ਸਰਤਾਜ ਦੇ ਗਾਏ ਜ਼ਫ਼ਰਨਾਮਾਹ ਦੀ ਪੜਤਾਲ || Zafarnamah || Satinder Sartaj || Dr. Udhoke ||

Поделиться
HTML-код
  • Опубликовано: 4 май 2020
  • ਜ਼ਫ਼ਰਨਾਮਹ
    ਪੰਜਾਬੀ ਸੱਭਿਆਚਾਰ ਨੂੰ ਪਰਨਾਏ ਗਾਇਕ ਡਾ:ਸਤਿੰਦਰ ਸਰਤਾਜ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਰਚਨਾ ਦਾ ਬਹੁਤ ਹੀ ਵਧੀਆ ਰੂਪ ਵਿੱਚ ਗਾਇਨ ਕੀਤਾ ਹੈ।ਦਸਮ ਗ੍ਰੰਥ (ਜਿਸ ਵਿੱਚ ਕਿ ਜ਼ਫ਼ਰਨਾਮਹ ਦਰਜ਼ ਹੈ) ਤੋਂ ਇਲਾਵਾ ਜ਼ਫ਼ਰਨਾਮਹ ਦੇ ਅਨੇਕਾਂ ਹੀ ਹੋਰ ਖਰੜੇ ਮਿਲਦੇ ਹਨ,ਜਿੰਨ੍ਹਾਂ ਦਾ ਮੂਲ ਫ਼ਾਰਸੀ ਹੋਣ ਕਰਕੇ ਉਹਨਾਂ ਦੇ ਗੁਰਮੁਖੀ ਲਿਪੀਆਂਤਰ ਵਿੱਚ ਬਹੁਤ ਹੀ ਭਿੰਨਤਾਵਾਂ ਹਨ ਅਤੇ ਕਿਸੇ ਵੀ ਲਿਖਾਰੀ ਵਲੋਂ ਲਿਖੇ ਜਾਂ ਕਿਸੇ ਵਲੋਂ ਗਾਏ ਜ਼ਫ਼ਰਨਾਮਹ ਵਿੱਚ ਅਸ਼ੁੱਧੀਆਂ ਨੂੰ ਬਿਆਨ ਕਰਨਾ ਕੋਈ ਔਖਾ ਕਾਰਜ ਨਹੀਂ ਹੈ ਕਿਉਂ ਕਿ ਕੋਈ ਵੀ ਖਰੜਾ ਇਕ ਦੂਸਰੇ ਨਾਲ ਮੇਲ ਨਹੀਂ ਖਾਂਦਾ ਹੈ।
    ਸਤਿੰਦਰ ਪਾਲ ਸਿੰਘ ਸਰਤਾਜ ਵਲੋਂ ਗਾਇਨ ਕੀਤੇ ਗਏ ਜ਼ਫ਼ਰਨਾਮਹ ਦਾ ਵਿਰੋਧ ਕਰਨ ਵਾਲੀ ਧਿਰ ਦੀ ਸਮੱਸਿਆ ਵੀ ਇਹੀ ਹੈ ਕਿ ਇਕ ਤਾਂ ਉਹਨਾਂ ਨੇ ਜ਼ਫ਼ਰਨਾਮਹ ਦੇ ਮੂਲ ਖਰੜਿਆਂ ਦਾ ਅਧਿਐਨ ਨਹੀਂ ਕੀਤਾ ਅਤੇ ਦੂਸਰਾ ਮੇਰੇ ਖਿਆਲ ਅਨੁਸਾਰ ਉਹਨਾਂ ਦੀ ਫ਼ਾਰਸੀ ਭਾਸ਼ਾ ਦੇ ਸਰੋਤਾਂ ਦਾ ਅਧਿਐਨ ਨਹੀਂ ਕੀਤਾ।
    ਇਸ ਵੀਡੀਓ ਰਾਹੀਂ ਸਤਿੰਦਰ ਸਰਤਾਜ ਵਲੋਂ ਗਾਇਨ ਕੀਤੇ ਗਏ ਜ਼ਫ਼ਰਨਾਮਾਹ ਦੀ ਸਰੋਤਾਂ ਅਧਾਰਿਤ ਪੜਤਾਲ ਕੀਤੀ ਗਈ ਅਤੇ ਦਰਸ਼ਕ ਅਤੇ ਸਰੋਤੇ ਆਪ ਫੈਸਲਾ ਲੈ ਸਕਦੇ ਹਨ ਕਿ ਉਸ ਵਲੋਂ ਗਾਇਆ ਜ਼ਫ਼ਰਨਾਮਾਹ ਉਚਾਰਣ ਅਤੇ ਲੇਖਣੀ ਦੇ ਨਜ਼ਰੀਏ ਤੋਂ ਦਰੁਸਤ ਹੈ ਜਾਂ ਫਿਰ ਉਸ ਵਿੱਚ ਕੋਈ ਖਾਮੀ ਹੈ।
    ਡਾ: ਸੁਖਪ੍ਰੀਤ ਸਿੰਘ ਉਦੋਕੇ

Комментарии •