Do Morh ਦੋ ਮੋੜ Lok Tath | Mewa Singh Palia - Harpal Singh Shamla - Sukhpal Darshan -New Punjabi Song

Поделиться
HTML-код
  • Опубликовано: 4 янв 2025

Комментарии • 5 тыс.

  • @charnjitsingh1126
    @charnjitsingh1126 10 месяцев назад +3

    ਬਹੁਤ ਬਹੁਤ ਧੰਨਵਾਦ ! ਸ਼ੁਰਲੀਆਂ ਛੱਡਣ ਵਾਲ਼ੇ ਹੈਂਨ ਬਥੇਰੇ ਗੱਲ ਸਿਖਿਆ ਦੀ ਕੋਈ ਕੋਈ ਕਰਦਾ ਏ !

  • @amit..50
    @amit..50 5 лет назад +310

    ਚੰਗਿਆਂ ਗੱਲਾਂ ਚੰਗੇ ਬੰਦੇ ਹੀ ਸੁਣਦੇ ਨੇ,ਤੇ ਚੰਗੇ ਬੰਦਿਆਂ ਦੀ ਕਦੀ ਭੀੜ ਨਹੀਂ ਹੁੰਦੀ..ਬਹੁਤ ਵਧੀਆ ਬਾਪੂ ਜੀ 👏👏👏👏👏👏

    • @KuldeepSingh-nq9rw
      @KuldeepSingh-nq9rw 5 лет назад +2

      nic

    • @balss8834
      @balss8834 5 лет назад +1

      Nice bro

    • @sukhbirsingh5421
      @sukhbirsingh5421 4 года назад +1

      Nice bro

    • @kulwinderbrar7404
      @kulwinderbrar7404 4 года назад +3

      ਬਾਪੂ ਜੀ ਪਹਿਲਾ ਕਿਥੇ ਸੀ ਅਸਲੀ ਗਾਇਕੀ ਤਾ ਤੁਹਾਡੇ ਕੋਲ ਹੀ ਹੈ ਬਹੁਤ ਞਧੀਆ ਹੈ ਤੁਹਾਡੀ ਸੋਚ ਤੇ ਸੇਧ ਰੱਬ ਤਹਾਨੂੰ ਲੰਮੀ ਉਮਰ ਦੇਵੇ

    • @labbiludhar9762
      @labbiludhar9762 4 года назад

      Hi VIP

  • @rajvloger1424
    @rajvloger1424 5 лет назад +97

    ਬਾਪੂ ਜੀ ਸਾਨੂੰ ਤੁਹਾਡੇ ਅਜਿਹੇ ਬਜ਼ੁਰਗਾਂ ਕਰਕੇ ਮਾਨ ਵਾ ਆਪਣੀ ਮਾਂ ਬੋਲੀ ਤੇ 🙇‍♂️wmk🙇‍♂️

  • @jagtarsinghsodhi6019
    @jagtarsinghsodhi6019 Год назад +7

    ਬਾਪੂ ਮੇਵਾ ਸਿੰਘ ਜੀ ਅਤੇ ਬਾਪੂ ਸਮਲਾ ਜੀ ਦੀਆਂ ਸਿੱਖਿਆਵਾਂ ❤ ਨੂੰ ਛੂਹਣ ਵਾਲੀਆਂ ਅਤੇ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਵਾਲੀਆਂ
    ਪਰਮਾਤਮਾ ਮੇਰੀ ਜ਼ਿੰਦਗੀ ਦੇ ਦੋ ਚਾਰ ਸਾਲ ਘਟਾ ਕੇ ਇਸ ਜੋੜੀ ਨੂੰ ਬਖਸ਼ ਦੇਣ
    ਤਾਂ ਕਿ ਇਹ ਜੋੜੀ ਹੋਰ ਸੇਵਾ ਕਰ ਸਕੇ ਪਰਮਾਤਮਾ ਦਾ ❤ ਤੋਂ 💯💯 ਵਾਰ 🙏🏻🙏🏻🙏🏻🙏🏻🙏🏻

    • @harpalsinghshamla3953
      @harpalsinghshamla3953 Год назад

      ਵੀਰ ਜੀ ਅਸੀਂ ਦਿਲੋਂ ਦੁਆ ਕਰਦੇ ਹਾਂ ਕਿ ਪਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ ਤੇ ਸਾਰੇ ਪਰਿਵਾਰ ਨੂੰ ਖੁਸ਼ ਰੱਖੇ।

  • @AmarjeetSingh-dm4mj
    @AmarjeetSingh-dm4mj 5 лет назад +266

    ਬਹੁਤ ਵਧੀਆ ਜੀ ਪੰਜਾਬ ਨੂੰ ਇਸ ਤਰ੍ਹਾਂ ਦੀ ਸਾਫ ਸੁਥਰੀ ਗਾਇਕੀ ਦੀ ਲੋੜ ਐ

  • @anitagarg5620
    @anitagarg5620 4 года назад +64

    ਜ਼ਮੀਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਇਸ ਗੀਤ ਨੇ, ਬਹੁਤ ਦੇਰ ਬਾਅਦ ਕੁਝ ਵੱਖਰਾ ਸੁਨਣ ਨੂੰ ਮਿਲਿਆ ਹੈ, ਸੁਣ ਕੇ ਅੱਖਾਂ ਵਿੱਚ ਹੰਜੂ ਆ ਗਏ ਕਮਾਲ ਕਰ ਤੀ ਬਣਾਉਣ ਵਾਲੇ ਨੇ ਤੇ ਗਾਉਣ ਵਾਲੇ ਨੇ, ਬਹੁਤ ਬਹੁਤ ਧੰਨਵਾਦ ਜੀ , ਅਗਲੇ ਗਾਣੇ ਦੀ ਬੇਸਬਰੀ ਨਾਲ ਉਡੀਕ ਕਰਾਂਗੀ

    • @KulwinderSingh-wl4iu
      @KulwinderSingh-wl4iu 4 года назад

      Good song

    • @Gurbachan-qq2im
      @Gurbachan-qq2im 3 года назад +1

      ਇਸ ਤੋਂ ਪਹਿਲਾਂ ਵੀ ਬਾਪੂ ਪਾਹਲੀਅਾਂ ਦੀਅਾਂ ਕਈ ਬਹੁਤ ਵਧੀਅਾ ਕਵੀਸਰੀਅਾਂ ਅਾਈਅਾ ਹਨ ਇਕ ਨੌਜੁਅਾਨ ਸਾਥੀ ਨਾਲ ਮੀੳੁਜਿਕ ਨਾਲਸ਼ਾਇਦ ਪਹਲੀ ਅੈ

  • @gurlagan8931
    @gurlagan8931 5 лет назад +520

    ਮੈਨੂੰ ਤਾਂ ਬਾਪੂ ਜੀ ਤੁਸੀਂ ਵੀ ਬਾਹਲੇ ਪਿਆਰੇ ਲੱਗੇ,ਗੀਤ ਤਾਂ ਵਧੀਆ ਲੱਗਿਆ ਹੀ।💞ਦੁਆਵਾਂ

  • @MewaSangat
    @MewaSangat 4 года назад +46

    ਬਹੁਤ ਵਧੀਆ ਜੀ ਅਜਿਹੇ ਗੀਤਾਂ ਨੂੰ ਜੇ ਸਾਰੇ ਹੀ ਸੁਣਨ ਲੱਚਰਤਾ ਆਪਣੇ ਆਪ ਨੱਸ ਜਾਵੇਗੀ ਅਤੇ ਲੱਚਰ ਗਾਉਣ ਵਾਲੇ ਅਤੇ ਨਸ਼ੇ ਨੂੰ ਪ੍ਮੋਟ ਕਰਨ ਵਾਲੇ ਵੀ ਨਹੀ ਦਿਖਣਗੇ!
    ਕਰੋ ਜੀ ਸ਼ੇਅਰ ਵੱਧ ਤੋਂ ਵੱਧ !

  • @gurlove79
    @gurlove79 5 лет назад +77

    ਬਹੁਤ ਸੋਹਣੀ ਆਵਾਜ ਬਾਪੂ ਜੀ
    ਬਹੁਤ ਵਧੀਆ ਸੰਗੀਤ
    ਇਹੋ ਜਿਹੇ ਗੀਤ ਸਾਨੂੰ ਪ੍ਸਿੱਧ ਕਰਨੇ ਚਹੀਦੇ ਨੇ

  • @jasssohii4577
    @jasssohii4577 5 лет назад +92

    ਵਾਹ ਬਜੁਰਗੋ...👌🏻👌🏻 ਸੋਹੀਣੀ ਗਾਇਕੀ ...ਬਾ ਕਮਾਲ ਲਿਖਤ...ਸੋਹਣਾ ਸੰਗੀਤ...👌🏻ਵਾਹਿਗੁਰੂ ਚੜਦੀਕਲਾ ਵਿੱਚ ਰੱਖੇ...🙏🙏

  • @daljeetsthegreatvideos7752
    @daljeetsthegreatvideos7752 5 лет назад +50

    ਸਿਰ ਚੁੱਕਦਾ ਇਹੋ ਜਿਹੇ ਸ਼ਬਦਾਂ ਅੱਗੇ
    ਬਹੁਤ ਵਧੀਆਂ ਉਪਰਾਲਾ

  • @KingHunter3597
    @KingHunter3597 3 года назад +14

    ਹਰਪਾਲ ਸਿੰਘ ਸ਼ਮਲਾ ਜੀ 🙏🏻
    ਏਹ ਆ ਪੰਜਾਬੀ ਵਿਰਸਾ ਵਾਹ ਜੀ ਵਾਹ❕

  • @BootaSingh-fc3pm
    @BootaSingh-fc3pm 5 лет назад +87

    ਬਹੁਤ ਹੀ ਵਧੀਆ ਗਾਇਆ ਤੇ ਲਿਖਿਆ ਬਜ਼ੁਰਗਾਂ ਦੀ ਸਲਾਹ ਕਾਬਿਲ ਏ ਤਾਰੀਫ 🙏🙏

    • @sapindersingh1161
      @sapindersingh1161 5 лет назад

      ba kamaal lyric aur awaaz .eh ha punjab da culture.rabb thuanu chardi kala ch rakhe.

  • @seeyouagain2024
    @seeyouagain2024 5 лет назад +45

    "ਲਾਜਵਾਬ ਗਾਇਕੀ " 💙
    ਲੱਚਰ ਗਾਇਕਾਂ ਦੇ ਮੂੰਹ ਤੇ ਛਿੱਤਰ ਹੈ ਇਹ ਗੀਤ ॥
    ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਨੌਜਵਾਨਾਂ ਨੂੰ ਸਿਹਤ ਦੇਣ ਵਾਲੇ ਬੋਲ ਹਨ ਇਸ ਗੀਤ ਦੇ। 👌💙

  • @dilawergilldilawer2931
    @dilawergilldilawer2931 5 лет назад +21

    ਬਹੁਤ ਵਧੀਆ ਗਾਣਾ ਬਾਪੂ ਜੀ ..... ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @teksidhu1733
    @teksidhu1733 Год назад +1

    ਬਹੁਤ ਹੀ ਵਧੀਆ ਗੀਤ ।ਨਾ ਤਾਂ ਬਾਈ ਸ਼ਮਲੇ ਨੇ ਕੋਈ ਕਸਰ ਛੱਡੀ ਆ ਲਿਖਣ ਵਾਲੀ ਅਤੇ ਨਾ ਹੀ ਬਾਪੂ ਨੇ ਕੋਈ ਕਸਰ ਛੱਡੀ ਏ ਗਾਉਣ ਵਾਲੀ।

  • @yadwinder72
    @yadwinder72 5 лет назад +32

    ਖੱਬੇ ਡੋਗਰ ਹੈ ਬੈਠਾ, ਸੱਜੇ ਮੱਲ ਮਰਜਾਣਾ,...ਵਾਹ ਕਿਆ ਬਾਤ ਆ ਜੀ

  • @lovepreetSingh-bx3ks
    @lovepreetSingh-bx3ks 5 лет назад +42

    ਬਹੁਤ ਹੀ ਵਧੀਆ ਬਾਬਾ ਜੀ ਪੰਜਾਬ ਨੂੰ ਇਸ ਤਰ੍ਹਾਂ ਦੀ ਸਾਫ ਸੁਥਰੀ ਗਾਇਕੀ ਦੀ ਬਹੁਤ ਹੀ ਲੋੜ ਹੈ
    ਰੱਬ ਤੁਹਾਨੂੰ ਤਰੱਕੀ ਬਕਸੇ

  • @Arshdeepsingh-bg4em
    @Arshdeepsingh-bg4em 5 лет назад +32

    ਜਿੰਦਗੀ ਦਾ ਯੂ ਟਿਊਬ ਤੇ ਪਹਿਲਾ ਕੁਮੈਂਟ
    ਕਮਾਲ ਬਾਬਾ ਜੀ ਬਹੁਤ ਖੂਬ

  • @bootasingh7045
    @bootasingh7045 3 года назад +1

    ਬਹੁਤ ਬਹੁਤ ਵਧੀਆ ਜੀ ਕਮਾਲ ਹੀ ਕਰਤੀ ਬਾਪੂ ਨੇ ਮੈਂ ਬੈਕ ਕਰ ਕਰ 7,8ਵਾਰੀ ਸੁਣਿਆ👌👌🌹🌹🥀🌷🌷🌺🌺

  • @kamalsinghkamal2595
    @kamalsinghkamal2595 5 лет назад +86

    ਬਾਪੂ ਜੀ ਮੇਰੇ ਕੋਲ ਕੋਈ ਜਬਾਬ ਨੀ ਰੱਬ ਲੰਬੀ ਉਮਰ ਕਰੇ tohadi

  • @pindergolan
    @pindergolan 5 лет назад +34

    ਬਾਪੂ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਜੀ ਬਹੁਤ ਹੀ ਸੋਹਣਾ ਗੀਤ

  • @jitenderjotsinghcheema4244
    @jitenderjotsinghcheema4244 5 лет назад +23

    ਵਾਹ ਓ ਬਾਬਾ........... ਬੱਸ ਅੱਗੇ ਕੁਝ ਕਹਿਣ ਜੋਗਾ ਰਿਹਾ ਨਹੀਂ... ਦੁਆਵਾਂ ਲੈ ਜਾ ਬੱਸ💓💓💓

  • @Sarbjeetsingh-lz3hp
    @Sarbjeetsingh-lz3hp 7 месяцев назад +1

    ਬਹੁਤ ਵਧੀਆ ਲੱਗਿਆ ਜੀ ਤੁਹਾਡਾ ਗੀਤ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @gurpreetchattha198
    @gurpreetchattha198 5 лет назад +72

    ਅਜਿਹੇ ਪ੍ਰੇਰਨਾਦਾਇਕ ਗੀਤ ਸੁਣਨ ਲਈ ਸਭ ਨੂੰ ਅਪੀਲ
    (ਪੱਤਰਕਾਰ ਗੁਰਪ੍ਰੀਤ ਸਿੰਘ ਚੱਠਾ )

  • @rattolrandhir2388
    @rattolrandhir2388 5 лет назад +33

    ਬਹੁਤ ਵਧੀਆ ਬਾਪੂ ਜੀ ਐਸੇ ਤਰ੍ਹਾਂ ਨਵੀਂ ਪੀੜ੍ਹੀ ਨੂੰ ਸੇਧ ਦੇਣੀ ਜੀ ਪਰਮਾਤਮਾ ਹਮੇਸ਼ਾ ਤੁਹਾਨੂੰ ਤੰਦਰੁਸਤੀ ਵਖਸੇ🙏

  • @laddi22maan18
    @laddi22maan18 5 лет назад +50

    ਨਵੀਂ ਪਨੀਰੀ ਨੂੰ ਸੇਧ ਦੇਣ ਵਾਲਾ ਬਹੁਤ ਖੂਬਸੂਰਤ ਗੀਤ ਹੈ ਜੀ।ਸਾਰੀ ਟੀਮ ਵਧਾਈ ਦੀ ਪਾਤਰ ਹੈ

  • @tejveerghumman6738
    @tejveerghumman6738 3 года назад +1

    ਸੱਚ ਕਹਿੰਦਾ ਹਰਪਾਲ ਬੋਲ ਦਿਲੋ ਨਾ ਭੁਲਾਈ ਯਾਰ ਪੈਣ ਗੇ ਬਨਾਉਣੇ ਪਰ ਸੋਚ ਕੇ ਬਣਾਈ ਖੱਬੇ ਡੋਗਰ ਹੈ ਬੈਠਾ ਸੱਜੇ ਮੱਲ ਮਰਮਾਣਾ ਮੌੜ ਦੋਵੇਂ ਹੀ ਮੁੜੀ ਨਾ ਜੇ ਤੂੰ ਮੰਜ਼ਿਲ ਤੇ ਜਾਣਾ । ❤️❤️❤️

  • @gurpreetsinghgill6628
    @gurpreetsinghgill6628 5 лет назад +23

    ਬਾਬਾ ਜੀ ਬਹੁਤ ਵਧੀਆ ਲੋਕ ਤੱਥ ਸੀ।ਅੱਜ ਕੱਲ ਦੀ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਤੁਹਾਡੇ ਲੋਕ ਤੱਥਾਂ ਦੀ ਬਹੁਤ ਜਿਆਦਾ ਲੋੜ ਹੈ।ਨਾ ਕਿ ਹਨੀ ਸਿੰਘ ਦੇ ਗੀਤਾਂ ਦੀ।

    • @gurleenkaur4430
      @gurleenkaur4430 5 лет назад +3

      Right g bot sohna gaya bapu g ne

    • @Yuvraj.Krishan
      @Yuvraj.Krishan 5 лет назад +1

      Bilkul sahi bai ji. Par j aaj kise nu kaho v 22 chnge sedh den wale gaane likho te gaawo. Ta aggo sunan wale hi kehnde ne v 22 tu gaa de

    • @gurpreetsinghgill6628
      @gurpreetsinghgill6628 5 лет назад +2

      You are right bro. Sab da ta mind Chang nhi kar skde ji.🙏 waheguru mehar kre.

  • @satpreetsinghbhandohal2690
    @satpreetsinghbhandohal2690 5 лет назад +49

    ਅਰਥ ਭਰਭੂਰ ਗੀਤ, ਬੁਲੰਦ ਆਵਾਜ਼

  • @rdsingh9624
    @rdsingh9624 5 лет назад +36

    ਬਹੁਤ ਹੀ ਪਿਆਰਾ ਤੇ ਸੇਧ ਦੇਣ ਵਾਲਾ ਗੀਤ ਲਗਿਆ ਬਾਬਾ ਜੀ ....ਸਾਡਾ ਪਿਆਰ ਤੁਹਾਡੇ ਨਾਲ ਰਹੂਗਾ

  • @Pritpalsingh-bj7op
    @Pritpalsingh-bj7op 3 года назад +1

    ਬਹੁਤ ਹੀ ਖੂਬਸੂਰਤ ਕਲਮ ਤੋਂ ਲਿਖਿਆ
    ਅਤੇ ਬਹੁਤ ਹੀ ਵਧੀਆ ਅਵਾਜ਼ ਨੇ ਗਾਇਆ ਗੀਤ
    ਵਾਰਮ ਵਾਰ ਸੈਲੂਟ ਦੋਵਾਂ ਨੂੰ

  • @abfg1655
    @abfg1655 5 лет назад +4

    ਬੱਲੇ ਬਾਪੂ ਜੀ ਤੁਹਾਡੀ ਅਵਾਜ਼ ਅਤੇ ਲੋਕ ਤੱਥ ਦੋਵੇਂ ਬੜੇ ਪਸੰਦ ਹਨ।ਅਤੇ ਹੁਣ ਚਿੰਟੇ ਤੋ ਜਵਾਨੀ ਬਚਾ ਲਵੋ ਬਾਕੀ ਮੇਰੇ ਵੱਲੋ ਤੁਹਾਡੀ ਪੂਰੀ ਟੀਮ ਨੂੰ ਮੁੰਬਾਰਕ ਬਾਦ।ਅੱਲਾਹ ਖੈਰ ਕਰੇ।(ਸੁਬਹਾਨ ਅੱਲਾਹ )

  • @harvinderdhanday8716
    @harvinderdhanday8716 5 лет назад +68

    ਮੈਨੂੰ ਤਾ ਬਹੁਤ ਪਸਿੰਦ ਆਇਆ ਬਾਪੂ ਜੀ।

    • @sukhpannu5199
      @sukhpannu5199 5 лет назад +1

      ਬਹੁਤ ਵਧੀਅਾ ਜੀ ਵਾਹਿਗੁਰੂ ਜੀ ਕਿਰਪਾ ਕਰੇ ਸਦਾ ਚੜਦੀਕਲਾ ਰਹੇ

  • @harmshsingh1098
    @harmshsingh1098 Год назад +3

    ਸ਼ਾਇਦ ਇਹ ਲੋਕ ਤੱਥ ਮੈਂ ਪਹਿਲਾਂ ਹੀ ਸੁਣੇਂ ਹੁੰਦੇ,,,,ਐਨਾ ਬਰਬਾਦ ਨਾ ਹੁੰਦਾ 😭😭😭😭😭

  • @rajdeepsinghsandhu7001
    @rajdeepsinghsandhu7001 4 года назад +1

    ਬਾਪੂ ਜੀ ਗਾਣਾ ਬਹੁਤ ਸੋਹਣਾ ਲਿਖਿਆ ਹੈ ਵਾਹਿਗੁਰੂ ਜੀ ਮੇਹਰ ਕਰੇ

  • @amrituppal1143
    @amrituppal1143 5 лет назад +31

    ਦਿਲ ਕੁਸ਼ੀ ਨਾਲ ਭਰ ਗਿਆ ਇਹ ਗੀਤ ਸੁਣ ਕੇ ਰਬ ਮੇਹਰ ਕਰੇ ਤੁਹਾਡੇ ਤੇ

  • @ਮੰਡੇਰਨਾਵਾਲੇ
    @ਮੰਡੇਰਨਾਵਾਲੇ 5 лет назад +34

    ਬਹੁਤ ਕੰਮ ਦੀਆਂ ਗੱਲਾਂ ਬਾਬਾ ਜੀ 👏👏🙏

  • @sukhrajsran890
    @sukhrajsran890 5 лет назад +39

    ਪਿਉ ਜੀ ਕੀਲ ਲਿਆ ਤੁਹਾਡੇ ਬੋਲੇ ਨੇ ਬੜਾ ਸੋਹਣਾ ਗਾਇਆ🙏🙏🙏

  • @gurpalvirk965
    @gurpalvirk965 6 месяцев назад +2

    100 ਪਰਸੈਂਟ ਸੱਚੀਆਂ ਗੱਲਾਂ ਕਹੀਐ ਨੋਜਵਾਨਾਂ ਨੂੰ ਇਸ ਤੋ ਵੱਡੀ ਸੇਦ ਕੋਈ ਨਹੀਂ ਦੇ ਸਕਦਾ ਬਹੁਤ ਬਹੁਤ ਧੰਨਵਾਦ ਜੀ❤

  • @jaswinderjassa8337
    @jaswinderjassa8337 5 лет назад +15

    ਬਹੁਤ ਵਧੀਆ ਬਾਪੂ, ਬਹੁਤ ਤਕੜੀ ਸੇਧ ਦੇ ਗਿਆ ਤੂੰ। ਤੁਹਾਡਾ ਗੀਤ ਗੈਰਤ ਭਰਪੂਰ ਹੈ। ਹੋਰ ਆਉਣ ਦਿਓ ਇਹੋ-ਜਿਹੇ ਲੋਕ-ਤੱਥ

  • @angrejsidhu7966
    @angrejsidhu7966 5 лет назад +13

    ਮੈਨੂੰ ਬਹੁਤ ਵਧੀਆ ਲੱਗਿਆ ਗੀਤ ਬਾ੫ੂ ਜੀ
    ਤੁਸੀ ਬਹੁਤ ਵਧੀਆ ਸੁਨੇਹਾ ਦਿੱਤਾ ਅੱਜ ਦੀ ੫ੜੀ ਨੂੰ
    ਹੋਰ ਵੀ ਗੀਤ ਕਰੋ ਜੀ
    Support ਅਸੀ ਕਰਾਗੇ
    🙏🙏🙏🙏🙏🙏🙏🙏🙏🙏

  • @satnambhandal9659
    @satnambhandal9659 5 лет назад +17

    ਬਹੁਤ ਹੀ ਵਧੀਆ ਸਮਲਾ ਸਾਹਿਬ। ਮੇਵਾ ਸਿੰਘ ਪਾਲੀਆ ਸਾਹਿਬ ਜੀ ਨੇ ਵੀ ਪੂਰੀ ਰੂਹ ਫ਼ੂਕੀ ਆ।

  • @PreetKaur-sb7ee
    @PreetKaur-sb7ee 4 года назад +1

    ਬਹੁਤ ਵਧੀਆ ਬਾਪੂ ਜੀ ਤੁਹਾਡੀਅਾ ਗੱਲਾਂ ਜਿੰਦਗੀ ਨੂੰ ਸਹੀ ਰਾਸਤਾ ਦਿਖਾੳਣ ਵਾਲੀਆਂ ਨੇ ...

  • @jagroopsinghmand9262
    @jagroopsinghmand9262 4 года назад +32

    ਸਾਫ ਸੁਥਰੀ ਗਾਇਕੀ ਦਾ ਨਾਮ ਹੀ ਬਾਪੂ ਮੇਵਾ ਸਿੰਘ ਪਾਲੀਆ

  • @BHUPINDER55484
    @BHUPINDER55484 5 лет назад +13

    ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਕੰਮ ਓਂਦੀਆਂ
    Huge respet to sir

  • @BaljitKaur-gg6os
    @BaljitKaur-gg6os 5 лет назад +6

    ਬਾਬਾ ਜੀ ਤੁਸੀ ਪਹਿਲਾ ਕਿੱਥੇ ਸੀ ਇਹੋ ਜਿਹੀ ਸਿੱਖਿਆ ਦੀ ਆਪਣੇ ਬੱਚਿਆ ਨੂੰ ਬਹੁਤ ਲੋੜ ਆ ਜੇ ਇਹ ਗੀਤ ਸੁਣਕੇ ਬੱਚੇ ਸਿੱਧੇ ਪਾਸੇ ਲੱਗ ਜਾਣ ਤੁਹਾਡਾ ਜੀਵਨ ਤੇ ਸਫਲ ਆ ਮੇਰੇ ਪਿਤਾ ਜੀ ਸੋਹਣ ਸਿੰਘ ਢਾਡੀ ਆਮਰ ਸਿੰਘ ਸ਼ੌਕੀ ਹੁਣਾ ਨਾਲ ਢਾਡੀ ਵਾਰਾ ਗਾਉਦੇ ਸਨ ਅੱਜ ਮੈਨੂੰ ਦੀ ਬਹੁਤ ਯਾਦ ਆ ਰਹੀ ਆ🙏👏

  • @sukhjindersinghsarai2975
    @sukhjindersinghsarai2975 4 года назад +1

    ਸਤਿ ਸ੍ਰੀ ਅਕਾਲ ਜੀ ਗੀਤ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ ਜੀ ਇਹ ਹੁੰਦਾ ਅਸਲੀ ਰੂਪ ਗੀਤਾ ਦਾ ਰੂਪ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀ ਇਸ ਗੀਤ ਵਿੱਚ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਜੀ

  • @j.sdhindsasinghsardar523
    @j.sdhindsasinghsardar523 5 лет назад +13

    ਬਹੁਤ ਬਹੁਤ ਹੀ ਵਧੀਆ ਲੱਗਾ ਬਾਪੂ ਜੀ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਰਾਤ ਚੌਗੁਣੀ ਤਰੱਕੀ ਬਖਸ਼ੇ।

    • @lakhveersandhu6159
      @lakhveersandhu6159 5 лет назад

      Bhut vadiya ji jio

    • @GurdeepSingh-ip2zz
      @GurdeepSingh-ip2zz 5 лет назад

      ਬਾਈ ਮੇਵਾ ਸਿੰਘ ਦਾ ਘਿਉ ਪੀਤਾ ਲਿਮਕਾ ਮਾਰ ਰਿਹਾ ਚਿਹਰੇ ਤੇ। ਜਿੰਉਦਾਂ ਰਹਿ ਵੀਰੇ।

  • @Panjabzindabad84
    @Panjabzindabad84 5 лет назад +26

    ਬਾਪੂ ਤੈਨੂੰ ਜਿਨੀ ਵਾਰ ਵੀ ਸੁਣਦਾ
    Comment kre bina reh ni hunda
    ,Kmaaal da geet ,😍

  • @krishansingh1314
    @krishansingh1314 5 лет назад +7

    ਬਹੁਤ ਵਧੀਆ ਬਾਪੂ ਜੀ ਇਹ ਨੇ ਸਭਿਆਚਾਰ ਦੇ ਮਹਾਰਾਜੇ ਲਵ ਯੂ (ਪਰੰਤੂ ਇਹੋ ਜਿਹੇ ਗੀਤਾਂ ਨੂੰ ਡਿਸ ਲਾਇਕ ਕਿਉਂ ਬਾਈ ਜੀ

  • @gurmeetkahlon4767
    @gurmeetkahlon4767 3 года назад +1

    ਬਹੁਤ ਵਧੀਅਾ ਗੀਤ ਗਾਇਆ ਅਲੱਗ ਸੁਨਣ ਨੂੰ ਮਿਲਿਆ ਸਭ ਸੁਣੋ ਲਚਰਤਾ ਸੁਣਨੀ ਬੰਦ ਕਰੋ ਆਪਣੇ ਬੱਿਚਆ ਨੂੰ ਸਾਭ ਲਵੋ

  • @razzdeepdhaliwal2008
    @razzdeepdhaliwal2008 5 лет назад +37

    ਵਾਹ ਜੀ ਵਾਹ
    ਅਵਾਜ਼ ਦੁਨਾਲੀ ਦੇ ਫੈਰ ਵਾਂਗੂੰ ਕੜਕਦੀ ਆ

    • @sukhvindersingh3274
      @sukhvindersingh3274 5 лет назад

      Very very very nice song bhut der baad changa sunan nu milyea thnx g dil ton

  • @SukhdeepSinghMoga
    @SukhdeepSinghMoga 5 лет назад +4

    ਬਹੁਤ ਸੋਹਣੇ ਅਰਥ ਭਰਪੂਰ ਸ਼ਬਦ, ਦਿਲ ਟੁੰਬਦੀ ਆਵਾਜ਼ ਤੇ ਗੀਤ ਮੁਤਾਬਿਕ ਢੁਕਵਾਂ ਫਿਲਮਾਕਣ। ਸੁਖਪਾਲ ਬਾਈ ਸੰਗੀਤ ਵੀ ਬਹੁਤ ਪਿਆਰਾ। ਏਦਾਂ ਈ ਸੁਣਨ ਵਾਲੇ ਗੀਤ ਪੰਜਾਬੀਆਂ ਦੀ ਝੋਲੀ ਪਾਉਂਦੇ ਰਹੋ। ਮਿਲੀਅਨ ਵਿਊਜ਼ ਵਾਲਿਆਂ ਦੀ ਭੀੜ ਨਾਲੋਂ ਗਿਣਵੇਂ ਜਿਹੇ ਪਿਆਰ ਕਰਨ ਵਾਲੇ ਵਾਧੂ ਨੇ

  • @vatandeepkaur4393
    @vatandeepkaur4393 4 года назад +5

    ਬਹੁਤ ਸੋਹਣਾ ਲਿਖਿਆ ਗਿਆ ਅਤੇ ਬਹੁਤ ਸੋਹਣਾ ਗਾਇਆ ਗਿਆ। ਸਪੋਟ ਜਰੂਰ ਕਰਿਓ ਭਲੇ ਲੋਕੋ। ਵਾਹਿਗੁਰੂ ਜੀ

  • @Ravisaddal
    @Ravisaddal 3 года назад +1

    ਬਹੁਤ ਘੱਟ ਹੁੰਦੇ ਨੇ ਇਹੋ ਜਹੇ ਗੀਤ, ਅਸਲ ਵਿਚ ਆਹੀ ਨੇ ਜਿਨ੍ਹਾਂ ਨੂੰ ਗੀਤ ਕਹ ਸਕਦੇ ਹੈ।

  • @sukhdeepsingh7037
    @sukhdeepsingh7037 5 лет назад +11

    ਬਹੁਤ ਵਧੀਆ ਜੀ, ਪੰਜਾਬ ਨੂੰ ਇਸ ਤਰ੍ਹਾਂ ਦੀ ਗਾਇਕੀ ਦੀ ਲੋੜ ਹੈ।

  • @kalasingh6894
    @kalasingh6894 5 лет назад +12

    ਬਹੁਤ ਵਧੀਆ । ਸਾਨੂੰ ਇਸ ਤੋਂ ਸਿਖਿਆ ਲੈਣੀ ਚਾਹੀਦੀ ਹੈ। ਸਤ ਸ਼੍ਰੀ ਅਕਾਲ ।

  • @harpalsinghshamla3953
    @harpalsinghshamla3953 5 лет назад +30

    ਸਾਰੇ ਦੋਸਤਾਂ ਦਾ, ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ,ਸਦਾ ਹੱਸਦੇ ਵੱਸਦੇ ਰਹੋ ।

  • @sidhufilmyworld3145
    @sidhufilmyworld3145 7 месяцев назад +1

    ❤❤ਬਹੁਤ ਵਧੀਆ ਗਾਣਾ

  • @gurasingh1598
    @gurasingh1598 5 лет назад +5

    ਬਾਈ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ

  • @jagdishmomi2585
    @jagdishmomi2585 5 лет назад +10

    ਬਿਲਕੁਲ ਸਹੀ ਗੱਲ ਹੈ ਬਾਪੂ ਜੀ ਗਾਣਾ ਤਾਂ ਰੂਹ ਖੁਸ਼ ਕਰ ਗਿਆ

  • @NirmalSingh-jm2io
    @NirmalSingh-jm2io 5 лет назад +22

    ਬਾਬਾ ਮੇਵਾ ਸਿੰਘ ਦਾ ਕੋਈ ਸਾਨੀ ਨਹੀਂ ਆ ਲੋਕ ਤੱਥਾਂ ਵਿੱਚ

  • @gursewaksharma2223
    @gursewaksharma2223 4 года назад +1

    J ਕੋਈ ਮੰਨੇ ਤਾਂ ਇਸ ਤੋਂ ਚੰਗਾ ਗੀਤ ਹੋਰ ਨਹੀਂ ਜਿਸ ਵਿਚ ਚੱਡ਼ ਦੀ ਜਵਾਨੀ ਨੂੰ ਸਿੱਧਾ ਰਸਤਾ ਦਿਖਾਇਆ ਗਿਆ 😘😘😘

  • @lakhvindersingh6815
    @lakhvindersingh6815 3 года назад +7

    ਜਿਹੜੀਆਂ ਗੱਲਾਂ ਬਾਪੂ ਬੋਲ ਕੇ ਸਮਝਾ ਨੀ ਸਕਦਾ ਤੁਸੀਂ ਸਮਝਾਇਆ ,ਇੱਕ ਸਿਆਣੇ ਬਾਪੂ ਦਾ ਰੋਲ ਅਦਾ ਕੀਤਾ ਤੁਸੀਂ ਜੀ ,ਹੁਣ ਸਾਡਾ ਫਰਜ ਹੈ ਅਸੀਂ ਸਿਆਣੇ ਬੱਚਿਆਂ ਵਾਂਗ ਤੁਹਾਡੀ ਗੱਲ ਮੰਨਣੀ ਹੈ ਜਾਂ ਨਾ

  • @gurebatth1749
    @gurebatth1749 5 лет назад +4

    ਜੇਨੀ ਤਰੀਫ਼ ਕਰੋ ਓਨੀ ਘਟ 👌👌👌
    ਕੋਈ ਸ਼ਬਦ ਨੀ ਜੀ ਏਸ ਲੋਕ ਤਥ ਲਈ.....❤❤❤❤❤❤❤👌👌👌👌👌👌👌👌👌👌👌👌👌👌👌👌👌👌👌👌👌👌👌👌👌

  • @sidhudes
    @sidhudes 5 лет назад +17

    Ehnu kehde ne end..... Baba bhari pe giya sare khabi khana te.... Lyrics +music.... Awesome.
    It's a need of time.... Expecting more like this.

  • @BaldevSingh-iv1ld
    @BaldevSingh-iv1ld Год назад +1

    ਬਾ ਪ ਜੀ ਗ ਨਾ ਇ ਸ ਤੋਂ ਵੱਧ ਈ ਹੋਰ ਕੋਈ ਨਹੀਂ ਹੋ ਸਕਦਾ

  • @Davindersingh-vh3ug
    @Davindersingh-vh3ug 5 лет назад +5

    Baba g att kra diti tu c...... Schiya gla sunayiyaa......ਪੁਰਾਣੀ ਕਹਾਵਤ ਏ।
    ਸਿਆਇਆ ਦਾ ਕਿਹਾ ਅਤੇ ਔਲਿਆ ਦਾ ਖਾਇਆ
    ਬਾਅਦ ਚ ਪਤਾ ਲਗਦਾ ਏ। ਸਾਨੁ ਸਾਰਿਆ ਨੂ ਸਮਝ ਜਾਣਾ ਚਾਹਿਦਾ ਹੈ।

  • @karan16199
    @karan16199 5 лет назад +8

    *ਅਸਲ ਪੰਜਾਬੀ ਸੰਗੀਤ ਸਾਡਾ* 💗🤗

  • @sukhjinderbega1400
    @sukhjinderbega1400 5 лет назад +9

    ਸਹੀ ਕਿਹਾ ੲੇ ਗਾਣੇ ਚ" ਬਾਬਾ ਜੀ ਤੁਸੀ !ਮੈ ਤਾਂ ਗਾਣਾ ਅਾਪਣੇ ਸਾਰੇ ਯਾਰਾ ਦੋਸਤਾਂ ਨੂੰ ਸੇਅਰ ਵੀ ਕਰਤਾ ।

  • @JasvirSingh-gj3li
    @JasvirSingh-gj3li 4 года назад +1

    ਬਹੁਤ ਹੀ ਵਧੀਆ ਮੈਸਿਜ ਦਿੱਤਾ ਬਾਪੂ ਜੀ ਨੇ

  • @mamnakotbhai908
    @mamnakotbhai908 4 года назад +6

    ਕਿਆ ਬਾਤ ਐ ਬਾਬਾ...ਸਿਰਾ ਲਾਤਾ ਜਵਾਂ..👌👌👌

  • @thakurinvestmentservices5492
    @thakurinvestmentservices5492 5 лет назад +16

    After a long time ...i feel that love and blessing in song ..that was i felt in my childhood ..in 1980.....thanks....Great collection of words and voice......nai ta ajkal sabh song dharam or caste ch wandi jande sannu.....salute to you.thanks

  • @prabhneetsingh9808
    @prabhneetsingh9808 5 лет назад +4

    ਬਹੁਤ ਵਧੀਆ ਬਾਬਾ ਜੀ,ਧੰਨਵਾਦ ਜੀ,ਸਿੱਧੇ ਰਾਹੇ ਪਾਉਣ ਲਈ।।

  • @sukhmandersingh5332
    @sukhmandersingh5332 3 года назад +1

    ਬਹੁਤ ਵਧਿਆ ਹੈ ਨੌਜਵਾਨਾ ਚੰਗੀ ਸੇਦ ਹੈ

  • @satnamrajput9397
    @satnamrajput9397 5 лет назад +4

    ਇਸ ਤਰ੍ਹਾਂ ਦੇ ਗੀਤਾਂ ਨੂੰ ਦਿਲੋਂ ਪਿਆਰ।
    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਦਾ
    #ਲੋਕ_ਤੱਥ

  • @sachdiawaaz6810
    @sachdiawaaz6810 5 лет назад +9

    ਹੁੱਣ ਤੱਕ ਕਿੱਥੇ ਲੁੱਕੇ ਰਹੇ ਨਸ਼ਾ ਪੰਜਾਬ ਦੀ ਜਵਾਨੀ ਖਾ ਗਿਆ
    ਬਹੁਤ ਹੀ ਵਧੀਆ ਨਵੀਂ ਪਨੀਰੀ ਨੂੰ ਚੰਗੀ ਸੇਧ ਮਿਲੇਗੀ !

  • @budhsingh657
    @budhsingh657 5 лет назад +10

    ਬਾਬਾ ਜੀ ਦੇਣ ਨੀ ਦੇ ਸਕਦੇ ਸਿਰਾ ਕਰਾਤਾ
    ਮਿਊਜਕ ਹੋਰ ਵੀ ਅੱਤ

  • @baljindersingh-sk6is
    @baljindersingh-sk6is 4 года назад +2

    ਬਾਪੂ ਚੰਗੀਆ ਚੀਜਾ ਹੀ ਗਾਉਦਾ ਕਿਹੜਾ ਇਲਾਕਾ ਬਾਪੂ ਜੀ ਦਾ

  • @paligrewal
    @paligrewal 5 лет назад +13

    After a long time a song that can be played openly anywhere, that's the true culture of Punjab

  • @Malwabelt-dp7yi
    @Malwabelt-dp7yi 4 года назад +11

    Hala 18 va sal a lga menu jwani shuru hoyi a ta a geet sun k kive jeeni a zindgi eh sikh lyi aa🙏🙏

  • @jagseersingh502
    @jagseersingh502 4 года назад +6

    ਸਤਿ ਸ੍ਰੀ ਅਕਾਲ ਬਾਪੂ ਜੀ ।ਮੇਰੇ ਪੰਜਾਬ ਦੇ ਬਾਬਾ ਬੋਹੜ, ਮੇਰੇ ਉਜੜ ਰਹੇ ਪੰਜਾਬ ਨੂੰ ਬਚਾ ਲੳ।ਹੱਥ ਜੋੜ ਕੇ ਬੇਨਤੀ ਹੈ ਕਿ ਮੇਰੇ ਪੰਜਾਬ ਦੀ ਜਵਾਨੀ ਨਸ਼ੇ, ਲੱਚਰ ਗਾਇਕੀ, ਵਿਦੇਸ਼ਾ ਦੀ ਦਲਦਲ ਵਿਚ ਫਸ ਰਹੀ ਐ।ਕਿਰਪਾ ਕਰਕੇ ਇੱਕ ਸੁਚੱਜੇ ਮਲਾਹ ਬਣਕੇ ਇਸ ਡੁੱਬ ਰਹੇ ਪੰਜਾਬ ਨੂੰਸੰਭਾਲ ਲਓ।ਬਾਕੀ ਬਚਿਆ ਲੀਡਰਾਂ ਦਾ ਲੋਟੂ ਟੋਲਾ ਖਾ ਗਿਆ ਮੇਰੇ ਵਸਦੇ ਪੰਜਾਬ ਨੂੰ।ਇਸੇ ਤਰ੍ਹਾ ਨਵੀਂ ਪੀੜ੍ਹੀ ਨੂੰ ਸੇਧ ਦੇ ਕੇ ਉਹਨਾ ਦੀ ਜਮੀਰ ਹਲੂਣਦੇ ਰਿਹਾ ਜੇ।ਧੰਨਵਾਦ ।ਗੋਰਾ ਸਿੱਧੂ ਛੱਤੇਆਣਾ ਗਿਦੜਬਾਹਾ ਮੁਕਮੁਕਤ9876652439

  • @jarnailsigh8643
    @jarnailsigh8643 2 года назад +1

    ਹਮੇਸ਼ਾਂ ਰੱਬਾ ਚੜ੍ਹਦੀ ਕਲਾ ਚ ਰੱਖੀ ਗਾਇਕ ਤੇ ਗੀਤਕਾਰ ਜੋੜੀ ਨੂੰ। ਜਰਨੈਲ ਸਿੰਘ ਵਜੀਦਪੁਰ

  • @suraajsehdev6579
    @suraajsehdev6579 5 лет назад +6

    Mai kiha ikk vaari ta balle balle kraati...... Naale sohna music te naale suthari gayaki!
    Hore gaane release hone chahide ais respectable elderly singer MEWA SINGH PALIA JI de

  • @balwinderkumar4887
    @balwinderkumar4887 4 года назад +10

    ਬਾ ਕਮਾਲ, ਜਿੰਦਗੀ ਦੇ ਤੱਥ।💐💐💐💐💐💐💐

  • @sameer2688
    @sameer2688 5 лет назад +5

    ਬਹੁਤ ਵਧੀਆ ਗੀਤ ਤੇ ਬਹੁਤ ਕੀਮਤੀ ਗਿਆਨ।

  • @rupbrar6037
    @rupbrar6037 3 года назад +1

    ਬਹੁਤ ਵਧੀਆ ਲੱਗਿਆ ਜੀ ਬਹੁਤ ਬਹੁਤ ਧੰਨਵਾਦ ਜੀ

  • @ArjunSingh-je4nd
    @ArjunSingh-je4nd 5 лет назад +6

    ਬਾਬਾ ਜੀ ਜਰੂਰ ਰਿਕਾਰਡ ਕਰੋ ਤੁਸੀ ਬਹੁਤ ਵਧਿਆ ਸੇਧ ਦਿੰਦੇ ਹੋ ਨੋਜਵਾਨਾ ਨੂੰ🙏🙏🙏🙏

  • @nachhattarsingh7267
    @nachhattarsingh7267 5 лет назад +5

    ਬਾਪੂ ਜੀ ਬਹੁਤ ਸੁੰਦਰ ‌ਗਾਇਆ

  • @arshdeepsingh1861
    @arshdeepsingh1861 5 лет назад +38

    Siraa uncle g full support hai g ਪਰ ਸਮਾਂਜ ਨੰ ਚੰਗੀ ਸੇਦ ਦੇਣ ਜੀ

  • @DLahoria84
    @DLahoria84 4 года назад +2

    ਗੀਤ ਦੇ ਬੋਲ ਮੇਰੀ ਪੰਜਾਬੀ ਮਾਂ ਬੋਲੀ ਦੇ ਸੱਭਿਆਚਾਰ ਦੇ ,,,, ਸੁੱਚੇ ਮੋਤੀਆਂ ਵਰਗੇ ਆ

  • @SushilKumar-uj6jy
    @SushilKumar-uj6jy 5 лет назад +7

    Ajjkal eho j song kithe ......
    Song sun k boht jyada wadia lgya g. Waheguru tuhanu har khushya dewe

  • @asfandyar488
    @asfandyar488 5 лет назад +14

    Wow, really appreciate the lyrics.... I see you as Legend Baba G... Blessings

  • @karanveersingh9619
    @karanveersingh9619 5 лет назад +12

    ਤੁਹਾਡੇ ਧੰਨਵਾਦ ਲਈ ਕੋਈ ਸਬਦ ਨਹੀਂ ਹੈ ਪਰ ਫਿਰ ਵੀ i love you

  • @ਸ.ਹਤਾਸੰਘ
    @ਸ.ਹਤਾਸੰਘ 4 года назад +1

    ਬਹੁਤ ਵਧੀਅਾ ਲੋਕ ਤॅਥ ਬਾਪੂ ਜੀ ....

  • @VirenderSingh-zp7pe
    @VirenderSingh-zp7pe 5 лет назад +7

    Hatsoff sardar saab bohat hi sona geet aa tohady wargy bandeya ( jawana)di bohat lod aa aaj Punjab nu ............ KEEP IT UP

  • @amarjeetsinghvirk3651
    @amarjeetsinghvirk3651 5 лет назад +13

    Lyrics 👌, Awaaj 👌, Music 👌👌, video 👌👌- All nyc work - team black bee music

  • @jagtarsingh-lc9gy
    @jagtarsingh-lc9gy 5 лет назад +13

    Bappu meva Singh ji te shamla ji always best. Very good song.

  • @dalbirvirk2524
    @dalbirvirk2524 3 года назад +1

    ਬਹੁਤ ਹੀ ਵਧੀਆ ਅਵਾਜ਼ ਬਹੁਤ ਹੀ ਵਧੀਆ ਗਾਣੇ ਦੇ ਬੋਲ ਅਤੇ ਬਹੁਤ ਹੀ ਵਧੀਆ ਬਾਪੂ ਜੀ ਦਿੱਖ ਿਜੳੁਦੇ ਰਹੋ ਬਾਪੂ ਜੀ। ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ।