ਕੇਸ ਦਾਨ Kes Daan | ਅਰਦਾਸ Ardaas | The Sikh Prayer | Writer Dr. Onkar Singh | Director Navtej Sandhu

Поделиться
HTML-код
  • Опубликовано: 10 сен 2024
  • ਕੇਸ ਦਾਨ Kes Daan | ਅਰਦਾਸ Ardaas | The Sikh Prayer | Writer Dr. Onkar Singh | Director Navtej Sandhu
    ਕੇਸ ਦਾਨ
    ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਲਈ ਕੇਸਾਂ ਦੀ ਬੇਅਦਬੀ ਕਰਨਾ ਮਹਾਂ ਕੁਫ਼ਰ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ੀ ਹੋਈ ਰਹਿਤ ਤੋਂ ਮੁਨਕਰ ਹੋਣਾ ਹੈ। ਇਹ ਸਿੱਖੀ ਦਾ ਆਦਿ ਸੱਚ ਹੈ। ਕੇਸਾਂ ਤੋਂ ਬਗੈਰ ਸਿੱਖੀ ਦੀ ਜੋਤ ਕਦਾ-ਚਿੱਤ ਵੀ ਜਗਦੀ ਨਹੀਂ ਰਹਿ ਸਕਦੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੁਕਮ ਹੈ ਕਿ ਕੇਸਾਂ ਤੋਂ ਬਗੈਰ ਕੋਈ ਵੀ ਸਿੱਖ, ਮੇਰੇ ਦੀਦਾਰ ਕਰਨ ਦਾ ਹੱਕਦਾਰ ਨਹੀਂ ਹੈ।
    ਸੰਸਾਰ ਭਰ ਦੇ ਧਰਮਾਂ ਦੇ ਮੁਖੀਆਂ ਵਿੱਚੋਂ ਕਿਸੇ ਨੇ ਵੀ ਕਦੀ ਕੇਸਾਂ ਦੀ ਬੇਅਦਬੀ ਨਹੀਂ ਕੀਤੀ ਕਿਉਂਕਿ ਉਹ ਸਮਝਦੇ ਸਨ ਕਿ ਕੇਸ ਅਧਿਆਤਮਕਤਾ ਦਾ ਚਿਨ੍ਹ ਹੈ।
    ਕੇਸਾਂ ਨੂੰ ਗੁਰੂ ਦੀ ਮੋਹਰ ਅਥਵਾ ਨਿਸ਼ਾਨੀ ਕਿਹਾ ਗਿਆ ਹੈ। ਸਿੱਖੀ ਵਿੱਚ ਕੇਸ ਨਾ ਕਟਾਉਣੇ, ਪਰਮਾਤਮਾ ਦੀ ਰਜ਼ਾ ਵਿੱਚ ਜੀਵਨ ਬਤੀਤ ਕਰਨਾ ਹੈ।
    ਸਾਰਾ ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ, ਕਿ ਮੁਗਲਾਂ ਵੇਲੇ ਜਦੋਂ ਸਿੱਖਾਂ ਨੂੰ ਕੇਸਾਂ ਅਤੇ ਆਪਣੀ ਜਾਨ ਵਿੱਚੋਂ ਇੱਕ ਦੀ ਚੋਣ ਕਰਨ ਲਈ ਕਿਹਾ ਜਾਂਦਾ ਸੀ, ਤਾਂ ਸਿੱਖ ਸਦਾ ਹੀ ਆਪਣੀ ਜਾਨ ਕੁਰਬਾਨ ਕਰਨ ਨੂੰ ਪਹਿਲ ਦਿੰਦੇ ਸਨ।
    ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਜਦੋਂ ਕੇਸ ਰੱਖਣ ਦਾ ਹੁਕਮ ਕੀਤਾ ਤਾਂ ਖਾਲਸੇ ਦੀ ਜਨਮ-ਭੂਮੀ ਦਾ ਨਾਮ ਵੀ ਕੇਸਗੜ੍ਹ ਰੱਖ ਦਿੱਤਾ, ਤਾਂਕਿ ਸਿੱਖ ਦੇ ਹਿਰਦੇ ਵਿੱਚੋਂ ਕਦੀ ਵੀ ਇਹ ਵਿਸਰੇ ਨਾ ਕਿ ਕੇਸ, ਸਿੱਖ ਪਹਿਚਾਣ ਦੀ ਸਭ ਤੋਂ ਪਹਿਲੀ ਨਿਸ਼ਾਨੀ ਹੈ। ਇਸੇ ਲਈ ਹਰ ਗੁਰਸਿੱਖ, ਰੋਜ਼ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਖੜ੍ਹ ਕੇ ਅਕਾਲ ਪੁਰਖ ਕੋਲੋਂ ਕੇਸਾਂ ਦਾ ਦਾਨ ਮੰਗਣ ਲਈ ਝੋਲੀ ਅੱਡਦਾ ਹੈ।
    Script : Dr. Onkar Singh
    Illustration & Calligraphy : Hardeep Singh
    Voice-over : Jaswant Mintu
    Project Co-ordinator : Mandeep Ghai
    Drone : Honey
    Music : Harmeet Singh
    Editor : Aaftab Sandhu (theLENSMAN)
    DOP : Parminder Singh Parry
    Concept-Director : Navtej Sandhu
    #ardaas #TheSikhPrayer #DirectorNavtejSandhu

Комментарии •