ਹੋ ਗਈ ਪੁਸ਼ਟੀ ! ਠੀਕ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ! ਦੱਸੀ ਕੱਲੀ ਕੱਲੀ ਗੱਲ ਚਸ਼ਮਦੀਦ ਨੇ…Punjab Television

Поделиться
HTML-код
  • Опубликовано: 15 сен 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Комментарии • 172

  • @SK-io4gd
    @SK-io4gd 11 дней назад +73

    ਸੱਤਾਧਾਰੀ ਧਿਰ ਦੇ ਸਿੱਖ ਐਮ ਐਲ ਏਜ਼ ਲਈ ਨਮੋਸ਼ੀ,ਸ਼ਰਮ ਅਤੇ ਲਾਹਨਤ ਵਾਲੀ ਗੱਲ ਹੀ ਕਹਿ ਸਕਦੇ ਹਾਂ ਜੋ ਬੇਅਦਬੀ ਮਾਮਲੇ ਤੇ ਮੂੰਹ ਵਿੱਚ ਘੁੰਗਣੀਆ ਪਾ ਕੇ ਸੁੱਸਰੀ ਵਾਂਗ ਸੁੱਤੇ ਪਏ ਹੋਏ ਨੇ ਤੇ ਇਕੱਲਾ ਨਾਨ ਸਿੱਖ ਸ਼ੇਰ ਕੁੰਵਰ ਵਿਜੇ ਇਸ ਮੁੱਦੇ ਨੂੰ ਹਰ ਜਗ੍ਹਾ ਪੁਰਜ਼ੋਰ ਤਰੀਕੇ ਨਾਲ ਚੁੱਕ ਰਿਹੈ।

  • @baldevbhullar3062
    @baldevbhullar3062 11 дней назад +21

    ਅਸਲੀ ਗੁਰੂ ਦਾ ਸਿੱਖ ਤਾਂ ਕੰਵਰ ਵਿਜੈ ਪ੍ਰਤਾਪ ਹੈ। ਸਾਡੇ ਵਰਗੇ ਤਾਂ ਸਿਰਫ ਸਿੱਖ ਦਾ ਭੇਸ ਹੀ ਬਣਾਈ ਰਖਦੇ ਹਨ।

  • @DrAPSMann
    @DrAPSMann 11 дней назад +46

    ਸਰਦਾਰ ਭਗਵੰਤ ਸਿੰਘ ਮਾਨ ਚੀਫ ਮਨਿਸਟਰ ਸਾਹਿਬ ਆਪਣਾ ਥੋੜਾ ਜਿਹਾ ਭਾਰ ਹੌਲਾ ਕਰ ਲੈਣ ਹੋਮ ਮਨਿਸਟਰੀ ਦਾ ਚਾਰਜ ਕੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਦੇਣਾ ਚਾਹੀਦਾ।

    • @sukhmindersingh4843
      @sukhmindersingh4843 11 дней назад +1

      ਬਿਲਕੁਲ ਸਹੀ ਕਿਹਾ ਹੈ ਜੀ

    • @SK-io4gd
      @SK-io4gd 11 дней назад +2

      ਕੋਈ ਵੀ ਅਯੋਗ ਅਤੇ ਨਲਾਇਕ ਅਫਸਰ ਆਪਣੇ ਕਿਸੇ ਵੀ ਮਾਤਹਿਤ(ਅਧੀਨ) ਅਧਿਕਾਰੀ ਨੂੰ ਕਦੇ ਉੱਪਰ ਉੱਠਣ ਨਹੀਂ ਦਿੰਦਾ/ਜਾਂ ਉੱਠਦਾ ਸਹਿ/ਵੇਖਨਹੀਂ ਸਕਦਾ ਭਾਵੇਂ ਸੰਸਥਾ ਜਾਂ ਦਫ਼ਤਰ ਦਾ ਜਿਨ੍ਹਾਂ ਮਰਜ਼ੀ ਨੁਕਸਾਨ ਹੋ ਜਾਵੇ। ਉਹ ਗੱਲ ਇੱਥੇ ਵੀ ਲਾਗੂ ਹੁੰਦੀ ਲਗਦੀ ਆ😢

    • @RoopSingh-mu2fj
      @RoopSingh-mu2fj 11 дней назад +1

      Kuwar jyapartap singh nu grai bibag da charaj lag wao je Punjab bich sistam nu thik karna hai cm ame na sare ode sambi baitha kiu ni kejri wal bangu ode mla nu sopan te ap cm da jo kam hai oh Karan ja sare ode ap smbal lain te mlaya di suty karden sabkus aphi smal lain

    • @jasbir10333
      @jasbir10333 9 дней назад

      ਕਿਸੇ ਬੰਦੇ ਦਾ ਥਾਣੇ ਦੇ ਸਿਪਾਹੀ ਨਾਲ ਉੱਠਣ ਬੈਠਣ ਹੋ ਜਾਵੇ ਉਹ ਮੋਢਿਆਂ ਤੋ ਥੁੱਕਦਾ ਫਿਰਦੈ, ਸਾਰੇ ਥਾਣੇ ਨੂੰ ਹੀ ਆਪਣਾ ਵਾਕਫ਼ ਸਮਝਦੈ..,
      ….,ਜਿਹਦੇ ਅੰਡਰ ਸਾਰੀ ਪੁਲਿਸ ਹੋਵੇ ਉਹ ਕਿਵੇਂ ਪੁਲਿਸ ਕਿਸੇ ਹੋਰ ਨੂੰ ਦੇ ਦੇਵੇ …

    • @jasbir10333
      @jasbir10333 9 дней назад

      @@RoopSingh-mu2fj ਕਿਸੇ ਬੰਦੇ ਦਾ ਥਾਣੇ ਦੇ ਸਿਪਾਹੀ ਨਾਲ ਉੱਠਣ ਬੈਠਣ ਹੋ ਜਾਵੇ ਉਹ ਮੋਢਿਆਂ ਤੋ ਥੁੱਕਦਾ ਫਿਰਦੈ, ਸਾਰੇ ਥਾਣੇ ਨੂੰ ਹੀ ਆਪਣਾ ਵਾਕਫ਼ ਸਮਝਦੈ..,
      ….,ਜਿਹਦੇ ਅੰਡਰ ਸਾਰੀ ਪੁਲਿਸ ਹੋਵੇ ਉਹ ਕਿਵੇਂ ਪੁਲਿਸ ਕਿਸੇ ਹੋਰ ਨੂੰ ਦੇ ਦੇਵੇ …

  • @BhupinderSingh-l2x
    @BhupinderSingh-l2x 10 дней назад +20

    ਇਸ ਗੱਲ ਤੋਂ ਲੱਗਦਾ ਹੈ ਕਿ ਬਾਦਲ ਪਰਿਵਾਰ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ।

  • @khalsafreefire9273
    @khalsafreefire9273 11 дней назад +18

    ਹੁਣ ਏਨਾਂ ਗਲਾਂ ਤੋਂ ਤਾਂ ਹੋਰ ਸਾਫ਼ ਹੋ ਗਿਆ ਬਾਦਲਾਂ ਨੇ ਸਿੱਖ ਕੌਮ ਅਤੇ ਪੰਜਾਬ ਦਾ ਕਿੰਨਾ ਨੁਕਸਾਨ ਕੀਤਾ ਅਤੇ। ਹੁਣ ਤਾਂ ਸਿੱਖਾਂ ਨੂੰ ਅਕਲ ਆ ਜਾਣੀ ਚਾਹੀਦੀ ਹੈ ਕੇ ਕੋਈ ਨਵੀ ਸਿੱਖ ਲੀਡਰਸ਼ਿਪ ਚੁਣੀ ਜਾਵੇ। ਪਰ ਏਨਾ ਨੇ ਨਵੀ ਲੀਡਰਸ਼ਿਪ ਪੈਦਾ ਹੀ ਨਹੀਂ ਹੋਣ ਦਿੱਤੀ।

  • @fagansingh362
    @fagansingh362 11 дней назад +25

    Kunwar vijay Partap Singh was an honest officer and now an honest MLA . May he live long !

  • @deepbrar.
    @deepbrar. 11 дней назад +42

    ਜਾਨਵਰ ਕਦੀ ਇਨਸਾਨ ਨਹੀਂ ਬਣ ਸਕਦਾ ਲੇਕਨ
    *ਇਨਸਾਨ ਕਦੋਂ ਜਾਨਵਰ ਬਣ ਜਾਵੇ ਕਿਸੇ ਨੂੰ ਨਹੀਂ ਪਤਾ*

  • @BalwinderSingh-md4is
    @BalwinderSingh-md4is 11 дней назад +48

    ਜੇਕਰ ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਗ੍ਰਹਿ ਮੰਤਰੀ ਬਣਾਇਆ ਜਾਵੇ, ਤਾਂ ਬਹੁਤ ਮਸਲੇ ਹੱਲ ਹੋ ਜਾਣਗੇ, ਕੰਵਰ ਜੀ ਸਾਰੇ MLA ਨਾਲੋਂ ਵਧੀਆ ਤੇ ਇਮਾਨਦਾਰ ਨੇ,

    • @Nanakpanthi
      @Nanakpanthi 11 дней назад +2

      C M bana dio.Administrative skill ne os kol.

    • @sanjeevbhardwajppwa9501
      @sanjeevbhardwajppwa9501 11 дней назад +2

      ਅੱਧੇ IPS ਮੱਰ ਜਾਣੇ ਫੇਰ, ਜੋ kvp ਦੇ anti ਨੇ

  • @anishbansal6059
    @anishbansal6059 11 дней назад +25

    ਸੱਚਾ ਬੰਦਾ ਹੈ ਕੁੰਵਰ

  • @bikkersingh6236
    @bikkersingh6236 11 дней назад +10

    ਸ. ਤਿ੍ਰਲੋਚਨ ਸਿੰਘ ਸਾਬਕਾ ਮੈਂਬਰ ਰਾਜ ਸਭਾ ਜੋ ਬਹੁਤ ਰਾਜਨੀਤਿਕ ਸੁਝਵਾਨ ਵਿਆਕਤੀ ਹਨ ਨੇ ਹਮੇਸ਼ਾ ਸਿਖ ਨੂੰ ਦਵਿਧਾ ਦੀ ਦਲਦਲ ਵਿੱਚੋ ਕੱਢਣ ਲਈ ਯੋਗ ਯਤਨ ਕੀਤੇ ਹਨ, ਮਜੂਦਾ ਸਮੇਂ ਵਿੱਚ ਆਕਾਲੀ ਦਲ ਦੀ ਅਗਵਾਈ ਕਰਨ ਦੀ ਸਮਰੰਥਾ ਰੱਖਦੇ ਹਨ , ਮੌਜੂਦਾ ਸਮੇਂ ਦੇ ਸਿੱਖ , ਬੁੱਧੀਜੀਵੀ ,ਵਿਧਵਾਨਾ , ਚਿੰਤਕਾਂ ਨੂੰ ਇਕੱਠੇ ਹੋ ਕੱ ਬੈਠਣ ਦੀ ਸਖਤ ਜਰੂਰਤ ਹੈ ਕਿ ਸ ਤਿਰਲੋਚਨ ਸਿੰਘ ਵਰਗੇ ਕਿਸੇ ਅਮਿਤਧਾਰੀ ਗੈਰ ਰਾਜਨਿਤਿਕ ਯੋਗ ਸਿੰਖ ਨੇਤਾ ਦੀ ਭਾਲ ਕਰਕੇ ਅਗਵਾਈ ਕਰਨ ਦੀ ਪ੍ਰੇਰਤ ਕਰਨ , ਨਹੀਂ ਆਉਣ ਵਾਲੇ ਸਮਿਆਂ / ਪੀਹੜੀਆਂ ਵਿੱਚ ਸਾਡੇ ਬੱਚੇ ਸਾਨੂੰ ਲਾਹਨਤਾਂ ਪਾਉਣਗੇ ਕਿ 21ਵੀ ਸਦੀ ਵਿੱਚ ਕੋਈਇੱਕ ਸਿੰਖ ਵੀ ਨਹੀ ਸੀ ਜਿਹੜਾ ਕੌਮ ਨੂੰ ਸੇਧ ਦੇਣ ਲਈ ਦਿਲੋਂ ਨਿਰਸਵਾਰਥ ਯਤਨ ਕਰਦਾ
    ਦਾਸ
    ਭਰਭੂਰ ਸਿੰਖ ਦੁੱਲਟ
    9815195955

    • @adv.madanlal13
      @adv.madanlal13 10 дней назад +3

      ਸਰ, ਅੱਜ ਤੱਕ ਸਿੱਖ ਪੰਥ ਦਾ ਬਹੁਤ ਨੁਕਸਾਨ ਕਰ ਚੁੱਕੇ ਹਨ ਇਹ ਵਪਾਰੀ ਸੋਚ ਵਾਲੇ ਰਾਜਨੀਤੀਵਾਨ...

    • @nishansinghdhun6316
      @nishansinghdhun6316 10 дней назад

      ਭਾਜਪਾ ਨਾਲ ਸਾਂਝ ਪਵਾ ਕੇ ਅਕਾਲੀ ਦਲ ਦਾ ਬੇੜਾ ਗਰਕ ਕਰਨ ਵਾਲਾ ਹੁਣ ਅਕਾਲੀ ਦਲ ਨੂੰ ਕਈ ਉਭਾਰੇਗਾ। ਫਿਰ ਕਿਸੇ ਕੁਰਸੀ ਦੇ ਲਾਲਚ ਵਿੱਚ ਵੇਚ ਦੇਵੇਗਾ।

  • @deepbrar.
    @deepbrar. 11 дней назад +24

    ਜੇ ਝੂਠ ਬੋਲਣ ਨਾਲ ਪਾਪ ਲੱਗਦਾ ਏ ਤਾਂ,
    *ਸੱਚ ਬੋਲਣ ਨਾਲ ਅੱਗ ਲੱਗਦੀ ਏ*

  • @deepbrar.
    @deepbrar. 11 дней назад +19

    *ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ*

    • @MewaSingh-q3f
      @MewaSingh-q3f 10 дней назад +7

      ਸਾਰੀ ਸਿੱਖ ਕੌਮ ਨੂੰ ਵਧਾਈਆਂ ਹੋਣ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀਆਂ

    • @deepbrar.
      @deepbrar. 10 дней назад +1

      @@MewaSingh-q3f ਵਾਹਿਗੁਰੂ ਜੀ ❤️❤️

  • @deepbrar.
    @deepbrar. 11 дней назад +20

    ਅੱਛੇ ਸਮੇਂ ਦਾ ਹੰਕਾਰ ਹੀ
    *ਬੁਰੇ ਸਮੇਂ ਨੂੰ ਨਿਮੰਤਰਣ ਦਿੰਦਾ ਹੈ*

    • @baljindersingh1184
      @baljindersingh1184 11 дней назад +4

      ( ਨਿਮੰਤਰਣ) ਨਹੀਂ ( ਸੱਦਾ ) ਹੁੰਦਾ ਹੈ। ਸ਼ੁੱਧ ਪੰਜਾਬੀ ਲਿਖਿਆ ਕਰੋ ।

    • @deepbrar.
      @deepbrar. 10 дней назад +1

      ​@@baljindersingh1184😍🙏 ਜੀ

  • @AvtarSingh-vx5pg
    @AvtarSingh-vx5pg 11 дней назад +18

    ਤਰਲੋਚਨ ਸਿੰਘ ਜੀ ਤੁਸੀਂ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਦੀ ਗੱਦੀ ਮਾਣੀ ਹੈ।ਜਿਹੜੀ ਕਿ ਅਕਾਲੀ ਭਾਜਪਾ ਗਠਜੋੜ ਕਰਵਾਉਣ ਦੇ ਝੂੰਗੇ ਵਿੱਚ ਮਿਲੀ ਸੀ। ਤੁਸੀਂ ਇਕ ਕਹਿ ਕੇ ਸੁਰਖ਼ਰੂ ਨਹੀਂ ਹੋ ਸਕਦੇ ਕਿ ਮੈ ਤਾਂ ਜੀ ਗੱਠਜੋੜ ਕਰਵਾਇਆ ਅਤੇ ਉਸ ਦਾ ਝੂੰਗਾਂ ਲੈ ਕੇ ਖਾਣ ਲੱਗ ਪਿਆ ਬਾਕੀ ਮੇਰੀ ਜ਼ਿੰਮੇਵਾਰੀ ਨਹੀਂ ਸੀ। ਜਿਵੇਂ ਅਕਾਲੀਆਂ ਨੂੰ ਪਲੱਥਾ ਮਾਰ ਕੇ ਗੱਠਜੋੜ ਕਰਵਾਇਆ ਸੀ।ਉਸੇ ਤਰ੍ਹਾਂ ਬਾਦਲਕਿਆਂ ਨੂੰ ਸਿੱਖ ਮਸਲੇ ਹੱਲ ਕਰਨ ਲਈ ਵੀ ਤਿਆਰ ਕਰਨਾ ਤੁਹਾਡੀ ਬਤੌਰ ਸਿੱਖ ਡਿਊਟੀ ਸੀ ਜੋ ਤੁਸੀਂ ਨਿਭਾ ਨਹੀਂ ਸਕੇ।
    ਕਾਰਨ ਕੀ ਸਨ ?
    ਤੁਸੀਂ ਜਾਣਦੇ ਹੋਵੋਗੇ।ਪਰ ਤੁਹਾਡਾ ਫੇਲੀਅਰ ਹੈ ਅਸੀਂ ਜਾਣਦੇ ਹਾਂ।
    ਚਲਾਕੀ ਸੀ ਜਾਂ ਕੰਮਜੋਰੀ ਸੀ ਜਾਂ ਸਵਾਰਥ ਸੀ ਜਾਂ ਨਿਕੰਮਾਪਨ ਸੀ
    ਇਤਿਹਾਸ ਦੱਸੇਗਾ

  • @chananrayat7267
    @chananrayat7267 10 дней назад +4

    If Mann likes an honest and best rule in Punjab, then he should give home ministry to Kunwar Sahib immediately. Waheguru ji.

  • @Mannsingh-mv3un
    @Mannsingh-mv3un 11 дней назад +6

    ਕਾਂਗਰਸ ਅਕਾਲੀ ਮਿਲੇ ਹੋਏ ਹਨ।
    ਇਹ ਕਾਗਰਸੀ ਅਕਾਲੀ ਆਪਣੇ ਪਰਿਵਾਰਾਂ ਰਿਸ਼ਤੇਦਾਰਾਂ
    ਨੁੰ ਪ੍ਰਫੁੱਲਿਤ ਕਰਨ ਵਿੱਚ ਜੁੱਟ ਗਏ।
    ਇਹ ਅਕਾਲੀ ਕਾਗਰਸੀ ਪੰਜਾਬ ਨੂੰ ਧੋਖੇ ਵਿੱਚ
    ਰੱਖ ਕੇ ਆਪਣੇ ਕਾਰੋਬਾਰ ਵਧਾਉਣ ਵਿੱਚ ਹੀ ਲਗੇ ਰਹੇ।
    ਪੰਜਾਬ ਵਿੱਚ ਸਿੱਖਾਂ ਨੂੰ ਕਮਜ਼ੋਰ ਕਰਕੇ ਡੇਰਾਵਾਦ
    ਕਾਗਰਸ ਅਕਾਲੀਆ ਨੇ ਪੈਦਾ ਕੀਤਾ।
    ਹੁਣ ਵੀ ਲੀਡਰ ਵੋਟਾਂ ਵਿੱਚ ਹਰ ਡੇਰੇ ਵਿੱਚ ਚੌਕੀਆਂ ਭਰਦੇ ਹਨ।
    ਵੋਟਰ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੀ ਵੀ ਪਾਰਟੀ ਡੇਰੇ ਵਿੱਚ ਵੋਟਾਂ ਮੰਗਣ ਲਈ ਜਾਂਦੀ ਉਸ ਦਾ ਵਿਰੋਧ ਕਰਨ ਪੰਜਾਬ ਦੇ ਵੋਟਰ ਜਾਵੇ। ਡੇਰਾਵਾਦ ਨੇ ਸਿੱਖ ਧਰਮ ਨੂੰ ਕਮਜ਼ੋਰ ਕੀਤਾ ਹੈ।

    • @MewaSingh-q3f
      @MewaSingh-q3f 10 дней назад +2

      ਜਿੰਨਾ ਚ ਅੱਜ ਵਾਲੇ ਸਾਰੇ ਲੀਡਰ ਘਰਾਂ ਨੂੰ ਨੀ ਤੋਰੇ ਜਾਂਦੇ ਮਸਲਾ ਹੱਲ ਨੀ ਹੋਣਾ ਇਹ ਲੀਡਰ ਸਿਰਫ ਚੌਧਰ ਤੇ ਪੈਸੇ ਇਕੱਠੇ ਕਰਨ ਆਉਂਦੇ ਨੇ ਲੋਕਾਂ ਦੀ ਸੇਵਾ ਕਰਨ ਨੀ ਨਾ ਇਹ ਲੋਕਾਂ ਦੇ ਜਾਂ ਪੰਜਾਬ ਦੇ ਮਸਲੇ ਹੱਲ ਕਰਨ ਆਉਂਦੇ ਨੇ

    • @RameshKumar-et2ld
      @RameshKumar-et2ld 10 дней назад

      ​@@MewaSingh-q3fਪੰਜਾਬ ਦੇ ਪਚੰਨਵੇਂ ਪਰਸੈਂਟ ਲੀਡਰਾਂ ਨੇ ਪੰਜਾਬੀਆਂ ਦਾ ਖੂਨ ਪੀਣ ਤੋਂ ਇਲਾਵਾ, ਢਿੱਡ ਭਰਨ ਤੋਂ ਬਿਨਾਂ, ਮਸਲੇ ਹੱਲ ਕਰਵਾਓਨੇ ਅਪਨੀ ਹੱਤਕ ਹੀ ਸਮਝੀ. ਸੋਨੇ ਦੇ ਸੂਬੇ ਨੂੰ ਪਿੱਤਲ ਦਾ ਬਨਾ ਕੇ ਵੀ ਬਸ ਨਹੀਂ ਕਰਦੇ. ਹਾਲੇ ਵੀ ਚੌਧਰ ਲੑਈ ਮੂੰਹ ਅੱਡੀ ਖੜ੍ਹੇ ਨੇ.

  • @niranjansinghsandhu1520
    @niranjansinghsandhu1520 11 дней назад +7

    ਬਹੁਤ ਵਧੀਆ ਜਾਣਕਾਰੀਆਂ ਦਿੱਤੀਆਂ ਗਈਆਂ ਹਨ ਪੰਜਾਬ ਦੇ ਕੋਹੜ ਨੂੰ ਪ੍ਰਫੁੱਲਤ ਸਿਰਫ ਬਾਦਲਾਂ ਨੇ ਕੀਤਾ ਲੱਖ ਲਾਹਨਤਾਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਸਲਾਮ KVP SINGH ਜੀ ਦੀ ਨਿਡਰਤਾ ਨੂੰ

  • @paramdeepgill7557
    @paramdeepgill7557 11 дней назад +10

    ਰੰਧਾਵਾ ਸਾਹਿਬ ਗੁਰੂ ਸਾਹਿਬ ਹੀ ਇਹਨਾਂ ਬਾਦਲਾਂ ਦੇ ਗੁਨਾਹ ਜਗਤ ਕਰ ਰਹੇ ਹਨ

  • @user-ki5vn2gw7j
    @user-ki5vn2gw7j 10 дней назад +3

    Kumver Vijay partap Singh is a true Sikh of Guru Gobind Singh ji. I salute him.

  • @bhagsingh2098
    @bhagsingh2098 10 дней назад +2

    ਤਰਲੋਚਨ ਸਿੰਘ ਜੀ ਤੁਸੀਂ ਬਹੁਤ ਸਮਝਦਾਰ ਇਨਸਾਨ ਹੋ। ਪੰਜਾਬ ਦੇ ਸਾਰੇ ਪਾਰਲੀਮੈਂਟ ਮੈਂਬਰਾਂ ਨੂੰ ਇਕੱਠੇ ਕਰਕੇ ਕੇਂਦਰ ਕੋਲ ਪੰਜਾਬ ਦੇ ਮਸਲਿਆਂ ਬਾਰੇ ਗੱਲ ਕੀਤੀ ਜਾਵੇ ਤਾਂ ਕਿ ਪੰਜਾਬ ਦੇ ਮਸਲੇ ਹੱਲ ਹੋ ਸਕਣ

  • @ginderkaur6274
    @ginderkaur6274 9 дней назад

    ਬਹੁਤ ਵਧੀਆ ਜਾਣਕਾਰੀ ਵਾਹਿਗੁਰੂ ਜੀ ਮਿਹਰ ਕਰਨ ਕੌਮ ਨੂੰ ਸਹੀ ਸੇਧ ਦੇਣ ਸਹੀ ਅਤੇ ਸੱਚੇ ਇਨਸਾਨ ਸਾਹਮਣੇ ਆਉਣ

  • @balkourdhillon5402
    @balkourdhillon5402 11 дней назад +4

    ਰਿਫਾਈਨਰੀ ਲਿਅਆਂਦੀ ਬਾਦਲ ਸਾਬ ਨੋ ਪੰਜਾਬ ਨੂੰ ਕੀ ਫਾੲਇਦਾ ਕੀ ਹੋਇਆ ਬੰਦੇ ਤਾਂ ਬਾਹਰ ਦੋ ਰਖੇ ਆ ਕੰਮ ਤੇ।ਜਮੀਨ ਦੇਣ ਦਾ ਫਾੲਦਾ ਤਾਂ ਹੋ ਗਿਆ ਜਮੀਨ ਤਾਂ ਗੲਈ ਵਾਹੁਣ ਤੋਂ ਕਿਸਾਨ ਤੋਂ।

  • @richhpalsra9823
    @richhpalsra9823 11 дней назад +5

    S S A ❤ ਸਾਰਿਆਂ ਵੀਰਾਂ ਨੂੰ

  • @tarlochansinghdupalpuri9096
    @tarlochansinghdupalpuri9096 11 дней назад +12

    ਕੁੰਵਰ ਸਾਹਬ ਤਾਂ ਕਦੋਂ ਦੇ ਪਿੱਟ ਰਹੇ ਹਨ ਵਿਚਾਰੇ ਪਰ……

  • @HarjinderSingh-kh1gy
    @HarjinderSingh-kh1gy 10 дней назад +2

    It is apparent from the statement of S. Tarlochan Singh that Fakhar-e-kaum was close to Head of Dera Sacha Sauda.

  • @sukhchainsinghgill7260
    @sukhchainsinghgill7260 10 дней назад +2

    Salute toKunwar Vijay Partap Singh,,true sikh of Guru Gobind Singh

  • @chananrayat7267
    @chananrayat7267 10 дней назад +1

    Kunwar is an honest and brave sikh. Never mind if he does not keep hair. He is better than thousands of sabat surat Akali sikh. Waheguru ji.

    • @chananrayat7267
      @chananrayat7267 10 дней назад +2

      All Badalke must be expelled from sikhism. Waheguru ji.

  • @baljitsingh6957
    @baljitsingh6957 10 дней назад +1

    ਕੁੰਵਰ ਵਿਜੇ ਪ੍ਰਤਾਪ ਨੇ ਇੱਕ ਗ਼ੈਰ ਸਿੱਖ ਹੋਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮੁੱਦਿਆਂ ਨੂੰ ਜਿਸ ਤਰੀਕੇ ਨਾਲ ਵਿਧਾਨ ਸਭਾ ਵਿੱਚ ਲੋਕਾਂ ਸਾਹਮਣੇ ਉਭਾਰਿਆ ਹੈ ਉਹ ਸਾਡੇ ਸਭ ਦੇ ਮੂੰਹ ਤੇ ਕਰਾਰੀ ਚਪੇੜ ਹੈ ਕਿਉਂਕਿ ਅਸੀਂ ਲੋਕ ਤਾਂ ਇਸ ਸਾਰੇ ਕੁੱਝ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਪਿਛਲਗੂ ਬਣ ਕੇ ਉਨ੍ਹਾਂ ਨੂੰ ਬਚਾਉਣ ਵਾਸਤੇ ਤਤਪਰ ਹੋਏ ਫਿਰਦੇ ਹਾਂ।

  • @parneetgaming9608
    @parneetgaming9608 10 дней назад +2

    ਰੰਧਾਵੇ ਏਕ ਗੱਲ ਸੋਚੀਂ ਕਿ ਜਿਹੜੇ ਬੰਦੇ ਦੱਲੇ ਨੇ ਅਤੇ ਸਿਰਫ ਆਪਣਾ ਨਾਂ ਬਚਾਉਣ ਲਈ ਕਰ ਰਹੇ ਉਹਨਾਂ ਨੂੰ ਆਪਣਾ ਆਪ ਬਚਾਉਣ ਲ਼ਈ ਡਰਾਮਾ ਕਰ ਰਹੇ ਹਨ
    ਓਹਨਾਂ ਤੋਂ ਇਸ ਮਾਮਲੇ ਵਿਚ ਬਚਣ ਦੀ ਕੋਸ਼ਿਸ਼ ਕਰਿਓ
    ਤੁਸੀਂ ਵੀ ਬਹੁਤ ਸਿਆਣੇ ਹੋ ਅਤੇ ਮਾਝੇ ਵਿਚੋਂ ਆਉਂਦੇ ਹੋ ਇਹੋ ਬੰਦਾ ਕਹਿੰਦਾ ਰਿਹਾ ਤੁਹਾਡੀ ਹੀ interview ਦੇ ਵਿੱਚ ਹੀ ਕਿ ਕਿਸ ਤਰ੍ਹਾਂ ਇਸਨੇ ਬਾਦਲ ਨੂੰ ਵਾਜਪਾਈ ਥੱਲੇ ਲੰਮੇ ਪੈਣ ਲੇਈ ਦਲਪੁੰਨਾ ਕੀਤਾ ਤਾਂ ਫਿਰ ਏਸਨੂ ਕਿੱਥੇ ਰਖੇਂਗਾ

  • @khosatv7350
    @khosatv7350 10 дней назад +3

    ਇਹ ਜ਼ਰੂਰੀ ਨਹੀ ਹੈ ਕਿ ਉਹ ਅਕਾਲੀ ਦਲ ਹੀ ਮਜ਼ਬੂਤ ਹੋਵੇ ਜਿਸਦੀ ਅਗਵਾਈ ਬਾਦਲ ਪਰਿਵਾਰ ਕਰਦਾ ਹੋਵੇ
    ਹੋਰ ਅਕਾਲੀ ਦਲ ਵੀ ਹਨ

  • @GurmailBadesha
    @GurmailBadesha 11 дней назад +6

    ਤਰਲੇਚਨਸਿੰਘਜੀ। ਮੌਕੇ ਦੀ ਸਰਕਾਰ ਨੇ।ਸਤਾਹ। ਦੇ ਨਸ਼ੇ ਵਿੱਚ ਜਾਣਬੁੱਝ ਕੇ ਕੀਤਾ

  • @swaransingh9813
    @swaransingh9813 10 дней назад

    ਸਰਦਾਰ ਤ੍ਰਲੋਚਨ ਸਿੰਘ ਬੜੇ ਸਿਆਣੇ ਵਿਦਵਾਨ ਨੇ।ਮੈ ਸਰਦਾਰ ਸਾਹਿਬ ਦੀ ਬਹੁਤ ਕਰਦਾ ਹਾਂ।

  • @balkourdhillon5402
    @balkourdhillon5402 10 дней назад +1

    ਵਾਹ ਸਰਦਾਰ ਤਿਰਲੋਚਨ ਸਿੰਘ ਜੀ ਲੋਕਾਂ ਦੀ ਸ਼ਕਤੀ ਨੇ ਦੋ ਐਮ ਪੀ ਜਿਤਾ ਲੲਏ ।ਧੰਨਵਾਦ। ਪਰ ਇਕ ਨੂੰ ਤਾਂ ਸਹੀ ਸੌ" ਵੀ ਨਹੀ ਚੁਕਾਈ ਢੰਗ ਨਾਲ।ਉਹਨਾ ਨੂੰ ਜੇਲ ਵਿੱਚੌ ਤਾਂ ਮੁਕਤੀ ਕਰ ਦਿਓ। ਪਬਲਿਕ ਦੇ ਕੰਮ ਆ ਸਕੇ।ਧੰਨਵਾਦ ਸ਼ੁਕਰੀਆ ਜੀ ਸ ਤਿਰਲੋਚਨ ਸਿੰਘ ਸਾਹਿਬ ਜੀ।

  • @JasvirSingh-zu7ow
    @JasvirSingh-zu7ow 10 дней назад +2

    ਸ:ਰੰਧਾਵਾ ਸਾਹਿਬ ਮੈ ਤੁਹਾਡੀ ਟੀਮ ਦੇ ਸਾਰੇ ਪ੍ਰੋਗਰਾਮ ਸ਼ਿਦਦ ਨਾਲ ਸੁਣਦਾ ਹਾ।ਮੇਰਾ ਤੁਹਾਡੇ ਪ੍ਰੋਗਰਾਮ ਵਿੱਚ ਸ:ਸਾਹਿਬ ਨੂੰ ਕਈ ਪ੍ਰੋਗਰਾਮ ਸਣੇ ਇਹ ਪ੍ਰੋਗਰਾਮ ਵਿੱਚ ਦਸਦੇ ਹਨ ਕਿ ਮੈ ਬਹੁਤ ਕੰਮ ਕਰਾਏ ਅੱਜ ਵੀ ਇਹੋ ਕਹਿ ਰਹੇ ਹਨ।ਪਰ ਸਥਿਤੀ ਤਾ ਅਗੇ ਤੋ ਵੀ ਬਦਤਰ ਹੋ ਗਈ।ਮੈਨੂੰ ਲਗਦਾ ਕਿ ਜੇ ਸਰਦਾਰ ਸਾਹਿਬ ਜੇ ਕੋਈ ਸਟੈਂਡ ਲੈ ਕੇ ਉਸ ਟਾਈਮ ਚੰਗੇ ਬੰਦੇ ਨਾਲ ਗੱਲਬਾਤ ਕਰਦੇ ਤਾ ਸ਼ਾਈਦ ਅੱਜ ਕੁਝ ਹੋਰ ਦਿਨ ਹੁੰਦੇ।
    ਤਾ ਸ਼ਹੀਦ ਅਸੀ ਵੀ ਆਪਣਾ ਘਰ ਛੱਡ ਵਿਦੇਸ਼ ਵਿਚ ਨਾ ਆਉਦੇ।
    ਧੰਨਵਾਦ ਸਾਹਿਤ
    ਜਸਵੀਰ ਸਿੰਘ ਗਿੱਲ Sweden 🇸🇪

  • @sukhdevthind221
    @sukhdevthind221 11 дней назад +1

    Excellent explanation, bahut ਵਧੀਆ ਢੰਗ ਨਾਲ ਵਿਸਲੇਸ਼ਣ ਕੀਤਾ ਜੀ waheguru bless you veer s. Tarlochan singh ji, but please speak narrative India as per our India constitution.

  • @sarupsingh4790
    @sarupsingh4790 10 дней назад

    ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਇਕ ਈਮਾਨਦਾਰ ਵਿਅਕਤੀ ਹੈ ਜਿਹੜਾ ਬੇਅਦਬੀ ਦੇ ਮੁੱਦੇ ਤੇ ਲਗਾਤਾਰ ਯਤਨਸ਼ੀਲ ਹੈ ਕਿ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਮਾਨ ਸਾਬ ਨੂੰ ਚਾਹੀਦਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਗ੍ਰਹਿ ਵਿਭਾਗ ਦਾ ਮੰਤਰੀ ਬਨਾਉਣਾ ਚਾਹੀਦਾ ਹੈ

  • @nirmalsinghnarain1952
    @nirmalsinghnarain1952 10 дней назад +2

    ਸਰਦਾਰ ਤਰਲੋਚਨ ਸਿੰਘ ਜੀ ਅਕਾਲੀਆ ਨੇ ਬਾਜਪਾਈ ਸਾਹਿਬ ਦੀ ਮਦਦ ਕਰਕੇ ਪੰਜਾਬ ਲਈ ਕੀ ਰਾਜਧਾਨੀ ਚੰਡੀਗੜ੍ਹ ਲਿਆ ਕੀ ਰਾਜਸਥਾਨ ਸਰਕਾਰ ਤੌ ਪਾਣੀ ਦੀ ਰਿਆਲਿਟੀ ਲੈ ਸਕੇ ਕੀ ਭਾਖੜਾ ਡੈਮ ਦਾ ਕੰਟਰੋਲ ਸੈਂਟਰ ਸਰਕਾਰ ਤੌ ਲੈ ਲਿਆ ਗਿਆ ਧੰਨਵਾਦ

  • @RavinderSingh-u2y
    @RavinderSingh-u2y 10 дней назад +2

    ਪੰਜਾਬ ਦੇ ਸਾਰੇ ੭੮ ਤੂੰ ਬਾਦ ਦੇ ਵਰਤਾਰੇ ਦਾ ਮੁੱਖ ਦੋਸ਼ੀ ਸਿਰਫ਼ ਤੇ ਸਿਰਫ਼ ਬਾਦਲ ਹਣ। ਜਿਨ੍ਹਾਂ ਵੀ ਪੰਜਾਬ ਦੀ ਜਵਾਨੀ ਦਾ ਘਾਂਣ ਹੋਇਆ ਓਹਦਾ ਜਿਮੇਵਾਰ ਸਿਰਫ਼ ਬਾਦਲ ਹਣ। ਹੁਣ ਕੋਮ ਸੁਚੇਤ ਹੋਵੇ ਅਤੇ ਕੜੂਕੀ ਵਿੱਚ ਫ਼ਸੇ ਸੁਖਬੀਰ ਨੂੰ ਚੰਗੀ ਤਰ੍ਹਾਂ ਝਾੜ ਝੰਬ ਕੀਤੀ ਜਾਵੇ ਅਤੇ ਕਿਸੇ ਹਨੇਰੀ ਕਾਲ ਕੋਠੜੀ ਵਿੱਚ ਇਹਨੂੰ ਬੰਦ ਕਰ ਦਿੱਤਾ ਜਾਵੇ ਸਦਾ ਲਈ।

  • @InderjitSingh-n4m
    @InderjitSingh-n4m 10 дней назад

    ਰੰਧਾਵਾ ਸਾਬ ਅਕਾਲੀਆਂ ਨੇ ਗੁਰੂ ਸਾਹਿਬ ਨਾਲ ਮੱਥਾ ਲਗਾ ਲਿਆ ਤਾਂ ਹੀ ਇਹਨਾਂ ਦੀ ਅੱਜ ਇਹ ਦੁਰਦਸ਼ਾ ਹੋਈ ਹੈ।

  • @darshandhillon2586
    @darshandhillon2586 10 дней назад +2

    ਇੱਕ ਹਿੰਦੂ ਹੋ ਕੇ ਗੁਰੂ ਗ੍ਰੰਥ ਸਾਹਿਬ ਐਨੀ ਸ਼ਰਧਾ

  • @ssbal2048
    @ssbal2048 11 дней назад +8

    Mr Randhawa tusi Panth nahi Badal Parivar da fiker karde ho .USA ch tuhadi interview ch tusi kiha ke Badal Parivar sankat ch hae. Tuhanu panth da dard nahi.

    • @MewaSingh-q3f
      @MewaSingh-q3f 10 дней назад +2

      ਇਹ ਬਹੁਤੇ ਪੱਤਰਕਾਰ ਯੂ ਟਿਉਬਰ ਬਾਦਲਾਂ ਦਾ ਬਹੁਤ ਫ਼ਿਕਰ ਕਰਨ ਵਾਲੇ ਨੇ ਇਹ ਵਿਚਾਰੇ ਇਹਨਾਂ ਨੂੰ ਪੰਥ ਬਾਰੇ ਕੀ ਬੋਲਣ ਪੰਥ ਬਾਰੇ ਗਿਆਨ ਦੀ ਘਾਟ ਆ

    • @MewaSingh-q3f
      @MewaSingh-q3f 10 дней назад +2

      ਇਹਨਾ ਵਿਚਾਰਿਆਂ ਨੂੰ ਕੀ ਪਤਾ ਪੰਥ ਕਿਸ ਬਲਾ ਦਾ ਨਾਂ ਆ

  • @BalwinderKaur-qu9ls
    @BalwinderKaur-qu9ls 11 дней назад +6

    Cheema bhee brabar dee doshi hei kion kei ohnei Panjabi ch likhiya c

  • @Nanak-rc1go
    @Nanak-rc1go 9 дней назад

    ਸਾਰੇ MPs ਚੰਡੀਗੜ ਤਾਂ ਲੈ ਲੈਣ ਰੱਲਕੇ। ਸ਼ਰਮ ਵਾਲੀ ਗੱਲ ਹੈ, ਪੰਜਾਬ ਦੀ ਰਾਜਧਾਨੀ ਹੀ ਨਹੀਂ।

  • @malkitsinghsidhu-dp7eo
    @malkitsinghsidhu-dp7eo 5 дней назад

    Bahut he jarurat aa S. Tarllochan Singh varge sikh vidvana di
    Prmatma ihna di umr lambi kre
    Dhanwad g

  • @baljitsingh6957
    @baljitsingh6957 10 дней назад

    ਪੰਜਾਬ ਟੈਲੀਵਿਜ਼ਨ ਦੇ ਅਦਾਰੇ ਦਾ ਇੱਕ ਸੰਵੇਦਨਸ਼ੀਲ ਮੁੱਦੇ ਤੇ ਵਿਚਾਰ ਚਰਚਾਵਾਂ ਕਰਨ ਲਈ ਧੰਨਵਾਦ ਜੀ

  • @harbanskaur2956
    @harbanskaur2956 7 дней назад

    ਕੁੰਵਰ ਜੀ ਨੂੰ ਸੈਂਟਰ ਵਿੱਚ ਗਰਿਹ ਮੰਤਰੀ ਬਣਾਇਆ ਜਾਵੇ

  • @paramjitdhamrait5185
    @paramjitdhamrait5185 10 дней назад +1

    Waheguru ji bless you both.

  • @sohansinghsandhu4025
    @sohansinghsandhu4025 10 дней назад +1

    ਸੰਦਵਾ ਸਾਹਿਬ ਹੁਣ ਮੌਕਾ ਹੈ ਕੁੰਵਰ ਪਰਤਾਪ ਸਿਘੰ ਨੇ ਸਚ ਕਿਹਾ ਹੁਣ ਉਸ ਦੋਸ਼ੀ ਨੂੰ ਜੇਲ ਦੀ ਸਜਾ ਦੇਣੀ ਜਰੂਰੀ ਹੈ ।

  • @ssbal2048
    @ssbal2048 11 дней назад +5

    Fir Badal Parivar da fikar .Ohna de Ghar chale jao Randhawa ji.

  • @sakattarsingh7114
    @sakattarsingh7114 10 дней назад

    Very very good episode 👌
    Thanks so much dear Randhawa Saab ji and Respected S Tarlochan Singh ji 🙏

  • @appsingh1872
    @appsingh1872 10 дней назад +1

    ਅਕਾਲੀ ਦਲ ਨੇ ਬੀਜੇਪੀ ਨਾਲ ਰਲ ਕੇ ਪੰਜਾਬ ਦਾ ਬੇੜਾ ਗਰਕ ਸੱਤਿਆਨਾਸ ਕੀਤਾ ਹੈ ਇਸ ਲਾਣੇ ਨੂੰ ਬਿਲਕੁਲ ਮੁਆਫ ਨਹੀ ਕੀਤਾ ਜਾਣਾ ਚਾਹੀਦਾ

  • @harjinderkaur3978
    @harjinderkaur3978 10 дней назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

  • @gvsingh8785
    @gvsingh8785 10 дней назад

    Sardar Tarlochan singh ji should write a book on his journey along with relevant political happenings of the times. It's going to useful for generations to come.

  • @harjinderbrar8013
    @harjinderbrar8013 9 дней назад

    1978 ਤੋ ਲੈ ਕੇ ਸਾਰਿਆ ਘਟਨਾਮਾ ਦਾ ਜੁਮੇਵਾਰ ਬਾਦਲ ਪਰਿਵਾਰ ,ਜੇ ਪੰਜਾਬ ,ਪੰਥ ਨੂੰ ਬਚਾਉਣਾ ਤਾ ਬਾਦਲਾ ਨੂੰ ਮੁਕਾ ਹੀ ਦੇਣੇ ਚਾਹੀਦੀ ਹਨ

  • @GurmailBadesha
    @GurmailBadesha 8 дней назад

    ਰੰਧਾਵਾ ਸਾਹਿਬ ਜੀ ਬਾਦਲ ਪਰਿਵਾਰ ਨੇ ਸਾਰਾ। ਕੁੱਝ ਕੁਰਸੀ ਦੀ ਖਾਤਰ। ਸਿੱਖ ਕੌਮ ਦਾ ਲਾ। ਦਿੱਤਾ ਧੰਨ ਵਾਦ।ਜੀ

  • @rupindermalhans9612
    @rupindermalhans9612 10 дней назад +1

    v v right sir

  • @darshandhillon2586
    @darshandhillon2586 10 дней назад +1

    ਨੀਰੇਨੂ ਦਾ ਨਾਮ ਤਾ ਸੁਣੀਆ ਸੀ ਵੀ ਗੁਰਦੁਆਰੀਆ ਦਾ ਕਬਜ਼ਾ ਨੀ ਛੱਡਦਾ ਸੀ ਹੁਣ ਦੇਖ ਵੀ ਲਿਆ

  • @realsujansingh
    @realsujansingh 10 дней назад +1

    Prkash Insaa de saare awards vapis lvo

  • @pashorasingh3251
    @pashorasingh3251 10 дней назад +1

    ਬਾਦਲ ਪਰਿਵਾਰ ਨੇ ਪੰਥ ਤੇ ਅਕਾਲੀ ਦਲ ਦਾ ਬੇੜਾ ਗ਼ਰਕ ਕਰ ਦਿੱਤਾ ਹੈ

  • @legaleducationwithjagtarsi8074
    @legaleducationwithjagtarsi8074 6 дней назад

    ਸ. ਤਿ੍ਰਲੋਚਨ ਸਿੰਘ ਜੀ ਚਿੱਠੀ ਲਿਖਵਾਉਣ ਜਾਂ ਮਾਫੀ ਬਾਰੇ ਵਿਚਾਰ ਚਰਚਾ ਵਿੱਚ ਸ਼ਾਮਿਲ ਸੀ । ਇਹਨਾਂ ਦੀ ਸ਼ਮੂਲੀਅਤ ਇਸ ਮਸਲੇ ਵਿੱਚ ਸ਼ੱਕੀ ਹੈ। 2007 ਦੀ ਬੇਅਦਬੀ ਦੀ ਮਾਫੀ ਦੇ ਸੂਤਰਧਾਰ ਹੀ ਸ. ਤਿ੍ਰਲੋਚਨ ਸਿੰਘ, ਜਥੇਦਾਰ ਮੱਕੜ ਤੇ ਕੇ ਸੀ ਸਿੰਘ ਲਗਦੇ ਨੇ । ਖੁਦ ਮੰਨ ਰਹੇ ਨੇ ਮਾਫੀਨਾਮੇ ਦਾ ਡਰਾਫਟ ਇਹਨਾ ਨੇ ਤਿਆਰ ਕੀਤਾ। ਵਿਚੋਲੀਏ ਇਹਨਾਂ ਨੇ ਪਾਏ। ਇਹ ਤੂੰਬੇ ਦੀ ਟੁਣਕਾਰ ਕਿਸੇ ਹੋਰ ਹੱਥ ਲਗਦੀ ਹੈ। ਇਹ ਤਾਂ ਮੁੱਖ ਬਿਆਨ 'ਚ ਹੀ ਫਸਗੇ, ਜੇ counter ਸਵਾਲ ਪੁੱਛੇ ਜਾਣ ਤਾਂ ਬਿੱਲਕੁਲ ਹੀ ਸੱਚ ਸਾਹਮਣੇ ਆ ਜਾਣਾ ਕਿ ਬਾਦਲ ਦਲ ਇਕੱਲਾ ਦੋਸ਼ੀ ਨਹੀਂ, ਦਲਾਲ ਹੋਰ ਵੀ ਬਹੁਤ ਸੀ। ਰੰਧਾਵਾ ਸਾਹਬ ਤੁਸੀਂ ਜਿਸ ਤਰਾਂ ਦੇ ਸਵਾਲ ਪੁੱਛੇ ਉਹਦੇ ਤੋਂ ਤੁਹਾਡੀ ਨਿਰਪੱਖਤਾ ਵਾਲਾ ਭਰਮ ਵੀ ਦੂਰ ਹੋ ਗਿਆ। ਮਤਲਬ ਸਾਡੀ ਕੌਮ 'ਚ ਬਾਦਲ ਬਹੁਤ ਨੇ, ਉਹ ਨੇਤਾ ਵੀ ਨੇ, ਧਾਰਮਿਕ ਆਗੂ ਵੀ ਨੇ, ਪੱਤਰਕਾਰ ਵੀ ਨੇ, ਅਫਸਰ ਵੀ ਨੇ, ਵਕੀਲ ਵੀ ਨੇ, ਹੋਰ ਵੀ ਪਤਾ ਨੀ ਕਿੱਥੇ-ਕਿੱਥੇ ਬੈਠੇ ਨੇ।

  • @jaishiv2310
    @jaishiv2310 9 дней назад

    ਹੇ ਪ੍ਰਮਾਤਮਾ ਕਿਨਾ ਚਿਰ ਇਹੋ ਜਿਹੀਆਂ ਗੱਲਾਂ ਚਲਦੀਆਂ ਰਹਿਣਗੀਆ
    ਕੇਈ ਅਗਲੀ ਗੱਲ ਵੀ ਚਲਾਵੋ
    ਕੋਈ ਪੰਥ ਵਲ ਵੀ ਧਿਆਨ ਦਿਓ
    ਰਾਤ ਦਿਨ ਓਹੋ ਹੀ ਗਲਾ

  • @kuldeepsinghchatha
    @kuldeepsinghchatha 10 дней назад +2

    ਸਿਆਸਤ ਚ ਵਿਚਰਦੇ ਹਰ ਬੰਦੇ ਦੀ ਸ਼ਰਮ ਅਣਖ ਧਰਮ ਕੁਝ ਨਹੀਂ ਹੁੰਦਾ ਇਹ ਸਿਰਫ ਕੁਰੱਪਸ਼ਨ ਬਦਫੈਲੀਆਂ ਤੇ ਘਪਲੇ ਕਰਨ ਆਉਂਦੇ ਹੈ।ਫਿਰ ਕੀ ਉਮੀਦ ਕਰੋਂਗੇ ਇਹਨਾਂ ਤੋਂ।

    • @RameshKumar-et2ld
      @RameshKumar-et2ld 10 дней назад

      ਬਚੋ ਇਹਨਾਂ ਤੋਂ, ਹੋਰ ਯੋਗ ਲੀਡਰ ਲੱਭੇ ਜਾਣ ਜੀ.

  • @ssbal2048
    @ssbal2048 11 дней назад +3

    Badal ne sikhan dea lashan te Raj kita es parivar nu kadi v muaf nahi kita ja sakda.

  • @sidhualbumsphotos769
    @sidhualbumsphotos769 11 дней назад +1

    Congratulations to Harjinder Singh Randhawa and s tarlochan Singh.
    In my view from this discussion is that in punjab there should be all party Government for the bettment of punjab.. jarnail singh

  • @manindersingh352
    @manindersingh352 10 дней назад

    ਸੰਗਤ ਜੀ ਅਜ ਦੇ ਜਥੇਦਾਰਾ ਕਖ ਨਹੀ ਕਰਨਾ ਸੰਗਤ ਜੀ ਤਿਆਰ ਰਹੋ ਤੂਸੀ ਹੀ ਸਖਤ ਸਜਾਵਾ ਦੇਵੋ

  • @Nanakpanthi
    @Nanakpanthi 11 дней назад +3

    Harkishan Singh Surjeet to baad koi aisa Sikh MP nahi jo jo National issue te byan de sake te oh matter vi karda hove.
    Hun aaleya di eh priority vi nahi te na enna intellect hai.

  • @harbhajansinghcheema7582
    @harbhajansinghcheema7582 10 дней назад

    To the point best delivered suggestions by Sardar Tarlochan Singh for Punjab and Panthak pending agendas

  • @gurdeepsingh1403
    @gurdeepsingh1403 11 дней назад +2

    Yes I can trust Sardar Trilochan Singh sahib ki Ram Raheem nu Punjabi nahi Aaundi because me v sari education Ganganagar ton layee hai utthe Punjabi third language hai te bahut sare school s ch Punjabi teacher nahi hun..

  • @kulwindermander1721
    @kulwindermander1721 11 дней назад +2

    Akhali Dal ta Badal family Sikh Kom di katal a Tai aj ehna di a Jawanta Japt hoa rehai na but Captain Channi Bhagwant na bi Politics hi keta Guru Granth Sahib di badbi da modha ta karwai koi ni ketai a

  • @BalwinderSingh-pi3bm
    @BalwinderSingh-pi3bm 8 дней назад

    ਸੁਖਬੀਰ ਬਾਦਲ ਲਿਮਟਿਡ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ

  • @sumeetsingh1484
    @sumeetsingh1484 11 дней назад +1

    Sirse da dera koi Dharm adhaarit hai hi nahi.....
    oh ta thaggbaazi te apradha te tikya hoya. Us te vaise hi kanooni karwai chaahidi si....jado court vich saabit ho gaye apradh. Sulah Safai di koi gall hi nahi.

  • @dr.paramjitsinghsumra179
    @dr.paramjitsinghsumra179 10 дней назад

    ਪੰਜਾਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਵਾਲਿਓ, ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਕਰਿਓ।

  • @raghbirsingh6145
    @raghbirsingh6145 10 дней назад

    ਸਾਡੇ ਰਾਜਨੀਤਕ ਲੀਡਰ ਲੋਕਾਂ ਦੇ ਮਸਲੇ ਹੱਲ ਕਰਨ ਚ ਨਖਿਦ ਸਾਬਤ ਹੋਏ ਹਨ॥
    ਅਕਾਲੀ ਲੀਡਰਸ਼ਿਪ ਕੋਈ ਸਹੀ ਫੈਸਲਾ ਮੋਕੇ ਕੇ ਲੈਣ ਲਈ ਅਸਮਰੱਥ ਹੈ॥ ਇਹੀ ਕਾਰਨ ਹੈ ਇਹ ਆਪਣੀ ਨਿਲੈਕੀਆ ਕਰਕੇ ਇਹ ਪਾਰਟੀ ਮੋਤ ਦੇ ਕੰਡੇ ਤੇ ਹੈ॥
    ਆਮ ਪਾਰਟੀ ਵੱਡੀ ਜਿੱਤ ਤੋਂ ਬਾਅਦ ਵੀ ਪਰਫੋਰਮ ਨਹੀ ਕਰ ਸੱਕੀ॥ ਸੇਮ ਸੇਮ
    ਕਾਂਗਰਸ ਦੀ ਸਰਕਾਰ ਵੀ ਟੋਟਲ ਫੇਲ ਹੋ ਕੇ ਰਹਿ ਹਈ॥ ਇਹ ਇੱਕ ਫੇਲ ਡੇਮੋਕਰੇਸੀ ਦੀ ਮਸ਼ਾਲ ਹੈ॥

  • @BalwinderKaur-qu9ls
    @BalwinderKaur-qu9ls 11 дней назад +3

    Bhappei Makkah jei Odon arr jandaa taa eh kujh nahi hona c sariya nu apnia jobs piyariya c naa kei guru sahib

  • @sudagerdhaliwal7745
    @sudagerdhaliwal7745 10 дней назад

    ਗੁਰੂ ਗ੍ੰਥ ਸਾਹਿਬ ਦਾ ਇਸੂ ਜਿਨੀ ਦੇਰ ਤੱਕ ਇਨਸਾਫ ਨਹੀ ਮਿਲਦਾ ਕਦੀ ਖਤਮ ਨਹੀ ਹੋ ਸਕਦਾ ਜੀ

  • @malkitsingh5925
    @malkitsingh5925 9 дней назад

    Wahegurugi Wahegurugi ❤️ 🙏🏻 👍

  • @harnekmalhans7783
    @harnekmalhans7783 10 дней назад +1

    Friends of Modi did not help Panjab Economically but often seen in media

  • @iqbalsinghgill1498
    @iqbalsinghgill1498 10 дней назад

    Good job

  • @SachoSuch
    @SachoSuch 8 дней назад

    Negotiation ਤਾਂ ਹੁਣ ਤੱਕ ਹੁੰਦੀ ਰਹੀ ਹੈ, ਸੀਟਾਂ ਅਤੇ ਵੋਟਾਂ ਲਈ ਪਰ ਸਿੱਖਾਲੲਈ ਨਹੀਂ।

  • @magnificodecors4387
    @magnificodecors4387 10 дней назад

    ਏਹਦੇ ਵਿੱਚ ਇੱਕ ਪੱਖ ਇਹ ਵੀ ਹੋ ਸਕਦਾ ਹੈ ਕਿ ਡੇਰੇ ਵੱਲੋਂ ਹੀ ਹੂਬਹੂ ਮੈਟਰ ਕਾਪੀ ਪੇਸਟ ਕਰ ਦਿੱਤਾ ਗਿਆ ਹੋਵੇ, ਜਾਂ ਦੋਹਾਂ ਧਿਰਾਂ ਵੱਲੋਂ ਸਹਿਮਤੀ ਬਣ ਗਈ ਹੋਏ ਕਿ ਜੋ ਖਾਕਾ ਪਹਿਲਾਂ ਵਿਦਵਾਨਾਂ ਵੱਲੋਂ ਪ੍ਰਵਾਨਿਤ ਹੋ ਚੁੱਕਿਆ ਓਹੀ ਵਰਤ ਲਿਆ ਜਾਵੇ

  • @inderjitmaan5065
    @inderjitmaan5065 11 дней назад

    Kuwar sahib good person very great

  • @BalwinderSingh-md4is
    @BalwinderSingh-md4is 11 дней назад +2

    Badal pariwaar hi sikhan te sikhi da sabh ton wadda dushman hai, Sukha Insan nu sikhi vichon chhekan ton ghatt saza nahi honi chahidi.

  • @Gurcharan-e3c
    @Gurcharan-e3c 10 дней назад

    Very good s Tarlochan Singh je

  • @kanwarbirsingh1159
    @kanwarbirsingh1159 9 дней назад

    🌹

  • @HarpreetSingh-cq4fr
    @HarpreetSingh-cq4fr 11 дней назад +3

    Eh v b j p da

  • @richhpalsra9823
    @richhpalsra9823 11 дней назад +2

    ਜੱਸੀ ਤੇ ਗੁਰਮੀਤ ਦੀ ਤਾਂ ਬਣਦੀ ਨੀ ਮੇਰਾ ਖਿਆਲ ਹੈ ਗਲਤ ਬੀ ਹੋ ਸਕਦਾਂ। ਹਰਮਿੰਦਰ ਜੱਸੀ ਸਾਡਾ ਰਿਸ਼ਤੇਦਾਰ ਹੈ

    • @sukhwantsingh2513
      @sukhwantsingh2513 11 дней назад +1

      Bandi,taan,hun,nhi,,oss,time,taan,bandi,c,taan,hi,sadhi,hoi,c,,kuj,sochia,kro,,

    • @RoopSingh-mu2fj
      @RoopSingh-mu2fj 11 дней назад +1

      Je nahi bandi c ta ristedari kime pai gay jra socho

  • @karamsingh8139
    @karamsingh8139 10 дней назад

    ਇਹ ਚੁਣੇ ਗਏ ਲੋਕ ਸਮਰੱਥਾ ਨਹੀਂ ਰੱਖਦੇ।

  • @ajaibsinghpanesarCanada
    @ajaibsinghpanesarCanada 11 дней назад +1

    S S A 🙏🙏 Randhawa Sahib ji S. Trilochan Singh ji Ex Chairman

  • @joginderkaur713
    @joginderkaur713 7 дней назад

    Veryg00d❤❤❤❤❤randhawa

  • @chananrayat7267
    @chananrayat7267 10 дней назад

    Sukhbir should be given a severe punishment. But our Jathedars are cowards persons. Waheguru ji.

  • @AmarjitSingh-i2j
    @AmarjitSingh-i2j 10 дней назад +2

    Tochi fer bjp nu punjab di party manlaiye
    Hath thoka RSS da

  • @surjeetsingh8809
    @surjeetsingh8809 11 дней назад +1

    👍👍👌👌

  • @RMNewton992
    @RMNewton992 9 дней назад

    ਵੀਰ ਜੀ ਯਾਦ ਰੱਖੋ, ਜਿਸ ਕੌਮ ਦੇ ਲੀਡਰ ਜਾਗਦੇ ਨੇ, ਉਹ ਕੌਮ ਚੈਨ ਦੀ ਨੀਂਦ ਸੌੰਦੀ ਹੈ । ਜਿਸ ਕੌਮ ਦੇ ਲੀਡਰ ਸੁੱਤੇ ਹੁੰਦੇ ਹਨ ਉਸ ਕੌਮ ਨੂੰ ਜਾਗਣਾ ਪੈਂਦਾ ਹੈ । ਸਾਡੇ ਲੀਡਰ ਸੁੱਤੇ ਹੀ ਨਹੀ ਸਗੋਂ ਗੱਦਾਰ ਤੇ ਲਾਲਚੀ ਵੀ ਹਨ ।

  • @gillsukhjinder8939
    @gillsukhjinder8939 10 дней назад

    Speaker ਵੀ ਗਿਆਨੀ ਜੀ ਦੇ ਪਰਿਵਾਰ ਵਿਚੋਂ ਆਉਂਦਾ , ਕੀ ਉਸ ਤੋਂ ਉਮੀਦ ਕੀਤੀ ਜਾ ਸਕਦੀ ਹੈ ਕੇ ਸਿਖਾਂ ਦੇ ਮਸਲੇ ਹੱਲ ਕਰੇਗਾ ,k v p singh ਦੀ ਗੱਲ ਹੀ ਨਹੀਂ ਸੁਣਦਾ ਸਗੋਂ ਉਹਦਾ ਮਖੌਲ ਉਡੋਂਦਾ ਵਿਧਾਨ ਸਭਾ ਵਿੱਚ

  • @angrejsingh-zk5lj
    @angrejsingh-zk5lj 9 дней назад

    🙏🙏👍

  • @GurnamSingh-kb9vo
    @GurnamSingh-kb9vo 10 дней назад

    Good suggestion is given by sir tarlochen Singh g,riasety should be discussed,,,,,,translate this in Punjabi language gurnam Singh kaoni muktsar

  • @mykitchengarden58
    @mykitchengarden58 11 дней назад +2

    Tarlochan singh alwages with power and not with sikh, he love to power

  • @CalmSeal-jf4ed
    @CalmSeal-jf4ed 4 дня назад

    Kunwar sahib always right

  • @Nanak-rc1go
    @Nanak-rc1go 9 дней назад

    ਬਠਿੰਡਾ ਸੀਟ ਜਿੱਤੀ ਨੀ ਜੀ, ਖਰੀਦੀ ਗਈ ਹੈ, ਸਾਰਾ ਬਠਿੰਡਾ ਜਾਣਦਾ।

  • @rupindermalhans9612
    @rupindermalhans9612 10 дней назад

    Randhawa Sahib salam