ਪੰਜਾਬੀ ਲੋਕ ਗਾਇਕਾ ਰਾਜਿੰਦਰ ਰਾਜਨ ਕੋਲ਼ੋਂ ਸੁਣੋ ਦਿਲਚਸਪ ਗੱਲਾਂ ।

Поделиться
HTML-код
  • Опубликовано: 4 дек 2024

Комментарии • 68

  • @sidhuanoop
    @sidhuanoop 2 месяца назад +4

    ਮਹਾਨ ਗਾਇਕਾ ਬੀਬੀ ਰਜਿੰਦਰ ਰਾਜਨ ਜੀ ਨਾਲ ਖੂਬਸੂਰਤ ਮੁਲਾਕਾਤ ਕਰਵਾਉਣ ਲਈ ਤਹਿਦਿਲੋਂ ਬਹੁਤ ਬਹੁਤ ਧੰਨਵਾਦ ਜੀ ❤❤❤

  • @kashmiraujla360
    @kashmiraujla360 2 месяца назад +4

    ਤੁਸੀ ਭਾਵੇਂ ਜ਼ਿਆਦਾ ਗੁਰੇਵਾਲ ਨਾਲ ਗਾਇਆ। ਪਰ ਜਿਹੜਾ ਰਿਕਾਡ ਕੀਤਾ ਸਦੀਕ ਜੀ ਨਾਲ ਉਹ ਪਾਪੂਲਰ ਆ। ਅਜੇ ਵੀ ਥਹੁਤ ਵਾਰੀ ਸੁਣਦੇ ਆ। ਸਦੀਕ ਦਾ ਗੌਣ ਤਰੀਕਾ ਉਹ ਵੱਖਰਾ ਹੀ ਹੈ। ਮੈਂ ਉਸ ਗੀਤ ਨੂੰ ਬਹੁਤ ਲੋਕ ਰਣਜੀਤ ਜੀ ਅਵਾਜ ਸਮਝਦੇ ਆ। ❤❤

  • @NaibSingh-si3gu
    @NaibSingh-si3gu 2 месяца назад +1

    Rajn ji sapu deh ke dil KhuSH ho gua ji purani zaad ati ji

  • @baldevsinghkular3974
    @baldevsinghkular3974 2 месяца назад +1

    ਵਧੀਆ ਮੁਲਾਕਾਤ। ਹੇ ਸਕੇ ਤਾਂ ਇੰਦਰਜੀਤ ਹਸਨਪੁਰੀ,ਦੇਵ ਥਰੀਕੇ ਵਾਲਾ, ਅਮਰ ਸਿੰਘ ਸ਼ੌਂਕੀ,ਚਾਂਦੀ ਰਾਮ ਵਲੀਪੁਰੀਆ,ਬੀਬੀ ਸ਼ਾਂਤੀ ਦੇਵੀ ਅਤੇ ਪੰਜਾਬੀ ਗਾਇਕੀ ਦੇ ਸਿਰਤਾਜ ਯਮਲਾ ਜੱਟ ਜੀ ਦਾ ਜਿਕਰ ਕਰਨਾ ਜੀ!.

  • @bsingh9752
    @bsingh9752 2 месяца назад +2

    Rajinder Rajin best singer jindabad 💯💪

  • @Bhupinderdhaliwal123
    @Bhupinderdhaliwal123 2 месяца назад +4

    ਬਹੁਤ ਰਿਕਾਰਡ ਛੋਟੇ ਹੁੰਦਿਆਂ ਨੇ ਸੁੱਣੇ ਸਨ ਮੈਡਮ ਜੀ ਬਹੁਤ ਵਧੀਆ ਸਿੰਗਰ ਹਨ
    ਸਦੀਕ ਨਾਲ ਗਾਇਆ ਸੀ ਲੰਮੀ ਸੀਟੀ ਮਾਰ ਮਿੱਤਰਾ ਕਿਆ ਬਾਤਾਂ ਸੀ ਪੱਤਰਕਾਰ ਮੈਡਮ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ

  • @JagroopSingh-fh9dp
    @JagroopSingh-fh9dp 2 месяца назад +4

    ਬਹੁਤ ਵਧੀਆ ਗੀਤ ਸੁਣੇ ਮੈਡਮ ਦੇ ਮਾਨ ਮਰਾੜਾ ਵਾਲੇ ਵੀ ਦਸਦੇ ਸੀ ਗੀਤ ਗਾਉਣ ਵਾਲੇ ਮੇਰੇ ਘਰ ਆਏ ਇਹ ਮੈਡਮ ਵੀ ਨਾਲ ਗਏ ਹਨ ਕੱਚੇ ਰਾਹਾ ਵਿੱਚ ਜਦੋ ਰੋਹੀ ਬੀਆ ਬਾਨ ਵਿਂਚ

  • @baldevsingh4956
    @baldevsingh4956 2 месяца назад +1

    ਏਨਾ ਦੀ ਗਾਇਕੀ ਸੁਣ ਮੈਨੂੰ ਪੁਰਾਣਾ ਸਮਾਂ ਜਾਦ ਆ ਗਿਆ

  • @kaptaansingh2942
    @kaptaansingh2942 2 месяца назад +4

    ਪਰਮਾਤਮਾ ਮੈਡਮ ਰਜਿੰਦਰ ਰਾਜਨ ਜੀ ਦੀ ਉਮਰ ਲੰਮੀ ਕਰੇ

  • @JanmitSingh-o9d
    @JanmitSingh-o9d 2 месяца назад +1

    sohni galbat ae ji

  • @GuraSinghGill
    @GuraSinghGill 2 месяца назад +1

    ਬਹੁਤ ਵਧੀਆ ਗੀਤ ਗਾਏ ਮੈਡਮ ਜੀ

  • @armaandeepdhillon2436
    @armaandeepdhillon2436 2 месяца назад +29

    ਰਾਜਿੰਦਰ ਰਾਜਨ ਜੀ, ਅੱਜ ਪੂਰੇ 59 ਸਾਲਾਂ ਬਾਅਦ ਇਸ ਵੀਡੀਓ ਵਿੱਚ ਤੁਸਾਂ ਨੂੰ ਵੇਖ ਕੇ ਇਤਨੀ ਖੁਸ਼ੀ ਹੋਈ ਕਿ ਦੱਸ ਨਹੀਂ ਸਕਦਾ। ਗੱਲ ਮਾਰਚ 1965 ਦੀ ਹੈ ਜਸਵੰਤ ਭੰਵਰਾ ਜੀ ਆਪਣੇ ਨਾਨਕਾ ਪਿੰਡ ਫਤਿਹਪੁਰ(ਜ਼ਿਲ੍ਹਾ ਜਲੰਧਰ) ਰਾਤ ਦਾ ਸੰਗੀਤ ਪ੍ਰੋਗਰਾਮ ਕਰਨ ਆਏ ਸੀ ਅਤੇ ਉਨ੍ਹਾਂ ਦੇ ਨਾਲ਼ ਜਗਜੀਤ ਜੀਰਵੀ ਅਤੇ ਆਪ ਜੀ ਆਏ ਸੀ। ਪਿੰਡ ਦੇ ਵਿਚਕਾਰ ਖੁੱਲ੍ਹੀ ਥਾਂ ਟਾਇਰਾਂ ਵਾਲੇ ਗੱਡੇ ਦੀ ਸਟੇਜ ਲੱਗੀ ਸੀ। ਮੈਂ ਇਸਤੋਂ ਪਿਛਲੇ ਸਾਲ ਮੈਟ੍ਰਿਕ ਪਾਸ ਕਰ ਚੁੱਕਾ ਸੀ ਪਰ ਹੁਣ ਬਿਲਕੁਲ ਵੇਹਲਾ ਸੀ ਕਿਉਂਕਿ ਪਾਕਿਸਤਾਨ ਤੋਂ ਮੇਰੇ ਜਨਮ ਤੋਂ ਠੀਕ 24 ਘੰਟੇ ਬਾਅਦ ਉਹ ਮੁਲਕ ਛੱਡ ਕੇ ਭਾਰਤ ਆਏ। ਪੰਜ ਸਾਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕੱਟਣ ਮਗਰੋਂ ਸਾਡੀ ਅਲਾਟਮੈਂਟ ਜ਼ਿਲ੍ਹਾ ਜਾਲੰਧਰ ਦੇ ਪਿੰਡ ਵਿੱਚ ਹੋਈ ਜੋ ਫਤਿਹਪੁਰ ਤੋਂ ਦੋ ਕਿਲੋਮੀਟਰ ਦੂਰੀ ਉੱਤੇ ਹੈ। ਮੈਨੂੰ ਵੀ ਗਾਣੇ ਗਾਉਣ ਦਾ ਸ਼ੌਕ ਸੀ ਅਤੇ ਮੈਂ ਆਪਣੇ ਚਾਚਾ ਜੀ ਦੇ ਨਾਲ਼ ਫਤਿਹਪੁਰ ਦੇ ਇਤਿਹਾਸਕ ਗੁਰਦੁਆਰੇ ਵਿੱਚ ਕਦੇ ਕਦੇ ਧਾਰਮਿਕ ਗਾਣੇ ਗਾ ਲੈਂਦੇ ਸੀ। ਸੋ ਭੰਵਰਾ ਜੀ ਅਤੇ ਆਪ ਜੀ ਦੀ ਟੀਮ ਤੋਂ ਪੰਦਰਾਂ ਕੁ ਮਿੰਟ ਪਹਿਲਾਂ ਮੇਰੇ ਚਾਚਾ ਜੀ ਨੇ ਸਟੇਜ ਉੱਤੇ ਚੜ੍ਹਾ ਦਿੱਤਾ ਤਾਂ ਕਿ ਲੋਕਾਂ ਦਾ ਇਕੱਠ ਹੋ ਸਕੇ ਅਤੇ ਮੈਂ ਦੋ ਗੀਤ ਗਾਏ। ਉਸਤੋਂ ਬਾਅਦ ਆਪ ਜੀ ਜੀਰਵੀ ਜੀ ਦਾ ਪ੍ਰੋਗਰਾਮ ਸ਼ੁਰੂ ਹੋਇਆ। ਤੁਹਾਡੀ ਉਮਰ ਵੀ ਮੇਰੇ ਤੋਂ ਛੇ ਕੁ ਮਹੀਨੇ ਵੱਧ ਸੀ ਅਤੇ ਮੈਂ ਅਜੇ ਤੱਕ ਕਿਸੇ ਵੀ ਕੁੜੀ ਨੂੰ ਇਸ ਤਰ੍ਹਾਂ ਸਟੇਜ ਉੱਤੇ ਗਾਉਂਦੇ ਪਹਿਲੀ ਵਾਰ ਵੇਖ ਰਿਹਾ ਸੀ। ਮੈਡਮ ਜੀ ਤੁਹਾਡੀ ਖੂਬਸੂਰਤੀ ਅਤੇ ਸੁਰੀਲੀ ਆਵਾਜ਼ ਮੇਰੇ ਦਿਲ ਵਿੱਚ ਧੱਸ ਗਈ। ਪ੍ਰੋਗਰਾਮ ਖ਼ਤਮ ਹੋਣ ਤੇ ਭੰਵਰਾ ਜੀ ਨੇ ਮੈਨੂੰ ਆਪਣੇ ਕੋਲ ਬੁਲਾ ਕੇ ਆਖਿਆ ਕਿ ਕਾਕਾ ਜੀ ਤੁਹਾਡੀ ਆਵਾਜ਼ ਬਹੁਤ ਅੱਛੀ ਹੈ ਅਤੇ ਜੇ ਤੁਸੀਂ ਕਲਾਕਾਰ ਬਣਨਾ ਚਾਹੁੰਦੇ ਹੋ ਤਾਂ ਮੇਰੇ ਮਾਮਾ ਜੀ ਦੇ ਮੁੰਡੇ ਨੂੰ ਨਾਲ਼ ਲੈ ਕਿ ਲੁਧਿਆਣੇ ਬੱਸ ਅੱਡੇ ਦੇ ਸਾਹਮਣੇ ਮੇਰੇ ਦਫ਼ਤਰ ਆ ਜਾਣਾ। ਫੇਰ ਕੀ ਸੀ, ਮੇਰੇ ਤਾਂ ਜ਼ਮੀਨ ਉੱਤੇ ਪੈਰ ਨਾ ਲੱਗਣ, ਰਾਤ ਨੂੰ ਸੁਪਨਿਆਂ ਵਿੱਚ ਵੀ ਰਾਜਿੰਦਰ ਰਾਜਨ ਜੀ ਦੇ ਨਾਲ਼ ਗਾਉਣ ਦੇ ਸੁਪਨੇ ਦੇਖਦਾ। ਇਹ ਗੱਲ ਮੇਰੇ ਪਿਤਾ ਜੀ ਨੂੰ ਪਸੰਦ ਨਹੀਂ ਸੀ, ਉਹ ਸਮਝਦੇ ਸੀ ਇਹ ਗਾਉਣਾ ਵਜਾਉਣਾ ਮਰਾਸੀਆਂ ਦਾ ਕੰਮ ਹੈ ਜੱਟਾਂ ਨੂੰ ਸੋਭਦਾ ਨਹੀਂ। ਸੋ ਅਗਲੇ ਸੋਮਵਾਰ ਹੀ ਮੇਰੇ ਪਿਤਾ ਜੀ ਨੇ ਮੈਨੂੰ ਜਾਲੰਧਰ ਕੈਂਟ ਲਿਜਾ ਕੇ ਆਰਮੀ ਵਿੱਚ ਭਰਤੀ ਕਰਵਾ ਦਿੱਤਾ ਅਤੇ ਮੈਂ 28 ਸਾਲ Artillery ਦੀ ਪੈਰਾਸ਼ੂਟ ਰੈਜਿਮੈਂਟ ਵਿੱਚ ਸਰਵਿਸ ਕਰਕੇ ਸੂਬੇਦਾਰ ਵਜੋਂ ਰਿਟਾਇਰ ਹੋਇਆ। ਹੁਣ ਮੈਂ ਲੰਡਨ ਵਿੱਚ ਆਪਣੀ ਬੇਟੀ ਦੇ ਪਰਵਾਰ ਕੋਲ਼ ਆਇਆ ਹਾਂ। ਤੁਹਾਡੀ ਇਹ ਵੀਡੀਓ ਰਾਹੀਂ ਤੁਹਾਡੀ ਖੂਬਸੂਰਤੀ ਅਤੇ ਤੰਦਰੁਸਤੀ ਵੇਖਕੇ ਮਨ ਬਹੁਤ ਖੁਸ਼ ਹੋਇਆ। ਪਰਮਾਤਮਾ ਆਪਜੀ ਨੂੰ ਏਸੇ ਤਰ੍ਹਾਂ ਤੰਦਰੁਸਤ ਅਤੇ ਖੁਸ਼ਹਾਲ ਰੱਖੇ।(ਸੂਬੇਦਾਰ ਹਰਦੇਵ ਸਿੰਘ ਹੁੰਦਲ, ਲੰਡਨ)

    • @jasvirsingh4301
      @jasvirsingh4301 2 месяца назад +2

      ਸੂਬੇਦਾਰ ਸਾਹਿਬ ਜੀ ਲਿਖੀਆਂ ਲੇਖ ਦੀਆਂ ਕੱਟ ਮਨ ਚਿੱਤ ਲਾ ਕੇ।

    • @jagnarsingh3005
      @jagnarsingh3005 2 месяца назад

      ਓਹ, ਸੱਚ ਜਾਣਿਓ ਤੁਹਾਡੀ ਅਧੂਰੀ ਰਹਿ ਗਈ ਇੱਛਾ ਦਾ ਮੈਨੂੰ ਦੁੱਖ ਹੋਇਆ। ਇਹ ਤੁਹਾਡਾ ਇਕੱਲਿਆਂ ਦਾ ਦਰਦ ਨਹੀਂ, ਇਹ ਦਿਲ ਟੁੱਟਣ ਦਾ ਸਾਂਝਾ ਹੈ।😢

    • @devinderpuri1830
      @devinderpuri1830 2 месяца назад

      Nice

    • @ShamsherSingh-k6b
      @ShamsherSingh-k6b 2 месяца назад

      ਬਹੁਤ ਦੁੱਖ ਹੋਇਆ ਕਿ ਤੁਹਾਡੀ ਖਾਹਿਸ਼ ਸਿਰੇ ਨਹੀਂ ਚੜੀ ਪਰ ਰੱਬ ਜ਼ੋ ਵੀ ਕਰਦਾ ਚੰਗਾ ਕਰਦਾ।ਹੋ ਸਕਦਾ ਗਾਇਕੀ ਵਿੱਚ ਤੁਸੀਂ ਚੰਗਾ ਗਾਉਣ ਦੇ ਬਾਵਜੂਦ ਵੀ ਤਰੱਕੀ ਨਾ ਕਰਦੇ ਤੇ ਸੂਬੇਦਾਰ ਬਣਨੋ ਵੀ ਰਹਿ ਜਾਂਦੇ।ਸੋ ਜ਼ੋ ਲੇਖਾਂ ਵਿਚ ਹੁੰਦਾ ਓਹੋ ਹੁੰਦਾ। ਬੀਤੇ ਤੇ ਅਫਸੋਸ ਨਹੀਂ ਕਰਨਾ ਚਾਹੀਦਾ

    • @gobindram1613
      @gobindram1613 2 месяца назад

      ਸਤਿਕਾਰਯੋਗ ਮੈਡਮ ਜੀ ਜਦੋ ਬਾਦਲ ਸਾਹਿਬ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ ਸ਼ਾਇਦ 1970 ਦੀ ਗੱਲ ਹੈ ਉਦੋਂ ਤੁਸੀਂ ਮੇਰੇ ਪਿੰਡ ਮੁਰਾਦ ਵਾਲਾ ਦੱਲ ਸਿੰਘ ਜਿੱਲਾ ਫਾਜ਼ਿਲਕਾ ਵਿਖੇ ਲਾਇਆ ਸੀ ਉਦੋਂ ਤੁਹਾਡੇ ਨਾਲ ਗੁਰਪਾਲ ਸਿੰਘ ਪਾਲ ਸਾਬਿਰ ਹੁੱਸੇਨ ਸਾਬਿਰ ਸਾਹਿਬ ਸਨ ਉਦੋਂ ਤੁਸੀਂ ਗਾਣਾ ਗਾਇਆ ਸੀ ਜਿੱਦਣ ਦੀ ਆਗੀ ਸ਼ਾਮ ਕੁਰੇ ਸਾਡਾ ਮੰਜਾ ਪਿੱਪਲ ਥੱਲੇ,,,,,,, ਜੁੱਗ ਜੁੱਗ ਜੀਓ ਲੰਮੀਆਂ ਉਮਰਾਂ ਹੋਣ ਹਮੇਸ਼ਾ ਖੁੱਸ਼ੀਆਂ ਖੇੜੇ ਮਾਣਦੇ ਰਹੋ ਜਿੰਦਗੀ ਜ਼ਿੰਦਾਬਾਦ

  • @JS-sy6fl
    @JS-sy6fl 2 месяца назад +1

    🌺Rajinder Rajan , you’re the most beautiful among all the women singers of Punjab , at that time ……we used to hear 👂 your Records from 1960 to 1975 .
    Very sweet voice . … High school ਤੋ ਭੱਜਕੇ ਅਸੀ 4 - 5 ਮੁੰਡੇ ਨਾਲ ਦੇ ਪਿੰਡ ਹਰਚਰਨ ਗਰੇਵਾਲ ਨਾਲ ਤੁਹਾਡਾ ਅਖਾੜਾ ਦੇਖਣ ਗਏ ਸੀ , ਪਹੁੰਚੇ ਤਾਂਦੇਖਿਆ … **ਸੁਰਿੰਦਰ ਸੀਮਾ , ਕਸ਼ਮੀਰ ਵਾਲੀ ਕੁੜੀ , ਹਰਚਰਨ ਗਰੇਵਾਲ ਨਾਲ ਗਾ ਰਹੇ ਸਨ** …Romantic way ਨਾਲ। । ਗੀਤ ਸੀ **ਸਾਰੀ ਰਾਤ ਲੱਭਦਾ ਰਿਹਾ ……… ਤੂੰ ਰਹੀ ਤਖਤੇ ਦੇ ਓਹਲੇ ।।* 1967 - 68. ਕੀ ਬਾਤ ਹੈ ।……xyz … USA

  • @BaljinderSinghbuttar-w6n
    @BaljinderSinghbuttar-w6n 2 месяца назад +4

    Old is gold

  • @RoopSingh-qx7qi
    @RoopSingh-qx7qi 2 месяца назад +1

    Very nice good interview

  • @harpreetbains8035
    @harpreetbains8035 2 месяца назад +2

    Bahut Vadhia Interview Laga Mami Ji ❤

  • @gurpalsingh3832
    @gurpalsingh3832 2 месяца назад +2

    Rajinder Rajan Ji Tuhada Akhda Mr Village Kaul Garh Tehsil Amloh District Fateh Garh Sahib Harchrn Grewal Naal Sunea C❤❤❤❤❤🎉🎉🎉🎉🎉🎉🎉🎉👍👍👍👍👍👍👍👍

  • @jagtarsinghghola2167
    @jagtarsinghghola2167 2 месяца назад +4

    ਇਕ ਗੀਤ ਇਹਨਾਂ ਦਾ ਚੰਨ ਚੜਿਆ ਅਸੀਂ ਨਹੀਂਓ ਵੇਖਣਾ ਤੇਰੀ ਮਾਂ ਨੂੰ ਮੱਥਾ ਨਹੀਂਓ ਟੇਕਣਾ ਜਰੂਰ ਸਣਨਾ

  • @daljindersumra3473
    @daljindersumra3473 2 месяца назад +1

    Waheguru g ❤️ 💖 ♥️

  • @RavinderSingh-hf3kq
    @RavinderSingh-hf3kq 2 месяца назад +1

    ਵਾਕਮਾਲ ਮਾਤਾ ਜੀ ਵੈਰੀ ਗੁਡ ਸਿੰਗਰ

  • @gurdevsingh-zc5xw
    @gurdevsingh-zc5xw 2 месяца назад +2

    Old is gold sach hai ji

  • @RanjitSingh-pl3os
    @RanjitSingh-pl3os 2 месяца назад +1

    ❤jah vai dholna mai nahi blna teri meri bass vai rati kit hai qaie

  • @harjinderjaura177
    @harjinderjaura177 2 месяца назад +2

    ❤❤ good 👍

  • @surindersomi8407
    @surindersomi8407 2 месяца назад +2

    Thanx madam Rajan g da interview vaste.

  • @ਗੁਰਚਰਨਸਿੰਘ-ਦ3ਣ
    @ਗੁਰਚਰਨਸਿੰਘ-ਦ3ਣ 2 месяца назад +2

    ਸਦੀਕ ਨੇ ਸੁਰਿੰਦਰ ਕੌਰ ਨਾਲ ਰਿਕਾਰਡਿੰਗ ਕਰਵਾਈ ਸੀ ਮੇਰਾ ਲੌਂਗ ਗਵਾਚਾ

  • @SurjeetSingh-eq8ne
    @SurjeetSingh-eq8ne 2 месяца назад +1

    Very nice ji

  • @جسوندرسنگھلہلے
    @جسوندرسنگھلہلے 2 месяца назад +1

    ਦੋਗਾਣਾ ਗਾਇਕੀ ਚਾਦੀ ਰਾਮ ਤੇ ਸਾਂਤੀ ਦੇਵੀ ਸੁਰੂ ਕੀਤੀ ਸੀ

  • @ergurjantsingh3189
    @ergurjantsingh3189 2 месяца назад +2

    ਮੇਰਾ ਲੌਂਗ ਗਵਾਚਾ ਗੀਤ ਮੁਹੰਮਦ ਸਦੀਕ ਅਤੇ ਸੁਰਿੰਦਰ ਕੌਰ ਨੇ ਰਿਕਾਰਡ ਕਰਵਾਇਆ, ਹਰਚਰਨ ਗਰੇਵਾਲ ਨੇ ਨਹੀਂ ।

  • @Eastwestpunjabicooking
    @Eastwestpunjabicooking 2 месяца назад +5

    ਮੈ ਬਹੁਤ ਛੋਟੀ ਸੀ ਜਦੋ ਸਾਡੇ ਪਿੰਡ ਮਲਕੀ , ਸਾਹਮਣੇ ਚੁਬਾਰੇ, ਵਾਲਾ ਗੀਤ ਇਸੇ ਦੋਗਾਣੇ ਚ ਪਿੰਡ ਖਾੜਾ ਲੱਗਿਆ ਸੀ। ਦੋ ਗੁੱਤਾਂ fold ਰਿਬਨ ਪਾ ਕੇ ਪਿਸਤਾ ਸ਼ੇਡ ਦਾ ਸੂਟ ਪਾਇਆ ਸੀ । ਰੇੜੀਆ ਦੋ ਜੋੜ ਕੇ ਸਟੇਜ ਬਣੀ। ਤੁਹਾਡਾ ਚੇਹਰਾ ਓਦੋ ਗੋਲ ਸੀ। 67 ਦੀ ਗੱਲ ਏ

  • @sushilmanrai3000
    @sushilmanrai3000 2 месяца назад +1

    देखना सुनना अच्छा लगता है।

  • @jogasingh4757
    @jogasingh4757 2 месяца назад +1

    Rajan and Jagmohan kaur beautiful gaeka si

  • @kanwarhayer2155
    @kanwarhayer2155 2 месяца назад +1

    Well done, Rajinder Rajan madam

  • @dilaulakh4422
    @dilaulakh4422 2 месяца назад +1

    In 1974 .with Mr grewal.chanderkanta and rajaan g
    In Distt Hisar

  • @rajkumarrajan5957
    @rajkumarrajan5957 2 месяца назад +2

    I had heard you in village Kauhrian on the Festival in memory of Surinder pal Singh Selhon

  • @randholsingh2694
    @randholsingh2694 2 месяца назад +1

    ਰਜਿੰਦਰ ਰਾਜਨ ਆਪ ਜੀ ਮੁਹੰਮਦ ਸਦੀਕ ਸਾਹਿਬ ਜੀ ਆਪ ਜੀ ਬਹੁਤ ਸੋਹਣਾ ਗਾਇਆ ਪਰ ਨੇ ਵਿਆਹ ਕਰੁਉਣ ਤੋਂ ਗਾਉਣਾ ਛੱਡ ਦਿੱਤਾ ਗਿਆ ਅੱਜ ਮੈਂ ਤੁਹਾਨੂੰ ਕੋਈ ਸੱਠ ਪੈਂਹਟ ਸਾਲ ਪਹਿਲਾਂ ਦੇਖਿਆ ਸੀ ਜਦੋਂ ਆਪ ਜੀ ਉਮਰ ਉਦੋਂ ਕੋਈ ਅਠਾਰਾਂ ਸਾਲ ਜਾਂ ਵੀਹ ਸਾਲ ਦੀ ਉਮਰ ਹੋਵੇਗੀ ਊਸ ਬਾਅਦ ਮੁਹੰਮਦ ਸਦੀਕ ਜੀ ਬੀਬੀ ਰਣਜੀਤ ਕੌਰ ਅਤੇ ਬੀਬੀ ਸੁਖਜੀਤ ਕੌਰ ਨਾਲ ਗਾਇਆ ਅਕਾਲ ਪੁਰਖ ਆਪ ਜੀ ਨੂੰ ਚੰੜਦੀ ਕਲਾਂ ਬਖਸ਼ੇ ਵਲੋਂ ਰਣਧੌਲ ਸਿੰਘ ਸਾਬਕਾ ਸਰਪੰਚ ਪਿੰਡ ਸੰਗਰਾਣਾ ਜ਼ਿਲ੍ਹਾ ਸੀ ਮੁਕਤਸਰ ਸਾਹਿਬ ਜੀ

  • @Dr.NarinderChauhan
    @Dr.NarinderChauhan 2 месяца назад +1

    Great 👍👍

  • @SurjeetSingh-eq8ne
    @SurjeetSingh-eq8ne 2 месяца назад +1

    ਇਸ ਸਮੇ ਨਰਿੰਦਰ ਬੀਬਾ ਜੀ ਵੀ ਗਾ ਰਹੇ ਸੀ।

  • @MoolchandSharma-u6w
    @MoolchandSharma-u6w 2 месяца назад +4

    ਵਾਹ ਜੀ ਵਾਹ ।
    ਖ਼ਰਬੂਜੇ ਵਰਗੀ ਜੱਟੀ ,
    ਖਾ 'ਲੀ ਵੇ ਕਾਲ਼ੇ ਨਾਗ ਨੇ ।

  • @preetgill070
    @preetgill070 2 месяца назад +1

    ❤❤❤❤❤❤❤❤❤

  • @PiaraSingh-sr9io
    @PiaraSingh-sr9io 2 месяца назад +2

    Mai chhota si, jado Rajinder kaur ji sade pind mariage te ae si , ihna naal Bhamra , Grewal sun. Bhahut vadhia Kalakaar ,...Ranjit Kaur...de braber de sun. Fir pata ni kio alop ho gae. Sorry

  • @GurchainSingh-uk9pv
    @GurchainSingh-uk9pv 2 месяца назад +1

    ਰਾਜਿੰਦਰ ਰਾਜਨ ਜੀ ਤੁਸੀ ਨਕ ਦੀ ਜੜ ਪਟ ਲਈ ਗਾਣੇ ਵਾਰੇ ਨਹੀ ਦਸਿਆ ਸੰਨ ਗੁਰਚਰਨ ਸਿਘ

  • @AvtarSingh-bv5eq
    @AvtarSingh-bv5eq 2 месяца назад +2

    ਰਾਜਨ ਜੀ ਨਰਿੰਦਰ ਬੀਬਾ ਜੀ ਅਪਣੇ ਭਰਾਵਾਂ ਨਾਲ ਗਾਏ ਹਨ ਮੁੰਡੇ ਕੁੜੀ ਦੇ ਸਵਾਲ ਜਵਾਬ
    ਤੁਸੀਂ ਕਹਿਦੇ ਜਦੋਂ ਦੁਜੇ ਗੀਤ ਗਾਉਣੇ ਸ਼ੁਰੂ ਕੀਤਾ ਮੈਂ ਛੱਡ ਦਿੱਤਾ ਗਰੇਵਾਲ ਦਾ ਸਾਥ ਕਿਉਂਕਿ ਰੱਖੜੀ ਬੰਨ੍ਹ ਭਰਾ ਵਾਲਾਂ ਰਿਸਤਾ ਸੀ

  • @SukhjinderKaur-uq9xm
    @SukhjinderKaur-uq9xm 2 месяца назад +2

    ਬੀਬੀ ਰਜਿੰਦਰ ਰਾਜਨ ਜੀ ਦਾ ਮੁਹਾਂਦਰਾ ਗੁਰਮੀਤ ਕੌਰ ਬਾਵਾ ਜੀ ਨਾਲ ਮਿਲਦਾ

  • @beantsingh7143
    @beantsingh7143 2 месяца назад +3

    ਮੈ ਸਾਡੇ ਪਿੰਡ ਪੰਜ ਗਰਾਈ ਕਲਾ ਲੜ ਜਾਂ ਭਰਿੰਡ ਬਣਕੇ ਅਣ ਦਾੜੀਆ ਸੁਕਾ ਨਾ ਨੱਗ ਜਾਵੇ 1965 ਦੇ ਕਰੀਬ ਸੁਣਈਆ ਸੀ

  • @singwithsunil
    @singwithsunil 2 месяца назад +2

    sangrur Indra gandhi aaye c OSS vele Mohd sadique g naal Mam nu sunya c

  • @krishanpalsinghmatharu8450
    @krishanpalsinghmatharu8450 2 месяца назад +1

    Harcharan garewall. Sarinder kour. Rajinder Rajan shiv Kumar batala vi. Amrita Pritam rajna. Snehlata. Dedare shudhu.

  • @gurjantdhaliwal2815
    @gurjantdhaliwal2815 2 месяца назад +1

    ਸਦੀਕ।ਸਾਹਿਬ।ਦਾ।ਜ਼ਿਕਰ।ਕਿਓਂ।ਨਹੀ

  • @RanjitSingh-pl3os
    @RanjitSingh-pl3os 2 месяца назад +1

    Jah vai dholna main nahi bolna

  • @lachhmansingh5933
    @lachhmansingh5933 2 месяца назад +1

    Mank di pehli recording madam arjan nal di koi gal nahi kiti L S Kainth dhuri

    • @vinylRECORDS0522
      @vinylRECORDS0522 2 месяца назад +1

      ਮਾਣਕ ਦੀ ਪਹਿਲੀ ਰਿਕਾਰਡਿੰਗ ਸੀਮਾ ਨਾਲ ਹੋਈ ਸੀ, "ਜੀਜਾ ਅੱਖੀਆਂ ਨਾ ਮਾਰ"

  • @GulzarSingh-ux3en
    @GulzarSingh-ux3en 2 месяца назад +2

    purane klakar de interview kise smkali bande nu krni chahidi he

  • @GurjeetBrar-gc8xw
    @GurjeetBrar-gc8xw Месяц назад

    Pleasetoldtime

  • @sukhdevdeepgarh5188
    @sukhdevdeepgarh5188 2 месяца назад +1

    ਸਦੀਕ ਸਾਹਿਬ ਵਾਰੇ ਗੱਲ ਨਹੀਂ ਕੀਤੀ ਅਫ਼ਸੋਸ

  • @GurjeetBrar-gc8xw
    @GurjeetBrar-gc8xw Месяц назад

    Madamwhynotdateofbirthtold

  • @VinodKumar-g5b
    @VinodKumar-g5b 2 месяца назад +4

    ਪੱਤਰਕਾਰ mam ਤੁਸੀਂ ਸਿੰਪਲ ਕੱਪੜੇ ਕਿਉਂ ਨੀ ਪਾਏ ਜੀ ।because ਆਪਾਂ ਇੱਕ ਸੱਭਿਅਕ ਗਵਯੀਏ ਨਾਲ ਵਿਚਾਰ ਵਿਮਸ਼ ਕਰਨੀ ਏ । ਥੋੜ੍ਹਾ ਅੱਗੇ ਨੂੰ ਸੋਚ ਲਿਓ ਜੀ ।ਬਾਕੀ ਤਾਂ ਸਾਰਾ ਕੁਝ ਬਹੁਤ ਹੀ ਵਧੀਆ ਸੀ

    • @darkhackergaming2.o470
      @darkhackergaming2.o470 2 месяца назад +1

      Simple ta outfit a isto simple ki hou

    • @nav8472
      @nav8472 2 месяца назад

      ਬਹੁਤ ਵੱਡੀ ਪਾਰਖੂ ਅੱਖ ਹੈ ਤੁਹਾਡੀ

    • @vinylRECORDS0522
      @vinylRECORDS0522 2 месяца назад +1

      ਸਿੰਪਲ ਦੀ ਪਰਿਭਾਸ਼ਾ ਵੀ ਦੱਸ ਦੇਣੀ ਸੀ?

    • @SarbjitSingh-yg7bs
      @SarbjitSingh-yg7bs 2 месяца назад

      Es ton vdh Simple hor ki hove pta hai re Bitva

  • @GulzarSingh-ux3en
    @GulzarSingh-ux3en 2 месяца назад

    mobile number deo ji rajn ji da gal krni he ji