ਗੁਰੂ ਅਰਜਨ ਦੇਵ ਜੀ ਨੇ ਮਰੇ ਹੋਇ ( ਮੂਸਨ ) ਨੂੰ ਜਿਉੰਦਾ ਕਿਉ ਕਰ ਦਿਤਾ ? ਸੰਮਨ ਮੂਸਨ | Janam sakhi

Поделиться
HTML-код
  • Опубликовано: 14 окт 2024
  • ਗੁਰੂ ਅਰਜਨ ਦੇਵ ਜੀ ਨੇ ਮਰੇ ਹੋਇ ( ਮੂਸਨ ) ਨੂੰ ਜਿਉੰਦਾ ਕਿਉ ਕਰ ਦਿਤਾ ? ਸੰਮਨ ਮੂਸਨ | Janam sakhi
    sad sangat eh sakhi saman musan pio puter di hai jina ne guru arjan dev ji vaste apni jaan di baji la ditti
    ਸੰਮਨ ਤੇ ਮੂਸਨ ਪਿਉ ਪੁੱਤਰ ਲਾਹੌਰ ਸ਼ਹਿਰ ਵਿਚ ਪਿੰਡ ਸ਼ਾਹਬਾਜ਼ ਪੁਰ ਦੇ ਰਹਿਣ ਵਾਲੇ San
    ਲਾਹੌਰ ਸ਼ਹਿਰ ਵਿਚ ਆਪਣੀ ਗੁਜ਼ਰਾਨ ਵਾਸਤੇ ਮਜ਼ਦੂਰੀ ਕਰਦੇ ਹੁੰਦੇ ਸਨ। ਇਕ ਦਿਨ ਉਨ੍ਹਾਂ ਨੇ ਵੀ ਸੰਗਤ ਦੀ ਵੇਖੋ ਵੇਖੀ ਗੁਰੂ ਜੀ ਨੂੰ ਸੰਗਤ ਸਮੇਤ ਪ੍ਰਸ਼ਾਦਿ ਛੱਕਣ ਵਾਸਤੇ ਬੇਨਤੀ ਕੀਤੀ ਪਰ ਜਦ ਇਨ੍ਹਾਂ ਨੇ ਵੇਖਿਆ ਕਿ ਸੰਗਤ ਵਾਸਤੇ ਪੂਰੀ ਰਸਦ ਖਰੀਦਣ ਵਾਸਤੇ ਪਾਸ ਪੈਸੇ ਨਹੀਂ ਹਨ ਅਤੇ ਹੋਰ ਪ੍ਰਬੰਧ ਵੀ ਨਹੀਂ ਹੋ ਸਕਦਾ ਤਾਂ ਇਨ੍ਹਾਂ ਨੇ ਰਾਤ ਸਮੇਂ ਇਕ ਸ਼ਾਹੂਕਾਰ ਦੇ ਕੋਠੇ ਦੀ ਛੱਤ ਪਾੜ ਕੇ ਮਘੋਰਾ ਕਰ ਲਿਆ। ਇਸ ਮਘੋਰੇ ਵਿਚੋਂ ਮੂਸਨ ਹੇਠਾਂ ਉੱਤਰ ਕੇ ਆਪਣੀ ਲੋੜ ਦੀਆਂ ਚੀਜ਼ਾਂ ਘਿਉ, ਖੰਡ ਅਤੇ ਆਟਾ ਆਦਿਕ ਆਪਣੇ ਪਿਉ ਸੰਮਨ ਨੂੰ ਉਪਰ ਫੜਾਈ ਗਿਆ। ਸਭ ਚੀਜ਼ਾਂ ਉਪਰ ਫੜਾ ਕੇ ਜਦ ਮੂਸਨ ਉਪਰ ਨਿਕਲਣ ਲੱਗਾ ਤਾਂ ਘਰ ਵਾਲਿਆਂ ਨੂੰ ਜਾਗ ਆ ਗਈ ਅਤੇ ਉਨ੍ਹਾਂ ਨੇ ਹੇਠੋਂ ਮੂਸਨ ਦੀਆਂ ਲੱਤਾਂ ਫੜ ਲਈਆਂ ਤਦ ਮੂਸਨ ਨੇ ਕਿਹਾ-ਪਿਤਾ ਜੀ! ਤੁਸੀਂ ਮੇਰਾ ਸਿਰ ਵੱਢ ਕੇ ਲੈ ਜਾਓ। ਜੇ ਇਸ ਤਰ੍ਹਾਂ ਨਾ ਕਰੋਗੇ ਤਾਂ ਲੋਕੀਂ ਸਿਰ ਤੋਂ ਮੈਨੂੰ ਪਛਾਣ ਲੈਣਗੇ ਅਤੇ ਕਹਿਣਗੇ ਗੁਰੂ ਕੇ ਸਿੱਖ ਚੋਰ ਹਨ। ਗੁਰੂ ਜੀ ਦੇ ਨਾਮ ਨੂੰ ਧੱਬਾ ਲਾਉਣਾ ਚੰਗਾ ਨਹੀਂ ਹੋਵੇਗਾ। ਇਹ ਸਲਾਹ ਮੰਨ ਕੇ ਸੰਮਨ ਆਪਣੇ ਪੁੱਤਰ ਮੁਸਨ ਦਾ ਸਿਰ ਵੱਢ ਕੇ ਘਰ ਲੈ ਗਿਆ।
    ਉਧਰ ਜਦ ਸ਼ਾਹੂਕਾਰ ਨੇ ਬਿਨਾਂ ਸਿਰ ਦੇ ਮੁਰਦਾ ਵੇਖਿਆ ਤਾਂ ਉਹ ਇਹ ਸੋਚ ਕੇ ਕਿ ਇਹ ਕਤਲ ਮੇਰੇ ਜੁੰਮੇ ਲੱਗ ਜਾਏਗਾ, ਭੱਜਾ ਭੱਜਾ ਸੰਮਨ ਪਾਸ ਗਿਆ ਅਤੇ ਕਿਹਾ ਕਿ ਮੈਂ ਤੈਨੂੰ ਬਹੁਤ ਪੈਸੇ ਦਿਆਂਗਾ, ਮੇਰੇ ਘਰੋਂ ਇਕ ਮੁਰਦੇ ਦੀ ਲਾਸ਼ ਚੁੱਕ ਕੇ ਕਿਸੇ ਐਸੀ ਜਗ੍ਹਾ 'ਤੇ ਸੁਟ ਆ ਜਿਥੋਂ ਇਸ ਨੂੰ ਕੋਈ ਵੇਖ ਨਾ ਸਕੇ।
    Disclaimer -
    video is for educational purpose only.Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

Комментарии • 598