Pind (Official Video) : Sucha Rangila & Mandeep Mandy | New Punjabi Song 2024 |

Поделиться
HTML-код
  • Опубликовано: 2 фев 2025

Комментарии • 3,7 тыс.

  • @ranjeetbrar1689
    @ranjeetbrar1689 11 месяцев назад +197

    ਲਖਵਿੰਦਰ ਮਾਨ ਦੀ ਕਲਮ ਨੂੰ ਸਲਾਮ ਹੈ । ਗੀਤ ਗਾਉਣ ਵਾਲੀ ਜੋੜੀ ਨੂੰ ਵੀ ਸਿਰ ਝੁਕਦਾ ਹੈ ਜਿਗਰੇ ਤੋਂ ਬਿਨਾਂ ਇਹਨਾਂ ਗੀਤਾਂ ਨੂੰ ਹੱਥ ਪਾਉਣਾ ਵੀ ਔਖਾ ਹੁੰਦਾ ਹੈ । ਬਹੁਤ ਹੀ ਸੋਹਣਾ ਗੀਤ ਹੈ । ਸਲਾਮ ਹੈ ਸਾਰੀ ਟੀਮ ਨੂੰ ।

    • @BalkaraSingh-ie8rr
      @BalkaraSingh-ie8rr 5 месяцев назад

      ❤❤❤❤❤❤❤❤❤❤❤❤❤❤❤❤❤❤❤❤❤❤

  • @rajdeepsingh7546
    @rajdeepsingh7546 11 месяцев назад +106

    ਇਹ ਗਾਣਾ ਸੁਣਨ ਤੋਂ ਬਾਅਦ ਇਓਂ ਮਹਿਸੂਸ ਹੋਇਆ ਜਿਵੇਂ ਜ਼ਿੰਦਗੀ 15 ਸਾਲ ਪਿੱਛੇ ਚਲੀ ਗਈ

  • @jagmeetsinghsandhu9994
    @jagmeetsinghsandhu9994 10 месяцев назад +72

    ਸਵਾਦ ਲਿਆ ਦਿੱਤਾ ਬਾਈ ਜੀ ਤੇ ਬੀਬਾ ਜੀ ਅਵਾਜ਼ ਵੀ ਬਾਕਮਾਲ , ਇਕੱਲਾ ਇਕੱਲਾ ਪਹਿਰਾ ਇੰਜ ਜਿਵੇ ਮੋਤੀ ਪਰੋਏ ਪਏ ਆ🫡🫡

  • @mandeepjhotiwala2444
    @mandeepjhotiwala2444 Год назад +398

    ਮੇਰੇ ਵਾਂਗ ਹੋਰ ਕਿਸ ਨੁੰ ਲੱਗਿਆ ਕਿ ਇਹ ਗੀਤ ਪੰਜ ਮਿੰਟ ਦਾ ਨਹੀ 10 ਮਿੰਟ ਦਾ ਹੋਣਾ ਚਾਹੀਦਾ ਸੀ
    ਜਿੰਨੇ ਵਾਰੇ ਮਰਜ਼ੀ ਸੁਣਲੋ ਦੁਬਾਰਾ ਫੇਰ ਸੁਨਣ ਨੂੰ ਜੀ ਕਰਦਾ
    ਬਹੁਤ ਵਧੀਆਂ ਲਿਖਿਆਂ ਤੇ ਓਸਤੋ ਵੀ ਸੋਹਣਾ ਗਾਇਆ

    • @BhupinderSingh-do6hq
      @BhupinderSingh-do6hq Год назад +1

      Bilkul bro 🙏

    • @HarpreetSingh-uo9xy
      @HarpreetSingh-uo9xy 11 месяцев назад +6

      ਵੀਰ ਏ ਗੀਤ 20 ਮਿੰਟ ਵੀ ਘੱਟ ਏ

    • @sonubajaj4743
      @sonubajaj4743 11 месяцев назад +1

      Sahi gal veere♥️♥️

    • @lakhwindermaan6851
      @lakhwindermaan6851 11 месяцев назад +11

      ਧੰਨਵਾਦ ਸਾਰੇ ਵੀਰਾਂ ਦਾ। ਜਲਦੀ ਇਸਦਾ ਦੂਜਾ ਭਾਗ ਰਿਲੀਜ਼ ਕਰਾਂਗੇ

    • @rajwinderbrar1692
      @rajwinderbrar1692 11 месяцев назад

      @@lakhwindermaan6851ਦੂਜੇ ਭਾਗ ਵਿੱਚ ਮਾਨ ਸਾਹਿਬ
      ੧ ਜਿਵੇਂ ਭਰਾ ਭਰਾਵਾਂ ਦਾ ਹੱਕ ਖਾਂਦੇ ਨੇ ਉਸ ਬਾਰੇ
      ੨ਜਿਵੇ ਪੰਜਾਬ ਦੀ ਜਵਾਨੀ ਬਾਰ ਜਾ ਰਹੀ ਘਰ ਖਾਲੀ ਹੋ ਰਹੇ ਨੇ
      ੩ ਲੀਡਰਾਂ ਬਾਰੇ ਕਿਵੇਂ ਸਰਕਾਰਾਂ ਧੱਕਾ ਕਰ ਰਹੀਆਂ ਨੇ ਕਿਸਾਨਾਂ ਨਾਲ
      ਬਾਰੀ ਤੁਹਾਨੂੰ ਸਭ ਕੁਝ ਪਤਾ ਹੀ ਕਿਵੇਂ ਲਿਖਣਾ ਮਾਨ ਸਾਹਿਬ ਜੀ

  • @kamalpreet3309
    @kamalpreet3309 11 месяцев назад +87

    ਇਵੇ ਦੇ ਗਾਣੇ ਗਾਉਣ ਲਈ ਜਿਗਰਾ ਚਾਹਿਦਾ ਨਹੀ ਢੋਲ ਵਾਜਾ ਤਾ ਹਰ ਕੋਈ ਚੱਕ ਲੈਦਾ ਜਿਉਦਾ ਵੀਰ ਬਾਬਾ ਮਿਹਰ ਕਏ ❤❤

  • @sandeepk507
    @sandeepk507 10 месяцев назад +50

    ਬਹੁਤ ਡੂੰਘੇ ਸ਼ਬਦ ਆ ਇਸ ਗੀਤ ਵਿੱਚ ਸੁਣਕੇ ਰੋਣਾ ਵੀ ਆਉਂਦਾ ਅਤਿਵਾਦ ੍ਰਜਵਾਨੀ੍ ਨਸ਼ੇ ਪ੍ਦੇਸ਼ ੍ਸਭ ਗੀਤ ਵਿੱਚ ❤❤

  • @PardeepKumar-mt3dq
    @PardeepKumar-mt3dq 11 месяцев назад +480

    ਖਾੜਕੂਵਾਦ ਵਾਲਾ ਪਹਿਰਾ ਜਮਾਂ ਸਿਰਾ ਗੱਲਬਾਤ ਅਜਿਹੇ ਗੀਤਕਾਰ ਅਤੇ ਕਲਾਕਾਰਾਂ ਦੀ ਜ਼ਰੂਰ ਸਪੋਟ ਕਰਨੀ ਚਾਹੀਦੀ ਐ

    • @villagekotbhai2499
      @villagekotbhai2499 11 месяцев назад +12

      Sade v rishtedaari ch gulzaar naam da afsar a.. buri halat aa ona di .

    • @villagekotbhai2499
      @villagekotbhai2499 11 месяцев назад +3

      Os time da bahut ghatiyaa banda c

    • @dharmindersarpanch4184
      @dharmindersarpanch4184 11 месяцев назад +5

      ਵੀਰੋ ਮੇਰਿਉ ਸਾਰਾ ਕੁੱਝ ਇੱਥੇ ਹੀ ਏ। ਬੰਦੇ ਨੂੰ ਕਿਸੇ ਦਾ ਕਦੇ ਮਾੜਾ ਨਹੀਂ ਕਰਨਾ ਚਾਹੀਦਾ ਖਾਸ ਕਰਕੇ ਪੈਸੇ ਪਿੱਛੇ ਕਿਸੇ ਦੇ ਪੁੱਤਰ ਦੀ ਜਾਨ ਲੈ ਲੈਂਣੀ ਲੱਖ ਲਾਹਨਤ ਬੰਦੇ ਦੇ ਜੰਮਣ ਤੇ।

    • @NachhatarSingh-p5y
      @NachhatarSingh-p5y 11 месяцев назад +2

      Police wale da hal ni dekhiya. Sare pehre change ne, kul mila ke Geet bahut badhiya hai ji

    • @dalipkaur3349
      @dalipkaur3349 11 месяцев назад +1

      Ryt

  • @taranabhi558
    @taranabhi558 Год назад +1602

    ਜਿਸ ਨੇ ਇਹ ਗਾਣਾ ਦੁਬਾਰਾ ਜਰੂਰ ਸੁਣਿਆ ਉਹ ਲਾਇਕ ਕਰਨ,,, ਕਿਰਪਾ ਕਰਕੇ ਚੰਗੇ ਗਾਣੇ ਨੂੰ ਸਪੋਟ ਜਰੂਰ ਕਰਿਓ ਇਹ ਕਲਾਕਾਰ ਅੱਜ ਪਹਿਲੀ ਵਾਰ ਸੁਣਿਆ ਅੱਗੇ ਵੀ ਉਮੀਦਾਂ ਨੇ,, ਮਰਾੜੵਾ ਵਾਲਿਆ ਦਬਣਾ ਨਹੀਂ, ਖਿੱਚ ਕੇ ਰੱਖ ਸ਼ੇਰਾ ਕੰਮ,, ਗਾਉਣ ਵਾਲੀ ਕੁੜੀ ਬਹੁਤ ਸੋਹਣੀ ਤੇ ਸਿਆਣੀ ਆ,, ਜਦੋਂ ਵੀ ਪੰਜਾਬ ਆਏ ਜਰੂਰ ਮਿਲਕੇ ਜਾਵਾਂਗੇ

    • @yadwindergill914
      @yadwindergill914 Год назад +29

      Repeat chal riha bai

    • @bgyani8062
      @bgyani8062 Год назад +11

      Yes

    • @Diamond.wood.works99
      @Diamond.wood.works99 Год назад +18

      ਦੁਬਾਰਾ ਕੀ ਵਾਰ ਵਾਰ ❤❤

    • @nirmalsingh9505
      @nirmalsingh9505 Год назад +4

      50vari

    • @BaljeetSingh-pu8wk
      @BaljeetSingh-pu8wk 11 месяцев назад +12

      22 ਜੀ ਆਹਾ ਤਾਂ ਜਦ ਤੱਕ ਸੁਣ ਨਾ ਲਾਈਏ ਓਦੋਂ ਤੱਕ ਸਬਰ ਨਹੀਂ ਮਿਲ਼ਦਾ

  • @jagroopsingh3611
    @jagroopsingh3611 10 месяцев назад +3

    ਇਸ ਗੀਤ ਵਿੱਚ ਸਾਰੀ ਹਕੀਕਤ ਬਿਆਨ ਕੀਤੀ ਗਈ ਹੈ ਬਹੁਤ ਬਹੁਤ ਵਧੀਆ ਜੀ

  • @Bahadurshergil1965
    @Bahadurshergil1965 11 месяцев назад +114

    ਭੈਣ ਦੀ ਆਵਾਜ਼ ਬਹੁਤ ਹੀ ਵਾਕਮਾਲ ਐ ਪਰਮਾਤਮਾ ਚੱੜਦੀ ਕਲਾ ਵਿੱਚ ਰੱਖੇ

  • @jai-hind82
    @jai-hind82 11 месяцев назад +130

    ਕਹਾਣੀ ਚ ਸੂਬਾ ਸਿੰਘ ਅਕਾਲੀ ਆਲੇ ਪੈਰੇ ਦੀ ਸਮਾਜਿਕ ਵਾਸਤਵਿਕਤਾ ਤੇ ਸੱਚਾਈ ਦਿਲ ਨੂੰ ਝਿੰਜੋੜਦੀ ਹੈ ਜੀ।।❤ਗੀਤ ਬਹੁਤ ਖੂਬ ਲਿਖਿਆ ਹੈ❤।।ਧੰਨਵਾਦ ਪੰਜਾਬੀਅਤ ਦੀ ਸੇਵਾ ਲਈ।।

    • @KulvirKaku
      @KulvirKaku 11 месяцев назад +1

      Akhan ch pani aa gia bai😢

    • @ManjeetSingh-u7c
      @ManjeetSingh-u7c 10 месяцев назад

      ਸੂਬਾ ਸਿੰਘ ਅਕਾਲੀ ਆਲ਼ਾ ਪਹਿਰਾ ਅੱਖਾਂ ਨਮ ਕਰ ਦੇਂਦਾ ਧਨਵਾਦ ਮਰਾੜ੍ਹਾਂ ਵਾਲ਼ੇ ਦਾ ਸੱਚ ਲਿਖਣ ਦੀ ਹਿੰਮਤ ਕੀਤੀ ਪਿਰਤ ਪਾਈ ਮੁਸੇ ਆਲ਼ੇ ਨੇ

    • @gurtejsidhu2011
      @gurtejsidhu2011 10 месяцев назад

      ਸੂਬਾ ਸਿੰਘ ਅਕਾਲੀ ਪੈਰੇ ਦੀ ਤਾ ਗੱਲ ਵਾਰ-ਵਾਰ 🎉🎉🎉🎉

  • @Dhillon_pb88
    @Dhillon_pb88 11 месяцев назад +38

    ਕੋਈ ਸ਼ਬਦ ਨਹੀਂ ਲਿਖਣ ਲਈ ਇਸ ਗੀਤ ਲਈ
    ਸਿਰ ਝੁਕ ਕੇ ਸਲਾਮ ਆਂ , ਸਲਾਮ ਆਂ ਵੀਰ ਦੀ ਕਲਮ ਤੇ ਗਾਇਕੀ ਜੋੜੀ ਨੂੰ ਤੇ ਵਿਡਿਉ ਬਣਾਉਣ ਵਾਲੀ ਸਾਰੀ ਟੀਮ ਨੂੰ 😔🙏🏻

  • @Psycho_shaayr2001
    @Psycho_shaayr2001 11 месяцев назад +308

    ਓਹ ਪੀਲੇ ਜ਼ੇ ਰੰਗ ਵਾਲਾ ਦਿਸਦਾ
    ਘਰ ਜੌ ਖਾਲੀ ਖਾਲੀ ਐ
    ਓਥੇ ਘਰਵਾਲੀ ਨਾਲ ਕੱਲਾ
    ਰਹਿੰਦਾ ਸੂਬਾ ਸਿੰਘ ਅਕਾਲੀ ਐ
    ਜਾਂ ਕਹਿਲੋ ਬਲੀ ਹਕੂਮਤ ਦੀ
    ਜਾਂ ਕਹਿਲੋ ਧਰਮ ਤੋਂ ਵਾਰੇ ਗਏ
    ਓਹਦੇ ਝੂਠੇ ਪੁਲਸ ਮੁਕਾਬਲਿਆਂ
    ਵਿਚ ਚਾਰੇ ਪੁੱਤਰ ਮਾਰੇ ਗਏ
    #neverforget1984🙏

  • @user-k.ਸ
    @user-k.ਸ 11 месяцев назад +71

    ਉਹ ਸੋਹਣਾ ਉਪਰਾਲਾ ਹੈ ਪੇਂਡੂ ਸੱਭਿਆਚਾਰ ਤੇ ਆਪਣੀ ਮਿੱਟੀ ਨਾਲ ਜੁੜਨ ਦਾ ਇਦਾਂ ਹੀ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਰਹੋ ਜੀ ਬਹੁਤ ਵਧੀਆ ਗੀਤ ਹੈ 🙏🙏

  • @CHOTAPUNJABTO
    @CHOTAPUNJABTO 6 дней назад +2

    ਸੁਚੇ ਰਗੀਲੇ ਦੀ ਪੂਰੀ ਜਿੰਦਗੀ ਦਾ ਸਭ ਤੋਂ ਵਧੀਆਂ ਗੀਤ. ਹੈ ਜੀ

  • @pubg-in8yw
    @pubg-in8yw 11 месяцев назад +464

    ਜਿਹੜੇ ਇਨਸਟਾਗਰਾਮ ਦੀ ਰੀਲ ਸੁਣਕੇ ਆਏ ਲਵਾਉ ਹਾਜਰੀ

    • @dharmindersarpanch4184
      @dharmindersarpanch4184 11 месяцев назад +9

      ਬਿਲਕੁਲ ਵੀਰ ਮੇਰੇ ਇੱਕ ਸਰਪੰਚ ਮਿੱਤਰ ਨੇ ਮੈਨੂੰ ਤਿੰਨ ਟੱਪੇ ਭੇਜੇ ਸੀ ਵਟਸਐਪ ਤੇ ਉਸ ਤੋਂ ਬਾਅਦ ਤਾਂ ਮੈਂ ਯੂਟਿਊਬ ਤੋਂ ਚੱਕ ਲਿਆ ਘੱਟੋ ਘੱਟ ਸੋ ਵਾਰ ਸੁਣਿਆ ਤੇ ਹੁਣ ਵੀ ਸੁਣ ਰਿਹਾ ਹਾਂ। ਮੈਨੂੰ ਰੋਣ ਆ ਜਾਂਦਾ ਯਾਰ ਸੁਣਕੇ

    • @kuldeepbrar3757
      @kuldeepbrar3757 11 месяцев назад +4

      Hanji

    • @Sran91002
      @Sran91002 11 месяцев назад

      Ha ji

    • @sunnybagri1818
      @sunnybagri1818 11 месяцев назад +2

      Ha ji

    • @Funnyvid9190
      @Funnyvid9190 11 месяцев назад

      Ha y

  • @Gill.editpz
    @Gill.editpz 11 месяцев назад +118

    ਲਗਾਤਾਰ ਤਿੰਨ ਚਾਰ ਵਾਰੀ ਸੁਣਿਆ ਆ ਪਰ ਫਿਰ ਵੀ ਵਾਰ ਵਾਰ ਸੁਣਨ ਦਾ ਮਨ ਕਰਦਾ ਹੈ

  • @sransandeep4158
    @sransandeep4158 11 месяцев назад +70

    ਸਿੱਧੂ ਦੇ ਜਾਣ ਤੋਂ ਬਾਅਦ ਕੋਈ ਗੀਤ ਸੁਣਨ ਨੂੰ ਦਿਲ ਨਹੀਂ ਕਰਦਾ ਸੀ ਪਰ ਆ ਕੁੱਝ ਵੱਖਰਾ ਸੁਣ ਕੇ ਬਹੁਤ ਵਧੀਆ ਲੱਗਿਆ ❤❤❤❤❤❤❤❤❤ਬਹੁਤ ਸੋਹਣਾ ਗੀਤ ਆ Lvu❤

  • @Dhillon0869
    @Dhillon0869 11 месяцев назад +169

    ਧੀ ਆਪਣੀ ਦੀ ਵੇਚ ਜਵਾਨੀ ਉੱਚੀ ਕੋਠੀ ਪਾਈ ਏ 🫡 ਵਾਹ ❣️ਏਦਾਂ ਦੇ ਗੀਤਾਂ ਨੂੰ ਸਪੋਰਟ ਕਰੋ ਲੋਕੋ 🙏🙏

  • @Rolandspdsx
    @Rolandspdsx 10 месяцев назад +1

    ਬਹੁਤ ਟਾਈਮ ਬਾਅਦ ਕੋਈ ਸੱਭਿਆਚਾਰਕ ਗੀਤ ਸੁਣਨ ਨੂੰ ਮਿਲਿਆ,,,,,, ਏਹ ਹੈ ਅਸਲੀ ਸਭਿਆਚਾਰਕ ਗੀਤ

  • @bhaidharmindersinghji91
    @bhaidharmindersinghji91 Год назад +65

    ਸਮੇਂ ਦਾ ਸੱਚ ਬਿਆਨ ਕਰਦਾ ਇਸ ਗੀਤ ਲਈ ਗੀਤਕਾਰ ਲਖਵਿੰਦਰ ਮਾਨ ਮਰਾੜ੍ਹਾਂ ਵਾਲਾ ਤੇ ਗਾਇਕ ਜੋੜੀ ਵਧਾਈ ਦੀ ਪਾਤਰ ਆ

  • @Akbarart7
    @Akbarart7 11 месяцев назад +217

    ਇਸ ਗੀਤ ਨੂੰ ਲਿਖਣ ਵਾਲੇ ਦੀ ਸੋਚ ਨੂੰ ਸਲਾਮ।
    ਵੀਡੀਓ ਡਾਇਰੈਕਟਰ ਸਿਰਾ
    ਸਿੰਗਿੰਗ ਬਾ - ਕਮਾਲ।
    ਕੁੱਲ ਮਿਲਾ ਕੇ ਕਹਾਂ ਤਾਂ
    ਕੋਈ ਜਵਾਬ ਨਹੀਂ
    👌👌👌👌👌

    • @Asgill-lu6of
      @Asgill-lu6of 11 месяцев назад +3

      ਅੱਤਵਾਦ ਸਬਦ ਨਹੀ ਕਿਹਣਾ ਚਾਹਿਦਾ ਸੀ ਬਾਕੀ ਸੱਭ ਵਧੀਆ ਗੀਤ

    • @Akbarart7
      @Akbarart7 11 месяцев назад +2

      ​@@Asgill-lu6of🙏🙏

    • @kaursingh8369
      @kaursingh8369 11 месяцев назад

      ਖਾੜਕੂ ਲਹਿਰ ਕਹਿਣਾ ਸੀ​@@Asgill-lu6of

    • @kamykalipur85
      @kamykalipur85 11 месяцев назад

      ਬਿਲਕੁੱਲ ਸਹੀ ਕਿਹਾ ਅਵਤਾਰ ਸਿੰਘ ਬਾਈ ਨੇ

    • @SurinderKumar-b8d
      @SurinderKumar-b8d 11 месяцев назад +1

      ❤❤❤❤❤❤

  • @DeepsinghPB60
    @DeepsinghPB60 10 месяцев назад +35

    22 ਸੂਬਾ ਸਿੰਘ ਵਾਲਾ ਟੱਪਾ ਮੋੜ ਮੋੜ ਕੇ ਸੁਣਿਆ ਬਹੁਤ ਦੁੱਖ ਹੋਇਆ ਯਾਰ ਹੀਰੇ ਸੀ ਉਹ ਕੌਮ ਦੇ 🙏🙏🙏🙏🙏

  • @GurpreetGill-k6s
    @GurpreetGill-k6s Год назад +50

    ਵੀਰ ਸੁੱਚਾ ਰੰਗੀਲਾ ਤੇ ਮੈਡਮ ਮਨਦੀਪ ਮੈਂਡੀ ਜੀ ਤੁਸੀਂ ਦੋਨਾਂ ਨੇ ਬਹੁਤ ਵਧੀਆ ਗੀਤ ਗਾਇਆ,ਵੀਰ ਲਖਵਿੰਦਰ ਮਾਨ ਦੇ ਲਿਖੇ ਬੋਲ ਤੇ ਜੁਆਏ ਅਤੁਲ ਦਾ ਸੰਗੀਤ ਅਤੇ ਸਟਾਲਿਨਵੀਰ ਦੀ ਵੀਡਿਉ ਬਕਮਾਲ ਹੈ

  • @grwindersingh4237
    @grwindersingh4237 11 месяцев назад +82

    ਲਖਵਿੰਦਰ ਮਾਨ ਦੀ ਲਿਖਤ ਕੁੜੀ ਦੀ ਅਵਾਜ ਸਿਰਾ ਏ !

  • @ravichaudhary1531
    @ravichaudhary1531 10 месяцев назад +23

    ਬਹੁਤ ਹੀ ਵਧੀਆ ਗੀਤ ਲਿਖਿਆ ਹੈ ਲਖਵਿੰਦਰ ਮਾਨ ਮਰਾੜ੍ਹਾਂ ਵਾਲੇ ਨੇ, ਲੇਖਕ ਦੀ ਲੇਖਣੀ ਬਕਮਾਲ ਹੈ ਇਹ ਗੱਲ ਉਸਨੇ ਪਹਿਲਾਂ ਵਾਲੇ ਗੀਤਾਂ ਵਿੱਚ ਵੀ ਬਾਖੂਬੀ ਸਿੱਧ ਕੀਤੀ ਹੈ ਇਸ ਲਈ ਉਸਦੀ ਲੇਖਣੀ ਤੇ ਕੋਈ ਸ਼ੱਕ ਨਹੀਂ ਸੀ। ਪਰ ਇਸ ਗੀਤ ਵਿੱਚ ਤਾਂ ਉਸਨੇ ਜਿਵੇਂ ਅੱਜ ਕੱਲ੍ਹ ਮੁੰਡੇ ਖੁੰਡੇ ਕਹਿੰਦੇ ਹੁੰਦੇ ਐ ਬਈ 'ਸਿਰਾ ਹੀ ਕਰਾਤਾ'
    ਗਾਇਕ ਜੋੜੀ ਬੇਸ਼ੱਕ ਜਿਆਦਾ ਮਸ਼ਹੂਰ ਨਹੀਂ ਹੈ ਪਰ ਇਹ ਗੀਤ ਇਸ ਜੋੜੀ ਲਈ ਵੀ ਮੀਲ ਦਾ ਪੱਥਰ ਸਾਬਿਤ ਹੋਏਗਾ। ਬਹੁਤ ਜਲਦ ਇਸ ਜੋੜੀ ਦਾ ਨਾਮ ਵੀ ਬੱਚੇ ਬੱਚੇ ਦੀ ਜੁਬਾਨ ਤੇ ਹੋਏਗਾ।
    ਜਿਹੜਾ ਆਦਮੀ 1980-90 ਦੇ ਦਹਾਕੇ ਵਿੱਚ ਪੰਜਾਬ ਵਿੱਚ ਰਿਹਾ ਹੈ ਓਹੀ ਇਸ ਗੀਤ ਦਾ ਅਸਲੀ ਮਤਲਬ ਸਮਝ ਸਕਦਾ ਹੈ।
    ਸਲਾਮ ਹੈ ਜੀ ਗੀਤਕਾਰ ਅਤੇ ਗਾਇਕ ਜੋੜੀ ਨੂੰ !!!

  • @sheetalsinghanmol
    @sheetalsinghanmol 11 месяцев назад +62

    ਚੰਗੀ ਚੀਜ਼ ਅਗਲਿਆ ਨੇ ਪੇਸ਼ ਕਰਤੀ ਹੁਣ ਸਰੋਤਿਆਂ ਤੇ ਏਸ ਨੂੰ ਚਾਰ ਚੰਨ ਲਗਾਉਣੇ ਤਾਂ ਜੋ ਅਗਲਿਆ ਦਾ ਹੌਸਲਾ ਹੋਰ ਬੁੰਲਦ ਹੋਵੇ

  • @JaspreetSingh-cu8mi
    @JaspreetSingh-cu8mi Год назад +24

    ਅੱਜ ਕੱਲ ਖੱਚ ਜੇ ਗਾਉਣ ਆਲੇ ਐਵੇਂ ਕਹੀ ਜਾਂਦੇ ਰਹਿੰਦੇ ਆ ਕੇ ਅਸੀਂ ਤਾਂ ਚੱਕਮੇ ਜੇ ਗਾਣੇ ਗਾਉਨੇ ਆ ਕੇ ਲੋਕ ਆਹ ਗੀਤ ਵਰਗੇ ਗੀਤਾਂ ਨੂੰ ਸੁਣਨਾ ਪਸੰਦ ਨੀ ਕਰਦੇ ,,
    ਮੈਨੂੰ ਨੀ ਲਗਦਾ ਜਿਹਨੇ ਇਹ ਗਾਣਾ ਇੱਕ ਵਾਰ ਸੁਣਿਆਂ ਫੇਰ ਦੁਬਾਰਾ ਇੱਕ ਵਾਰ ਫੇਰ ਟਿਕਾ ਕੇ ਸੁਣਿਆ ਹੋਵੇ ,, ਆਹ ਖੱਚਾਂ ਦੇ ਗਾਣੇ ਦੂਜੀ ਵਾਰ ਕੀ ਪਹਿਲੀ ਵਾਰ ਵੀ ਸੁਣਨ ਨੂੰ ਦਿਲ ਨੀ ਕਰਦਾ ,,

  • @TheKingHunter8711
    @TheKingHunter8711 10 месяцев назад +10

    ਬਹੁਤ ਹੀ ਸੋਹਣਾ Super-Hit ਗਾਣਾ
    ਪੰਜਾਬ ਦੀ ਸੱਚਾਈ ਅਤੇ ਸਿੱਖਿਆ ਦਿੰਦਾ ਹੈ ਗੀਤ
    ਏਕਾ-ਕਮਾਈ-ਬਰਕਤ ਦੀ ਗੱਲ ਕੀਤੀ ਆ

  • @gurmailboha
    @gurmailboha Год назад +48

    ਬੜੇ ਸਮੇਂ ਬਾਅਦ ਲਖਵਿੰਦਰ ਮਾਨ ਮਰਾੜ੍ਹਾਂ ਵਾਲੇ ਦਾ ਲਿਖਿਆ ਸਮਾਜ ਦੇ ਬਹੁਤ ਸਾਰੇ ਪੱਖਾਂ ਨੂੰ ਬਿਆਨ ਕਰਦਾ ਖ਼ੂਬਸੂਰਤ ਗੀਤ❤❤

  • @SurinderKumar-b8d
    @SurinderKumar-b8d 11 месяцев назад +31

    ਵੀਰ ਜੀ ਮੈਂ ਤਾਂ ਤੁਹਾਡਾ ਫੈਨ ਹੋ ਗਿਆ ਇਹ ਗੀਤ ਮੈਂ ਵਾਰ ਵਾਰ ਸੁਣਿਆ ਹੈ ਸੁਵਾਦ ਆਗਿਆ ❤❤❤❤❤❤❤❤❤

  • @RamandeepSingh-bo5rb
    @RamandeepSingh-bo5rb 10 месяцев назад +8

    ਕੋਈ ਵੀ ਨੈਗੇਟਿਵ ਕਮੈਂਟ ਨਹੀਂ ਕੀਤਾ ਕਿਸੇ ਨੇ। ਅਸਲ ਚੀਜ ਉਹੀ ਹੁੰਦੀ ਹੈ ਜਿਸਦੀ ਤਰੀਫ ਦੁਸ਼ਮਣ ਵੀ ਕਰ ਜਾਵੇ।

  • @drkanwaljeetsingh1303
    @drkanwaljeetsingh1303 Год назад +49

    ਏਵੇ ਲੱਗਦਾ ਵੀ ਅੱਪਣੇ ਪਿੰਡ ਗੇੜਾ ਮਾਰ ਆਏ 🙏🏻ਲੱਖਵਿੰਦਰ ਬਾਈ 2nd ਪਾਰਟ ਵੀ ਤਿਆਰ ਜਰੂਰ ਕਰੇਉ , ਬਹੁਤ ਪਿਆਰਾ ਗੀਤ ਲਿਖੇਆ ਗਾਏਆ ਤੇ ਸ਼ੂਟ ਕੀਤਾ . ਜਿਉਦੇ ਰਹੋ

    • @lakhwindermaan6851
      @lakhwindermaan6851 11 месяцев назад +2

      ਧੰਨਵਾਦ ਵੀਰ ਜੀ। ਜਲਦੀ ਕਰ ਰਹੇ ਹਾਂ ਜੀ ਦੂਜਾ ਪਾਰਟ ਵੀ।

  • @pindbarhmi
    @pindbarhmi 11 месяцев назад +59

    ਇੱਕ ਗਲ਼ ਹੋਰ ਲਿਖਣੀਂ ਸੀ ਜਿਸ ਨੇ ਆਪਣੇ ਭਾਈਆਂ ਦਾ ਹੱਕ ਖਾਂਦਾ ਹੁੰਦਾ ਉਸ ਦਾ ਕੀ ਹਾਲ ਹੁੰਦਾ ਲਾਸਟ ਟਾਇਮ

    • @nandhafashionhub7613
      @nandhafashionhub7613 11 месяцев назад

      ਭਾਈਆਂ ਵਾਲਾਂ ਪੈਰਾਂ ਵੀ ਚਾਹੀਦਾ ਸੀ

    • @lakhwindermaan6851
      @lakhwindermaan6851 11 месяцев назад +5

      ਜੀ ਵੀਰ ਜੀ ਇਸ ਗੀਤ ਦੇ ਦੂਜੇ ਭਾਗ ਵਿਚ ਜ਼ਰੂਰ ਕਰਾਂਗੇ। ਧੰਨਵਾਦ

    • @rajwinderbrar1692
      @rajwinderbrar1692 11 месяцев назад +2

      @@lakhwindermaan6851ਸਹੀ ਗੱਲ ਆ ਮਾਨ ਸਾਹਿਬ ਤੁਹਾਡੀ ਕਲਮ ਦਾ ਕੋਈ ਜਵਾਬ ਨਹੀਂ ਆ ਕਿਰਪਾ ਕਰਕੇ ਗਾਣੇ ਆਉਣ ਦਿਉ ਤੁਸੀਂ ਕਿਹੜਾ ਮਾਰਕੀਟ ਵਿੱਚ ਨਵੇਂ ਹੋ

    • @dharmindersarpanch4184
      @dharmindersarpanch4184 11 месяцев назад

      ​@@lakhwindermaan6851ਜਿਉਂਦਾ ਰਹਿ ਵੀਰ ਵਾਹਿਗੁਰੂ ਮੇਰੀ ਉਮਰ ਵੀ ਤੈਨੂੰ ਲਾ ਦੇ। ਸੱਚੀ ਵੀਰ ਮੈਂ ਰੋ ਪੈਨਾਂ ਹਰ ਵਾਰ ਗੀਤ ਸੁਣਕੇ।

    • @MotuSingh-ww7if
      @MotuSingh-ww7if 10 месяцев назад

      Kuj ne hunda y g kalyug aaa y g

  • @harjindersinghbhatti635
    @harjindersinghbhatti635 10 месяцев назад +13

    ਕਾਲੇ ਦੌਰ ਵਿੱਚ ਜਿੰਨਾ ਪੁਲਸ ਵਾਲਿਆ ਨੇ ਨਾਜਾਇਜ਼ ਮੁਕਾਬਲੇ ਕਿਤੇ ਸੀ ਓਹ ਤਾਂ ਇਹ ਗਾਣਾ ਸੁਣ ਕੇ ਸ਼ਰਮਿੰਦੇ ਤਾਂ ਹੋਏ ਹੋਣ ਗੇ

    • @guri709
      @guri709 4 месяца назад

      Eda de buchada nu koi farak ni painda .....

  • @Hardeepsingh-deep
    @Hardeepsingh-deep 11 месяцев назад +21

    ਜਿੰਨੀ ਤਾਰੀਫ਼ ਕਰੀਏ ਓਨੀ ਹੀ ਘੱਟ ਆ ਲਿਖਣ ਵਾਲੇ ਨੇ ਬਹੁਤ ਸੋਹਣਾ ਲਿਖਿਆ ਤੇ ਗਾਉਣ ਵਾਲੀ ਦੋਗਾਣਾ ਜੋੜੀ ਨੇ ਤਾਂ ਜਮਾ ਸਿਰਾਂ ਕਰਵਾ ਤਾਂ ਵੀਡਿਓ ਵੀ ਬਹੁਤ ਹੀ ਜਿਆਦਾ ਵਧੀਆ ਆ

  • @nikkaramchauhan4155
    @nikkaramchauhan4155 10 месяцев назад +1

    बहुत ही खूब, दिल को छू लेने वाला ये गाना बहुत ही खूब सुरती आवाज़ के साथ गाया गया है, और कोई शव्द ही नहीं की लिखा जाए इस जोड़ी को बहुत बहुत धन्यवाद 🙏🏻🙏🏻🙏🏻

  • @sidhu_saab1995
    @sidhu_saab1995 11 месяцев назад +23

    ਕੋਈ ਤੋੜ ਨਹੀਂ ਲਖਵਿੰਦਰ ਮਾਨ ਮਰਾੜ੍ਹਾਂ ਦੀ ਕਲਮ ਦਾ,ਸਭ ਨੂੰ ਜਜ਼ਬਾਤੀ ਕਰਤਾ।

  • @tarsemsharma8872
    @tarsemsharma8872 10 месяцев назад +5

    ਬਹੁਤ ਹੀ ਦਿਲਚਸਪ ਗੀਤ ਲਿਖਿਆ ਲਖਵਿੰਦਰ ਨੂੰ
    ਮੇਜ਼ਰ ਰਾਜਸਥਾਨੀ ਯਾਦਗਾਰੀ ਮੇਲਾ ਦੋ ਦਿਨ ਦਾ ਵਾਲੀ ਟੀਮ ਵਲੋਂ ਬਹੁਤ ਬਹੁਤ ਮੁਬਾਰਕਾਂ

  • @harbanshiron2040
    @harbanshiron2040 11 месяцев назад +48

    ਬਾਈ ਲਖਵਿੰਦਰ, ਮੈਂਡੀ ਦੀ ਕਮਾਲ ਦੀ ਆਵਾਜ਼ ਤੇ ਸੁੱਚੇ ਦੀ ਬਹੁਤ ਵਧੀਆ ਕੰਮਪੋਜੀਸ਼ਨ

  • @bhagwantkhaira20
    @bhagwantkhaira20 Год назад +58

    ਵਾਹ ਵਾਹ ਕਿਆ ਗੀਤ ਐ !!! ਕਮਾਲ ਕਰਤੀ, ਇਹੋ ਹੈ ਅਸਲੀ ਕਲਾਕਾਰੀ ਜੋ ਸਮਾਜ ਦਾ ਸੱਚ ਬਿਆਨ ਕਰੇ, ਮਨੋਰੰਜਨ ਦੇ ਨਾਲ ਨਾਲ ਸਮਾਜ ਨੂੰ ਸੇਧ ਦੇਵੇ ❤

  • @SuchaSingh-l7s
    @SuchaSingh-l7s 11 месяцев назад +1

    ਬਹੁਤ ਹੀ ਸੋਹਣਾ ਤੇ ਅੱਜ ਦੇ ਸਮੇਂ ਦੀ ਸੱਚਾਈ ਸੁਣਾਈ ਹੈ ਗੀਤ ਵਿਚ ਬਹੁਤ ਵਾਰੀ ਸੁਣ ਲਿਆ ਫੇਰ ਵੀ ਮਨ ਨਹੀਂ ਭਰਿਆ ਗਾਣੇ ਤੋਂ❤

  • @ParamjitSingh-tv2so
    @ParamjitSingh-tv2so Год назад +45

    ਬੇਹੱਦ ਖੂਬਸੂਰਤ ਗੀਤ,, ਵਧੀਆ ਅੰਦਾਜ਼,, ਸਮੇਂ ਦੀ ਨਬਜ਼ ਫੜ੍ਹ ਕੇ ਲਿਖਿਆ ਗਿਆ ਹੈ,,

  • @amritsandhu2516
    @amritsandhu2516 11 месяцев назад +18

    ਬਹੁਤ ਸੌਹਣਾ ਲਿਖਿਆ ਤੇ ਗਇਆ ਮੇਡੀ ਦੀ ਆਵਾਜ ਨੈ ਗ਼ੀਤ ਨੂੰ ਹੋਰ ਸੋਹਣਾਂ ਵਣਤਾ ਪ੍ਰਮਾਤਮਾ ਚੜਦੀ ਕਲਾ ਰੱਖੇ ਮਾਨ ਸਾਬ ਏਦਾ ਦੇ ਗ਼ੀਤ ਸਮਾਜ ਨੁੰ ਬਹੁਤ ਵਧੀਆਂ ਸੇਦ ਦੇਂਦੇ ਨੇ

  • @SharniPB13
    @SharniPB13 11 месяцев назад +52

    ਕੌਣ ਕਹਿੰਦਾ ਚੰਗੇ ਗਾਣੇ ਚਲ ਨੀ ਸਕਦੇ🙏

  • @jasveersinghkang5886
    @jasveersinghkang5886 Год назад +58

    ਕਾਫੀ ਸਮੇਂ ਬਾਅਦ ਇਸ ਤਰ੍ਹਾਂ ਦਾ ਵਧੀਆ ਗਾਣਾ ਆਇਆ

  • @Taqdeer1990
    @Taqdeer1990 10 месяцев назад +1

    Like hunda hi ek wari aa 😊❤️👍 nhi ta ajj ਮੈਂ ਹੀ millian,, billian ਕਰ ਦੇਣੇ ਹੀ ਸੀ ਕੱਲੇ ਨੇ🎉❤🥰ਕਿਉ k ਸੱਚ ਨੂੰ ਜਿੰਨਾ ਹੋ ਸਕੇ ਅੱਜ ਅੱਗੇ ਆਉਣ ਦੀ ਲੋੜ ਆ,, ਕਿਉ k ਅੱਜ ਦੀਆਂ ਸਰਕਾਰਾਂ ਤੇ ਪੈਸੇ ਵਾਲੇ ਲੋਕ ਕਈ ਅੰਨੇ ਹੋਏ ਝੂਠ ਦਾ ਪੱਲਾ ਫੜੀ ਬੈਠੇ ਨੇ 🙏

  • @Sandeepdeep-ir1cz
    @Sandeepdeep-ir1cz Год назад +149

    ਬਾਈ ਗਾਣਾ ਘੱਟੋ ਘੱਟ 30 ਵਾਰ ਸੁਣ ਲਿਆ ਮਨ ਨਹੀਂ ਭਰਿਆ ਰੋਣਾ ਵੀ ਆਖਿਆ ਖਾਣਾ ਸੁਣ ਕੇ 😢😢😢😢

  • @ramtejsingh130
    @ramtejsingh130 Год назад +27

    ਲਖਵਿੰਦਰ ਮਾਨ ਵਾਈ ਪਹਿਲਾਂ ਤੇਰੇ ਲਿਖੇ ਗੀਤ ਬਹੁਤ ਸੁਣਦੇ ਹੁੰਦੇ ਤੀ ਪਰ ਹੁਣ ਬਹੁਤ ਚਿਰ ਬਾਅਦ ਇਹ ਗੀਤ ਸੁਣਿਆ ਐਂ ਵਾਰ ਵਾਰ ਸੁਣਨ ਨੂੰ ਜੀ ਕਰਦੈ ਗਇਕ ਜੋੜੀ ਨੇ ਵੀ ਬਹੁਤ ਵਧੀਆ ਗਾਇਆ ਐ ਉਮੀਦ ਕਰਦੇ ਹਾਂ ਵੀ ਤੁਸੀਂ ਇਹੋ ਜਿਹੇ ਗੀਤ ਵਧੀਆ ਵਧੀਆ ਕਲਾਕਾਰਾਂ ਤੋ ਗਵਾਉਗੇ ਉਹ ਵੀ ਘੱਟ ਸਮੇ ਬਾਅਦ ਵਾਲਾ ਟਾਇਮ ਨਾ ਪਾਇਆ ਕਰੋ ਇਹੋ ਜਿਹੇ ਗੀਤ ਸੁਣਨ ਵਾਲੇ ਬਹੁਤ ਲੋਕ ਹੈਗੇ ਨੇ

  • @thind9204
    @thind9204 11 месяцев назад +8

    ਗਾਇਕਾ ਦੀ ਆਵਾਜ ਤੇ ਅੰਦਾਜ ਜਿੰਨੀ ਕਰੇ ਜਾਵੇ ਊਨੀ ਘੱਟ ਸਲਾਗਾ

  • @BalwinderSingh-tv6px
    @BalwinderSingh-tv6px Год назад +43

    ਜਿੱਥੇ ਇਹ ਗੀਤ ਲੇਖਣੀ ਅਤੇ ਗਾਇਕੀ ਪੱਖੋਂ ਕਮਾਲ ਹੈ, ਉੱਥੇ ਵੀਡੀਓ ਨਿਰਦੇਸ਼ਕ ਦੀ ਕਲਾ ਨੂੰ ਸਲਾਮ ਐ।

  • @balrajsinghjohal4990
    @balrajsinghjohal4990 11 месяцев назад +26

    ਵੀਰ ਸੁੱਚੇ ਤੂੰ ਬਹੁਤ ਵਧੀਆ ਗਾਇਆ ਹੈ ਤੁਹਾਡੀ ਜੋੜੀ ਨੂੰ ਬਹੁਤ ਮੁਬਾਰਕਾਂ ਜੀ

  • @Loverandhawawadali
    @Loverandhawawadali 10 месяцев назад +3

    ਬਹੁਤ ਹੀ ਸੱਚੀਆੋੰ ਗੱਲਾਂ ਪਰੋ ਦਿੱਤੀਆ ਮਰਾੜਾ ਵਾਲੇ ਨੇ , 6 ਵਾਰ ਗਾਣਾ ਸੁਣਿਆ Repeat ਤੇ , ਇਸ ਕਲਾਕਾਰ ਨੂੰ ਪਹਿਲਾ ਕਦੇ ਨਹੀ ਸੁਣਿਆ ਮੈ ਪਰ ਆਹ ਗੀਤ ਬਹੁੱਤ ਹੀ ਸੋਣਾ ਗਾਇਆ ਜੋੜੀ ਨੇ ❤

  • @officialdidararwesh8839
    @officialdidararwesh8839 11 месяцев назад +25

    ਬਹੁਤ ਬਹੁਤ ਵਧੀਆ ਆਵਾਜ਼ ਮੈਡਮ ਜੀ ਬਹੁਤਾ ਹੀ ਵਧੀਆ ਗਾਇਆ ਵੀਡੀਓ ਡਾਰੈਕਟਰ ਲਈ ਬਹੁਤ ਵਧੀਆ ਗੱਲ ਬਹੁਤ ਸੋਹਣਾ ਕੰਮ ਕੀਤਾ ਵੀਡੀਓ ਦਾ ਤੁਸੀਂ ਦੋਨੋਂ ਜਣਿਆਂ ਨੇ ਬਹੁਤ ਵਧੀਆ ਗਾਇਆ

  • @dilbarsingh9373
    @dilbarsingh9373 11 месяцев назад +6

    ਬਾਈ ਸਾਡੇ ਕੋਲ ਬੋਲਣ ਲਈ ਅਜਿਹੇ ਸ਼ਬਦ ਨਹੀ,ਬਸ ਐਸੇ ਗੀਤ ਰੂਹਾਂ ਦੀ ਅਸਲ ਦੇਸੀ ਖੁਰਾਕ ਬਣਦੇ ਹਨ,ਦਿਲ ਖੁਸ਼ ਕਰਤਾ ਰੰਗੀਲਾ ਜੀ ਤੁਸੀਂ ਸੁਪਰ ਸਟਾਰ ਜੋੜੀ ਹੋ ❤❤

  • @ssbani6949
    @ssbani6949 10 месяцев назад +1

    ❤❤❤❤❤❤❤ਸਾਰੀ ਟੀਮ ਦਾ ਧੰਨਵਾਦ ਜੀ ਵਾਹਿਗੁਰੂ ਭਲਾ ਕਰੇ

  • @sonysharma9795
    @sonysharma9795 11 месяцев назад +39

    ਗੀਤ ਸੁਣਕੇ ਮੰਨ ਭਰ ਆਇਆ ਕਮਾਲ ਦੀ ਲੇਖਣੀ ,ਗਾਇਕੀ ,ਮਿਊਜ਼ਿਕ ਤੇ ਫਿਲਮਾਕਣ❤️👌🙏

  • @Royelmuzic
    @Royelmuzic 11 месяцев назад +6

    20 ਕੁ ਸਾਲ ਪਹਿਲਾਂ ਪਹਿਲੀ ਵਾਰ ਭੰਡਾਲ ਬੇਟ ਮੇਲੇ ਤੇ ਲਾਈਵ ਸੁਣਿਆ ਸੀ, ਉਥੇ ਬਾਈ ਸੁੱਚਾ ਹਰ ਸਾਲ ਆਉਂਦਾ ਰਿਹਾ, ਹੁਣ ਬਹੁਤ ਸਾਲਾਂ ਬਾਅਦ ਦੇਖ ਕੇ ਵਧੀਆ ਲੱਗਾ. Boht vdia gaya n salute to lyrics Maan saab. Legend singer of my hometown region

  • @TheInfer948
    @TheInfer948 9 месяцев назад

    ਲਖਵਿੰਦਰ ਮਾਨ ਦੀ ਕਲਮ ਅੱਜ ਵੀ ਸਿਰਾ ਲਾਉਂਦੀ ਆ।

  • @neenabhatti8788
    @neenabhatti8788 11 месяцев назад +33

    ਚੰਗੇ ਗੀਤਕਾਰ ਲਖਵਿੰਦਰ ਮਾਨ ਦੀ ਕਲਮ ਨੂੰ ਸਲੂਟ ਏ਼਼਼਼

  • @MandeepSingh-rb9zq
    @MandeepSingh-rb9zq 11 месяцев назад +16

    ਬਾਈ ਇਹੋ ਜਹੇ ਗੀਤਕਾਰਾਂ ਦਾ ਉੱਚ ਪੱਧਰ ਤੇ ਸਨਮਾਨ ਕਰਨਾ ਚਾਹੀਦਾ, ਬਾਕੀ ਗਾਇਕ ਜੋੜੀ ਦਾ ਵੀ ।❤

  • @ssbani6949
    @ssbani6949 10 месяцев назад +1

    ਵਾਹਿਗੁਰੂ ਜੀ ❤❤❤❤❤

  • @sukhwindersinghrajpal8708
    @sukhwindersinghrajpal8708 11 месяцев назад +59

    ਬਹੁਤ ਹੀ ਵਧੀਆ ਗੀਤ ਸੁਣਿਆ। ਅਸਲੀ ਪੰਜਾਬ ਦਿਖਾ ਦਿੱਤਾ,ਫਿਰ ਤੋਂ 84 ਯਾਦ ਕਰਾ ਦਿੱਤਾ। ਭੈਣ ਦੀ ਸਾਦਗੀ ਵੀ ਸਕੂਨ ਦਿੰਦੀ ਹੈ। ਮੈਂਨੂੰ ਗੀਤ ਬਹੁਤ ਵਧੀਆ ਲੱਗਿਆ।

  • @risktaker8620
    @risktaker8620 Год назад +23

    ਪੀਲੇ ਜਿਹੇ ਰੰਗ ਵਾਲਾ ਘਰ' ਪੈਰੇ ਨੇ ਅੰਦਰ ਹਿਲਾ ਕੇ ਰੱਖ ਦਿੱਤਾ 😢😢😢😢😢

  • @sandeepsony711
    @sandeepsony711 4 месяца назад

    ਕਿਆ ਬਾਤ ਆ ਸੁੱਖੀ ਮੈਡਮ ਜੀ ਬੜੇ ਚਿਰਾਂ ਬਾਅਦ ਨਵਾਂ ਸੁਣਨ ਨੂੰ ਮਿਲਿਆ, ਗਾਣੇ ਦੇ ਬੋਲ ਬਹੁਤ ਹੀ ਸੋਹਣੇ ਨੇ, ਤੁਸੀਂ ਤਾਂ end ਕਰਾਤਾ ਮੈਡਮ ਜੀ, ਵਾਹੇਗੁਰੂ ਜੀ ਤੁਹਾਨੂੰ ਚੜਦੀਕਲਾ ਚ ਰੱਖੇ, ਤੁਸੀਂ ਪੰਜਾਬੀ ਮਾ ਬੋਲੀ ਏਦਾਂ ਹੀ ਸੇਵਾ ਕਰਦੇ ਰਹੋ ❤❤

  • @neeta34
    @neeta34 Год назад +29

    ਸਪੇਸ਼ਲ ਲੱਭ ਕੇ ਸੁਣਿਆ ਸਾਰਾ ਗਾਣਾ ਪੰਜਾਬ ਦੀ ਅਸਲੀ ਸਚਾਈ ਬਿਆਨ ਕੀਤੀ ਹੈ।

  • @krishanmannbibrian
    @krishanmannbibrian 11 месяцев назад +9

    ਅਜਿਹੇ ਸਾਫ ਸੁਥਰੇ ਤੇ ਸਿੱਖਿਆ ਦੇਣ ਵਾਲੇ ਗੀਤ ਨੂੰ ਅਰਬਾਂ ਖਰਬਾਂ ਗਿਣਤੀ ਵਿੱਚ ਪਸੰਦ ਮਿਲਣੀ ਚਾਹੀਦੀ ਹੈ, ਤਾਂ ਕਿ ਅਜਿਹੇ ਅੱਛੇ ਗਾਇਕ, ਅੱਛੇ ਗੀਤਕਾਰਾਂ ਤੇ ਅੱਛੇ ਕਲਮਕਾਰਾਂ ਨੂੰ ਹੋਰ ਹੌਂਸਲਾ ਮਿਲ ਸਕੇ,,,ਵੀਰੋ

  • @sukhwindersinghaulakh5813
    @sukhwindersinghaulakh5813 10 месяцев назад

    ਇਹ ਗਾਣਾ ਮੈ ਪੰਜ ਵਾਰ ਸੁਣਿਆ ਅਵਾਜ ਬਹੁਤ ਵਧੀਆ ਪਿਛਲਾ ਸਮਾ ਦੁਹਰਾ ਦਿੱਤਾ
    ਸਾਗਰ ਦੀ ਬਹੁਤੀ ਦਾ ਤਾਂ ਬਹੁਤ ਸੇਅਰ ਕੀਤਾ ਇਸ ਦੀ ਹਨੇਰੀ ਲਾ ਦਿਓ

  • @HarpreetSingh-y2t
    @HarpreetSingh-y2t Год назад +49

    ਲਖਵਿੰਦਰ ਮਾਨ ਦੀ ਕਲਮ ਸੁੱਚੇ ਤੇ ਮੈਂਡੀ ਦੀ ਆਵਾਜ਼ ਤੋੜ ਹੀ ਕੋਈ ਨਹੀਂ ਸਿਰਾ ਕਰਾ ਛੱਡਿਆ ਬਾਬੇ ਐਂਡ

  • @balvirsingh9650
    @balvirsingh9650 Год назад +75

    ਗੀਤ ਬੜੇ ਸੁੁਣੇ ਪਰ ਕੋਈ ਕੋਈ ਗੀਤ ਐਸਾ ਬਣਦਾ ਜਿਹਨੂੰ ਸੁਣਦਿਆਂ ਪਾਤਰਾਂ ਦੇ ਚਿਹਰੇ ਅੱਖਾਂ ਅੱਗੇ ਘੁੰਮਣ ਲੱਗਦੇ ਜੋ ਵੀ ਬਿਆਨ ਕੀਤਾ ਮੈਂ ਸਭ ਅੱਖੀਂ ਡਿੱਠਾ😢

  • @Deep-Morinda...
    @Deep-Morinda... 10 месяцев назад +10

    "ਗੀਤ ਸੁਣ ਕੇ ਲੂੰ ਕੰਡੇ ਖੜੇ ਹੋ ਗਏ,,"ਐਵੇਂ ਹੀ ਕੰਮ ਖਿੱਚ ਕੇ ਰੱਖੋ & "ਬਾਬਾ ਮਿਹਰ ਕਰੇ..!!!❤✌✌

  • @amrikkhan3178
    @amrikkhan3178 11 месяцев назад +4

    ਪਹਿਲੀ ਵਾਰ ਸੁਣਿਆ ਰਗੀਲਾ ਤੇ ਮੈਡਮ ਨੂੰ ਪਰ ਰੂਹ ਨੂੰ ਸਕੂਨ ਮਿਲਿਆ ਮਰਾੜਾ ਵਾਲੇ ਦਾ ਸੱਚ ਲਿਖਿਆ ਸੁਣ ਕੇ ਲਵ ਯੂ ਸਾਰੀ ਟੀਮ ਬਹੁਤ ਵਧੀਆ ਜੀ

  • @HarpreetTohra
    @HarpreetTohra 11 месяцев назад +18

    ਅੱਜ ਮਾਹੋਲ ਲੱਚਰ ਗਾਇਕਾ ਜਾ ਫ਼ੁਕਰੇ ਹਥਿਆਰਾ ਦੇ ਗਾਣਿਆ ਚ ਇਹ ਗਾਣਾ ਅੰਮੀ੍ਤ ਵਰਗਾ

  • @sukhwindersinghaulakh5813
    @sukhwindersinghaulakh5813 10 месяцев назад +1

    ਇਹੋ ਜਿਹਾ ਗਾਣਾ ਵੀਹ ਮਿੰਟ ਦਾ ਹੁੰਦਾ ਬੜਾ ਆਨੰਦ ਆਉਂਦਾ ਲਿਖਣ ਵਾਲੇ ਬਹੁਤ ਧੰਨਵਾਦ

  • @garrykataria7367
    @garrykataria7367 11 месяцев назад +6

    ਬਾਰ ਬਾਰ ਸੁਨਣ ਨੂੰ ਜੀ ਕਰਦਾ ਜੀ
    ਧੀ ਅਤੇ ਅੱਤਵਾਦ ਵਾਲਾ ਪਹਿਰਾ ਬੁਹਤ ਹੀ ਵਧੀਆ ਲਿਖਿਆ ਜੀ ਅਤੇ ਸੁੱਚਾ ਰੰਗੀਲਾ ਜੀ & ਮਨਦੀਪ ਮੈਂਡੀ ਨੇ ਵੀ ਬੁਹਤ ਵਧੀਆ ਗਇਆ ਜੀ

  • @SuchaSingh-jw4ss
    @SuchaSingh-jw4ss 11 месяцев назад +10

    ਬਹੁਤ ਹੀ ਵਧੀਆ ਗਾਣਾ,ਲਿਖਣ ਵਾਲੇ ਵੀਰ ਨੂੰ ਸੋ ਸੋ ਵਾਰ ਸਲਾਮ ਗਾਇਆ ਵੀ ਵਧੀਆ ਢੰਗ ਨਾਲ

  • @KaramjeetsinghKaramjeetsin-f9i
    @KaramjeetsinghKaramjeetsin-f9i 12 дней назад

    ਬਹੁਤ ਵਧੀਆ ਸੌਂਗ ਜਿਸ ਵਿੱਚ ਹਰ ਰੰਗ ਦਿਖਾਇਆ ਗਿਆ ਹੈ ਜਿਸ ਨੇ ਵੀ ਇਹ ਗੀਤ ਲਿਖਿਆ ਹੈ ਇਹ ਲੱਗਦਾ ਹੈ ਵੀ ਉਸ ਦੀ ਇਹ ਹੱਡ ਬੀਤੀ ਹੈ ਪਰ ਇਹ ਹੱਡ ਬੀਤੀ ਨਹੀਂ ਹੁੰਦੀ ਇਹ ਇੱਕ ਵਧੀਆ ਸੋਚ ਹੁੰਦੀ ਹੈ

  • @shindersinghgill1728
    @shindersinghgill1728 Год назад +15

    ਬਹੁਤ ਹੀ ਸੋਹਣਾ ਗੀਤ ਲਿਖਿਆ ਤੇ ਗਾਇਆ ਵੀ ਜਮਾ ਸਿਰਾ ਕਰਾਇਆ ਪਿਆ ਸਿੰਗਰ ਤੇ ਰਾਇਟਰ ਦੋਨੇ ਵਧਾਈ ਦੇ ਪਾਤਰ ਹਨ ਜਿਉਦੇ ਰਹੋ ਵੀਰੋ ਤਹਾਨੂੰ ਵਾਹਿਗੁਰੂ ਹੋਰ ਵੀ ਤਰੱਕੀਆਂ ਬਖਸ਼ਣ ❤

  • @singhisking43592
    @singhisking43592 11 месяцев назад +10

    5 ਮਿੰਟਾਂ ਚ ਵੀ ਦਿਲ ਨੀ ਭਰਿਆ ਗਾਣਾ ਸੁਣ ਕੇ ❤❤ ਜੇ 2 ਘੰਟਿਆ ਦਾ ਵੀ ਹੁੰਦਾ ਗਾਣਾ ਤਾਂ ਪੂਰਾ ਸੁਣਨਾ ਸੀ ❣️❣️❣️

  • @pindersinghkhalsa5746
    @pindersinghkhalsa5746 10 месяцев назад +1

    ਸ਼ਬਦ ਹੀ ਨਹੀਂ ਇਸ ਗੀਤ ਦੀ ਜੋ ਸਿਫਤ ਕਰ ਸਕੀਏ ਦਿੱਲ ਨੂੰ ਟੁੰਬ ਗਿਆ ਗੀਤ ਜਿਨੀ ਵਾਰ ਵੀ ਸੁਣਿਆ ਮਨ ਨਹੀਂ ਭਰਿਆ

  • @37915062
    @37915062 11 месяцев назад +10

    ਵਾਹ ਬਹੁਤ ਵਧੀਆ, ਸੂਬਾ ਸਿੰਘ ਆਕਾਲੀ ਵਾਲੇ ਪਹਿਰੇ ਨੇ ਤਾ ਰੂਹ ਧੁਰ ਤੱਕ ਝੰਜੋੜ ਕੇ ਰੱਖ ਤੀ

  • @sahibveersingh6318
    @sahibveersingh6318 11 месяцев назад +9

    ਬਹੁਤ ਸੋਹਣਾ ਗੀਤ ਲਿਖਿਆ ਹੋਇਆ ਤੇ ਗਾਉਣ ਵਾਲੇ ਦੀ ਦਲੇਰੀ ਜਿਨ੍ਹਾਂ ਨੇ ਸੱਚ ਗਾਈਆਂ ❤

  • @SukhpalSingh-gy5je
    @SukhpalSingh-gy5je 11 месяцев назад +2

    ਬਹੁਤ ਸੋਹਣਾ ਲਿਖਿਆ ਅਤੇ ਗਾਇਆ ਹੈ ਜੀ, ਕੁੜੀਏ ਤੇਰੀ ਮਿਹਨਤ ਨੂੰ ਸਲਾਮ ਬਚਪਨ ਤੋਂ ਲੈਕੇ , ਸ਼ਾਬਾਸ਼ ਬੇਟੇ👍

  • @teksingh8132
    @teksingh8132 11 месяцев назад +11

    ਬਹੁਤ ਹੀ ਸਾਫ ਸੁਥਰਾ ਗੀਤ ਹੈ ਸਕੂਨ ਮਿਲਦਾ ਗੀਤ ਸੁਣਕੇ ਗਾਈਕ ਜੋੜੀ ਨੂੰ ਸਦਾ ਪਰਮਾਤਮਾ ਤੰਦਰੁਸਤੀ ਬਖਸ਼ਣ ਲੰਮੀ ਉਮਰਾ ਤੇ ਤਰੱਕੀ ਬਖਸ਼ੇ ਜੀ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ।

  • @jaswindersingh1934
    @jaswindersingh1934 11 месяцев назад +5

    ਇਹ ਗੀਤ ਬਹੁਤ ਵਾਰ ਸੁਣ ਲਿਆ ਇਸ ਤਰ੍ਹਾਂ ਲੱਗਦਾ ਜਿਵੇਂ ਕਿਸੇ ਫ਼ਿਲਮ ਦੀ ਕਹਾਣੀ ਹੋਵੇ

  • @lakhvirsingh2883
    @lakhvirsingh2883 10 месяцев назад +2

    ਵੀਰ ਦੀ ਕਲਮ ਨੇ 💯✍️✍️✍️ ਸੱਚ ਲਿਖਿਆ ਬਾਕੀ ਗਾਇਆ ਵੀ ਬਹੁਤ ਵਧੀਆ ਢੰਗ ਨਾਲ ਹੈ

  • @Sidhuhargobind
    @Sidhuhargobind Год назад +22

    ਅਜਿਹੇ ਹੀ ਦੋਗਾਣਿਆ ਦੀ ਲੋੜ ਹੈ ਜਿਸਤੋਂ ਪੰਜਾਬ ਦਿਸਦਾ ਹੋਵੇ❤❤❤ਬਹੁਤ ਖੂਬ✍️✍️

  • @Harinder714
    @Harinder714 11 месяцев назад +7

    ਵਾਹ ਜੀ ਵਾਹ।ਸਭ ਤੋਂ ਵੱਖਰਾ ਬਹੁਤ ਸੋਹਣਾ ਲਿਖਿਆ ਉਸਤਾਦ ਲਖਵਿੰਦਰ ਮਾਨ ਮਰਾੜ੍ਹਾਂ ਨੇ। ਬਹੁਤ ਸੋਹਣੀ ਤੁੱਕਬੰਦੀ।

  • @prof.kulvindersinghsandhu6890
    @prof.kulvindersinghsandhu6890 9 месяцев назад

    ਬਹੁਤ ਲਾਜਵਾਬ ਗੀਤ, ਬਾਕਮਾਲ ਨਿਰਦੇਸ਼ਨਾ, ਗੀਤ ਦੇ ਬੋਲ ਪੰਜਾਬ ਦੇ ਇਤਿਹਾਸ ਦੇ ਇਕ ਕਾਲੇ ਪੱਖ ਨੂੰ ਆਪਣੇ ਚ ਸਮੋਈ ਬੈਠੇ ਹਨ। ਕਿਤੇ ਕਿਤੇ ਹੀ ਅਜਿਹੇ ਗੀਤ ਮਿਲਦੇ ਨੇ, ਅਜਿਹੀ ਨਿਰਦੇਸ਼ਨਾ ਮਿਲਦੀ ਹੈ ਤੇ ਕਦੇ ਕਦੇ ਹੀ ਅਜਿਹੇ ਕਲਾਕਾਰ ਮਿਲਦੇ ਨੇ, ਜਿਹੜੇ ਭੱਖਦਿਆਂ ਅੰਗਾਰਿਆਂ ਨੂੰ ਮੁੱਠੀਆਂ ਚ ਲੈ ਕੇ ਤਖਤ ਤੇ ਇਤਿਹਾਸ ਨੂੰ ਵੰਗਾਰਨ ਦੀ ਜ਼ੁਅਰਤ ਰੱਖਦੇ ਹਨ। ਮੈਂ ਇਹਨਾਂ ਕਲਾਕਾਰਾਂ ਤੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਪੇਸ਼ ਕਰਦਾ ਹਾਂ ਤੇ ਇਹਨਾਂ ਦੀ ਦਲੇਰੀ ਨੁੰ ਦਿਲੋਂ ਸਲੂਟ ਕਰਦਾ ਹਾਂ। ਅਸੀਂ ਜਿਹੜੇ ਅਕਸਰ ਮਾੜੇ ਗੀਤਾਂ ਦੀ ਸ਼ਿਕਾਇਤ ਕਰਦੇ ਰਹਿੰਦੇ ਹਾਂ, ਹੁਣ ਮੌਕਾ ਹੈ, ਆਓ ਇਸ ਗੀਤ ਨੂੰ ਪੰਜਾਬ ਦੇ ਹਰ ਘਰ ਤੱਕ ਪਹੁੰਚਾਉਣ ਲਈ ਆਪਣਾ ਸਹਿਯੋਗ ਦਈਏ। ਇਹ ਗੀਤ ਹਰ ਘਰ, ਹਰ ਟਰੈਕਟਰ, ਜੀਪ, ਕਾਰ, ਬੱਸ, ਟਰੱਕ, ਮੋਬਾਇਲ ਤੇ ਹਰ ਪੰਜਾਬੀ ਦੇ ਕੰਨਾਂ ਚ ਪੈਣਾ ਸਮੇਂ ਦੀ ਮੰਗ ਹੈ। ਧੰਨਵਾਦ

  • @jaspreetjassi1178
    @jaspreetjassi1178 11 месяцев назад +68

    ਮਨਦੀਪ ਮੈਡੀ ਅਮਰਜੋਤ ਵਾਂਗ ਸੁੱਚੇ ਨੂੰ ਲਾਹ ਲਾਹ ਸੁੱਟਦੀ ਹੈ ਬਹੁਤ ਕੈਂਟ ਅਵਾਜ਼ ਹੈ ❤️❤️❤️❤️❤️❤️

    • @BhupinderSingh-tk3pe
      @BhupinderSingh-tk3pe 11 месяцев назад

      Shi gall

    • @anki9236
      @anki9236 11 месяцев назад

      Autotuner Use Kariii Hoiii Aa...

    • @karansandhu9006
      @karansandhu9006 11 месяцев назад

      ​@@anki9236chlo jo vi lgyea e..par song bhut ghaint a..sun k dil khush ho jnda song

  • @harneshcheema8938
    @harneshcheema8938 11 месяцев назад +14

    ਲਿਖਣ ਵਾਲੇ ਨੇ ਲਿਖਕੇ ਗਾਉਣ ਵਾਲਿਆਂ ਗਾਕੇ ਸਿਰਾ ਲਾਤਾ 👍

  • @rahulrajput1404
    @rahulrajput1404 10 месяцев назад +2

    Yr kudi de awaj kineee sohneee aaa dil nu lgde awaj bakmal awaj aa rabb tarkiya dwe bain nu hor

  • @sukhjindersingh1570
    @sukhjindersingh1570 Год назад +17

    ਵੱਖਰੀ ਕਿਸਮ ਦਾ ਮਾਨ ਨੇ ਬਹਤ ਵਧੀਆ ਗੀਤ ਲਿਖਿਆ ਜੋ ਪਹਿਲਾਂ ਜਾਂ ਅੱਜਕੱਲ ਹੁੰਦਾ ਇਹ ਸੱਚ ਹੈ

  • @swolesinghgagansidhu1602
    @swolesinghgagansidhu1602 11 месяцев назад +8

    ਜਿੳਦੇ ਰਹੋ ਇਸੇ ਤਰਾ ਦੇ ਗਾਣਾ ਗਾਉਦੇ ਰਹੋ ਰੱਬ ਤਰੱਕੀਆ ਬਕਸ਼ੇ 🙏🏽🙏🏽

  • @karamjeetsingh1082
    @karamjeetsingh1082 3 месяца назад

    ਇਹ ਨੇ ਪੰਜਾਬ ਦੇ ਅਸਲ ਗਾਇਕ ਜੌ ਪੰਜਾਬ ਪ੍ਰਤੀ ਅਤੇ ਮਾਂ ਬੋਲੀ ਪ੍ਰਤੀ ਆਪਣਾ ਫਰਜ਼ ਸਮਝਦੇ ਨੇ। ਗਾਇਕ ਜੋੜੀ ਦਾ ਬਹੁਤ ਧੰਨਵਾਦ 🙏

  • @jot1725
    @jot1725 Год назад +11

    ਗਾਉਣ ਵਾਲੇ ਅਤੇ ਫਿਲਮਾਂਕਣ ਵਾਲੇ ਵੀਰ ਨੇ ਗਾਣਾ ਹੋਰ ਸੋਹਣਾ ਬਣਾ ਦਿੱਤਾ ਹੈ ❤❤

  • @mandeepbasanti1648
    @mandeepbasanti1648 11 месяцев назад +17

    ਬਹੁਤ ਵਧੀਆ ਆਵਾਜ਼ ਤੇ ਬਹੁਤ ਵਧੀਆ ਗਾਣਾ ਤੇ ਸੂਬਾ ਸਿੰਘ ਅਕਾਲੀ ਵਾਲੀ ਲੈਣ ਤਾਂ ਸਿਰਾ ਪਾ ਤੀ

  • @binder4968
    @binder4968 11 месяцев назад +4

    ਬਹੁਤ ਬਹੁਤ ਬਹੁਤ ਸੋਹਣਾ ਗੀਤ ਐ ਪਰ ਗਰੀਬਾਂ ਮਜਦੂਰਾਂ ਦੀ ਦਾਸਤਾਨ ਲਿਖਣ ਚ ਹਰ ਕੋਈ ਝਿਜਕ ਜਾਂਦਾ ਖੈਰ ਬਹੁਤ ਸੋਹਣਾਂ ਗੀਤ ਐ ਇੰਸਟਾਗ੍ਰਾਮ ਤੇ ਰੀਲ ਵੇਖ ਕੇ ਸੋਚਿਆ ਪੂਰਾ ਲੱਭਣਾ ਸੋ ਲੱਭ ਲਿਆ ਤੇ ਕਈ ਵਾਰ ਸੁਣ ਲਿਆ |

  • @Soundwalebhai
    @Soundwalebhai 11 месяцев назад +4

    ਬਹੁਤ ਵਧੀਆ ਗੀਤ ਹੈ ਜੀ ਸੁਣ ਕੇ ਅੱਖਾਂ ਭਰ ਆਈਆਂ। ਵਾਹਿਗੁਰੂ ਤੁਹਾਨੂੰ ਚੜ ਦੀ ਕਲਾ ਵਿਚ ਰੱਖੇ।

  • @jaswinderkaur4426
    @jaswinderkaur4426 10 месяцев назад +1

    ਲਾਜਬਾਬ👌👌👌