ਨਿੱਤਰ ਗਏ ਪਾਣੀ ! ਫੈਸਲਾਕੁੰਨ ਹੋਇਆ ਲੌਂਗੋਵਾਲ ! ਕਰਤਾ ਇੱਕ ਪਾਸਾ ਮਜੀਠੀਆ ਨੇ… Punjab Television

Поделиться
HTML-код
  • Опубликовано: 11 сен 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Комментарии • 312

  • @Sukhmandersingh-n9
    @Sukhmandersingh-n9 22 дня назад +29

    ਸੁਖਬੀਰ ਬਾਦਲ ਨੂੰ ਅੱਜ ਮੁੱਖ ਮੰਤਰੀ ਬਣਾ ਦਿਓ ਸਾਰਾ ਕੁਝ ਭੁੱਲ ਜੂ ਨਾਮ ਬੰਦੀ ਸਿੱਖ ਯਾਦ ਆਉਣੇ ਆ ਨਾ ਚਿੱਟਾ ਨਾ ਨਸ਼ਾ ਨਾ ਰੇਤਾ ਬੱਜਰੀ ਕਹੂਗਾ ਪੰਜਾਬ ਨੂੰ ਬਦਨਾਮ ਕਰਦੇ ਆ ਨਸ਼ਾ ਤਾਂ ਹੈ ਹੀ ਨਹੀਂ ਪੰਜਾਬ ਚ

  • @parmindergadri1566
    @parmindergadri1566 22 дня назад +46

    ਸ ਹਮੀਰ ਸਿੰਘ ਜੀ ਵਡਾਲਾ ਧੜਾ ਨੂੰ ਬਾਗ਼ੀ ਕਹਿਣਾਂ ਗਲਤ ਹੈ ਬਾਗ਼ੀ ਤਾਂ ਸੁਖਬੀਰ ਦਾ ਧੜਾ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਤੋਂ ਵੀ 2007 ਤੋਂ 2017 ਤੱਕ ਬਾਗ਼ੀ ਰਹੇ ਅਤੇ ਸਿਰਸਾ ਸਾਧ ਨਾਲ ਯਾਰੀ ਪੁਗਾਈ

    • @surindergill746
      @surindergill746 22 дня назад +2

      Bilkul sahi. 100%

    • @ikodapasara8143
      @ikodapasara8143 22 дня назад +2

      ਗੁਰੂ ਪੰਥ ? ਗੁਰੂ ਕਿਹੜਾ ਗਧਾ ਜੋ ਨਾਨਕ ਦੇ ਸਿੱਖ ਪੰਥ ਵਿਰੁੱਧ ਚੱਲਦਾ ?

    • @MewaSingh-q3f
      @MewaSingh-q3f 22 дня назад +1

      ਬਿਲਕੁਲ ਸਹੀ ਹੈ ਜੀ

  • @gurmukhsingh6126
    @gurmukhsingh6126 22 дня назад +23

    ਅੱਜ ਏਨਾ ਕੋਲੋਂ ਕੁਰਸੀਆਂ ਖੁੱਸ ਗੲਈਆਂ ਹਨ ਬਾਦਲ ਮਜੀਠੀਆ ਨੂੰ ਪੰਥ ਪੰਜਾਬ ਚੇਤੇ ਆ ਗਿਆ

  • @user-ci6zp6ud9
    @user-ci6zp6ud9 22 дня назад +32

    ਜ਼ੁਬਾਨ ਨਾਲ ਮੁਆਫ ਕਰਨ ਨੂੰ ਸਮਾਂ ਨਹੀ ਲੱਗਦਾ ‬
    ‪ *ਪਰ ਦਿਲ ਤੋਂ ਮਾਫ ਕਰਨ ਚ’ ਉਮਰ ਗੁਜ਼ਰ ਜਾਂਦੀ ਹੈ*

  • @yadwinder.sekhon
    @yadwinder.sekhon 22 дня назад +30

    ਅਕਾਲੀ ਦਲ ਬਾਦਲ ਨਾਲੋ ਅਕਾਲੀ ਸ਼ਬਦ ਹਟਾ ਲਿਆ ਜਾਵੇ ਦੱਸ ਸਾਲ ਲਈ ਨਾਲ ਪਹਿਲੀ ਦੂਜੀ ਕਤਾਰ ਦੇ ਆਗੂਆਂ ਸਮੇਤ ਬਾਗੀ ਸਭ ਨੂੰ ਦਸ ਸਾਲ ਲਈ ਚੋਣਾ ਲੜ੍ਹਨ ਤੇ ਰੋਕ ਲੱਗੇ ਕਸੂਰਵਾਰ ਸਾਰੇ ਮਾਲ ਖਾਣ ਵੀ ਸਾਰੇ ।

  • @jasmersingh2556
    @jasmersingh2556 22 дня назад +16

    ਹੁਣ ਅਕਾਲੀ ਦਲ ਤੇ ਪੰਥ ਦੇ ਸਿਧਾਂਤ ਯਾਦ ਆਏ ਹਨ ਜਦੋਂ ਲੋਕਾਂ ਨੇ ਨਿਕਾਰ ਦਿੱਤਾ। ਪਾਵਰ ਦੇ ਨਸ਼ੇ ਵਿੱਚ ਸਿਧਾਂਤ ਭੁਲਾ ਦਿਤੇ ਸਨ। ਤੁਸੀਂ ਪੰਥ ਤੇ ਲੋਕਾਂ ਨੂੰ ਸਤ੍ਹਾ ਦੇ ਨਸ਼ੇ ਵਿਚ ਭੁੱਲ ਗਏ ਸੀ।

  • @parkashsinghkhurmi2941
    @parkashsinghkhurmi2941 22 дня назад +29

    ਸ ਹਮੀਰ ਸਿੰਘ ਜੀ ਬਾਦਲ ਨੇ ਜੇਲ੍ਹ ਨਹੀਂ ਕੱਟੀ ਮੌਜਾਂ ਲੁਟੀਆਂ ਹਨ ਸੁਖਬੀਰ ਬਾਦਲ ਨੂੰ ਦੁਆਨੀ ਦੀ ਅਕਲ ਨਹੀਂ ਇਹ ਬੰਦਾ ਅਕਾਲੀ ਦਲ ਦਾ ਬੇੜਾ ਗ਼ਰਕ ਕਰਕੇ ਰਹੇਗਾ

    • @harbansbadesha
      @harbansbadesha 22 дня назад +5

      ਜੇਕਰ ਸੁਖਬੀਰ ਗੱਪੀ ਵੱਡੇ ਬਾਦਲ ਦੀ ਸੱਤ ਸਾਲ ਕੈਦ ਦੇ ਦਿਨ ਗਣਾ ਦੇਵੇ, ਮੈ ਇਕ ਕਰੋੜ ਦੇਵੇਗਾ, ਜੈ ਗਪ ਮਾਰਿਆ , ਤਾਂ ਮੁਆਫੀ ਮੰਗੇ

    • @gurvinderpalsingh679
      @gurvinderpalsingh679 21 день назад

      SUKHE DI MA FLIRT CI BADAL GHAR RAHINDA NI CI

  • @MewaSingh-q3f
    @MewaSingh-q3f 22 дня назад +7

    ਵਾਹ ਸੁਖਬੀਰ ਬਾਦਲ ਵਾਹ ਅੱਜ ਤੁਹਾਨੂੰ ਭਾਰਤੀ ਸਟੇਟ ਮਾੜੀ ਦਿਸਣ ਲੱਗ ਪਈ ਜਦੋਂ ਭਾਰਤੀ ਸਟੇਟ ਦੇ ਗੋਦੀ ਚ ਬੈਠੇ ਸੀ ਉਸ ਟਾਈਮ ਉਹ ਚੰਗੀ ਸੀ ਦੋਗਲੀ ਰਾਜਨੀਤੀ

  • @MewaSingh-q3f
    @MewaSingh-q3f 22 дня назад +7

    ਬਾਦਲ ਦਲ ਨਾਲੋਂ ਪਲੀਜ ਅਕਾਲੀ ਸ਼ਬਦ ਨਾ ਵਰਤਿਆ ਜਾਵੇ

  • @Kiranpal-Singh
    @Kiranpal-Singh 22 дня назад +20

    ਨਿੱਜ ਪ੍ਰੱਸਤ ਸੁਖਬੀਰ ਬਾਦਲ ਅਤੇ ਬਾਦਲ ਪਰਿਵਾਰ ਦੇ ਚਾਪਲੂਸ ਆਗੂਆਂ ਨੂੰ ਲੋਕਾਂ ਨੇ ਪਰਵਾਨ ਨਹੀਂ ਕਰਨਾ, *ਇਹਨਾਂ ਨੇ ਪੰਥ-ਪੰਜਾਬ ਨਾਲ ਧੋਖਾ ਕੀਤਾ ਹੈ* !

  • @user-ci6zp6ud9
    @user-ci6zp6ud9 22 дня назад +24

    ਮਾਪੇ ਵੱਸਣ ਦੇਸ਼ ਤੇ ਬੱਚੇ ਰਹਿਣ ਪਰਦੇਸ
    ਕਾਲਾਂ ਨਾਲ ਵਕ਼ਤ ਟਪਾਈ ਜਾਂਦੇ ਨੇ
    ਨਾ ਇਹ ਖੁਸ਼ ਨਾ ਉਹ ਖ਼ੁਸ਼ ਨੇ, ਪਰ
    *ਆਪੋ ਆਪਣਾ ਦਰਦ ਛੁਪਾਈ ਜਾਂਦੇ ਨੇ*
    From Harrow London

    • @user-dp2eh4pv3d
      @user-dp2eh4pv3d 22 дня назад +3

      ਬਾਈ " ਕਭੀ ਬੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ" , ਜੇ ਔਲਾਦ ਬੇਰੁਜ਼ਗਾਰ ਵਿਹਲੀ ਫਿਰੇ ਤਾਂ ਉਹ ਵੀ ਘਰ ਵਿੱਚ 24 ਘੰਟੇ ਦੀ ਲੜਾਈ ਹੁੰਦੀ ਆ । ਕਦੇ ਕਿਸੇ ਦੀਆਂ ਸਾਰੀਆਂ ਖ਼ਵਾਹਿਸ਼ਾ ਪੂਰੀਆਂ ਨਹੀਂ ਹੁੰਦੀਆਂ

    • @user-ci6zp6ud9
      @user-ci6zp6ud9 22 дня назад +1

      @@user-dp2eh4pv3d ਹਾਂ ਜੀ ਇਹ ਵੀ ਸਹੀ ਹੈ ਜੀ 😍🙏

  • @user-ci6zp6ud9
    @user-ci6zp6ud9 22 дня назад +13

    ਵਫ਼ਾਦਾਰੀ ਕਰੋ ਕਿਸੇ ਦੀ ਗੁਲਾਮੀ ਨਹੀਂ
    *ਖੁੱਲ ਕੇ ਦੁਸ਼ਮਣੀ ਕਰੋ ਛਿੱਪ ਕੇ ਦਲਾਲੀ ਨਹੀਂ*

  • @baljitsingh6957
    @baljitsingh6957 22 дня назад +10

    ਲੋਕਾਂ ਨੂੰ ਬਾਦਲ ਪਰਿਵਾਰ ਤੇ ਇਸ ਦੇ ਚਾਪਲੂਸ ਮੂਰਖ਼ ਸਮਝਦੇ ਰਹੇ ਹਨ ਪਰ ਹੁਣ ਲੋਕਾਂ ਨੂੰ ਇਹਨਾਂ ਦੀਆਂ ਕਰਤੂਤਾਂ ਦਾ ਭਲੀ ਭਾਂਤ ਪਤਾ ਲੱਗ ਚੁੱਕਿਆ ਹੈ।

    • @hsingh9180
      @hsingh9180 22 дня назад +1

      Bjp naal gathjor ho lende,
      Fer dekhli lokan ne badal and rss nu hi peo bnauna, just wait and watch

  • @sukhdevsinghbhatti3235
    @sukhdevsinghbhatti3235 22 дня назад +6

    ਦੇਖਣ ਵਾਲੀ ਗਲ ਤਾ ਏਹੀ ਆ ਭਿੰਡਰਾਂਵਾਲਾ ਸ਼ਹੀਦ ਕਰਵਾਇਆ ।ਖੁਦ ਬਚਗੇ ਰਾਜ ਕਰਨ ਵਾਸਤੇ।ਝਰੀਟ ਤਕ ਨਹੀਂ ਆਈ ਪਰਿਵਾਰ ਨਾ ਰਿਸਤੇਦਾਰਾ ਨੂੰ।ਆਮ ਲੋਕ ਮਰਵਾਤੇ ।ਅਜੇ ਸੱਚੇ ਬਣਦੇ ਆ । ਲੋਕਾ ਨੂੰ ਬਥੇਰਾ ਬੇਵਕੂਫ਼ ਬਣਾ ਕੇ ਰਾਜ ਕਰ ਲਿਆ ਹੁਣ।ਲੋਕਾ ਨੂੰ ਬਖਸ਼ ਦੇਣਾ ਚਾਹੀਦਾ

  • @tejibenipal8972
    @tejibenipal8972 22 дня назад +8

    ਪੰਜਾਬੀ ਪਾਰਟੀ ਬਣ ਕਿ ਦੇਖ ਲਿਆ ਹੁਣ ਮੁੜ ਕੇ ਪੰਥ ਦਾ ਚੇਤਾ ਆ ਗਿਆ

  • @Surjeet_singh.
    @Surjeet_singh. 22 дня назад +10

    ਮੈਨੂੰ ਤਾਂ ਡਰ ਹੈ ਕਿ ਬੰਗਲਾਦੇਸ਼ ਵਾਂਗ ਕਿਤੇ ਤਖਤਾਂ ਪਲਟ ਨਾ ਹੋ ਜਾਵੇ, ਜਥੇਦਾਰ ਸਾਹਿਬ ਜੇਕਰ ਗੁਰੂ ਸਾਹਿਬਾਨਾਂ ਨੂੰ ਹਾਜ਼ਰ ਨਾਜ਼ਰ ਮੰਨ ਕੇ ਫੈਸਲਾ ਲੈਣ ਤਾਂ ਸ਼ਾਇਦ ਸਭ ਕੁਝ ਬਚ ਜਾਵੇ

    • @user-dp2eh4pv3d
      @user-dp2eh4pv3d 22 дня назад

      ਜ਼ੋ ਮੰਦੇ ਹਲਾਤ ਪੰਜਾਬ ਤੇ ਖਾਸ ਕਰਕੇ ਇੰਡੀਆ ਦੀ ਇਕਾਨਮੀ ਦੇ ਬਣਦੇ ਜਾ ਰਹੇ ਹਨ ਉਸ ਤੋਂ ਲਗਦਾ ਹੈ ਕਿ ਕੋਈ ਬਹੁਤ ਵੱਡਾ ਤੁਫਾਨ ਆਉਣ ਵਾਲ਼ਾ ਹੈ

    • @hsingh9180
      @hsingh9180 22 дня назад

      Guru sahib nu hajar naajar man na paina jathedar nu,
      Sarkar nu hajar najar man na nhi painda sarkar always hajar hundi a, pattean and juttian jailan etc ton jathedar nu v dar lagda, aiven na expect kari jao vichare ton

    • @gurvinderpalsingh679
      @gurvinderpalsingh679 21 день назад

      JATHEDAR VI BADAL DA MULAZIM HAI

  • @satindersingh9369
    @satindersingh9369 22 дня назад +5

    ਸ ਹਮੀਰ ਸਿੰਘ ਜੀ ਬਾਦਲ ਪਰਿਵਾਰ ਦੀ ਗੁਰੂ ਗ੍ਰੰਥ ਸਾਹਿਬ ਜੀ ਨੇ ਇਹਨਾਂ ਕੱਖ਼ ਨਾ ਰਹੇ ਵਾਲੀ ਅਰਦਾਸ ਮਨਜ਼ੂਰ ਕਰ ਲਈ ਹੈ

    • @hsingh9180
      @hsingh9180 22 дня назад

      Tere sare pind rishtedar dian 10 pushtan ikathian karla, uston v hajaaran guna taakat and jayadad badal kol aj v hai and future ch v rahugi,
      Kade eh sochi jo berojgaar gareeb sikh ture firde dunia te ohna di kehri ardaas sunk ohna da kakh nhi rehan ditta rabb ne?

  • @MewaSingh-q3f
    @MewaSingh-q3f 22 дня назад +4

    ਬਾਦਲ ਗਰੁਪ ਓਨਾ ਚਿਰ ਨੀ ਘਰ ਨੂੰ ਨਹੀ ਜਾਂਦਾ ਜਿੰਨਾ ਚਿਰ ਪਿੰਡਾਂ ਚ ਬੀਬੀਆਂ ਪਾਥੀਆਂ ਨਾਲ ਸੇਵਾ ਕਰਨਗੀਆਂ

  • @rajkumar-ft6ow
    @rajkumar-ft6ow 22 дня назад +23

    ਪੰਥ ਤੇ ਪੰਜਾਬ ਨੂੰ ਰਲ ਮਿਲ ਕੇ ਲੁਟਿਆ ਬਾਦਲ ਪਰਿਵਾਰ ਨੇ ਤੇ ਮਜੀਠੀਆ ਪਰਿਵਾਰ ਨੇ ਇਹ ਲੋਕ ਸ਼ਰਮ ਮਹਿਸੂਸ ਕਰਨ

    • @harmandersingh2789
      @harmandersingh2789 22 дня назад

      Badal daal ne sikhi and panjab da ghaan kita hun panthak banana chaunde nirankari kaand toh layke jad vee satta vich hoe hajara sikha nu marwaya. Sauda saad nu sare daal ne pitta banaya

    • @JaswantSingh-ow9lw
      @JaswantSingh-ow9lw 22 дня назад

      ਨਾਲ ਨਸ਼ੇ ਵੀ ਲਾਏ ਤੇ ਜਵਾਨੀ ਪੰਜਾਬ ਦੀ ਤਬਾਹ ਕਰ ਦਿੱਤੀ ਉਸ ਦੀ ਭਰਪਾਈ ਕੌਣ ਕਰੇਗਾ

  • @karanveerbrar4346
    @karanveerbrar4346 22 дня назад +27

    ਹੁਣ ਮਜੀਠੀਆ ਬਾਦਲ ਜਿੰਨੇ ਮਰਜ਼ੀ ਪੰਥਕ ਬਣ ਜਾਣ..... ਸਿੱਖ ਤੇ ਸਿੱਖ ਸੰਗਤ ਜਾਣਦੀ ਇਹਨਾ ਨੂੰ ਕਿ ਪੰਥਕ ਮਖੌਟੇ ਪਾਈ ਫਿਰਦੇ....ਦੋਹਰੇ ਕਿਰਦਾਰ ਵਾਲੇ....

  • @MewaSingh-q3f
    @MewaSingh-q3f 22 дня назад +3

    ਅੱਜ ਪਤਾ ਲੱਗਾ ਕਿ ਪੰਜਾਚ ਚ ਪ੍ਰਕਾਸ਼ ਬਾਦਲ ਝੋਨੇ ਚ ਨੱਕੇ ਛੱਡਦੇ ਰਹੇ ਨੇ ਝੋਨਾ ਬੀਜਦੇ ਵੱਢਦੇ ਰਹੇ ਨੇ

  • @AvtarSingh-vx5pg
    @AvtarSingh-vx5pg 22 дня назад +4

    ਪਹਿਲੀ ਗੱਲ ਤਾਂ ਇਹ ਹੈ ਕਿ ਸੁਖਬੀਰ ਬਾਦਲ ਦਾ ਰਵੱਈਆ ਇਹ ਦੱਸ ਰਿਹਾ ਹੈ ਕਿ ਜਥੇਦਾਰ ਉਸ ਉੱਪਰ ਕੋਈ ਸਖਤ ਐਕਸ਼ਨ ਨਹੀਂ ਲੈਣਗੇ।ਦੂਜੀ ਗੱਲ ਇਹ ਕਿ ਕੌਮ ਨੇ ਅੱਖਾਂ ਮੀਟੀਆਂ ਨਹੀਂ ਫੇਰੀਆਂ ਨੇ।ਤੀਜੀ ਗੱਲ ਇਹ ਕਿ ਕੌਮ ਦੇ ਹੱਕੀ ਮਸਲਿਆਂ ਵੱਲੋਂ ਅੱਖਾਂ ਬਾਦਲਕਿਆਂ ਨੇ ਭਾਜਪਾ ਨੂੰ ਬਿਨਾਂ ਸ਼ਰਤ ਹਮਾਇਤ ਦੇਣ ਵੇਲੇ ਤੋਂ ਮੀਟੀਆਂ ਹੋਈਆਂ ਹਨ। ਵੱਡੇ ਬਾਦਲ ਵੱਲੋਂ ਸੁਖਬੀਰ ਨੂੰ ਇਹ ਹਦਾਇਤ ਵੀ ਇਹ ਸੀ ਕਿ ਇਹ ਅੱਖਾਂ ਮੇਰੇ ਮਰਨ ਤੋਂ ਬਾਅਦ ਵੀ ਮੀਟੀ ਰੱਖਣੀਆਂ ਹਨ ਪਰ ਬਦਕਿਸਮਤੀ ਨਾਲ ਕਿਸਾਨ ਅੰਦੋਲਨ ਨੇ ਥੋੜੀਆਂ ਜਿਹੀਆਂ ਖੋਲ ਦਿੱਤੀਆਂ ਪਰ ਪੂਰੀਆਂ ਸੁਖਬੀਰ ਅਜੇ ਵੀ ਖੋਲ੍ਹਣ ਨੂੰ ਤਿਆਰ ਨਹੀਂ ਇਹੋ ਇਹਨਾਂ ਦਾ ਸੰਕਟ ਐ

  • @sukhwantbrar5066
    @sukhwantbrar5066 22 дня назад +4

    ਰੰਧਾਵਾ ਸਾਹਿਬ ਜੋ ਬਾਗੀ ਅਕਾਲੀ ਅੱਜ ਨਸ਼ੇ ਬੰਦ ਕਰਨ ਵਾਲੀ ਗੱਲ ਕਰ ਰਹੇ ਹਨ ਇਹ ਉਸ ਵਕਤ ਤਾ ਕਹਿੰਦੇ ਸੀ ਪੰਜਾਬ ਚ ਨਸ਼ੇ ਹੈ ਹੀ ਨਹੀ ਜਦੋਂ ਭੋਲੇ ਨੇ ਇਲਜ਼ਾਮ ਲਾਏ

  • @baljitsingh6957
    @baljitsingh6957 22 дня назад +8

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਕਾਬਲੇ ਗੌਰ ਤੇ ਕਾਬਲੇ ਤਾਰੀਫ਼ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @Sutanter509
    @Sutanter509 22 дня назад +8

    ਮੰਨ ਲਿਆ ਵੀ ਲੋਕ ਬਲਿਊ ਸਟਾਰ ਆਦਿ ਭੁੱਲ ਗਏ, ਉਹ ਬਗਾਨਿਆ ਦਾ ਹਮਲਾ ਸੀ।ਪਰ ਸਿੱਖਾਂ ਨੂੰ ਜੋ ਦਰਦ ਆਪਣਿਆਂ (ਬਾਦਲ ਦਲ)ਨੇ ਦਿੱਤਾ ਹੈ ਓਹ ਬਰਦਾਸ਼ਤ ਤੋਂ ਬਾਹਰ ਹੈ।

    • @hsingh9180
      @hsingh9180 22 дня назад +1

      Bhul gaye?
      Jina nu yaad v a, oh patt len j kujh pattea janda sarkar da

  • @mahindersingh7136
    @mahindersingh7136 22 дня назад +1

    ਸ ਹਰਜਿੰਦਰ ਸਿੰਘ ਰੰਧਾਵਾ,ਸ ਜਗਤਾਰ ਸਿੰਘ,ਸ ਹਮੀਰ ਸਿੰਘ ਦੀ ਤਿਕੜੀ ਵਾਲੀ ਟੀਮ ਬਹੁਤ ਵਧੀਆ ਬਹਿਸ ਜਾਂ ਅਗਵਾਈ ਬਹੁਤ ਵਧੀਆ ਨਤੀਜੇ ਸਾਹਮਣੇ ਲਿਉਦੀ ਹੈ ਧੰਨਵਾਦ ਵਹਿਗੁਰੂ ਜੀ

  • @manjitsinghmatharu
    @manjitsinghmatharu 22 дня назад +1

    🙏🙏🙏
    SAD ਲਈ ਸਿਆਸਤ ਨਾਲੋਂ SGPC ਜਿਆਦਾ ਲਾਹੇਵੰਦ ਹੈ ਇਸ ਲਈ ਇਸ ਦਾ ਕਬਜਾ ਛੱਡਣਾ ਨਹੀਂ ਚਾਹੁੰਦਾ!ਤਾਂ ਹੀ ਹੁਣ sgpc ਨੂੰ ਲੈ ਕੇ ਜਿਆਦਾ ਚਿੰਤਤ ਹਨ!

  • @tejindersingh890
    @tejindersingh890 22 дня назад +1

    ਅਗਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਫੈਸਲਾ ਸਿੱਖ ਸੰਗਤ ਦੀਆਂ ਇੱਛਾਵਾਂ ਅਨੁਸਾਰ ਨਹੀਂ ਆਉਂਦਾ ਤਾਂ ਇਹ ਸਾਬਿਤ ਹੋ ਜਾਵੇਗਾ ਕਿ ਇਹ ਜੱਥੇਦਾਰ ਵੀ ਰਬੜ ਦੀ ਮੁਹਰ ਹੈ।

  • @JagwinderSingh-j1b
    @JagwinderSingh-j1b 22 дня назад +7

    ਰੰਧਾਵਾ ਸਾਹਿਬ ਇੱਕੋ ਪ੍ਰੋਗਰਾਮ ਨੂੰ ਨਾਮ ਬਦਲ ਕੇ ਵਾਰ ਵਾਰ ਪਾਉਣ ਨਾਲ ਚੈਨਲ ਦੀ ਤੇ ਤੁਹਾਡੀ credit ability ਘੱਟਦੀ ਹੈ

  • @user-ci6zp6ud9
    @user-ci6zp6ud9 22 дня назад +5

    ਮੁਸਕਰਾਹਟਾਂ ਝੂਠੀਆਂ ਭੀ ਹੋ ਸਕਦੀਆਂ ਹਨ
    *ਇਨਸਾਨ ਨੂੰ ਦੇਖਣਾ ਨਹੀਂ ਸਮਝਣਾ ਸਿੱਖੋ*

  • @user-fo6vi2hu9b
    @user-fo6vi2hu9b 22 дня назад +4

    ਸਤਿਕਾਰ ਯੋਗ ਰੰਧਾਵਾ ਸਾਹਿਬ ਜੀ ਤੁਹਾਡੀ ਮਿਲਵਾਕੀ ਵਾਲੀ ਚਰਚਾ ਨੇ ਸਿੱਖ ਹਲਕਿਆਂ ਅੰਦਰ ਇਕ ਚਰਚਾ ਛੇੜ ਦਿੱਤੀ ਹੈ ਕਿ ਮੁੱਖ ਮੰਤਰੀ ਨਵੇਂ ਅਕਾਲੀ ਦੱਲ ਜੋ ਬਣੇਗਾ ਉਸ ਵਿੱਚ ਤੁਹਾਡੀ ਮਿਲਵਾਕੀ ਵਾਲੀ ਚਰਚਾ ਬਹੁਤ ਦਿਲਚਸਪੀ ਪੈਂਦਾ ਕਰਦੀ ਹੈ

    • @frenglish_doraha
      @frenglish_doraha 22 дня назад +1

      ਮਿਲਵਾਕੀ ਦਾ ਕੀ ਮਤਲਬ ਜੀ?

    • @user-fo6vi2hu9b
      @user-fo6vi2hu9b 22 дня назад

      @@frenglish_doraha ਅਮਰੀਕਾ ਵਿਚ ਇਕ ਸ਼ਹਿਰ ਹੈ ਜਿਥੇ ਰੰਧਾਵਾ ਸਾਹਿਬ ਦਰਸਨ ਸਿੰਘ ਧਾਲੀਵਾਲ ਨਾਲ ਇੰਟਰਵਿਊ ਕਰਕੇ ਆ ਹਨ ਜਨਾਬ ਸਿੱਖ ਹਲਕਿਆਂ ਵਿਚ ਬਹੁਤ ਚਰਚਾ ਹੋ ਰਹੀ ਹੈ

  • @jaspalrai1378
    @jaspalrai1378 22 дня назад +1

    ਇਹਨਾਂ ਦੀ ਲੀਡਰਸ਼ਿਪ ਪ੍ਰਵਾਨ ਕਰਨ ਵਾਰੇ ਸੋਚਿਆ ਵੀ ਕਿੱਦਾਂ ਜਾ ਸਕਦਾ,, ਨਾਲ ਇਹਨਾਂ ਪੰਥਕ ਮੁੱਦੇ 96 ਵਿੱਚ ਹੀ ਛੱਡ ਦੂਜੀਆਂ ਪਾਰਟੀਆਂ ਪੰਜਾਬੀ ਪਾਰਟੀ ਬਣਾ ਲਈ ਸੀ,, ਇਹਨਾਂ ਨੂੰ ਤਾ ਸ੍ਰੀ ਅਕਾਲ ਤਖ਼ਤ ਸਾਹਿਬ ਪਾਰਟੀ ਤੌਰ ਤੇ ਪੇਸ ਹੋਣ ਦੀ ਤੁਕ ਵੀ ਨਹੀਂ ਬਣਦੀ,, ਕੱਲ ਦੂਜੀ ਪਾਰਟੀਆਂ ਕਹਿ ਦੇਣ ਗਈਆਂ ਜਾਣੇ ਅਣਜਾਣੇ ਚ ਸ੍ਰੀ ਦਰਵਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਜਾਣੇ ਅਣਜਾਣੇ ਵਿੱਚ ਹਮਲਾ ਹੋ ਗਿਆ,, ਇਸ ਤਰਾਂ ਪੇਸ਼ ਹੋਣ ਦੀ ਇਜਾਜਤ ਨਹੀਂ ਸੀ ਮਿਲਣੀ ਚਾਹੀਦੀ

  • @BalwantSingh-to7nu
    @BalwantSingh-to7nu 22 дня назад +1

    ਸੁਖਬੀਰ ਬਾਦਲ ਅੱਜ ਵੀ ਆਪਣੀ ਗਲਤੀ ਮੰਨਣ ਦੀ ਬਜਾਏ ਹਰ ਸਟੇਜ ਤੇ ਲੋਕਾਂ ਨੂੰ ਕਹਿੰਦਾ ਕਿ ਤੁਸੀਂ ਗਲਤੀ ਕੀਤੀ ਸਾਡੀ ਸਰਕਾਰ ਨਹੀਂ ਬਣਾਈ ਹੁਣ ਅੱਗੇ ਤੋਂ ਇਹ ਗ਼ਲਤੀ ਸੁਧਾਰ ਕਰੋ

  • @lakhbirsingh3346
    @lakhbirsingh3346 22 дня назад +2

    ਸ੍ਰੋਮਣੀ ਆਕਾਲੀ ਦਲ ਦੀ ਪਾਟੋਧਾੜ ਪੰਜਾਬੀਆਂ ਦੀ ਬਦਨਸੀਬੀ ਹੈ ਪੰਜਾਬ ਦੇ ਲੋਕ ਖ਼ਮਿਆਜ਼ਾ ਭੁਗਤ ਰਹੇ ਹਨ ਤੇ ਅੱਗੇ ਵੀ ਭੁਗਤਦੇ ਰਹਿਣਗੇ ਇਸਦੇ ਕਸੂਰਵਾਰਵੀ ਸ਼੍ਰੋਮਣੀ ਆਜ਼ਾਦੀ ਦਲ ਦੇ ਪ੍ਰਮੁੱਖ ਲੀਡਰ ਹੀ ਹਨ ਲੋਕਾਂ ਨੇ ਇਨ੍ਹਾਂ ਨੂੰ ਤਾਜ ਬਖਸ਼ਿਆ ਤੇ ਬਦਲੇ ਵਿਚ ਲੋਕਾਂ ਨੂੰ ਕੀ ਮਿਲਿਆ?

  • @user-hp9om2qb7p
    @user-hp9om2qb7p 22 дня назад +4

    ਜਿਸ ਸਖਸ਼ ਦੀ ਬਰਸੀ ਸਮਾਗਮ ਉਪਰ ਇਕੱਠ ਹੋਇਆ ਹੈ ਦੋਵੇ ਧਿਰ ਦਾ
    ਉਸ ਸਖਸ਼ ਦਾ ਪੰਥਕ ਸੰਘਰਸ਼ ਵਿਚ ਕੀ ਯੋਗਦਾਨ ਹੈ
    ਕਿਸੇ ਨੇ ਨਹੀ ਕਿਉ ਨੀ ਦੱਸਿਆ ਗਿਆ
    ਉਸ ਨੇ ਪੰਥਕ ਸੋਚ ਨੂੰ ਦਿੱਲੀ ਦਰਬਾਰ ਸਾਹਮਣੇ ਵੇਚ ਦਿਤਾ ਸੀ

    • @jassbir1363
      @jassbir1363 22 дня назад

      ਜਿਸ ਇਨਸਾਨ ਨੇ ਪੰਜਾਬ ਮਸਲਾ ਠੰਡਾ ਕਰਨ ਦੀ ਕੋਸਿਸ ਕੀਤੀ , ਉਸ ਨੂੰ ਹੀ ਠੰਡਾ ਕਰ ਦਿੱਤਾ ਗਿਆਂ ਜੀ ।
      ਜਥੇਦਾਰ ਸੰਤੋਖ ਸਿੰਘ ਜੋ ਸੰਤ ਜਰਨੈਲ ਸਿੰਘ ਦੇ ਵੀ ਨਜਦੀਕੀ ਸਨ , ਉਨਾਂ ਨੂੰ ਵੀ ਠੰਡਾ ਕਰ ਦਿੱਤਾ ਗਿਆਂ ਸੀ ।
      ਵਿਸਾਂ ਵਿਚਾਰਨ ਵਾਲਾ ਹੈ ਬਾਈ ਜੀ

  • @MewaSingh-q3f
    @MewaSingh-q3f 22 дня назад +2

    ਇਹ ਬਾਦਲ ਮਜੀਠਿਆ ਡਰਾਮੇ ਕਰ ਰਹੇ ਨੇ ਪੰਜਾਬ ਦੇ ਲੋਕ ਹੁਣ ਇਹਨਾਂ ਦੇ ਝਾਂਸੇ ਚ ਨਹੀਂ ਆਉਂਦੇ

  • @jaspalrai1378
    @jaspalrai1378 22 дня назад +1

    ਤਿੰਨੇ ਧਿਰਾਂ ਨੇ ਪੰਥਕ ਏਜੰਡਾ ਜਾਂ ਪੰਜਾਬ ਦੇ ਏਜੰਡਾ ਕੋਈ ਨਹੀਂ ਦਸਦੇ,, ਨਾ ਕੋਈ ਏਜੰਡਾ ਹੈਗਾ ਇਹਨਾਂ ਸਿਰਫ ਜਿੱਤਣ ਤੱਕ ਮਤਲਬ ਆ

  • @amarjeetbains8519
    @amarjeetbains8519 22 дня назад +7

    ਅਜੇ ਤੱਕ ਤਾਂ ਸੁਖਬੀਰ ਅਤੇ ਅਕਾਲੀ ਗਲਤੀਆਂ ਦੀ ਹੀ ਗੱਲ ਕਰ ਰਹੇ ਹਨ ਮਿੱਥ ਕੇ ਅਤੇ ਸੋਚ ਕੇ ਸਿੱਖ ਕੌਮ ਨੂੰ ਖਤਮ ਕਰਨ ਲਈ ਕੀਤੇ ਪਾਪਾਂ ਦੀ ਗੱਲ ਕਿਉਂ ਕੋਈ ਭੀ ਬੰਦਾ ਕਿਉਂ ਨਹੀਂ ਕਰਦਾ

  • @jagjitkhalsa7670
    @jagjitkhalsa7670 22 дня назад +1

    ਹਮੀਰ ਸਿੰਘ ਜੀ ਬਾਦਲਾਂ ਨੂੰ ਤੁਸੀ ਸ਼ਬਦ ਰੂਪੀ ਜਿੰਨੀਆਂ ਮਰਜੀ ਜੁੱਤੀਆਂ ਮਾਰ ਲਓ ਇਸ ਦੀ ਸਮਝ ਚ ਨਹੀਂ ਆਉਣੀਆਂ ਮੁੱਖ ਮੰਤਰੀ ਬਣਨਾ ਤਾਂ ਦੂਰ ਦੀ ਗੱਲ ਸੁਖਬੀਰ ਚੰਦ ਲਈ ਬਾਦਲ ਪਿੰਡ ਦੀ ਸਰਪੰਚੀ ਦੀ ਚੋਣ ਵੀ ਜਿੱਤ ਨਹੀ ਸਕਦਾ

  • @karamsingh4417
    @karamsingh4417 22 дня назад +1

    ਹੁਣ ਜਦੋਂ ਲੋਕਾਂ ਨੇ ਬਾਦਲ ਕੰਪਨੀ ਨੂੰ ਇਨ੍ਹਾਂ ਦੀਆਂ ਲੁਟਾਂ ਗਲਤੀਆਂ ਨੇ ਨਕਾਰ ਦਿੱਤਾ ਹੁਣ ਮਿਨਤਾਂ ਕਰਦੇ। ਸ੍ਹਰਮ ਦੀ ਗਲ ਤਾਂ ਇਹ ਹੈ ਕਿ ਹੁਣ ਚੰਡੀਗੜ੍ਹ ਪਾਣੀ ,ਬੰਦੀ ਸਿੰਘ,ਸੌਦੈ ਸਾਧ ਰਾਹੀਂ ਸੱਤਾ ਹਾਸਲ ਕਰਨੀ, ਆਦਿ ਕਿਉਂ ਯਾਦ ਆਏ।

  • @ksdhaliwal3670
    @ksdhaliwal3670 22 дня назад +1

    ਬਾਦਲ ਦਲ ਦੀ ਕਾਨਫਰੰਸ ਵਿੱਚ 40 ਫੀ ਸਦੀ ਮੁਲਾਜਮ ਸ਼੍ਰੋਮਣੀ ਕਮੇਟੀ ਦੇ ਸਨ। ਲੰਗਰ ਸ਼੍ਰੋਮਣੀ ਕਮੇਟੀ ਵਲੋਂ ਸੀ

  • @KuldeepSingh-gn7dt
    @KuldeepSingh-gn7dt 22 дня назад +2

    ਰੰਧਾਵਾ ਜੀ
    ਜੇਕਰ ਮੈ ਗਲਤ ਨਾ ਹੋਵਾ ,ਸਮਝ ਤੋ ਬਾਹਰ ਹੈ, ਬਾਬਾ ਬਕਾਲਾ ਤੇ ਲੌਗਵਾਲ ਦੀ ਕਾਨਫਰੰਸ ਵਿਚ ਮਜੀਠਿਆ ਹੀ ਮੇਨ ਧੁਰਾ ਸ਼ਰੋਮਣੀ ਅਕਾਲੀ ਦਲ ਬਾਦਲ ਦਾ ਹੈ।
    ਤਾ ਫਿਰ ਸਿਖ ਵਰਗ ਤੇ ਸਾਡੇ ਜਥੇਦਾਰ ਆਪਣੇ ਇਤਹਾਸ ਨੁੰ ਅਖੋ ਪਰੋਖਾ ਕਰ ਰਹੇ ਹਨ।

  • @sewaksinghshamiria4488
    @sewaksinghshamiria4488 22 дня назад +2

    ਲੌਂਗੋਵਾਲ ਸਮਝੋਤਾ ਤਾਂ ਇੰਨ੍ਹਾਂ ਮੰਨਿਆ ਨਹੀਂ ਹੁਣ ਸ਼ਹੀਦ ?

  • @tirthanandraghbirsingh9266
    @tirthanandraghbirsingh9266 22 дня назад +1

    ਅਜੈੰਡਾ ਜਗਤਾਰ ਜੀ ਤੁਸੀਂ ਵੀ ਇਸ ਵਿੱਚ ਪੂਰਣ ਸਹਿਯੋਗ ਦੇਈਏ ਸ਼ਾਇਦ ਪੂਰਾ ਹੋ ਜਾਵੇ।

  • @Amarjeetsingh-lb9fn
    @Amarjeetsingh-lb9fn 22 дня назад +1

    ਰੰਧਾਵਾ ਜੀ,ਪੰਜਾਬ ਸਿਆਸਤ ਤੋਂ ਬਿਨਾ ਵੀ ਦੇਸ਼ ਵਿਦੇਸ਼ ਵਿਚ ਬਹੁਤ ਕੁਝ ਵਾਪਰਦਾ ਏ। ਪਰ ਤੁਹਾਡਾ ਪ੍ਰੋਗਰਾਮ ਸਿਰਫ ਤੇ ਸਿਰਫ ਅਕਾਲੀਆਂ ਤੱਕ ਹੀ ਸੀਮਤ ਰਹਿ ਜਾਂਦਾ ਏ। ਪਲੀਜ਼ ਪ੍ਰੋਗਰਾਮ ਦਾ ਦਾਇਰਾ ਵਸੀਹ ਕਰੋ ਜੀ। ਸ਼ੁਕਰੀਆ ਜੀ

    • @Sutanter509
      @Sutanter509 22 дня назад +1

      ਆਪਣੀ ਮੰਜੀ ਹੇਠ ਸੋਟੀ ਫੇਰਨੀ ਜਰੂਰੀ ਹੈ ਜੀ।

  • @harjinderkaur3978
    @harjinderkaur3978 22 дня назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏🙏

  • @gurcharanbhinderchan4607
    @gurcharanbhinderchan4607 21 день назад +1

    ਦੁਖਬੀਰ ਤਾਂ ਖੁਦ ਛੋਟਾ ਕਿਸਾਨ ਏ!ਮੈਂ ਕਈ ਵਾਰ ਸਿਆਲ ਦੀਆਂ ਰਾਤਾਂ ਚ ਕਣਕ ਨੂੰ ਪਾਣੀ ਲਾਉਂਦਾ,ਆਲੂ ਪੁੱਟਦਾ,ਗੋਹਾ ਹੂੰਝਦਾ ਵੇਖਿਆ ਏ!😂😂😂😂

  • @GurmeetSingh-dt1lc
    @GurmeetSingh-dt1lc 22 дня назад +1

    ਸੁਖਬੀਰ ਬਾਦਲ ਕੁਰਸੀ ਨਹੀਂ ਛੱਡ ਰਿਹਾ ਹੁਣ ਇਸ ਨੂੰ ਅਕਾਲੀ ਦਲ ਕਹਿਣਾ ਗੱਲਤ ਹੈ ਇਹ ਹੁਣ ਬਾਦਲ ਦਲ ਬਣ ਕੇ ਰਹਿ ਗਿਆ ਹੈ ਧੰਨਵਾਦ ਜੀ

  • @appsingh1872
    @appsingh1872 22 дня назад +1

    ਸੁਖਬੀਰ ਬਾਦਲ ਵਿਚ ਹੰਕਾਰ ਬੋਲਦਾ ਜਾਂ ਤਾਂ ਇਹ ਲੋਕਾਂ ਦੇ ਮੂਡ ਨੂੰ ਸਮਝਦਾ ਨਹੀ ਜਾ ਸਮਞਣਾ ਹੀ ਨਹੀ ਚਾਹੁੰਦਾ

  • @balwindercheema5147
    @balwindercheema5147 21 день назад

    ਗਲ ਇਹ ਹੈ ਕਿ ਓਹਨਾ ਤੇ ਵਿਸ਼ਵਾਸ਼ ਕਿਉ ਕੀਤਾ ਜਾਵੇ ਪਹਿਲਾ ਓਹ ਕੰਮ ਕਰਨ ਵਿਸ਼ਵਾਸ਼ ਬਹਾਲ ਕਰਨ ਫੇਰ ਇਹ ਐਲਾਨ ਕਰਨ

  • @virindersinghvirindersingh4655
    @virindersinghvirindersingh4655 22 дня назад +7

    ਰੰਧਾਵਾ ਸਾਹਿਬ ਜੀ ਬੌਖਲਾਆ ਬੰਦਾ ਗਾਲਾਂ ਹੀ ਕੱਢਦਾ ਹੰਦਾ ਹੈ ਇਹੀ ਕੰਮ ਸੁਖਵੀਰ ਸਿੰਘ ਬਾਦਲ ਕਰ ਰਿਹਾ ਹੈ ਖਾਆਸਿਨੀ ਬਿਲੀ ਖੰਬਾ ਨੋਚੇ ਧੰਨਵਾਦ

  • @bakhtawarsingh5530
    @bakhtawarsingh5530 22 дня назад +1

    ਰੰਧਾਵਾ ਜੀ ਸ ਜਗਤਾਰ ਸਿੰਘ ਨੂੰ ਕਹੋ ਮੁਦੇ ਤੇ ਰਿਹਾ ਕਰਨ ਮੁਦੇ ਤੋਂ ਹਮੇਸ਼ਾਂ ਬਾਹਰ ਚਲੇ ਜਾਂਦੇ ਹਨ ਜੀ

  • @Devinder_1971
    @Devinder_1971 22 дня назад +3

    Sukhbir nu apni kursi da fikkar hia kom nal kohi lena dena nahi

  • @meghsinghdhindsa3195
    @meghsinghdhindsa3195 22 дня назад +1

    ਸਤਿ ਸ੍ਰੀ ਅਕਾਲ ਜੀ ਤਿੰਨੋ ਸੂਝਵਾਨ ਸਰਦਾਰ ਸਾਬ ਜੀ ਆ ਨੂੰ ਜੀ 🙏 ਰੰਧਾਵਾਂ ਸਾਬ ਜੀ ਮੈ ਸਲਾਈਟ ਲੋਗੋਵਾਲ ਇੰਸਟੀਚਿਉਟ ਆਫ ਇੰਜਨੀਅਰਿੰਗ ਟੈਕਨਾਲੋਜੀ ਵਿੱਚ ਡਿਊਟੀ ਕਰਦਾ ਹਾ ਜੀ ਅਕਾਲੀ ਦੱਲ ਤੇ ਬਾਗੀ ਦੋਨੋ ਦਾ ਇਕੱਠ ਬਹੁਤ ਸੀ ਜੀ ਤੇ ਸਰਕਾਰ ਵੱਲੋਂ ਸ੍ਰੀ ਅਮਨ ਅਰੋੜਾ ਜੀ ਨੇ ਖੂਨ ਦਾਨ ਕੈਪ ਲਾਇੀਆਂ ਸੀ ਜੋ ਬਹੁਤ ਵਧੀਆਂ ਕੰਮ ਸੀ 🙏

  • @parmjitsinghsidhu7700
    @parmjitsinghsidhu7700 22 дня назад +2

    ਬੰਦੀ ਸਿੰਘਾਂ ਖਿਲਾਫ ਹਲਫ਼ੀਆ ਬਿਆਨਾਂ ਦੇ ਕੇ ਕਹਿੰਦੇ ਸਨ ਕਿ ਇਹਨਾਂ ਨੂੰ ਪੰਜਾਬ ਸ਼ਿਫਟ ਕਰਨ ਤੇ ਖ਼ਤਰਾ ਹੁੰਦਾ ਹੈ। ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਸੂਬੇ ਦੇ ਪਾਣੀਆਂ ਦੇ ਮਸਲੇ ਕੁਰਸੀ ਤੋਂ ਲਹਿਣ ਬਾਅਦ ਯਾਦ ਆਉਂਦੇ ਹਨ ਹੁਣ ਲੋਕ ਝੂਠ ਫੜ ਲੇਂਦੇਂ ਹਨ ਇਤਬਾਰ ਨਹੀਂ ਕਰਦੇ ਜੀ

  • @tarjeetsingh8619
    @tarjeetsingh8619 22 дня назад

    ਜਦੋਂ ਪ੍ਰੇਮੀਆਂ ਨੇ ਕਿਹਾ ਆ ਤੁਹਾਡਾ ਗੁਰੂ ਸਾਡੇ ਕੋਲ ਆ ਉਦੋਂ ਤੇਰੀ ਅਣਖ ਕਿੱਥੇ ਸੀ ਵੋਟਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਰੋਲਤਾ ਅਸਲ ਲਾਹਨਤੀ ਪੰਜਾਬ ਆ

  • @Ranjeetdaliwal-kz2nc
    @Ranjeetdaliwal-kz2nc 22 дня назад +1

    ਰੂਸੀ ਲੀਡਰਸ਼ਿਪ ਆਪੋ ਆਪਣੇ ਹਲਕਿਆਂ ਤਕ ਸੀਮਤ ਹੈ।
    ਅਕਾਲੀ ਦੱਲ ਬਾਦਲ ਹਰ ਹਲਕੇ ਵਿੱਚ ਮਜੂਦ ਹੈ।
    ਇੱਕ ਕਿਹੜਾ ਅੱਗੇ ਵਧ ਜਾਂਦਾ,
    ਇਸ ਵਕਤ ਅਜੇ ਸੁਖਵੀਰ ਸਿੰਘ ਬਾਦਲ ਭਾਰੂ ਹੈ।

  • @harbanssingh5064
    @harbanssingh5064 22 дня назад +4

    ਰੰਧਾਵਾ ਸਾਹਿਬ ਦੀ ਸਮੁੱਚੀ ਟੀਮ ਨੂੰ ਪਿਆਰ ਭਰੀ ਸਤਿ ਸੀ ਅਕਾਲ ਜੀ ਵਾਹਿਗੁਰੂ ਮੇਹਰ ਕਰੇ ਤੰਦਰੁਸਤੀ ਬਖਸ਼ੇ

  • @NirmalSingh-sy6vq
    @NirmalSingh-sy6vq 21 день назад

    Excellent all of three......

  • @sohansingh9782
    @sohansingh9782 21 день назад

    ਭਾਜੀ ਹੁਣ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਚਾਹੇ ਕੋਈ ਵੀ ਵਿਅਕਤੀ ਹੋਵੇ game over now

  • @GianVichar
    @GianVichar 22 дня назад +4

    ਸੰਤ ਲੌਗੋਵਾਲ ਜੂਨ ਉਨੀ ਸੌ ਚੁਰਾਸੀ ਸਾਕੇ ਮਗਰੋ ਪੰਥਕ ਭਾਵਨਾਂਵਾ ਦੇ ਵਿਰੁਧ ਜਾ ਕੇ ਸਰਕਾਰ ਨਾਲ ਝੁਕ ਕੇ ਸਮਝੌਤਾ ਕਰਕੇ ਨੌਜਵਾਨ ਸਿੱਖਾਂ ਦੇ ਰੋਹ ਦਾ ਸ਼ਿਕਾਰ ਬਣਿਆ ਸੀ ਸ਼ਹੀਦ ਦਰਜਾ ਉਸ ਸਮੇ ਦੀ ਸਰਕਾਰ ਨੇ ਦਿੱਤਾ ਸੀ । ਸਿੱਖਾਂ ਦੇ ਕੌਮੀ ਹਿੱਤਾਂ ਖਾਤਰ ਸ਼ਹੀਦ ਨਹੀ ਸੀ ਹੋਇਆ ਸਗੋ ਸਰਕਾਰ ਨਾਲ ਸਿੱਖ ਨਮਾਇਦਾ ਬਣਕੇ ਸਿਆਸੀ ਸਮਝੌਤਾ ਕੀਤਾ ਜਿਸ ਨੂੰ ਪੰਥ ਨੇ ਸਿੱਖ ਹਿੱਤਾਂ ਨਾਲ ਗਦਾਰੀ ਗਰਦਾਨਿਆ ਸੀ ।

  • @user-wn6jt5gf8j
    @user-wn6jt5gf8j 22 дня назад +1

    Sat shree akal ji

  • @balwantsinghdhadda2644
    @balwantsinghdhadda2644 22 дня назад

    Very nice discussion Randhawa Ji

  • @sewasinghbhatti5438
    @sewasinghbhatti5438 22 дня назад +2

    ਵੀਰੋ ਸਤਸ਼੍ਰੀਅਕਾਲ ਆਪ ਤਿੰਨੇ ਸਾਡੇ ਤੋਂ ਜਿਆਦਾ ਸਿਆਣੇ ਹੋ ਪਰ ਅਸੀਂ ਦੇਖਿਆ ਕੇ ਇਹ ਚੁਟਕਲੇ ਸੁਖਬੀਰ ਨੂੰ ਜਾਂ ਅਕਾਲੀਆਂ ਦੇ ਸਾਰੇ ਨੇਤਾ ਪਰੋ BJP ਹਨ ਤੇ ਖਾਸ ਕਰਕੇ ਸੁਖਬੀਰ ਤੇ ਪਾਰਟੀ BJP ਨਾਲ ਨੌ ਮਾਸ ਦਾ ਰਿਸ਼ਤੇ ਤਕਰੀਬਨ 25 ਸਾਲ ਰਿਹਾ ਇਸ ਲਈ ਹੁਣ ਹਾਲਾਤ ਬਾਦਲ ਗਏ ਥੋਡੇ ਦੋਨਾਂ ਧਾੜਿਆ ਨੂੰ ਲੋਕ ਚੰਗਾ ਨੀ ਸਮਝਦੇ ਬਾਕੀ ਭਾਈ ਆਪ ਨੂੰ ਆਉਂਦੀਆਂ ਚੋਣਾਂ ਚ ਪਤਾ ਲੱਗ ਜਾਵੇਗਾ

  • @karmjitsingh2081
    @karmjitsingh2081 22 дня назад +5

    ਸਵ :ਸੰਤ ਹਰਚੰਦ ਸਿੰਘ ਲੌਗੋਵਾਲ ਸਾਡੇ ਸਭ ਤੋ ਇਮਾਨਦਾਰ ਅਤੇ ਪੰਥ ਨੂੰ dedicated ਲੀਡਰ ਸਨ ਪਰ ਅਸੀ ਉਨ੍ਹਾ ਨੂੰ ਬਚਾ ਨਹੀ ਸਕੇ(ਭਾਵੇ ਬੱਬਰਾ ਨੇ ਕਾਫੀ ਚਿਰ ਕੋਸ਼ਿਸ਼ ਕੀਤੀ ) ਉਨਾ ਦੀ ਸ਼ਹਾਦਤ ਨੂੰ Big salute

  • @jaspalrai1378
    @jaspalrai1378 22 дня назад

    ਜਿਹੜੇ ਇਹਨਾਂ ਏਜੰਡੇ ਲਈ ਲੜਨ ਗੇ 5 ਸਾਲ ਸੰਘਰਸ਼ ਕਰਨ ਗੇ ਲੜਨ ਗੇ ਓਹੀ ਅਗਲੀ ਲੀਡਰਸ਼ਿਪ ਪ੍ਰਵਾਨ ਹੋਵੇਗੀ

  • @rajansingh9216
    @rajansingh9216 22 дня назад +2

    ਮੂਰਖ ਕੌਮ ਲੋਂਗੋਵਾਲ ਵਰਗੇ ਗਦਾਰ ਦੀਆਂ ਬਰਸੀਆਂ ਮਨਾ ਕੇ ਖੁਸ਼ ਹੋ ਰਹੀ ਹੈ, ਬੌਧਿਕ ਦਿਵਾਲੀਆਪਨ

  • @user-dp2eh4pv3d
    @user-dp2eh4pv3d 22 дня назад +4

    ਜੇ ਤਾਂ ਬਾਗੀ ਧੜੇ ਨੇ ਸਚਮੁੱਚ ਗੁਰੂ ਤੋਂ ਮਾਫੀ ਮੰਗੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਬੱਲੇ ਬੱਲੇ ਸੁਖਬੀਰ ਦੀ ਨਹੀਂ ਬਾਈ ਧੜੇ ਦੀ ਹੀ ਹੋਵੇਗੀ

  • @jassbir1363
    @jassbir1363 22 дня назад

    ਹੁਣ ਤਾਂ ਜੀ ਸਰੋਮਣੀ ਅਕਾਲੀ ਦਲ ਸ਼੍ਰੀ ਅਨੰਦਪੁਰ ਪੁਰ ਦੇ ਮਤੇ ਦੀ ਮੰਗ ਲਈ ਮੋਰਚਾ ਵੀ ਲਾਏਗੀ , ਸੋ ਅਕਾਲੀ ਵਰਕਰਾਂ ਨੂੰ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ ।

  • @sekhonsekhon4142
    @sekhonsekhon4142 22 дня назад +1

    ਮਨਪ੍ਰੀਤ ਇਆਲੀ ਚੁੱਪ ਕਿਉਂ ਹੈ॥

  • @user-xv6ix5kl6b
    @user-xv6ix5kl6b 22 дня назад +1

    ਰਾਜਸਥਾਨ ਕੋਲੋ ਪਾਣੀ ਦੀ ਕੀਮਤ ਵਸੂਲੀ ਦੀ ਗੱਲ ਕਿਸੇ ਨਹੀਂ ਕੀਤੀ

  • @mewasinghjhajj6262
    @mewasinghjhajj6262 22 дня назад +2

    ਸਤਿ ਸ੍ਰੀ ਅਕਾਲ ਰੰਧਾਵਾ ਜੀ ਹਮੀਰਾ ਸਿੰਘ ਜੀ

  • @jaspalrai1378
    @jaspalrai1378 22 дня назад

    ਸਰਦਾਰ ਜੀ ਗਲਤੀਆਂ ਨਹੀਂ ਗੁਨਾਹ ਕੀਤੇ ਮਿਥ ਕੇ

  • @DarshanBhullar
    @DarshanBhullar 22 дня назад

    ਪੰਜਾਬ ਦਾ ਇਸੇ ‘ਚ ਫਾਇਦਾ - ਕੰਧ ਵੀ ਢਹਿ ਜੇ ਤੇ ਬੱਕਰੀ ਵੀ ਨਰ ਜਾਵੇ ।

  • @BhajanSingh-co8ot
    @BhajanSingh-co8ot 22 дня назад

    ਕੁਰਸੀ ਲਈ ਤਰਲੋ ਮੱਛੀ ਹੋ ਰਹੇ ਨੇ। ਜੇਕਰ ਪੰਥ ਦਾ ਐਨਾ ਹੀ ਫ਼ਿਕਰ ਹੈ ਤਾਂ ਮੈਦਾਨ ਵਿੱਚ ਆ ਕੇ ਮੋਰਚਾ ਲਾਉਣ ਕੀ ਪੰਜਾਬ ਤੋਂ ਪੰਥ ਦਾ ਕੋਈ ਮਸਲਾ ਨਹੀਂ ਸਿਰਫ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਤੇ ਪੰਜਾਬ ਵਿੱਚ ਸਰਕਾਰ ਬਣਾਉਂਣੀ ਹੀ ਮਸਲੇ ਰਹਿ ਗੲਏ।ਲੋਕ ਸਭ ਸਮਝਦੇ ਹਨ ਸੁਧਾਰ ਲਹਿਰ ਵਾਲੇ ਵੀ ਦੁੱਧ ਧੋਤੇ ਨਹੀਂ। ਬੱਸ ਲੋਕਾਂ ਨੂੰ ਮੂਰਖ ਬਣਾਉਣ ਦੇ ਮੁੱਦੇ ਵੱਖ ਵੱਖ ਹਨ।ਪਰ ਅੰਦਰੋਂ ਘਿਓ ਖਿਚੜੀ ਨੇ।

  • @BalwinderKaur-qu9ls
    @BalwinderKaur-qu9ls 22 дня назад +1

    Will Majithia nd both Mia-bibi ever speak on drugs issue ?

  • @rajindersingh4077
    @rajindersingh4077 22 дня назад

    Dhannvaad ji Punjab television de sathian da sach bolna ajj kall bahut aaukha hai ayda ohi bol sakdai jin sach palle haye

  • @JaswinderSingh-it3ox
    @JaswinderSingh-it3ox 22 дня назад

    ਸੁਖਬੀਰ ਬਾਦਲ ਜੀ ਅਕਾਲੀ ਦਲ ਬਾਦਲ ਪਾਰਟੀ ਬਹੁਤ ਵੱਡੀ ਅਤੇ ਤੁਸੀਂ ਪ੍ਰਧਾਨ ਹੋ,
    ਸਮਝ ਨਹੀਂ ਆਉਂਦੀ,, ਜੇਕਰ ਤੁਹਾਡੇ ਵਿੱਚ ਪਾਵਰ ਹੈ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਜਿੰਦਾ ਕਰਕੇ ਲੈ ਕੇ ਆਵੋ,, ਸਾਰਿਆਂ ਨੇ ਮਰ ਜਾਣਾ ਇੱਕ ਦਿਨ ਚੰਗੇ ਕੰਮ ਕਰੋ ਕਿਸੇ ਗਰੀਬ ਇਮਾਨਦਾਰ ਨੂੰ ਮੋਕਾ ਦੇਵੋ,, ਪਰੰਤੂ ਗਰੀਬ ਤਾਂ ਗਰੀਬੀ ਲਈ ਹੈ,ਕੀ ਬਣੂ ਇਸ ਦੂਨੀਆਂ ਦਾ ??????

  • @Nanak-rc1go
    @Nanak-rc1go 22 дня назад

    ਬਹੁਤ ਹੀ ਵਧੀਆ ਡਿਸਕਸ਼ਨ ਹੋਈ ਹੈ ਜੀ।

  • @parkashsinghkhurmi2941
    @parkashsinghkhurmi2941 22 дня назад +4

    ਸੁਖਬੀਰ ਸਿੰਘ ਬਾਦਲ ਨੂੰ ਲਾਹ ਕੇ ਪਾਸੇ ਕਰੋ ਜੇ ਪੰਥ ਦਾ ਭਲਾ ਚਾਹੁੰਦੇ ਹੋ ਤਾਂ

    • @hsingh9180
      @hsingh9180 22 дня назад

      Eni aukaat nhi panth d,

  • @pargatsingh-nf8zm
    @pargatsingh-nf8zm 22 дня назад

    ਹਮੀਰ ਸਿੰਘ ਜੀ ਰਾਮ ਰਹੀਮ ਨੂੰ ਹੁਣ ਸਰਸੇ ਵਾਲਾ ਸਾਧ ਜਿਆਦਾ ਕਿਹਾ ਜਾਂਦਾ ਹੈ

  • @jagdevbrar6100
    @jagdevbrar6100 17 дней назад

    ਕੁਰਸੀਆਂ ਜਾਣ ਤੋਂ ਬਾਅਦ ਇਹਨਾਂ ਨੂੰ ਪੰਥ ਅਤੇ ਪੰਜਾਬ ਚੇਤੇ ਆ ਗਿਆ ਸੁੱਖਾ ਗੱਪੀ ਕਹਿੰਦੇ ਸਨ ਕਿ ਪੰਜੀਂ ਸਾਲ ਰਾਜ ਕਰਾਂ ਗੇ ਇਹ ਨਹੀਂ ਪਤਾ ਕਿ ਹੁਣ ਪੱਚੀ ਤੀਹ ਸਾਲ ਆਉਣਾ ਹੀ ਨਹੀਂ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @sekhonsekhon4142
    @sekhonsekhon4142 22 дня назад +1

    ਸੁੱਖਬੀਰ ਹਾਲੇ ਵੀ ਹੰਕਾਰ ਬੋਲਦਾ।

  • @suchasohal9979
    @suchasohal9979 22 дня назад +1

    Why Sukhb is not taking about how he looted Punjab. What he is talking is all nonsense.

  • @sukhpalgill5770
    @sukhpalgill5770 22 дня назад +1

    ਹਮੀਰ ਸਿੰਘ ਤੁਹਾਡੀਆਂ ਦੋਵਾਂ ਦੀਆਂ ਟਿੱਪਣੀਆਂ ਬਹੁਤ ਸਟੀਕ ਹਨ ਬਾਦਲ ਲਾਣਾਂ ਜੋ ਹੁਣ ਕਹਿ ਰਿਹਾ ਜੇਕਰ ਕਦੇ, ਰੱਬ ਨਾ ਕਰੇ ਇਨ੍ਹਾਂ ਦੀ ਸਰਕਾਰ ਆ ਗੲਏ ਫਿਰ ਦੇਖਿਓ ਇਹ ਕਿਵੇਂ ਗਿਰਾਵਟ ਵਾਂਗ ਰੰਗ ਬਦਲਦੇ ਨੇ ਇਹ ਕੁਤੇ ਦੀ ਪੂਛ ਨੇ ਇਨ੍ਹਾਂ ਦੇ ਦਿਲ ਵਿਚ ਪੰਥ ਦਾ ਕੋਈ ਦਰਦ ਨਹੀਂ

  • @user-ee6uk7tn9c
    @user-ee6uk7tn9c 22 дня назад

    People of Punjab needs to educated on other issues also. Regards

  • @AmarjitSingh-po5mg
    @AmarjitSingh-po5mg 19 дней назад

    Good job ji.

  • @user-ee6uk7tn9c
    @user-ee6uk7tn9c 22 дня назад

    Sirs, you all are senior and knowledgeable persons, so much is happening in the country, you cover only Akali politics, is there nothing else in the country. Regards

  • @ajaibsinghpanesarCanada
    @ajaibsinghpanesarCanada 21 день назад

    S S A 🙏🙏🙏 Randhawa Sahib ji S.Hamir Singh ji and S.Jagtar Singh ji

  • @GurnekSingh-l6c
    @GurnekSingh-l6c 22 дня назад

    592th.Like.🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।💚 ਹਰਜਿੰਦਰ ਸਿੰਘ ਰੰਧਾਵਾ ਹਾਲ ਵਾਸੀ ਯੂ ਐਸ ਏ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️💯💚👏👏

  • @tirthanandraghbirsingh9266
    @tirthanandraghbirsingh9266 22 дня назад

    ਮੈਂ ਨਾ ਮਾਨੂੰ ਹਮੀਰ ਜੀ ਅਸੀਂ ਮੰਨਣਾ ਹੀ ਨੀਂ। ਸੁਖਬੀਰ ਸਿੰਘ ਜੋ ਮਰਜੀ ਕਰ ਲੲਏ ।

  • @sarabjitsinghsekhon1636
    @sarabjitsinghsekhon1636 22 дня назад +1

    Panth da nahi Sukhbir da nuksan ho jana

  • @parkashsinghkhurmi2941
    @parkashsinghkhurmi2941 22 дня назад +1

    ਅਨਕੰਡੀਸਨਲ ਸਪੋਟ ਦਾ ਕੀ ਫਾਇਦਾ ਮਿਲਿਆ ਪੰਜਾਬ ਨੂੰ ਹੁਣ ਭੌਂਕੀ ਜਾਂਦੇ ਹੋ

  • @gurdialsingh745
    @gurdialsingh745 22 дня назад

    Good

  • @gurchrnsinghkalar9481
    @gurchrnsinghkalar9481 22 дня назад +1

    ਸੁਖਬੀਰ ਗੋਇਬਲਜ ਦੀ ਨੀਤੀ ਅਪਣਾ ਰਿਹਾ ਹੈ

  • @gobindermatharoo9929
    @gobindermatharoo9929 22 дня назад

    Many of us have this perception that, after committing innumerable crimes, once we say publicly ' main koi dudh dhota nahi ' , it is assumed that now our slate is clean and we can start afresh. Same is true with respect to baadal saheb

  • @ajaibsinghpanesarCanada
    @ajaibsinghpanesarCanada 21 день назад

    S S A 🙏🙏🙏🙏🙏🙏🙏🙏🙏 to all members/ viewers present at this time in program

  • @GGG-xo9ec
    @GGG-xo9ec 22 дня назад

    ਗੁਰੂ ਗ੍ਰੰਥ ਸਹਿਬ ਦੀ ਬੇਅਦਬੀ ,ਚਿੱਟੇ ,ਪੰਜਾਬ ਦੀ ਬਰਬਾਦੀ ਦੀ ਜੋ ਕਸਰ ਬਾਕੀ ਰਹਿ ਹੈ ਉਹ ਪੂਰੀ ਕਰ ਦੇਣਗੇ!

  • @jagjitsinghkhalsa6815
    @jagjitsinghkhalsa6815 22 дня назад

    ਸਮਰਪਣ ਕਈ ਵਾਰੀ ਕੇਵਲ ਸ਼ਬਦੀ ਵੀ ਹੁੰਦਾ ਹੈ ਤਨੋ ਮਨੋ ਨਾ ਹੋ ਕੇ

  • @sadhusinghchhokar4836
    @sadhusinghchhokar4836 22 дня назад +1

    ਸਤਿ ਸਰੀ ਅਕਾਲ ਜੀ