Saka Sirhind Narinder Biba (English Subtitles)

Поделиться
HTML-код
  • Опубликовано: 16 авг 2017
  • An attempt to bring the lyrics of Narinder Biba to the Sangat. Please forgive us for any mistakes and message us if anything needs to be changed. Gurfateh.
    »STAY CONNECTED!
    Instagram: / gursevaksevadar
    Facebook: / gursevaksevadar
    Soundcloud: / gursevaksevadar
    Website: gursevak.com
    »Download the app on Android and Apple:
    LEARN SHUDH GURBANI
    play.google.com/store/apps/de...
    Inspired by www.Gursevak.com
    (All material is copyright and cannot be used for commercial purposes unless explicit written consent is obtained.)

Комментарии • 961

  • @jassi.tv6860
    @jassi.tv6860 2 года назад +16

    ਧੰਨ ਗੁਰੂ ਦੇ ਲਾਲ ਧੰਨ ਨਰਿੰਦਰ ਬੀਬੀ ਜੀ ਜਿੰਨਾ ਅਪਣੀ ਗਾਈਕੀ ਰਾਹੀਂ ਪੂਰਾ ਸਾਕਾ ਅੱਖਾਂ ਸਾਮ੍ਹਣੇ ਲਿਆਂਦਾ

  • @GurnamSingh-zi7kb
    @GurnamSingh-zi7kb 4 года назад +25

    ਮੈਨੂੰ ਤੀਹ ਸਾਲ ਹੋ ਗਏ ਇਹ ਧਾਰਮਿਕ ਸਾਕੇ ਸੂਣੇ ਨੂੰ ਅੱਜ ਵੀ ਅੱਖਾਂ ਵਿਚ ਅੱਥਰੂ ਆ ਜਾਂਦੇ ਨੇ, ਪ੍ਰਣਾਮ ਸ਼ਹੀਦਾਂ ਨੂੰ 😭

  • @devkinandan9722
    @devkinandan9722 2 года назад

    ਜਦੋਂ ਕਦੇ ਸਾਡਾ ਸਾਰਿਆਂ ਦਾ ਬੱਚਾ ਕਦੇ ਸਕੂਲ ਵਿੱਚੋਂ ਲੇਟ ਹੋ ਜਾਵੇ ਤਾਂ ਮਾਂ ਬਾਪ ਨੂੰ ਪੁੱਛੋ ਕਿ ਹਾਲ ਹੁੰਦਾ ਹੈ ਧੰਨ ਮਾਤਾ ਗੁਜਰੀ ਜੀ ਨੂੰ ਕੋਟਿ ਕੋਟਿ ਪ੍ਰਣਾਮ

  • @user-wd2nf9mz4e
    @user-wd2nf9mz4e 4 года назад +35

    ਬਿਖਿਆ ਕਾ ਧਨੁ ਬਹੁਤੁ ਅਭਿਮਾਨੁ ॥ ਅਹੰਕਾਰਿ ਡੂਬੈ ਨ ਪਾਵੈ ਮਾਨੁ ॥ ਆਪੁ ਛੋਡਿ ਸਦਾ ਸੁਖੁ ਹੋਈ ॥ ਗੁਰਮਤਿ ਸਾਲਾਹੀ ਸਚੁ ਸੋਈ ॥੩॥
    (ਹੇ ਭਾਈ! ਇਹ ਦੁਨੀਆ ਵਾਲਾ) ਮਾਇਆ ਦਾ ਧਨ (ਮਨੁੱਖ ਦੇ ਮਨ ਵਿਚ) ਬੜਾ ਅਹੰਕਾਰ (ਪੈਦਾ ਕਰਦਾ ਹੈ) । ਤੇ, ਜੇਹੜਾ ਮਨੁੱਖ ਅਹੰਕਾਰ ਵਿਚ ਡੁੱਬਾ ਰਹਿੰਦਾ ਹੈ ਉਹ (ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਨਹੀਂ ਪਾਂਦਾ। ਹੇ ਭਾਈ! ਆਪਾ-ਭਾਵ ਛੱਡ ਕੇ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ। ਹੇ ਭਾਈ! ਮੈਂ ਤਾਂ ਗੁਰੂ ਦੀ ਮਤਿ ਲੈ ਕੇ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹਾਂ।
    🌹ਵਾਹਿਗੁਰੂ ਜੀ ਕਾ ਖਾਲਸਾ🌹
    🌹ਵਾਹਿਗੁਰੂ ਜੀ ਕੀ ਫ਼ਤਿਹ ਜੀ🌹
    🌹🌹
    🌹🌹🌹🌹🌹🌹🌹🌹🌹🌹🌹🌹🌹

  • @sukhmandersinghbrar1716
    @sukhmandersinghbrar1716 4 года назад +41

    ਪੂਰੀ ਦੁਨੀਆਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਕੁਰਬਾਨੀ ਧੰਨ ਧੰਨ ਸੀ

    • @navpreet8837
      @navpreet8837 4 года назад

      I have a great day! I'm sure you get the most

    • @navpreet8837
      @navpreet8837 4 года назад

      The one that I
      am

  • @jogindersinghpuria
    @jogindersinghpuria Год назад +12

    ਮੇਰੇ ਕੋਲ ਕੋਈ ਸ਼ਬਦ ਨਹੀਂ ਜਿਨ੍ਹਾਂ ਸ਼ਬਦਾਂ ਨਾਲ ਮੈ ਪ੍ਰਸਿੱਧ ਗਾਇਕਾ ਮਾਤਾ ਨਰਿੰਦਰ ਬੀਬਾ ਜੀ ਦੀ ਆਵਾਜ਼ ਦੀ ਸਿਫ਼ਤ ਲਿਖ ਸਕਾਂ। ਦਿਲੋਂ ਸਲਾਮ ਏ 🙏🙏👍🙏।

  • @yuvrajsinghyuvi8766
    @yuvrajsinghyuvi8766 2 года назад

    ਸਾਡੇ ਪਿੰਡ 30 ਸਾਲ ਪਹਿਲਾਂ ਗੁਰੂ ਘਰ ਕੈਸਟ ਲੱਗਦੀ ਹੁੰਦੀ ਸੀ ਰੂਹ ਖੁਸ਼ ਹੋ ਗਈ ਵਾਹਿਗੁਰੂ ਜੀ

  • @user-tb2jj2tc6o
    @user-tb2jj2tc6o 7 месяцев назад

    ਸਕੂਨ ਜਜਬੇ ਦੇਣ ਵਾਲੀ ਸੁਰੀਲੀ ਇਹ ਆਵਾਜ਼ ਦੁਨੀਆ ਵਿੱਚ ਦੁਬਾਰਾ ਸੁਣਨ ਨੂੰ ਨਹੀਂ ਮਿਲੀ ਸਿਫਤ ਤਾ ਕੀ ਇਹ ਅਰਸ਼ਾ ਤੋਂ ਹੀ ਪ੍ਰਵਾਨ ਹੋਈ ਅਰਦਾਸ ਹੈ 🙏🏻

  • @gurjotsingh7059
    @gurjotsingh7059 5 лет назад +66

    ਅੱਜ ਦੇ ਦਿਨ ਲੱਗੀ ਸੀ ਕਚਿਹਰੀ
    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਮਹਾਰਾਜ ਜੀ
    ਮਾਤਾ ਗੁਜਰੀ ਜੀ ❤❤

  • @ramangill4012
    @ramangill4012 5 лет назад +45

    ਪਤਾ ਹੀ ਲਗਦਾ ਹੰਝੂ ਕਦੋਂ ਸ਼ੁਰੂ ਹੋ ਜਾਂਦੇ ਸੁਣਦੇ ਸੁਣਦੇ ਧੰਨ ਮਾਂ ਗੁਜਰੀ ਜੀ

    • @lalsinghgill5551
      @lalsinghgill5551 4 года назад

      Dhan,,,dhan,,,mata,,,gujri,,jee

    • @JagroopSingh-no7xy
      @JagroopSingh-no7xy 2 года назад +2

      @@lalsinghgill5551 ਵੀਰ ਤੁਸੀ ਮਾਡਰਨ ਸਿਖਾ ਨੇ ਆਪਣੇ ਨਾਮ ਪਿੱਛੋਂ ਤਾ ਸਿੰਘ ਕੋਰ ਲਾਹ ਹੀ ਦਿੱਤਾ ਕਿਰਪਾ ਕਰਕੇ ਮਾਤਾ ਜੀ ਨੂੰ ਤਾ ਸਹੀ ਨਾਮ ਗੁੱਜਰ ਕੋਰ ਲਿਖਿਆਂ ਬੋਲਿਆਂ ਕਰੋ

  • @JagroopSingh-no7xy
    @JagroopSingh-no7xy 2 года назад +1

    ਸਾਡੇ ਲੋਕ ਦੋ ਮਰਲੇ ਜਗਾ ਪਿੱਛੇ ਇਸਾਈ ਬਣ ਜਾਂਦੇ ਹਨ ਸਾਡੇ ਬਾਬੇ ਸਿਰ ਦੇ ਗਏ

  • @baljeetshing8466
    @baljeetshing8466 5 лет назад +120

    ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀਆਂ ਦੀ ਲਾਸਾਨੀ ਸ਼ਹਾਦਤਾਂ ਨੂੰ ਕੋਟਿ ਕੋਟਿ ਪ੍ਰਣਾਮ ।।

  • @harrybathindeala251
    @harrybathindeala251 5 лет назад +40

    ਮਿਸਾਲਾਂ ਪੈਦਾ ਕਰਗੇ ਜੀ ਛੋਟੇ ਛੋਟੇ ਬੱਚੇ ।।
    ਵਾਹਿਗੁਰੂ ਜੀ
    ਵਾਹਿਗੁਰੂ ਜੀ
    ਵਾਹਿਗੁਰੂ ਜੀ

  • @RGPANDOR1499
    @RGPANDOR1499 5 лет назад +24

    ਵਾਹਿਗੁਰੂ ਜੀ ਜਦ ਮੈਂ ਨਿੱਕੀ ਹੁੰਦੀ ਰੋਜ਼ਾਨਾ ਆਪ ਜੀ ਦਾ ਗਾਇਆ ਸਾਕਾ ਸਰਹੰਦ ਸੁਣਦੀ ਹੁੰਦੀ ਸੀ ਰੋ ਪੈਂਦੀ ਸੀ

    • @GurmeetSingh-xq7tf
      @GurmeetSingh-xq7tf 5 лет назад +1

      Navjeet Kaur

    • @Bhupinderjosan
      @Bhupinderjosan 4 года назад +1

      ਹਾਂਜੀ ਸਹੀ ਗੱਲ ਆ

    • @nirmalghuman6077
      @nirmalghuman6077 4 года назад +2

      ਜੋ ਵੀ ਇਨਸਾਨ ਸੱਚੇ ਦਿਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਉਸ ਦਰਦਨਾਕ ਸਾਕੇ ਨੂੰ ਧੁਰ ਅੰਦਰੋਂ ਆਤਮਾ ਨਾਲ ਜੁੜ ਕੇ ਦਿਲੋਂ ਮਹਿਸੂਸ ਕਰਦਾ ਆ
      ਤਾਂ ਮੱਲੋ ਮੱਲੀ ਅੱਖਾਂ ਚ ਹੰਝੂ ਭਰ ਆਉਂਦੇ ਨੇ😭😭😭😭😭

  • @PartapSingh-qz1kg
    @PartapSingh-qz1kg 4 года назад +59

    ੲਿਹ ਛੋਟੇ ਸਾਹਿਬਜ਼ਾਦਿਅਾਂ ਦਾ ਦਰਦ ਭਰਿਅਾ ਖੂਨੀ ਸਾਕਾ ਜਦ ਜਦ ਵੀ ਸੁਣਿਅਾਂ ਜਾਂ ਯਾਦ ਅਾੲਿਅਾ
    ਅੱਖਾਂ ਜ਼ਰੂਰ ਭਰ ਅਾੲੀਅਾਂ

  • @sukhjinderpunjabigirlpunja6232
    @sukhjinderpunjabigirlpunja6232 4 года назад +2

    ਪੱਰਮਾਤਮਾ ਰੱਬ ਇਸ ਧੱਰਤੀ ਉਤੇ ਕੱਲਗੀਆ ਵਾਲੇ ਪਾਤਸ਼ਾਹ ਦੇ ਰੂਪ ਵਿੱਚ ਆਏ ਮੈ ਹੁ ਪੱਰਮ ਪੁਰਖੁ ਕੋ ਦਾਸਾ ਵੇਖਣ ਆਇਉ ਜੱਗਤ ਤਮਾਸ਼ਾ ਰੱਬ ਰਾਖਾ ਚੱੜਦੀ ਕਲਾਂ ਵਿੱਚ ਰਹੋ

  • @kamaljitsingh3832
    @kamaljitsingh3832 4 года назад +59

    ਦਿਲੋਂ ਸਲੂਟ ਆ ਇਹੋ ਜਿਹੇ ਕਲਾਕਾਰਾ ਨੂੰ

  • @gurpalpawar8577
    @gurpalpawar8577 3 года назад +16

    ਬੀਬਾ ਜੀ ਨੇ ਇਤਿਹਾਸ ਬਹੁਤ ਗਾਇਆ ਵਡਮੁੱਲਾ ਖਜਾਨਾ ਹਜੂਰ ਸਾਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਵਾਰ ਦੀ ਲਾਸਾਨੀ ਸ਼ਹਾਦਤ ਅਮਰ ਹੈ
    ਮਾਨੁੱਖਤਾ ਲਈ ਚਾਨਣ ਮੁਨਾਰਾ ਹੈ

  • @hardevmahalhardevmahal501
    @hardevmahalhardevmahal501 3 года назад +11

    ਐਸੇ ਹੀਰੇ ਗਾਇਕ ਦੇ ਧਾਰਮਿਕ ਸ਼ਹੀਦੀ ਸਾਕਾ ਸਾਕਾ ਸਰਹਿੰਦ ਦਾ ਬਹੁਤ ਜ਼ਿਆਦਾ ਅਨੰਦ ਮੲਈ ਕਥਾ ਵਾਂਗੂੰ ਹੀ ਬਾਬਾ ਜੋਰਾਵਰ ਸਿੰਘ ਜੀ ਤੇ ਫਤਹਿ ਸਿੰਘ ਜੀ ਦਾ ਮਨ ਸੁਣਕੇ ਪਿਘਲ ਜਾਂਦਾ ਹੈ,ਹਰ ਇਨਸਾਨ ਦਾ। ਹੋਰ ਬਾਕੀ ਸਾਡੇ ਬੱਚਿਆਂ ਨੂੰ ਇਤਿਹਾਸ ਦਾ ਪਤਾ ਲੱਗਦਾ ਹੈ। ਆਪ ਸਭ ਦਾ ਧੰਨਵਾਦ ਜਿਨ੍ਹਾਂ ਨੇ ਸੁਣਿਆ ਹੈ।

  • @manjitsingh7951
    @manjitsingh7951 2 года назад

    ਇਹਨਾਂ ਗੀਤਾ ਦਾ ਕਰਕੇ ਨਰਿੰਦਰ ਬੀਬਾ ਅਮਰ ਹੋ ਗਈ ਧੰਨ ਗੁਰੂ ਕਲਗੀਆਂ ਵਾਲਾ

  • @singhsaab22g14
    @singhsaab22g14 5 лет назад +40

    ਸਤਨਾਮ ਸ੍ਰੀ ਵਾਹਿਗੁਰੂ ਜੀ ਸਾਰੀ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਇਸ ਦਿਨ ਆਪਣੇ ਆਪਣੇ ਪਿੰਡਾਂ ਵਿੱਚ ਕਿਸੇ ਵੀ ਨਸ਼ੇ ਜਾਂ ਕਿਸੇ ਵੀ ਰਾਜਨੀਤਿਕ ਨੂੰ ਨਸ਼ੇ ਨਾਂ ਵੰਡਣ ਦਿਓ ਇਹ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਸ਼ਹੀਦੀ ਦਿਹਾੜਾ ਹੈ ਸਤਨਾਮ ਸ੍ਰੀ ਵਾਹਿਗੁਰੂ ਜੀ

    • @JagroopSingh-no7xy
      @JagroopSingh-no7xy 2 года назад +2

      ਅਸੀਂ ਤਾ ਐਡੇ ਵੱਡੇ ਅਕਿਰਤਘਣ ਹਾ ਏਨਾ ਸ਼ਹੀਦੀ ਵਾਲੇ ਦਿਨਾਂ ਵਿੱਚ ਵਿਆਹ ਸ਼ਾਦੀਆਂ ਕਰਦੇ ਹਾ ਤੇ ਮੀਟ ਸ਼ਰਾਬ ਵਰਤਦੇ ਹਾ ਸਾਡਾ ਬੇੜਾ ਵੀ ਇਸ ਕਰਕੇ ਗਰਕ ਹੋ ਰਿਹਾ

  • @GauravSharma-tf7sv
    @GauravSharma-tf7sv 7 месяцев назад +3

    ਧੰਨ ਧੰਨ ਬਾਬਾ ਫਤਹਿ ਸਿੰਘ ਜੀ ਤੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਦੀ ਸ਼ਹਾਦਤ ਨੂੰ ਪ੍ਰਣਾਮ🙏🙏

  • @sukhwinderpanaich00056
    @sukhwinderpanaich00056 Год назад +4

    ਵਾਹਿਗੁਰੂ ਜੀ, ਬੀਬੀ ਨਰਿੰਦਰ ਕੌਰ ਜੀ ਬਹੁਤ ਬਹੁਤ ਧੰਨਵਾਦ ਐਨੀ ਸੁਰੀਲੀ ਆਵਾਜ ਵਿਚ ਮਹਿਮਾ ਗਾਉਣ ਲਈ

  • @sidhurecords9290
    @sidhurecords9290 4 года назад +29

    ਕੋਟਿ ਕੋਟਿ ਪ੍ਨਾਮ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜਾਦੇ ਧੰਨ ਧੰਨ ਸੀ੍ ਗੁਰੂ ਗੋਬਿੰਦ ਸਿੰਘ ਜੀ ਨੂੰ

  • @harindersingh9372
    @harindersingh9372 5 лет назад +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ‌

  • @santokhsingh6917
    @santokhsingh6917 Год назад +13

    ਨਰਿੰਦਰ ਬੀਬਾ ਜੀ ਦੀ ਆਵਾਜ਼ ਮੋਈਆਂ ਰੂਹਾਂ ਵਿੱਚ ਜਾਨ ਪਾ ਦੇਂਦੀ ਹੈ। ਚਰਨ ਸਿੰਘ ਸਫ਼ਰੀ ਜੀ ਦਾ ਲਿਖਿਆ ਸਾਕਾ ਸਰਹੰਦ ਕਮਾਲ ਦੀ ਲਿਖਤ ਹੈ। ਸਫ਼ਰੀ ਜੀ ਦੀ ਕਲਮ ਨੂੰ ਲੱਖ ਲੱਖ ਸਲਾਮ ਹੈ। ਨਰਿੰਦਰ ਬੀਬਾ ਜੀ ਤੇ ਸਾਥੀਆਂ ਦੀ ਪੇਸ਼ਕਾਰੀ ਵੀ ਕਮਾਲ ਦੀ ਹੈ। ਸਾਰਿਆਂ ਨੂੰ ਕੋਟਿ ਨਮਸਕਾਰ ਹੈ ਜੀ।

  • @rashpaldhaliwal8992
    @rashpaldhaliwal8992 3 года назад

    ਨਰਿੰਦਰ ਬੀਬਾ ਜੀ ਨੇ ਵੀ ਕਮਾਲ ਦਾ ਇਤਿਹਾਸ ਗਾਇਆ ਹੈ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸਾਂਤੀ ਬਖਸ਼ਣ ਜੀ

  • @user-wd2nf9mz4e
    @user-wd2nf9mz4e 3 года назад +2

    ਮੇਰੇ ਮਨ ਮਨ ਹੀ ਉਲਟਿ ਸਮਾਨਾ ॥ ਗੁਰ ਪਰਸਾਦਿ ਅਕਲਿ ਭਈ ਅਵਰੈ ਨਾਤਰੁ ਥਾ ਬੇਗਾਨਾ ॥੧॥ ਰਹਾਉ ॥
    ਅਰਥ: ਹੇ ਮੇਰੇ ਮਨ! ਜੀਵ ਪਹਿਲਾਂ ਤਾਂ ਪ੍ਰਭੂ ਤੋਂ ਓਪਰਾ ਓਪਰਾ ਰਹਿੰਦਾ ਹੈ (ਭਾਵ, ਪਰਮਾਤਮਾ ਬਾਰੇ ਇਸ ਨੂੰ ਕੋਈ ਸੂਝ ਨਹੀਂ ਹੁੰਦੀ; ਪਰ) ਸਤਿਗੁਰੂ ਦੀ ਕਿਰਪਾ ਨਾਲ ਜਿਸ ਦੀ ਸਮਝ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ, ਉਹ ਮਨ ਦੀ ਵਿਕਾਰਾਂ ਵਲ ਦੀ ਦੌੜ ਨੂੰ ਹੀ ਪਰਤਾ ਕੇ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ।1। ਰਹਾਉ।

  • @swindersinghpadam7313
    @swindersinghpadam7313 Год назад +11

    ਵਾਹ ਸਫਰੀ ਜੀ ਮਹਾਨ ਲੇਖਕ , ਮਹਾਨ ਗਾਇਕਾ ਨਰਿੰਦਰ ਬੀਬਾ ਜੀ

  • @surinderSingh-lt3ry
    @surinderSingh-lt3ry 2 года назад +12

    Makhu,,waheguru Waheguru Waheguru Waheguru Waheguru g Dhan Dhan Guru Gobind s ji......ਸਿੱਖੀ ਕੇਸਾਂ ਸੁਆਸਾਂ ਸੰਗ,,ਧੰਨ ਸਾਹਿਬਜ਼ਾਦੇ,,,ਧੰਨ ਤੇਰੀ ਸਿੱਖੀ,,,,❤🧡❤🧡🙏🙏🙏🙏🙏🙏🙏

  • @vikramarora7552
    @vikramarora7552 2 года назад

    Dhann dhann a qurbaani dasmesh pita ji de parivaar di koi koum iss ehsaan da karz nai de sakdi🙏🏻🙏🏻

  • @NavkaranDhillon420
    @NavkaranDhillon420 Год назад +2

    ਭਾਵੇਂ ਖ਼ੂਨੀ ਹਾਥੀਆਂ ਅੱਗੇ ਬੰਨ ਦੇ.. ਸਾਹਿਬਜ਼ਾਦੇ ਈਨ ਨਹੀਂ ਕਿਸੇ ਦੀ ਮੰਨਦੇ..🙏.. ਬਚਪਨ ਵਿੱਚ ਬਹੁਤ ਸੁਣਦੇ ਸੀ ਸਾਕਾ ਸਰਹੰਦ..🙏🙏

  • @johalasinghsandhu9126
    @johalasinghsandhu9126 5 лет назад +56

    ਕੋਟ ਕੋਟ ਪਰਨਾਮ ਸ਼ਹੀਦਾਂ ਨੂੰ 🙏🙏🙏🙏

  • @robinsandeep9690
    @robinsandeep9690 3 года назад +12

    🙏ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ 🙏 ਧੰਨ ਧੰਨ ਬਾਬਾ ਫਤਹਿ ਸਿੰਘ ਜੀ 🙏 ਵਾਹਿਗੁਰੂ ਜੀ 🙏

  • @tehalsinghsherkhan901
    @tehalsinghsherkhan901 7 месяцев назад

    ਇਹੋ ਜਿਹੇ ਲੇਖਿਕਾਂ ਤੇ ਗਾਇਕਾਂ ਤੋਂ ਮੈਂ ਲੱਖ ਵਾਰੀ ਕੁਰਬਾਨ ਹੋ ਜਾਵਾਂ

  • @avtaarsingh8950
    @avtaarsingh8950 7 месяцев назад +2

    ਅੱਜ ਵੀ ਇਹ ਸਾਰਾ ਸਾਕਾ ਸੁਣਕੇ ਅੱਖਾਂ ਹੰਝੂਆਂ ਨਾਲ ਭਰ ਗਈਆਂ ਬਹੁਤ ਹੀ ਦਿਲ ਟੁੰਬਵੀਂ ਆਵਾਜ਼ ਹੈ, 🙏🙏🙏🙏

  • @daulatsingh9577
    @daulatsingh9577 Год назад +29

    ਨਰਿੰਦਰ ਬੀਬਾ ਜੀ ਵਲੋਂ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਨੂੰ ਬਹੁਤ ਹੀ ਵਧੀਆ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ। ਪਹਿਲੀ ਵਾਰ 1974 ਵਿੱਚ ਇਹ ਸੁਣਿਆ ਸੀ ਅੱਜ ਵੀ ਨਵਾਂ ਲੱਗਦਾ ਹੈ।

    • @bandnasidhu
      @bandnasidhu 7 месяцев назад

      😪😪😪😪😪😪😪🙏🙏🙏🙏🙏🙏🙏🙏🙏🙏🙏

    • @bandnasidhu
      @bandnasidhu 7 месяцев назад

      Going to share

    • @gurdipsingh3232
      @gurdipsingh3232 7 месяцев назад

      😊😊😊😊😊😊😊😊😊😊😊😊😊😊😊😊😊😊😊😊😊😊​@@bandnasidhu

  • @tejindersingh7279
    @tejindersingh7279 5 лет назад +43

    Golden for ever ,, ਨਰਿੰਦਰ ਬੀਬਾ ਦਾ ਸਾਕਾ ਸਰਹੰਦ,, ਦੁਬਾਰਾ ਅੱਜ ਤੱਕ ਕੋਈ ਗਾ ਨਹੀਂ ਸਕਿਆ , ਅੱਜ ਵੀ ਉਹਨਾਂ ਵਲੋਂ ਗਾਇਆ ਇਹ ਸਾਕਾ ਸਰਹੰਦ ਰੂਹ ਨੂੰ ਝੰਜੋੜ ਦਿੰਦਾ ਹੈ

  • @tarsemk13
    @tarsemk13 2 года назад +1

    ਵਹਿਗੁਰੂ ਵਹਿਗੁਰੂ ਜੀ ਤੇਰਾ ਭਾਣਾ ਮਿੱਠਾ ਲਾਗੈ ।

  • @kartarsinghsingh6531
    @kartarsinghsingh6531 Год назад

    ਅਜ ਵੀ ਸਰਕਾਰਾਂ ਵਲੋਂ ਆਧੁਨਿਕ ਤਰੀਕੇ ਨਾਲ ਦੇਸ਼ ਅਤੇੇ ਕੌਮ ਉਤੇ ਜੁਲਮ ਕਰਕੇ ਕੌਮ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਵਿੱਚ ਜਕੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ।ਲੋੜ ਹੈ ਅਜ ਸਾਹਿਬਜ਼ਾਦਿਆਂ ਵਾਂਗ ਕੁਰਬਾਨੀਆਂ ਕਰਨ ਦੀ।ਪਰ ਅੱਜ ਅਸੀਂ ਦੁਨੀਆਦਾਰੀ ਦੀ ਦਲ ਦਲ ਵਿੱਚ ਫਸ ਕੇ ਸੰਘਰਸ਼ਾਂ ਵਿੱਚ ਹਿੱਸਾ ਲੈਣ ਤੋਂ ਕੰਨੀ ਕਤਰਾਉਂਦੇ ਹਾਂ। ਅਤੇ ਸੋਚਦੇ ਹਾਂ ਕਿ ਸੰਘਰਸ਼ ਕਰਨਾ ਦੂਸਰਿਆਂ ਦਾ ਕੰਮ ਹੈ ਸਾਡਾ ਕੋਈ ਫਰਜ਼ ਨਹੀਂ ਬਣਦਾ ਅਸੀਂ ਜ਼ਿਆਦਾ ਤਰ ਫੇਸਬੁੱਕੀ ਸ਼ੇਰ ਹੀ ਬਣਦੇ ਹਾਂ।

  • @singhharinderjhall784
    @singhharinderjhall784 4 года назад +98

    ਨਰਿੰਦਰ ਬੀਬਾ ਜੀ ਦੀ ਅਵਾਜ ਦੇ ਕਰਿਸ਼ਮੇ ਦੀ ਜਿੰਨੀ ਵੀ ਸਿਫਤ ਕੀਤੀ ਜਾਵੇ ਥੋੜ੍ਹੀ ਹੈ ਬਹੁਤ ਹੀ ਖੂਬ ਜੀ ਵਾਹ ਜੀ ਵਾਹ ਬਹੁਤ ਹੀ ਖੂਬ ਹੈ

  • @ranjodhsingh5397
    @ranjodhsingh5397 4 года назад +26

    ਵਾਹਿਗੁਰੂ ਜੀ ਮੇਰੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ

  • @jangirsingh6628
    @jangirsingh6628 7 месяцев назад

    ਨੰਨੇ ਸ਼ਹੀਦਾਂ ਦੀ ਕੁਰਬਾਨੀ ਨੂੰ ਕੋਟਨ ਕੋਟਿ ਪ੍ਰਣਾਮ

  • @JagroopSingh-no7xy
    @JagroopSingh-no7xy 2 года назад

    ਵਾਹ ਜੀ ਵਾਹ ਬਚਪਨ ਚੇਤੇ ਆ ਗਿਆ ਜਦੋਂ ਚੱਕਰਵਰਤੀ ਨਿਹੰਗ ਸਿੰਘ ਪਿੰਡ ਵਿੱਚ ਡੇਰਾ ਲਾਉਂਦੇ ਹੁੰਦੇ ਸੀ ਸੁਭਾ ਸ਼ਾਮ ਇਹ ਗੀਤ ਵੱਜਦੇ ਹੁੰਦੇ ਸਨ ਸੁਰਤ 40 ਸਾਲ ਪਿੱਛੇ ਚਲੀ ਗਈ

  • @satbeerkaur3059
    @satbeerkaur3059 Год назад +3

    Mere pasand de sare geet hun bachpan to sundi aai ha sunke dil nu dhu pandi hai Dhan Guru Gobind Singh ji

  • @sukhmandersinghbrar1716
    @sukhmandersinghbrar1716 4 года назад +32

    ਸਤਿਨਾਮ ਵਾਹਿਗੁਰੂ ਜੀ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ।ਵਾਹਿਗੁਰੂ ਜੀ

  • @kashmirthundi3166
    @kashmirthundi3166 3 месяца назад

    ਬਹੁਤ chhote ਹੁੰਦੇ ਸੁਣਦੇ ਸੀ ਭਾਜੀ mere tepricard le k aye c dubai cho but hun tepa ta chaldia nhi waheguru da sukar jdo marji ph tey sun sakde a. Saka sarhind sara muh jubani yaad a.par Narinder biba ji eni darad bhari awaz ch sunundey ney ਮੱਲੋ ਮੱਲੀ akha bhar aundia a😢dhan 2 baba jorawar singh ji tey dhan 2 baba Fatey singh ji

  • @rupindersingh5065
    @rupindersingh5065 4 года назад +6

    Evergreen dharmic record..best lyrics...narinder biba ji di best awaaj h..dec month ta es to bdia hor koi record nhi

  • @singhinderjit871
    @singhinderjit871 5 лет назад +103

    ਅਸੀ ਨਰਿੰਦਰ ਬੀਬਾ ਜੀ ਦੇ
    ਅਤਿ ਧੰਨਵਾਦੀ ਹਾਂ ਕਿ ਅਜਿਹੀ ਸ਼ਾਹਕਾਰ ਰਚਨਾ ਉਨ੍ਹਾਂ ਨੇ ਪੰਥ ਦੀ ਝੋਲੀ ਪਾਈ।

  • @singhsabsingh6511
    @singhsabsingh6511 3 года назад +5

    Dhann jigra sahib Shri guru gobind singh sahib ji da sara sarbans desh kaum lei nishavar kr dita waheguru waheguru waheguru ji

  • @pardeeplumba2891
    @pardeeplumba2891 5 лет назад +6

    Dislike valeo sikhism sach da suraj hai

  • @paramjeetshingparamjeetshi1810

    ਛੋਟੇ ਹੁੰਦਿਆਂ ਇਹ ਧਾਰਮਿਕ ਕੈਸਟ ਤਵੇ ਤੇ ਸੁਣਦੇ ਹੁੰਦੇ ਸੀ ਜੀ। ਬਹੁਤ ਹੀ ਵਿਰਾਗਮਈ ਇਤਿਹਾਸ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ

  • @JagjitSingh-lr9ec
    @JagjitSingh-lr9ec 3 года назад +6

    ਵਾਹਿਗੁਰੂ ਜੀ ਸਾਕਾ ਸਰਹਿੰਦ ਸੁਣ ਕੇ ਜੋਸ਼ ਠਾਠਾਂ ਮਾਰਦਾ ਹੈ, ਅੱਖਾਂ ਚੋਂ ਪਾਣੀ ਆਪਣੇ ਆਪ ਨਿਕਲ ਆਉਂਦਾ ਆ ਵਾਹਿਗੁਰੂ ਵਾਹਿਗੁਰੂ

  • @inderjeetgill2011
    @inderjeetgill2011 2 года назад +7

    Thank you ji aap ji ne meri sala di talash puri kar ditti .
    Mei bachoan vich sundi si eh record .
    Shukar hai mere man nu shanti aa gee .
    Thankyou very much .
    Us malik da bhee shukar hai onha mere msn nu shanti ditti .
    Dhan Dhan Pita Dashmesh ji .
    Waheguru ji 🙏🏻

  • @singhji8818
    @singhji8818 5 лет назад +53

    ਬਹੁਤ ਦੇਰ ਬਾਅਦ ਇਹ ਸੁਣਿਆ ਹੈ। ਚੰਗਾ ਲੱਗਿਆ ਕਰੀਬ ਵੀਹ ਸਾਲ ਪਹਿਲਾ ਸਾਡੇ ਪਿੰਡ ਦੇ ਲੰਗਰ ਵਿੱਚ ਲੱਗਦਾ ਸੀ ਜੋੜ ਮੇਲ ਤੇ ਸਾਕਾ ਸਰਹਿੰਦ

  • @sehajgaming3161
    @sehajgaming3161 3 года назад +10

    ਨਰਿੰਦਰ ‌ਬੀਬਾ ਜੀ ਨੇ ‌ਕਮਾਲ ਕਰਤੀ ਇਹ ਰਿਕਾਡਿੰਗ ਕਰਕੇ

  • @kulvirgharialkulvirgharial4417
    @kulvirgharialkulvirgharial4417 3 года назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਕੁਲਵੀਰ ਸਿੰਘ ਮੂੰਡੀਆ ਕਲਾਂ

  • @sukhvindersinghbrar7170
    @sukhvindersinghbrar7170 4 года назад +29

    ਬਹੁਤ ਹੀ ਵਧੀਆ ਉਪਰਾਲਾ ਹੈ ਜੇ ਸਿਖੀ ਅਤੈ ਪੰਜਾਬ ਨੂੰ ਬਚਾਉਣਾ ਅਜਿਹੇ ਗੀਤ ਹਰ ਘਰ ਵਿਚ ਸੁਨਣੇ ਚਾਹੀਦੇ ਹਨ

  • @gurnamsinghaqida7961
    @gurnamsinghaqida7961 3 года назад +1

    ਨਰਿੰਦਰ ਬੀਬਾ ਜੀ ਜਿਸਮਾਨੀ ਤੌਰ ਤੇ ਭਾਵੇਂ ਸਾਡੇ ਵਿਚ ਨਹੀਂ ਹਨ ਪਰ ਉਨ੍ਹਾਂ ਵਲੋਂ ਕੀਤਾ ਗਿਆ ਬੇਮਿਸ਼ਾਲ ਕੰਮ ਅੱਜ ਵੀ ਜਿੰਦਾ ਹੈ, ਤੇ ਬੀਬਾ ਜੀ ਅੱਜ ਵੀ ਸਾਡੇ ਵਿਚ ਹਨ, ਕੋਟਿ ਕੋਟਿ ਧੰਨਵਾਦ ਤੇ ਨਮਨ

  • @SurinderSingh-ln3pv
    @SurinderSingh-ln3pv 3 года назад +21

    ਇਹ ਗੀਤ ਸੁਣਕੇ ਅੱਖਾ ਚ ਹੰਝੂ ਆ ਜਾਦੇ ਨੇ ਧੰਨ ਮਾਤਾ ਗੁਜਰੀ ਜੀ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤਹਿ ਸਿੰਘ ਜੀ

  • @chamkaursingh1260
    @chamkaursingh1260 5 лет назад +65

    ਬਹੁਤ ਉੱਤਮ ਉਪਰਾਲਾ ਕੀਤਾ ਗਿਆ ਹੈ।ਸਾਂਭਣਯੋਗ ਖਜਾਨਾ ।

  • @gurmejsingh158
    @gurmejsingh158 Год назад +30

    ਇਹ ਸਾਕਾ ਸਰਹਿੰਦ ਇੱਕ ਐਸੀ ਗਾਥਾ ਹੈ ਜਿਸ ਨੂੰ ਸੁਣ ਸੁਣ ਕੇ ਮੈਂ ਬਚਪਨ ਤੋਂ ਜਵਾਨੀ ਤੱਕ ਤੇ ਬੁਢਾਪੇ ਵਿਚ ਆ ਗਿਆ ਹਾਂ।ਪਰ ਮੈਨੂੰ ਇਹ 50 ਸਾਲ ਪੁਰਾਣਾ ਗਾਇਆ ਹੋਇਆ ਹੈ ਕਿ ਸੁਣਦਾ ਬੰਦਾ ਅੱਕਦਾ ਨਹੀਂ ਹੈ। ਇਹ ਅਵਾਜ਼ ਵੀ ਕੀ ਅਵਾਜ਼ ਸੀ। ਇਸ ਦਾ ਲਿਖਾਰੀ ਬਾਬਾ ਬੋਹੜ ਹਰਚਰਨ ਸਿੰਘ ਸਫ਼ਰੀ ਵੀ ਇੱਕ ਮਿਸਾਲ ਪੈਦਾ ਕਰ ਗਿਆ। ਗੁਰਮੁਖਿ ਪਿਆਰਿਓ ਸਫ਼ਰੀ ਸਾਹਿਬ ਜੀ ਦਾ ਉਪਦੇਸ਼ ਜ਼ੋ ਉਹਨਾਂ ਦੇ ਨਾਲ ਗੁਜ਼ਰਿਆ ਸੀ। ਉਹ ਇਸ ਤਰ੍ਹਾਂ ਹੈ ਇੱਕ ਵਾਰ ਸਫ਼ਰੀ ਸਾਹਿਬ ਦੇ ਪਿੰਡ ਸਾਹਿਬ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਮਹਾਰਾਜ ਅਜੇ ਵਿਦਿਆ ਹੀ ਹੋਏ ਸਨ ਤਾਂ ਓਸ ਵਕਤ ਨਾਲ ਉਹ ਲਾਉਡ ਸਪੀਕਰ ਵਾਲੇ ਨੇ ਦੂਜੇ ਗੀਤ ਲਾ ਦਿੱਤਾ ਤਾਂ ਇਕ ਮਾਤਾ ਜੀ ਜ਼ੋ ਬਾਣੀ ਨਾਲ ਜੁੜੀ ਹੋਈ ਸੀ। ਕਿਹਦੀ ਮੇਹਰਬਾਨੀ ਕਰਕੇ ਗੁਰੂ ਪਿਤਾ ਜੀ ਤਾਂ ਗੁਰੂ ਘਰ ਪਹੁੰਚ ਲੈਣ ਦਿਓ ਕੀ ਫਾਇਦਾ ਆਖੰਡ ਪਾਠ ਸਾਹਿਬ ਦਾ ਤੇ ਸਪੀਕਰ ਵਾਲੇ ਨੇ ਸਫ਼ਰੀ ਸਾਹਿਬ ਵਲ ਹੱਥ ਕਰਕੇ ਕਿਹਾ ਮੈਂ ਕਿਹੜਾ ਲਿਖਦਾ ਗਾਉਂਦਾ ਹਾਂ ਇਹਦੇ ਵਰਗੇ ਲਿਖਦੇ ਹਨ ਤੇ ਓਸ ਵਕਤ ਸਫ਼ਰੀ ਸਾਹਿਬ ਜੀ ਨੇ ਗੁਰੂ ਵਲ ਮੂੰਹ ਕਰਕੇ ਕਸਮ ਖਾਧੀ ਕਿ ਅੱਜ ਤੋਂ ਬਾਅਦ ਸਫ਼ਰੀ ਦੀ ਕਲਮ ਚੋ ਕੋਈ ਅਸ਼ਲੀਲ ਗੀਤ ਨਹੀਂ ਆਵੇਗਾ ਬਸ ਫਿਰ ਇਹ ਸਾਰੇ ਸਾਕੇ ਇਸ ਤਰ੍ਹਾਂ ਦੇ ਇਤਿਹਾਸਕ ਗੀਤ ਹੀ ਨਿਕਲ਼ੇ ਸਫ਼ਰੀ ਸਾਹਿਬ ਜੀ ਦੀ ਕਲਮ ਤੋਂ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @GURDEEPSINGH-jc3it
      @GURDEEPSINGH-jc3it 7 месяцев назад +2

      ਮੈਂ ਵੀ ਬਚਪਣ ਤੋਂ ਸੁਣ ਰਿਹਾਂ ਹਾਂ ਜੀ ਅੱਜ 40 ਸਾਲ ਦਾ ਹੋ ਗਿਆ

    • @Amandeep_kaur00
      @Amandeep_kaur00 7 месяцев назад +3

      ਮੈ ਵੀ ਬਚਪਨ ਤੋਂ ਸੁਣਦੀ ਆ ਰਹੀ ਜੀ

    • @sukhkaur3849
      @sukhkaur3849 7 месяцев назад +3

      Sahi keha g

    • @jaswantsingh-jv8si
      @jaswantsingh-jv8si 7 месяцев назад +1

      ਮੈਂ ਪੰਜਾਹ ਸਾਲ ਤੋਂ ਸੁਣਦਾ ਆ ਰਿਹਾ ਹਾਂ। ਨਰਿੰਦਰ ਬੀਬਾ ਦੇ ਐਲ ਪੀ ਕੋਠਿਆਂ ਤੇ ਮੰਜੇ ਜੋੜਕੇ ਸਪੀਕਰਾਂ ਤੇ ਵਜਦੇ ਹਨ।ਹੁਣ ਯੂ ਟਿਊਬ ਤੇ ਸੁਣ ਲਈਦੇ ਹਨ। ਸਫ਼ਰੀ ਸਾਹਿਬ ਦੁਆਰਾ ਰਚਿਤ ਇਹ ਸਾਕਾ ਸਰਹੰਦ ਇੱਕ ਮੀਲ ਪੱਥਰ ਸਾਬਤ ਹੋਇਆ ਹੈ।ਜੋ ਕਿ ਨਰਿੰਦਰ ਬੀਬਾ ਤੇ ਚਰਨ ਸਿੰਘ ਸਫ਼ਰੀ ਨੂੰ ਵੀ ਸਦੀਆਂ ਤੱਕ ਯਾਦ ਕੀਤਾ ਜਾਵੇਗਾ।

    • @gurmeetrangi8787
      @gurmeetrangi8787 5 месяцев назад +1

      GUD

  • @mohnipark8480
    @mohnipark8480 3 года назад

    ਵਾਹ ਜੀ ਵਾਹ ਨਿੱਕੇ ਨਿੱਕੇ ਹੁੰਦੇ ਸੀ ਜਦੋ ਗੂਰੂ ਘਰਾ ਵਿੱਚ ਧਾਰਮਿਕ ਗੀਤ ਤਵਿਆ ਵਾਲੇ ਵੱਜਦੇ ਹੁੰਦੇ ਸੀ 40/45 ਪੁਰਾਣਾ ਪਰ ਅਜ ਵੀ ਨਵੇ ਗੀਤਾ ਤੋ ਜਿਆਦਾ ਵਧੀਆ

  • @SatnamSingh-123
    @SatnamSingh-123 Год назад

    Narinder Biba JI noo dil dian gehraian ton salute hai ji jihna ne Sade Pujnik Kalgidhar te Sahibzadian da itihas gaya hai bahut hi Vairag maee aawaz hai ji 🙏🏻🙏🏻🙏🏻🙏🏻🙏🏻

  • @polisci11
    @polisci11 5 лет назад +29

    Dhan dhan respected mata Gujari ji dhan dhan shieb Sri Gobind Singh ji maharaj jeio

  • @sanghadoha186
    @sanghadoha186 5 лет назад +19

    ਧੰਨਵਾਦ ਜੀ ਬਹੁਤ ਵਧੀਆਂ ਵਾਹਿਗੁਰੂ G

  • @gurindersinghsandhu9924
    @gurindersinghsandhu9924 4 года назад

    ਬੀਬਾ ਨਰਿੰਦਰ ਕੌਰ ਜੀ ਨੂੰ ਸਿੱਖ ਸਦਾ ਯਾਦ ਰੱਖਣਗੇ

  • @kulwantnagi8559
    @kulwantnagi8559 Год назад +2

    Old is gold bhut hi vadia Narinder biba g saka sarhind 50 year Back history

  • @gurpreetsandhu5399
    @gurpreetsandhu5399 4 года назад +52

    I am listening it since childhood.i sang these shabads in religious competitions during school period. I always came first.very hearttouching.

  • @baljitsingh6957
    @baljitsingh6957 5 лет назад +60

    ਬਹੁਤ ਹੀ ਵਧੀਆ ਆਵਾਜ਼ ਵਿਚ ਪੇਸ਼ ਕੀਤਾ ਗਿਆ ਹੈ ਬੀਬਾ ਜੀ ਵਲੋਂ ਸਲਾਮ ਹੈ ਇਹੋ ਜਿਹੇ ਹੀਰਿਆਂ ਨੂੰ

  • @svaidansingh6338
    @svaidansingh6338 2 года назад +1

    जय दशमेश गुरू जी की जय चारों साहबजादों की जब तक धरती आकाश गुरुकुल की कीरती अमर रहेगी

  • @harjotsinghsandhu7702
    @harjotsinghsandhu7702 3 года назад

    ਨਰਿੰਦਰ ਬੀਬਾ ਦੇ ਉਪਰਾਲੇ ਦਾ ਸਤਿਕਾਰ ਇਹ ਤਵਾ ਬਹੁਤ ਹੀ ਵਧੀਆ ਹੈ ਸਾਹਿਬਜ਼ਾਦਿਆਂ ਦੀ ਸ਼ਹੀਦੀ ਅੱਖਾਂ ਅੱਗੇ ਆ ਜਾਂਦੀ ਹੈ. ਪ੍ਨਾਮ ਸ਼ਹੀਦਾਂ ਨੂੰ

  • @santbabakirpalsinghjichann2309
    @santbabakirpalsinghjichann2309 3 года назад +4

    ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੇੜੀ ਖੁਰਦ

  • @ranjitsingh8220
    @ranjitsingh8220 4 года назад +15

    ਵਹਿਗੁਰੂ ਜੀ ਖਾਲਸਾ ਵਹਿਗੁਰੂ ਜੀ ਕੀ ਫਤਹਿ

  • @amarjeetkaur9296
    @amarjeetkaur9296 4 года назад +1

    He mere shanshah sanu sikhi da vr deo sada privar sikhi to dole na 7pushya tk salute hai ek da asra rhe j tu tutha kirpa nedhan na dooja vikhal aapna mehr bhrea hth rkho ji

  • @sikandersingh952
    @sikandersingh952 3 года назад +1

    Dil krda joro jor Rowan ena bairag aaa riha Sakka sirhind sun k

  • @rupinderkaur1457
    @rupinderkaur1457 4 года назад +22

    es singing,lyrics,music,composition da koi tor nhi.Sahibzadiya ji nu te Dasmesh Pita nu dil to parnaam kita ehna shakhshita ne.

  • @daljitsingh3432
    @daljitsingh3432 3 года назад +6

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

  • @dawindersingh2564
    @dawindersingh2564 2 года назад +1

    Biba g nae nirmata nal geya hoaya g satnam waheguru ji

  • @amarjeet-iy4zi
    @amarjeet-iy4zi 3 года назад +1

    Dhan. Dhan. Matta. Gujer. Kaor

  • @paramjeetsingh6327
    @paramjeetsingh6327 3 года назад +3

    ਅਮਰ। ਅਵਾਜ਼। ਨਰਿੰਦਰ ਬੀਬਾ। ਜੀ ਵਾਹਿਗੁਰੂ ਜੀ

  • @gurbaxkour9213
    @gurbaxkour9213 5 лет назад +34

    Dhan Dhan Guru Govind singh ji

  • @Amandeep0386
    @Amandeep0386 Год назад

    ਸਾਡੇ ਪਿੰਡ ਹਰੇਕ ਸਾਲ ਲੰਗਰ ਵਿਚ ਇਹੀ ਕੈਸਟ ਚੱਲਦੀ ਆ ਬਚਪਨ ਤੋਂ ਸੁਣਦੇ ਆ ਰਹੇ ਆ ਬਹੁਤ ਵਧੀਆ 🙏🙏

  • @rupinderkaur1457
    @rupinderkaur1457 4 года назад +22

    chotte hunde sunde hunde c..tape recorder te..mere papa har vaar ronde c, eh dard sun k.salute to narrator,singer,writer and composer.Narinder biba,charn safri 🙏🙏

  • @hssama78
    @hssama78 5 лет назад +65

    ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ 🙏

  • @harjitsinghjheetajheeta4415
    @harjitsinghjheetajheeta4415 3 года назад +7

    Narinder Beba Ji always stood front of front line Good singer best tune best voice Singing and Composing both match less great credit

  • @rashpalsingh7187
    @rashpalsingh7187 9 месяцев назад +1

    ਬੁਲੰਦ ਅਵਾਜ਼ ਦੀ ਮਲਿਕਾ
    ਨਰਿੰਦਰ ਬੀਬਾ
    ਹਮੇਸ਼ਾ ਹੀ ਦਿਲਾਂ ਵਿੱਚ ਵਸ ਗਏ ਹਨ ❤❤❤❤❤

  • @paramjitmalhi6543
    @paramjitmalhi6543 4 года назад +2

    ਧੰਨ ਧੰਨ ਮਾਤਾਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆ ਦੀ ਲਾਸਾਨੀ ਕੁਰਬਾਨੀ

  • @amarvirdi2635
    @amarvirdi2635 Год назад +5

    ਬਹੁਤ ਹੀ ਵਧੀਆ👍💯।
    ਪ੍ਣਾਮ ਸਾਹਿਬਜ਼ਾਦਿਆਂ ਨੂੰ।
    🙏ਵਾਹਿਗੁਰੂ ਜੀ🙏
    👋ਨਰਿੰਦਰ ਬੀਬਾ ਜੀ ਨੂੰ ਵੀ ਨਿਮਰਤਾ ਸਹਿਤ ਸਤਿਕਾਰ । 👋

  • @bikkarsingh680
    @bikkarsingh680 4 года назад +19

    ਵਾਹਿਗੁਰੂ ਨਰਿੰਦਰ ਬੀਬਾ ਜੀ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @hsdhiman39
    @hsdhiman39 Год назад

    ਨਰਿੰਦਰ ਬੀਬਾ ਜੀ ਇਹ ਕੈਸਟ ਬਹੁਤ ਸੋਹਣੀ ਸੇਵਾ ਕਰ ਗਏ

  • @lovelysokhal5037
    @lovelysokhal5037 5 лет назад +2

    ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਕੋਟਾਨ ਕੋਟ ਪਰਿਣਾਮ

  • @manupreetmanupreetg9855
    @manupreetmanupreetg9855 6 лет назад +16

    very nyc ...song i like this song my father love its..this.. song ..?? mainu bohot psnd aaye thodhe song ....... nrinder biba g ....!!

  • @amarjeet-iy4zi
    @amarjeet-iy4zi 3 года назад +3

    Safri. Kaumi. Sarmaya. Likh. Gia
    Bauht. Bauht. Dhanwad. Ji

  • @AjitSingh-ru4ei
    @AjitSingh-ru4ei Год назад

    NARINDARA BIBA JI DA EH DHARMIK RECORD 40.45.SAL HO GAY NE AAY NU..MERE RUH DE BAHOT NERHE NE🌹🌹🙏🌹🌹

  • @user-cu9rg9ol7j
    @user-cu9rg9ol7j 7 месяцев назад

    ਧੰਨ ਗੁਰੂ ਕੇ ਲਾਲ ਜਿੰਨ੍ਹ ਧਰਮ ਨਹੀਂ ਹਾਰਿਆਂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਪਾਲ ਸਿੰਘ ਪਿੰਡ ਲੁਠੇੜੀ ਸ੍ਰੀ ਚਮਕੌਰ ਸਾਹਿਬ ਮੋਰਿੰਡਾ ਰੂਪਨਗਰ

  • @tajinderkaur3667
    @tajinderkaur3667 4 года назад +28

    I sung second song in 10th class function, and got small trophy. Never found this tape again in my home.and today my heart💜❤ fill with love to listen my favorite songs. Guru sahib sahib tuhadi zindagi khusian naal bhar deve... Eho ardaas meri....

  • @nimritgahoonia1314
    @nimritgahoonia1314 6 лет назад +50

    I am from Sirhind. My mann is always at Fatehgarh Sahib. Gurudwara. Got my Bsc from Mata Gujri college. Thank God I am born in Sikh religion. all other religions are great too.

  • @manpreetjanjua9334
    @manpreetjanjua9334 Год назад +1

    ਬਹੁਤ ਸੋਹਣੀ ਆਵਾਜ ਅਰਬਾ ਖਰਬਾ ਚੋ ਇੱਕ

  • @arslubana9157
    @arslubana9157 3 года назад +1

    ਵਾਹਿਗੁਰੂ ਜੀ🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏ਵਾਹਿਗੁਰੂ ਜੀ