DES PUADH : Gurveer Kaur l Manjit Singh Rajpura l B Social

Поделиться
HTML-код
  • Опубликовано: 10 июл 2023
  • DES PUADH : ਜ਼ਿੰਦਗੀ ਜਿਉਣੀ ਆ ਤਾਂ ਇਸ ਬੀਬੀ ਦੀਆਂ ਗੱਲਾਂ ਸੁਣੋ IIT Kharagpur ਤੋਂ ਪੜ੍ਹੀ ਡਾ. ਗੁਰਵੀਰ ਕੌਰ l Gurveer Kaur l Manjit Singh Rajpura l B Social
    #GurveerKaur
    #ManjitSinghRajpura
    #BSocial
    Download Spotify App & Follow B Social Podcast:
    open.spotify.c....
    Facebook Link : / bsocialofficial
    Instagram Link : / bsocialofficial
    Program : Des Puadh
    Host : Manjit Singh Rajpura
    Guest : Gurveer Kaur
    Camera By : Harmanpreet Singh, Varinder Singh
    Editor : Jaspal Singh Gill
    Digital Producer : Gurdeep Kaur Grewal
    Label : B Social
  • РазвлеченияРазвлечения

Комментарии • 482

  • @PHYSICSBYNAVDEEPSIR
    @PHYSICSBYNAVDEEPSIR Год назад +20

    ਬਿਲਕੁਲ ਸਹੀ ਗੱਲ ਹੈ ਬਹਿਣ ਜੀ ਦੀ..... ਮੈਂ ਖੁਦ PHYSICS LECTURER ਹਾਂ ਅਤੇ ਹਰ ਸਮੇਂ ਕੁੜਤਾ ਪਜਾਮਾ ਜਾਂ ਚੋਲਾ ਪਜਾਮੀ ਪਾ ਕੇ ਰਹਿੰਦਾ ਹਾਂ। ਪਰ ਆਪਣੇ ਵਾਲੇ ਪਾਸੇ ਸਮਾਜ ਵਿਚ ਮੈਨੂੰ ਜੋ ਲੋਕ ਮਿਲਦੇ ਹਨ ਓਹਨਾਂ ਵਿਚੋਂ 95% ਦਾ ਪਹਿਲਾ ਸਵਾਲ ਇਹੀ ਹੁੰਦਾ ਹੈ ਕਿ ਬਾਬਾ ਜੀ ਤੁਸੀਂ ਕਿਹੜੇ ਗੁਰੂ ਘਰ ਡਿਊਟੀ ਕਰਦੇ ਹੋ। ਕਿਉਕਿ ਲੋਕਾਂ ਦੇ ਦਿਮਾਗ ਵਿਚ ਇਹੀ ਹੈ ਕਿ ਇਹੋ ਜਿਹੇ ਕਪੜੇ ਸਿਰਫ ਗੁਰੂ ਘਰ ਵਾਲਾ ਬਾਬਾ ਪਾ ਸਕਦਾ ਹੈ। ਇਕ ਆਮ ਅਧਿਆਪਕ ਨਹੀਂ।

    • @crusadersfromtheeast3534
      @crusadersfromtheeast3534 11 месяцев назад

      Sir time de naal hi kapde change lagde ne baki sir kapde, bhasha, dharm nal character ni badal sakda

    • @PHYSICSBYNAVDEEPSIR
      @PHYSICSBYNAVDEEPSIR 11 месяцев назад

      @@crusadersfromtheeast3534 dharam de according bnda jeevan jach sikhe ta sab kuch badal sakda hai ji.....guru sahib ne kiniya sikhiya ditiya hai aapa nu jeevan jaach sikhon lyi.....baki jihne sudhrna nhi ohde te jina marzi jor la lvo....o kde ni sudhrda

    • @PHYSICSBYNAVDEEPSIR
      @PHYSICSBYNAVDEEPSIR 11 месяцев назад

      @@crusadersfromtheeast3534 baki aaj da time kehde kpdeya da hai os bare v dso thoda

  • @ssingh8393
    @ssingh8393 Год назад +115

    ਪਿਆਰੀ ਧੀ ਪਰੋਫੈ਼ਸਰ ਗੁਰਵੀਰ ਕੌਰ ਜੀਓ....ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਬਖ਼ਸ਼ੇ🙏❤

  • @deeprataindia1170
    @deeprataindia1170 Год назад +53

    ਬਹੁਤ ਹੀ ਸੋਹਣੇ ਇਮਾਨਦਾਰੀ ਵਾਲੇ ਵਿਚਾਰ ਪੁੱਤਰ ਜੀ❤❤❤ ਸਿਆਣੇ ਬੰਦੇ ਵਾਲੇ ਗੁਣ ਸਿੱਖਣ ਨੂੰ ਮਿਲ ਰਹੇ ਹਨ।ਸ਼ੁਕਰੀਆ ਜੀ । ,, Wonderful ji,,
    ,, Ballu ਰਟੈਂਡਾ,,

  • @VIRINDERPALKAUR
    @VIRINDERPALKAUR Год назад +62

    ਸ਼ਾਬਾਸ਼ ! ਸਪੁੱਤਰੀ ਗੁਰਵੀਰ ਕੌਰ ਜੀ । ਤੁਹਾਡੀ ਸੋਚ ਨੂੰ ਸਲਾਮ। ਹੋਰ ਕੁੜੀਆਂ ਨੂੰ ਵੀ ਆਪਣੇ ਜਿਹਾ ਬਣਾਓ। ਵਾਹਿਗੁਰੂ ਜੀ ਦੀ ਅਪਾਰ ਕਿ੍ਪਾ ਹੈ ਆਪ ਜੀ ਤੇ। ਗੁਰੂ ਜੀ ਦੀ ਕਿ੍ਪਾ ਇਵੇਂ ਹੀ ਬਣੀ ਰਹੇ। ਆਸ਼ੀਰਵਾਦ।

  • @bhuvindersingh9998
    @bhuvindersingh9998 Год назад +14

    ਬਹੁਤ ਹੀ ਪਿਆਰੀ ਧੀ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ।

  • @sampurankhangura1842
    @sampurankhangura1842 Год назад +19

    ਬੇਟੇ ਜੀ ਤੁਹਾਡੇ ਵਿਚਾਰ ਸੁਣ ਕੇ proud feel ਹੋ ਰਿਹਾ ਹੈ
    ਰਬ ਕਰੇ ਤੁਹਾਡੀਆਂ ਗੱਲਾਂ ਸੁਣ ਕੇ ਕੁਝ ਲੋਕ ਅਪਣੀ ਸੋਚ ਨੁੰ ਬਦਲਣ ਦੀ ਕੋਸਿਸ਼ ਕਰਨ

  • @surjitkaur1895
    @surjitkaur1895 Год назад +11

    ਬਹੁਤ ਵਧੀਆ। ਇਹੇ ਜਿਹੀ ਪੜ੍ਹਾਈ ਕਰਨ ਉਪਰੰਤ ਹੀ ਬਚਿਆਂ ਦੇ ਦਿਮਾਗ ਬਦਲੇ ਜਾ ਸਕਦੇ ਹਨ। ਵਾਹਿਗੁਰੂ ਜੀ ਕਿਰਪਾ ਕਰਨ।

  • @harwinderkaur9404
    @harwinderkaur9404 Год назад +36

    ਬਹੁਤ ਵਧੀਆ ਗੱਲਬਾਤ, ਸਾਦਾ ਜੀਵਨ ਸੁਖੀ ਜੀਵਨ, ਕੁਦਰਤੀ ਸਾਧਨਾਂ ਨੂੰ ਬਚਾਉਣਾ ਬਹੁਤ ਜਰੂਰੀ ਆ।

  • @nirmalsinghnarain1952
    @nirmalsinghnarain1952 Год назад +16

    ਬੀਬਾ ਗੁਰਵੀਰ ਕੋਰ ਬਹੁਤ ਵਧੀਆ ਢੰਗ ਨਾਲ ਚਾਨਣ ਪਾਇਆ ਬਚਿਆ ਨੂੰ ਜਿੰਦਗੀ ਜਿਉਣ ਦਾ ਗਿਆਨ ਦਸਿਆ ਧੰਨਵਾਦ

  • @gcsharma310
    @gcsharma310 Год назад +2

    ਭੈਣ ਦੀਆਂ ਗੱਲਾਂ ਬਿਲਕੁਲ ਠੀਕ ਹਨ ਅਸੀਂ ਪੰਜਾਬੀ ਤਾਂ ਬੱਸ ਝੂਠੀ ਸ਼ਾਨ ਸ਼ੌਕਤ ਦੇ ਚੱਕਰ ਵਿੱਚ ਪਏ ਰਹਿੰਦੇ ਹਾਂ ਅਤੇ ਸਚਾਈ ਤੋਂ ਦੂਰ ਹੁੰਦੇ ਜਾ ਰਹੇ ਹਾਂ ਸੁਚੇਤ ਹੋਣ ਦੀ ਲੋੜ ਹੈ ਨਹੀਂ ਤਾਂ ਆਉਣ ਵਾਲਾ ਸਮਾਂ ਠੀਕ ਨਹੀਂ ਹੋਵੇਗਾ।

  • @rupinderkaursidhu814
    @rupinderkaursidhu814 Год назад +30

    ਬਹੁਤ ਬਹੁਤ ਸ਼ੁਕਰੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਭੈਣੇ

  • @harpreetgrewal4726
    @harpreetgrewal4726 Год назад +48

    ਭੈਣ ਮੇਰੀਏ ਮੈਂ ਤੇਰੇ ਵਰਗੀ ਸੋਚ ਨਾਲ ਬੱਚੇ ਸਕੂਲ ਪੜਾਉਂਦੀ ਰਹੀ ਆ ਅੱਜ ਬਾਹਰਲੇ ਮੁਲਕਾਂ ਵਿੱਚ ਬੈਠੇ ਯਾਦ ਕਰਦੇ ਨੇ। ਇਮਾਨਦਾਰੀ ਨਾਲ ਕਰੇ ਕੰਮ ਦਾ ਮੁੱਲ ਪੈਂਦਾ ਭੈਣੇ। ਲੁਧਿਆਣੇ ਵਿੱਚ ਹੰਕਾਰ ਕਾਫੀ ਮਾਤਰਾ ਵਿੱਚ ਦੇਖਣ ਨੂੰ ਮਿਲਦਾ।

    • @harneksingh1420
      @harneksingh1420 Год назад

      Jihra des puadh gurveer kaur da bolrya poora jaroor suno

  • @paramvirkaur2714
    @paramvirkaur2714 Год назад +103

    ਦਿਨ ਦਾ ਅੱਧਾ ਹਿੱਸਾ ਸ਼ੀਸ਼ੇ ਮੂਹਰੇ ਤੇ ਬਿਊਟੀ ਪਾਰਲਰਾਂ ਚ ਗੁਜ਼ਾਰਨ ਵਾਲੀਆਂ ਬੀਬੀਆਂ ਭੈਣਾਂ ਨੂੰ ਇਸ ਭੈਣ ਤੋਂ ਪ੍ਰੇਰਨਾ ਲੈਣੀ ਚਾਹੀਦੀ

  • @inderjitchahal1503
    @inderjitchahal1503 Год назад +11

    ਼਼਼਼ ੧ ਓ ਼਼਼ ਸਾਬਾਸ਼ ...! ਮੇਰੇ ਪੁੱਤਰ ਜੀਓ ..., ਬਾ ਕਮਾਲ ਬਹੁਤ ਖੂਬ ਮੇਰੀ ਬੱਚੀਏ ... !! ਤੁ ਜੁੱਗ ਜੁੱਗ ਜੀਏ ... !! ਮੇਰਾ ਪਿਆਰ ਦੁਲਾਰ ਹਮੇਸਾ ਹੀ ਤੇਰੇ ਨਾਲ ਨਾਲ ... !! ਖਾਂਦਾਨੇ ਦੀਆਂ ਧੀਆਂ ਦੀ ਏਹੋ ਈ ਨਿਸਾਨੀ ਹੁੰਦੀ ਏਂ ... !! ਕਿੱਧਰੇ ਲਾਗ ਪਾਸ ਤੋਂ ਤੇਰਾ ਹੀ ਆਪਣਾਂ ਬਜੁਰਗ ....! ! ਇੰਦਰ ਜੀਤ ਸਿੰਘ ਚੈਹਿਲ ੭੫੮੯੩ ੦੦੩੧੩

  • @khosakhosa1284
    @khosakhosa1284 Год назад +7

    ਬਹੁਤ ਵਧੀਆ ਬੇਟਾ ਬਿਲਕੁੱਲ ਸੱਚ ਹੈ, ਸਾਡੇ ਪੰਜਾਬੀ ਸਿਰਫ਼ ਦਿਖਾਵੇ ਵਿੱਚ ਹੀ ਯਕੀਨ ਰੱਖਦੇ ਹਨ!

  • @manpreet9353
    @manpreet9353 Год назад +62

    ਸਤ ਸ੍ਰੀ ਅਕਾਲ ਭੈਣੇਂ ਤੇ ਧੰਨਵਾਦ ਪੰਜਾਬ ਵਿੱਚ ਸਵੇਵਾਂ ਨਿਭਾਉਣ ਲਈ 🌺🙏

  • @armaan.2019
    @armaan.2019 Год назад +7

    ਇਹਨਾਂ ਬੀਬੀ ਜੀ ਤੋ ਬਹੁਤ ਕੁੱਝ ਸਿੱਖਣ ਨੂੰ ਮਿਲਿਆ, video ਦੇਖ ਕੇ ਮਨ ਨੂੰ ਬਹੁਤ ਸਕੂਨ ਮਿਲਿਆ।

  • @ReshamSingh-fe5wp
    @ReshamSingh-fe5wp Год назад +21

    ਬੇਟਾ ਜੀ ਸਲਾਮ ਹੈ ਤੁਹਾਡੀ ਸੋਚ ਨੂੰ, ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਦੀ ਬਖਸਿ਼ਸ਼ ਕਰਨ.

  • @balrajsinghkhalsa7302
    @balrajsinghkhalsa7302 Год назад +52

    ਸਭ ਤੋਂ ਵਧੀਆ ਜਿਥੇ ਮੇਰੀ ਭੈਣ ਨੂੰ ਆਪਣੇ ਪਿਤਾ ਤੇ ਮਾਣ ਹੈ ਉਥੋਂ ਕੌਮੀ ਪਿਤਾ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਹੋਣ ਦਾ ਮਾਣ ਵੀ ਸਿੱਖੀ ਪਹਿਰਾਵੇ ਵਿਚੋਂ ਝਲਕ ਰਿਹਾ ਹੈ

    • @CharanSingh-hp6et
      @CharanSingh-hp6et Год назад

      Ni0 ਆਓ ਨੇ

    • @samralafarm7065
      @samralafarm7065 Год назад +2

      ਬਹੁਤ ਵਧੀਆ ਬੀਚਾਰ ਨੇ ਬੱਚੀ ਦੇ
      ਪ੍ਰਮਾਤਮਾ ਚੜਦੀ ਕਲਾ ਬਕਸਣ ਜੀ

  • @Kiranpal-Singh
    @Kiranpal-Singh Год назад +112

    ਗੁਰਬਾਣੀ ਰਾਹੀਂ ਸਾਨੂੰ ਬਹੁਤ ਅਮੀਰ ਖਜਾਨਾ ਮਿਲਿਆ ਹੈ, ਪਰ ਅਸੀਂ ਉਸ ਖਜਾਨੇ ਦਾ ਪੂਰਾ ਲਾਹਾ ਨਹੀਂ ਲੈ ਰਹੇ, ਨਾਮ-ਬਾਣੀ ਅਭਿਆਸ ਤੇ ਵਿਚਾਰ ਨਾਲ ਸਾਦਾ-ਸੰਤੋਖੀ-ਕਰਤੇ ਦੇ ਸ਼ੁਕਰ ਵਾਲਾ ਜੀਵਨ ਜੀਵਿਆ ਜਾ ਸਕਦਾ ਹੈ, ਗੁਰੂ ਸਾਹਿਬ ਸਾਨੂੰ ਸਭ ਨੂੰ ਸੁਮੱਤ ਬਖਸ਼ ਕੇ ਆਤਮ ਖੋਜਣ ਵੱਲ ਪ੍ਰੇਰਿਤ ਕਰਨ 🙏

    • @mohinderpartap1651
      @mohinderpartap1651 Год назад +2

      ❤❤❤❤❤❤❤🎉🎉

    • @GURWINDERSINGH-xo8fq
      @GURWINDERSINGH-xo8fq Год назад +1

      Wahuguru!

    • @oldagehomeamritsarpunjab1214
      @oldagehomeamritsarpunjab1214 Год назад +2

      ਬਹੁਤ ਸਾਰੀਆਂ ਗੱਲਾਂ ਸਿੱਖਣ ਲਈ ਮਿਲਿਆ, ਧੰਨਵਾਦ ਜੀ,
      ਬਾਬਾ ਚਾਹਲ

    • @mohindersingh3512
      @mohindersingh3512 Год назад +1

      Pher Punjab da eh haal kyo’n? Democratic system kyu nahi? Truth is, Punjab da Goreya bina gujara nahi….

    • @HarjinderSINGH-gh6hr
      @HarjinderSINGH-gh6hr Год назад +1

      ਗੁਰਬਾਣੀ ਵਾਲ਼ੀ ਤਾਂ ਕੋਈ ਵੀ ਬੀਬਾ ਨੇ ਗੱਲ ਹੀ ਨਹੀਂ ਕੀਤੀ, ਬਵਜੂਦ ਸਿੱਖੀ ਸਰੂਪ ਚ ਹੋਣ ਦੇ!

  • @jasbirkhatkar4797
    @jasbirkhatkar4797 Год назад +1

    ਭੈਣ ਜੀ ਤੁਹਾਡੀ ਸੋਚ ਨੂੰ ਸਲਾਮ। ਸਾਦਾ ਜੀਵਨ ਵਿੱਚ ਰਹਿਣ ਅਤੇ ਉੱਚੇ ਵਿਚਾਰ ਪੇਸ਼ ਕਰ ਕੇ ਪੰਜਾਬ ਦੀਆਂ ਆਉਣ ਵਾਲੀਆ ਪੀੜੀਆਂ ਲਈ ਚੰਗਾ ਸੁਨੇਹਾ ਦਿੱਤਾ ਹੈ ਜਿਸ ਉੱਤੇ ਅਮਲ ਕਰਨ ਦੀ ਲੋੜ ਹੈ। ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ।

  • @hardevsingh6692
    @hardevsingh6692 Год назад +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
    ਬੇਟਾ ਜੀ ਆਪ ਦੇ ਬਹੁਤ ਹੀ ਵਧੀਆ ਵੀਚਾਰ ਅਤੇ ਸੁਝਾਓ, ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਖੁਸ਼ੀਆਂ ਅਤੇ ਸ਼ੁਭ ਮਨੋਕਾਮਨਾਵਾਂ ਪੂਰੀਆਂ ਕਰੇ।

  • @kirpalsingh2649
    @kirpalsingh2649 Год назад +1

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ।ਭੈਣ ਜੀ ਅਤੇ ਭਰਾ ਜੀ ਨੇ ਸਾਨੂੰ ਵਿਖਾਵਾ ਨਹੀਂ ਕਰਨਾ ਚਾਹੀਦਾ।

  • @GurjantSingh-kd5rl
    @GurjantSingh-kd5rl Год назад +45

    ਬਹੁਤ ਖੂਬ ਬੇਟਾ ਜੀ ਕਾਸ਼ ਸਾਡੇ ਸਾਰੇ ਵਿਦਿਆਰਥੀ ਅਤੇ ਅਧਿਆਪਕ ਤੁਹਾਡੀ ਸੋਚ ਨੂੰ ਅਪਣਾਉਣ।

  • @RanjitSingh-zr6eo
    @RanjitSingh-zr6eo Год назад +11

    ਬਹੁਤ ਵਧੀਆ ਵਧੀਆ ਵੀਡੀਓ ਆ ਬਾਈ ਜੀ ਭੈਣ ਨੇ ਬਹੁਤ ਵਧੀਆ ਜਾਣਕਾਰੀਆਂ ਸਾਂਝੀਆਂ ਕੀਤੀਆਂ ਇਨਾਂ ਦੀ ਬਹੁਤ ਲੋੜ ਹੈ ਸਾਡੇ ਸਮਾਜ ਲਈ

  • @DAVINDERSINGH-uq9bt
    @DAVINDERSINGH-uq9bt Год назад +25

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਚੜਦੀ ਕਲਾ ਬਖਸਣ🙏🏼🙏🏼

  • @gursharnsingh1180
    @gursharnsingh1180 Год назад +2

    ਅਸਲੀ ਜ਼ਿੰਦਗੀ ਬਾਰੇ ਦੱਸਿਆ ਬਾਕੀ ਸਾਈਕਲ ਵਾਲੀ ਗੱਲ ਬਹੁਤ ਚੰਗੀ ਲੱਗੀ ਮੈਂ ਵੀ ਵੱਧ ਤੋਂ ਵੱਧ ਸਾਈਕਲ ਹੀ ਚਲਾਉਂਦਾ ਹਾਂ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਮਿਹਰਾਂ ਬਖ਼ਸ਼ੇ ਜੀ

  • @s.sarvansingh5714
    @s.sarvansingh5714 Год назад +19

    ਬਹੁਤ ਵਧੀਆ। ਇਸ ਧੀ ਅੱਗੇ ਬੇਨਤੀ ਹੈ ਕਿ ਪੰਜਾਬ ਵਿੱਚ ਪੜ੍ਹਾਈ ਤੇ ਸੰਸਕਾਰਾਂ ਦੀ ਬਹੁਤ ਲੋੜ ਹੈ।ਅਪਣਾ ਸਮਾ ਇਸ ਲਈ ਵੀ ਦੇਵੇ।ਮਨਜੀਤ ਸਿੰਘ ਦਾ ਧੰਨਵਾਦ।

    • @surjitkaur1895
      @surjitkaur1895 Год назад

      ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।

  • @sukhwindersingh-fu4rq
    @sukhwindersingh-fu4rq Год назад +12

    ਵਾਹਿਗੁਰੂ ਜੀ ਧੀਏ ਤੁਹਾਨੂੰ ਹੌਰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ।

  • @manjeetkaurwaraich1059
    @manjeetkaurwaraich1059 Год назад +1

    ਗੁਰ ਵੀਰ ਕੌਰ ਜੀ ਤੁਸੀ ਫਾਲਤੂ ਖਰਚੇ ਬਾਰੇ ਤੇ ਹੇਰ ਰਹਿਣ ਸਹਿਣ ਬਾਰੇ ਬਹੁਤ ਵਧੀਆ ਗੱਲਾਂ ਦੱਸੀਆਂ ਧੰਨਵਾਦ ਜੀ ਬੈਟਾ

  • @kuldeepkaur258
    @kuldeepkaur258 Год назад +11

    ਬੇਟਾ ਜੀ, ਤੁਸੀਂ ਬਹੁਤ ਗਿਆਨ ਦੀਆਂ ਗੱਲਾਂ ਕੀਤੀਆਂ। ਧੰਨਵਾਦ

  • @devindersingh5902
    @devindersingh5902 Год назад +4

    ਵਾਹ ਜੀ ਵਾਹ !ਬਹੁਤ ਹੀ ਵਧੀਆ ਵਿਚਾਰ ਅਸੀਂ ਅਪਣਾ ਵਿਰਸਾ ਭੁੱਲ ਚੁੱਕੇ ।

  • @paramjitsinghsangha5669
    @paramjitsinghsangha5669 Год назад +33

    ਪੁੱਤ ਮੇਰਿਆਂ ਸਾਡੇ ਪੰਜਾਬ ਦੀ ਪੜ੍ਹਾਈ ਬਹੁਤ ਘਾਟ ਆ ਗਾਈ ਏ ਬੱਚਿਆਂ ਨੂੰ ਮਾਂ ਬਾਪ ਨੂੰ ਵਕਤ ਜ਼ਰੂਰ ਦੇਣਾ ਚਾਹੀਦਾ

  • @connectwithwaheguru
    @connectwithwaheguru Год назад +1

    Bahut sohni soach di Malik 🙏🙏 Respect 🙏🙏

  • @balrajsinghkhalsa7302
    @balrajsinghkhalsa7302 Год назад +3

    Very good very nice I am proud to be a sikh ਦਾਸ ਤੋਂ ਸਤਿਗੁਰੂ ਜੀ ਦੋਹਾਂ ਫੌਜਾਂ ਵਿੱਚ ਸੇਵਾ ਲੈ ਰਹੇ ਹਨ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ, ਪੰਜਾਬ ਉਜੜ ਚਲਿਆ ਜੇ, ਆਰਮੀgood ਹੈ univercity college and national integration example hai,,ਹੈ,, ਕਲਗੀਧਰ ਖੁਦ ਕਿੱਡਾ ਕੁ ਬਲਵਾਨ ਹੋਸੀ, ਹਰਿ ਮੈਦਾਨ ਫਤਿਹ ਕੀ ਹੈ, ਦੇਗ਼ ਤੇਗ਼ ਫ਼ਤਿਹ, ਬਾਦਸ਼ਾਹ ਦਰਵੇਸ਼ ਵਿੱਚ ਕੀ ਫਰਕ ਹੈ, ਨ ਤਿੰਨਾ ਚ ਨ ਤੇਰਾਂ ਚ, ਐਰਾ ਗੈਰਾ ਨੱਥੂ ਖੈਰਾ, ਔਖੀ ਘੜੀ ਕੀ ਹੈ, ਸੁਣਿਉ ਜਰਾ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ ਜਪੁਜੀ ਸਾਹਿਬ ਦੀ ਮਹਾਂਨਤਾ and 600 ਤੋਂ ਵੱਧ ਵਿਸ਼ਿਆਂ ਤੇ ਸੁਣਿਉ ਇੱਕ ਵਾਰੀ

  • @somsingh1047
    @somsingh1047 Год назад +3

    ਬਹੁਤ ਵਧੀਆ ਦੀਦੀ ਤੁਹਾਡੀ ਇਹ ਗੱਲ ਬਿਲਕੁਲ ਸਹੀ ਹੈ ਕਿ ਪੰਜਾਬ ਵਿੱਚ ਪੜਾਈ ਸਹੀ ਨਹੀਂ ਮਿਲਦੀ ਬੱਚਿਆਂ ਨੂੰ ਕਿਉਂਕਿ ਮੈਂ ਵੀ ਸਾਇੰਸ ਦੀ ਵਿਦਿਆਰਥਣ ਰਹੀ ਹਾਂ ਤਾਂ ਮੈਨੂੰ ਦੋ ਸਾਲ ਅਧਿਆਪਕ ਹੀ ਨਹੀਂ ਮਿਲੇ ਸਮੇਂ ਸਿਰ ਥੋੜੇ ਸਮੇਂ ਵਿਚ ਬਦਲ ਜਾਂਦੇ ਸੀ।

  • @manbirkaur8980
    @manbirkaur8980 Год назад +3

    ਬਹੁਤ ਵਧੀਆ ਗੱਲ ਬਾਤ ਜੀ ਧੰਨਵਾਦ ਗੁਰਵੀਰ ਕੌਰ 👍👌

  • @pargatsingh2652
    @pargatsingh2652 Год назад +9

    ਮੇਰੀ ਭੈਣ ਬਹੁਤ ਵਧੀਆ ਗਲਾ ਕੀਤੀਆ ਕਿਉ ਕਿ ਅਸੀ ਪੰਜਾਬੀਓ ਬਹੁਤ ਖਰਚ ਕਰਦੇ ਹਨ ਪ੍ਰਮਾਤਮਾ ਚੜਦੀ ਕਲਾ ਰਖੇ

  • @Kiranpal-Singh
    @Kiranpal-Singh Год назад +12

    ਬੇਟਾ ਤੁਹਾਡਾ ਸਾਦਾਪਨ-ਉੱਤਮ ਵਿਚਾਰ ਸਭ ਲਈ ਪ੍ਰੇਰਨਾ ਸਰੋਤ ਹਨ, ਉਚੇਰੀ ਪੜ੍ਹਾਈ ਦੇ ਨਾਲ ਸਮਾਜਿਕ ਕਦਰਾਂ ਕੀਮਤਾਂ ਨਾਲ ਵੀ ਅਮੀਰ ਹੋ, ਬੱਚਿਆਂ ਨੂੰ ਸਹੀ ਸਿੱਖਿਆ ਨਹੀਂ ਮਿਲਦੀ, ਪਰ ਕਈ ਵਾਰ ਬੱਚੇ ਜਿਦ ਕਰਦੇ ਹਨ ਤੇ ਮਾਪਿਆਂ ਦੀ ਗੱਲ ਨਹੀਂ ਸੁਣਦੇ, ਫਿਰ ਸਮੇਂ ਦੀ ਮਾਰ ਨਾਲ ਗੁਆ ਕੇ ਸਿੱਖਦੇ ਹਨ, ਅੰਗ੍ਰੇਜੀ ਸਿੱਖਣਾ ਨੌਕਰੀ ਅਤੇ ਬਾਹਰਲੇ ਦੇਸ਼ਾਂ ਵਿੱਚ ਜਾਣ ਦੀ ਖਾਹਿਸ਼ ਕਰਕੇ, ਨੌਜਵਾਨਾਂ ਦੀ ਮਜਬੂਰੀ ਵੀ ਹੈ, ਪੰਜਾਬੀ ਮਾਂ ਬੋਲੀ ਬਹੁਤ ਅਹਿਮ ਹੈ ਲੇਕਿਨ ਸਾਡੀਆਂ ਸਰਕਾਰਾਂ ਪੰਜਾਬ ਵਿੱਚ ਵੀ ਪੂਰੀ ਤਰਾਂ ਲਾਗੂ ਨਹੀਂ ਕਰ ਸਕੀਆਂ !

  • @jagdevsinghmaan7257
    @jagdevsinghmaan7257 Год назад +9

    ਭਾਰਤ ਦਾ ਮਾਣ ਰਤਨ ਟਾਟਾ ਤੇ ਸਦਾ ਮੂਰਤੀ ਜੀ ਨੂੰ ਨਮਸਕਾਰ 🤝😊🙏🇮🇳✊🧘🏽

  • @GurjantSingh-kd5rl
    @GurjantSingh-kd5rl Год назад +9

    ਹੁਣ ਫੋਕੇ ਟੌਹਰ ਟੱਪੇ ਵੱਲ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ। ਆਪਣੀ ਬੋਲੀ ਆਪਣੇ ਸੱਭਿਆਚਾਰ ਆਪਣੇ ਪੂਰਵਜਾਂ ਦੇ ਇਤਿਹਾਸ ਨੂੰ ਲੋਕ ਭੁਲਦੇ ਜਾ ਰਹੇ ਨੇ। ਲੋਕ ਸਿਰਫ ਚਮਕ ਦਮਕ ਪੈਸੇ ਨੂੰ ਹੀ ਤਰਜੀਹ ਦੇਣ ਲੱਗ ਪਏ ਹਨ। ਸਵੈ ਮਿਹਨਤ ਸਵੈ ਸਿਆਣਪ ਸਵੈ ਨਿਰਭਰਤਾ ਸਵੈ ਦਾ ਨਿਰਧਾਰਤ ਟੀਚਾ ਨੂੰ ਲੋਕ ਜ਼ਿਆਦਾ ਧਿਆਨ ਨਹੀਂ ਦਿੰਦੇ। ਭਲਾਮਾਣਸ ਸ਼ਰੀਫ਼ਗੀ ਨੂੰ ਲੋਕ ਕਮਜ਼ੋਰੀ ਦੀ ਨਿਸ਼ਾਨੀ ਸਮਝਣ ਲੱਗ ਪਏ ਹਨ। ਹੰਕਾਰ ਬੇਈਮਾਨੀ ‌ਹੇਰਾਫੇਰੀ ਲੋਟੂ ਟੋਲੇ ਭਾਰੂ ਹੋ ਰਹੇ ਹਨ।‌‌ ਇਹੀ ਕਾਰਨ ਸਾਡੇ ਬੱਚੇ ਵਿਦੇਸ਼ ਜਾਣ ਨੂੰ ਤਰਜੀਹ ਦੇ ਰਹੇ ਹਨ ।

  • @GurmeetSingh-oc1sn
    @GurmeetSingh-oc1sn Год назад +11

    ਅੱਜ ਪੋਣਾ ਪੰਜਾਬ ਪਾਣੀ ਵਿੱਚ ਡੁਬਿਆ ਪਿਆ ਹੈ ਪਰ ਕੋਰੀ ਸੱਚਾਈ ਹੈ ਪਿੰਡਾਂ ਵਿੱਚ ਵੀ ਅੱਠ ਤੋਂ ਦਸ ਫੁੱਟ ਪਾਣੀ ਹੈ ਸਹਿਰਾਂ ਵਾਲਿਆਂ ਨੂੰ ਕੋਣ ਅੰਨ ਪਾਣੀ ਪਹੁੰਚਾ ਰਿਹਾ ਪਿੰਡਾਂ ਦੇ ਨੋਜਵਾਨ ਪਰ ਕੋਈ ਸ਼ਹਿਰ ਦੇ ਲੋਕ ਪਿੰਡਾਂ ਵਿੱਚ ਨਹੀਂ ਗਏ ਇਹ ਇੱਕ ਵੱਡਾ ਸਵਾਲ ਹੈ ?

    • @Kiranpal-Singh
      @Kiranpal-Singh Год назад +2

      ਸੇਵਾ ਵੀ ਭਾਗਾਂ ਵਾਲਾ ਕਰ ਸਕਦਾ, ਜਿੰਨਾ ਜੀਵਨ ਆਰਾਮਦਾਇਕ, ਸੇਵਾ ਕਰਨੀ ਉੱਤਨੀ ਘੱਟ !

    • @BhupinderSingh-ev3qb
      @BhupinderSingh-ev3qb Год назад +1

      Good beta ji Punjab ch telent & josh bahut ha only direction di jaroot ha guru granth sahib vich Sare bhagata di bani darj ha per fir v every village vich char chat Gurudware han jad ki ik Gurudwara ik library & ik dispensary jarooi ha ate apne sarpanch M c MLA ate jathedara nu question karo

    • @rahgiri
      @rahgiri Год назад +1

      ਐਨੇ ਖਰਾਇਤੀ ਹਸਪਤਾਲ ਸ਼ਹਿਰੀ ਹੀ ਚਲਾ ਰਹੇ ਨੇ। ਹਾਂ ਸ਼ਹਿਰਾਂ ਵਿਚ ਆਏ ਪਿੰਡਾਂ ਵਾਲੇ ਜੱਟ ਵਾਪਿਸ ਪਿੰਡਾਂ ਵਿਚ ਨਹੀਂ ਗਏ। ਬੜੇ ਪਿੰਡਾਂ ਵਿਚ ਗਰੀਬ ਪਰਿਵਾਰਾਂ ਨੂੰ ਰਸਦ ਨਹੀਂ ਦਿੱਤੀ ਗਈ ਕਿਉਕਿ ਜੱਟ ਸਮਝਦੇ ਹਨਂ ਕਿ ਸ਼ਾਇਦ ਇਹ ਲੋਕ ਘਰੇ ਰਸਦ ਹੋਣ ਤੇ ਸਾਡਾ ਝੋਨਾ ਮਹਿੰਗਾ ਲਾਉਣਗੇ।

  • @parminderpalparminderpalka1192
    @parminderpalparminderpalka1192 Год назад +3

    ਬਹੁਤ ਵਧੀਆ ਸੰਸਕਾਰ ਨੇ ਬੇਟਾ ਕਾਸ ਸਾਡੀਆਂ ਸਾਰੀਆਂ ਭੈਣਾਂ ਤੇਰੇ ਵਰਗੀਆਂ ਹੋ ਜਾਣ।

  • @karandeepsingh1721
    @karandeepsingh1721 Год назад +6

    ਗੁਰਵੀਰ ਕੌਰ ਜੀ ਤੁਹਾਡੀ ਸੋਚ ਬਹੁਤ ਉੱਚੀ ਤੇ ਸੁੱਚੀ ਹੈ। ਤੁਹਾਡੀ ਇੰਟਰਵਿਊ ਦੇਖ ਕੇ ਬਹੁਤ ਵਧੀਆ ਲੱਗਾ। ਏਨਾ educated ਹੋਣ ਦੇ ਬਾਵਜੂਦ ਵੀ ਕੋਈ ਹੰਕਾਰ ਨਹੀਂ 👌👍💯🙏🙏

  • @harjitsingh7518
    @harjitsingh7518 Год назад +44

    ਅਸੀਂ ਮੂਲ ਨਾਲੋਂ ਟੁੱਟ ਕੇ 80%ਗੁਆ ਚੁੱਕੇ ਹਾਂ ਅਸੀ ਆਪਣਾ ਵਿਰਸਾ, ਆਪਣੇ ਪ੍ਰੀਵਾਰ, ਆਪਣਾ ਪਾਣੀ, ਆਪਣੀ ਜਮੀਨ ਦੀ ਤਾਕਤ,ਆਪਣਾ ਵਾਤਾਵਰਨ

  • @bsbeantsharma
    @bsbeantsharma Год назад +6

    ਬਹੁਤ ਚੰਗਾ ਲੱਗਿਆ ਇੰਟਰਵਿਊ ਸੁਣਕੇ, ਧੰਨਵਾਦ ਜੀ 🙏

  • @gurtejsingh1578
    @gurtejsingh1578 Год назад +5

    ਇਹ ਹੈ ਜੀ ਫਾਰਮ ਵਿਊ ਕੈਫੇ.....ਓਹ ਪਿੱਛੇ ਸੰਤ ਰਾਮ ਉਦਾਸੀ ਜੀ ਦੀ ਲਿਖਤ ਦੀ ਅਖਰਕਰੀ ਮੈਂ ਲਿਖੀ ਸੀ 😅😍

  • @SunilKumar-dj8pu
    @SunilKumar-dj8pu Год назад +9

    Simple Living _ High Thinking!!
    Huge Respect sister 👏👏

  • @gurpreetsinghkalyan1515
    @gurpreetsinghkalyan1515 Год назад +8

    ਬਹੁਤ ਧੰਨਵਾਦ ਭਾਈ ਬੀਬਾ ਜੀ

  • @pendukamkaj
    @pendukamkaj Год назад +6

    ਬਹੁਤ ਖੂਬ ਪ੍ਰੋਗਰਾਮ
    ਵੱਧ ਤੋਂ ਵੱਧ ਸ਼ੇਅਰ ਕਰੋ

  • @samav.
    @samav. Год назад +1

    ਬਹੁਤ ਵਧੀਆ ਸੋਚ ਦੇ ਮਾਲਕ ਨੇ ਪਿਆਰੇ ਭੈਣ ਜੀ , ਵਾਹਿਗੁਰੂ ਜੀ ਸਭ ਨੂੰ ਇਹ ਗੱਲਾਂ ਸਮਝ ਵਿੱਚ ਆਉਣ, ਵਾਹਿਗੁਰੂ ਜੀ ਸਭ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ।

  • @harleensaini2121
    @harleensaini2121 Год назад +2

    ਮੇਰੀ ਭੈਣ ਤੁਸੀਂ ਬਹੁਤ ਵਧੀਆ ਗੱਲਾਂ ਦੱਸੀਆਂ । ਤੁਹਾਡਾ ਬਹੁਤ ਸ਼ੁਕਰੀਆ ਮੈ ਬਹੁਤ ਕੁਝ ਨਵਾਂ ਪ੍ਰਾਪਤ ਕੀਤੀ ਧੰਨਵਾਦ ਮੇਰੀ ਭੈਣ ਪਰਮਾਤਮਾ ਤੁਹਾਨੂੰ ਸੁੱਖੀ ਰੱਖਣ।

  • @saabkaur2932
    @saabkaur2932 Год назад +5

    🙏 ਵਾਹਿਗੁਰੂ ਜੀ ਸਾਨੂੰ ਵੀ ਸਮੱਤ ਬਖਸ਼ਿਸ ਕਰਨ।

  • @uggar4098
    @uggar4098 Год назад +5

    ਬਹੁਤ ਵਧੀਆ ਗੁਰੂਆਂ ਆਪਣੇ ਭਗਤਾਂ ਨੇ ਸੋਚ ਉੱਚੀ ਬਹੁਤ ਵਧੀਆ ਇਹ ਵੀ ਪ੍ਰਮਾਣ ਜ਼ਰੂਰ ਦਿਆ ਕਰੋ। 😮 ਸੌੜੀ ਸੋਚ ਬਹੁਤ ਵਧੀਆ

  • @akashdeepsingh6751
    @akashdeepsingh6751 Год назад +13

    Beautiful thoughts 💭 by Dr.Gurveer Kaur, Thank you, You made my day, love from Surrey,Bc.

  • @BalwinderSingh-wq3oo
    @BalwinderSingh-wq3oo Год назад +2

    ਬਹੁਤ ਵਧੀਆ ਵਿਚਾਰ ਹਨ ।ਪ੍ਰੈਕਟੀਕਲ ਵਿਚਾਰ ਹਨ । 💯✔️

  • @thakursingh368
    @thakursingh368 11 месяцев назад

    ਬਹੁਤ ਵਧੀਆ ਤੇ ਪਾਏਦਾਰ ਗੱਲਬਾਤ ਗੁਰਵੀਰ ਜੀ..... ਤੇ ਮਨਜੀਤ ਵੀਰ

  • @jasveerchattha
    @jasveerchattha Год назад +5

    ਬਹੁਤ ਵਧੀਆ ਲੱਗਿਆ ਭੈਣ ਨੂੰ ਸੁਣ ਕੇ🙏

  • @jaswindershokar8098
    @jaswindershokar8098 Год назад +12

    Very timely discussion on the social, educational and environmental issues of Punjab. Another root cause of most of the problems being faced here is Punjabi masses being allergic to literature !!

  • @JagjitKaur-lw1ly
    @JagjitKaur-lw1ly Год назад +4

    ਬੇਟਾ ਬਹੁਤ ਵਧੀਆ ਸਮੇਂ ਦੀ ਲੋੜ ਧੰਨਵਾਦ ਜੀ

  • @jarnailsingh2279
    @jarnailsingh2279 Год назад +1

    ਬਹੁਤ ਵਧੀਆ ਪੇਸ਼ਕਸ਼ ਹੈ ਜੀ !
    ਬਹੁਤ ਕੁੱਝ ਆਪ ਜੀ ਨੇ ਨਵਾ ਤੇ ਨਰੋਆ ਪੇਸ਼ ਕੀਤਾ ਤੇ ਬਹੁਤ ਬਹੁਤ ਧੰਨਵਾਦ ਜੀ !

  • @satinderkaurbatth863
    @satinderkaurbatth863 Год назад +5

    feel proud to listen your views and guru sahib provided uniform.

  • @gk3359
    @gk3359 Год назад +2

    This girl is a gem for our country....
    She is enlightened being
    Me too, believe in same philosophy...
    Punjabiyan da bura haal hai ... Eh bas saamaan ikathha kari jaande ne... Baaki kuch ni

  • @ParminderKaur-zm4kw
    @ParminderKaur-zm4kw Год назад +17

    Eh sirf south di gl hi nahi, mein IIT jodhpur ch pdh Rahi aaa (PhD) , loka di ithe v same thinking aa.
    So conclusion is: IITs da apna environment hunda hai, log career and apne aape nu grow krn ch focus rkhde ne.

    • @user-ze2to
      @user-ze2to Год назад +7

      Great sister
      Rabb trakki bakshe
      Naam ਰੌਸ਼ਨ kryo ਸਿੱਖਾਂ ਦਾ
      Proud of you ji

    • @ParminderKaur-zm4kw
      @ParminderKaur-zm4kw Год назад +1

      @@user-ze2to waheguru kirpa krn ji

    • @devkuraiwala7573
      @devkuraiwala7573 Год назад

      ਬਹੁਤ ਵਧੀਆ @parminderkaur-zm4kw

    • @Kiranpal-Singh
      @Kiranpal-Singh Год назад

      ਤੁਹਾਡੀ ਦਲੀਲ ਵਾਜਬ ਹੈ !

  • @GurjitSingh-mu9si
    @GurjitSingh-mu9si Год назад

    ਬਹੁਤ ਹੀ ਪਿਆਰੀ ਧੀ ਵਾਹੇਗੁਰੂ ਚੜਦੀ ਕਲਾ ਬਕਸੇ

  • @Pendu_library
    @Pendu_library Год назад +14

    ਬਾ ਕਮਾਲ ਮਨਜੀਤ ਭਾਊ ਜੀ

  • @sandhusukhmeet
    @sandhusukhmeet Год назад +7

    Gurveer Kaur ji, you are a true sikhni . huge respect

  • @gurfirsingh9602
    @gurfirsingh9602 Год назад +2

    Simple living, high thinking, so good massage,,

  • @americanandpunjabilifevlog3951
    @americanandpunjabilifevlog3951 Год назад +11

    Love your thinking sister ji
    Waheguru ji Bless 🙏

  • @ManinderSingh-qc9db
    @ManinderSingh-qc9db Год назад +6

    ਮਨਜੀਤ ਬਾਈ 👌👌🌸

  • @jaswinderpaul9790
    @jaswinderpaul9790 Год назад +12

    Thanks for this excellent session 👍👍🙏🙏

  • @user-on9vv2ix3i
    @user-on9vv2ix3i 7 месяцев назад

    My lovely sister ji, you are great, I PROUD OF YOU. WAHEGURU JI KA KHALSA WAHEGURU JI KI FATEH 🙏

  • @sukhwindersinghsingh9217
    @sukhwindersinghsingh9217 Год назад

    ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ

  • @kiranbasuta5714
    @kiranbasuta5714 Год назад +2

    ਬਹੁਤ ਹੀ ਵਧੀਆ👍💯

  • @sharanjitkaur8127
    @sharanjitkaur8127 Год назад +3

    ਅਦਾਰਾ ਬੀ ਸੋਸਲ ਵਧਾਈ ਦਾ ਪਾਤਰ ਹੈ ਇਸ ਤਰ੍ਹਾ ਦੀਆ ਮੁਲਾਕਾਤਾ ਲਈ

  • @gurbindersingh5353
    @gurbindersingh5353 Год назад

    ਗੁਰਵੀਰ ਕੌਰ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਹਨ। ਧੀਏ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @Navdeepkaur-cv5ov
    @Navdeepkaur-cv5ov Год назад +1

    Bhut vdia … knowledgable interview with explantation 👍👍

  • @mohiniberi2269
    @mohiniberi2269 Год назад +2

    Beta ji jeundi raho tussi tuhanu Waheguru ji di bakashas hai jo tussi bahut wadhia kam kar rahe ho blissful you and your work. Blessyou.

  • @sukhjitkaur599
    @sukhjitkaur599 Год назад +4

    🙏ਬਹੁਤ ਵਧੀਆ ਵਿਚਾਰ ਜੀ।

  • @bachittargill8988
    @bachittargill8988 Год назад +9

    ਬੰਗਾਲ ਦੇ ਜਿਸ ਸਹਿਰ ਖੜਗਪੁਰ ਸਹਿਰ ਚ ਇਹ ਬੇਟੀ ਆਈ ਟੀ ਆਈ ਚ ਪੜੀ ਹੈ, ਸਰਦਾਰ ਗਿਆਨ ਸਿੰਘ ਸੋਹਨਪਾਲ ਪੰਜ ਵਾਰੀ ਖੜਗਪੁਰ ਸਹਿਰ ਦੇ ਐਮ ਐਲੇ ਏ ਰਹੇ ਪਰ ਸਕੂਟਰ ਤੋਂ ਵੱਧ ਕੁੱਝ ਨਹੀ ਖਰੀਦ ਸਕੇ।

  • @shagandeepsingh821
    @shagandeepsingh821 Год назад +1

    ਬਹੁਤ ਵਧੀਆ ਇੰਟਰਵਿਊ ਹੈ 😇💯

  • @Sahil_Dav
    @Sahil_Dav Год назад +4

    ਬਹੁਤ ਸੋਹਣੇ ਵਿਚਾਰ❤

  • @sharanjitkaur8127
    @sharanjitkaur8127 Год назад +3

    ਬਹੁਤ ਵਧੀਆ ਮੁਲਾਕਾਤ

  • @gurdevsinghseerha5974
    @gurdevsinghseerha5974 Год назад +1

    Nice views given by mam Gurveer kaur ji.

  • @surindernijjar7024
    @surindernijjar7024 Год назад +9

    Very nice interview ❤

  • @jorawarsingh1477
    @jorawarsingh1477 Год назад +1

    Very nice ji Waheguru ji maher karn ji 🙏

  • @lakhvirnagra9431
    @lakhvirnagra9431 Год назад +5

    So great
    Waheguru ji bless you Beta 🙏

  • @rajwinderkaur9417
    @rajwinderkaur9417 Год назад +1

    Bhut hi vdai soch beta ji . Waheguru ji sda mehr da hath rakhn tuhade te.

  • @rajasandhuchatha2201
    @rajasandhuchatha2201 Год назад +2

    Very good waheguru ji

  • @ManjitSingh-hq5wn
    @ManjitSingh-hq5wn Год назад +1

    ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਸਮੇਂ ਵਧ ਤੋਂ ਵਧ ਸਤਿਸੰਗ ਕਰਨ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਨਸ਼ਾ ਸਿਰਫ ਰੋਟੀ ਦਾ ਹੀ ਕਰਨਾ ਚਾਹੀਦਾ ਹੈ ਆਪਣੇ ਧਰਮ ਮੁਤਾਬਿਕ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰਨਾ ਜਾਂ ਸੁਣਨਾ ਚਾਹੀਦਾ ਹੈ ਆਪਣੇ ਬਚਿਆਂ ਦੇ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਆਪਣੇ ਘਰ ਮਨ ਸਰੀਰ ਨਸ਼ਾ ਰਹਿਤ ਕਰੋ ਆਖਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ

  • @tonysingh-ft9ki
    @tonysingh-ft9ki Год назад

    Dhan waheguru ji waheguru ji waheguru ji

  • @GulshanKumar-pl7pd
    @GulshanKumar-pl7pd Год назад

    ਵਾਹਿਗੁਰੂ ਜੀ ਇਸ ਬੇਟੀ ਤੇ ਮਿਹਰ ਕਰੇ।

  • @bharbhurkang1755
    @bharbhurkang1755 Год назад +2

    ਬਹੁਤ ਵਧੀਆ

  • @Navdeep_singh_01
    @Navdeep_singh_01 Год назад +3

    Great thinking....there is really great need of positive and sustainable transformations🙌🌻

  • @pargatbhutwadhiajimerapind7353

    ਬਿਲਕੁਲ ਸਹੀ ਹੈ ਜੀ ਜਿਆਦਾ ਵਿਸ਼ੇ ਹੋਣ ਕਾਰਨ ਪੰਜਬੀ ਬੱਚੇ ਪੰਜਬ ਵਿੱਚ ਪੜਦੇ ਪਰ ਹੈਰਾਨੀ ਇਹ ਹੈ ਕਿ ਬਹੁਤ ਜਾਣਿਆਂ ਨੂੰ ਪੰਜਬੀ ਹੀ ਪੜਨੀ ਲਿਖਣੀ ਨਹੀਂ ਆ ਰਹੀ

  • @tonysingh-ft9ki
    @tonysingh-ft9ki Год назад

    Dhan waheguru ji

  • @rpndrsng
    @rpndrsng Год назад

    Gurbir kaur ji proud u behadd vicharan wali gian tuhade kol, ਧੰਨਵਾਦ, ਬਹੁਤ ਵਧੀਆ ਵਿਚਾਰ 🙏🙏🙏

  • @amarjitsingh1946
    @amarjitsingh1946 Год назад +3

    ਵਾਹਿਗੁਰੂ ਜੀ 🙏🙏

  • @premhand6639
    @premhand6639 Год назад

    Very nice vedio.I like itvery much as I was also educated alike in schools and D.A.V. college (Lahore)Ambala city and from village in pb.near Ambala city.Graduated in 1962 from PU.Lived a simple life and got good job.

  • @khushbrar1282
    @khushbrar1282 Год назад

    ਬਹੁਤ ਵਧੀਆ ਵਿਚਾਰ 🙏🙏 ਧੰਨਵਾਦ 🙏🙏🙏🙏