ਲੋਕ ਸੇਵਾ ਨੇ ਜੇਲ੍ਹ ਦੀ ਸੈਰ ਕਰਵਾਈ | ਵਿਵਾਦਤ, ਸਿਰਫਿਰਾ ਤੇ ਜਨੂੰਨੀ ਪ੍ਰੋ. ਧਰਮਜੀਤ ਸਿੰਘ ਮਾਨ।

Поделиться
HTML-код
  • Опубликовано: 20 мар 2024
  • ‪@teleteshan‬ ਅਜੋਕੇ ਸਮੇਂ ਡੈਮੋਕ੍ਰੇਸੀ ਸੁਰੱਖਿਅਤ ਨਹੀਂ ਹੈ। ਇਹ ਕਹਿਣਾ ਸਾਡਾ ਨਹੀਂ ਬਲਕਿ ਉਸ ਸਖ਼ਸ਼ ਦਾ ਹੈ ਜਿਹੜਾ ਪੋਸ਼ਾਕ ਤੋਂ ਬੇਸ਼ੱਕ ਦਿਸਦਾ ਆਮ ਹੈ ਪਰ ਸਿੱਖਿਆ ਦੇ ਖੇਤਰ 'ਚ ਚੰਗੇ ਚੰਗਿਆਂ ਨੂੰ ਮਾਤ ਦਿੰਦਾ ਹੈ। ਪ੍ਰੋ. ਧਰਮਜੀਤ ਸਿੰਘ ਮਾਨ (ਪਿੰਡ ਜਲਵੇੜਾ) ਜਿਲ੍ਹਾ ਫਤਿਹਗੜ੍ਹ ਸਾਹਿਬ। ਉਹਨਾਂ ਅੰਗਰੇਜੀ ਵਿਸ਼ੇ 'ਚ P.hd ਕੀਤੀ ਹੋਈ ਹੈ। ਇਸਤੋਂ ਇਲਾਵਾ LAW ਤੋਂ ਇਲਾਵਾ ਉਹਨਾਂ ਕੋਲ ਕਈ ਡਿਗਰੀਆਂ ਹਨ। ਪਿਛਲੇ ਕਾਫ਼ੀ ਸਮੇਂ ਤੋਂ ਇਕ ਸਰਕਾਰੀ ਕਾਲਜ 'ਚ ਪੜ੍ਹਾਉਂਦੇ ਆ ਰਹੇ ਨੇ। ਤੜਕੇ 1 ਵਜੇ ਉੱਠ ਕੇ ਸ਼ਰੀਰਕ ਵਰਜਿਸ਼ ਕਰਨਾ ਉਹਨਾਂ ਦਾ ਰੁਟੀਨ ਹੈ। ਪਸ਼ੂਆਂ ਦੇ ਵਾੜੇ ਦੇ ਨਾਲ ਨਾਲ ਆਪਣੀ ਖੇਤੀ ਵੀ ਸੰਭਾਲਦੇ ਆ ਰਹੇ ਨੇ। ਉਪਰੰਤ ਆਪਣਾ MOTORCYCLE ਚੁੱਕ ਕੇ ਕਾਲਜ ਲਈ ਰਵਾਨਾਂ ਹੋ ਕੇ ਬਾਅਦ ਦੁਪਹਿਰ ਵਾਪਸੀ ਕਰਦੇ ਨੇ। ਕੁਝ ਸਮਾਂ ਗਰੀਬ ਬੱਚਿਆਂ ਨੂੰ ਪੜਾਉਣ ਲਈ ਵੀ ਕੱਢਦੇ ਨੇ। ਸਵਾਲ ਇਹ ਉੱਠਦਾ ਹੈ ਕੀ ਇੰਨੀਆ ਕਬੀਲਦਾਰ ਵਿਅਕਤੀ ਕੀ ਸਮਾਜਿਕ ਮੁੱਦਿਆਂ ਲਈ ਵੀ ਸਮਾਂ ਕੱਢ ਸਕਦਾ ਹੈ? ਜੀ ਹਾਂ ਪ੍ਰੋਫੈਸਰ ਸਾਹਿਬ ਇਕ ਵਾਰ ਤਾਂ ਲੋਕਾਂ ਲਈ ਇੱਕ ਵੱਡੀ Multinational Company ਨਾਲ ਵੱਡਾ ਪੰਗਾ ਲੈ ਬੈਠੇ। ਫ਼ੇਰ ਕਿ ਸੀ, ਉਸ ਤੋਂ ਬਾਅਦ ਮਾੜਾ ਦੌਰ ਐਸਾ ਸ਼ੁਰੂ ਹੋਇਆ ਕਿ ਸਮਾਜਿਕ ਮੁੱਦਿਆਂ ਲਈ ਉਹਨਾਂ ਨੂੰ ਜੇਲ੍ਹ ਤੱਕ ਦੀ ਹਵਾ ਖਾਣੀ ਪਈ। ਉਹਨਾਂ ਮੁਤਾਬਿਕ ਢਾਈ ਸਾਲਾਂ ਤੋਂ ਉਹਨਾਂ ਨੂੰ ਤਨਖ਼ਾਹ ਵੀ ਨਹੀਂ ਮਿਲੀ। ਅੱਜ ਵੀ ਜਦੋਂ ਕਦੇ ਕਿਸੇ ਨਾਲ ਵੀ ਧੱਕਾ ਹੁੰਦਾ ਦਿਖਾਈ ਦਿੰਦਾ ਹੈ ਤਾਂ ਪ੍ਰੋਫੈਸਰ ਸਾਹਿਬ ਟਿਕ ਕੇ ਘਰੇ ਨਹੀਂ ਬੈਠਦੇ। ਕੁਝ ਐਸੇ ਅੜੀਅਲ ਸੁਭਾਅ ਕਰਕੇ ਇਹਨਾਂ ਦੀ ਆਂਡ ਗੁਆਂਢ 'ਚ ਕਿਸੇ ਨਾਲ ਨਹੀਂ ਬਣਦੀ। ਸੁਣਦੇ ਆ ਪ੍ਰੋਫੈਸਰ ਸਾਹਿਬ ਦੀ ਜ਼ੁਬਾਨੀ ਕਿ ਲੋਕਾਂ ਦੀ ਬਹੁਤਾਤ ਉਹਨਾਂ ਨੂੰ ਅੜਬ ਤੇ ਜਨੂੰਨੀ ਕਿਉੰ ਕਹਿੰਦੀ ਹੈ?
    Tele Teshan l Arun Ahuja l The Open dialogue with Arun Ahuja l Ep - 6
    #teleteshan #TheOpendialoguewithArunAhuja #profdharamjeetsinghmann #teacher #socialworker #punjabpolitics #punjab #Jalbhera

Комментарии • 1

  • @user-vg8zu3jw3r
    @user-vg8zu3jw3r 4 месяца назад

    Tut ju ga jukhda nhi manka eh dhon de....
    Sidhu moose wala