ATNN Channel: ਬਾਬਾ ਸ੍ਰੀ ਚੰਦ ਜੀ ਅਸਥਾਨ

Поделиться
HTML-код
  • Опубликовано: 22 сен 2024
  • ਪਟਿਆਲਾ, (ਜੇ.ਐਸ. ਮਲਹੋਤਰਾ, ਪੀ.ਕੇ. ਮਲਹੋਤਰਾ) - ਬਾਬਾ ਸ੍ਰੀ ਚੰਦ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਸਨ| ਆਪ ਉਦਾਸੀ ਸੰਪਰਦਾਇ ਦੇ ਬਾਨੀ ਸਨ ਹਿੰਦ ਦੀ ਧਰਤੀ ਤੇ ਸਮੇਂ-ਸਮੇਂ ਤੇ ਭਗਵਾਨ ਨੇ ਅਨੇਕਾਂ ਰੂਪਾਂ ਵਿੱਚ ਇਨਸਾਨੀਅਤ ਤੇ ਤਪਦੇ ਹਿਰਦਿਆਂ ਨੂੰ ਠਾਰਨ ਵਾਸਤੇ ਅਵਤਾਰ ਧਾਰਿਆ ਹੈ। ਜਿੰਨਾਂ 'ਚ ਪਰਮਾਤਮਾ ਦਾ ਇੱਕ ਸਾਖ਼ਸ਼ਾਤ ਰੂਪ ਬਾਬਾ ਸ੍ਰੀ ਚੰਦ ਦੇ ਰੂਪ ਵਿੱਚ ਵੀ ਵੇਖਣ ਨੂੰ ਮਿਲਦਾ ਹੈ। ਬਾਬਾ ਸ੍ਰੀ ਚੰਦ ਜੀ ਦੇ ਜੇਕਰ ਜੀਵਨ ਤੇ ਝਾਤ ਮਾਰੀਏ ਤਾਂ ਉਨ੍ਹਾਂ ਦਾ ਅਵਤਾਰ ਬੇਦੀ ਬੰਸ ਵਿੱਚ ਹੋਇਆ ਸੀ ਤੇ ਆਪ ਜੀ ਦੇ ਦਾਦਾ ਜੀ ਮਹਿਤਾ ਕਾਲੂ ਜੀ ਰਾਇ ਭੋਇ ਦੀ ਤਲਵੰਡੀ ਦੇ ਪਟਵਾਰੀ ਸਨ ਤੇ ਦਾਦੀ ਮਾਤਾ ਤ੍ਰਿਪਤਾ ਜੀ ਸਨ। ਆਪ ਜੀ ਦੇ ਪਿਤਾ ਦੋ ਜਹਾਨ ਦੇ ਵਾਲੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਜਗਤ ਮਾਤਾ ਸੁਲੱਖਣੀ ਜੀ ਹਨ ਤੇ ਆਪ ਜੀ ਦੀ ਭੂਆ ਜਿੰਨਾ ਨੂੰ ਆਪ ਜੀ ਦੀ ਬਾਲ ਅਵਸਥਾ ਦੌਰਾਨ ਹੀ ਪਤਾ ਚਲ ਗਿਆ ਸੀ ਕਿ ਆਪ ਕੋਈ ਮਾਮੂਲੀ ਬਾਲਕ ਨਹੀਂ ਸਗੋਂ ਆਪ ਨਿਰੰਕਾਰ ਦੇ ਰੂਪ ਹੋ ਬੇਬੇ ਨਾਨਕੀ ਜੀ ਸਨ।
    ਦੱਸਦੇ ਹਨ ਕਿ ਜਨਮ ਸਮੇਂ ਹੀ ਆਪ ਜੀ ਦੇ ਸੀਸ ਤੇ ਸੁਨਹਿਰੀ ਬਾਵਰਾਨਾ, ਕੰਨ ਵਿੱਚ ਮਾਸ ਦਾ ਮੁੰਦਰਾ ਤੇ ਤਨ ਤੇ ਬਿਭੂਤੀ ਵੀ ਕੁਦਰਤੀ ਹੀ ਮਲੀ ਹੋਈ ਸੀ ਜਿਸ ਨੂੰ ਵੇਖ ਕੇ ਹਰ ਕੋਈ ਇਹ ਹੀ ਕਹਿੰਦਾ ਸੀ ਕਿ ਭਗਵਾਨ ਸ਼ਿਵ ਨੇ ਅਵਤਾਰ ਧਾਰਨ ਕੀਤਾ ਹੈ। ਧਾਰਮਿਕ ਸਾਥੀਆਂ ਅਨੁਸਾਰ ਬਾਬਾ ਸ੍ਰੀ ਚੰਦ ਜੀ ਦੇ ਭਰਾ ਲਖਮੀ ਚੰਦ ਜੀ ਇੱਕ ਦਿਨ ਸ਼ਿਕਾਰ ਕਰ ਰਹੇ ਸਨ ਤੇ ਉਨ੍ਹਾਂ ਨੇ ਹਿਰਨ ਤੇ ਹੋਰ ਜਾਨਵਰਾਂ ਦਾ ਸ਼ਿਕਾਰ ਕੀਤਾ ਤਾਂ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ਨੇ ਕਿਹਾ ਕਿ ਕਿਸੇ ਜੀਵ ਦੀ ਹੱਤਿਆ ਕਰਨਾ ਪਾਪ ਹੈ ਤੇ ਇਸਦਾ ਲੇਖਾ ਤੁਹਾਨੂੰ ਦੇਣਾ ਹੀ ਪੈਣਾ ਹੈ ਤਾਂ ਬਾਬਾ ਲਖਮੀ ਦਾਸ ਜੀ ਨੇ ਕਿਹਾ ਕਿ ਅਸੀਂ ਗੁਰੂ ਨਾਨਕ ਦੇ ਪੁੱਤਰ ਹਾਂ ਸਾਨੂੰ ਵੀ ਲੇਖਾ ਦੇਣਾ ਪੈਣਾ ਹੈ ਤਾਂ ਬਾਬਾ ਜੀ ਨੇ ਕਿਹਾ ਕਰਮਾਂ ਦਾ ਲੇਖਾ ਤਾਂ ਹਰ ਇੱਕ ਨੂੰ ਹੀ ਦੇਣਾ ਪੈਂਦਾ ਹੈ ਜਿਸ ਤੇ ਬਾਬਾ ਲਖਮੀ ਚੰਦ ਜੀ ਜੋ ਬ੍ਰਹਮਾ ਦੇ ਅਵਤਾਰ ਸਨ ਨੇ ਕਿਹਾ ਕਿ ਅਸੀਂ ਹੁਣੇ ਹੀ ਲੇਖਾ ਦੇ ਦਿੰਦੇ ਹਾਂ ਤੇ ਸਣੇ ਪਰਿਵਾਰ ਉਹ ਘੋੜੇ ਤੇ ਬੈਠ ਕੇ ਸਚਖੰਡ ਲੇਖਾ ਦੇਣ ਲਈ ਚਲੇ ਗਏ ਜਿਸ ਤੇ ਬਾਬਾ ਜੀ ਦੇ ਸੇਵਕ ਕਮਲੀਆ ਜੀ ਨੇ ਕਿਹਾ ਕਿ ਮਹਾਰਾਜ ਜੀ ਤੁਸੀਂ ਉਦਾਸੀ ਹੋ ਤੇ ਲਖਮੀ ਦਾਸ ਜੀ ਸਣੇ ਪਰਿਵਾਰ ਸਚਖੰਡ ਜਾ ਰਹੇ ਹਨ ਇਸ ਤਰ੍ਹਾਂ ਬੇਦੀ ਬੰਸ ਕਿੱਦਾਂ ਚੱਲੂ ਤਾਂ ਭਗਵਾਨ ਜੀ ਨੇ ਤੁਰੰਤ ਆਪਣੀ ਬਾਂਹ ਨੂੰ 4 ਜੋਨ (40 ਮੀਲ) ਲੰਬਾ ਕਰਕੇ ਆਪਣੇ ਭਤੀਜੇ ਧਰਮ ਚੰਦ ਜੀ ਨੂੰ ਧਰਤੀ ਤੇ ਉਤਾਰਿਆ ਤੇ ਪਾਲਣ ਪੋਸ਼ਣ ਕੀਤਾ ਜਿਸ ਤੋਂ ਬੇਦੀ ਬੰਸ ਅੱਜ ਲੋਕਾਂ ਦੀ ਸੇਵਾ ਕਰ ਰਹੀ ਹੈ। ਬਾਬਾ ਜੀ ਨੇ ਜਿਸ ਸਥਾਨ ਤੇ ਲੰਬੀ ਬਾਂਹ ਕੀਤੀ ਸੀ ਉਹ ਅਸਥਾਨ ਡੇਰਾ ਬਾਬਾ ਨਾਨਕ ਵਿਖੇ ਪਿੰਡ ਪੱਖੋਕੇ ਵਿਖੇ ਸਥਿਤ ਹੈ। ਇਸ ਤੋਂ ਇਲਾਵਾ ਬਾਬਾ ਜੀ ਨੇ ਅਨੇਕਾਂ ਹੋਰ ਚਮਤਕਾਰ ਵੀ ਕੀਤੇ ਤੇ ਆਮ ਜਨਤਾ ਨੂੰ ਤਾਰਦੇ ਹੋਏ ਲਗਭਗ 150 ਸਾਲ ਦੀ ਉਮਰ ਵਿੱਚ ਅਕਾਲ ਪੁਰਖ ਦੇ ਚਰਨਾਂ ਵਿੱਚ ਵਿਲੀਨ ਹੋ ਗਏ। ਆਪ ਜੀ ਦਾ ਅਵਤਾਰ ਪੁਰਬ ਹੈ ਜੋ ਦੇਸ ਵਿਦੇਸ਼ ਦੀਆਂ ਸੰਗਤਾਂ ਬੜੀ ਹੀ ਧੂਮਧਾਮ ਨਾਲ ਮਨਾਉਂਦੀਆਂ ਹਨ ਤੇ ਆਪ ਦੀ ਅਸਥਾਨਾ ਤੇ ਸੀਸ ਨਿਵਾ ਕੇ ਮੂੰਹੋਂ ਮੰਗੀਆਂ ਮੁਰਾਦਾਂ ਪ੍ਰਾਪਤ ਕਰਦੀਆਂ ਹਨ।

Комментарии •