Dangal | ਦੰਗਲ: ਦਾਦਿਕਆਂ-ਨਾਨਕਿਆਂ ਦਾ | Punjabi Wedding| New Punjabi Song-2020|Boliyan| ਰਿਸ਼ਤੇਦਾਰ|

Поделиться
HTML-код
  • Опубликовано: 16 окт 2024
  • ਵਿਆਹ ਵਾਲੇ ਘਰ ਗੀਤਾਂ ਦੇ ਮੌਕੇ ਤੇ ਨਾਨਕਿਆਂ ਦਾਦਕਿਆਂ ਦਰਮਿਆਨ ਬੋਲੀਆਂ ਤੇ ਤਾਹਨਿਆਂ ਮੇਹਣਿਆਂ ਦਾ ਖੂਬ ਦੰਗਲ ਚੱਲਦਾ ਹੁੰਦਾ ਸੀ। ਕਈ ਵਾਰ ਤਾਂ ਇਹ ਲੱਗਦਾ ਸੀ ਕਿ ਗੱਲਾਂ ਮਰਿਆਦਾ ਦੀ ਭਾਸ਼ਾ ਤੋਂ ਵੀ ਅੱਗੇ ਲੰਘ ਜਾਂਦੀਆਂ ਸਨ। ਪਰ ਇਹ ਸਭ ਕੁਝ ਹੁੰਦਾ ਹਾਸਾ ਠੱਠਾ ਹੀ ਸੀ। ਸ਼ੁਰੂ ਵਿੱਚ ਨਾਨਕੇ ਆਪਣੀ ਧੀ ਦੇ ਨਾਮ ਬੰਬੀਹਾ ਬੋਲਣ ਦੀ ਖੁਸ਼ਖਬਰੀ ਦਿੰਦੇ ਸਨ-ਇੱਕ ਕੁੜੀ ਦੇ ਨਾਮ ਨੀ ਬੰਬੀਹਾ ਬੋਲੇ। ਬੰਬੀਹਾ ਬੋਲਣਾ ਮੀਂਹ ਪੈਣ ਦਾ ਸੰਕੇਤ ਹੁੰਦਾ ਹੈ ਅਤੇ ਮੀਂਹ ਪੈਣ ਦਾ ਭਾਵ ਹੁੰਦਾ ਹੈ: ਹਰਿਆਲੀ, ਖੁਸ਼ਹਾਲੀ, ਸਿਰਜਣਾ ਅਤੇ ਕੁਲ-ਵਾਧਾ। ਬੱਸ ਫਿਰ ਚੱਲਦੇ ਚੱਲਦੇ ਸ਼ੁਰੂ ਹੋ ਜਾਂਦਾ ਸੀ ਦੰਗਲ-ਦਾਦਕਿਆਂ ਵਿੱਚੋ ਕੋਈ ਲਲਕਾਰ ਦਿੰਦਾ ਸੀ ਤੇ ਆ ਜਾਂਦਾ ਸੀ ਹੜ੍ਹ ਬੋਲੀਆਂ ਤੇ ਗੀਤਾਂ ਦਾ-ਮਿੱਠੀਆਂ ਮਿੱਠੀਆਂ ਛੇੜਖਾਨੀਆਂ ਦਾ! ਬਹੁਤ ਹੀ ਖੂਬਸੂਰਤ ਤੇ ਮੰਨੋਰੰਜਨ ਭਰਪੂਰ ਹੁੰਦਾ ਸੀ ਇਹ ਸਭ|
    ਅੱਜ ਕੱਲ੍ਹ ਤਾਂ ਗੀਤਾਂ ਉੱਪਰ ਡਿਸਕੋ ਡਾਂਸ ਤੇ ਡੀਜੇ ਲੱਗਣ ਲੱਗ ਪਿਆ ਹੈ ਤੇ ਨਵੀਂ ਪੀੜ੍ਹੀ ਆਪ ਗਾਉਣਾ ਭੁੱਲ ਗਈ ਹੈ। ਇਹ ਵੀਡੀਓ ਬੇਟੇ ਸੁਹਜਬੀਰ ਦੇ ਵਿਆਹ ਮੌਕੇ ਨਾਨਕਿਆਂ-ਦਾਦਕਿਆਂ ਦੇ ਦੰਗਲ ਦੀ ਇੱਕ ਸੁਭਾਵਿਕ ਵੀਡੀਓ ਹੈ ਜਿਸ ਰਾਹੀਂ ਨਵੀਂ ਪੀੜ੍ਹੀ ਨੂੰ ਇਹ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜੀਵਨ ਦਾ ਅਸਲੀ ਕੈਥਾਰਸਿਸ ਇਸ ਤਰ੍ਹਾਂ ਨਾਲ ਹੈ। ਅਜਿਹੇ ਪ੍ਰੋਗਰਾਮ ਜੀਵਨ ਵਿੱਚ ਰੌਚਿਕਤਾ ਤੇ ਰਵਾਨਗੀ ਭਰਦੇ ਹਨ।
    #Dangal#NankeDadke#Punjabi Wedding

Комментарии • 90