਾ-ਪੰਥ ਬਹੁੜੇਗਾ ਅਜਿਹੀ ਆਸ ਰੱਖਦੇ ਹਾਂ...
    ਸੋਚ ਪੰਜਾਬ ਦੀ: "ਹਮੇਸ਼ਾ ਅੱਡਰਾ ਵਿੱਲਖਣ ਸੁਤੰਤਰ" C5 ਦੀ ਵਿਆਖਿਆ C5 ਚੈਨਲ, ਇਸ ਦੇ ਸਬਸਕ੍ਰਾਈਬਰ ਦਰਸ਼ਕਾਂ ਦਾ ਆਪਣਾ, ਦਰਸ਼ਕਾਂ ਲਈ ਚੈਨਲ ਹੈ। ਜਿਸ ਦਾ ਉਦੇਸ਼ 'C' '5' ਅਰਥਾਤ ਵੇਖੋ ਪੰਜ । ਕਿਹੜੇ ? (1) ਇੱਕ ਅਕਾਲ ਦੀ (2) ਇੱਕ ਮਨੁੱਖਤਾ ਜੋ (3) ਇੱਕ ਸਮਾਨ ਪੰਜ ਤੱਤਾਂ ਦੀ ਸਭ ਵਿਚ ਬਰਾਬਰਤਾ ਹੈ । ਪੰਜ ਆਬਾਂ ਵਾਲਾ (4) ਇੱਕ ਦੇਸ਼ ਜੋ ਪੰਚ ਪ੍ਰਣਾਲੀ ਦੀ ਨਾਗਰਿਕਤਾ ਵਿਚੋਂ ਗੁਣਵੰਤਾ ਦੇ ਗਣਰਾਜ ਵਾਸਤੇ, ਗੁਣਤੰਤਰੀ ਲੋਕਤੰਤਰ ਪ੍ਰਣਾਲੀ ਦਾ ਜਨਮ ਦਾਤਾ ਹੈ। ਜਿਸ ਦੀ ਸੰਸਾਰ ਵਿਆਪੀ ਸਰਕਾਰ ਦੇ ਹੁਕਮ ਦਾ ਵਰਤਾਰਾ (5) "ਹਲੀਮੀ ਰਾਜ" ਦੇ "ਬੇਗਮਪੁਰਾ" ਵਿਚਲੀ ਸਰਬ-ਸਾਂਝੀਵਾਲਤਾ ਵਾਲੀ ਨਾਨਕਸ਼ਾਹੀ ਸੱਤਾ ਨਾਲ, ਗੁਰੂ ਨਾਨਕ ਸਾਹਿਬ ਤੋਂ 'ਲੋਹਗੜ੍ਹ' ਰਾਹੀਂ ਜੁੜਿਆ ਹੈ। ਜਿੱਥੇ ਸਾਰੇ ਭੇਦ, ਵਿਤਕਰੇ, ਬਟਵਾਰੇ, ਵਰਗ, ਜਾਤ, ਨਸਲ ਮੁੱਕ ਜਾਂਦੇ ਹਨ। ਫ਼ਰਕ ਤਾਂ ਹੈ.......ਬਹੁਤ ਵੱਡਾ ਫ਼ਰਕ ਹੈ; ਜੇ ਵੇਖਣ ਵਾਲੇ ਸਮਝਣ .....ਇਹ ਇੱਕ ਲਹਿਰ ਤੋਂ ਵੱਧ ਕੇ ਬਦਲ ਤਕ ਪਹੁੰਚਦਾ ਹੈ। ਜਿਸ ਹਿਤ ਸਹਿਯੋਗ ਅਤੇ ਅਮਲ ਤੁਹਾਡਾ ਜਤਨ ਸਾਡੇ ਸਬਸਕ੍ਰਾਈਬਰ ਦਰਸ਼ਕਾਂ ਦਾ। ਅਸੀਂ ਪੰਜਾਬ ਨੂੰ ਆਪਣੇ ਪੁਰਖਿਆਂ ਵਾਲਾਂ ਪੰਜਾਬ ਪੁਨਰ ਸੁਰਜੀਤ ਅਤੇ ਪੁਨਰ ਸਥਾਪਿਤ ਕਰਵਾਉਣਾ ਲੋਚਦੇ ਹਾਂ।
    #ਖਾਲਸਤਾਨੀ #atinderpalsinghexmp #c5channel #sikhhistory #sikhism #panjab #cruntsaffairs #panjabcruntnews #sikhnews #ਅਤਿੰਦਰਪਾਲਸਿੰਘ

Комментарии • 31

  • @AmritpalSingh-cf4iv
    @AmritpalSingh-cf4iv День назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।

  • @sewasingh696
    @sewasingh696 День назад +10

    ਸਰਦਾਰ ਅਤਿੰਦਰਪਾਲ ਸਿੰਘ ਖਾਲਸਤਾਨੀ ਜੀ ਸਰਦਾਰ ਚਰਨਜੀਤ ਸਿੰਘ ਜੀ ਅਤੇ (ਸੀ ਫਈਵ ਪੰਥ ਖ਼ਾਲਸਾ) ਚੈਨਲ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਨ ਵਾਲੇ ਸੁਹਿਰਦ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹ ਜੀ 🎉🎉ਆਪ ਜੀ ਵਲੋਂ ਸ੍ਰੀ ਦਰਬਾਰ ਸਾਹਿਬ ਜੀ ਦੇ ਸੁਚੱਜੇ ਪ੍ਰਬੰਧ ਕਰਨ ਵਾਲੇ ਸੁਝਾਅ ਸਮੇਂ ਦੀ ਲੋੜ ਹਨ ਏਹਨਾਂ ਸੁਝਾਵਾਂ ਨੂੰ ਵਿਚਾਰ ਕੇ ਇਸ ਤੇ ਅਮਲ ਕੀਤਾ ਜਾਣਾ ਚਾਹੀਦਾ ਹੈ। ਸੇਵਾ ਸਿੰਘ ਅੰਮ੍ਰਿਤਸਰ ਸਾਹਿਬ ਤੋਂ

  • @kulwindersingh-dh1hq
    @kulwindersingh-dh1hq День назад +7

    ਸਿੱਘ ਸਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @GurmailSingh-z1z
    @GurmailSingh-z1z День назад +8

    ਬਹੁਤ ਖ਼ੁਸ਼ੀ ਦੀ ਗੱਲ ਹੈ ਜੀ ਤੁਸੀ ਸੰਗਤਾਂ ਨੂੰ ਜਾਗ ਰੁਕ ਕਰ ਰਹਿ ਹੋ ਬਹੁਤ ਹੀ ਵਧੀਆ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ ⭐️⭐️⭐️⭐️⭐️🙏🙏🙏🙏🙏

  • @sukhbirsingh8409
    @sukhbirsingh8409 День назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ ਜੀ

  • @gurdipsingh8609
    @gurdipsingh8609 День назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਅਕਾਲਪੁਰਖ ਆਪ ਜੀਆ ਨੂੰ ਚੜਦੀਕਲਾ ਹਰਮੈਦਾਨ ਫਤਿਹ ਬਖਸ਼ਣ ਜੀ

  • @meetcheema5103
    @meetcheema5103 День назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @singhmitter2139
    @singhmitter2139 День назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਤੁਸੀਂ ਬਹੁਤ ਹੀ ਵਧੀਆ ਵਿਚਾਰ ਦਿੱਤੇ ਆਪ ਜੀ ਦਾ ਬਹੁਤ ਧੰਨਵਾਦ ਖਾਲਸਾ ਜੀ

  • @SatnamSingh-tp5gq
    @SatnamSingh-tp5gq День назад +1

    Very nice waheguru ji bless both of you waheguru ji ka khalsa waheguru ji ki fateh

  • @robbyaujla2201
    @robbyaujla2201 День назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ,,, ਪੁਰਾਤਨ ਤਰੀਕੇ ਨਾਲ ਗੁਰੂ ਦੇ ਕੁੱਕਰ ਬਣ ਸਜਾਵਾਂ ਲਾਉਣੀਆ ਚਾਹੀਦੀਆਂ ਹਨ,,,, ਜਿਸ ਦਾ proper ਇਕ time ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਦੁਨਿਆ ਖਾਲਸੇ ਦੀ ਰਿਵਾਇਤਾਂ ਤੋ ਜਾਣੂ ਹੋ ਸਕਣ! ਨਿਹੰਗ ਸਿੰਘ ਫੌਜ ਸਮੇਤ ਪੁਲਸ ਕਾਰਵਾਈ ਲਈ ਮੌਕੇ ਤੇ ਹੋਣੀ ਚਾਹੀਦੀ ਹੈ! ਜੈਮਰ ਲਗਾ proper ਚੈਕਿੰਗ ਹੋਣੀ ਚਾਹੀਦੀ ਹੈ! ਚਾਰ ਦਿਵਾਰੀ ਖ਼ਾਲੀ ਕਰਵਾ ਕੇ ਪਬ govt ਨੂੰ ਅਪਣਾ setup ਤਿਆਰ ਕਰਨਾ ਚਾਹੀਦਾ ਹੈ! ਬਹੁਤ ਵਧਿਆ ਜਾਣਕਾਰੀ ਜੀ!
    🙏🙏🙏🙏🚩

  • @ਗੁਰਪਰੀਤਸਿੰਘ-ਯ2ਥ

    ਵਾਹਿਗੁਰੂ ਜੀ l

  • @GurpreetSingh-x2p5s
    @GurpreetSingh-x2p5s 20 часов назад

    ਵਾਹਿਗੁਰੂ ਜੀ l 🎉🎉🎉

  • @ravinderpalsingh3622
    @ravinderpalsingh3622 18 часов назад

    ਸ਼ਰਦਾ ਭਾਵਨਾ ਸਤਿਕਾਰ ਨਿਮਰਤਾ ਸੇਵਾ ਤਿਆਗ ਗੁਰੂ ਸਾਹਿਬ ਜੀ ਨੇ ਆਪ ਕੀਤਾਂ ਸਿਖਾਂ ਨੂੰ ਦਸਿਆ ਸਿਖਾਇਆ ਬਾਕਾਇਦਾ ਆਗਿਆ ਹੁਕਮ‌ ਕੀਤਾ ਜਿਨੇ ਹੁਕਮ ਅਦੁਲੀ ਕੀਤੀ ਆਪ ਤਾੜਨਾ ਕੀਤੀ ਅਸੀਂ ਤੁਸੀਂ ਉਹਨਾਂ ਤੋ ਸਿਆਨੇ ਨਹੀ ਇਆਨੇ ਬਨਕੇ ਰਹਿਏ ਸੰਸਾਰ ਭਰ ਪ੍ਰਾਣੀਆਂ ਨੂੰ ਦਸਿਏ ਸਾਡੇ ਵਡੇਰਿਆਂ ਨੇ ਹਕ ਸਚ ਤੇ ਰਬ ਨਾਲ ਮਿਲਾਉਣ ਦਾ ਸਰਲ ਸੌਖਾ ਰਾਹ ਦਸਿਆ ‌ਗੁਰਮੁਖ ਗਾਡੀ ਰਾਹ ਚਲਾਇਆ ਗੁਰੂ ਰਾਖਾ

  • @Uppal-ny5le
    @Uppal-ny5le День назад +2

    Nice ji ❤🙏

  • @amritpalsinghsidhu814
    @amritpalsinghsidhu814 День назад +4

    ਭਾਈ ਅਤਿੰਦਰਪਾਲ ਸਿੰਘ ਜੀ ਤੁਸੀਂ (ਸ੍ਰੀ ਸ੍ਰੀ )ਨਾ ਕਿਹਾ ਕਰੋ। ਤੁਸੀਂ ਆਪ ਹੀ ਆਖਦੇ ਹੋ ਕਿ ਇਹ ਸਭ ਸ਼ਬਦ ਦੱਲੇ ਬ੍ਰਾਹਮਣਵਾਦ ਤੇ ਬਿੱਪਰਵਾਦ ਨੇ ਸਿੱਖ ਧਰਮ ਵਿੱਚ ਛੇੜਛਾੜ ਕਰਕੇ ਲਿਖੇ ਹਨ।

    • @Rjay..85
      @Rjay..85 День назад

      Asar ta hoea hi hai fr enni umer ohde vich hi rahe

  • @amarjeetbains8519
    @amarjeetbains8519 День назад +3

    ਅਸੀਂ ਅੰਨੀ ਬੋਲੀ ਭੈਂਸ ਮੁਹਰੇ ਬੀਨ ਵਜਾ ਰਹੇ ਹਾਂ ਜੀ ।ਬਾਕੀ ਗੱਲ ਕਾਰ ਸੇਵਾ ਵਾਲੇ ਬਾਬਿਆਂ ਦੀ ਗੱਲ ਹੈ ਕਿ ਉਹ ਡਾ ਖਤਮ ਹੀ ਕਰਨਾ ਜਾਣਦੇ ਹਨ ਨਾ ਕਿ ਸਿੱਖੀ ਦਿਖ ਕਾਇਮ ਰੱਖਣ ਦੇ ਮਕਸਦ ਨਾਲ ਕੰਮ ਕਰਨ ਦੀ ਨੀਅਤ ਨਾਲ ਕੰਮ ਕਰਦੇ ਹਨ

  • @schoolprojects7371
    @schoolprojects7371 День назад

    ਸਰਦਾਰ ਸਾਹਿਬ ਜੀ ਆਪ ਜੀ ਦੇ ਸੁਝਾਵਾਂ ਨੂੰ ਨਮਸਕਾਰ, ਪਰ ਇਕ ਸਵਾਲ ਜੋ ਜੇਹਨ ਵਿੱਚ ਬਾਰ ਬਾਰ ਉਠ ਰਿਹਾ ਕੀ ਸਰਕਾਰ ਤੇ ਉਸਦੇ ਅਮਲੇ ਤੇ ਭਰੋਸਾ ਕੀਤਾ ਜਾ ਸਕਦਾ ਹੈ ਜਾਂ ਕਰਨਾ ਚਾਹੀਦਾ ਹੈ? 2nd..ਕੀ ਐਸ ਜੀ ਪੀ ਸੀ ਵੀ ਭਰੋਸੇ ਯੋਗ ਹੈ? ਕਿਉਂਕਿ ਜੋ ਕੁੱਝ 2015 ਤੋਂ ਲੈਕੇ ਹੁਣ ਤਕ ਵਾਪਰ ਰਿਹਾ ਹੈ ਉਸਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ ਹੈ। ਸਾਨੂੰ ਵੀ ਇਹੋ ਹੀ ਚਿੰਤਾ ਰਹਿੰਦੀ ਹੈ ਤੇ ਗੁੱਸਾ ਵੀ ਬਹੁਤ ਆਉਂਦਾ ਹੈ ਕਿ ਸਾਡੇ ਤੀਰਥ ਬਹੁਤ ਆਮ ਬਣਾ ਦਿੱਤੇ ਗਏ ਨੇ, ਇਹ ਕਹਿ ਕੇ ਅਸੀਂ 4 ਦਰਵਾਜ਼ੇ ਹਰ ਧਰਮ ਲਈ ਰੱਖੇ ਨੇ, ਮਾਫ ਕਰਨਾ ਇਸਨੇ ਸਾਡੇ ਤੀਰਥਾਂ ਤੇ ਸੰਨ ਲਵਾ ਦਿੱਤੀ ਹੈ ।

  • @gurcharansingh1660
    @gurcharansingh1660 День назад

    ਸ੍ਰ ਅਤਿੰਦਰਪਾਲ ਸਿੰਘ ਜੀ ਅਤੇ ਸ੍ਰ ਚਰਨਜੀਤ ਸਿੰਘ ਜੀ ਬੇਨਤੀ ਹੈ ਕਿ ਪ੍ਰੋਗਰਾਮ ਸੁਣਦੇ ਸਮੇਂ ਮਸ਼ਹੂਰੀਆਂ ਬਹੁਤ ਗੰਦੀਆਂ ਅਤੇ ਗੰਭੀਰ ਚਲਾਈਆਂ ਜਾ ਰਹੀਆਂ ਹਨ ਜੋ ਧੀ, ਪੁੱਤ, ਮਾਂ ਪਿਉ ਜਾ ਪ੍ਰੀਵਾਰਾਂ ਸਮੇਤ ਬੈਠ ਕੇ ਸੁਣਦੇ ਸ਼ਰਮ ਮਹਿਸੂਸ ਹੁੰਦੀ ਐ, ਉੱਠ ਕੇ ਜਾਣ ਜੋਗੇ ਵੀ ਨਹੀਂ ਹੁੰਦੇ, ਕਿਉਂਕਿ ਪਤਾ ਨਹੀਂ ਕਦੋਂ ਮਸ਼ਹੂਰੀਆਂ ਚੱਲ ਪੈਣ, ਵਧੀਆ ਐਡ ਦੇ ਸਕਦੇ ਹੋ ਤਾਂ ਸ਼ੁਕਰੀਆ ਅਦਾ ਕਰਦੇ ਹਾਂ

  • @NarinderSingh-gi8mw
    @NarinderSingh-gi8mw День назад +2

    Kgp ਦਾ ਅਗਲਾ ਐਪੀਸੋਡ ਵਿਚਾਲੇ ਕਿਰਪਾ ਕਰਕੇ ਇੱਕ ਤਾ ਹੋਰ ਦਿਉ

  • @KulwantSingh-gh7dt
    @KulwantSingh-gh7dt День назад +1

    ਸ੍ਰ. ਅਤਿੰਦਰਪਾਲ ਸਿੰਘ ਜੀ,ਉਹ ਸੁਝਾਅ ਦਿਓ ਜੋ ਅਮਲ ਵਿੱਚ ਲਿਆਉਣ ਯੋਗ ਹੋਣ। ਆਪਜੀ ਦੀਆਂ ਹਵਾਈ ਗੱਲਾਂ ਸੁਣ ਕੇ ਤੇ ਹਾਸਾ ਹੀ ਆਂਉਦਾ।

    • @Rjay..85
      @Rjay..85 День назад

      Parbandh ni parbandhak badlan di lod aa..eh apni akal de ghode bahut jada bhjaunde aa phr oh pta ni lgda kidhar nu ja rahe..enna shukar eh jathedar ni 😂😂

  • @RoopSingh-mu2fj
    @RoopSingh-mu2fj День назад +1

    Comety wale sukhbir de adra te ta Amal kar sakde ne par thode sujedna nu kise nahi manna thode samne hai 30:46

  • @surindersingh-nw5on
    @surindersingh-nw5on День назад

    ਸ਼੍ਰੋਮਣੀ ਕਮੇਟੀ ਨੂੰ ਸ਼ਰਧਾਲੂਆਂ ਦੀ ਚੈਕਿੰਗ ਲਈ ਸਰਕਾਰ ਦੀ ਮਦਦ ਲੈਣ ਲੈਣੀ ਚਾਹੀਦੀ ਹੈ

  • @ManjeetSingh-gq5pw
    @ManjeetSingh-gq5pw День назад

    Eh dutia sgpc di h security cm pagal kejrival tatu Ethe topa honia chahidiya ne

  • @tripatpalkaur854
    @tripatpalkaur854 День назад

    Jameer laan naal gurbani parsarn te koi farak nahi pena chahida

  • @JagtarSingh-mw9yd
    @JagtarSingh-mw9yd День назад

    Gulami

  • @ਗੁਰਪਰੀਤਸਿੰਘ-ਯ2ਥ

    ਵਾਹਿਗੁਰੂ ਜੀ l