ਸਾਦੇ ਲੰਗਰ ਦੀ ਰਿਪੋਰਟ ਕਰਦੇ ਸਮੇਂ ਆਇਆ ਬੰਦਾ ਫ਼ੇਰ ਵੇਖੋ ਜੋ ਬਣਿਆ | Fatehgarh Sahib | Langar | Satnam Singh

Поделиться
HTML-код
  • Опубликовано: 25 окт 2024

Комментарии • 2,4 тыс.

  • @armylover5546
    @armylover5546 Год назад +126

    ਜੀਭ ਦੇ ਸੁਆਦ ਲਈ ਹੋਰ ਦਿਨ ਬਹੁਤ ਨੇ ਪਰ ਇਹਨਾਂ ਦਿਨਾਂ ਵਿੱਚ ਬਿਲਕੁਲ ਸਾਦਾ ਲੰਗਰ ਛਕੋ 🙏🙏 ਬਲਕਿ ਘਰਾਂ ਚ ਵੀ ਇਹਨਾਂ ਦਿਨਾਂ ਵਿੱਚ ਬਿਲਕੁਲ ਸਾਦਾ ਭੋਜਨ ਬਣਨਾ ਚਾਹੀਦਾ 🙏🙏

  • @pirthipaulsinghsodhi6962
    @pirthipaulsinghsodhi6962 Год назад +227

    ਜੇ ਇਸ ਉਮਰ ਤੇ ਪਹੁੰਚ ਕੇ ਵੀ ਐਨੀ ਵੱਡੀ ਸ਼ਹੀਦੀ ਦੇ ਸਥਾਨ ਤੇ ਪਹੁੰਚ ਕੇ ਮਨ ਨਹੀਂ ਪਿੰਗਲਿਆਂ ਤੇ ਹੳਮੈ ਨਹੀਂ ਗਈ ਤਾਂ ਗੁਰੂ ਹੀ ਸੁਮੱਤ ਬਖਸ਼ੇ।

  • @sarabjitpaulsinghpanesar419
    @sarabjitpaulsinghpanesar419 Год назад +366

    ਰਿਪੋਰਟਰ ਵੀਰ ਦਾ ਬਹੁਤ ਬਹੁਤ ਧੰਨਵਾਦ. ਵਾਹਿਗੁਰੂ ਗੁਰਸਿੱਖੀ ਦੀ ਦਾਤ ਬਕਸ਼ੇ.

    • @amarjitsinghgogia1743
      @amarjitsinghgogia1743 Год назад +4

      Simple khanahi Gurughar shobhda hai Dal Parshada wartote khawo khawawo Wahegguruji Waheguruji 🙏🙏🌹🙏🙏

    • @amarjitsinghgogia1743
      @amarjitsinghgogia1743 Год назад +5

      Wrong wrong person Simple langer lao ji Sahibzaade de shahadetWaheguru 🙏🙏🌹🚩🚩🌹🙏🙏

    • @lakhvirgrewal
      @lakhvirgrewal Год назад +2

      Patar. Kar. Veer. G. ..... A. Koota. Banda. Ha. Saram. Ne

    • @lakhisidhu9881
      @lakhisidhu9881 Год назад

      SADA. La

  • @BalwinderSingh-qx4lj
    @BalwinderSingh-qx4lj Год назад +2

    ਇਹ ਤਾਂ ਬਹੁਤ ਹੀ ਦਰਦਨਾਕ ਅਣਹੋਣੀ ਉਦਾਸ, ਜ਼ਿੰਦਗੀ ਝੰਜੋੜਣ ਵਾਲੀ ਬਹੁਤ ਵਡੀ ਘਟਨਾ ਦੀ ਯਾਦ ਵਿੱਚ ਰੁਦਨ ਕਰਨ ਦਾ ਸਮਾਂ ਹੈ। ਇਥੇ ਅਜ ਤਾਂ ਅਜੇਹਾ ਸਮਾ ਹੁੰਦਾ ਹੈ ਕਿ ਲੰਗਰ ਨਾ ਵੀ ਛਕੀਏ। ਪਰ ਸਿਖਾਂ ਵਿਚ ਜ਼ਹਿਨੀ ਗਿਰਾਵਟ ਇੰਨੀ ਆ ਗਈ ਹੈ ਕਿ ਚੌਧਰ ਤੇ ਹਉਮੈ ਕਾਰਨ ਸਿੱਖ ਅਸੂਲਾਂ ਤੇ ਸਮਾਜੀ ਕਦਰਾਂ ਕੀਮਤਾਂ ਨੂੰ ਸੂਲੀ ਟੰਗ ਦਿੱਤਾ ਹੈ। ਸਿੱਖ ਕੌਮ ਸ਼ਰਮ ਦੀ ਹੱਦ ਤੱਕ ਨਿਘਰ ਗਈ ਹੈ ਜੋਂ ਪਸ਼ੂਆਂ ਵਾਂਗ ਜੀਭ ਦੇ ਸੁਆਦ ਖਾਤਰ ਵਕਤ ਦੀ ਨਜਾਕਤ ਦਾ ਵੀ ਮਜ਼ਾਕ ਉਡਾ ਦਿੰਦੀ ਹੈ।ਹਰ ਪਿੰਡ ਸ਼ਹਿਰ ਇਹ ਹੀ ਹਾਲ ਹੈ। ਪੱਤਰਕਾਰ ਦੇ ਸੰਘਰਸ਼ ਨੂੰ ਸਲਾਮ।

  • @nirmalkaur2060
    @nirmalkaur2060 Год назад +55

    ਅਗਲੇ ਸਾਲ ਸ਼ਹੀਦੀ ਦਿਹਾੜਿਆਂ ਤੇ ਪੰਜਾਬ ਸਰਕਾਰ ਨੂੰ ਸਾਰੇ ਪੰਜਾਬ ਵਿੱਚ ਸ਼ਰਾਬ ਦੇ ਠੇਕੇ ਬੰਦ ਰੱਖਣ ਦਾ ਐਲਾਨ ਕਰਨਾ ਚਾਹੀਦਾ ਹੈ

  • @jbmclothesstore9128
    @jbmclothesstore9128 Год назад +313

    ਗੁਰੂ ਦਾ ਲੰਗਰ ਸਾਦਾ ਹੋਣਾ ਚਾਹੀਦਾ

    • @gurmejsingh5544
      @gurmejsingh5544 Год назад +8

      ਖਾਲਸਾ ਜੀ ਗੁਰੂ ਕਾ ਲੰਗਰ ਸਾਦਾ ਹੋਣਾ ਚਾਹੀਦਾ ਜੀ

    • @hardeepkaurdhothar2731
      @hardeepkaurdhothar2731 Год назад +2

      Sada langar hona chahida🙏🙏

  • @DavinderSingh-rn8zk
    @DavinderSingh-rn8zk Год назад +55

    ਅਪਣੇ ਬੱਚੇ ਦੇ ਕੰਡਾ ਵੀ ਚੁੱਭ ਜਾਵੇ ਤਾਂ ਦੁੱਖ ਹੁੰਦਾ ਹੈ ਏਹ ਬੰਦੇ ਨੂੰ ਅਕਲ ਕਰਨੀ ਚਾਹੀਦੀ ਹੈ। ਗੁਰੂ ਸਾਹਿਬ ਦੇ ਬੱਚਿਆ ਨੇ ਸਾਡੇ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਹੈ

  • @anmoldhaliwal4458
    @anmoldhaliwal4458 Год назад +90

    🙏 ਵੀਰ ਇਹ ਬੰਦਾ ਇਥੈ ਨਮਸਤਕ ਹੋਣ ਨਹੀ ਖਾਣ ਆਇਆ ਵੀਰ ਜੀ। 🙏

  • @MandeepSingh-gu7si
    @MandeepSingh-gu7si Год назад +8

    ਪੱਤਰਕਾਰ ਵੀਰ ਨੂੰ ਸਲਾਮ ਆ🙏 ਕਿੰਨਾਂ ਹੰਕਾਰ ਆ ਬੰਦੇ ਨੂੰ ਰੱਬਾਂ ਬਚਾਈ ਐਸੇ ਲੋਕਾਂ ਤੋਂ🙏ਵਾਹਿਗੁਰੂ ਜੀ

  • @sukhdevsingh124
    @sukhdevsingh124 Год назад +4

    ਵੀਰ ਜੀ ਅਸੀਂ ਸਿਰਫ ਲੰਗਰਾਂ ਤੱਕ ਹੀ ਸੀਮਤ ਰਹਿ ਗਏ ਆ ਜਦੋਂ ਕਿਸੇ ਦੇ ਘਰ ਮੌਤ ਹੋਈ ਹੋਵੇ ਕਿਸੇ ਦਾ ਪਕੌੜੇ ਸਮੋਸੇ ਤੇ ਰਸਗੁੱਲੇ ਖਾਣ ਨੂੰ ਜੀ ਨੀ ਕਰਦਾ ਹੱਥ ਜੋੜ ਕੇ ਬੇਨਤੀ ਹੈ ਕਿ ਵੀਰ ਜੀ ਸਾਦਾ ਲੰਗਰ ਲਗਾਓ ਇਹ ਤਾ ਬੇਅਕਲਾਂ ਕੋਈ ਗ਼ਰੀਬ ਹੋਵੇ ਜਾਂ ਅਮੀਰ ਹੋਵੇ ਸਭ ਨੂੰ ਹੱਥ ਜੋੜ ਕੇ ਬੇਨਤੀ ਕੇ ਸਾਦਾ ਲੰਗਰ ਲਗਾਓ ਜੀ ਇਹ ਪਾਗ਼ਲ ਲੱਗਦਾ ਏ ਮੈਨੂੰ

  • @Khabar295
    @Khabar295 Год назад +211

    ਰੱਬ ਨਾਂ ਕਰੇ ਤੇਰੇ ਘਰ ਕੋਈ ਬਿਫਤਾ ਪਵੇ ਫੇਰ ਖ਼ਵਾਈ ਮਿੱਠੇ ਪਕਵਾਨ ਕਿਸੇ ਦਾ ਟਿਡ ਨੀ ਦੁਖੁ

  • @GurpreetShankar
    @GurpreetShankar Год назад +189

    ਰਿਪੋਰਟਰ ਵੀਰ ਜੀ ਤੁਹਾਡੀ ਸੋਚ ਨੂੰ ਸਲਾਮ👏👏

  • @parminderkaur9736
    @parminderkaur9736 Год назад +305

    ਕਾਸ਼! ਉਮਰ ਦੇ ਨਾਲ ਹੀ ਸਿਆਣਪ ਆ ਜਾਂਦੀ। ਵਾਹਿਗੁਰੂ ਜੀ ਸੁਮੱਤ ਬਖਸ਼ਣ ਭੁੱਲੇ ਭਟਕੇ ਜੀਵਾਂ ਨੂੰ।

    • @sukhchainvirk3856
      @sukhchainvirk3856 Год назад +10

      ਇਹ ਬੰਦਾ ਲਾਹਨਤੀ ਹੈ ਜੋ ਮਾੜਾ ਬੋਲ ਰਿਹਾ ਸਾਦਾ ਲੰਗਰ ਦੀ ਸੇਵਾ ਹੋਣੀ ਚਹਿਦੀ ਹੈ

    • @balvirsingh2704
      @balvirsingh2704 Год назад +5

      Rasgule wala galt bhai hai Eni wadi sahdi

    • @luckystonesforyou2276
      @luckystonesforyou2276 Год назад +4

      Veer ji misunderstanding lagdi ji
      And some people have ego 🙄 😒 problems and killa in there neck that's why he cannot want to go down from his statement

    • @sukhjiwansingh7627
      @sukhjiwansingh7627 Год назад +3

      @@luckystonesforyou2276 neck ch killa 🤣🤣 good it's true

    • @Ranjot.
      @Ranjot. Год назад +6

      ਸਾਦਾ ਹੀ ਲੰਗਰ ਲਾਉ ਜੀ

  • @kulbirgills1193
    @kulbirgills1193 Год назад +13

    ਬਹੁਤ ਦਿਲ ਦੁਖੀ ਹੋਇਆ ਜੀ ਸਾਹਿਬਜਾਦਿਆਂ ਦੀ ਕੁਰਬਾਨੀ ਨੂੰ ਮੁੱਖ ਰੱਖਣਾ ਚਾਹੀਦਾ

  • @gurmitsingh7537
    @gurmitsingh7537 Год назад

    ਗੁਰੂ ਘਰ ਦੇ ਲੰਗਰ ਦਾ ਸਿਧਾਂਤ ਤਾਂ ਇਹ ਹੈ ਕਿ ਗੁਰੂ ਦੇ ਦਰਸ਼ਨ ਕਰਨ ਆਇਆ ਕੋਈ ਵੀ ਸ਼ਰਧਾਲੂ ਭੁੱਖਾ ਨਾ ਜਾਵੇ, ਸੋ ਲੰਗਰ ਤਾਂ ਸੰਗਤ ਜੀਉ ਸਾਦਾ ਹੀ ਸ਼ੋਭਾ ਦਿੰਦਾ ਹੈ ਜੀ।

  • @punjabi9823
    @punjabi9823 Год назад +433

    ਸਿਆਣਾ ਬਿਆਣਾ ਦੋਖੀ ਬਣ ਰਿਹਾ ਜੀਭ ਦੇ ਸੁਆਦ ਲਈ, ਵਾਹਿਗੁਰੂ ਸਮੱਤ ਬਖਸ਼ੇ, ਘੋਰ ਕਲਯੁੱਗ ਦਾ ਪਹਿਰਾ 🙏🏻 ਗੱਲ ਕੋਈ ਰਹੀ ਨਹੀਂ ਕਹਿਣ ਨੂੰ ।
    ਪੱਤਰਕਾਰ ਵੀਰ ਨੂੰ ਪਿਆਰ 🙏🏻

    • @jaggi437
      @jaggi437 Год назад +1

      Waheguru tuhanu v maat smaat bakshe sikh saame de naal chal da hai lakin tuhade warge Mahapursha ne shera de kaum nu daal peen te laga dita us bai ne saahi kiha jo gareeb nahi afford kar sakda oh kha k jaave sikhi vich shaheedi te koi khushi saab ek barabar ne saab Raab de din ne

    • @SandeepSingh-zt2ju
      @SandeepSingh-zt2ju Год назад

      ਵੀਰੇ ਇਹਨੂੰ ਸਿਆਣਾ ਕੋਣ ਕਿਹ ਸਕਦਾ ਇਹ ਇਕ ਨੰਬਰ ਦਾ ਸੂਰਾ ਬੰਦਾ , ਲੱਗਦਾ ਮੈਨੂੰ ਤਾਂ ਇਹ ਨੂੰ ਤਾਂ ਖਾਣ ਸੂਰਾ ਹੀ ਕਿਹਾ ਜਾਂਦਾ ,

    • @milanpreetkaur6866
      @milanpreetkaur6866 Год назад +9

      Hor v bathere langar lgde poore saal ch ,, agar shaheedi dihare ch na v khada jyada koi frk ni penda ,, daal roti nal tidd bhar janda .

    • @SURJITSINGH-oi6cq
      @SURJITSINGH-oi6cq Год назад +6

      @@jaggi437 waheguru Ji is Murkh nu Samat bakse

    • @Manindersingh-yc2xw
      @Manindersingh-yc2xw Год назад

      Jaggi ----- Asha brother chl mai tere toh ik gul pushda k tu v Sikh kehna apne aap nu ----- Rabb na kare kul nu tere ghar vich tere bachiya naal koi anhoni ho jave te Tere gwandi ( neighbor ) de ghar de ghar party hove ,,,, dj lgge ,,,, sweet rasgulle - gulab jamun banan ta ki fir v Tera ehi jwab hovega k loka nu daal Peen wala bna dita ----

  • @JaskaranSingh-lb8sd
    @JaskaranSingh-lb8sd Год назад +92

    ਵੀਰ ਸਾਦਾ ਲੰਗਰ ਹੀ ਲੱਗਣਾ ਚਾਹੀਦਾ ਆ।
    ਇਨਾ ਦਿਨਾਂ ਤੋਂ ਬਿਨਾ ਸਾਰਾ ਸਾਲ ਪਿਆ ਆ ਭਾਂਤ ਭਾਂਤ ਦੇ ਲੰਗਰ ਲਾਉਣ ਨੂੰ।

  • @sonubabbar96
    @sonubabbar96 Год назад +105

    ਜਿਹੜੇ ਲੋਕ ਕਈ ਵਾਰ ਮਿਸਾਲ ਦੇਂਦੇ ਨੇ ਕਿ ਚਿੱਟੀ ਦਾੜ੍ਹੀ ਵਾਲਾ ਬੰਦਾ ਸਿਆਣੀ ਗੱਲ ਕਰਦਾ ਹੈ ਉਹਨਾਂ ਨੂੰ ਇਸ ਹੰਕਾਰੇ ਹੋਏ ਬੰਦੇ ਦੀ ਵੀਡਿਉ ਦਿਖਾਈ ਜਾਵੇ 🙏🙏🙏

  • @JaswantSingh-sw9qi
    @JaswantSingh-sw9qi Год назад +1

    ਇਸ ਵੀਰ ਨੂੰ ਚਾਹੀਦਾ ਹੈ ਕਿ ਗਰੀਬ ਬਸਤੀਆਂ ਵਿੱਚ ਜਾ ਕੇ। ਪੋਹ ਮਹੀਨੇ ਤੋਂ ਇਲਾਵਾ ਜੋ ਮਰਜੀ ਦਾ ਪਕਵਾਨ ਖਲਾਵੇ।

  • @gurjeetchakkal9808
    @gurjeetchakkal9808 Год назад +8

    ਆਪਾਂ ਨੂੰ ਸੋਗ ਦੇ ਦਿਨਾਂ ਵਿੱਚ ਘਰ ਵਿੱਚ ਵੀ ਮੀਠੀ ਪਦਾਰਥ ਨਹੀਂ ਬਣਾਈ ਦੀ ਇਸ ਵੀਰ ਨੂੰ ਸਮਰਥਾਂ ਵੱਖਸੇ ਜੀ

  • @9xpendu
    @9xpendu Год назад +30

    ਵੀਰ ਤੁਹਾਡੀ repoter ਕਰਦੇ ਹੋਏ ਲੋਕਾਂ ਦਾ ਦਿਲ ਜਿੱਤ ਲਿਆ 🙏🏼
    ਏਸੇ ਤਰ੍ਹਾਂ ਥਲੀ ਸਾਬ ਵੀ ਰੇਪੋਟਰ ਵਧੀਆ ਕਰਦਾ ਸੀ
    ਵਾਹਿਗੁਰੂ ਚੜਦੀਕਲਾ ਬਖਸ਼ੇ

  • @Jijuhindistory01
    @Jijuhindistory01 Год назад +23

    ਗੁਰੂ ਸਾਹਿਬ ਇਹੋ ਜਿਹੀ ਸੋਚ ਰੱਖਣ ਵਾਲੇ ਨੂੰ ਸੰਮਤ ਬਖੱਸਣ ਇਸ ਦਾ ਕਸੂਰ ਨਹੀਂ ਇਸ ਦੇ ਕਰਮ ਹੀ ਇਹੋ ਜਿਹੇ ਆ🙏

  • @bhaimohindersingh7839
    @bhaimohindersingh7839 Год назад +217

    ਪੱਤਰਕਾਰ ਵੀਰ ਦੇ ਸ਼ਾਬਾਸ਼ ਜਿਸਨੇ ਮੂਰਖ ਆਦਮੀ ਨੂੰ ਮੂੰਹ ਤੇ ਵੱਡੀ ਗੱਲ ਕਹਿ ਦਿੱਤੀ ਪਰ ਬੇਸ਼ਰਮ ਕਿਸੇ ਥਾਂ ਮੰਨਣ ਵਿੱਚ ਹੀ ਨਹੀਂ ਆ ਰਿਹਾ।ਹੁਣ ਕੀ ਕਹੀਏ।ਚਲੋ ਵਾਹਿਗੁਰੂ ਇਸਨੂੰ ਐਸੀ ਸੱਟ ਨਾਂ ਲਾਏ। ਹੋਰ ਕੀ ਲਿਖੀਏ।😭😭😭😭😭😭😭

    • @jasbirsinghpamar1787
      @jasbirsinghpamar1787 Год назад +5

      Veerji khanwale di interview karo.

    • @gurindersingh1119
      @gurindersingh1119 Год назад +1

      🙏 waheguru ji 🙏 waheguru ji 🙏🙏

    • @SK-io4gd
      @SK-io4gd Год назад +1

      Veero gall na vadhao,pyar naal samjha do ki eh mauke gami ie Shahibzadeyan di shaheedi da hai es lai sada langar hi theek hai. Umeed hai agli baar apni bhull sudhar lainge

    • @KashmirSingh-tz5bv
      @KashmirSingh-tz5bv Год назад

      ਇਹੋ ਜਿਹੇ ਮੂਰਖਾ ਦੀ ਛਿੱਤਰ ਪਰੇਡ ਹੋਣੀ ਚਾਹੀਦੀ ਹੈ ਜੀ

  • @baggacheema5673
    @baggacheema5673 Год назад +7

    Good job 🙏🙏
    ਰਸਗੁੱਲੇ ਵਾਲਾ ਮਨਮੱਤੀ ਆ ਬਾਈ ਜੀ

  • @decentbutdevil989
    @decentbutdevil989 Год назад

    ਇਹਨਾਂ ਹੰਕਾਰੇ ਹੋਏ ਲੋਕਾਂ ਦੀ ਸੋਚ ਸਿਰਫ ਰਸਗੁੱਲੇ/ਗੁਲਾਬਜਾਮਣਾ ਤੱਕ ਹੀ ਸੀਮਤ ਆ.
    ਖਾਣ ਤੋਂ ਤੇ ਦਿਖਾਉਣ ਤੋਂ ਇਲਾਵਾ ਇਹਨਾਂ ਦੀ ਸੋਚ ਹੋਰ ਕਿਸੇ ਪਾਸੇ ਨੀ ਜਾਂਦੀ.
    ਰੱਬ ਨਾ ਕਰੇ ਕਦੇ ਇਸਦੇ ਘਰੇ ਕਿਸੇ ਨੌਜਵਾਨ ਦੀ ਮੌਤ ਹੋ ਜਾਵੇ ਫੇਰ ਇਸ ਨੂੰ ਮਿਲਣਾ ਜਰੂਰ ਚਾਹੂੰਗਾ ਮੈਂ ਤੇ ਦੇਖਣਾ ਚਾਹਾਂਗਾ ਇਹ ਉਦੋਂ ਵੀ ਭਾਂਤ ਭਾਂਤ ਦੇ ਪਕਵਾਨਾ ਦਾ ਲੰਗਰ ਲਾਉਂਦਾ ਆ ਜਾਂ ਨਹੀਂ....

  • @JASSIERAI01
    @JASSIERAI01 Год назад +31

    ਸਾਦਾ ਲੰਗਰ ਹੋਣਾ ਚਾਹੀਦਾ ਹੈ 🙏🏻 ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ 🙏🏻

  • @jogindersingh3745
    @jogindersingh3745 Год назад +52

    ਪੱਤਰਕਾਰ ਵੀਰ ਨੂੰ ਏਦਾਂ ਹੀ ਸੱਚ ਬੋਲਣ ਦੀ ਗੁਰੂ ਬਖਸ਼ਿਸ਼ ਕਰੇ ਤੇ ਇਹੋ ਜਿਹੇ ਲੋਕਾਂ ਨੂੰ ਵਾਹਿਗੁਰੂ ਸੁਮਤ ਬਖਸੇ🙏🙏

  • @Amritpalsingh-ki3jo
    @Amritpalsingh-ki3jo Год назад +43

    ਵਾਹਿਗੁਰੂ ਜੀ ਅਸੀ ਪਰਦੇਸਾਂ ਵਿੱਚ ਹਾਂ ਸਹਿਬਜਾਦਿਆਂ ਦੀ ਸ਼ਹਾਦਤ ਬਾਰੇ ਸੋਚਦੇ ਹਾਂ ਤੇ ਅੱਖਾਂ ਵਿੱਚ ਹੰਝੂ ਆ ਜਾਂਦੇ ਆ ਪਰ ਏ ਮੂਰਖ ਲੋਕ ਉਹਨਾਂ ਦੀ ਸ਼ਹਾਦਤ ਤੇ ਵੀ ਜਸ਼ਨ ਮਨਾ ਰਹੇ ਨੇ ਵਾਹਿਗੁਰੂ ਮੇਹਰ ਕਰਨ ਇਨ੍ਹਾਂ ਮਨ ਮੂਰਖਾਂ ਤੇ 🙏🙏🙏🙏🙏🙏

  • @sarbjithero1308
    @sarbjithero1308 Год назад

    ਵੀਰ ਸਤਨਾਮ ਸਿੰਘ ਜੀ ਇਹ ਕੁੱਝ ਕੇ ਲੋਕ ਨੇ ਜੋ ਸਵਾਦ ਲੈਣ ਲਈ ਆਉਂਦੇ ਹਨ

  • @hardialsingh5972
    @hardialsingh5972 Год назад

    ਅੰਮ੍ਰਿਤਪਾਲ ਸਿੰਘ ਨਾਲ ਇਸਦੀ ਮੁਲਾਕਾਤ ਕਰਵਾਉ

  • @simeranbrar
    @simeranbrar Год назад +190

    ਇਹ ਪੋਹ ਦਾ ਸਾਰਾ ਮਹੀਨਾ ਹੀ ਮਨ ਬਹੁਤ ਦੁਖੀ ਹੁੰਦਾ ਏ ਜੀ! ਰੋਜ਼ ਉਸ ਮੰਜ਼ਰ ਨੂੰ ਮਹਿਸੂਸ ਕਰ ਕੇ ਦਿਨ ਵਿੱਚ ਕ਼ਈ ਵਾਰ ਰੋਈ ਦਾ ਏ ਜੀ! ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਕੁਰਬਾਨੀ ਅੱਗੇ ਸਿਰ ਝੁਕਦਾ ਏ ਜੀ! ਇਹ ਦੁੱਖ ਦੀ ਘੜੀ ਏ ਜੀ!ਖੁਸ਼ੀਆਂ ਦੀ ਨਹੀਂ, ਜੋ ਸੱਤ ਪਕਵਾਨ ਸੰਗਤਾਂ ਨੂੰ ਖਵਾਏ ਜਾਣ!obviously ਸਾਦਾ ਲੰਗਰ ਦਾਲ ਫੁਲਕਾ ਹੀ ਹੋਣਾ ਚਾਹੀਦਾ ਏ! ਗੁਲਾਬ ਜਾਮੁਨਾ ਖਵਾਉਣ ਵਾਲੇ ਨੂੰ ਵਾਹਿਗੁਰੂ ਜੀ ਸਮੱਤ ਬਖਸ਼ਣ🙏

  • @rickybains1665
    @rickybains1665 Год назад +127

    ਵਾਹਿਗੁਰੂ ਜੀ ਏਹੋ ਜਿਹੇ ਬੰਦਿਆਂ ਨੂੰ ਸੁਮੱਤ ਬਖਸ਼ਣ ਪੱਤਰਕਾਰ ਵੀਰ ਜੀ ਬਹੁਤ ਵਧੀਆ ਸੁਨੇਹਾ ਜੀ ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ,

  • @balwindersaini479
    @balwindersaini479 Год назад +92

    ਵਾਹਿਗੁਰੂ ਜੀ ਸਾਹਿਬਜਾਦਿਅਾ ਦਾ ਸਾਹੀਦੀ ਸਮਾਗਮ ਹੈ ੲਿਸ ਵਿਚ. ਸਾਦਾ. ਦਾਲ ਫੁੱਲਕਾ ਹੀ ਹੋਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ

  • @simranghuman5289
    @simranghuman5289 Год назад +1

    ਜਿਹੜਾ ਇਨਸਾਨ ਇਸ ਤਰ੍ਹਾਂ ਦੀ ਗੱਲ ਕਰਦੇ ਉਹ ਬੇਹੱਦ ਪਾਗ਼ਲ ਹੈ ਇਹੋ ਜਿਹੇ ਲੋਕਾਂ ਨਾਲ ਗੱਲਬਾਤ ਨਹੀਂ ਕਰਨੀ ਚਾਹੀਦੀ ਵੀਰ ਜੀ ਤੁਸੀਂ ਬਹੁਤ ਵਧੀਆ ਫਰਜ਼ ਨਿਭਾਇਆ ਹੈ ਧੰਨਵਾਦ ਜੀ

  • @ManjitKaur-yz6oj
    @ManjitKaur-yz6oj Год назад

    ਇਹ ਤਾਂ ਬਿਲਕੁਲ ਬੇਵਕੂਫ ਬੰਦਾ ਹੈ ਜਿਸ ਨੂੰ ਇਹ ਨਹੀਂ ਪਤਾ ਕੀ ਅੱਜ ਕਿਹੜੇ ਦਿਨ ਚੱਲ ਰਹੇ ਹਨ ਮਿਠਿਆਈਆਂ ਤਾਂ ਫਿਰ ਵੀ ਖੁਆ ਸਕਦੇ ਹਾਂ ਇਹ ਦਿਨ ਤਾਂ ਸ਼ਹੀਦੀਆਂ ਦੇ ਦਿਨ ਚੱਲ ਰਹੇ ਹਨ ਇੰਨੀ ਆਕੜ ਨਹੀਂ ਦਿਖਾਉਣੀ ਚਾਹੀਦੀ ਗੁਰੂ ਘਰ ਵਿੱਚ ਤਾਂ ਨੀਵੇਂ ਹੋ ਕੇ ਚਲਣਾਂ ਚਾਹੀਦਾ ਹੈ

  • @jatindersinghkahlon3330
    @jatindersinghkahlon3330 Год назад +55

    ਬਿਲ ਕੁਲ ਵੀਰ ਜੀ ਦਾਲ ਰੋਟੀ ਦਾ ਲੰਗਰ ਚਾਹੀਦਾ ਹੈ ਹੋਰ ਕੁਝ ਵੀ ਨਹੀਂ

  • @binder6601
    @binder6601 Год назад +92

    ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ 🙏

  • @Balbirsinghusa
    @Balbirsinghusa Год назад +7

    ਹਰ ਜੀਵ ਦੇ ਹੰਝੂ ਵਹਿ ਜਾਂਦੇ ਆ ਸਾਹਿਜਾਦਿਆਂ ਦੇ ਤਸ਼ੱਦਦ ਦੀ ਕਹਾਣੀ ਸੁਣਕੇ ਤੇ ਇਹਨਾ ਨੂੰ ਰਸਗੁੱਲੇ ਸੁੱਝਦੇ

  • @KuldeepSingh-vv6dm
    @KuldeepSingh-vv6dm Год назад +3

    ਪੱਤਰਕਾਰ ਵੀਰ ਸਹੀ ਕਿਹ ਰਿਹਾ ਹੈ ਗੁਰੂ ਕਾ ਲੰਗਰ ਸਾਦਾ ਹੀ ਚਾਹੀਦਾ ਹੈ

  • @pawandipsingh3315
    @pawandipsingh3315 Год назад +18

    ਇਹਨਾਂ ਦਿਨਾਂ ਚ ਬਹੁਤ ਮਨ ਨੂੰ ਕੰਟਰੋਲ ਕਰਕੇ ਕਥਾ ਸੁਣਦੇ ਆ ਕਈ ਵਾਰੀ ਤਾਂ ਪੂਰੀ ਸੁਣ ਹੀ ਨਈ ਹੁੰਦੀ ਮਨ ਇਹਨਾਂ ਭਰ ਆਉਂਦਾ ਏ ਇਸ ਭਾਈ ਸਾਹਿਬ ਨੇ ਲੰਗਰ ਚ ਸੱਬ ਸਵੀਟਸ ਵਰਤਣ ਲਈ ਕਿਹਾ ਏ ਵੀਰ ਜੀ ਸਿਆਣਿਆ ਦੀ ਇੱਕ ਕਹਾਵਤ ਏ ਕੇ ਮਲਾਹ ਦੇ ਕੁਜ਼ੇ ਚ ਪਾਣੀ ਨਈ ਹੁੰਦਾ ਇਹ ਇਸ ਮਹਾਨ ਧਰਤੀ ਤੇ ਰਹਿ ਕੇ ਵੀ ਮਨ ਨੂੰ ਨਈ ਸਮਜਾ ਸਕਿਆ ਇਸ ਤੋਂ ਮਾੜੀ ਗੱਲ ਇਹਨਾਂ ਲਈ ਹੋਰ ਕੀ ਹੋ ਸਕਦੀ ਏ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫ਼ਤਹਿ ਸਿੰਘ ਜੀ ਇਹਨਾਂ ਤੇ ਮੇਹਰ ਕਰਨ ਤੇ ਮੇਰੇ ਵਰਗੇ ਪਾਪੀ ਇਨਸਾਨ ਨੂੰ ਆਪਣੇ ਚਰਨਾਂ ਨਾਲ ਜੋੜਣ 🙏🙏

    • @harinderkaur859
      @harinderkaur859 Год назад

      Waheguru ji ka khalsa Waheguru ji ki fatthy veer ji Billkull sahi kah rhe ho ji. Veer ji oh te koi paapi mnn hi hovega jehda dill darad naal bharrya na hove dill ene dukhi han…😒😭

  • @entertainmentworld9133
    @entertainmentworld9133 Год назад +75

    ਜੇ ਸਿੰਘ ਰੋਕਣ ਤੇ ਆ ਗਏ ਤਾ ਰੋਕ ਵੀ ਦੇਣਗੇ ਇਸ ਨੂੰ

    • @NarinderSingh-gl7lo
      @NarinderSingh-gl7lo Год назад +2

      ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਦਾ ਰਾਖਾ ਵਾਹਿਗੁਰੂ

  • @HarminderSingh-uw3zp
    @HarminderSingh-uw3zp Год назад +145

    ਇਸ ਬੰਦੇ ਦੇ ਜੁੱਤੀ ਫੇਰੋ ਜੀ

    • @BalwinderKaur-mu9zb
      @BalwinderKaur-mu9zb Год назад +1

      ਸਹੀ ਗੱਲ ਐ

    • @bhullarpp
      @bhullarpp Год назад +7

      ਵੀਰ ਜੀ ਇਸਨੂੰ ਵਾਹਿਗੁਰੂ ਜੀ ਨੇ ਮੱਤ ਹੀ ਏਨੀ ਕੁ ਹੀ ਬਖਸੀ ਹੈ ,ਵਾਹਿਗੁਰੂ ਸਮੱਤ ਬਖਸ਼ਣ ਬਾਕੀ ਸੰਗਤ ਨੂੰ ਵੀ ਸਾਦਾ ਲੰਗਰ ਛਕਣਾ ਚਾਹੀਦਾ ਹੈ ਜੀ

    • @RajKumar-ll7tx
      @RajKumar-ll7tx Год назад

      @@BalwinderKaur-mu9zblu

    • @ajayverma3708
      @ajayverma3708 Год назад +5

      Juti nehi veer ji ..dang ferni chahidiaa

    • @DaljeetSingh-mu2mq
      @DaljeetSingh-mu2mq Год назад +1

      Sirf langar tk hi simit ho gye asi agr ehi pesa greeb di education vaste lg jave ta kine hi IPS ias BN Jan bus ek system nu change krn di lod h langar sirf ek hi jga hove uh v jrrurat de according baki nhi

  • @armylover5546
    @armylover5546 Год назад +30

    ਬੁੱਧੀ ਬਖਸ਼ੋ ਪਰਮਾਤਮਾ ਸਭ ਨੂੰ... ਚੰਗਾ ਭਲਾ ਲੱਗਦਾ ਦੇਖਣ ਨੂੰ ਪਰ ਅਕਲ ਕਿੱਥੇ ਗਈ 😌😌

  • @BalwantSingh-js9nw
    @BalwantSingh-js9nw Год назад +10

    ਸਾਦਾ ਭੋਜਨ ਹੋਣਾ ਚਾਹੀਦਾ ਹੈ। ਜੋ ਲੋਕ ਨਹੀਂ ਸਮਜ ਦੇ ਕਿਰਪਾ ਕਰਕੇ ਉਨ੍ਹਾਂ ਨੂੰ ਪਿਆਰ ਨਾਲ ਸਮਜਾਓ 🙏

  • @surjitmander5498
    @surjitmander5498 Год назад +6

    ਵਾਹਿਗੁਰੂ ਜੀ ਲੰਗਰ ਸਾਦਾ ਹੀ ਹੋਣਾ ਚਾਹੀਦਾ ਹੈ 🙏🏻🙏🏻

  • @karan_v96
    @karan_v96 Год назад +92

    ਮੂਰਖ ਨਾਲ ਨਾ ਲੁਝੀਏ! ਵਾਹਿਗੁਰੂ ਸਮੱਤ ਬਖਸ਼ੇ

  • @amarjeetkaur8381
    @amarjeetkaur8381 Год назад +177

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ। ਸਿੱਖ ਨੂੰ ਹਰ ਵੇਲੇ ਸੁਚੇਤ ਹੋਣ ਦੀ ਲੋੜ ਹੈ।

    • @luckystonesforyou2276
      @luckystonesforyou2276 Год назад +4

      Wright always alert khalsa

    • @balwindergandhu8236
      @balwindergandhu8236 Год назад

      ਵੀਰ ਜੀ ਤੁਸੀਂ ਉਸ ਨੂੰ ਪੁੱਛ ਹੀ ਲਿਆ ਕਿ ਜਦੋਂ ਤੁਹਾਡੇ ਘਰ ਵਿੱਚ ਛੋਟੇ ਉਮਰ ਵਿੱਚ ਮੌਤ ਹੋ ਜਾਂਦੀ ਤਾਂ ਤੁਸੀਂ ਗ਼ੁਲਾਬ ਜਾਮਣਾਂ ਜਾਂ ਰਸ ਗੁੱਲੇ ਦਾ ਲੰਗਰ ਲਗਾਇਆ ਜਾ ਸਾਦੇ

    • @palwindersingh3731
      @palwindersingh3731 Год назад

      VEERE LANGAR launna band karro. Kittaba, kapia schoolan vich bachia nu vando.

  • @bhagwandassharma2248
    @bhagwandassharma2248 Год назад +7

    ਪਹਿਲਾਂ ਤਾਂ ਬਾਬਾ ਜੋਰਾਵਰ ਤੇ ਬਾਬਾ ਫਤਿਹ ਸਿੰਘ ਜੀਆਂ ਕੋਟ ਕੋਟ ਪਰਨਾਮ ਪਤਰਕਾਰ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਗੁਰੂ ਕਾ ਲੰਗ ਰ ਸਾਦਾ ਹੀ ਹੋਣਾ ਚਾਹੀਦਾ ਹੈ

  • @euro_tour_world
    @euro_tour_world Год назад +3

    ਉਹ ਸ਼ਹੀਦੀ ਸਮਾਗਮ a. ਕੋਈ ਵਿਆਹ ਦਾ ਪ੍ਰੋਗਰਾਮ ਨਹੀਂ aa. ਵਾਹਿਗੁਰੂ ਜੀ ਸਮੱਥ ਬਖਸ਼ੇ ਇਨ੍ਹਾਂ ਨੂੰ ਜੋ ਸ਼ਹੀਦੀ ਦਿਹਾੜੇ ਤੇ ਮਿੱਠੇ ਦੇ ਲੰਗਰ ਲਾਂਦੇ aa 🙏🏻🙏🏻

  • @ManjitKaur-yz6oj
    @ManjitKaur-yz6oj Год назад +31

    ਅਜਿਹੇ ਲੋਕਾਂ ਨੂੰ ਰੱਬ ਸੁਮੱਤ ਬਖਸ਼ੇ

  • @kuldeepsinghsardarji8892
    @kuldeepsinghsardarji8892 Год назад +135

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਹਿਤ ਸਿੰਘ ਜੀ ਮਾਤਾ ਗੁਜਰ ਕੌਰ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ।

    • @gharg2309
      @gharg2309 Год назад +4

      ਭਾਈ ਸਾਹਿਬ ਇਸ ਗੁਲਾਬ ਜਾਮੁਨ ਵਾਲੇ ਵੀਰ ਜੀ ਨੂੰ ਆਖੋ ਕਿ ਧਾਰਮਿਕ ਸਥਾਨ ਤੇ ਆ ਕੇ ਭਾਸ਼ਾ ਦੀ ਭੀ ਮਰਿਆਦਾ ਵਰਤੀ ਜਾਵੇ। ਅਗਲ ਇਸ ਵੀਰ ਨੇ ਗਰੀਬਾਂ ਨੂੰ ਰਸਗੁੱਲੇ ਅਤੇ ਗੁਲਾਬ ਜਾਮੁਨਾ ਖਵਾਉਣੇ ਹੀ ਤਾਂ ਕਿਸੇ ਵੀ ਗਰੀਬ ਬਸਤੀ ਵਿੱਚ ਰੋਜ ਜਾ ਕੇ ਮਿਠਾਈਆਂ ਨਾਲ ਗਰੀਬ ਸੰਗਤ ਦੀ ਸੇਵਾ ਕਰਨੀ ਚਾਹੀਦੀ ਹੈ। ਸ਼ਹੀਦੀ ਜੋੜ ਮੇਲੇ ਤੇ ਗਰੀਬ ਸੰਗਤ ਮਿਠਾਈਆਂ ਕਰਕੇ ਨਹੀਂ ਆਉਂਦੀ, ਸੰਗਤ ਸ਼ਹੀਦਾਂ ਨੂੰ ਸਿਜਦਾ ਕਰਨ ਹੀ ਆਉਂਦੀ ਹੈ । ਅਗਰ ਇਸ ਵੀਰ ਕਰਨੈਲ ਸਿੰਘ ਨੇ ਗਰੀਬ ਬਸਤੀ ਵਿੱਚ ਨਹੀਂ ਜਾਣਾ ਤਾਂ 29 ਦਸੰਬਰ ਨੂੰ ਕਲਗੀਧਰ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੇ ਮਿਠਾਈਆਂ ਦੇ ਜਿੰਨੇ ਮਰਜੀ ਲੰਗਰ ਲਗਾ ਲਵੇ । ਵੀਰ ਨੂੰ ਫਿਰ ਬੇਨਤੀ ਹੈ ਕਿ ਧਾਰਮਿਕ ਸਥਾਨਾਂ ਤੇ ਅਤੇ ਧਾਰਮਿਕ ਸਮਾਗਮਾਂ ਵਿੱਚ ਬੋਲਣ ਦੀ ਜਾਂਚ ਜ਼ਰੂਰ ਸਿੱਖ ਲੈਣ। ਧੰਨਵਾਦ।

  • @surindersingh-nw5on
    @surindersingh-nw5on Год назад +54

    ਇਸਨੂੰ ਹੰਕਾਰ ਹੀ ਕਹਿ ਸਕਦੇ ਹਾਂ ਵਾਹਿਗੁਰੂ ਸੁਮੱਤ ਬਖਸ਼ਣ ਲੰਗਰ ਵਾਲੇ ਵੀਰ ਨੂੰ 🙏🏽

  • @SurinderKaur-bw7mk
    @SurinderKaur-bw7mk Год назад +24

    ਹਾਂ ਜੀ ਸਾਦਾ ਲੰਗਰ ਹੌਣਾ ਚਾਹੀਦਾ
    ਇਹ ਵੀ ਰ ਅਜੇ ਸਿਖੀ ਤੋਂ ਦੂਰ ਹੈ

  • @Khalsa-kf3wt
    @Khalsa-kf3wt Год назад +1

    ਇਹ ਅੜੀਅਲ ਬੰਦਾ ਕਿਹੜੇ ਪਿੰਡ ਦਾ ਹੈ ਜਿਸ ਨੂੰ ਸਿੱਖੀ ਦੀ ਸਮਝ ਹੀ ਨਹੀਂ ਇਹੋ ਜਿਹੇ ਬੰਦੇ ਸਿੱਖ ਸਮਾਜ ਹੈ ਦੁੱਖ ਦੀ ਗੱਲ ਹੈ

  • @prmjeetkaurghumaan
    @prmjeetkaurghumaan Год назад +4

    ਵੀਰ ਜੀ ਤੇਰੀ ਸੋਚ ਨੂੰ ਸਲਾਮ ਪਰ ਮੂਰਖਤਾ ਦੀ ਤਾਂ ਇਸ ਬੰਦੇ ਨੇ ਹੱਦ ਹੀ ਪਾਰ ਕਰਤੀ ਸਾਦਾ ਖਾਣਾ ਵੀ ਨੀ ਗਲੇ ਤੋ ਵੀ ਨੀ ਉਤਰਦਾ ਬਾਬਾ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਯਾਦ ਕਰਕੇ ਬਹੁਤ ਮਨ ਉਦਾਸ ਹੁੰਦਾ 🙏🏼🙏🏻 ਵਾਹਿਗੁਰੂ ਜੀ ਮਹਿਰ‌ ਕਰੀਓ 🙏🏼🙏🏼

  • @khushmeetgill
    @khushmeetgill Год назад +71

    ਚਵਲੇ ਹਾਂ ਸਾਡਾ ਦਿੱਲ ਰੋਦਾ ਹੈ ਅੱਜ ਦੇ ਦਿਨ

  • @ManjeetKaur-dz4us
    @ManjeetKaur-dz4us Год назад +39

    ਵਾਹਿਗੁਰੂ ਜੀ ਸੁਮੱਤ ਬਖਸਣ।
    ਪੋਹ ਸੁਰੂ ਹੋਣ ਤੇ ਗੁਰੂ ਦੀ ਸੰਗਤ ਵੈਰਾਗ ਵਿੱਚ ਡੁੱਬ
    ਜਾਂਦੀ ਹੈ।ਵੀਰ ਨੂੰ ਸਮਝਣਾ ਚਾਹੀਦਾ। ਪਪਤ੍ਰਕਾਰ ਵੀਰ ਦਾ ਧੰਨਬਾਦ। 🙏🙏

  • @SukhwinderSingh-so8mr
    @SukhwinderSingh-so8mr Год назад +34

    ਜੁੱਤੀ ਆ ਦੀ ਘਾਟ ਹੈ

  • @jagdishsingh9965
    @jagdishsingh9965 Год назад +1

    ਇਹ ਵਿਸ਼ਾ ਸ਼ਰਧਾ ਭਾਵਨਾ ਅਤੇ ਗੁਰੂ ਪਾਤਸ਼ਾਹ ਜੀ ਨੂੰ ਪਿਆਰ ਕਰਨ ਵਾਲਿਆਂ ਨੂੰ ਪਤਾ ਲੱਗਦਾ,,ਹਰ ਗੁਰਸਿੱਖ ਨੂੰ ਆਪਣੇ ਆਪ ਨੂੰ ਉੱਥੇ ਰੱਖ ਕੇ ਵੇਖਣਾ ਚਾਹੀਦਾ ਹੈ,,, ਵਾਹਿਗੁਰੂ ਜੀ ਸਭ ਦਾ ਭਲਾ ਕਰਨ,,

  • @surinderpalsingh2391
    @surinderpalsingh2391 Год назад

    ਰਿਪੋਰਟਰ ਵੀਰ ਜੀ ਨੇ ਬਿਲਕੁਲ ਸਹੀ ਕੀਤਾ ਹੈ। ਸ਼ਹੀਦੀ ਸਭਾ ਤੇ ਲੰਗਰ ਬਿਲਕੁਲ ਸਾਦੇ ਹੋਣੇ ਚਾਹੀਦੇ ਹਨ। ਇਥੋਂ ਸਮੁੱਚੀ ਮਾਨਵਤਾ ਨੂੰ ਕੁੱਝ ਸੇਧ ਲੈ ਕੇ ਜਾਣੀ ਚਾਹੀਦੀ ਹੈ। ਇਸ ਮਹੀਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸੁਣਾਉਣ ਅਤੇ ਸੁਣਨ ਵਾਲਿਆਂ ਦੇ ਨੇਤਰਾਂ ਵਿਚ ਵੈਰਾਗ ਦੇ ਹੰਝੂ ਆਉਂਦੇ ਹਨ, ਕਥਾਵਾਚਕਾਂ ਦਾ ਗੱਚ ਭਰ ਆਉਂਦਾ ਹੈ।ਜੋ ਨਿਮਰਤਾ ਨਾਲ ਆਉਂਦੇ ਹਨ ਤੇ ਗੁਰੂ ਜਸ ਸਰਵਣ ਕਰਦੇ ਹਨ ਸਿਰਫ ਉਹ ਹੀ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਦੇ ਹਨ

  • @manpreet7788
    @manpreet7788 Год назад +13

    🙏🌷⚘ਵਾਹਿਗੁਰੂ ਤੋ ਡਰੋਂ ਭਰਾਵੋ ਜਿਹੜੇ ਸਿੱਖੀ ਦੀ ਖਾਤਰ ਆਪਣਾ ਵੰਨਸ ਵਾਰ ਗੇ ਉਹਨਾਂ ਦੀ ਸ਼ਹਾਦਤ ਦੇ ਹੁਕਮਾਂ ਦੀ ਰਜਾ ਵਿੱਚ ਰਹਿਕੇ ਸੇਵਾ ਕਰੋ⚘🌷🙏

  • @deepsingh1984_1
    @deepsingh1984_1 Год назад +152

    ਸਤਿਨਾਮ ਵੀਰ ਬਹੁਤ ਵਧੀਆ ਰਿਪੋਰਟਿੰਗ ਕਰਦੇ ਓ ਤੁਸੀਂ ❤🙏🙏 ਵਾਹਿਗੁਰੂ ਜੀ ਚੜਦੀਕਲਾ ਚ ਰੱਖਣ

  • @sardoolsingh996
    @sardoolsingh996 Год назад +9

    ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਏਨੀ ਜ਼ੁਰਅਤ ਹੀ ਨਹੀਂ ਬਾਕੀ ਵੀਰ ਜੀ ਹਰ ਇੱਕ ਦੀ ਅਪਣੀ ਸੋਚ ਆ ਪਰ ਤੁਸੀਂ ਆਪਣਾ ਫਰਜ਼ ਬਹੁਤ ਵਧੀਆ ਨਿਭਾਇਆ ਧੰਨਵਾਦ ਜੀ

  • @varindersingh6181
    @varindersingh6181 Год назад +17

    ਕਲਗੀਧਰ ਪਿਤਾ ਜੀ ਸੁਮੱਤ ਬਖਸ਼ਣ ਇਹੋ ਜਿਹੇ ਹੰਕਾਰੀ ਲੋਕਾਂ ਨੂੰ 🙏🙏

  • @sarabjitsingh8827
    @sarabjitsingh8827 Год назад +10

    ਸਤਨਾਮ ਸਿੰਘ ਜੀ ਜਿਸ ਬੰਦੇ ਨਾਲ ਗੱਲਬਾਤ ਕਰਦੇ ਸੀ ਉਹ ਸੁਬੇ ਸਰਹੰਦ ਦੀ ਔਲਾਦ ਹੈ ਜੇ ਸੱਕ ਹੈ ਤਾਂ ਡੀ ਐਨ ਏ ਟੈਸਟ ਕਰਵਾ ਲੳ

    • @beantsingh9664
      @beantsingh9664 Год назад

      ਬਿਲਕੁਲ ਸਹੀ ਹੈ ਝੂਠੇ ਨੰਦ ਅਤੇ ਗੰਗੂ ਦੀ ਔਲਾਦ ਹੈ

  • @gurvinderghuman2216
    @gurvinderghuman2216 Год назад +90

    ਕਰਨੈਲ ਦਾ ਦਿਮਾਗ ਖਰਾਬ ਹੈ ਸਤਨਾਮ ਵੀਰ ਜੀ... ਏਹ ਤਾਂ ਪਿੱਛੇ ਹੱਸ ਰਿਹਾ ਹੈ ਏਸ ਬੰਦੇ ਨੂੰ ਕੋਈ ਅਫਸੋਸ ਨਹੀਂ... ਵਾਹਿਗੁਰੂ ਜੀ ਮੇਹਰ ਰੱਖਣ 🙏

  • @DevSingh-tm4eq
    @DevSingh-tm4eq Год назад +4

    ਗੁਰੂ ਦੇ ਲੰਗਰ ਦਾ ਸਿਧਾਂਤ ਹੀ ਬਦਲ ਦਿੱਤਾ ਅਸੀਂ ਲੋਕਾਂ ਨੇ, ਹੁਣ ਤਾਂ ਜਿਆਦਾਤਰ ਦਿਖਾਵਾ ਰਹਿ ਗਿਆ ਜਿਸ ਕਰਕੇ ਹੰਕਾਰ ਵੀ ਵੱਧ ਗਿਆ। ਬਾਕੀ ਆ ਗੁਲਾਬ ਜਾਮਣਾ ਵਾਲੇ ਲਈ ਬਾਈ ਜੀ ਲਈ ਅਰਦਾਸ ਹੈ ਕਿ ਵਾਹਿਗੁਰੂ ਜੀ ਇਹਨਾਂ ਨੂੰ ਸੋਝੀ ਬਖਸ਼ਣ।

  • @GurwinderSingh-dl6hy
    @GurwinderSingh-dl6hy Год назад +1

    ਗੁਰੂ ਨਾਨਕ ਸਾਹਿਬ ਜੀ ਨੇ ਸਾਦਾ ਲੰਗਰ ਹੀ ਚਲਾਇਆ ਸੀ ਉਹਨਾਂ ਕੋਲ ਕੀ ਨਹੀਂ ਏਂ ਜੀ ਉਹਨਾਂ ਦੇ ਚਰਨਾਂ ਵਿੱਚੋਂ ਸਭ ਕੁੱਝ ਲੈਂਦੇ ਹਾਂ ਸੀਜਦਾਂ ਕਰੀਏ ਕਲਗੀਧਰ ਦੇ ਲਾਲਾਂ ਨੂੰ ਵਾਹਿਗੁਰੂ ਜੀ 🌹🙏

  • @laddidhaliwal1312
    @laddidhaliwal1312 Год назад

    ਬਹੁਤ ਗਲਤ ਗੱਲ ਕੀਤੀ ਉਸ ਬੰਦੇ ਨੇ ਇਸ ਪਵਿੱਤਰ ਜਗਾ ਤੇ ਸਾਦਾ ਭੋਜਨ ਹੀ ਹੋਣਾ ਚਾਹੀਦਾ ਹੈ ਮਿੱਠੇ ਪਕਵਾਨ ਨਹੀਂ ਬਣਾਉਣੇ ਚਾਹੀਦੇ ਵਾਹਿਗੁਰੂ ਮੇਹਰ ਕਰੇ ਸਭ ਤੇ 🙏

  • @avtarsinghdhillondhillon3858
    @avtarsinghdhillondhillon3858 Год назад +53

    ਵੀਰ ਇਹੋ ਜਿਹੇ ਗੰਦੇ ਜੱਟਵੈੜ ਫੋਕੲਈਆ ਸੋਹਰਤ ਵਾਲੇ ਲੋਕ ਨੇ

    • @charanjeetsingh6264
      @charanjeetsingh6264 Год назад +4

      Bhai sahib tuhanu kida pata laga eh jatt wa. Koi hor vi ho sakda wa.

    • @harjindersinghnanu1360
      @harjindersinghnanu1360 Год назад +1

      Shi gl a y avtar singh bai

    • @CyberMedic449
      @CyberMedic449 Год назад +2

      Fukri da nasha nahi ja skda, Guru d godh vich baith k v aah haal aa loka da. Te sab ton vadh nasha kisnu aa fukri da sab nu pta, jina de naa te gaane bnaye janda aa. Sab nu pta Punjab da. 🤣 🤣 🤣

    • @charanjeetsingh6264
      @charanjeetsingh6264 Год назад

      Ghat te oh vi nahi jehre ajj kal apne app nu bahut guru de vadde sikh samjan dahe ne. Rahi gal ganeya di ohna da wass nahi chalda ganeya vich apne app nu darsa sakan. Jad rees nahi hundi te pandna suru kar do.

    • @charanjeetsingh6264
      @charanjeetsingh6264 Год назад

      @@CyberMedic449 jekar ganeya nal trendy di nahi jarurat te vir kyo agleya nu targat karde je. Ohna nu karan do jo karde ne. Fir rabb te door sutto.jatta nu pandi vi jana te rabb da vi assra dasi jana. Paji ik passa rakhi da hunda wa.

  • @balveersinghsandhu1577
    @balveersinghsandhu1577 Год назад +121

    ਪੱਤਰਕਾਰ ਵੀਰ ਜੀ ਬਿਲਕੁਲ ਸਹੀ ਬੋਲ ਰਹੇ ਹਨ ਧੰਨਵਾਦ ਕਰਦੇ ਹਾਂ

  • @JagdishSingh-gt1ld
    @JagdishSingh-gt1ld 10 месяцев назад +1

    ਬਾਈ ਜੀ ਦੀ ਬਹੁਤ ਵੱਡੀ ਗਲਤੀ ਹੈ ਜੋ ਇਕ ਬੋਲਤਾ ਇਥੇ ਲੱਡੂ ਜਲੇਬੀਆਂ ਗਲਾਜ ਜਾ ਆਪਣਾ ਰਾਸਗੁਲੇ ਬਰਫੀ ਇਹ ਕੋਈ ਵਿਆਹ ਤਾਂ ਧਰਿਆ ਨਹੀਂ ਵੀ ਕਰਨੈਲ ਸਿੰਘ ਦੇ ਘਰੇ ਕੋਈ ਵਿਆਹ ਧਰਿਆ ਹੋਗਾ ਗੁਰੂਆਂ ਦਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਨ ਮਨਾਏ ਜਾਂਦੇ ਆ ਹੋਰ ਆਵਰ ਸਿੰਘ ਫਤਿਹ ਸਿੰਘ ਤੇ ਮਾਤਾ ਗੁਜਰੀ ਦੇ 🙏🙏🙏🙏🙏🙏

  • @kewalsingh7790
    @kewalsingh7790 Год назад

    ਪੱਤਰਕਾਰ ਵੀਰ ਜੀ ਤੁਸੀ ਉਸ ਸਿੱਖ ਨੂੰ ਵਧੀਆ ਦਿੱਤਾ ਸਾਦਾ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਣਾਂ ਚਾਹੀਦਾ ਹੈ ਕਿਉਂਕਿ ਸਾਹਿਬ ਜਾਦਿਆ ਦੇ ਸ਼ਹੀਦੀ ਜੋੜ ਮੇਲੇ ਤੇ ਸਾਦਾ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਣਾਂ ਚਾਹੀਦਾ ਹੈ ਗੁਰੂ ਕੇ ਵਿਆਹ ਪੁਰਬ ਤੇ ਮਿੱਠੇ ਪਕਵਾਨ ਦਾ ਲੰਗਰ ਲਾ ਲਿੳ ਪੱਤਰਕਾਰ ਜੀ ਬਹੁਤ ਬਹੁਤ ਵਧੀਆ ਗੱਲ ਲੱਗੀ ਧੰਨਵਾਦ ਜੀ

  • @kaurjasvir4165
    @kaurjasvir4165 Год назад +21

    ਬਹੁਤ ਗੱਲਤ ਬੋਲ ਰਿਹਾ ਹੈ ਜੀ ਵਾਹਿਗੁਰੂ ਜੀ ਮੇਹਰ ਕਰਨ ਚੰਗੀ ਸੋਚ ਆਵੇ 🙏🙏🙏🙏🌷🌷🌷🌺

  • @sukhbirsinghbhullr5973
    @sukhbirsinghbhullr5973 Год назад +22

    ਦੇਖੋ ਜੀ ਭਾਈ ਸਾਹਿਬ ਜੀ ਇਹ ਕਦੇ ਨਾ ਭੁੱਲੋ ਇਹ ਸ਼ੋਟੀ ਉਮਰੇ ਵੱਡੀ ਸ਼ਹਾਦਤ ਸਾਡੇ ਪੂਰਖੇ ਸਾਡੇ ਲਈ ਧਰਮ ਕੌਮ ਲਈ ਦੇ ਗਏ ਹਨ।ਪਹਿਲਾਂ ਪੰਗਤ ਫਿਰ ਸੰਗਤ ਦਾ ਫਲਸਫਾ ਸਾਨੂੰ ਗੁਰੂ ਸਾਹਿਬ ਦੇ ਗਏ ਹਨ।ਅਸੀ ਕੀ ਕਰ ਰਹੇ ਹਾਂ ਸਿਰਫ਼ ਦਾਲ ਫੂਲਕਾ ਹੀ ਚਾਹੀਦੈ ਜੀ।ਕਿਉਂਕਿ ਜਦੋਂ ਸਾਡੇ ਘਰਾਂ ਵਿੱਚ ਜਵਾਨ ਮੌਤ ਹੁੰਦੀ ਹੈ ਤੇ ਤੁਸੀਂ ਦੱਸੋ ਕੀ ਆਪਾਂ ਲੋਕਾਂ ਨੂੰ ਬਰਫੀ ਰਸਗੂਲੇ ਖਵਾਨੇ ਆਂ ।ਸ਼ਰਮ ਕਰੋ ਤੁਸੀ ਜਾਨੇ ਕੀ ਕਰਨ ਹਾਂ ਆਪਾਂ।ਸਾਨੂੰ ਰੋਟੀ ਕਿੱਥੇ ਚੰਗੀ ਲੱਗਦੀ ਹੈ ਇੰਨਾ ਦਿਨਾਂ ਵਿੱਚ। ਸਾਡੀਆਂ ਅੱਖਾਂ ਵਿਚ ਤੇ ਹੁੰਦੇ ਹਨ ਅੱਥਰੂ। ਕਿਉਂਕਿ ਅਸੀ ਮਹਿਸੂਸ ਕਰਨ ਜਾੰਦੇ ਹਾਂ ਸਾਡੇ ਪੂਰਵਜਾਂ ਤੇ ਪੌਹ ਦੇ ਮਹੀਨੇ ਵਿਚ ਹੋਏ ਤਸ਼ਦਤ ਨੂੰ ਤੇ ਤੂੰ ਬਾਈ ਜੀਬ ਦੇ ਸੁਆਦ ਭਾਲਦੈਂ ਤੂੰ ਸਿਆਣਾ ਬਿਆਣਾ।ਇੰਝ ਨਾਂ ਕਰਿਆ ਕਰੋ 🙏🏼🙏🏼ਵਾਹਿਗੁਰੂ ਜੀ ਸਾਨੂੰ ਅਕਲ ਸੁਮਤ ਬਖਸ਼ਣ ।ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ

  • @sawaransingh1948
    @sawaransingh1948 Год назад +58

    ਪੱਤਰਕਾਰ ਸਾਹਿਬ ਸਲਾਮ ਕਰਦਾ ਹਾਂ ਤਾਨੂੰ , ਵਾਹਿਗੁਰੂ ਜੀ ਚੱੜਦੀ ਕਲਾ ਬਖਸ਼ਿਸ਼ ਕਰੇ

  • @romyphotographyamritsar7420
    @romyphotographyamritsar7420 Год назад +2

    ਵੀਰ ਜੀ ਗੁਰੂ ਦਾ ਲੰਗਰ ਸਾਦਾ ਅਤੇ ਬਿੰਨਾ ਗਮੰਡ ਹੀ ਹੋਣਾ ਚਾਹੀਦਾ।
    ਖ਼ਾਸ ਤੌਰ ਤੇ ਇਹੋ ਜਿਹੇ ਮੌਕੇ ਤੇ ਜੋਂ ਲੰਗਰ ਭਾਰਤ, ਪੰਜਾਬ ਦੀ ਧਰਤੀ ਦੇ ਮਹਾਨ ਸ਼ਹੀਦ ਛੋਟੇ ਸਾਹਿਬਜ਼ਾਦਿਆਂ ਦੇ ਨਾਮ ਤੇ ਲਗਣਾ ਹੋਵੇ। ਅਹੰਕਾਰ ਵਾਲੇ ਵੀਰ ਜੀ ਨੂੰ ਗੁਰੂ ਸਦਬੁੱਧੀ ਬਖਸ਼ੇ।

  • @simardhillon9735
    @simardhillon9735 Год назад

    ਵਾਹਿਗੁਰੂ ਜੀ ਇਸ ਬੰਦੇ ਨੂੰ ਸੁਮੱਤ ਬਖਸ਼ੇ, ਬਹੁੱਤ ਗਲਤ ਗੱਲ ਕੀਤੀ ਵੀਰ ਨੇ, ਲੰਗਰ ਤੇ ਸਾਦਾ ਹੀ ਚਾਹੀਦਾ ਵਾਹਿਗੁਰੂ ਜੀ

  • @mrs.reetgirdher
    @mrs.reetgirdher Год назад +5

    ਬਹੁਤ ਵਧਿਆ ਵਿਚਾਰ ਹੈ ਵੀਰ ਤੁਹਾਡੇ 👍🏻👍🏻👍🏻👍🏻

  • @gora9973
    @gora9973 Год назад +13

    ਡੱਬੀਆਂ ਵਾਲਾ ਪਰਨਾਂ ਵਾਲੇ ਨੂੰ ਕਹੋ ਜੇ ਤੇਰੇ ਘਰ ਕਿਸੇ ਬੱਚੇ ਦੀ ਮੌਤ ਹੋਜੇ ਉਥੇ ਵੀ ਲੋਕਾਂ ਨੂੰ ਬਰਫ਼ੀ ਗੁਲਾਬ ਜਾਮਣ ਖਵਾਏਗਾ

  • @AvtarSingh-ou6dn
    @AvtarSingh-ou6dn Год назад +55

    ਵਾਹਿਗੁਰੂ ਜੀ ਇਸ ਪ੍ਰੋਗਰਾਮ ਤੇ ਸਿਰਫ ਸਾਦਾ ਖਾਣਾ ਹੀ ਬਣਦਾ ਹੈ 🙏

  • @gurdialsinghsingh6074
    @gurdialsinghsingh6074 Год назад

    ਸਰਦਾਰ ਜੀ ਦੀ ਗਲ ਠੀਕ ਹੈ ਸਾਨੂੰ ਮਠਿਆਈਆਂ ਨਹੀ ਚੀਹੀਦੀਆਂ ਸਾਹਿਬਜਾਦਿਆਂ ਦੇ ਲੰਦਰਾਂ ਵਿਚਅਗਰ ਸਾਡੇ ਘਰਾਂ ਪਿੰਡਾਦੇ ਵਿਚ ਕਿਸੇ ਬਚੇ ਜਾਂ ਜਵਾਨ ਪੂਰਾ ਹੇ ਜਾਂਦਾ ਹੈ ਊਦੋਂ ਤਾਂ ਕੋਈ ਮਠਿਆਈਆਂ ਨਹੀ ਬਨਊਂਦਾ

  • @imaansingh4901
    @imaansingh4901 Год назад +4

    ਇਸ ਪਰਵਾਰ ਦਾ ਹੀ ਢਿੱਡ ਦੁੱਖਦਾ ਹੈ ਰਿਪੋਰਟ ਵੀਰ ਤੁਹਾਡਾ ਬਹੁਤ ਧੰਨਵਾਦ ਜੀ 🙏🙏🙏🙏🙏

  • @tirathsingh5405
    @tirathsingh5405 Год назад +53

    ਵਾਹਿਗੁਰੂ ਜੀ 🙏

  • @BaljinderSingh-mz6pk
    @BaljinderSingh-mz6pk Год назад +52

    🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਪਤਰਕਾਰ ਵੀਰ ਜੀ ਇਹੋ ਜਿਹੇ ਲੋਕਾਂ ਨੇ
    ਆਪਣਾ ਧਰਮ ਪਰਿਵਰਤਨ ਕਰ ਤਾ ਬਾਈ ਸਿਆਣਾ ਬਿਆਣਾ

    • @gaganpreetkaur8thb268
      @gaganpreetkaur8thb268 Год назад +3

      ਮੂਰਖ ਬੰਦੇ ਨਾਲ ਕੀ ਬੋਲਦੇ ਓ ਲੰਗਰ ਤਾ ਸਾਦਾ ਹੀ ਚਾਹੀਦਾ ਹੈ

  • @lovedhillon498
    @lovedhillon498 Год назад +53

    ਵਾਹਿਗੁਰੂ ਜੀ ਭਲਾ ਕਰੋ ਸਭ ਤੇ

  • @AvtarSingh-pw7fv
    @AvtarSingh-pw7fv Год назад

    ਇਹੋ ਜਿਹੇ ਬੰਦੇ ਦੇ ਪੱਲੇ ਕੱਖ ਨਹੀ ਹੁੰਦਾ ਹਾਂ ਘਟੀਆ ਸੋਚ ਤੇ ਘਟੀਆ ਮਾਨਸਿਕਤਾ ਜਰੂਰ ਪੱਲੇ ਹੁੰਦੀ ਹੈ

  • @sukhvindersingh2453
    @sukhvindersingh2453 Год назад

    ਵਾਹਿਗੁਰੂ ਜੀ ਗੁਰੂ ਸਿੱਖਾਂ ਨੂੰ ਸੰਗਤ ਨੂੰ ਬੇਨਤੀ ਹੈ ਜੀ ਪੱਤਰਕਾਰ ਵੀਰ ਜੀ ਗੁਰੂ ਜੀ ਦੇ ਦਰ ਤੇ ਪਹਿਲਾ ਤੋਂ ਹੀ ਸੰਗਤ ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾਏ ਗਏ ਹਨ ਵੀਰ ਜੀ ਲੰਗਰ ਦੀ ਗੱਲ ਕੀਤੀ ਜਾ ਰਹੀ ਹੈ ਪਰ ਗੁਰੂ ਘਰ ਤੋਂ 5 ਕਿਲੋ ਮੀਟਰ ਤੱਕ ਸਰਾਬ ਤੰਬਾਕੂ ਹਰ ਤਰਾਂ ਦਾ ਨਸਾਂ ਬੰਦ ਹੋਣਾ ਚਾਹੀਦਾ ਹੈ ਜੀ ਇਤਿਹਾਸਿਕ ਸਥਾਨ ਤੋਂ ਜੀ

  • @jaspalsingh9068
    @jaspalsingh9068 Год назад +9

    ਵੀਰ ਜੀ ਹੰਕਾਰੀ ਇਨਸਾਨ ਜਗਾ ਜਗਾ ਮਿਲਦੇ ਹਨ ਪਰ ਨਿਮਰਤਾ ਵਾਲੇ ਬਹੁਤ ਘੱਟ ਮਿਲਦੇ ਹਨ ਪਰ ਗੁਰੂ ਸਾਹਿਬ ਨੂੰ ਨਿਮਰਤਾ ਪਸੰਦ ਹੈ ਸਧਾਰਨ ਲੰਗਰ

  • @paramjeetphooji6845
    @paramjeetphooji6845 Год назад +4

    ਇਹ ਇਨਸਾਨ ਨਹੀਂ ਵਜੀਦੇ ਵਰਗਾ ਹੈਵਾਨ ਹੈ

  • @SurjitKaur-qz3fl
    @SurjitKaur-qz3fl Год назад +1

    ਵਾਹਿਗੁਰੂ ਜੀ ਇਸ ਬੁੱਧੀ ਭ੍ਰਿਸ਼ਟ ਇਨਸਾਨ ਨੂੰ ਸੁਮੱਤ ਬਖਸ਼ਣ ਇਥੇ ਆਪਾਂ ਅਫਸੋਸ ਕਰਨ ਆਉਂਦੇ 🙏 ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ 🙏🙏🙏🙏🙏🙏🙏🙏🙏🙏🙏

  • @poonambegra3754
    @poonambegra3754 5 месяцев назад

    ਸਤਿਨਾਮ ਵੀਰ ਜੀ ਤੁਸੀਂ ਬਹੁਤ ਹੀ ਸਤਿਕਾਰ ਯੋਗ ਪੱਤਰਕਾਰ ਹੋ love you 22 ❤❤❤❤

  • @JaspreetSingh-zn7xg
    @JaspreetSingh-zn7xg Год назад +16

    ਪੱਤਰਕਾਰ ਵੀਰ ਨੂੰ ਸਲਾਮ ਹੈ !!

  • @MANREET702
    @MANREET702 Год назад +3

    *ਇਹੋ ਜਿਹੇ ਲੋਕਾਂ ਨੂੰ ਕਿਸੇ ਦੇ ਦੁੱਖ ਦਾ ਕੀ ਪਤਾ ਜਦੋਂ ਆਪਣੇ ਤੇ ਪੈਂਦੀ ਆ ਫੇਰ ਪਤਾ ਲਗਦਾ ਦੁੱਖ ਕੀ ਹੁੰਦਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ*

    • @jyotijot3303
      @jyotijot3303 Год назад

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਅਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰ ਰਹੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜਰੂਰਤ ਹੈ

  • @meet5352
    @meet5352 Год назад +3

    ਪੋਹ ਮਹੀਨੇ ਵਿੱਚ ਜਾਂ ਸਾਰੇ ਸ਼ਹੀਦੀ ਦਿਵਸਾਂ ਤੇ ਸਦਾ ਲੰਗਰ ਹੀ ਹੋਣਾ ਚਾਹੀਦਾ 🙏🙏🙏

  • @baljindersingh7457
    @baljindersingh7457 Год назад +13

    ਸਲੂਟ ਹੈ ਵੀਰ ਬਹੁਤ ਵਧੀਆ ਵਿਚਾਰ ਨੇ ਪੱਤਰਕਾਰ ਵੀਰੇ❤

  • @JagdishSingh-gt1ld
    @JagdishSingh-gt1ld 10 месяцев назад +1

    ਬਾਬੇ ਨਾਨਕ ਨੇ 7 ਦਾ ਲੰਗਰ ਲੰਗਰ ਦਾ ਹੀ ਦਾਲ ਰੋਟੀ ਦਾ ਲੰਗਰ ਦਾਲ ਰੋਟੀ ਦਾ ਲੰਗਰ ਹੀ ਚੱਲਣਾ ਚਾਹੀਦਾ ਜਿਹੜਾ ਢਿੱਡ ਬਾਰੇ ਕਹਿੰਦਾ ਇਹਨੂੰ ਪੁੱਛਿਆ ਜਾਵੇ ਵੀ ਤੂੰ ਸਰਹੰਦ ਦਾ ਕਰਕੇ ਜਿਆਦਾ ਖੁਸ਼ ਲਾਈ ਬੈਠਾ ਏਕ ਤੇ ਹਲਵਾਈ ਤਾਂ ਨਹੀਂ ਵੀ ਕਹਿੰਦਾ ਉਹ ਮੇਰੇ ਤੋਂ ਗੁਲਾਬ ਜਾਮਣਾ ਭਾਉਂਦੇ ਕਾਹਤੋਂ ਨਹੀਂ ਹੋ ਸਕਦਾ ਹਲਵਾਈ ਹੋਵੇ🙏🙏🙏🙏🙏

  • @billboard5911
    @billboard5911 Год назад +34

    ਲੱਖ ਲਾਹਨਤ ਹੈ ਇਸ ਬੁੱਢੇ ਉੱਤੇ ਸ਼ਰਮ ਆਣੀ ਚਾਹੀਦੀ ਹੈ ਇਸ ਬੁੱਢੇ ਨੂੰ

    • @avneet_virk
      @avneet_virk Год назад +1

      Apni shabdawali nu tah sahi karo pehla ji

  • @RakeshKumar-jm5wf
    @RakeshKumar-jm5wf Год назад +16

    वाहे गुरु जी का खालसा वाहे गुरु जी की फतहे satshriakaal संगता नू बस में इना ही कहागा की गुरु जी दे इस समय नू याद करके अखा दे हंजू नी rukday लिखदे वक्त वी अखां भरियां ने बाकी दास तो कोई लिखन विच कोई गलती होवे ता माफी mangda

  • @gurarpansingh3475
    @gurarpansingh3475 Год назад

    ਬੁੱਡਣਸਾ਼ਹ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਹਿੜੇ ਸਾਦਾ ਲੰਗਰ ਲਾਕੇ ਉਪਰਾਲਾ ਕਰਦੇ ਹਨ ਉਨਾਂ ਦਾ ਲੰਗਰ ਵੇਖਕੇ ਹੀ ਸ਼ਰਮ ਕਰ ਲੈਣ ਜਹਿੜੇ ਭਾਂਤ ਭਾਂਤ ਦੇ ਲੰਗਰ ਲਾਉਂਦੇ ਹਨ ਇੰਨਾਂ ਦਿੰਨਾਂ ਵਿੱਚ ਤਾਂ 13 ਦੇ13 ਦਿੰਨਾਂ ਵਿੱਚ ਤਾਂ ਅੱਖਾਂ ਵਿੱਚੋਂ ਹਿੰਝੂ ਨਹੀਂ ਰੁਕਦੇ ਸਤਨਾਮ ਪੁੱਤ ਇਹੋ ਜਹੇ ਭਾਂਤ ਭਾਂਤ ਦੇ ਲੰਗਰ ਲਾਉਣ ਵਾਲੇ ਤਾਂ ਮੁਗਲਾਂ ਦੇ ਪਰਿਵਾਰਾਂ ਵਿੱਚੋਂ ਲੱਗਦੇ ਇਹ ਸਰਹਿੰਦ ਦੀ ਧਰਤੀ ਤੇ ਰਹਿਣ ਵਾਲਾ ਬੰਦਾ ਮੁਗਲ ਨਹੀਂ ਤਾਂ ਹੋਰ ਕੀ ਹੈ ਸਿੱਖਾਂ ਦੇ ਭੇਸ ਵਿੱਚ ਹੀ ਮੱਸੇ ਰੰਗੜ ਔਰੰਗਜੇਬ ਵਰਗੇ ਹੋਣਗੇ ਇਹ ਘੋਰ ਕਲਯੁਗ ਹੈ ਜਦੋਂ ਹਰਮੰਦਰ ਸਾਹਿਬ ਤੇ ਇੰਦਰਾ ਗਾਧੀ ਨੇ ਅਟੈਕ ਕੀਤਾ ਸੀ ਉਸ ਟਾਈਮ ਬਾਦਲ ਟਹੌੜੇ ਬੇਅੰਤ ਸਿਰ ਤੇ ਪੱਗਾਂ ਬੰਨਕੇ ਸਿੱਖ ਕਹਾਉਂਦੇ ਸਨ ਉਦੋਂ ਇੰਨਾਂ ਨੇ ਨਿਰਦੋਸ਼ ਸਿੱਖਾਂ ਨੂੰ ਹੀ ਮਰਵਾ ਦਿੱਤਾ ਇਹ ਮੁਗਲਾਂ ਤੋਂ ਘੱਟ ਸੀ ਸਭਾ ਤੇ ਸਿਰੋਮਣੀ ਕਮੇਟੀ ਸੱਭ ਕੁੱਝ ਸਾਦਾ ਕਰਵਾ ਸਕਦੀ ਹੈ ਪਰ ਇੰਨਾਂ ਨੇ ਨਹੀਂ ਕਰਵਾਉਣਾ ਇੰਨਾਂ ਦਾ ਆਪਣਾ ਢਿੱਡ ਨਹੀਂ ਭਰਦਾ ਜਹਿੜੀਆਂ ਲੋਕ ਖਾਣ ਪੀਣ ਦੀਆਂ ਤੇ ਹੋਰ ਚੂੜੀਆਂ ਵਗੈਰਾ ਦੀਆਂ ਦੁਕਾਨਾਂ ਲਾਈਂ ਬੈਠੇ ਹਨ ਸਿਰਫ ਇੱਕ ਹਫਤੇ ਵਾਸਤੇ ਬੰਦ ਕਰਵਾਉਣੀਆਂ ਚਾਹੀਦੀ ਹਨ ਤਾਂ ਕਿ ਸਭਾ ਤੇ ਕੜੇ ਕਛਿਹਰੇ ਕਰਪਾਨਾਂ ਵਗੈਰਾ ਸਿੱਖੀ ਦੇ ਸਮਾਨ ਵਾਲੀਆਂ ਹੀ ਦੁਕਾਨਾਂ ਚਾਹੀਦੀਆਂ ਤਾਂ ਜੋ ਸੋਗ ਭਰੀ ਸਭਾ ਮਨਾ ਸਕੇਂ ਜੋ ਲੋਕ ਸੱਚੇ ਦਿਲੋਂ ਸਤਿਕਾਰ ਕਰਦੇ ਸਿੱਖ ਧਰਮ ਨੂੰ ਫਿਰ ਓਹੀ ਸਭਾ ਤੇ ਸੱਚੇ ਮਨ ਮੱਥਾ ਟੇਕਣ ਆਇਆ ਕਰਨਗੇ ਕਲਗੀਂਧਰ ਨੇ ਹੀ ਸਰਬੰਸ ਦਾਨ ਕਰਕੇ ਸਿੱਖੀ ਫੁੱਟਾ ਲਾਇਆ ਹੈ ਮੁੱਗਲਾਂ ਨੇ ਪੱਟਣ ਵਿੱਚ ਕੋਈ ਕਸਰ ਨਹੀਂ ਛੱਡੀ