ਵਟਣਾ ਲਾਉਣਾ ਅਤੇ ਨਹਾਈ-ਧੋਈ। Vatna| Punjabi Wedding |

Поделиться
HTML-код
  • Опубликовано: 15 сен 2024
  • ਵਿਆਹ ਦੀਆਂ ਅਲੋਪ ਹੋ ਰਹੀਆਂ ਰਸਮਾਂ ਵਿੱਚੋਂ ਇੱਕ ਅਹਿਮ ਰਸਮ ਲੜਕੇ-ਲੜਕੀ ਦੇ ਪਿੰਡੇ ਤੇ ਵਟਣਾ ਮਲਣਾ ਹੁੰਦੀ ਸੀ। ਵਟਣਾ ਜੌਂਆਂ ਦੇ ਆਟੇ ਅਤੇ ਹਲਦੀ ਨੂੰ ਸਰ੍ਹੋਂ ਦੇ ਤੇਲ ਵਿੱਚ ਗੁੰਨ੍ਹ ਕੇ ਤਿਆਰ ਕੀਤਾ ਗਿਆ ਲੇਪ ਹੁੰਦਾ ਸੀ ਜੋ ਵਿਆਹ ਵਾਲੇ ਲੜਕੇ-ਲੜਕੀ ਦਾ ਰੰਗ ਰੂਪ ਨਿਖਾਰਨ ਲਈ ਰਿਸ਼ਤੇਦਾਰ ਔਰਤਾਂ, ਭੈਣਾਂ-ਭਰਜਾਈਆਂ, ਚਾਚੀਆਂ-ਤਾਈਆਂ ਆਦਿ ਅਤੇ ਨੈਣ ਦੁਆਰਾ ਚਿਹਰੇ ਅਤੇ ਪਿੰਡੇ ਤੇ ਮਲਿਆ ਜਾਂਦਾ ਸੀ । ਇਹ ਰਸਮ ਲੜਕੇ-ਲੜਕੀ ਨੂੰ ਖੁੱਲ੍ਹੇ ਵਿਹੜੇ ਵਿੱਚ ਲੱਕੜ ਦੇ ਪਟੜੇ ਤੇ ਬਿਠਾ ਕੇ ਅਤੇ ਉਸਦੇ ਸਿਰ ਤੇ ਚਾਦਰ ਵਗੈਰਾ ਤਾਣ ਕੇ ਪੂਰੀ ਕੀਤੀ ਜਾਂਦੀ ਸੀ । ਵਟਣਾ ਮਲਣ ਦੇ ਨਾਲ-ਨਾਲ ਔਰਤਾਂ ਦੇ ਗੀਤ ਚੱਲਦੇ ਰਹਿੰਦੇ ਸਨ। ਇਨ੍ਹਾਂ ਗੀਤਾਂ ਵਿੱਚ ਵਾਰ ਵਾਰ ਸਾਰੇ ਰਿਸ਼ਤਿਆਂ ਦਾ ਜ਼ਿਕਰ ਕਰ ਦਿੱਤਾ ਜਾਂਦਾ ਸੀ। ਵਟਣੇ ਦੀ ਰਸਮ ਪਰਿਵਾਰ ਦੀ ਸਹੂਲਤ ਅਨੁਸਾਰ ਵਿਆਹ ਤੋਂ ਸੱਤ, ਪੰਜ ਜਾਂ ਤਿੰਨ ਦਿਨ ਪਹਿਲਾਂ ਸ਼ੁਰੂ ਕੀਤੀ ਜਾਂਦੀ ਸੀ ਅਤੇ ਵਿਆਹ ਵਾਲੇ ਦਿਨ ਤੱਕ ਚੱਲਦੀ ਰਹਿੰਦੀ ਸੀ। ਅੱਜ ਕੱਲ੍ਹ ਇਹ ਰਸਮ ਲਗਭਗ ਅਲੋਪ ਹੋ ਚੁੱਕੀ ਹੈ ਅਤੇ ਕੁਝ ਪਰਿਵਾਰਾਂ ਵਿੱਚ ਇਸ ਨੂੰ ਵਿਆਹ ਵਾਲੇ ਦਿਨ ਨਹਾਈ-ਧੋਈ ਤੋਂ ਕੁਝ ਸਮਾਂ ਪਹਿਲਾਂ ਸੰਕੇਤਕ ਤੌਰ ਤੇ ਜ਼ਰੂਰ ਕਰ ਲਿਆ ਜਾਂਦਾ ਹੈ।
    ਇਸੇ ਤਰ੍ਹਾਂ ਮੁੰਡੇ ਦੀ ਜੰਝ ਚੜ੍ਹਨ ਤੋਂ ਪਹਿਲਾਂ ਅਤੇ ਕੁੜੀ ਦੀ ਜੰਝ ਆਉਣ ਤੋਂ ਪਹਿਲਾਂ ਨਹਾਈ ਧੋਈ ਦੀ ਰਸਮ ਹੁੰਦੀ ਹੈ ਤੇ ਇਸ ਸਮੇਂ ਗੀਤ ਗਾਏ ਜਾਂਦੇ ਸਨ। ਪਹਿਲਾਂ ਨਹਾਈ-ਧੋਈ ਦੀ ਰਸਮ ਮੁੱਖ ਤੌਰ ਤੇ ਨਾਈ ਜਾਂ ਨਾਇਨ ਦੁਆਰਾ ਕੀਤੀ ਜਾਂਦੀ ਸੀ ਪਰ ਅੱਜ-ਕਲ੍ਹ ਲੜਕਾ-ਲੜਕੀ ਅਕਸਰ ਬਾਥਰੂਮ ਵਿੱਚ ਬੰਦ ਹੋ ਕੇ ਖੁਦ ਹੀ ਨਹਾਉਣਾ ਪਸੰਦ ਕਰਦੇ ਹਨ। ਨਹਾਈ-ਧੋਈ ਉਪਰੰਤ ਲੜਕੇ-ਲੜਕੀ ਨੂੰ ਮਾਮਾ ਚੌਕੀ ਤੋਂ ਉਤਾਰਦਾ ਹੈ। ਪਹਿਲਾਂ ਤਾਂ ਮਾਮਾ ਮੁੰਡੇ/ਕੁੜੀ ਨੂੰ ਗੋਦੀ ਚੁੱਕ ਕੇ ਹੀ ਚੌਕੀ ਤੋਂ ਉਤਰਦਾ ਸੀ ਪਰ ਅੱਜਕਲ ਰਸਮ ਕੇਵਲ ਸੰਕੇਤਕ ਤੌਰ ਤੇ ਪੂਰੀ ਕੀਤੀ ਜਾਂਦੀ ਹੈ।
    ਇਹ ਵੀਡੀਓ ਬੇਟੇ ਸੁਹਜਬੀਰ ਦੇ ਵਿਆਹ ਸਮੇਂ ਦੀ ਹੈ ਅਤੇ ਇਸ ਨੂੰ ਸਾਂਝੀ ਕਰਨ ਦਾ ਮੁੱਖ ਮੰਤਵ ਨਵੀਂ ਪੀੜ੍ਹੀ ਨੂੰ ਇਸ ਰਸਮ ਨਾਲ ਜੋੜੀ ਰੱਖਣਾ ਹੈ।
    ਧਰਮਿੰਦਰ ਸਿੰਘ ਉੱਭਾ
    #ਵਟਣਾ#PunjabiWedding#Sirjanatv

Комментарии • 4