Absouletly true what veer ji says about the west need captions fo our brothers and sister s who are not fluent in punjabi .it is true abou the west the gangs drugs all covered up and crime is way high compare to punjab but by followin andnnot realizing our royalty we are going. Down a losing path ive liced my m wole life in cali want to move back to punjab
Veer ji jina pinda ch ek to vaad gurudwara ne uhna nu , pind walya de slah nal library ch badal deyu, ess nal sade panth ch jo manuvad aaya ohh bhaar hou te bachya de leye v vadya
ਮੈਂ ਅਮਰੀਕਾ ਵਿੱਚ ਹੀ ਹਾਂ ਜੀ , ਡਾ ਸੇਵਕ ਸਿੰਘ ਜੀਇੱਕ ਇੱਕ ਲਫਜ਼ ਸੱਚ ਬੋਲ ਰਹੇ ਨੇ ।
ਮੈਂ ਦਿਲੋਂ ਸਤਿਕਾਰ ਕਰਦਾਂ ਹਾਂ ਜਿਹੜਾ ਇਹਨਾਂ ਨੇ ਕੰਨਾਂ ਚੋਂ ਕੀੜੇ ਕੱਢੇ ਨੇ ।
ਸਰਦਾਰ ਡਾ ਸੇਵਕ ਸਿੰਘ ਜੀ ਸਤਿ ਸ਼੍ਰੀ ਅਕਾਲ ਸੇਵਕ ਸਿੰਘ ਜੀ ਬਹੁਤ ਵਧੀਆ ਵਿਚਾਰ ਹਨ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਮਾਝਾ ਬਲੋਕ ਪੰਜਾਬ
ਡਾਕਟਰ ਸੇਵਕ ਸਿੰਘ ਜੀ ਦਾ ਬੋਲਿਆ ਅੱਖਰ ਅੱਖਰ ਕੀਮਤੀ ਹੈ। ਸਾਨੂੰ ਅਜਿਹੇ ਵਿਦਵਾਨਾਂ ਤੇ ਮਾਣ ਹੈ ਜੋ ਲੋਕਾਈ ਨੂੰ ਯੋਗ ਅਗਵਾਈ ਦੇ ਰਹੇ ਹਨ।
ਪੜ੍ਹਨ ਗੇ ਆਉਣ ਵਾਲੇ ਟਾਇਮ ਵਿੱਚ ਕੱਲ ਯੂ ਅੇ ਏ ਵਿੱਚ ਆਂਧਰਾ ਦਾ ਇੰਜੀਨੀਅਰ ਮਿਲਿਆ ਜਿਸਦੀ ਯੁਅੇੈਸ ਜੰਮੀ ਕੁੱੜੀ ਗੁਰਦੁਆਰਾ ਸਾਹਿਬ ਵਿੱਚ ਪੰਜਾਬੀ ਪੜ੍ਹਨੀ ਤੇ ਗੁਰਬਾਣੀ ਕੀਰਤਨ ਸਿੱਖ ਰਹੀ ਹੈ
ਯੂ ਐ।ਏ।ਕਿਹੜਾ ਦੇਸ਼ ਹੈ।
ਕਿੰਨੇ ਅਸਾਨ ਤਰੀਕੇ ਨਾਲ ਸਮਝਾਉਣ ਦੀ ਵਿੱਧੀ ਹੈ ਸਿੰਘ ਸਾਬ ਕੋਲ ਕਾਬਲੇ ਤਾਰੀਫ਼
ਸਾਨੂੰ ਪੰਜਾਬੀਆਂ ਨੂੰ ਪੜ੍ਹਨ ਅਤੇ ਲਿਖਣ ਦੀ ਆਦਤ ਬਹੁਤ ਹੀ ਘੱਟ ਹੈ ਅਸੀਂ ਜ਼ਿਆਦਾਤਰ ਸਮਾਂ ਏਧਰ ਓਧਰ ਦੀਆਂ ਗੱਲਾਂ ਮਾਰ ਕੇ ਬਤੀਤ ਕਰ ਦਿੰਦੇ ਹਾਂ ਅਤੇ ਜਿਹੜਾ ਜ਼ਿਆਦਾ ਪੜ੍ਹਿਆ ਲਿਖਿਆ ਵਰਗ ਹੈ ਉਹ ਪੰਜਾਬੀ ਪੜ੍ਹਨਾਂ ਜਾਂ ਪੰਜਾਬੀ ਵਿੱਚ ਲਿਖਣਾ ਨਹੀਂ ਚਾਹੁੰਦਾ, ਮੈਨੂੰ ਆਪਣੀ ਮਾਂ ਬੋਲੀ ਪੰਜਾਬੀ ਨਾਲ ਮੋਹ ਹੈ ਅਤੇ ਮੈਂ ਹਰ ਥਾਂ ਦਸਤਖ਼ਤ ਵੀ ਪੰਜਾਬੀ ਵਿੱਚ ਹੀ ਕਰਦਾ ਹਾਂ
Bht vdia gl a vr ji
ਬਹੁਤ ਮਾਣ ਵਾਲੀ ਸੋਚ ਹੈ ।ਵਧਾਈ ਦੇ ਪਾਤਰ ਹੋ ਤੁਸੀ।❤❤❤❤❤❤❤
Will try to learn more Punjabi thanks for sharing your experience will try more……
I know Punjabi fluently etc
@@jassi1841 ਕੀ ਵਧੀਆ ਲੱਗਾ ਵੀਰ ਉਹ ਸਿੰਘ ਪੰਜਾਬੀ ਦੀ ਗੱਲ ਕਰਦਾ ਤੁਸੀਂ ਅੰਗਰੇਜੀ ਨਾਲ ਯਾਰੀ ਲਾਈ ਫਿਰਦੇ ਓ
ਵਾਹਿਗੁਰੂ ਕਿਰਪਾ ਕਰਨਗੇ ਇੱਕ ਦਿਨ ਕੁਲ ਸੰਸਾਰ ਗੁਰਮੁਖੀ ਬੋਲੂਗਾ ਤੇ ਲਿਖੂਗਾ❤
ਡਾਕਟਰ ਕੇਵਲ ਸਿੰਘ ਜੀ ਪੰਜਾਬੀ ਮਾਂ ਬੋਲੀ ਦੇ ਵਿਰਸੇ ਵਾਰੇ ਸਮਝਾਉਣ ਦਾ ਬਹੁਤ ਬਹੁਤ ਧੰਨਵਾਦ । ਤੁਹਾਡੇ ਸਾਰੇ ਹੀ ਸ਼ਬਦ ਵੜੇ ਵਡਮੁੱਲੇ ਸੰਨ । ਉਮੀਦ ਹੈ ਕਿ ਤੁਸੀ ਹੋਰ ਵੀ ਇਸ ਤਰਾਂ ਦੇ ਵਿਚਾਰ ਸਾਂਝੇ ਕਰਦੇ ਰਹੋਗੇ । ਧੰਨਵਾਦ ॥
ਡਾ: ਸਾਹਿਬ ਬਹੁਤ ਵਧੀਆ ਵਿਚਾਰ ਤੁਸੀਂ ਸ਼ਲਾਘਾ ਯੋਗ ਕਦਮ ਚੁਕਿਆ ਹੈ ਆਪਣੇ ਵਰਗੇ ਵੱਧ ਤੋਂ ਵੱਧ ਬੁੱਧੀਜੀਵੀ ਪੈਦਾ ਕਰਨ ਕਰਨ ਦੀ ਕੋਸ਼ਿਸ਼ ਕਰਨ ਦਾ ਉਪਰਾਲਾ ਕਰੇ ਤਾਂ ਜੋ ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਇਆ ਜਾ ਸਕੇ ਧੰਨਵਾਦ ਜੀ
ਗੱਲ ਸੱਚ ਏ ਬਹੁਤ ਡੁੰਗੀਆਂ ਗੱਲਾ ਨੇ ਸਾਡੇ ਆਪਣੇ ਚੰਗੇ ਭਲੇ ਹਿੰਦੀ ਬੋਲੀ ਜਾਂਦੇ ਨੇ
ਮੇਰੇ ਵੀਰ ਜਿਉਂਦਾ ਰਹੁ, ਦਾਤਾ ਤੰਦਰੁਸਤੀ ਬਖ਼ਸ਼ੇ
ਮਾਂ ਬੋਲੀ ਕੌਮਾਂ ਜੋ ਵਿਸਾਰ ਦਿੰਦੀਆਂ,
ਬਹੁਤਾ ਚਿਰ ਜਿਉਂਦੀਆਂ ਨਾ ਓਹੋ ਰਹਿੰਦੀਆਂ।
ਮਾਂ ਬੋਲੀ ਪੰਜਾਬੀ ਜਿੰਦਾਬਾਦ
ਜਿਹੜੇ ਅੱਜੇ ਵੀ ਆਪਣੇ ਖਿਆਲ ਭਾਵਨਾਵਾਂ ਅੰਗਰੇਜ਼ੀ ਭਾਸ਼ਾ ਵਿੱਚ ਲਿੱਖ ਰਹੇ ਹਨ ਉਹਨਾਂ ਨੇ ਸ੍ ਗੁਰਸੇਵਕ ਸਿੰਘ ਜੀ ਦੇ ਭਾਸ਼ਣ ਤੋਂ ਕੀ ਸਿੱਖਿਆ ਹੈ, ਕੁੱਝ ਅਕਲ ਨੂੰ ਹੱਥ ਮਾਰੋ, ਧੰਨਵਾਦ ਜੀ ਜਸਬੀਰ ਸਿੰਘ ਭਾਕੜ ਪੀਟਰਬਰੋ ਯੂ
ਡਾਕਟਰ ਸਾਹਿਬ ਤੁਹਾਡੇ ਵਰਗੇ ਵਿਦਵਾਨਾਂ ਦੇ ਹੁੰਦੀਆਂ ਪੰਜਾਬੀ ਨੂੰ ਕੁਝ ਨਹੀਂ ਹੋਣ ਲਗਾ ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ
ਬਹੁਤ ਵਧੀਆ ਜੀ, ਸੋਹਣੀਆਂ ਚਪੇੜਾਂ ਮਾਰੀਆਂ ਨੇ ਖੰਡ ਵਿੱਚ ਭਿਉਂ ਕੇ
ਚੰਗੀ ਗੱਲ ਬਾਤ ਕੀਤੀ ਡਾ.ਸਹਿਬ ਜੋ ਤੁਸੀ ਕਨੇਡਾ ਬਾਰੇ ਬੋਲੇ ਬਿਲਕੁਲ 100 ਫ਼ੀਸਦੀ ਸਹੀ ਬੋਲੇ ਅੱਜ ਦੇ ਹਾਲਾਤ ਕੁੱਛ ਏਸ ਤਰ੍ਹਾ ਹੀ ਹੈ
ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਅਤੇ ਨਵੀਂ ਪੀੜ੍ਹੀ ਅਤੇ ਪੰਜਾਬੀ ਇਸ ਗੱਲ ਤੋਂ ਬੇਖਬਰ ਹਨ, ਪੰਜਾਬੀ ਬੋਲੀ ਨੂੰ ਹੌਲੀ ਹੌਲੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
ਵਾਹਿਗੁਰੂ ਜੀ ਮੈਨੂੰ ਵੀ ਲਗਦਾ ਹੈ ਕਿ ਇੱਕ ਦਿਨ ਸਾਰੇ ਪੰਜਾਬੀ ਬੋਲਣ ਗੇ ਵਾਹਿਗੁਰੂ ਜੀ ਮੇਹਰ ਕਰਨ 🙏
ਬਹੁਤ ਈ ਉੱਚੀ ਸੋਚ ਦੇ ਮਾਲਕ ਸਿੰਘ ਸਾਹਿਬ ਜੀ ਤੁਹਾਡੇ ਵਰਗੇ ਲੋਕ ਮੁਸ਼ਕਿਲ ਨਾਲ ਵੇਖਣ ਸੁਣਨ ਨੂੰ ਮਿਲਦੇ ਆ ਬਸ ਪੰਜਾਬ ਤੇ ਪੰਜਾਬੀ ਦੀ ਬਲੀ ਦੇਣ ਲਈ ਹਰ ਰਾਜਨੀਤਕ ਤੇ ਧਾਰਮਿਕ ਆਗੂ ਕਾਹਲਾ ਪੈ ਰਿਹਾ ਸੱਚ ਬੋਲਣ ਦੀ ਹਿੰਮਤ ਨਹੀਂ ਕਰਦੇ ਸਾਡੇ ਕਥਾਵਾਚਕ ਵੀ ਗੋਲਮੋਲ ਕਰ ਜਾਂਦੇ ਆ ਹਕੂਮਤ ਤੋਂ ਡਰਦੇ
ੴਸਤਿਨਾਮੁਕਰਤਾਪੁਰਖੁ
ਨਿਰਭਉਨਿਰਵੈਰੁਅਕਾਲਮੂਰਤਿ
ਅਜੂਨੀਸੈਭੰਗੁਰਪ੍ਰਸਾਦਿ ॥
ਮਨੁੱਖੀ ਵਿਕਾਸ ਲਾਇਬ੍ਰੇਰੀ ਖੀਵਾ ਕਲਾਂ ਵਿੱਚ ਪਹੁੰਚੇ ਡਾ. ਸੇਵਕ ਸਿੰਘ ਜੀ ਤੁਸੀਂ ਬਹੁਤ ਵੱਧੀਆ ਵਿਚਾਰ ਰੱਖੇ
ਸਤਿਕਾਰਯੋਗ ਡਾ. ਸੇਵਕ ਸਿੰਘ ਜੀ❤ ਬਹੁਤ ਖੂਬ
ਪੰਜਾਬੀ ਬੌਲਣ ਤੇ ਸਾਨੂੰ ਮਾਣ ਹੈ ਜੀ ਵਾਹਿਗੁਰੂ ਜੀ ਮੇਹਰ ਕਰਨ ਸਾਡੇ ਸਾਰੇ ਪਰਿਵਾਰਾਂ ਤੇ ਜੀ ।
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਵੀਰ ਜੀ ਬਹੁਤ ਹੀ ਵਧੀਆ ਢੰਗ ਨਾਲ ਸਮਝਿਆ ਤੇ ਬਿਲਕੁਲ ਸਹੀ ਕਿਹਾ। ਵਾਹਿਗੁਰੂ ਸਾਨੂੰ ਸਾਰਿਆਂ ਨੂੰ ਸੁਮੱਤ ਬਖਸ਼ੇ।
ਬਿਲਕੁਲ ਸਹੀ ਕਿਹਾ ਖਾਲਸਾ ਜੀ ਆਪ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਇਨ੍ਹਾਂ ਗੱਲਾਂ ਤੇ ਅਮਲ ਕਰਨ ਦੀ ਲੋੜ ਹੈ
ਗੁਰੂ ਸਾਹਿਬ ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ ., ਸਾਨੂੰ ਗੁਰੂ ਸਾਹਿਬ ਬਿਬੇਕ ਬਖਸ਼ਦੇ ਨੇ ।
ਧੰਨ ਧੰਨ ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏🙏
ੴ ਇਕਓਅੰਕਾਰ ਯਾਨੀ ਏਕੰਕਾਰੁ ਜੀ ਦਾ ਸ਼ੁਕਰ ਹੈ।ਨਾਨਕ ਸਾਹਿਬ ਜੀ ਦੇ ਬੜੇ ਰੀਝਾਂ ਦੇ ਨਾਲ ਰਚੇ ਹੋਏ ਨੀਸਾਣੁ ੴ ਯਾਨੀ ਇਕਓਅੰਕਾਰ ਜਾਂ ਏਕੰਕਾਰੁ ਜੀ ਦਾ ਸ਼ੁਕਰ ਹੈ ਕਿ ਸਾਨੂੰ ਵੀਰ ਜੀ ਤੋਂ ਏਨੀਆਂ ਬਹੁਮੁੱਲੀਆਂ ਵਿਚਾਰਾਂ ਸੁਨਣ ਨੂੰ ਮਿਲ ਰਹੀਆਂ ਹਨ।
ਏਨੀ ਉੱਚੀ ਸੋਚ ਉਪਰ ਸਾਨੂੰ ਸਭਨਾਂ ਨੂੰ ਮਿਲ ਕੇ ਪੂਰੀ ਤਰ੍ਹਾਂ ਪਹਿਰਾ ਦੇਣ ਦੀ ਲੋੜ ਹੈ। ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਬਖਸ਼ਣ ਜੀ।
ਸਤਿ ਸ੍ਰੀ ਅਕਾਲ ਧੰਨਵਾਦ ਜੀ
ਅਸੀਂ ਸਾਰੇ ਫੈਮਲੀ ਮੈਂਬਰ ਪੰਜਾਬੀ ਨੂੰ ਬਹੁਤ ਪਿਆਰ ਕਰਦੇ ਹਾਂ ਮੇਰੇ ਬੱਚੇ ਪੰਾਬੀਅਤ ਨੂੰ ਅੱਗੇ ਵਧਾਉਣ ਲਈ ਸਦਾ ਤੱਤਪਰ ਰਹਿੰਦੇ ਹਨ
ਤੁਸੀਂ ਪਰਿਵਾਰ ਨੂੰ ਫੈਮਿਲੀ ਲਿਖਿਆ ਹੈ। ਜੋ ਅੰਗਰੇਜੀ ਦਾ ਸ਼ਬਦ ਹੈ।
ਹਾਂਜੀ ਸਾਡਾ ਫ਼ਰਜ ਬਣਦਾ ਜੋ ਬੋਲੀ ਸਾਨੂੰ ਵੀਰਾਸਤ ਚ ਮਿਲ਼ੇ ਘੱਟੋ ਘੱਟ ਐਨੀ ਕੂ ਮਾਂ ਬੋਲੀ ਤਾਂ ਬੱਚਿਆਂ ਨੂੰ ਦੇ ਕੇ ਜਾਈਏ। ਤੁਹਾਡਾ ਤਰੀਕਾ ਵਧੀਆ ਪੰਜਾਬੀ ਚ ਟਿੱਪਣੀ ਕਰਨ ਦਾ, ਆਪਾਂ ਕੋਸ਼ਿਸ਼ ਕਰਨੀ ਕੇ ਪੰਜਾਬੀ ਚ ਰਲ਼ ਗੱਡ ਹੋ ਰਹੇ ਹੋਰ ਸ਼ਬਦਾਂ ਦੀ ਵਰਤੋਂ ਘੱਟ ਕਰੀਏ ਜੀ। ਪਰਿਵਾਰ / ਟੱਬਰ , ਤਿਆਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਡਾਕਟਰ ਸਾਹਿਬ ਬਹੁਤ ਅੱਛੇ ਵਿਚਾਰ ਦਿਤੇ ਅਸਾਨੂੰ ਆਪਣੀ ਬੋਲੀ ਸੰਭਾਲਣੀ ਚਾਹੀਦੀ ਹੈ ..ਪੰਜਾਬੀ ਵਿਚ ਹਰ ਗੱਲ ਲਿਖੀ ਸਮਝੀ ਜਾ ਸਕਦੀ ਹੈ ਹਰ ਬੋਲ ਹਰ ਸ਼ਬਦ ਲਿਖਿਆ ਜਾ ਸਕਦੇ ਹਰ ਭਾਸ਼ਾ ਤੋਂ ਅਮੀਰ ਹੈ
ਹਾਂ ਜੀ🎉ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਕ🎉ਦਿਨ ਪੰਜਾਬੀ ਬੋਲੀ ਗੁਰਮੁਖੀ ਬੋਲੀ ਦਾ🎉ਸਾਰੀ ਦੁਨੀਆਂ ਵਿੱਚ ਬੋਲ🎉ਬਾਲਾ🎉ਹੋਵੇਗਾ ਅਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਕੌਮ ਖਾਲਸਾ ਪੰਥ ਦਾ❤ਬੋਲਬਾਲਾ ❤🎉ਸਾਰੀ ਦੁਨੀਆਂ ਵਿੱਚ ਹੋਵੇਗਾ 🎉❤🎉❤🎉🎉❤ਬੋਲੋ ਜੀ🎉ਵਾਹਿਗੁਰੂ 🎉❤🎉❤🎉❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤🎉❤🎉
ਸਿਧਾਂਤ ਅਤੇ ਜਾਣਕਾਰੀ ਭਰਪੂਰ ਤਕਰੀਰ।
ਝੁਲਤੇ। ਨੀਸਾਨ। ਰਹੇ। ਪੰਥਮਹਾਰਾਜ। ਕੇ। 🙏🙏🙏🙏🙏
❤️ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ❤️
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਬਹੁਤ।ਵਧੀਆ ਉਪਰਾਲਾ ਪਿੰਡ ਵਾਲਿਆਂ ਦਾ ਪੰਜਾਬੀ ਲਈ। ਵੀਰ ਨੇ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ।
ਬਹੁਤ ਵਧਿਆ ਜਾਣਕਾਰੀ ਦਿੱਤੀ ਡਾਕਟਰ ਸੇਵਕ ਸਿੰਘ ਜੀ
ਬਹੁਤ ਵਧੀਆ ਭਾਸ਼ਣ
ਬਹੁਤ ਅੱਛਾ ਸੁਨੇਹਾ
ਵਾਹ ਸਰਦਾਰ ਡਾਕਟਰ ਸੇਵਕ ਸਿੰਘ ਜੀ।
Dr Sahib Muhim Jari Rakho
ਵਧੀਆ ਗੱਲਬਾਤ ਕੀਤੀ ਹੈ ਪਰੰਤੂ ਨੀਲੇ ਰੰਗ ਵਾਲੀ ਗੱਲ ਠੀਕ ਨਹੀਂ । "ਨੀਲ ਬਸਤ੍ਰ ਲੈ ਕਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ।। "ਵਾਲੀਆਂ ਤੁਕਾਂ ਵਿੱਚ ਨੀਲੇ ਰੰਗ ਦਾ ਹੀ ਜਿਕਰ ਹੈ। ਜਦੋਂ ਗੁਰੂ ਨਾਨਕ ਦੇਵ ਜੀ ਮੱਕੇ ਵੱਲ ਗਏ ਸਨ ਤਾਂ ਉਨ੍ਹਾਂ ਵੀ ਨੀਲੇ ਬਸਤਰ ਪਹਿਨੇ ਸਨ ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਵੀ ਕੀਤਾ ਹੈ," ਫਿਰ ਬਾਬਾ ਮਕੇ ਗਇਆ ਨੀਲ ਬਸਤ੍ਰ ਧਾਰਿ ਬਨਵਾਰੀ"।।
ਜਨਮ ਸਾਖੀ ਵਿੱਚ ਵੀ ਇਸ ਦਾ ਜ਼ਿਕਰ ਆਉਂਦਾ ਹੈ।
ਗੁਰੂ ਗੋਬਿੰਦ ਸਿੰਘ ਜੀ ਨੇ ਵੀ ਮਾਛੀਵਾੜੇ ਹਕੂਮਤੀ ਘੇਰੇ ਵਿੱਚੋਂ ਨਿਕਲਣ ਵਾਸਤੇ ਨੀਲੇ ਬਸਤਰ ਪਹਿਨ ਕੇ ,ਕੇਸ ਪਿਛੇ ਵੱਲ ਕਰਕੇ ਉੱਚ ਦੇ ਪੀਰ ਦਾ ਰੂਪ ਧਾਰਨ ਕੀਤਾ ਸੀ ਅਤੇ ਭਾਈ ਗਨੀ ਖਾਂਨ ਅਤੇ ਨਬੀ ਖਾਨ ਗੁਰੂ ਸਾਹਿਬ ਜੀ ਦੇ ਤਿੰਨ ਸਾਥੀ ਸਿੰਘਾਂ ਨਾਲ ਮਿਲ ਕੇ ਗੁਰੂ ਸਾਹਿਬ ਜੀ ਨੂੰ ਪਾਲਕੀ ਵਿੱਚ ਬਿਠਾ ਕੇ ਉੱਚ ਦੇ ਪੀਰ ਦੇ ਰੂਪ ਵਿੱਚ ਅੱਗੇ ਲੈ ਕੇ ਗਏ ਸਨ।
ਡਾਕਟਰ ਸਾਹਿਬ ਦੇ ਹਮੇਸ਼ਾਂ ਹੀ ਬਹੁਤ ਵਧੀਆ ਵਿਚਾਰ ਹੁੰਦੇ ਆ
Bhut vadia tareeke nal explanatuon diti bhai saab tuc punjabi boli is different from other languages,
Singh sahib very true ji 🙏
Excellent Sir!
ਸਭ ਸਤਿ ਕਿਹਾ ਸਿੰਘ ਨੇ
ਵਾਹਿਗੁਰੂ ਜੀ ਮੇਹਰ ਕਰੋ ਜੀ ਸਭਨਾਂ ਤੇ 🙏
ਬਹੁਤ ਵਧੀਆ ਵੀਚਾਰ ।। ਵਾਹਿਗੁਰੂ ਆਪ ਨੂੰ ਚੜਦੀ ਕਲਾ ਵਿਚ ਰਖੱਣ ।।
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻❤
ਭਾਈ ਸਾਹਿਬ ਮੈ ਪਿਛਲੇ ਹਫ਼ਤੇ ਹੀ ਸਿਰਦਾਰ ਕਪੂਰ ਸਿੰਘ ਦੇ ਲੇਖਾਂ ਤੇ ਭਾਸ਼ਣਾਂ ਦੇ ਸੰਗ੍ਰਹਿ ਦੀ ਕਿਤਾਬ “ ਗੁਰੂ ਗੋਬਿੰਦ ਸਿੰਘ ਜੀ ਕੀ ਵਿਸਾਖੀ” ਪੜ ਰਿਹਾ ਸੀ , ਉਸ ਵਿੱਚ ਹੀ ਇਕ ਭਾਸ਼ਣ ਸੀ ਸਿੱਖ ਨੌਜਵਾਨੀ ਨੂੰ ਕੀ ਕਰਨਾ ਚਾਹਿਦਾ ਤੇ ਉਸ ਵਿੱਚ ਕਪੂਰ ਸਿੰਘ ਹੋਰਾਂ ਨੇ ਬੜਾ ਜ਼ੋਰ ਦੇਕੇ ਗੱਲ ਕਿਤੀ ਕੀ ਪੰਜਾਬੀ ਸਾਡੇ ਇਵੇਂ ਗੱਲ ਪੈ ਗਈ , ਸਿੱਖਾਂ ਦੀ ਹੌਦ ਦਾ ਪੰਜਾਬੀ ਨਾਲ ਕੋਈ ਵਾਸਤਾ ਨਹੀਂ ਤੇ ਸਾਨੂੰ ਪੰਜਾਬੀ ਦਾ ਲੜ ਛੱਡ ਵੱਧ ਤੋਂ ਵੱਧ ਅੰਗਰੇਜ਼ੀ ਵੱਲ ਧਿਆਨ ਦੇਣਾ ਚਾਹਿਦਾ , ਮੈ ਉਸ ਦਿਨ ਹੀ ਸੋਚ ਰਿਹਾ ਸੀ ਸਾਡਾ “ਪ੍ਰੋਫੈਸਰ ਆਫ ਸਿੱਖੀਜ਼ਮ “ ਹੀ ਇਹੋ ਜਿਹਾ ਗੱਲਾ ਕਰਣਗੇ ਤੇ ਬਾਕੀ ਕਿਸਤੋ ਉਮੀਦ ਕਰ ਸਕਦੇ ਹਾਂ ਜੀ ।
ਸਿਰਦਾਰ ਕਪੂਰ ਸਿੰਘ ਬਹੁਤ ਪੜ੍ਹੇ ਲਿਖੇ ਸਨ ਉਹਨਾਂ ਦਾ ਮਤਲਬ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣ ਤੋਂ ਦੀ ਨਾ ਕਿ ਆਪਣੀ ਮਾਤ ਭਾਸ਼ਾ ਛੱਡਣ ਦਾ
@@BalwinderSingh-kd4qz ਮੈ ਮੰਨਦਾ ਉਹ ਸਿਆਣੇ ਨੇ ਪਰ ਉਹ ਲੇਖ ਪੜਿਆ ਜਨਾਬ ? ਸਿਆਣੇ ਬੰਦੇ ਵੀ ਗਲਤੀ ਕਰ ਸਕਦੇ ਨੇ ਗਲਤੀਆਂ ਮੰਨਣੀਆ ਸਿੱਖੀਏ ,ਉਹ ਸਾਫ਼ ਕਹਿ ਰਹੇ ਨਹੀਂ ਜਿਵੇਂ ਬੋਧੀਆ ਨੇ ਅਪਣੀ ਭਾਸ਼ਾ ਪਾਲੀ ਨੂੰ ਛੱਡ ਕਿ ਸੰਸਕ੍ਰੀਤ ਅਪਣਾਈ ਸਾਨੂੰ ਅੰਗਰੇਜ਼ੀ ਅਪਨੋਣੀ ਚਾਹੀਦੀ ਹੈ, ਤੁਸੀ ਕਿਸੇ ਵੀ ਸੁਲਝੇ ਹੋਵੇ ਸਿੱਖ ਨੂੰ ਪੁੱਛ ਕਿ ਦੇਖਣਾ ਹੀ ਗੁਰੂ ਗ੍ਰੰਥ ਸਾਹਿਬ ਨੂੰ ਕਿਸੇ ਵੀ ਹੋਰ ਭਾਖਿਆ ਵਿੱਚ ਬਦਲ ਕਿ ਉਹਦਾ ਮਤਲਬ ਤੇ ਮਕਸਦ ਉਹੀ ਰਹਿ ਸਕਦੇ ਨੇ ? ਅਜੇ ਤੱਕ ਤੇ ੨੦੦ ਸਾਲ ਵਿੱਚ ਅੰਗਰੇਜ਼ੀ ਵਿੱਚ ਕੋਈ ਚੱਜ ਨਾਲ ਤਰਜਮਾ ਨਹੀਂ ਕਰ ਸਕਿਆ ਉਹਨਾਂ ਕੋਲ ਉਹ ਸ਼ਬਦ ਹੀ ਨਹੀਂ ਜੀ । ਪਰ ਫਿਰ ਵੀ ਕਹਾਂਗਾ ਕਪੂਰ ਸਿੰਘ ਹੋਰਾਂ ਦਾ ਲੇਖ ਪੜਨਾ ਇਕ ਵਾਰ ।
ਪੰਜਾਬੀ ਭਾਸ਼ਾ ਨੂੰ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਗੁਰੂ ਦੁਆਰਾ ਸਾਹਿਬ ਜੀ ਵਿਖੇ ਲਾਇਬ੍ਰੇਰੀਆਂ ਖੋਲ੍ਹਣ ਦੀ ਲੋੜ ਹੈ।ਬੈਠਣ ਦਾ ਪ੍ਰਬੰਧ ਕਰਨ ਦੀ ਲੋੜ ਹੈ ਚੰਗੀਆਂ ਧਾਰਮਿਕ ਅਤੇ ਸਾਹਿਤਕ ਕਿਤਾਬਾਂ ਹੋਣਗੀਆਂ ਅਸੀਂ ਆਪਣੇ ਇਤਿਹਾਸ ਦੇ ਜਾਣਕਾਰ ਹੋਵਾਂਗੇ। ਸਾਡੇ ਪੰਜਾਬੀ ੯੦% ਪੰਜਾਬੀ ਲਿਖਣੀ ਪੜ੍ਹਨੀ ਨਹੀਂ ਜਾਣਦੇ ਗੁਰੂ ਦੁਆਰਾ ਸਾਹਿਬ ਜੀ ਦੇ ਪ੍ਰਬੰਧਕਾਂ ਨੂੰ ਵੀ ਪੰਜਾਬੀ ਭਾਸ਼ਾ ਨਹੀਂ ਆਉਂਦੀ ਸੋਚਣ ਦੀ ਲੋੜ ਹੈ। ਇਸ ਲਈ ਸਾਨੂੰ ਗੁਰੂ ਦੁਆਰਾ ਸਾਹਿਬ ਜੀ ਨੂੰ ਪਾਠਸ਼ਾਲਾ ਬਣਾਉਣ ਦੀ ਲੋੜ ਹੈ । ਜੇਕਰ ਹਰ ਰੋਜ਼ ਨਹੀਂ ਤਾਂ ਘੱਟੋ ਘੱਟ ਐਤਵਾਰ ਨੂੰ ਪੰਜਾਬੀ ਭਾਸ਼ਾ ਦੀਆਂ ਕਲਾਸਾਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ।
Eh sab ta ho jau pr smasya eh hai k bohute maa pyo apne bachya nu Panjabi sikhoni hi nahi chonde
ਬਿਹਤਰੀਨ, ਬਾਕਮਾਲ...!!!
Esse lye Gurbani vich Shabad nu anni mahatata ditti hai Guru Sahib ne
ਗ਼ਰ ਫ਼ਤਿਹ ਭਾਈ ਸਾਹਿਬ ਜੀ,,, ਬਹੁਤ ਵਧੀਆ ਵਿਚਾਰ…. 🙏💐♥️🌹
ਗਰ।ਫਤਿਹ ਨਹੀਂ।ਗੁਰ ਫਤਿਹ। ਅਸਲ ਵਿਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁੰਦੀ।ਹੈ।
Waheguru ji Chaddikala bakshan Veer ji aap ji nu te Punjabiat nu🙏🙏🙏🙏🙏
ਬਾ ਕਮਾਲ ਲੈਕਚਰ , ਵਾਹ ਮਿੱਤਰ ਪਿਆਰੇ ਜਿਉਂਦਾ ਰਹੁ
Waheguru ji chardikalla rakkan
💯
Veer Sewak Singh ji kirpaa kar ke iss mazboon teh koi Ketab dasso ji, aap ji da, atti dhanwaddi hovan ga ji /
Akha kholn wali video👌
Waheguru ji Waheguru ji Waheguru ji dhanbad ji 🙏 ❤❤❤❤❤🎉
Thank you Singh sahib for explanations.
Waheguru ji 🪯🪯🪯
🌹101% Right Ji 👌🙏
Good Gian da soma ne Satjaryog Dr Sewak Singh ji
ਸਤਿ ਸ਼੍ਰੀ ਆਕਾਲ ਭਾਜੀ
ਬਹੁਤ ਵਧੀਆ ਪੱਤਰਕਾਰੀ
Waheguru Waheguru Waheguru ji
maa boli nalo tutna nahi gurbani di roshni vich sanjmi jivan jeona cahida hae
🌹❤️All Honest Punjabi And Honest Punjabi Leaders Zindabad 👏🙏
ਇਕ ਦਿਨ ਜ਼ਰੂਰ ਦੁਨਿਆ ਤੇ ਪੰਜਾਬੀ ਬੋਲੀ ਦਾ ਰਾਜ ਹੋਵੇਗਾ
Punjabi jindabaad
Good 👍 👍 👍 👍 👍
Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾
Bilkul sahi bichar aa
🙏🏿🙏🏿🙏🏿🙏🏿
Bhut hi vdia 😊
Boht dungian nd schia gllan
ਵੀਰ ਜੀਂ ਇਹ ਪ੍ਰੋਗਰਾਮ ਜਿਸ ਜਗਾ ਤੇ ਹੁੰਦਾ ਉਸ ਦੀ ਜਾਣਕਾਰੀ ਜਰੂਰ ਸੰਜੀ ਕਰਿਆ ਕਰੋ ਤਾ ਜੋ ਪਹੁਚ ਹੋ ਸਕੇ
waha guru ji
Bohat vadiya veer
ਤੁਸੀਂ ਮੈਨੂੰ ਫੇਰ ਇਹਸਾਸ ਕਰਾ ਦਿੱਤਾ ਕੇ ਦੁਬਾਰਾ ਸ਼ੁਰੂਆਤ ਕਰਨੀ ਪੈਣੀ ਹੈ।😅
Absouletly true what veer ji says about the west need captions fo our brothers and sister s who are not fluent in punjabi
.it is true abou the west the gangs drugs all covered up and crime is way high compare to punjab but by followin andnnot realizing our royalty we are going. Down a losing path ive liced my m wole life in cali want to move back to punjab
Wehaguru ji
Wahiguru ji Wahiguru ji Wahiguru ji Wahiguru ji
Bahoot changee soch hai app ji di
Bahut wadiya ji
ਹਮੇਸ਼ਾ ਦੀ ਤਰ੍ਹਾਂ ਭਾਈ ਸੇਵਕ ਸਿੰਘ ਦੀ ਬਾਕਮਾਲ ਗੱਲਬਾਤ
ਡਾ ਕ ਟ ਰ ਜੀ ਵਿਆਕਰਣ ਦਸੋ ਕਿਹੜੇ ਪੜੇਈਆ
🙏🏼
🙏🙏🙏🙏🙏
❤❤❤❤❤
❤🙏🏻
Veer ji jina pinda ch ek to vaad gurudwara ne uhna nu , pind walya de slah nal library ch badal deyu, ess nal sade panth ch jo manuvad aaya ohh bhaar hou te bachya de leye v vadya
ਆਪਸੀ ਫੁਟ ਤੇ ਧਰਮ ਦੇ ਕਟੜਪਨ ਨੇ ਭਾਰਤ ਦੀ ਵੰਡ ਕੀਤੀ ਸੀ।ਅੱਜ ਦੇ ਕਾਲਿਆਂ ਨਾਲ਼ੋਂ ਗੋਰਿਆ ਦਾ ਰਾਜ ਚੰਗਾ ਸੀ।ਜਿਸ ਕਰਕੇ ਅੱਜ ਵੀ ਲੋਕ ਗੋਰਿਆ ਵਲ ਭਜ ਰਹੈ ਹਨ।ਖਾਲਸਾ ਜੀ ਸੈਂਕੜੇ ਸਾਲਾ ਤੋ ਪੰਜਾਬੀ ਕਨੇਡਾ ਵਿੱਚ ਵਸ ਰਹੇ ਹਨ।ਭਾਰਤ ਕਦੇ ਵੀ ਕਨੇਡਾ ਦੀ ਰੀਸ ਨਹੀਂ ਕਰ ਸਕਦਾ।ਪੰਜਾਬੀ ਕਨੇਡਾ ਦੀ ਦੂਜੇ ਦਰਜੇ ਦੀ ਮਾਨਤਾ ਪਰਾਪਤ ਬੋਲੀ ਹੈ।ਪੜ ਲਿਖ ਕੇ ਸੁਣੇ ਸੁਣਾਏ ਗਪੋੜ ਲੋਕਾਂ ਨੂੰ ਨਾ ਸੁਣਾਵੋ।ਪਹਿਲਾ ਕਨੇਡਾ ਆਕੇ ਪੰਜਾਬੀਆ ਦੀ ਸ਼ਾਨ ਤੇ ਟੌਹਰ ਵੇਖੋ ਫਿਰ ਗੱਲ ਕਰਨੀ।ਸ: ਸ :ਕਨੇਡਾ।
ਵੀਰ ਜੀ ਕਾਹਦੀ ਟੋਹਰ ਹਾ ਕਨੇਡੀਅਨ ਦੀ
ਅਸੀਂ ਕਨੇਡਾ ਹੀ ਹਾਂ
ਕਿੰਨਾ ਕੁ ਵਿਰਸਾ ਆਉਂਦਾ ਕਨੇਡਾ ਦੇ ਬੱਚਿਆ਼ ਨੂੰ
ਬੱਚੇ ਗੋਰਿਆਂ ਵਾਗੂੰ ਰਹਿੰਦੇ ਹਨ ਕਨੇਡਾ ਵਿੱਚ
ਹਾਂ ਜੋ ਪੰਜਾਬ ਤੋਂ ਗੲੇ ਹਨ
ਜਿਹਨਾਂ ਦੀ ਉਮਰ 40 ਸਾਲ ਤੋਂ ਉਪਰ ਹੈ ਸਿਰਫ ਉਹਨਾਂ ਕੋਲ ਕੁਸ਼ ਵਿਰਸਾ ਬਚਿਆ ਹੈ
ਅਸੀਂ ਪੰਜਾਬ ਹੀ ਛੱਡ ਦਿੱਤਾ ਤੇ ਉਸ ਨੂੰ ਮਾੜਾ ਮਾੜਾ ਕਹਿ ਕੇ ਬੱਚਿਆਂ ਨੂੰ ਵੀ ਕੱਢ ਦਿੱਤਾ ਰੱਬ ਹੀ ਰਾਖਾ
ਸੱਚ ਬਹੁਤ ਕੌੜਾ ਹੈ
ਭਈਆ ਨੇ ਉਸੇ ਪੰਜਾਬ ਵਿੱਚ ਆਪਣਾ ਸੁਨਿਹਰੀ ਭਵਿਖ ਸਿਰਜ ਦਿੱਤਾ ਹੈ
ਸਾਡੇ ਬੱਚੇ ਕਨੇਡਾ ਵਿਚ ਗੋਰਿਆਂ ਦੇ ਨੌਕਰ ਲੱਗੇ ਹਨ
Hundred percent
Je kise ne rabb nu milna haa ta OS nu Punjabi parni likhni te samjni aondi honi chahidi haa ta hi oh rabb nu mil sakda haa
Satbachan