ਉਸ ਕੁੜੀ ਨੂੰ ਮਿਲਣ ਤੋਂ ਬਾਅਦ ਮੈਂ ਰੋਣਾ ਛੱਡ ਦਿੱਤਾ l Balwinder Brar l Uncut By Rupinder Sandhu

Поделиться
HTML-код
  • Опубликовано: 22 дек 2024

Комментарии • 1,5 тыс.

  • @jassiftvlogs6449
    @jassiftvlogs6449 2 месяца назад +945

    ਰੁਪਿੰਦਰ ਭੈਣੇ ਮੇਰੇ ਬੇਟੀ ਸਵਾ ਸਾਲ ਦੀ ਸੀ ਜਦੋਂ ਮੇਰੇ husband ਦੀ ਕਾਰ ਐਕਸੀਡੈਂਟ ਚ ਮੌਤ ਹੋ ਗਈ, ਮੈਂ ਆਪਣੇ ਸਹੁਰੇ ਘਰ ਹਾਂ। ਮੇਰਾ ਵਿਆਹ ੨੧ ਸਾਲ ਦੀ ਉਮਰ ਚ ਹੋਇਆ, ੨੩ਸਾਲ ਦੀ ਵਿਧਵਾ ਹੋ ਗਈ। ਮੇਰਾ ਤੇ ਮੇਰੇ ਪਤੀ ਦਾ ਬਹੁਤ ਪਿਆਰ ਆ, ਮੈਂਨੂੰ ਲੱਗਦਾ ਉਹ ਹਰ ਵਕਤ ਮੇਰੇ ਨਾਲ ਨੇ। ਗੁਰੂ ਗਰੰਥ ਸਾਹਿਬ ਜੀ ਨੇ ਮੈਨੂੰ ਕਦੇ ਡੋਲਣ ਨਹੀਂ ਦਿੱਤਾ। podcast ਵੇਖ ਕੇ ਅਨੰਦ ਆ ਗਿਆ। ਵਾਹਿਗੁਰੂ ਮੇਹਰ ਕਰੇ, ਬਹੁਤ ਜਲਦ ਮੈਂ ਤੁਹਾਨੂੰ ਮਿਲਾਂ।

    • @simranjitkaur4913
      @simranjitkaur4913 2 месяца назад +25

      Same story a meri v

    • @jassiftvlogs6449
      @jassiftvlogs6449 2 месяца назад +13

      @@simranjitkaur4913 🙏

    • @baljitkaur5898
      @baljitkaur5898 2 месяца назад +11

      ਬਹੁਤ ਵਧੀਆ ਗੱਲਬਾਤ।

    • @SukwinderSingh-dd3kh
      @SukwinderSingh-dd3kh 2 месяца назад +12

      Dilo pyar kise nal v howe oh bhagti hunda sada nal rehnda te sahai hunda

    • @surjitsingh1397
      @surjitsingh1397 2 месяца назад +7

      ਬਹੁਤ ਵਧੀਆ ਪ੍ਰੋਗਰਾਮ ਧੰਨਵਾਦ

  • @Gagan983-t9d
    @Gagan983-t9d 2 месяца назад +26

    ਬਰਾੜ mam ਦਿਲ ਕਰਦਾ ਬੋਲੀ ਜਾਉ ਮੈ ਸੁਣੀ ਜਾਵਾ ❤

  • @aopadhiye
    @aopadhiye 2 месяца назад +83

    ਦਿਲ ਕਰਦਾ ਹੈ ਕਿ ਇੱਕ ਮਨ ਨੂੰ ਸਕੂਨ ਦੇਣ ਵਾਲੇ ਕੀਰਤਨ ਵਾਂਗ ਤੁਹਾਨੂੰ ਵਾਰ ਵਾਰ ਸੁਣਦੀ ਰਹਾਂ ਜੀ । ਬਹੁਤ ਹੀ ਵਧੀਆ ਲੱਗਿਆ ।

  • @RajvirinderSingh
    @RajvirinderSingh 2 месяца назад +251

    ਬਲਵਿੰਦਰ ਬਰਾੜ ਇੱਕ ਬੋਹੜ ਦੀ ਛਾਂ ਵਰਗੀ ਮਾਂ ਜ਼ਬਰਦਸਤ ਔਰਤ ਹੈ ਜੀ ਮੈਂ ਇਨ੍ਹਾਂ ਦੀ ਫੈਨ ਹਾਂ ਜੀ ❤❤❤

    • @ANMOL_RAMGARHIA11
      @ANMOL_RAMGARHIA11 2 месяца назад +2

      ਮੈਡਮ.ਜੀ.ਲੜਕੀਆਂ.ਦਾ.ਲੇਟ.ਵਿਆਹ.ਕਰਨੇ.ਕਿਨਾ.ਠੀਕ.ਜਾ.ਗਲਤ.ਥੋਡੇ.ਵਿਚਾਰ.ਨਾਲ.ਕਿਨਾਂ.ਕੁ.ਸਹੀ

    • @ANMOL_RAMGARHIA11
      @ANMOL_RAMGARHIA11 2 месяца назад +3

      ਮੈਡਮ.ਜੀ.ਬਹੁਤ.ਵਧੀਆ.ਸਵਾਲ.ਦਾ.ਜਵਾਬ.ਦਿਤਾ.ਕੁੜੀਆ.ਦੀ.ਅਜਾਦੀ.ਵਾਰੇ.

    • @jaswinderkaurkhambay1610
      @jaswinderkaurkhambay1610 2 месяца назад +4

      Mein v ma'am Balwinder kaur ji di bohat badi fan haan. Mein veer Rajvinnder Singh naal sehmat haan.

    • @manjitkuar2645
      @manjitkuar2645 2 месяца назад

      Bilkul I love to hear these two 💎

  • @Khaira-f7e
    @Khaira-f7e 2 месяца назад +30

    ਇੰਟਰਵਿਊ ਦੇਖ ਕੇ ਇੰਝ ਲੱਗਾ ਕੀ ਕੋਈ ਹੈ ਦੁਨੀਆ ਤੇ ਜੋ ਸਾਨੂੰ ਕੁੜੀਆਂ ਨੂੰ ਵੀ ਏਨੀਂ ਚੰਗੀ ਤਰ੍ਹਾਂ ਸਮਝਦਾ ਗੱਲ ਬਾਤ ਸੁਣਦੇ ਸੁਣਦੇ ਇੰਝ ਲੱਗਾ ਜਿੱਦਾਂ ਕੋਈ ਆਪਣਾ ਕੋਈ ਗਲ ਲਾ ਕੇ ਮੇਰੇ ਦੁੱਖ ਸੁਣਦਾ ਹੈ ਮਨ ਸ਼ਾਂਤ ਹੋ ਗਿਆ ਦਿਲ ਕਰਦਾ ਤੁਹਾਨੂੰ ਮਿਲਣ ਨੂੰ ਦੋਵਾਂ ਨੂੰ

  • @Dracosslickback
    @Dracosslickback 2 месяца назад +30

    ਬਹੁਤ ਹੀ ਕਾਬਿਲ ਇਨਸਾਨ !!! ਬਹੁਤ ਹੀ ਕਾਬਿਲ ਔਰਤ ਓ ਤੁਸੀਂ ਡਾਕਟਰ ਬਲਵਿੰਦਰ ਕੌਰ ਬਰਾੜ !!!

  • @RajwantkaurMarahar
    @RajwantkaurMarahar 2 месяца назад +4

    ਰੁਪਿੰਦਰ ਜੀ ਤੇ ਮੈਡਮ ਬਲਵਿੰਦਰ ਜੀ ਮੈਨੂੰ ਤੁਹਾਡੀ ਇੰਟਰਵਿਊ ਬਹੁਤ ਹੀ ਜਿਆਦਾ ਵਧੀਆ ਲਗੀ। ਮੈ ਪਹਿਲਾਂ ਵੀ ਇਨਾਂ ਦੇ ਕਲਿਪ ਬਹੁਤ ਵੇਖਦੀ ਹਾਂ । ਮੈਂਨੂੰ ਬਹੁਤ ਵਧੀਆ ਲਗਦੇ ਹਨ। ਸੇ ਤੁਸੀ ਅਗੇ ਲਈ ਵੀ ਇਨਾਂ ਦੀ ਇੰਟਰਵਿਊ ਜਰੂਰ ਲੈਣੀ । ਇੰਨਾਂ ਦੀ ਹਰ ਗੱਲ ਵਿੱਚ ਢਮ ਹੈ । ਬਹੁਤ ਬਹੁਤ ਧੰਨਵਾਦ ਜੀ ।

  • @kawaljeetkaur495
    @kawaljeetkaur495 2 месяца назад +10

    ਦਿਲ ਨੂੰ ਵਲੂੰਦਰਨ ਵਾਲੀਆਂ ਦਰਦ , ਸਬਰ, ਸਿਦਕ ਭਰੀਆਂ ਗੱਲਾ ਜੋ ਕਿ ਮੇਰੇ ਵਰਗੀਆਂ ਓਹਨਾ ਔਰਤਾਂ ਦੇ ਬਹੁਤ ਕਰੀਬ ਹਨ ਜਿਨ੍ਹਾਂ ਨੇ ਇੱਕਲੇਪਣ ਚ ਜੀਵਨ ਬਤੀਤ ਕੀਤਾ 🙏🙏

  • @JaspreetSingh-yg4hg
    @JaspreetSingh-yg4hg Месяц назад +3

    ਬਹੁਤ ਸੋਹਣੀ ਗੱਲ ਬਾਤ 🙏🏻 ਬਹੁਤ ਕੁਛ ਸਿੱਖਿਆ ਜਾ ਸਕਦਾ ਹੈ ਜੀ 🙏🏻 I think ਉਮਰ ਤੇ ਟਾਈਮ ਬਹੁਤ ਬਲਵਾਨ ਹੈ , ਸਬ ਕੁਛ ਸਿਖਾ ਦਿੰਦਾ 🙏🏻

  • @Dr.Satnam-Singh-Dhaliwal
    @Dr.Satnam-Singh-Dhaliwal Месяц назад +3

    ਮੇਰੀ ਰੂਹਾਨੀ ਮਾਂ ਤੁਹਾਡੇ ਚਰਨਾਂ ਚ ਮੇਰੀ ਦਿਲ ਦੀ ਗਹਿਰਾਈ ਚੋਂ ਪ੍ਰਣਾਮ...ਦਿਲ ਕਰਦਾ ਤੁਹਾਡੇ ਪੁੱਤ ਵਾਂਗ ਤੁਹਾਡੇ ਕਰੀਬ ਰਹਿ ਕੇ ਹਰ ਲਫ਼ਜ਼ ਨੂੰ ਦਿਲ ਦੀ ਗਹਿਰਾਈ ਤੱਕ ਸੁਣਦਾ ਰਹਾ.... ਸੁਣ ਕੇ ਲੱਗਦਾ ਮਾਂ ਹਰ ਵਾਰ ਹਰ ਲਫ਼ਜ਼ ਨੂੰ ਲੱਖਾਂ ਵਾਰ ਸੁਣਾ....ਤਜ਼ਰਬਾ ਬਾ-ਕਮਾਲ... ਇਹ ਸ਼ਬਦ ਕਦੇ ਮੁੱਕਣ ਨਾ ਸੁੱਤੇ ਸਦੀਵੀ ਵੀ ਖ਼ਿਆਲਾ ਚ ਸੁਣਦਾ ਰਹਾਂ ❤❤❤❤❤

  • @palpatrewala
    @palpatrewala 2 месяца назад +18

    ਤੁਹਾਡੀਆਂ ਗੱਲਾਂ ਸੁਣ ਕੇ ਇੰਜ ਲੱਗਿਆ ਜਿਵੇਂ ਬੀ,ਏ ਦੀ ਡਿਗਰੀ ਅੱਜ ਮਿਲੀ ਹੋਵੇ ਮੈਨੂੰ,,,,

  • @KeshavCricket-w6b
    @KeshavCricket-w6b 2 месяца назад +23

    ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਮੈਡਮ ਬਲਵਿੰਦਰ ਕੌਰ ਬਰਾੜ ਜੀ ਦੀਆਂ ਗੱਲਾਂ ਦੀ ਉਨੀ ਹੀ ਘੱਟ ਹੈ। ਸੱਚਮੁੱਚੀ ਇਹ ਗੱਲਾਂ ਕਿਸੇ ਦੀ ਜ਼ਿੰਦਗੀ ਬਦਲ ਸਕਦੀਆਂ ਨੇ। ਧੰਨਵਾਦ ਮੈਡਮ ਬਲਵਿੰਦਰ ਕੌਰ ਜੀ ਦਾ ਜਿਨਾਂ ਨੇ ਕੁੜੀਆਂ ਬਾਰੇ ਇੰਨੇ ਸੋਹਣੇ ਲਫ਼ਜ਼ ਬੋਲੇ❤🙏

  • @ArvinderkaurRiar
    @ArvinderkaurRiar 2 месяца назад +229

    ਮੇਰੀਆਂ ਪਸੰਦੀਦਾ ਸਖਸੀਅਤਾਂ। ਅੱਜ ਦੋਨਾਂ ਨੂੰ ਇਕੱਠਿਆ ਦੇਖਕੇ ਜਿੰਨੀ ਖੁਸ਼ੀ ਹੋਈ ਸਾਇਦ ਦੱਸ ਨਹੀ ਸਕਦੀ। ਬਹੁਤ ਬਹੁਤ ਧੰਨਵਾਦ ਜੀ 🙏🙏

  • @GurriMangat
    @GurriMangat 17 дней назад +2

    ਹੇ ਵਾਹਿਗੁਰੂ, ਕਿਉਂ ਨਹੀਂ ਮੈਨੂੰ ਇਹਨਾਂ ਗੱਲਾ ਦੀ ਕਿਸੇ ਨੇ ਅਹਿਮੀਅਤ ਸਮਝਾਈ,

  • @kuldeepkaur3809
    @kuldeepkaur3809 2 месяца назад +58

    ਇੰਝ ਲੱਗਦਾ ਜਿਵੇਂ ਤੁਹਾਡੇ ਕੋਲ ਬੈਠ ਕੇ ਹੀ ਗੱਲਾ ਕਰ ਸੁਣ ਰਹੀ ਹਾਂ ❤ਆਪਣਾਪਣ ਮਹਿਸੂਸ ਹੋ ਰਿਹਾ 😊ਬਹੁਤ ਸੋਹਣੀ ਗੱਲ-ਬਾਤ ਲੱਗਦਾ ਸੁਣਦੇ ਹੀ ਰਹੀਏ 🙏🏻

  • @khushiuppal8567
    @khushiuppal8567 2 месяца назад +17

    ਜਦੋ ਤੁਸੀਂ ਪੱਗ ਵਾਲੀ ਗੱਲ ਕੀਤੀ ਮੇਰੀਆ ਅੱਖਾ ਭਰ ਆਈਆ ❤ ਬਹੁਤ ਵਦਿਆ ਕਿਰਦਾਰ ਆਹ ਥੋਡਾ 🧿

    • @raghvirsingh3311
      @raghvirsingh3311 2 месяца назад +1

      ਕਿੱਡਾ ਜਿਗਰਾ ਰੱਖਿਆ ਬੀਬਾ ਨੇ

  • @tinabuttar1752
    @tinabuttar1752 2 месяца назад +53

    ਰੁਪਿੰਦਰ ਭੈਣ ਬਲਵਿੰਦਰ ਬਰਾੜ ਮੈਡਮ ਨਾਲ ਇਹ ਤੁਹਾਡੀ ਵੀਡੀਓ ਬਹੁਤ ਵਧੀਆ ਲੱਗੀ.ਤੁਹਾਡੇ ਦੋਵਾ ਦੀਆ ਵੀਡੀਓ ਮੈਨੂੰ ਬਹੁਤ ਵਧੀਆ ਲਗਦੀਆ.ਤੁਸੀਂ ਦੋਵੇ ਬਹੁਤ ਵਧੀਆ ਗੱਲਾਂ ਕਰਦੇ ਆ ।

  • @ranjitrandhawa-z6p
    @ranjitrandhawa-z6p 2 месяца назад +3

    ਰਪਿੰਦਰ ਸੰਧੂ ਤੇ ਮੈਡਮ ਬਲਵਿੰਦਰ ਬਰਾੜ ਜੀ ਸਤਿ ਸ਼ੀ, ਅਕਾਲ, ਤੁਸੀ ਬਹੁਤ ਵਧੀਆ ਸ਼ਖਸੀਅਤ ਦੇ ਨਾਲ ਗੱਲਬਾਤ ਕੀਤੀ,ਇੰਨਾ ਦੀ ਗੱਲਬਾਤ ਸੁਣ ਕੇ ਬਹੁਤ ਵਧੀਆ ਲੱਗਾ,ਬਹੁਤ ਕੁਝ ਸਿੱਖਣ ਨੂੰ ਮਿਲਿਆ ਜਿੰਦਗੀ ਵਿੱਚ, ਧੰਨਵਾਦ ਜੀ,

  • @rupinderkaursept
    @rupinderkaursept 2 месяца назад +63

    ਅਸੀਂ ਤਾਂ ਭੁੰਨ ਕੇ ਬੀਜਿਆ ਜਿਹੜਾ ਕਦੀ ਹਰਾ ਨਹੀਂ ਹੋਣਾ, ਮਨ ਭਰ ਗਿਆ

  • @sidhusolarwalasidhu2087
    @sidhusolarwalasidhu2087 Месяц назад +1

    ਧੰਨਵਾਦ ਭੈਣ ਜੀ ਅਤੇ ਮਾਤਾ ਜੀ ਬਹੁਤ ਵਧੀਆ ਸੁਣਨ ਨੂੰ ਮਿਲਿਆ ਤੁਹਾਡੇ ਲਈ ਬਹੁਤ ਪਿਆਰ ਅਤੇ ਸਤਿਕਾਰ

  • @Satmeetboutique88936
    @Satmeetboutique88936 2 месяца назад +6

    ਰੁਪਿੰਦਰ ਭੈਣ ਸਤਿ ਸ੍ਰੀ ਅਕਾਲ ਜੀ ਮੈਡਮ ਬਲਵਿੰਦਰ ਬਰਾੜ ਜੀ ਨੂੰ ਵੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਇੰਟਰਵਿਊ ਵਿਚ ਹਰ ਗੱਲ ਮੇਰੇ ਦਿਲ ਨੂੰ ਭਾ ਗਈ ਤੇ ਮੇਰੇ ਮਨ ਵਿੱਚੋ ਨਿਕਲੀ ਲੱਗੀ।ਧੰਨਵਾਦ ਜੀ

  • @ManpreetKaur-fz2dl
    @ManpreetKaur-fz2dl Месяц назад +4

    ਅੱਜ ਮੇਰਾ ਵੀ ਦਿਲ ਕਰਦਾ ਕੀ ਤੁਹਾਨੂੰ ਸੁਣੀ ਜਾਵਾਂ ਤੁਹਾਡੀ ਗੱਲਾਂ ਵਿੱਚ ਸਕੂਨ ਤਾਂ ਬਹੁਤ ਹੈ ਪਰ ਨਾਲ ਨਾਲ ਜ਼ਿੰਦਗੀ ਦੇ ਬਹੁਤ ਸਾਰੇ ਜਵਾਬਾਂ ਤੁਹਾਡੀ ਗੱਲ ਵਿੱਚੋ ਮਿਲ ਜਾਂਦੇ ਨੇ ❤

  • @navjotsinghsidhu6635
    @navjotsinghsidhu6635 2 месяца назад +4

    ਮੈਂ ਹੈਰਾਨ ਹਾ ਕਿ ਅੱਜ ਦੇ ਵਕਤ ਵਿਚ ਵੀ ਇਹੋ ਜੇਹਿਆ ਰੂਹਾਂ ਮੌਜੂਦ ਹਨ ।
    ਬਲਵਿੰਦਰ ਬਰਾੜ ਜੀ ਅਤੇ ਰੁਪਿੰਦਰ ਸੰਧੂ ਜੀ
    ਤੁਸੀ ਦੋਵੇਂ ਹਿ ਰੱਬ ਦਿਆ ਤੀਆ ਹੋ

  • @surjitjatana468
    @surjitjatana468 2 месяца назад +9

    ਬਹੁਤ ਹੀ ਚੰਗੀ ਮੁਲਾਕਾਤ ਰੁਪਿੰਦਰ ਬੇਟੀ ।ਮੈਂ ਹਮੇਸ਼ਾ ਮੈਡਮ ਨੂੰ ਸੁਣਦੀ ਹਾ ।ਅਤੇ ਤੁਹਾਡੀ ਤਾਂ ਕਿੰਨੀ ਸਲਾਹਤਾ ਕੀਤੀ ਜਾਵੇ ਥੋੜੀ ਹੈ । ਧੰਨਵਾਦ ਬੇਟੇ ।

  • @ManjitKaur-bf2jw
    @ManjitKaur-bf2jw 2 месяца назад +155

    ਕੋਈ ਵੀ ਰੋਣ ਲਈ ਮੋਢਾ ਨਹੀ ਦਿੰਦਾ ਹਸਦਿਆਂ ਨਾਲ ਹਸਦੇ ਜਰੂਰ ਨੇ ਡਾ ਬਲਵਿੰਦਰ ਜੀ ਮੇਰੇ ਬੱਚੇ ਵੀ ਬਹੁਤ ਛੋਟੇ ਸਨ ਜਦੋਂ ਮੇਰੇ ਪਤੀ ਦੀ ਮੌਤ ਹੋ ਗਈ ਸੀ ਮੈ ਬਾਅਦ ਵਿੱਚ ਪੜਾਈ ਕੀਤੀ ਤੇ ਸਰਕਾਰੀ ਨੋਕਰੀ ਲਈ ਬਹੁਤ ਕੁੱਝ ਝੱਲਿਆ ਸੁਣਿਆ ਅੱਜ ਵੀ ਉਹ ਸਮਾਂ ਭੁੱਲਦਾ ਨਹੀ ਸੁਹਪਣ ਹੋਣ ਕਰਕੇ ਆਪਣੇ ਹੀ ਰਿਸ਼ਤੇ ਮੇਰੇ ਤੇ ਭਾਰੂ ਹੋਣ ਲੱਗੇ ਅੱਜ ਪੋਤੇ ਪੋਤੀਆਂ ਦੀਆ ਆਦਤਾਂ ਤੇ ਨੈਣ ਨਕਸ਼ਾ ਵਿੱਚੋ ਪਤੀ ਦੀ ਰੂਹ ਦੇ ਦਰਸ਼ਨ ਕਰਦੀ ਹਾ

    • @manpreethothi6888
      @manpreethothi6888 2 месяца назад +2

      Kinna sohna likheya Pati de rooh de Darshan. Bilkul sahi mere bete vich menu mere daddy disde hunde.

    • @Vdhillon_1
      @Vdhillon_1 2 месяца назад

    • @thebeautyart6078
      @thebeautyart6078 2 месяца назад

      SSA ma'am tuhada interview bohat aacha laga inj lga jiwe main apni life de story kise de age rkhi hai jdo husband de jan to baad apniy chotiya batiya nu dekh ke eh sochdi c ke ke maunu je loka de ghar ja ke kaam v krna pahu ta krugi per inha nu indipendent jarur kru

    • @JagjeetSingh-bo1vx
      @JagjeetSingh-bo1vx 2 месяца назад

      So nice tslking B. KAUR NDRUPINDER KAUR

    • @kuldeepchahal4856
      @kuldeepchahal4856 2 месяца назад

      Great skhsiat Brar kaur g❤❤❤❤❤

  • @parminderkaurnagra7235
    @parminderkaurnagra7235 2 месяца назад +16

    तुम क्या गये की रूठ गया मौसम बहार का…ਬਰਾੜ ਸਰ ਦੀ ਫੋਟੋ ਥੱਲੇ ਲਿਖਿਆ ਹੁੰਦਾ ਸੀ…ਮੈਡਮ ਬਰਾੜ ਦੇ ਕਮਰੇ ਵਿੱਚ ਉਹ ਫੋਟੋ ਲੱਗੀ ਹੁੰਦੀ ਸੀ….ਸਾਦਗੀ ਦੀ ਮੂਰਤ ਮੈਡਮ ਬਰਾੜ ਜੀ ਦਾ ਦਿਲੋਂ ਸਤਿਕਾਰ💐

  • @parminderjeetkaur8872
    @parminderjeetkaur8872 2 месяца назад +8

    ਰੁਪਿੰਦਰ ਸੰਧੂ ਜੀ ਤੇ ਮਾਂ ਬਲਵਿੰਦਰ ਬਰਾੜ ਜੀ ਆਪ ਦੋਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਤੁਹਾਡੀਆਂ ਗੱਲਾਂ ਸੁਣ ਕੇ ਦਿਲ ਨੂੰ ਬੋਹੁਤ ਸਕੂਨ ਮਿਲਦਾ love you to both of you ❤️❤️❤️❤️

  • @ramindersingh4042
    @ramindersingh4042 2 месяца назад +6

    ਤੁਸੀਂ ਆਪਣੇ ਬਚਿਆਂ ਲਈ ਮਾਂ ਬਾਪ ਦੋਨੋਂ ਈ ਹੋ ਅਵਾਜ਼ ਵੀ ਮਰਦਾ ਵਾਲੀ ਹੈ ❤❤ਬਹੁਤ ਵਧੀਆ ਜੀ👍👍🙏♥️♥️

  • @parmpalsinghparmpal6380
    @parmpalsinghparmpal6380 2 месяца назад +4

    ਮੈਡਮ ਜੀ ਮੈ ਵੀ ਇੱਕ ਵਿਧਵਾ ਹਾ ਮੈਨੂੰ ਤੁਹਾਡੀਆ ਗੱਲਾ ਬਹੁਤ ਹੌਸਲਾ ਦਿੰਦੀਆ ਨੇ

  • @JaswinderSingh-mz7gt
    @JaswinderSingh-mz7gt День назад

    ਮੈਂ ਹਰ ਰੋਜ਼ ਵੇਖਦੀ ਸੀ ਪਰ ਕਦੇ ਇੰਟਰਵਿਊ ਨਹੀਂ ਸੁਣੀ ਰਾਤ ਪਹਿਲੀ ਵਾਰ ਸੁਣਿਆ ਸੀ ਰਾਤ 12 ਵਜੇ ਤੱਕ ਸੁਣਿਆ ਸੀ ਹੁਣ ਫਿਰ 6 ਵਜੇ ਸਵੇਰੇ ਹੀ ਲੱਗ ਗਈ ਸੁਣਨ ਜੀ ਬਹੁਤ ਵਧੀਆ ਲੱਗਿਆ ਜੀ ਬਹੁਤ ਸਕੂਨ ਮਿਲਦਾ ਸੁਣਕੇ ਜੀ।

  • @iqbalkaur9019
    @iqbalkaur9019 2 месяца назад +4

    ਬੁਹਤ ਵਧੀਆ ਗੱਲ ਬਾਤ ਰੁਪਿੰਦਰ ਭੈਣ ਜੀ ਬਹੁਤ ਧੰਨਵਾਦ ਡਾਕਟਰ ਬਲਵਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ

  • @Harmandeol2323A
    @Harmandeol2323A 2 месяца назад +12

    ਮੇਰੀ ਨੇਚਰ ਵੀ ਏਹ ਆਂਟੀ wargi aa🎉ਸੱਚੀ same i love ਪੰਜਾਬ 🎉ਸਿੱਖੀ 🪯🚩🙏💐ਪੰਜਾਬੀ ਕਲਚਰ

  • @rupinderjeetbrar6959
    @rupinderjeetbrar6959 2 месяца назад +40

    ਦਿਲ ਨੂੰ ਛੂਹਣ ਵਾਲੀ ਇੰਟਰਵਿਊ ਜੀ । ਹਰ ਇੱਕ ਗੱਲ ਅਰਥ ਭਰਪੂਰ ਤੇ ਲਾਜਵਾਬ ਜੀ🙏🏻🙏🏻❤️

    • @777gamerzzz7
      @777gamerzzz7 2 месяца назад

      ❤🙏🙏🙏🙏🙏👌

  • @DHILLON_Bhagt_sarpanch_uboke
    @DHILLON_Bhagt_sarpanch_uboke 2 месяца назад +5

    ਬਹੁਤ ਸੋਹਣੀ ਗੱਲਬਾਤ ਹੋਈ, ਡੂੰਘੀਆਂ ਗੱਲਾਂ ਕੀਤੀਆਂ ਜਿੰਦਗ਼ੀ ਦੇ ਤਜ਼ਰਬੇ ਸਾਂਝੇ ਕੀਤੇ ਹਨ ਬਰਾੜ ਬੀਬੀ ਜੀ ਨੇ। ਧੰਨਵਾਦ

  • @sukhwinderkaur-eu3kr
    @sukhwinderkaur-eu3kr 2 месяца назад +17

    ਡਾਕਟਰ ਸਾਹਿਬਾ ਦੇ ਬਹੁਤ ਸਾਰੇ ਵਿਚਾਰ ਤੇ emotions ਇਉਂ ਜਾਪੇ ਜਿਵੇਂ ਉਹ ਸਭ ਮੇਰੇ ਬਾਰੇ ਹੋਣ। ਪਹਿਲੀ ਵਾਰ ਇਉਂ ਲਗਾ ਜਿਵੇਂ ਕੋਈ ਮੇਰੇ emotions ਬਾਰੇ ਗੱਲ ਕਰ ਰਿਹੈ। ਮੈ ਡਾਕਟਰ ਸਾਹਿਬ ਨੂੰ ਬਹੁਤ ਜ਼ਿਆਦਾ ਸੁਣਦੀ ਹਾਂ। ਰੁਪਿੰਦਰ ਤੁਹਾਡੇ ਅਤੇ ਡਾਕਟਰ ਬਰਾੜ ਲਈ ਬਹੁਤ ਸਾਰਾ ਸਤਿਕਾਰ🙏❤️

  • @JagjeetSingh-rl8jv
    @JagjeetSingh-rl8jv Месяц назад +1

    ❤ਨੂੱ ਛੋਰ ਦੇਣ ਵਾਲੀ ਗਲ ਬਤ ਜੀ

  • @KamalJitkaur-jz6if
    @KamalJitkaur-jz6if 2 месяца назад +13

    ਘਰ ਦੀ ਸਾਰੀ ਇਜੱਤ ਦਾ ਬੋਝ ਹਮੇਸ਼ਾ ਕੁੜੀਆ ਉੱਤੇ ਕਿਉ ਹੁੰਦਾ.... ਜਿੱਥੇ ਓਹ ਸਹੀ ਵੀ ਹੋਣ 🥹🥹ਏਕ ਇਹੋ ਜਿਹਾ ਮੁੰਡਾ ਲੱਭਣ ਜੋ ਉਸਦੀ ਹਰ ਗੱਲ ਨੂੰ ਡੂੰਘੀ ਸੋਚ ਨਾਲ਼ ਸਮਝੇ...... ਜੌ ਉਸਦੀ ਹਰ ਸਮੇਂ ਇਜੱਤ ਕਰੇ... ਕਿਸੇ ਦੇ ਸਾਮ੍ਹਣੇ ਵੀ ਤੇ ਇਕ ਬੰਦ ਕਮਰੇ ਚ ਵੀ.... ਪਰ ਉਸ ਮੁੰਡੇ ਕੋਲ਼ ਇਕ ਜ਼ਮੀਨ ਜਾਇਦਾਤ ਘਟ ਹੋਣ ਕਰ ਕੇ..... ਘਰਦੇ ਨਾ ਮੰਨਣ..... ਤੇ ਇਕ ਕੁੜੀ ਬਸ ਘਰਦਿਆਂ ਦੀ ਹਾਂ ਦੀ ਉਡੀਕ ਕਰਦੀ ਹੋਵੇ...... ਫਿਰ ਜੌ ਮਨ ਤੇ ਦਿਲ ਤੇ ਅਸਰ ਪੈਂਦਾ....🥹🥹 ਉਹ ਕੋਈ ਨਹੀਂ ਸਮਝ ਸਕਦਾ..... ਹਰ ਸੁਖ ਪੈਸੇ ਨਾਲ਼ ਨਹੀਂ ਖਰੀਦਿਆ ਜਾ ਸਕਦਾ

  • @kuldipkang4201
    @kuldipkang4201 2 месяца назад +9

    ਬੁਹਤ ਕੁਝ ਬਦਲ ਜਾਂਦਾ ਪਤੀ ਤੋਂ ਬਾਅਦ ਬਸ ਪਰਮਾਤਮਾ ਮਿਹਰ ਕਰੇ ਸਬਰ ਦੇਵੇ

  • @gursewakgill4503
    @gursewakgill4503 2 месяца назад +13

    ਬਹੁਤ ਬਹੁਤ ਵਧੀਆ ਲੱਗਿਆ ਮੈਡਮ ਬਰਾੜ ਨੂੰ ਸੁਣ ਕੇ🙏🙏🙏🙏 ਪਹਿਲਾਂ ਸਿਰਫ ਮੈ ਇਹਨਾ ਨੂੰ ਇੰਸਟਾਗ੍ਰਾਮ ਤੇ ਹੀ ਛੋਟੇ ਛੋਟੇ ਕਲਿੱਪ ਚ ਸੁਣਿਆ ਸੀ,ਪਰ ਅੱਜ ਤਾ ਇੱਕ ਵੱਖਰਾ ਸਵਾਦ ਆਇਆ ਸੁਣ ਕੇ ਦਿਲ ਕਰਦਾ ਸੀ ਕਿ ਇਹ ਇੰਟਰਵਿਊ ਖਤਮ ਹੀ ਨਾ ਹੋਵੇ 🙏🙏🙏🙏

  • @jagdeepsodhi8876
    @jagdeepsodhi8876 2 месяца назад +1

    ਬਲਵਿੰਦਰ ਬਰਾੜ ਜੀ ਮੇਰੇ ਮਨਪਸੰਦ ਰਾਈਟਰ ਨੇ, ਇਹ ਹਰੇਕ ਦੇ ਦਿਲ ਦੀ ਗੱਲ ਕਰਦੇ ਐ। ਪ੍ਰਮਾਤਮਾਂ ਇਹਨਾਂ ਨੂੰ ਲੰਬੀ ਉਮਰ ਬਖਸ਼ੇ 🙏🙏❤️❤️🌹🌹💐💐

  • @amandhaliwal6314
    @amandhaliwal6314 2 месяца назад +12

    ਮੈਡਮ ਦਿਆਂ ਕਈ ਗੱਲਾਂ ਮੈਂ repeat ਕਰ ਕਰ ਸੁਣੀਆਂ. ਤੁਸੀਂ ਕਿਸੇ ਦਿਲਚਪਸ ਕਹਾਣੀ ਤੋਂ ਘੱਟ ਨਹੀ... ਮੇਰੇ ਮੰਮੀ ਹੈਨੀ ਤੇ ਮੈਂ ਓਹ ਤਹੁੰਦੇ ਚੌ ਲੱਭਦੀ ਆ. ਓਹਨਾ ਦਿਆਂ ਗੱਲਾਂ ਵੀ ਕਿਸੇ ਵੱਡੇ ਲੇਖ ਦਾ ਸਾਰ ਹੁੰਦੀਆਂ ਸੀ. ਤਹਾਨੂੰ ਮਿਲਣ ਦੀ ਬਹੁਤ ਇੱਛਾ,,,

    • @amandhaliwal6314
      @amandhaliwal6314 2 месяца назад +2

      ਮੈਡਮ ਨੇ ਕਿੰਨਾ ਪਿਆਰਾ ਚਿਹਰਾ ਬਣਾ ਕੇ ਕਿਹਾ,, " ਮੇਰੇ ਘਰ ਵਾਲਾ ਸਮਝਦਾ ਸੀ " 🥰.. ਇਹ ਵੀ ਮਾਣ ਹੁੰਦਾ. ਆਪਣੇ ਹਿਸੇ ਆਏ ਇਨਸਾਨ ਤੇ

  • @HarpreetKaur-tn6zk
    @HarpreetKaur-tn6zk 2 месяца назад +8

    ਬਹੁਤ ਹੀ ਵਧੀਆ ਗੱਲਬਾਤ। ਦੋਨੋ ਹੀ ਮੇਰੀਆ favorite। ਕਾਸ਼ ਇਹ ਗਲਾਂ ਕਦੇ ਖ਼ਤਮ ਹੀ ਨਾ ਹੋਣ। ਮੈਡਮ ਬਲਵਿੰਦਰ ਤੁਹਾਡੀ life ਬਾਰੇ ਸੁਣ ਕ ਸੱਚੀ ਹੀ ਅੱਖਾਂ ਭਰ ਆਈਆਂ। ਤੁਸੀਂ ਸਾਰੀਆਂ ਕੁੜੀਆਂ ਲਈਬਹੁਤ ਵੱਡੀ inspiration ਹੋਂ

    • @rajkumarikumari2997
      @rajkumarikumari2997 2 месяца назад +1

      Mam g SatsriAkal very nice taking Dr barar my Favrit ha

  • @gurunanak1499
    @gurunanak1499 2 месяца назад +28

    ਬਹੁਤ ਵਧੀਆ ਰੁਪਿੰਦਰ ਭੈਣ ਜੀ।
    ਰੂਹ ਤੋ ਕੀਤੀਆਂ ਗੱਲਾਂ ਨੇ ਜੀ ਸਾਰੀਆਂ।

    • @sukhmanijodhveer
      @sukhmanijodhveer 2 месяца назад

      Madam balwinder kaur brar ji tuhadia gallan sun k mann nu bohta acha lgda dil krda tuhanu suni jayiye.. Rupinder bhain v boht dilchasp gallan krde ne..boht he vadia program ajj da..waheguru mehar karn tuhade te 🙏🙏❤❤

  • @Navjotkaur-n3q
    @Navjotkaur-n3q 2 месяца назад +1

    ਬਲਵਿੰਦਰ ਬਰਾੜ ਜੀ ਦੀਆਂ ਸਾਰਿਆਂ ਗੱਲਾਂ ਸੁਣ ਕੇ ਮੈਨੂੰ ਮੇਰੇ ਘਰ ਦੀ ਹੀ ਕਹਾਣੀ ਅੱਖਾਂ ਸਾਹਮਣੇ ਘੁੰਮਦੀ ਜਾਪਦੀ ਸੀ, ਮੇਰੀ ਮਾਂ ਵੀ ਬਿਲਕੁਲ ਤੁਹਾਡੇ ਵਾਂਗ ਇੱਕ ਦਲੇਰ ਔਰਤ ਹਨ , ਜਿਨ੍ਹਾਂ ਨੇ ਆਪ ਔਕੜਾਂ ਝੱਲ ਕੇ ਸਾਡੀ ਜ਼ਿੰਦਗੀ ਨੂੰ ਫੁੱਲਾਂ ਵਾਂਗਰਾਂ ਮਹਿਕਾਇਆ …..

  • @bsss806
    @bsss806 2 месяца назад +18

    ਦੋਨੋਂ ਹੀ ਪਿਆਰੀਆਂ ਸਤਿਕਾਰਤ ਤੇ ਬੇਹੱਦ ਸੂਝਵਾਨ ਸ਼ਖਸ਼ੀਅਤਾਂ

  • @ftehsingh789
    @ftehsingh789 2 месяца назад +2

    ਬਹੁਤ ਕੁਝ ਸਿੱਖਣ ਨੂੰ ਮਿਲਿਆ ਜਿੰਦਗੀ ਦੇ ਅਸਲੀ ਅਰਥ ਸਮਝ ਆਏ ❤ ਰਾਤ ਦੇ 12 ਵੱਜਣ ਨੂੰ ਹੋ ਗਏ ਸਮਾਂ ਕਦੋਂ ਗੁਜਰ ਗਿਆ ਪਤਾ ਹੀ ਨਹੀਂ ਲੱਗਿਆ 😊 ਬਹੁਤ ਖੁਸ਼ ਹੋਈ ਮੈਡਮ ਬਲਵਿੰਦਰ ਬਰਾੜ ਜੀ ਦੀ ਗੱਲ ਬਾਤ ਸੁਣ ਕੇ ❤ ਬਹੁਤ ਬਹੁਤ ਮੁਬਾਰਕਾਂ ਇਸ ਤਰ੍ਹਾਂ ਦੀਆਂ ਸਖਸ਼ੀਅਤਾਂ ਨਾਲ ਮੁਲਾਕਾਤ ਕਰਾਉਣ ਲਈ ❤❤❤❤❤

  • @Rachhpaldhillon-n1o
    @Rachhpaldhillon-n1o 2 месяца назад +3

    ਭੈਣ ਜੀ ਤੁਹਾਡੀਆਂ ਗੱਲਾਂ ਬਹੁਤ ਚੰਗੀਆਂ ਲਗਦੀਆ ਦਿਲ ਕਰਦਾ ਸੁਣੀ ਜਾਈਂਏ ਆਪਣੇ ਤੋਂ ਦੁਖੀ ਨੂੰ ਦੇਖ ਕੇ ਆਪਣਾ ਦੁੱਖ ਛੋਟਾ ਲੱਗਣ ਲੱਗ ਜਾਂਦਾ

  • @rajinderjawanda5818
    @rajinderjawanda5818 2 месяца назад +2

    ਤੁਹਾਨੂੰ ਦੋਨਾਂ ਨੂੰ ਸੁਣ ਕੇ ਰੂਹ ਨੂੰ ਸਕੂਨ ਮਿਲਿਆ।❤
    You both are my favourite ❤
    Waheguru bless you both

  • @sushillata2160
    @sushillata2160 2 месяца назад +25

    ਮੈਡਮ ਬਲਵਿੰਦਰ ਕੌਰ ਜੀ ਅਤੇ ਮੈਡਮ ਰੁਪਿੰਦਰ ਕੌਰ ਜੀ ਸਤਿ ਸ੍ਰੀ ਅਕਾਲ ਜੀ
    ਮੇਰੇ ਮਨਪਸੰਦ ਨੇ ❤️❤️❤️❤️❤️

  • @MonikaRani-d1w
    @MonikaRani-d1w 2 месяца назад +7

    ਬਹੁਤ ਨੇਕ ਦਿਲ ਇਨਸਾਨ ਨੇ ਸਾਡੇ ਸਤਿਕਾਰਤ ਮੈਡਮ ਬਲਵਿੰਦਰ ਕੌਰ ਬਰਾੜ ਜੀ❤❤
    ਕਿੰਨਾ ਹੀ ਕੁੱਝ ਜੋਂ ਜ਼ਿੰਦਗੀ ਦੇ ਅਨਛੁਏ ਪਹਿਲੂਆਂ ਤੋਂ ਅਸੀ ਅਨਜਾਣ ਹੁੰਦੇ ਹਾਂ ਸਾਨੂੰ ਓਹਨਾਂ ਪਰਤਾ ਨੂੰ ਉਜ਼ਾਗਰ ਕਰਦੇ ਹੋਏ ਸਨਮੁੱਖ ਕਰਦੇ ਰਹਿੰਦੇ ਨੇ।

  • @HarmandeepSingh-i2l
    @HarmandeepSingh-i2l 2 месяца назад +11

    ਰੁਪਿੰਦਰ ਤੁਸੀਂ ਏਨੀ ਹੀ ਵਧੀਆ ਸਖਸੀਅਤ ਨਾਲ ਗੱਲਬਾਤ ਕਰਵਾਈ ਤੁਹਾਡਾ ਬਹੁਤ ਧੰਨਵਾਦ ਸੱਚ ਜਾਣਿਓ ਬਹੁਤ ਦੇਰ ਤੋਂ ਲੱਭ ਰਹੀ ਸੀ ਮੈਡਮ ਬਰਾੜ ਹੋਰਾਂ ਨੂੰ ਯੂ ਟਿਊਬ ਤੇ ਰੈਡ ਐਫ ਐਮ ਤੇ ਸੁਣਦੇ ਸੀ ਪਰ ਮਨ ਵਿੱਚ ਬਹੁਤ ਤਾਂਘ ਸੀ ਤੁਹਾਡੇ ਜਰੀਏ ਪੂਰੀ ਹੋਈ

  • @gurdevkaur1209
    @gurdevkaur1209 2 месяца назад +2

    ❤❤ਸਤਿਕਾਰ ਯੋਗ ਬੀਬੀ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਚੰਗੇ ਸੁਭਾਅ ਤੇ ਬਹੁਤ ਸਮਝਦਾਰ ਤੇ ਨੇਕ ਸੋਚ ਵਾਲੇ ਹੋ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸਦੇ ਹੋ ਜੀ ਸੁਣ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਦਾ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ। ਰੱਬ ਤੁਹਾਨੂੰ ਸਦਾ ਖੁਸ਼ੀਆਂ ਤੇ ਤੰਦਰੁਸਤੀ ਬਖਸ਼ਣ ਜੀ ਹੱਸਦੇ ਵੱਸਦੇ ਰਹੋ ਸਦਾ ਜੀ

  • @satinderspassiontocreation511
    @satinderspassiontocreation511 2 месяца назад +8

    ਸਹੀ ਕਿਹਾ ਜੀ
    ਸ਼ਰਤਾਂ ਤੇ ਬਣੇ ਰਿਸ਼ਤੇ ਅਖੀਰ ਤੱਕ ਨਿਭਣੇ ਸੱਚਮੁੱਚ ਹੀ ਬਹੁਤ ਮੁਸ਼ਕਿਲ ਹਨ ਖਾਸਕਰਕੇ ਜਦੋਂ ਇਕ ਮਾਂ ਦੀ ਆਪਣੇ ਪੁੱਤਰ ਦੇ ਵਿਆਹ ਲਈ ਇਹ ਸ਼ਰਤ ਹੋਵੇ ਕਿ ਉਹਨਾਂ ਦੀ ਹੋਣ ਵਾਲੀ ਨੂੰਹ ਦੇ ਪਿਤਾ ਜ਼ਿੰਦਾ ਨਾਂ ਹੋਣ ਤਾਂ ਕਿ ਓਹ ਕੁੜੀ ਚੁੱਪ ਚਾਪ ਸਾਰੀ ਜ਼ਿੰਦਗ਼ੀ ਤਾਹਨੇ ਮਿਹਣੇ ਸਹਿੰਦੀ ਰਹੇ ਤੇ ਕਿਸੇ ਵੀ ਜ਼ੁਲਮ ਦੇ ਖ਼ਿਲਾਫ਼ ਆਵਾਜ਼ ਚੁੱਕਣ ਦੀ ਕੋਸ਼ਿਸ਼ ਵੀ ਨਾਂ ਕਰ ਸਕੇ 😢

  • @jakharbahadur1836
    @jakharbahadur1836 2 месяца назад +1

    ਸਾਤਿਕਾਰਯੋਗ ਬਰਾੜ ਮੈਡਮ ਜੀ ਬਹੁਤ ਹੀ ਵਧੀਆ ਤੇ ਨੇਕ ਤੇ ਚੰਗੇ ਵਿਚਾਰ ਨੇ ਤੁਹਾਡੇ ਅਤੇ ਹਰ ਤੁਹਾਡੇ ਕਹੇ ਜਾਂ ਬੋਲੇ ਸ਼ਬਦ ਬੜੀ ਹਿੰਮਤ ਦਿੰਦੇ ਹਨ ਵਾਹਿਗੁਰੂ ਤਹਾਡੀ ਉਮਰ ਲੰਮੀ ਕਰੇ ਜੀ ਉਸ ਅਕਾਲਪੁਰਖ ਅੱਗੇ ਦੁਆ ਹੈ ਬਰਾੜ ਮੈਡਮ ਜੀ॥ਰੱਬ ਰਾਖਾ॥

  • @jaswantkaur7951
    @jaswantkaur7951 2 месяца назад +17

    ਬਹੁਤ ਵਧੀਆ ਗੱਲ ਬਾਤ ਡਾਕਟਰ ਬਲਵਿੰਦਰ ਕੌਰ ਬਰਾੜ ਜੀ ਬਹੁਤ ਧੰਨਵਾਦ ਰੁਪਿੰਦਰ ਕੌਰ ਸੰਧੂ ਜੀ 🙏🙏❤❤🎉🎉🎉 ਸਤਿ ਸ੍ਰੀ ਆਕਾਲ ਜੀ

  • @BaljitKaur-dd1hn
    @BaljitKaur-dd1hn 2 месяца назад +1

    ਮੈਡਮ ਬਰਾੜ ਤੁਹਾਡੀਆਂ ਗੱਲਬਾਤ ਇੱਦਾਂ ਲੱਗਦੀ ਹੈ ਜਿਵੇਂ ਸਾਡੀ ਕਹਾਣੀ ਸੁਣਾ ਰਹੇ ਹੋਵੋਂ। ਮੈਡਮ ਮੇਰੇ ਵੀ ਪਤੀ ਦੀ ਮੌਤ ਹੋ ਗਈ ਸੀ ਮੇਰੇ ਬੱਚੇ ਦੀ ਉਮਰ ਪੰਜ ਸਾਲ ਦੀ ਸੀ। ਹੁਣ ਮੇਰਾ ਬੇਟਾ ਇੱਕੀ ਸਾਲ ਦਾ ਹੋ ਗਿਆ। ਬਹੁਤ ਮਿਹਨਤ ਕਰੀ ਬੱਚੇ ਦੀ ਖਾਤਰ। ਪ੍ਰਾਈਵੇਟ ਸਕੂਲ ਵਿੱਚ ਜੌਬ ਕਰ ਰਹੀ ਹਾਂ। 1600 ਤੋਂ ਸ਼ੁਰੂਆਤ ਕੀਤੀ ਸੀ 2006 ਤੋਂ। ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਿਆ। ਹੁਣ ਦੇ ਟਾਈਮ ਤੇ ਪਹਿਲਾਂ ਦੇ ਟਾਈਮ ਵਿਚ ਬਹੁਤ ਅੰਤਰ ਆ ਗਿਆ। ਮੈੰ ਦਾਦੀ ਦੀ ਰੋਕ ਟੋਕ ਦੇਖੀ ਹੈ। ਪਰ ਸ਼ਾਇਦ ਉਹੀ ਸਿੱਖਿਆ ਨੇ ਹੀ ਜੀਵਨ ਜਿਉਣ ਵਿਚ ਮਦਦ ਕੀਤੀ। ਰੂਹ ਨੂੰ ਸਕੂਨ ਮਿਲਿਆ ਤੁਹਾਡਾ podcast ਸੁਣਕੇ। ਰੁਪਿੰਦਰ ਤੇ ਮੈਡਮ ਬਰਾੜ ਸ਼ੁਕਰੀਆ।

  • @renukaahuja664
    @renukaahuja664 2 месяца назад +8

    ਮੈਡਮ ਜੀ ਅਤੇ ਰੁਪਿੰਦਰ ਜੀ, ਸਤਿ ਸ੍ਰੀ ਆਕਾਲ 🙏ਆਪ ਨੇ ਸੱਚਾਈ ਬਿਆਨ ਕਰਕੇ ਬੜੇ ਦਰਦ ਜਗਾ ਦਿੱਤੇ,ਐਵੇਂ ਲੱਗਿਆ ਜਿਵੇਂ ਜਖ਼ਮ ਹੀ ਜਾਗ ਪਏ ਹੋਣ ਪਰ ਸਾਰੀ ਗੱਲਬਾਤ ਸੁਨਣ ਵਾਲੀ ਹੈ, ਧੰਨਵਾਦ ਜੀ 💐💐

  • @surjitkaur205
    @surjitkaur205 13 дней назад

    ਬਹੁਤ ਕੀਮਤੀ ਗਲਾ ਆ ਲੜ ਬੰਨ ਲਿਉ ਇਹਗਲਾ ਕਦੇ ਮਾ ਪਿਓ ਨੇ ਵੀ ਨਹੀ ਦਸਣੀਆ❤

  • @mankeeratramneek9277
    @mankeeratramneek9277 2 месяца назад +9

    ਬਲਵਿੰਦਰ ਮੈਮ ਤੇ ਰੁਪਿੰਦਰ ਜੀ ਤੁਹਾਡਾ ਪ੍ਰੋਗਰਾਮ ਵੇਖਦਿਆਂ ਲੱਗਿਆ
    ਦਿਲ ਜਿਹਾ ਹੌਲਾ ਹੋ ਗਿਆ। ਮੈ ਤੁਹਾਨੂੰ ਸਕੂਲ ਜਾਂਦਿਆਂ ਰਸਤੇ ਵਿੱਚ ਸੁਣਦੀ ਹਾਂ। ਹਰ ਔਰਤ ਆਪਣੇ ਆਪ ਵਿੱਚ ਇੱਕ ਕਹਾਣੀ ਹੈ।

  • @hbpunjabikahaniyan
    @hbpunjabikahaniyan Месяц назад +2

    ਤੁਹਾਡੀ ਤਾਰੀਫ਼ ਲਈ ਮੇਰੇ ਕੋਲ shabd ni haigge ❤❤❤❤

  • @ranjitkaur7187
    @ranjitkaur7187 2 месяца назад +90

    ਜਦ ਰੱਬ ਕਿਸੇ ਨੂੰ ਦੁੱਖ ਦਿੰਦਾ ਹੈ। ਸਬਰ ਸੰਤੋਖ ਵੀ ਉਹ ਹੀ ਦਿੰਦਾ ❤

  • @ramanbhullar4249
    @ramanbhullar4249 Месяц назад +1

    ਬਹੁਤ ਡੁੰਘੇ ਅਰਥਾਂ ਵਾਲੀਆ ਗੱਲਾਂ, ਦਿਲ ਨੂੰ ਸਕੂਨ ਮਿਲਦਾ ਹੈ ਸੁਣ ਕੇ ❤

  • @kuljitsidhu6207
    @kuljitsidhu6207 2 месяца назад +11

    ਸਤਿਕਾਰ ਯੋਗ ਮੈਡਮ ਬਰਾੜ ਜੀ।ਤਹਾਡੀਆਂ ਬੇਬਾਕ ਗੱਲਾਂ ਰੂਹ ਨੂੰ ਸਕੂਨ ਦੇ ਗਈ ਆਂ।ਖਾਸ ਕਰਕੇ ਕੁੜੀਆਂ ਦੀ ਅਜਾਦੀ ਦੀਆਂ ਗੱਲਾਂ।ਇੱਕ ਸਾਡੇ ਮਾਤਾ ਸਮਾਨ ਤੇ ਦੂਜੇ ਛੋਟੀ ਭੈਣ ਸਮਾਨ।ਬਹੁਤ ਕੁੱਝ ਸਿੱਖਣ ਨੂੰ ਮਿਲਿਆ।ਬਹੁਤ ਬਹੁਤ ਧੰਨਵਾਦ ਜੀ।

    • @ANMOL_RAMGARHIA11
      @ANMOL_RAMGARHIA11 2 месяца назад

      ਸਤਿਕਾਰ.ਯੋਗ.ਮੈਡਮ.ਜੀ.ਤੁਹਾਨੂੰ.ਮਿਲਣਾ.ਹੋਵੇ.ਤਾ.ਕਿਸ.ਤਰਾ.ਤੁਹਾਡੇ.ਨਾਲ.ਮਿਲਿਆ.ਜਾ.ਸਕਦਾ.ਜੀ

  • @sikhsakhiyan1
    @sikhsakhiyan1 2 месяца назад +1

    ਬਹੁਤ ਸੋਹਣੀ ਇੰਟਰਵਿਊ ਸੀ । ਮੈਂ ਤੁਹਾਨੂੰ ਦੋਨਾਂ ਨੂੰ ਸੁਣਨਾ ਪਸੰਦ ਕਰਦੀ ਹਾਂ।। ਡਾਕਟਰ ਬਰਾੜ ਤੇ ਰੁਪਿੰਦਰ ਸੰਧੂ ਭੈਣ ਦੋਨੋਂ ਹੀ ਸਤਿਕਾਰ ਯੋਗ ਸਖ਼ਸ਼ੀਅਤਾਂ ਨੇ।। ਧੰਨਵਾਦ ਭੈਣ। ਬਹੁਤ ਮਨ ਹੈ ਤੂਹਾਨੂੰ ਦੋਨਾਂ ਸ਼ਖ਼ਸੀਅਤਾ ਨੂੰ ਮਿਲਣ ਦਾ। ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਤੂਹਾਨੂੰ।।🙏🙏

  • @AvtarSingh-it2nt
    @AvtarSingh-it2nt 2 месяца назад +7

    ਅੱਜ ਸੋਨੂੰ ਦੋਨਾਂ ਨੂੰ ਇੱਕਠੇ ਦੇਖ ਕੇ ਬਹੁਤ ਵਧੀਆ ਲੱਗਿਆ 🙏

  • @gurinderkaur5637
    @gurinderkaur5637 12 дней назад

    ਬਹੁਤ ਵਧੀਆ ਭੈਣ ਰੁਪਿੰਦਰ ਕੌਰ ❤❤

  • @mehtabsingh2761
    @mehtabsingh2761 2 месяца назад +16

    ਬਹੁਤ ਵਧੀਆ ਲੱਗਿਆ ਤੁਹਾਨੂੰ ਦੋਵਾਂ ਨੂੰ ਸੁਣ ਕੇ, ਇੱਕ ਮਾਂ ਵਰਗੇ ਨੇ ਤੇ ਇਕ ਵੱਡੀ ਭੈਣ ਵਰਗੇ। ਮੈਂ ਅਕਸਰ ਤੁਹਾਨੂੰ ਦੋਵਾਂ ਨੂੰ ਸੁਣਦੀ ਹਾਂ, ਆਪਣੀਂ ਜ਼ਿੰਦਗੀ ਵਿਚ ਕਾਫ਼ੀ ਕੁਝ ਬਦਲਿਆ ਵੀ ਹੈ। ਕਹਿੰਦੇ ਨੇ ਕਿ ਇੱਕ ਚੰਗਾ ਤਜ਼ਰਬੇਕਾਰ ਇਨਸਾਨ ਇਕ ਮਹਾਨ ਕਿਤਾਬ ਵਰਗਾ ਹੁੰਦਾ ਹੈ, ਜਦੋਂ ਉਹ ਇਨਸਾਨ ਇਸ ਦੁਨੀਆਂ ਤੋਂ ਚਲਿਆ ਜਾਂਦਾ ਹੈ, ਤਾਂ ਇਕ ਯੁੱਗ ਖ਼ਤਮ ਹੋ ਜਾਂਦਾ ਹੈ। ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਿਸ਼ ਕਰਨ । ਚੜ੍ਹਦੀ ਕਲਾ।।

  • @sahibjot9727
    @sahibjot9727 2 месяца назад +7

    Mere lyi tc balwinder brar mam nd rupinder Sandhu mam superb ho love u both of u m v sandhu family ton belong krdi aa g m balwinder kaur brar m bht jyda sunn di aa

  • @neerusodhi320
    @neerusodhi320 2 месяца назад +12

    ਭੈਣੇ ਤੁਸੀਂ ਦੋਨੋ ਹੀ ਬਹੁਤ ਸੋਹਣੀਆਂ ਗੱਲਾਂ ਕਰਦੇ ਹੋ ❤

  • @Bhangu7335
    @Bhangu7335 2 месяца назад +2

    ਇਹ ਮੁਲਾਕਾਤ ਦੇਖਣ ਤੋਂ ਬਾਅਦ ਇੱਕ ਗੱਲ ਮੈਂ ਦਾਅਵੇ ਨਾਲ ਕਹਿ ਰਿਹਾ ਹਾਂ ਕਿ ਰੁਪਿੰਦਰ ਹੁਣ ਇੱਕ ਪੋਡਕਾਸਟਰ ਦੇ ਤੌਰ ਤੇ ਗ੍ਰੈਜੂਏਟ ਹੋ ਗਈ ਹੈ । ਬਹੁਤ ਸਾਰਾ ਸਤਿਕਾਰ ਪਿਆਰ । ❤

  • @JaswinderKaur-lf2jx
    @JaswinderKaur-lf2jx 2 месяца назад +2

    ਅੱਜ ਦੀ ਗੱਲਬਾਤ ਸੋਨੇ ਤੇ ਸੁਹਾਗਾ …..ਬਾ -ਕਮਾਲ…..ਗੱਲਾਂ ਸੁਣ ਕੇ ਰੋਣਾ ਆ ਗਿਆ । ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ।

  • @SukhpalKaur-ws9ke
    @SukhpalKaur-ws9ke 2 месяца назад +5

    ਮੇਰੇ ਵੀ ਫਾਦਰ ਨਹੀਂ ਸੀ ਅੱਗੋਂ ਇਹੀ ਸੋਚ ਸੀ ਵੀ ਸੋਹਰਾ ਸਾਹਬ ਹੋਣਗੇ ਪਰ ਉਹ ਵੀ ਨਹੀਂ ਸੀ ਛੋਟਾ ਭਰਾ ਸੀ ਹੁਣ ਵੀ ਇੱਕ ਸਾਲ ਹੋ ਗਿਆ ਜੀ ਨਹੀਂ ਰਿਹਾ ਬੇਟਾ ਉਹਦਾ ਡੇਢ ਸਾਲ ਦਾ । ਭਰਾ ਦਾ ਵੀ ਸਹੁਰਾ ਨਹੀਂ ਸੀ।ਮੈਂ ਸਕੂਲ ਟੀਚਰ ਹਾਂ ਸਕੂਲ ਵਿੱਚ ਹੱਸਦੇ ਰਹਿੰਦੇ ਹਾਂ ਮੈਨੂੰ ਵੀ ਇਹ ਲੱਗਦਾ ਲੋਕ ਮੈਨੂੰ ਦੇਖ ਕੇ ਕਹਿੰਦੇ ਹੋਣਗੇ ਇਹ ਤੇ ਕੋਈ ਯਾਦ ਨਹੀਂ ਭਰਾ ਪਰ ਜੇ ਮੈਂ ਰੋਂਦੀ ਰਹੀ ਮੇਰੇ ਬੱਚੇ ਰੁਲ ਜਾਣਗੇ ਮੇਰਾ ਭਤੀਜਾ ਰੁਲਜੂ

  • @GurpreetKaur-ws9ok
    @GurpreetKaur-ws9ok 2 месяца назад +75

    ਸਤਿ ਸ੍ਰੀ ਆਕਾਲ ਬਲਵਿੰਦਰ ਮੈਡਮ ਜੀ ਤੇ ਰੁਪਿੰਦਰ ਭੈਣ ਤੁਸੀ ਦੋਨੋ ਮੇਰੇ ਮਨਪਸੰਦ ਉਨਾਂ ਕੁੱਝ ਕੂ ਲੋਕਾਂ ਵਿੱਚੋਂ ਹੋ ਜਿਨਾ ਨੂੰ ਮੈਂ ਦਿਨ ਰਾਤ ਸੁਣ ਸਕਦੀ ਹਾ।ਮੈਂ ਥੋਨੂੰ ਪਿਛਲੇ ਡੇਢ ਦੋ ਸਾਲ ਤੋਂ ਸੁਣ ਰਹੀ ਹਾਂ।ਉਦੋਂ ਤੋਂ ਮੈਂ ਕਿਤਾਬਾਂ ਪੜ੍ਹਨੀਆ ਸ਼ੁਰੂ ਕੀਤੀਆਂ ਨੇ।ਸ਼ੋਕ ਪਹਿਲਾ ਬੀ ਸੀ ਪਰ ਪੜ ਨਹੀ ਸੀ ਰਹੀ। ਹੁਣ ਦਿਲ ਕਰਦਾ ਹਰ ਕਿਤਾਬ ਪੜ ਲਾ। ਧੰਨਵਾਦ ਭੈਣ। ਤੁਸੀ ਹਮੇਸ਼ਾ ਚੜਦੀਕਲਾ ਵਿੱਚ ਰਹੋ।

    • @beantkaur9306
      @beantkaur9306 2 месяца назад +3

      ਸਤਿ ਸ਼੍ਰੀ ਅਕਾਲ ਗੁਰਪ੍ਰੀਤ,
      ਜੇ ਤੁਹਾਨੂੰ ਕੇਈ ਇਤਰਾਜ ਨਹੀ ਤਾਂ ਮੇਰੀ ਮੱਦਦ ਕਰ ਸਕਦੇ ਓ। ਕਿਹੜੀਆਂ ਕਿਤਾਬਾਂ ਵਧੀਆਂ ਨੇ ਪੜਨ ਲਈ। ਮੈਂ ਕਨੇਡਾ ਹਾਂ ਅਤੇ ਕਿੱਥੋਂ ਮੈਂ ਕਿਤਾਬਾਂ ਖਰੀਦ ਸਕਦੀ ਹਾਂ।
      ਧੰਨਵਾਦ🙏🏼

    • @basvinderkaur4169
      @basvinderkaur4169 2 месяца назад +2

      ਬਹੁਤ ਹੀ ਸਤਿਕਾਰਯੋਗ ਮੈਡਮ ਬਰਾੜ

    • @ArmaanSingh-fy7yn
      @ArmaanSingh-fy7yn 2 месяца назад +1

      Maan publications wala send kr Dina ah jo v chaidia mangwa sakda o​@@beantkaur9306

    • @kawaljeetkaur9488
      @kawaljeetkaur9488 2 месяца назад +1

      Same

    • @GurpreetKaur-ws9ok
      @GurpreetKaur-ws9ok 2 месяца назад

      ਸਤਿ ਸ੍ਰੀ ਆਕਾਲ ਜੀ। ਮੈਂ ਚੇਤਨਾ ਪ੍ਰਕਾਸ਼ਨ ਲੁਧਿਆਣਾ ਤੋਂ online ਮੰਗਵਾਈ ਇਹ ਜੀ।

  • @harjeetsond9328
    @harjeetsond9328 24 дня назад

    Madam ਬਰਾੜ ਤੇ ਭੈਣ ਰੁਪਿੰਦਰ ਤੁਹਾਨੂੰ ਦਿਲੋਂ ਸਲਾਮ ਤੁਸੀ ਦੋਨੋਂ ਜਿਵੇਂ ਇਕ ਦੂਜੇ ਦੇ ਪੂਰਕ ਹੋ ਗੱਲਬਾਤ ਸੁਣਦਿਆ ਬਹੁਤ ਵਾਰੀ ਦਿਲ emotional ਹੋਇਆ ਵਾਹਿਗੁਰੂ ਕਰੇ ਸਮਾਜ ਨੂੰ ਇਹੋ ਜੇਹੀਆਂ ਬੋਹੜ ਦੀ ਛਾਂ ਵਰਗੀ ਮਾਵਾਂ ਸੇਧ ਦਿੰਦੀਆਂ ਰਹਿਣ। ਸਮਾਜ ਵਿਚ ਹੁਣ ਬਹੁਤ ਗਿਰਾਵਟਾਂ ਆ ਚੁੱਕੀਆਂ ਹਨ। ਵਾਹਿਗੁਰੂ ਸਭ ਨੂੰ ਸੁਮੱਤ ਬਖਸ਼ਣ ❤🙏🙏

  • @harvinderkaur3357
    @harvinderkaur3357 2 месяца назад +21

    ਮੈਡਮ ਬਲਵਿੰਦਰ ਕੌਰ ਜੀ ,ਤੁਸੀਂ ਬਹੁਤ ਦਲੇਰ ਹੇ।ਮੇਰੀ ਜਿੰਦਗੀ ਵਿੱਚ ਵੀ ਇਹੀ ਸਭ ਕੁਝ ਵਾਪਰਿਅਆ ।ਬੜੀ ਮੁਸ਼ਕਲ ਨਾਲ ਬੱਚੇ ਪਾਲੇ।। ਰੱਬ ਨੇ ਬਹੁਤ ਸਾਥ ਦਿੱਤਾ ।

    • @bantkaur8539
      @bantkaur8539 2 месяца назад

      ਦਲੇਰ lady

    • @bantkaur8539
      @bantkaur8539 2 месяца назад

      ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ,,,,, interview ਲੇਈ।

  • @iqbalsingh-jr2tz
    @iqbalsingh-jr2tz 2 месяца назад +3

    ਡਾਕਟਰ ਬਲਵਿੰਦਰ ਕੌਰ ਬਰਾੜ ਜੀ, ਬਹੁਤ ਖ਼ੂਬ। 👍👍

  • @balbirkaur9664
    @balbirkaur9664 2 месяца назад +4

    ਦੋਨੋ ਸਖਸ਼ੀਅਤਾ ਨੂੰ ਮੇਰੀ ਸਲਾਮ। ਇੰਨਾ ਦੀਆ videos ਮੈ ਬਹੁਤ ਦੇਖਦੀ ਹਾ

  • @Jazbatti
    @Jazbatti Месяц назад +1

    ਮਜ਼ਾ ਆ ਗਿਆ ਗੱਲਬਾਤ ਸੁਣ ਕੇ
    ਬੁਹਤ ਬੁਹਤ ਧੰਨਵਾਦ।❤

  • @jeetkaur7733
    @jeetkaur7733 2 месяца назад +3

    ਦਿਲ ਕਰਦਾ ਤੁਸੀਂ ਗੱਲਾਂ ਕਰਦੇ ਰਹੋ ਮੈਂ ਸੁਣਦੀ ਰਹਾਂ।

  • @harnamsinghsran80
    @harnamsinghsran80 2 месяца назад +1

    ਰੁਪਿੰਦਰ ਸੰਧੂ ਜੀ ਅਤੇ ਬਲਵਿੰਦਰ ਬਰਾੜ ਜੀ ਸਤਿ ਸੀ੍ ਅਕਾਲ ਜੀ ਤੁਸੀ ਦੋ ਪੀੜੀਆ ਦੇ ਗੈਪ ਦੀ ਗੱਲ ਕੀਤੀ ਪੁਰਾਣੀ ਪੀੜੀ ਚਿੱਠੀ ਪੱਤਰ ਵਾਲੀ ਸਾਝੇ ਪ੍ਰਵਾਰਾ ਵਾਲੀ ਪੀੜੀ ਅੱਜ ਦੀ ਪੀੜੀ ਮੋਬਾਇਲ ਫੋਨ ਵਾਲੀ ਆਪਣੇ ਆਪਣੇ ਕਮਰੇ ਵਿੱਚ ਰਹਿਣ ਵਾਲੀ ਪੀੜੀ ਹੈ

  • @rajvir1881
    @rajvir1881 2 месяца назад +13

    ਬਹੁਤ ਸਤਿਕਾਰਤ ਡਾ. ਬਲਵਿੰਦਰ ਕੌਰ ਬਰਾੜ ਨੂੰ ਸਤਿ ਸ੍ਰੀ ਅਕਾਲ...

  • @PrabhjotKaur-jh3ne
    @PrabhjotKaur-jh3ne 2 месяца назад +1

    ਬਹੁਤ ਬਹੁਤ ਵਧੀਆ ਗੱਲਬਾਤ ਰੂਹ ਨੂੰ ਸਕੂਨ ਦੇਣ ਵਾਲੀਆਂ ਗੱਲਾਂ 😊ਰੁਪਿੰਦਰ ਭੈਣੇ ਬਹੁਤ ਧੰਨਵਾਦ ਤੁਹਾਡਾ ਜੋ ਤੁਸੀਂ ਇਸ ਰੱਬੀ ਰੂਹ ( ਮੈਡਮ ਬਲਵਿੰਦਰ ਬਰਾੜ ਜੀ )ਦੇ ਦਰਸ਼ਨ ਕਰਵਾਏ ਤੇ ਸਾਨੂੰ ਵਧੀਆ ਵਿਚਾਰਾਂ ਸੁਣਨ ਨੂੰ ਮਿਲੀਆਂ 🙏

  • @Amandeepkaur-wz6iu
    @Amandeepkaur-wz6iu 2 месяца назад +13

    ਤੁਹਾਡੀਆਂ ਗੱਲਾਂ ਦਿਲ ਨੂੰ ਸਕੂਨ ਦਿੰਦੀਆਂ ਨੇ ❤

  • @bantkaur8539
    @bantkaur8539 2 месяца назад +2

    ਸਤਿਕਾਰ ਯੋਗ Balwinder ਭੈਣ।

  • @sukhjinderkaur9507
    @sukhjinderkaur9507 2 месяца назад +3

    Madam Balwinder Brar diyaa gallan sun k ina sukoon mileya kyuki ina diya kahiya gallan cho bhut sach hai madam balwinder brar har koi nhi bn sakda ❤️❤️🫶🏻

  • @harleenkaursarkaria2118
    @harleenkaursarkaria2118 2 месяца назад +2

    Feeling calm to listening her …. Big respect to madam balwinder brar………… keep it up rupinder sandhu

  • @amandeepsingh6190
    @amandeepsingh6190 2 месяца назад +22

    ਬਿਲਕੁਲ ਸੱਚ ਆ, ਵੱਡੇ ਘਰਾਂ ਦੀਆਂ ਕੁੜੀਆਂ ਨਾਲ ਇਸ ਤਰ੍ਹਾਂ ਹੀ ਹੁੰਦਾ, ਮੈਂ ਵੀ ਇਕ ਅਧਿਆਪਕ ਆ ਮੇਰੀ ਅਵਾਜ਼ ਉੱਚੀ ਹੋਣੀ ਤਾਂ ਮੇਰੇ ਦਾਦਾ ਜੀ ਕਹਿ ਦਿੰਦੇ ਸਨ ਕੀ ਤੇਰੀ ਅਵਾਜ਼ ਵਾਲੇ ਸਪੀਕਰ ਕਿਵੇਂ ਜਿਆਦਾ ਉੱਚੇ ਹੋ ਗਏ ,।

  • @amannehal8410
    @amannehal8410 2 месяца назад +1

    ਕਿੰਨੀ ਸੋਹਣੀ ਗੱਲਬਾਤ ਕੀਤੀ।ਬਹੁਤ ਇੰਤਜ਼ਾਰ ਸੀ ਇਸ ਮੁਲਾਕਾਤ ਦਾ,ਪਤਾ ਨੀ ਕਿੰਨੀ ਵਾਰ ਇਹ ਗੱਲਾਂ ਸੁਣ ਲਈਆਂ।ਮੇਰੇ ਭੂਆ ਜੀ ਇਕ ਸਰਦਾਰਾਂ ਦੇ ਵਿਆਹੇ ਹੋਏ ਸੀ ਉਹ ਹਮੇਸ਼ਾ ਇਹੀ ਕਹਿੰਦੇ ਸੀ ਵੀ ਉੱਚੀ ਨਾ ਹਸੋ,ਉੱਚੀ ਨਾ ਬੋਲੋ,ਸਾਨੂੰ ਉਠਣ ਬੈਠਣ ਦਾ ਸਲੀਕਾ ਦੱਸਦੇ,

  • @MonikaRani-d1w
    @MonikaRani-d1w 2 месяца назад +2

    ਮਨ ਦਾ ਕੋਨਾ,,,,
    ਦਿਲ ਨੂੰ ਟੁੰਬ ਦੇਣ ਵਾਲੇ ਸੱਚ ਤੇ ਪੰਜਾਬੀ ਸੱਭਿਅਤਾ ਪ੍ਰਤੀ ਮੋਹ ਦੀਆਂ ਤਸਵੀਰਾਂ ਦੀ ਝਲਕ ਪੇਸ਼ ਕਰਦੀ ਕਿਤਾਬ❤❤

  • @sohansinghbharaj3635
    @sohansinghbharaj3635 12 дней назад

    ਬਹੁਤ ਹੀ ਵਧੀਆ ਜਿਉਂਦੇ ਰਹੋ

  • @SukhwinderSingh-wq5ip
    @SukhwinderSingh-wq5ip 2 месяца назад +8

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @harmitkaur519
    @harmitkaur519 2 месяца назад +1

    ਮੈਡਮ ਤੁਹਾਨੂੰ ਸੁਣ ਕੇ ਏਦਾ ਲਗਦਾ ਵੀ ਕੋਈ ਐਨਾ ਵੀ ਸੁਲਝਿਆ ਹੋਇਆ ਕੋਈ ਇਨਸਾਨ ਹੋ ਸਕਦਾ . ਮੇਰਾ ਸੁਪਨਾ ਕੇ ਮੈ ਜ਼ਿੰਦਗੀ ਚ ਤੁਹਾਨੂੰ ਇੱਕ ਵਾਰ ਜ਼ਰੂਰ ਮਿਲਾ, ਤੁਹਾਡੇ ਨਾਲ ਗੱਲ ਕਰਨ ਨੂੰ ਬਹੁਤ ਦਿਲ ਕਰਦਾ,ਤੁਹਾਡੀ ਇਹ ਇੰਟਰਵਿਊ ਸੁਣਦੇ ਸੁਣਦੇ ਮੈ ਪਤਾ ਨੀ ਕਿੰਨੇ ਵਾਰ ਰੋਈ ਆ

  • @narinderbhaperjhabelwali5253
    @narinderbhaperjhabelwali5253 2 месяца назад +7

    ਭੈਣ ਬਲਵਿੰਦਰ ਕੌਰ ਜੀ ਦੀਆਂ ਸੱਚੀਆਂ ਗੱਲਾਂ

  • @ashniprabh7603
    @ashniprabh7603 11 дней назад +1

    Tuc dono mam mere bht frvt ho ..mein thudiya sariy video dehkde..bht kuj sihkn nu milda dehk k ..bht chnge hoya meri life ch tuhnu sun k...god bless u mam ..done eko frme ch bht chng lagya

  • @G.singh0001
    @G.singh0001 2 месяца назад +15

    ਨਾਨਕ ਦੁਖੀਆ ਸਭ ਸੰਸਾਰ 🙏

  • @ZeenatShaikh-zm8gd
    @ZeenatShaikh-zm8gd Месяц назад +1

    Such a beautiful verbal exchange of perspectives with complete clarity on how gracefully respectful one should be when dealing with oneself and others.

  • @ranjitkaur7187
    @ranjitkaur7187 2 месяца назад +16

    ਦੁੱਖ ਤਾਂ ਬਹੁਤ ਹੁੰਦੇ ਹਨ। ਆਪਣੇ ਆਪ ਨੂੰ ਵਿਜ਼ੀ ਹੋ ਜਾਣਾ ਹੀ ਸਹੀ ਹੈ

  • @sandeepsinghsekhon1675
    @sandeepsinghsekhon1675 2 месяца назад +1

    ਖ਼ੂਬਸੂਰਤ ਗੱਲਬਾਤ। ਠੇਠ ਪੰਜਾਬੀ ਚ ਸਵਾਦ ਆ ਗਿਆ ਸੁਣ ਕੇ ਜੀ।

  • @PunjabiLokRang502
    @PunjabiLokRang502 2 месяца назад +4

    ਮਨ ਨੂੰ ਉਦੇੜਨ ਦੌਰਾਨ ਬਹੁਤ ਕੁਝ ਸਿੱਖਣ ਨੂੰ ਮਿਲਿਆ

  • @sandhurajpalkaur8200
    @sandhurajpalkaur8200 2 месяца назад +1

    ਐਵੇਂ ਜੀ ਕਰਦਾ ਸੁਣੀ ਜਾਵਾ ਗੱਲਾ ਬਸ 😊❤ ਪਹਿਲੀ ਵਾਰ ਮੈ ਪੂਰੀ ਵੀਡਿਓ ਦੇਖੀ