Rāz - a poem by Bhai Baldeep Singh

Поделиться
HTML-код
  • Опубликовано: 3 окт 2024
  • ਤੈਥੋਂ
    ਮੈਂ
    ਕਦੇ
    ਤੇਰੇ ਰਾਜ਼ ਨਹੀਂ ਸੰਨ ਪੁੱਛੇ
    ਕਿੰਨੇ ਹਨ
    ਕਿੱਥੇ ਹਨ
    ਕਿਓਂ ਹਨ
    ਇਸ ਕਰਕੇ ਨਹੀਂ
    ਕਿ ਅਸਾਨੂੰ
    ਰਾਜ਼ ਸੁਨਣ ਦਾ ਚੱਸਕਾ ਨਹੀਂ
    ਤੜਪ ਨਹੀਂ
    ਇਸ ਕਰਕੇ ਕਿ
    ਆਪਣੇ ਰਾਜ਼
    ਵਟਾਵਣੇ ਨਾ ਪੈ ਜਾਣ
    ਮੇਰੇ ਰਾਜ਼
    ਬਹੁ ਡਰਾਵਣੇ ਹਨ
    ਰਿਝਾਵਣੇ ਹਨ
    ਆਂਝਲਦਾਈ ਹਨ
    ਬਹੁ ਫ਼ਸਾਵਣੇ ਹਨ
    ਤਿਲਕਵੇਂ ਭੀ
    ਆਪਦੇ ਰਾਜ਼
    ਖੋਲ੍ਹ ਤਾਂ ਸਕਦਾਂ
    ਪਰ ਓਹੁ ਫ਼ਿਰ
    ਮੈਨੂੰ ਕੈਦ ਕਰ ਲੈਂਦੇ ਹਨ
    ਮੇਰੇ ਵਿੱਚ ਹੁਣ
    ਆਪਦੇ ਲੁਕੇ-ਲੁਕਾਏ ਪਿੰਜਰਾਂ 'ਚ
    ਮੁੜ ਆਪਾ ਭੁਲਾਵਣੇ ਦੀ
    ਨ ਰੁਚੀ ਰਹੀ ਹੈ
    ਤੇ ਨਾ ਸਬਰ
    1:26 AM, 4.6.21

    Taithōṁ
    maiṁ
    kadē
    tērē rāza nahīṁ sana puchē
    kinē hana
    kithē hana
    ki'ōṁ hana
    isa karakē nahīṁ ki
    asānū rāza sunaṇa dā
    casakā nahīṁ
    taṛapa nahīṁ
    isa karakē ki
    āpaṇē rāza
    vaṭāvaṇē nā pai jāṇa
    mērē rāza
    bahu ḍarāvaṇē hana
    rijhāvaṇē hana
    ān̄jhaladā'ī hana
    bahu fasāvaṇē hana
    tilakavēṁ bhī
    āpadē rāza
    khōl'ha tāṁ sakadāṁ
    para ōhu fira mainū
    kaida kara laindē hana
    mērē vica huṇa
    āpadē lukē-lukā'ē pijarāṁ'ca
    muṛa āpā bhulāvaṇē dī
    na rucī rahī hai
    tē nā sabara
    1:26 AM, 4.6.21

Комментарии • 33