ਰਾਗ ਕੀ ਹੈ, ਕੀ ਕੀ ਨਹੀਂ ਹੈ - A Punjābī poem by Bhai Baldeep Singh

Поделиться
HTML-код
  • Опубликовано: 4 янв 2022
  • ਰਾਗੁ ਨਾ ਸਾ ਨਾ ਰੇ ਨਾ ਗਾ
    ਨਾ ਮਾ ਪਾ ਨਾ ਧਾ ਨੀ ਨਾ ਮੰਦਰ ਤਾਰ ਦੇ ਸੁਰਨ ਨਾ ਸਾ
    ਰਾਗੁ ਨਾ ਕ ਨਾ ਕਾ ਨਾ ਕੇ ਨਾ ਕੈ ਨਾ ਕੁ ਨਾ ਕੂ ਨਾ ਕੋ ਨਾ ਕੰ ਨਾ ਕੀ
    ਰਾਗੁ ਨਾ ਘ ਨਾ ਘਾ ਨਾ ਘੇ ਨਾ ਘਿ ਨਾ ਘਿੰ ਨਾ ਘੋ ਨਾ ਘੀ
    ਰਾਗੁ ਨਾ ਤ ਨਾ ਤੱ ਨਾ ਤਾ ਨਾ ਤੇ ਨਾ ਤਿ ਨਾ ਤੀ ਨਾ ਤੂੰ ਨਾ ਤੈਂ
    ਰਾਗੁ ਨਾ ਦ ਨਾ ਦਾ ਨਾ ਦਾਂ ਨਾ ਦੁ ਨਾ ਦੇ ਨਾ ਦੰ ਨਾ ਦੀਂ ਨਾ ਦੂੰ
    ਰਾਗੁ ਨਾ ਧ ਨਾ ਧੱ ਨਾ ਧਾ ਨਾ ਧੇ ਨਾ ਧਿ ਨਾ ਧੀ ਨਾ ਧੀਂ ਨਾ ਧੂੰ ਨਾ ਧੰ
    ਰਾਗੁ ਨਾ ਥ ਨਾ ਥਾ ਨਾ ਥੇ ਨਾ ਥੈ ਨਾ ਥੁ ਨਾ ਥੂ ਨਾ ਥੋ ਨਾ ਥੂੰ
    ਰਾਗੁ ਨਾ ਨ ਨਾ ਨਾ ਨਾ ਨਿੰ ਨਾ ਣਾ ਨਾ ੜਾੰ
    ਰਾਗੁ ਨਾ ਟ ਨਾ ਟੇ ਨਾ ਟਾ ਨਾ ਟੰ ਨਾ ਟੈਂ ਨਾ ਟਾਂ
    ਰਾਗੁ ਨਾ ਠ ਨਾ ਠੇ ਨਾ ਠਾ ਨਾ ਠੰ ਨਾ ਠੈਂ ਨਾ ਠਾਂ
    ਰਾਗੁ ਨਾ ਤਾ ਨਾ ਧਾ ਨਾ ਤਾ ਨਾ ਧਾ ਨਾ ਤਾ ਨਾ ਧਾ
    ਰਾਗੁ ਪ੍ਰੇਮੁ ਹੈ
    ਰਾਗੁ ਰੰਗੁ ਹੈ
    ਰਾਗੁ ਸੁੰਨ ਹੈ
    ਰਾਗੁ ਸਮਾਧਿ ਹੈ
    ਰਾਗੁ ਮਨੁ ਦਾ ਸੋਰ ਹੈ
    ਰਾਗੁ ਤਨੁ ਦਾ ਜੋਰੁ ਹੈ
    ਰਾਗੁ ਬ੍ਰਹਮਭੋਜ ਹੈ
    ਰਾਗੁ ਖਾਣੀ ਬਾਣੀ
    ਰਾਗੁ ਪਉਣ ਪਾਣੀ
    ਰਾਗੁ ਅਗਨਿ ਧਰਤਿ
    ਰਾਗੁ ਧੁਰਾ ਆਕਾਸਿ
    ਰਾਗੁ ਸੁੰਨਿ ਅਸੁੰਨਿ
    ਰਾਗੁ ਚਿੱਤ ਹੈ
    ਰਾਗੁ ਸੁਰਤਿ
    ਰਾਗੁ ਕੁਬੁਧਿ
    ਬੁਧਿ ਸੁਬੁਧਿ ਰਾਗੁ ਅਮੂਰਤਿ
    ਰਾਗੁ ਕਥ ਅਕਥ ਅਬੁਧਿ
    ਰਾਗੁ ਸਬਦੁ ਹੈ ਅਸਬਦੁ ਹੈ ਨਿਸਬਦੁ ਹੈ
    ਰਾਗੁ ਬੱਧ ਹੈ ਅਬੱਧ ਹੈ ਬੌਧ ਹੈ ਅਬੌਧ ਹੈ
    ਰਾਗੁ ਵਾਕ ਅਵਾਕ ਵਕ੍ਰ ਭੀ ਅਵਕ੍ਰ ਹੈ
    ਰਾਗੁ ਤਾਪ ਪਾਪ ਸੰਤਾਪ ਦੁੱਖ ਸਰਵ ਕਲੇਸ਼ ਹੈ
    ਰਾਗੁ ਅੰਤਰਿ ਬਾਹਰਿ ਹੈ ਨਿਰੰਤਰਿ ਹੈ
    ਰਾਗੁ ਅਨੰਦੁ ਪਰਮਾਨੰਦ ਪਰਾ
    ਅਪੂਰਬੋ ਪੁਰਖੋਤਮੋ ਅਦ੍ਰਿਸਟ ਅਗੋਚਰਾ
    ਰਾਗੁ ਅਰਦਾਸ ਜਪੁ ਤਪੁ ਸੰਜਮੁ
    ਗਿਆਨ ਧਿਆਨ ਪਰਮ ਨਿਧਾਨੁ ਦਾਨ
    ਰਾਗੁ ਆਦਿ ਮੱਧ ਅੰਤੁ
    ਰਾਗੁ ਵਿਆਪਕ ਸਰਵ ਧੁਨਿ
    ਰਾਗੁ ਅਹਿਰਣ ਰਾਗੁ ਹਥਿਆਰ
    ਰਾਗੁ ਕਿਰਸਾਣ ਘੁਮਿਆਰ ਸੁਨਿਆਰ
    ਰਾਗੁ ਡਾਲ ਪਾਤ ਫ਼ਲ ਫੂਲ ਤਰੰਗ ਚਿੰਗਿਆਰ
    ਰਾਗੁ ਚੰਦਨ ਧੂਪ ਦੀਪ
    ਰਾਗਮਾਲਾ ਬ੍ਰਹਮੁ ਗੁਰਗਿਆਨ ਗੀਤ
    Bhai Baldeep Singh
    2022 01 04, 3:01 AM
    #Punjabipoetry #Punjab #Poem #Pakhawaj #Raga #Raag #Bhaibaldeep
  • ВидеоклипыВидеоклипы

Комментарии • 3