Akhand Path issue at Takhat Sri Hazoor Sahib । KHALAS TV

Поделиться
HTML-код
  • Опубликовано: 19 окт 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Комментарии • 253

  • @khindasurjit5301
    @khindasurjit5301 2 месяца назад +61

    ਮੈਂ ਜਦੋਂ ਸੂਝਵਾਨ ਲੋਕਾਂ ਦੇ ਵਿਚਾਰ ਪੜ੍ਹੇ ਤਾਂ ਇਹੋ ਸਿੱਟਾ ਕੱਢਿਆ ਕਿ ਗੁਰੂਦਵਾਰਿਆਂ ਵਿੱਚ ਸਭ ਕੁੱਝ ਠੀਕ ਨਹੀਂ ਸਾਨੂੰ ਆਪ ਘਰੇ ਪਾਠ ਕਰਨਾ ਚਾਹੀਦਾ ਮਨ ਨੂੰ ਸਕੂਨ ਮਿਲੇ ਗਾ

  • @bibekgiyan
    @bibekgiyan 2 месяца назад +99

    ਅਖੰਡ ਪਾਠ ਕਰਨ ਵਾਲਿਆਂ ਦਾ ਨਹੀਂ ਸਗੋਂ ਕਰਵਾਉਣ ਵਾਲਿਆਂ ਦਾ ਕਸੂਰ ਹੈ

  • @sukhmanbal1348
    @sukhmanbal1348 2 месяца назад +75

    ਇਹ ਆਨਲਾਈਨ ਪਾਠ ਕਰਾਉਣ ਵਾਲਿਆਂ ਦਾ ਕਸੂਰ ਹੈ ਜਦੋਂ ਆਪਾਂ ਪਾਠ ਸੁਣਿਆ ਹੀ ਨਹੀਂ ਤੇ ਉਹਦਾ ਸਾਨੂੰ ਫਾਇਦਾ ਕੀ ਹੋਣਾ

    • @sanjogtarani3997
      @sanjogtarani3997 2 месяца назад +5

      ਲੋਕਾਂ ਕੋਲ ਜ਼ਿਆਦਾ ਪੈਸੇ ਹੋਣ ਕਰਕੇ ਦਿਮਾਗ ਖਰਾਬ ਹੋ ਗਿਆ ਹੈ

    • @naviii949
      @naviii949 2 месяца назад +1

      ਕਲ ਨੂੰ ਲੋਕੀ ਕਹਿਣਗੇ ਕਿ ਭਾਈ ਤੂੰ ਮਰ ਜਾ ਮੇਰੀ ਥਾ ਤੇ, ਕੋਈ ਮਰਨ ਨੂੰ ਤਿਆਰ ਹੋ jau?
      ਸਬ ਮਾਇਆ ਦਾ ਖੇਡ ਹੈ, ਪੈਸੇ ਨਾ ਦੇਵੋ ਤੇ ਕਹੋ ਸਾਡਾ ਪਾਠ ਕਰ ਦੇਵੋ, ਕੋਈ ਨਹੀਂ ਕਰੇਗਾ l

    • @AkAk-yd9qf
      @AkAk-yd9qf 2 месяца назад +1

      ਅੰਨ੍ਹੇ ਹੋਏ ਫਿਰਦੇ ਨੇ ਜੀ ਰੱਬ ਦੇ ਭਗਤ ਇਹਨਾਂ ਠੱਗਾਂ ਨੇ ਜਾਲ ਹੀ ਐਸਾ ਬੁਣਿਆ ਦਲੇਰ ਬੰਦੇ ਹੀ ਨਿਕਲ ਸਕਦੇ ਨੇ ਲੋਕ ਆਪ ਅਪਦੇ ਘਰੇ ਗਮੀ ਸ਼ਾਦੀਆਂ ਦਾ ਪਾਠ ਆਪ ਕਰਨ ਤਾ ਇਸ ਸਿਸਟਮ ਵਿਚੋਂ ਨਿਕਲ ਸਕਦੀ ਹੈ ਦੁਨੀਆਂ

  • @ranjitbrar2449
    @ranjitbrar2449 2 месяца назад +30

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਹਰਸ਼ਰਨ ਕੌਰ ਜੀ ਇਹ ਪਾਠ ਅਖੰਡ ਪਾਠ ਗੁਰਦੁਆਰੇ ਕਿਤੇ ਵੀ ਨਹੀਂ ਕਰਾਉਣੇ ਚਾਹੀਦਾ ਇਹ ਵਿਜਨਸ ਬਣਾ ਰਖਿਆ ਹੈ ਗੁਰਬਾਣੀ ਗਿਆਨ ਹੈ ਪਰ ਜੇਕਰ ਪੜਿਆ ਸੁਣਿਆ ਨਹੀਂ ਕੀ ਫਾਇਦਾ ਇਹ ਪੈਸਾ ਹਸਪਤਾਲ ਵਿੱਚ ਲਗੇ ਗਰੀਬ ਬਚਿਆਂ ਦੀ ਪੜਾਈ ਤੇ ਲਾਇਆ ਜਾਵੇ ਅਸੀਂ ਆਪਣੇ ਆਪ ਮੂਰਖ ਬਣ ਰਹੇ ਹਾਂ

    • @Himmatpal
      @Himmatpal 2 месяца назад +1

      Sharn ji aap ne last vich bilkul sehi keha
      Laab bani son ke hi milna hai

    • @majorverygoodbhatti4101
      @majorverygoodbhatti4101 2 месяца назад +1

      Bilkul sahi gall aa ji

  • @BalwinderSingh-sv7hp
    @BalwinderSingh-sv7hp 2 месяца назад +19

    ਜਦੋਂ ਧਰਮ ਨੂੰ ਧੰਦਾ ਬਣਾ ਲਿਆ ਜਾਵੇ ਤਾਂ ਇਸ ਤਰ੍ਹਾਂ ਦੇ ਵਰਤਾਰੇ ਹੀ ਵਰਤਦੇ ਹਨ। ਗੁਰੂ ਸਾਹਿਬਾਨ ਨੇ ਤਾਂ ਗੁਰਬਾਣੀ ਰਾਹੀਂ ਆਪਣਾ ਉਪਦੇਸ਼ ਸਾਨੂੰ ਬਖਸ਼ਿਆ ਸੀ ਕਿ ਗੁਰਬਾਣੀ ਨੂੰ ਆਪ ਪੜ੍ਹਕੇ, ਉਸ ਦੀ ਵਿਚਾਰ ਕਰਕੇ ,ਆਪ ਸਮਝਕੇ ਗੁਰਬਾਣੀ ਵਿੱਚ ਦਿੱਤੀ ਗਈ ਜੀਵਨ ਜਾਚ ਨੂੰ ਆਪਣੀ ਜ਼ਿੰਦਗੀ ਵਿੱਚ ਆਪਣੇ ਅਮਲਾਂ ਵਿੱਚ ਅਪਣਾਅ ਕੇ ਉਸ ਅਨੁਸਾਰ ਜੀਵਨ ਬਸਰ ਕਰਨਾ। ਗੁਰਬਾਣੀ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਪਰੰਤੂ ਅਸੀਂ ਆਪ ਪਾਠ ਪਠਨ ਨਾਂ ਕਰਕੇ ਪਾਠ ਪੂਜਾ ਨੂੰ ਠੇਕੇ ਤੇ ਦੇਣਾ ਸ਼ੁਰੂ ਕਰ ਦਿੱਤਾ ਹੈ।

  • @sanjogtarani3997
    @sanjogtarani3997 2 месяца назад +7

    ਹਾਏ ਹਾਏ ਰੱਬਾ ਕਿੰਨੀਂ ਸਰਮ ਦੀ ਗੱਲ ਹੈ ਆਪਣੀਆਂ ਔਲਾਦਾਂ ਵਾਸਤੇ ਕਾਲਾ ਧਨ ਇਕੱਠਾ ਕਰਨ ਵਾਲੇ ਦਾ ਕੱਖ ਨਾ ਰਹੇ

  • @nariansinghbajwa9921
    @nariansinghbajwa9921 2 месяца назад +4

    ਗੁਰੂ ਨਾਨਕ ਲੇਵਾ ਸੰਗਤਾਂ ਨੂੰ ਬੇਨਤੀ ਹੈ ਭਾਈ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਘਰੇ ਹੀ ਪਾਠ ਕਰਿਆ ਕਰੋ

  • @nazarsingh7560
    @nazarsingh7560 2 месяца назад +55

    ਐਨਾ ਸੁਣਕੇ ਵੀ ਲੋਕਾਂ ਨੇ ਸੁਧਰਨਾ ਨਹੀਂ ਅੰਨੀ ਸ਼ਰਧਾ ਦੇ ਹਨੇਰੇ ਵਿਚ ਗੁਆਚ ਚੁੱਕੇ ਹਨ

    • @AmarjeetKaurSandhu174
      @AmarjeetKaurSandhu174 2 месяца назад +2

      ਸ਼ਰਧਾ ਤਾਂ ਗੁਰੂ ਮਹਾਰਾਜ ਤੇ ਹੁੰਦੀ ਇਨਸਾਨ ਨੂੰ ਚਾਹੀਦਾ ਕਿ ਮੈਂ ਆਪਣੀ ਸੇਵਾ ਪਰਮਾਤਮਾ ਤੋਂ ਡਰਕੇ ਹੀ ਸੇਵਾ ਕਰਾ

  • @dilbag5383
    @dilbag5383 2 месяца назад +42

    ਸਾਰੀ ਗਲਤੀ ਪਾਠ ਕਰਵਾਉਣ ਵਾਲਿਆਂ ਦੀ ਹੈ ਪਾਠ ਕਰਵਾਉਣ ਨਹੀਂ ਪਾਠ ਕਰਣ ਦੀ ਲੋੜ ਹੈ

  • @baljitsingh4065
    @baljitsingh4065 2 месяца назад +2

    ਵਾਹਿਗੁਰੂ ਜੀ ਸੰਗਤ ਜੀ ਸੁਚੇਤ ਹੋਵੋ ਸਾਡੀ ਬਿਨਾਂ ਸੋਚੇ ਸਮਝੇ ਦਿੱਤੀ ਮਾਇਆ ਇਹੋ ਜਿਹੇ ਘਟਾਲਿਆ ਦਾ ਮੁੱਖ ਕਾਰਨ ਬਣਦੀ ਹੈ

  • @AmrikSingh-ec8ge
    @AmrikSingh-ec8ge 2 месяца назад +14

    ਸਿੱਖ ਰਹਿਤ ਮਰਿਆਦਾ ਅਨੁਸਾਰ ਕਿਸੇ ਵੀ ਤਰਾ ਦੇ ਪਾਠ ਕਰਵਾਨੇ ਮੰਨਮਤ ਹੈ , ਇਹ ਹੁਣ ਧੰਦਾ ਬਣ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਪ ਪੜੋ।

  • @Mandeepsingh-ub5vz
    @Mandeepsingh-ub5vz 2 месяца назад +2

    ਵਾਹਿਗੁਰੂ ਜੀ

  • @ssingh3543
    @ssingh3543 2 месяца назад +3

    ਜੇ ਭੁੱਖ ਲੱਗੀ ਹੋਵੇ ਤਾਂ ਭੁੱਖ ਮਿਟਾਉਣ ਲਈ ਆਪ ਹੀ ਰੋਟੀ ਖਾਣੀ ਪੈਂਦੀ ਹੈ ਇਸੇ ਤਰਾਂ ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਲਈ ਜਾਂ ਆਪਣੀ ਅਰਦਾਸ ਪ੍ਰਮਾਤਮਾ ਅੱਗੇ ਕਰਨ ਲਈ ਆਪ ਹੀ ਪਾਠ ਕਰਨਾ ਚਾਹੀਦਾ ਹੈ ਵਾਹਿਗੁਰੂ ਸੱਭ ਦਾ ਭਲਾ ਕਰੇ

  • @avtarsingh896
    @avtarsingh896 2 месяца назад +30

    ❤ਬੱਸ ਆਪਣੀ ਕੌਮ ਐਨੇ ਜੋਗੀ ਰਹਿ ਗਈ ਐ❤

  • @HardeepSinghentertainment
    @HardeepSinghentertainment 2 месяца назад +5

    ਜੇ ਪਾਠ ਜਗ੍ਹਾ ਗਰੀਬ ਸਿੱਖਾਂ ਦੀ ਮੱਦਦ ਕਰੋਂ

  • @nazarsingh7560
    @nazarsingh7560 2 месяца назад +143

    ਤਖਤਾਂ ਤੇ ਅਖੰਡ ਪਾਠ ਕਰਾਉਣ ਨਾਲ ਕੋਈ ਬਹੁਤਾ ਫ਼ਲ ਨਹੀਂ ਮਿਲਦਾ। ਅਪਣੇ ਘਰ ਕਰਾਲੋ ਜਾਂ ਆਪਣੇ ਪਿੰਡ ਦੇ ਗੁਰਦੁਆਰੇ ਵਿੱਚ ਕਰਾਲੋ ਨਾਲ਼ੇ ਗਰੀਬ ਪਾਠੀਆਂ ਦਾ ਵੀ ਭਲਾ ਹੋਵੇ

    • @kirtansingh7124
      @kirtansingh7124 2 месяца назад +9

      ਪਰ ਮਸੰਦ ਪ੍ਰਥਾ ਚਲ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਜੀ ਮਜ਼ਦੂਰ ਆਮ ਜਨਤਾ ਲੋੜਬੰਦ ਬੱਚਿਆਂ ਕੱਚਿਆਂ ਕਾਮਿਆਂ ਦੀ ਲੁੱਟ ਬੰਦ ਕੀਤੀ ਜਾਵੇ ਵਾਹਿਗੁਰੂ ਜੀ

    • @naibsingh7269
      @naibsingh7269 2 месяца назад +4

      Yesਵਾਹਿਗੁਰੂ ਜੀ

    • @kulwantsingh9415
      @kulwantsingh9415 2 месяца назад +5

      ਗੁਰਬਾਣੀ ਸੁਣੋ ਤੇ ਗੁਰ ਸਿੱਖਾ ਤੋਂ ਅਰਥ ਸਮਝੋ ਘਰ ਬੈਠੇ ਅਖੰਡਪਾਠ ਬੁੱਕ ਨਾ ਕਰਵਾਉ ।

    • @naviii949
      @naviii949 2 месяца назад +5

      ਬੀਮਾਰ, ਆਪ ਤਾਂ ਦਵਾਈ ਖਾਵੇ ਨਾ, ਤੇ ਦੂਸਰੇ ਨੂੰ ਕਹੇ ਕਿ ਤੂੰ ਖਾ lai te ਮੇਰੀ ਬਿਮਾਰੀ ਦੂਰ ਕਰਦੇ, ਕਿ ਇਹ possible , ਸੰਭਵ ਹੈ ?

    • @ajaibsingh6486
      @ajaibsingh6486 2 месяца назад +2

      Bilkul Sahi gal hai ji aap ji di

  • @GurdevSingh-by2pp
    @GurdevSingh-by2pp Месяц назад

    ਵਾਹਿਗੁਰੂ ਜੀ

  • @BaljitSingh-bj4vm
    @BaljitSingh-bj4vm 2 месяца назад +5

    ਗੁਰੂ ਘਰਾਂ ਵਿੱਚ ਮਸਂੰਦ ਬਹੁਤ ਹੋ ਗੲਏ ਹਨ ਮਸੰਦਾਂ ਨੂੰ ਸਾੜਨ ਦਾ ਸਮਾਂ ਆ ਗਿਆ ਹੈ

  • @KarmjitKaur-w5d
    @KarmjitKaur-w5d Месяц назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @KulwantSingh-gg5qe
    @KulwantSingh-gg5qe 2 месяца назад +9

    ਇਹਨਾਂ ਧਾਰਮਕ ਸਥਾਨਾਂ ਨੂੰ ਪੈਸਾ ਦੇਣਾ ਬੰਦ ਕਰੋ ਇਹਨਾਂ ਦੀ ਸੁਰਤ ਟਿਕਾਣੇ ਆ ਜਾਵੇਗੀ ਮੱਥਾ ਫੁੱਲਾਂ ਨਾਲ ਟੇਕੋ

  • @gammingwithdilpreet1763
    @gammingwithdilpreet1763 2 месяца назад +17

    ਸਿੱਖ ਧਰਮ ਦਾ ਪ੍ਰਚਾਰ ਕਰਨ ਦੀ ਲੋੜ ਹੈ ਪੈਸੇ ਦੇ ਕੇ ਪਾਠ ਕਰਾਉਣ ਨਾਲ ਕੁੱਝ ਨਹੀ ਹੋਣਾ ਸਗੋਂ ਉਧਰ ਦੇ ਸਿਕਲਰੀ ਸਿੱਖਾਂ ਦੀ ਮੱਦਦ ਕਰੋ

  • @rounakdholewalia3906
    @rounakdholewalia3906 2 месяца назад +9

    ਸ਼ਰਮਨਾਕ,,

  • @kuldeepsingh2911
    @kuldeepsingh2911 2 месяца назад +27

    ਝੱਗਾ ਚੁੱਕਿਆਂ ਆਪਣਾ ਹੀ ਢਿੱਡ ਨੰਗਾ ਹੁੰਦਾ ਏ, ਇਹ ਸੋਚ ਕੇ ਮੈਂ ਹਜ਼ੂਰ ਸਾਹਿਬ ਦੀ ਸਰਾਂ ਬੁਕਿੰਗ ਦੀ ਲਾਈਨ ਵਿਚ ਖੜਾ ਹੋ ਕੇ ਜਿਸ ਤਰ੍ਹਾਂ ਦਾ ਨੰਗਾ ਚਿੱਟਾ ਭ੍ਰਿਸ਼ਟਾਚਾਰ ਅੱਖੀਂ ਵੇਖਿਆ ਉਸ ਨੂੰ ਬਿਆਨ ਕਰਦਿਆਂ ਵੀ ਸ਼ਰਮ ਆਉਂਦੀ ਹੈ। ਅੰਮ੍ਰਿਤਸਰ ਤੋਂ ਲੈ ਕੇ ਪਟਨੇ ਤੇ ਨਾਂਦੇੜ ਦੇ ਗੁਰਦਵਾਰਿਆਂ ਵਿਚ ਜਿਸ ਤਰ੍ਹਾਂ ਦੇ ਹਾਲਾਤ ਦੇਖ ਚੁਕਾ ਹਾਂ ਸਿੱਖ ਅਖਵਾਉਣ ਵਿਚ ਵੀ ਸ਼ਰਮ ਆਉਂਦੀ ਹੈ।

    • @balversinghbs3325
      @balversinghbs3325 2 месяца назад

      ਮੇਰੀ ਸਮਝ िਵਚ ਨਹੀ ਅਾੳੁਦਾ ਜਦੋ

    • @balversinghbs3325
      @balversinghbs3325 2 месяца назад +4

      ਮੇਰੀ ਸਮਝ िਵਚ ਨਹੀ ਅਾੳੁਦਾ ਗੁਰੂ ਦੀਅਾ ਲਾਢਲੀ ਫੋਜਾ ਜਦੋ ਤਖਤ ਸ਼੍ੀ ਹਜੂਰ ਸਾिਹਬ ਬਕਰੇ ਝਟਕਾ ਸਕਦੇ ਹਨ ਤਾ ਇਹ ਚਾਰ ਮਸੰਦ ਜੋ ਗੁਰੂ ਰੂਪ ਸੰਗਤ ਨਾਾਲ ਗੁਰੂ ਦੇ ਨਾ ਤੇ ਠੰਗੀ ਮਾਰ ਗਏ ਹੁਣ ਨੂੰ ਤਾ ਕਦੋ ਦੇ ਝਟਕਾ िਦਤੇ ਹੁੰਦੇ ਨਾਲੇ ਹੋਰ िਕਸੇ ਦੀ िਹਮਤ ਨਾ ਪਵੇ ਗੁਰੂ ਨਾਲ ਧੋਖਾ ਕਰ ਸਕੇ

    • @ਹਰਿੰਦਰਸਿੰਘ-ਞ4ਦ
      @ਹਰਿੰਦਰਸਿੰਘ-ਞ4ਦ 2 месяца назад

    • @sanjogtarani3997
      @sanjogtarani3997 2 месяца назад

      ਅਸੀਂ ਵੀ ਬਹੁਤ ਕੁਝ ਵੇਖਿਆ ਸੀ

    • @narindersinghitaly
      @narindersinghitaly 2 месяца назад +1

      ਅਸੀਂ ਵੀ ਪ੍ਰਦੇਸ ਤੋਂ ਬਹੁਤ ਸ਼ਰਧਾ ਨਾਲ ਗਏ ਸੀ।ਗੁਰਅਸਥਾਨਾਂ ਨੂੰ ਕਰੋੜਾਂ ਵਾਰ ਸਿਰ ਝੁਕਾਉਂਦੇ ਹਾਂ ਪਰ ਉੱਥੇ ਹੁੰਦੀ ਲੁੱਟ ਜਿਸ ਦੇ ਸਿੱਧੇ ਜਿੰਮੇਵਾਰ ਪ੍ਰਬੰਧਕ ਹਨ ਸਰਾਂ ਦਾ ਇੱਕ ਦਿੰਨ ਦਾ 900/00ਰੁਪਏ ਕਿਰਾਇਆ ਕੀ ਆਮ ਸ਼ਰਧਾਲੂ ਦੇ ਵੱਸ ਦੀ ਗੱਲ ਹੈ? ਪ੍ਰਸ਼ਾਦ ਤੱਕ ਮੁੱਲ ਮਿਲਦਾ ! ਸੂਝਵਾਨ ਗੁਰਸਿੱਖਾਂ ਲਈ ਵਿਚਾਰਨ ਵਾਲੇ ਮੁੱਦੇ ਹਨ।ਆਹ ਅਖੰਡਪਾਠਾਂ ਦੇ ਘਪਲੇ ਨੇਂ ਵੀ ਚਾਰ ਦਿੰਨਾ ਬਾਅਦ ਠੰਡੇ ਬਸਤੇ ਜਾ ਪੈਣਾਂ। ਵੱਡੇ ਸੁਧਾਰ ਦੀ ਲੋੜ ਹੈ ਸਾਰੇ ਗੁਰਧਾਮਾਂ ਵਾਸਤੇ, ਸਿੱਖ ਕੌਮ ਜਾਗੇ ਤੇ ਸੁਚੇਤ ਹੋਵੇ।

  • @AkvinderKaur-wj2zm
    @AkvinderKaur-wj2zm 2 месяца назад +11

    ਕਲਯੁੱਗ ਚ ਏਹੀ ਕੁਛ ਹੋਵੇਗਾ, ਹੋ ਰਿਹਾ ਤੇ ਕੁਛ ਵੀ ਹੋ ਸਕਦਾ

  • @santokhsingh7168
    @santokhsingh7168 2 месяца назад +3

    ਜਦੋਂ ਸ਼ਰਧਾ ਹੋਵੇ ਸਵਾਲ ਨਈ ਚੁਕੀ ਦਾ ਵੀਰ

  • @randhirsingh4372
    @randhirsingh4372 2 месяца назад +6

    ਸਿੱਖ ਕੌਮ ਨੂੰ ਅਪਣੀ ਸੋਚ ਬਦਲਣ ਦੀ ਲੋੜ ਹੈ

  • @dharamyudhmorcha1984
    @dharamyudhmorcha1984 2 месяца назад +2

    1:24 ਕੁਸ਼ ਜਾਦਾ ਬਕਵਾਸ ਨੀ ਹੋਗੀ ਗਲਤੀ ਉੱਥੇ ਦੇ ਕੁਝ ਮੁਲਾਜਮਾਂ ਦੀ ਐ ਤੇ ਤੂੰ ਚਵਲੇ ਸਾਰੇ ਤਖ਼ਤ ਨੂੰ ਬਦਨਾਮ ਕਰੀ ਜਾਨੀ ਐਂ ਅਖੇ ਤਖ਼ਤ ਤੇ ਪਾਠ ਰਖੌਣ ਵੇਲੇ ਦੱਸ ਬਾਰ ਸੋਚੋਂਗੇ ਜਿਉਲਾ ਜੇ ਜਿਉਂ ਹੁੰਦਾ ਚਾਰ ਦਿਨ🥷🏻⚔️⚰️

  • @NirmalSingh-pk5fb
    @NirmalSingh-pk5fb 2 месяца назад +8

    ਆਪਣੇ ਘਰ ਹੀ ਅਖੰਡ ਪਾਠ ਕਰਵਾਓ ਤੇ ਕਰੋ ਸਾਰਾ ਪਰਿਵਾਰ ਬੈਠ ਕੇ ਸੁਣੋ ਗੁਰੂ ਘਰ ਹਾਜ਼ਰੀ ਲੱਗੇਗੀ ਗੁਰੂ ਖੁਸ਼ ਹੋਣਗੇ ਫਿਰ ਜਿੱਥੇ ਵੀ ਸ਼ਰਧਾ ਹੈ ਸਾਰੇ ਦਰਸ਼ਨ ਕਰਨ ਜਾਓ ਪੈਸੇ ਲੋਟਾਨ ਦਾ ਕੋਈ ਫਾਇਦਾ ਨਹੀ

  • @AkvinderKaur-wj2zm
    @AkvinderKaur-wj2zm 2 месяца назад +12

    ਸਾਰੇ ਸਿੱਖ ਏਹੋ ਜੇ ਨਹੀਂ ਹੋਣਗੇ, ਬੋਹਤ ਸਾਰੇ ਗੁਰੂ ਦੇ ਭੈਅ ਵਿੱਚ ਵਰਤਦੇ ਨੇ. ਸੋ ਸਿੱਖੀ ਨੂੰ ਬਦਨਾਮ ਨਾ ਕਰੋ.
    ਜਿਹਨਾਂ ਦੇ ਅੰਦਰ ਲੋਭ ਲਾਲਚ ਆ ਓਹੀ ਏਹ ਗ਼ਲਤ ਕੰਮ ਕਰਦੇ ਹਨ ਤੇ ਕਰਨਗੇ.
    ਦੁੱਖ ਬੋਹਤ ਹੁੰਦਾ ਸੁਣ ਕੇ ਵੀ ਲੋਕ ਗੁਰੂ ਜੀ ਨੂੰ ਵੀ ਨਹੀਂ ਛੱਡ ਦੇ.

  • @HarpreetSingh-jf8zu
    @HarpreetSingh-jf8zu 2 месяца назад

    ਵਾਹਿਗੂਰੂ ਜੀ ਕਾ ਖਾਲਸ ਵਾਹਿਗੂਰੂ ਜੀ ਕੀ ਫਤਿਹ

  • @gurcharansingh3113
    @gurcharansingh3113 2 месяца назад +1

    ਵਾਹਿਗੁਰੂ ਜੀ
    ਵੈਸੇ ਤਾਂ ਸਹਿਜ ਪਾਠ ਆਪ ਹੀ ਕਰਨਾ ਚਾਹੀਦਾ ਹੈ ਇਸ ਨਾਲ ਇਕ ਤਾਂ ਤੁਹਾਨੂੰ ਬਾਣੀ ਨਾਲ ਨੇੜਿਉਂ ਜੁੜਨ ਦਾ ਸੁਭਾਗ ਪ੍ਰਾਪਤ ਹੋਵੇਗਾ ਅਤੇ ਅਰਦਾਸ ਵੇਲੇ ਮੰਨ ਨੂੰ ਸੁਕੂਨ ਮਿਲੇਗਾ ਕਿ ਤੁਸੀਂ ਸੇਵਾ ਆਪ ਕੀਤੀ ਹੈ।

  • @KuldeepSingh-ge7rn
    @KuldeepSingh-ge7rn 2 месяца назад

    ਬੀਬਾ ਨੇ ਬਹੁਤ ਵਧੀਆ ਢੰਗ ਨਾਲ ਸਮਝਾਇਆਂ ਹੈ ਜੀ ਸ਼੍ਰੀ ਅਖੰਡ ਪਾਠ ਸਾਹਿਬ ਜ਼ਰੂਰ ਕਰਵਾਓ ਜੀ ਪਰ ਆਪ ਵਾਹਿਗੁਰੂ ਜੀ ਦਰਬਾਰ ਵਿੱਚ ਆਪਣੀ ਹਾਜ਼ਰੀ ਲਗਵਾਈ ਜਾਵੇ ਜੀ ਘਰ ਵਿੱਚ ਜਾ ਨੋੜੇ ਦੇ ਗੁਰੂ ਘਰ ਵਿੱਚ ਅਖੰਡ ਪਾਠ ਸਾਹਿਬ ਕਰਵਾ ਲੳ ਜੀ

  • @NirmalSingh-qt5qi
    @NirmalSingh-qt5qi 2 месяца назад +6

    ਕਿਸੇ ਲੋੜਵੰਦ ਪਰਿਵਾਰ ਦੀ ਮੱਦਦ ਕਰੋ 11 ਗਿਆਰਾਂ ਅਖੰਡ ਪਾਠ ਸਾਹਿਬ ਜਿੰਨਾਂ ਫਾਇਦਾ ਹੋਵੇਗਾ

  • @bhupindersingh3276
    @bhupindersingh3276 2 месяца назад +4

    ਤਖ਼ਤ ਤੇ ਇੰਡੀਅਨ ਸਟੇਟ ਕਾਬਜ ਹੈ

  • @sanjogtarani3997
    @sanjogtarani3997 2 месяца назад +1

    ਸਾਡੀ ਦੁਨਿਆਂ ਕਦੋਂ ਸਮਝਣਗੀ ਵੀਰੋ ਗਲਤ ਢੰਗਾਂ ਨਾਲ ਪੈਸੇ ਕਮਾਉਣ ਦੀ ਸਜ਼ਾ ਬਹੁਤ ਜ਼ਿਆਦਾ ਹੈ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

  • @nirmalsinghkhalsadodh2185
    @nirmalsinghkhalsadodh2185 Месяц назад

    Waheguruji

  • @iqbaljitkaur191
    @iqbaljitkaur191 2 месяца назад +2

    ਵਾਹਿਗੁਰੂ ਜੀ ਮੇਹਰ ਬਣਾਈ ਰੱਖਣ ਜੀ

  • @gurmejsingh8125
    @gurmejsingh8125 2 месяца назад +3

    ਇਹ ਬਜਰ ਪਾਪ ਕਰਨ ਵਾਲਿਆ ਵਿਰੁੱਧ ਸਖ਼ਤ ਤੋ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਹ ਪਾਪ ਨਾ ਬਖਸ਼ਨਯੋਗ ਹੈ।

  • @jarnailsingh7660
    @jarnailsingh7660 Месяц назад

    ਬੀਬਾ ਜੀ ਸਭ ਸ਼ਰਧਾਲੂਆਂ ਨੂੰ ਆਪ ਪਾਠ ਕਰਨਾ ਚਾਹੀਦਾ ਉਸ ਦਾ ਸਭ ਤੋਂ ਵੱਡਾ ਪੁੰਨ ਹੈ ਬੇਸ਼ਕ ਜਿੰਨੇ ਮਰਜ਼ੀ ਦਿਨ, ਮਹੀਨੇ, ਲਗਣ

  • @jagrajsingh6283
    @jagrajsingh6283 2 месяца назад

    Waheguru ji

  • @bb-vi5db
    @bb-vi5db 2 месяца назад +6

    ਬੀਬਾ ਬਾਦਲ ਕੇ 35 ਸਾਲ ਡਾਕਾ ਮਾਰਦੇ ਹਨ ਜਾਰੀ ਹੈ ਗੁਰੂਘਰ ਦੀਆ ਜਾਇਦਦਾ ਅਪਣੇ ਚਹੇਤਿਆ ਨੁ ਦਿਤੀਆ ਹਨ ਦਰਬਾਰ ਸਹਿਬ ਕੋਈ ਸਰਧਾਲੁਆ ਲੲਈ ਕੋੲਈ ਪ੍ਰਬੱਧ ਨਹੀ ਹਜੁਰ ਸਹਿਬ ਵੇਖੋ ਕਿਵੇ ਆਲੀਸ਼ਾਨ ਸਰਾਵਾ 10,12 ਮੰਜਲਾ ਏ ਸੀ ਲਿਫਟ ਅਨੇਕਾ ਸਹੁਲਤਾ ਹਨ ਇਥੇ ਬਾਦਲ ਪਰਿਵਾਰ ਜਾ ਚਹੇਤੇ ਡੋਗਰੇ ਪਲ ਰਹੇ ਹਨ

  • @GurdeepSingh-zt3ci
    @GurdeepSingh-zt3ci 2 месяца назад +1

    ਜਥੇਦਾਰ ਤੇ ਕਮਰਚਾਰੀ ਸਭ ਮਿਲੇ ਹੋਏ ਹਨ । ਲੱਖ ਲਾਹਣਤ

  • @RattanSingh-io5gb
    @RattanSingh-io5gb Месяц назад

    Waheguru Bhala Kara

  • @satvindersingh8185
    @satvindersingh8185 2 месяца назад +1

    ਪਾਠ ਸਾਹਿਬ ਹਮੇਸ਼ਾੰ ਆਪਣੇ
    ਘਰ ਵਿਚ ਹੀ ਰਖਾਉਣਾ ਚਾਹੀਦਾ ਹੈ ਜੀ/ਨਾਲੇ ਸੰਗਤ ਦੀ ਵੀ ਸੇਵਾ ਹੋ ਜਾਂਦੀ ਹੈ/

  • @AvtarSingh-z4i
    @AvtarSingh-z4i 2 месяца назад +1

    ਗੁਰੂ ਸਾਹਿਬ ਨੇ ਕਦੋ ਕਿਹਾ ਐਸਾ ਕਰਨ ਕਰਾਉਣ ਨੂੰ।
    ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ।।
    ਇਹ ਪੰਜ ਗੁਣ ਨਿਤ ਨੇਮ ਹਨ ਹਰ ਮਨੁਖ ਲਈ ਜੋ ਜੀਵਨ ਵਿੱਚ ਅਖੰਡ ਕਰਨੇ ਹਨ।ਮਨ ਮੰਦਰਿ ਬਣਾਉਣਾ ਹਿਰਦਾ ਹਰਿ ਮੰਦਰਿ ਬਣਾਉਣ ਨੂੰ ਕਿਹਾ ਹੈ।ਮਸੀਤ ਬਣਾਉਣਾ ਹੈ। ਦਰਬਾਰ ਬਣਾ ਕੇ ਵੀ ਸੁਨੇਹਾ ਨਹੀ ਸੁਣਿਆ ਹੈ ਨਾ ਮੀਠੇ ਕਉ ਕੌੜਾ ਤੇ ਕੌੜੇ ਕੋ ਮੀਠਾ ਸਮਝਣਾ।

  • @SonuSingh-jo3gc
    @SonuSingh-jo3gc 2 месяца назад +1

    ਸਤਿ ਸ੍ਰੀ ਅਕਾਲ ਜੀ ਲੋਕ ਤਾਂ ਆਪਣੀ ਸ਼ਰਧਾ ਨਾਲ ਪਾਠ ਕਰਾਉਂਦੇ ਹਨ ਪਰ ਕਰਨ ਵਾਲਿਆਂ ਦੀ ਬਹੁਤ ਵੱਡੀ ਗਲਤੀ ਹੈ ਸ਼ਰਧਾ ਨਾਲ ਲੋਕਾਂ ਨੇ ਪਾਠ ਕਰਵਾਏ ਹਨ ਤਾਂ ਉਹਨਾਂ ਦੀ ਪਾਠ ਜਰੂਰ ਕਰਨੇ ਚਾਹੀਦੇ ਹਨ ਇਹ ਪਾਠ ਕਰਨ ਵਾਲੇ ਬਹੁਤ ਵੱਡੀ ਗਲਤੀ ਹੈ ਇਹਦੀ ਸੁਣਵਾਈ ਬਹੁਤ ਜਰੂਰੀ ਕਰਨੀ ਹੈ 🙏

  • @sewasingh5142
    @sewasingh5142 2 месяца назад +3

    ਵਾਹਿਗੁਰੂ ਜੀ ਬੇਟਾ ਗੁਰਬਾਣੀ ਦਾ ਇਨਾਂ ਲੋਕਾਂ ਦਾ ਇੰਨਾ ਡਰ ਹੈ ਵਾਹਿਗੁਰੂ ਹੀ ਰਾਖਾ ਹੈ 🙏🙏👌☝️❤️❤️

    • @sewasingh5142
      @sewasingh5142 2 месяца назад

      ਵਾਹਿਗੁਰੂ ਜੀ 🙏🙏👌👍❤️❤️

  • @jagdishsingh9965
    @jagdishsingh9965 2 месяца назад +3

    ਸਿੱਖ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋ ਡਰਦਾ ਹੈ. ਪਰ ਇਹ ਸਿੱਖ ਨਹੀ ਹੋਣਗੇ.

  • @SohanSingh-q8q
    @SohanSingh-q8q 2 месяца назад

    ਪਾਠ ਕਰਨਾ ਸਾਡਾ ਆਪਨਾ ਕੰਮ ਹੈ ਜੀ ਗ੍ਰੰਥੀ ਸਿੰਘਾਂ ਦਾ ਤਾਂ ਰੋਜ਼ਗਾਰ ਹੈ ਜੀ ਕੀ ਰੱਬ ਦਾ ਨਾਮ ਲੈਣ ਵਾਸਤੇ ਵੀ ਦੂਜੇ ਦਾ ਸਹਾਰਾ ਲੈਣਾ ਪਉਗ ਜੀ ਸੋਚੋ ਜੀ ਧਨਵਾਦ

  • @karamjitsingh3905
    @karamjitsingh3905 2 месяца назад +4

    ਸਾਨੂੰ ਗੁਰੂ ਸਾਹਿਬ ਨੇ ਇਹਨਾਂ ਅਖੰਡ ਪਾਠ ਕਰਵਾਉਣ ਦੀ ਰੀਤੀ ਵਿੱਚ ਨਹੀਂ ਲਾਇਆ ਉਹਨਾਂ ਨੇ ਤਾਂ ਕਿਹਾ ਕਿ ਸ਼ਬਦ ਨੂੰ ਵਿਚਾਰੋ ਬਾਣੀ ਨੂੰ ਵਿਚਾਰੋ ਜੇ ਤੁਸੀਂ ਬਾਣੀ ਨੂੰ ਵਿਚਾਰੋਗੇ ਤਾਂ ਹੀ ਤੁਹਾਨੂੰ ਕੁਝ ਪ੍ਰਾਪਤੀ ਹੋਵੇਗੀ ਇਸ ਕਰਕੇ ਇਹ ਰੀਤ ਨੂੰ ਛੱਡ ਕੇ ਆਪ ਪਾਠ ਕਰੋ ਪਾਠ ਕਰਦਿਆਂ ਇੱਕ ਇੱਕ ਅੱਖਰ ਨੂੰ ਵਿਚਾਰੋ ਤਾਂ ਜੋ ਗੁਰੂ ਸਾਹਿਬ ਸਾਨੂੰ ਕੀ ਕਹਿ ਰਹੇ ਹਨ ਉਸ ਦਾ ਸਾਨੂੰ ਪਤਾ ਲੱਗ ਸਕੇ ਅਤੇ ਆਪਣੀ ਜ਼ਿੰਦਗੀ ਵਿਚ ਢਾਲ ਸਕੀਏ ਅਤੇ ਆਪਣਾ ਜੀਵਨ ਜੋ ਹੈ ਉਹ ਸਫਲਾ ਕਰ ਸਕੀਏ

  • @JasbirKaur-mh4ke
    @JasbirKaur-mh4ke 2 месяца назад +1

    ਵਾਹਿਗੁਰੂ ਜੀ ਰਬ ਦੀ ਭੈ ਭਾਵਨੀ ਰਖੋ ਸਗੰਤ ਦੀ ਸ਼ਰਧਾ ਨਾ ਖਤਮ ਕਰੋ

  • @JagtarSingh-tg7uz
    @JagtarSingh-tg7uz Месяц назад

    ਵਾਹਿਗੁਰੂ ਜੀ ਗਰੀਬ ਸਿੱਖਾਂ ਦੀ ਮਦਦ ਕਰ ਲਉ ਜੀ ਆਪਣੇ ਬਹੁਤ ਸਾਰੇ ਸਿੱਖ ਹੱਦ ਤੋਂ ਵੱਧ ਗਰੀਬੀ ਦੇ ਪੀੜਤ ਹੈ ਜੀ ਆਪ ਨੂੰ ਬਹੁਤ ਜਰੂਰੀ ਆਪੀਲ ਹੈ ਜੀ🙏🙏🙏🙏🙏

  • @satpalsingh-id7ix
    @satpalsingh-id7ix 2 месяца назад +3

    ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਗੁਰੂ ਘਰ ਜਾਉ ਦਰਸ਼ਨ ਕਰੋ ਅਤੇ ਵਾਪਸ ਆ ਜਾਉ ਜਿਨ੍ਹੇ ਲੋਕ ਗੁਰੂ ਘਰਾਂ ਦੇ ਨੇੜੇ ਨੇਂ ਉਹਨਾਂ ਨੂੰ ਜ਼ਰਾ ਵੀ ਡਰ ਨਹੀਂ ਲੱਗਦਾ ਸਾਰੇ ਹੀ ਪੱਠੇ ਸਿੱਧੇ ਕੰਮ ਕਰਦੇ ਹਨ ਨੇੜੇ ਵਾਲੇ ਹੀ ਗੁਰੂ ਘਰਾਂ ਵਿੱਚ ਚੋਰੀ ਹੇਰਾਫੇਰੀ ਕਰਦੇ ਹਨ 🙏

  • @SsNagi19
    @SsNagi19 2 месяца назад +2

    ਪਿਆਰੀ ਸਾਧ ਸੰਗਤ ਜੀਓ
    ਬੇਨਤੀ ਹੈ ਕਿ ਘਰ ਵਿੱਚ 2 ਜਾਂ 4 ਭਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਲਿਆ ਕੇ ਆਪ ਸਹਿਜ ਪਾਠ ਹਮੇਸ਼ਾਂ ਆਪ ਸਭ ਮਿਲ ਕੇ ਕਰੈ 🙏🏻
    ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ 🙏🏻

  • @Voiceoftruthxf88g
    @Voiceoftruthxf88g 2 месяца назад +5

    ਕਿਸੇ ਗਰੀਬ ਨੂੰ ਤਾਂ ਪੰਜੀ ਨੀ ਦਿੰਦੇ ਉਥੇ ਵਿਹਲੜਾਂ ਨੂੰ ਧਨ. ਲੁਟਾਈ ਜਾਦੇ ਹਨ

    • @Viral_video.6789
      @Viral_video.6789 2 месяца назад +1

      Es vich vadia milta hai

    • @Viral_video.6789
      @Viral_video.6789 2 месяца назад

      Kisi greeb de ladki da. Marriage kar do eh v te punn hai 😊

  • @kiranshergill2203
    @kiranshergill2203 2 месяца назад

    Waheguru 🙏

  • @HardeepkaurDhaliwal-n1w
    @HardeepkaurDhaliwal-n1w 2 месяца назад

    Waheguruji Waheguruji

  • @Gill.harman855
    @Gill.harman855 2 месяца назад

    ਅੱਜ ਦੇ ਟਾਈਮ ਚ ਲੋਕਾਂ ਨੇ ਗੁਰੂਦਵਾਰੇ ਤੇ ਧਰਮ ਨੂੰ ਇਕ ਧੰਦਾ ਬਣਾ ਲਿਆ

  • @satnamsinghbhullar7671
    @satnamsinghbhullar7671 2 месяца назад +1

    ਨਾ ਹੀ ਪੰਜਾਬ ਦੀ ਸੰਗਤ ਨੂੰ ਸੇਵਾ ਕਰਨ ਦੇਦੇ ਹਨ ਸੱਭ ਬਈਏ ਇੱਕਠੇ ਕੀਤੇ ਹੋਏ ਹਨ

    • @inderjeetkaur6208
      @inderjeetkaur6208 2 месяца назад

      ਇਨਾ ਨੂੰ ਕਿੰਵੇ ਕਢੋਗੇ

    • @satnamsinghbhullar7671
      @satnamsinghbhullar7671 2 месяца назад

      @@inderjeetkaur6208 । ਕਿਰੋਨੇ ਦੀ ਝੂਠੀ ਅਫਾਹ ਫਲਾਂ ਕੇ ਜਿਵੇਂ, 2021ਵਿੱਚ ਆਇਆ

  • @HeenaRani-id9fb
    @HeenaRani-id9fb 2 месяца назад

    Waheguru
    Jii
    🎉🎉🎉🎉🎉🎉

  • @GursewakSidhu-bt5bn
    @GursewakSidhu-bt5bn 2 месяца назад +7

    ਖਾਲਸਾ ਜੀ ਇਹ ਸਾਬਤ ਤੇ ਜੱਗ ਜ਼ਾਹਰ ਹੋ ਚੂੱਕਾ ਹੈ ਕਿ ਆਰ ਐਸ ਐਸ ਤੇ ਦੀਪ ਸਟੇਟ ਦਾ ਸਾਰੇ ਤਖਤਾਂ ਉੱਪਰ ਕਬਜ਼ਾ ਹੋ ਚੂੱਕਾ ਹੈ।ਹੁਣ ਤੇ ਕੋਈ ਗਲ ਕਹਿਣ ਸੁਨਣ ਵੀ ਨਹੀਂ ਰਹਿ ਗਾਈ।ਇਸ ਸਭ ਕਾਸੇ ਦੇ ਲਾਈ ਸਿੱਖਾ ਦੀ ਆਪੇ ਬਣੀ ਪ੍ਰਕਾਸ਼ ਚੰਦ ਗੰਦ ਖਾਲੀ ਦਲ ਜਮਾਤ ਵੀ ਹੈ ਜਿਸਦੇ ਸ੍ਰੋਮਣੀ ਕਮੇਟੀ ਸੌਦੇ ਸਾਦ ਦੀ ਕਮੇਟੀ ਜੋਂ ਬਾਦਲਾਂ ਦੀ ਰਖੇਲ ਬਣਕੇ ਰਹਿ ਗਾਈ ਹੈ ਉਹ ਵੀ ਜ਼ਿੰਮੇਵਾਰ ਹੈ।ਇਸੇ ਲਾਈ ਹੀ ਤੇ ਭਾਈ ਅੰਮਿ੍ਤਪਾਲ ਸਿੰਘ ਸਿੱਖ ਕੌਮ ਸੁੱਤੀ ਪਾਈ ਨੂੰ ਜਗਾ ਰਿਹਾ ਸੀ।

  • @HardeepSingh-jz8zz
    @HardeepSingh-jz8zz 2 месяца назад

    Wahaguru ji

  • @BintRai-o5p
    @BintRai-o5p 2 месяца назад

    Thank you Harsharn Kaur je 🙏 FROM Bint Rai
    JODHPUR PAKHAR ( Maur

  • @lyfmusic9678
    @lyfmusic9678 2 месяца назад

    ਸਾਨੂੰ ਸਭ ਨੂੰ ਸੁਧਰਨਾ ਚਾਹੀਦਾ

  • @jotphotophotography7756
    @jotphotophotography7756 2 месяца назад

    ਪਾਗਲ ਲੋਕ ਗੁਰੂ ਘਰਾਂ ਨੂੰ ਪੈਸਾ ਦੇ ਰਹੇ ਹਨ ਗਰੀਬ ਧੀਆਂ ਦੀ ਮੱਦਦ ਕਰੋ ਸਿੱਧੀ

  • @malkitkaur8481
    @malkitkaur8481 2 месяца назад

    Waheguru ji waheguru ji app he mehar kro ji sab nu samat bakhsho

  • @SurjitsinghJachak
    @SurjitsinghJachak 2 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਪਿਆਰਿਓ ਕਰਨ ਕਰਾਉਣ ਨਾਲੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਖੁਦ ਸਿਮਰਨ ਕਰੋ ਜੀ ਗਲਤ ਹੋਵਾਂ ਤਾ ਮੁਆਫੀ ਦੇ ਦੇਣਾ ਜੀ

  • @karamjitsingh4757
    @karamjitsingh4757 2 месяца назад

    Right ji

  • @manjeetchahal5258
    @manjeetchahal5258 Месяц назад

    ਇਸ ਤੋ ਚੰਗਾ ਕਿਸੇ ਗਰੀਬ ਲੋਕਾਂ ਦੀ ਮਦਦ ਕਰਨ, ਬਾਕੀ ਪਾਠ ਕਰਨਾ ਹੈ ਤਾ ਘਰ ਕਰਵਾਉਣ,ਕੁਝ ਕੰਨ ਵਿੱਚ ਵੀ ਪਵੇ

  • @lyfmusic9678
    @lyfmusic9678 2 месяца назад

    ਹਾਏ ਰੱਬਾ ਬੰਦਾ ਕਿਥੇ ਜਾਵੇ ਗੁਰਦੁਆਰੇ ਜਾਂ ਕੇ ਮਨ ਨੂੰ ਸਕੂਨ ਮਿਲਦਾ ਸੀ ਪਾਠ ਕਰਨ ਨੂੰ ਜੀ ਕਰਦਾ ਬੇਈਮਾਨਾਂ ਨੇ ਇਹ ਵੀ ਖ਼ਤਮ ਕਰ ਦੇਣਾ ਕਲਯੁਗ ਨੇੜੇ ਆ ਗਿਆ ਇਨ੍ਹਾਂ ਦੇ

  • @kavneetkaur5439
    @kavneetkaur5439 2 месяца назад

    ਇਹ ਬਹੁਤ ਹੀ ਮੰਦਭਾਗੀ ਗੱਲ ਹੈ ਜੀ

  • @zaildarcheema106
    @zaildarcheema106 2 месяца назад

    ਪਾਠ ਓਥੇ ਕਰਾਉਣਾ ਚਾਹੀਦਾ ਜਿਥੇ ਪਰਿਵਾਰ ਆਪ ਕੋਲ ਬੈਠ ਕੇ ਸੁਣੇ ਤੇ ਆਪ ਸੇਵਾ ਕਰੇ ਬਾਹਰਲੀਆਂ ਕੰਟਰੀਆਂ ਵਿੱਚ ਬੈਠੇ ਲੋਕ ਅਖੰਡਪਾਠ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕਰਵਾਉਂਦੇ ਨੇ ਹੁਕਮਨਾਮੇ ਦੀ ਫੋਟੋ ਕਾਪੀ ਭੇਜ ਦਿੰਦੇ ਨੇ

  • @SlinderKaur-qm5bl
    @SlinderKaur-qm5bl 2 месяца назад

    Waheguru ji aap sav te mehar kro ji

  • @RavinderKaur-lj1wq
    @RavinderKaur-lj1wq 2 месяца назад

    ssa ji

  • @sulakhansinghkhosa4243
    @sulakhansinghkhosa4243 2 месяца назад

    ਅਸੀਂ ਆਪ ਬਹੁਤ ਹੀ ਵੇਹਲੇ ਹੁੰਦੇ ਜਾ ਰਹੇ ਹਾਂ ਬਣੀ ਬਣਾਈ ਕਿਰਪਾ ਭਾਲਦੇ ਪਰ ਅਸੀਂ ਤਾਂ ਆਪ ਘਰੇ ਸਹਿਜ ਕਰਦੇ ਹਾਂ ਭਾਵੇਂ ਅਸੀਂ ਦੱਸ ਪਤਰੇ ਕਰੲਈ ਏ ਉਹਦੇ ਨਾਲ ਸਾਨੂੰ ਸਪੂਨ ਮਿਲਦਾ ਹੈ ਨਾਲੇ ਸਮਝ ਪੈਂਦੀ ਸਾਨੂੰ ਗੁਰੂ ਕੀ ਕਹਿ ਰਹੇ ਹਨ ਇਹ ਹਰ ਘਰ ਨੂੰ ਆਪ ਪਾਠ ਕਰਨਾ ਚਾਹੀਦਾ ਹੈ ਜੀ

  • @gurbaxsingh6335
    @gurbaxsingh6335 2 месяца назад

    ਬਚਾਉਣ ਵਾਲਿਆਂ ਦੀ ਵਿੱਚ ਹਿੱਸਾ ਪੱਤੀ ਹੁੰਦੀ ਹੋਵੇਗੀ ।ਨਹੀ ਤਾਂ ਬਚਾਉਣ ਦਾ ਤਾਂ ਕੋਈ ਹੋਰ ਮਕਸਦ ਨਹੀ ਹੈ ।

  • @sukhwinderbhullarsukhwinde7423
    @sukhwinderbhullarsukhwinde7423 2 месяца назад

    Waheguru jika khalsa Waheguru jiki Fethe Bhain ji

  • @RattanSingh-c7f
    @RattanSingh-c7f 2 месяца назад +1

    ਧਰਮ ਨੂੰ ਧੰਧਾ ਬਨਾ ਲਿਆ ਗਿਆ ਹੈ ਗੁਰਬਾਨੀ ਇਸ ਤਰਾ ਦੇ ਪਾਠਾ ਦਾ ਖੰਡਨ ਕਰਦੀ ਹੈ

  • @ranjitsinghnagpal8843
    @ranjitsinghnagpal8843 2 месяца назад

    ਆਪਣੇ ਘਰਾਂ ਵਿੱਚ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕਰਵਾਓ, ਤੇ ਆਪ ਗੁਰਬਾਣੀਂ ਸੁਣੋ ਤੇ ਪੜ੍ਹੋ,,,, ਇੰਝ ਕੀ ਫ਼ਾਇਦਾ

  • @jioDilse773
    @jioDilse773 2 месяца назад

    ਮਾਫ਼ੀ ਦੇ ਜਾਚਕ ਆ, ਇਹ ਗੁਰੂਦੁਆਰਾ ਘੱਟ ਤੇ ਮੰਦਰ ਜਾਦਾ ਲੱਗਦਾ ਹੈ, ਬਾਹਮਣੀ ਰੀਤਾ ਦਾ ਘਰ ਹੈ ਇਹ ਸਥਾਨ,

  • @BalwinderSingh-ov6kt
    @BalwinderSingh-ov6kt 2 месяца назад

    ਤਖ਼ਤ ਸਾਹਿਬ ਤੇ ਅਖੰਡ ਪਾਠ ਸਾਹਿਬ ਕਰਾਂ ਲੈਣ ਨਾਲ ਕੁਝ ਨੀ ਲਬਨਾ
    ਤਖ਼ਤ ਸਾਬ ਤੇ ਜਾ ਕੇ
    ਜਾਂ ਘਰ ਬੈਠ ਕੇ ਖੁਦ ਕਰੋ
    ਤੇ ਅਮਲ ਕਰੋ

  • @TejaSingh-l9v
    @TejaSingh-l9v 2 месяца назад

    😊

  • @boparaiksingh8947
    @boparaiksingh8947 2 месяца назад

    ਜਦੋ ਘਪਲਾ ਕਰਨ ਵਾਲੇ ਚੜਦੀ ਕਲਾ ਵਿਚ ਹਨ ਸ਼੍ਰੀ ਅਖੰਡਪਾਠ ਸਾਹਿਬ ਦਾ ਲਾਭ ਕਰਨ ਤੇ ਵੀ ਅਤੇ ਨ ਕਰਨ ਤੇ ਵੀ ਕਰਾਉਣ ਵਾਲੇ ਨੂੰ ਇੱਕੋ ਜਿਹਾ ਮਿਲਣਾ ਜਿਸ ਕੰਮ ਲਈ ਉਹ ਪੈਸੇ ਵਰਤੇ ਗਏ ਸਿਰਫ ਉਸਦਾ ਲਾਭ ਹਾਨ ਮਿਲਣਾ ਬਾਕੀ ਵਾਹਿਗੁਰੂ ਅੰਦਰ ਹੱੀ ਹੱੈ ਬਾਹਰ ਕਿਤੇ ਨਹੀ ਜਿਸ ਹਿਸਾਬ ਰੱਖਣਾ

  • @gurmukhsingh8868
    @gurmukhsingh8868 2 месяца назад +4

    Paath karwaun walian da sara kasoor a g 100%

  • @swarmsinghsingh6144
    @swarmsinghsingh6144 2 месяца назад +4

    Very sad

  • @GurpreetSingh-d8j2c
    @GurpreetSingh-d8j2c 2 месяца назад

    🙏🙏🙏😢

  • @dairygrowth
    @dairygrowth 2 месяца назад +2

    ਧਾਰਮਿਕ ਠੱਗੀ ਉਪਰ ਠੱਗੀ

  • @BalkarSingh-ty2sj
    @BalkarSingh-ty2sj 2 месяца назад

    ਜਥੇਦਾਰ ਦੀ ਮਿਲੀ ਭੁਗਤ ਨਾਲ ਇਹ ਘਪਲੇ ਹੋਏ ਲੱਗਦੇ ਹਨ। ਪਤਾ ਨਹੀ ਪੈਸਾ ਕਿਉ ਇਤਨਾ ਬਲਵਾਨ ਹੋ ਰਿਹਾ ਹੈ ਜਿਸਨੂੰ ਹਾਸਲ ਕਰਨ ਲਈ ਬੰਦਾ ਗੁਰਾਂ ਦੀ ਬਾਣੀ ਨਾਲ ਭੀ ਖਿਲਵਾੜ ਕਰਨ ਲੱਗ ਪਿਆ ਹੈ। ਰੱਬ ਬਖਸ਼ੇ।

  • @khalsapunarusariprachar6344
    @khalsapunarusariprachar6344 2 месяца назад

    ਸਮਾਂ ਨੇੜੇ ਆਉਂਦਾ ਦਿਸ ਰਿਹਾ ਹੈ ਜਦੋਂ ਇਹ ਪੂਰੀ ਵਪਾਰੀਕਰਨ ਖੇਡ ਨੂੰ ਸੰਪੂਰਨ ਨੰਥ ਪੈ ਜਾਇਗੀ।

  • @BaljinderkaurJassar
    @BaljinderkaurJassar 2 месяца назад

    🙏🙏

  • @SukhwinderSingh-nh7ww
    @SukhwinderSingh-nh7ww 2 месяца назад +2

    ਬਾਈ ਜੀ ਲੋਕਾਂ ਨੂੰ ਸਮਜ ਨੀ ਆਓਣੀ ਲੋਕਾਂ ਦਾਪੈਸਾ ਲੋਕਾਂ ਨੇ ਸਿਰ ਪਰ ਤਸਲੇ ਚਕ ਕੇ ਬਿਲਡਿਗਾਂ ਬਣਾਈਆਂ ਫਿਰ ਲੋਕਾਂ ਤੋਂ ਪੈਸੇ ਲੇ ਕੇ500 700 ਏਕ ਰਾਤ ਦਾ ਲਿਆ ਜਾਂਦਾ ਹੈ

    • @sanjogtarani3997
      @sanjogtarani3997 2 месяца назад

      1000ਇਕ ਦਿਨ ਦਾ ਅਸੀਂ ਵੀ ਦਿੱਤਾ ਸੀ

  • @ParamParam-w3k
    @ParamParam-w3k 2 месяца назад

    Oh hoooo

  • @ParamjeetKour-wh1tx
    @ParamjeetKour-wh1tx 2 месяца назад +1

    ਵਾਹਿਗੁਰੂ ਜੀ ਇਹ ਘੋਰ ਕਲਯੁਗ ਆ ਗਿਆ ਜੋ ਬਾਣੀਂ ਸਾਨੂੰ ਗਿਆਨ ਦਿੰਦੀ ਆ ਉਹ ਹੀ ਧੰਦਾ ਬਣ ਗਿਆ ਡੁੱਬ ਜਾਉਂ ਇਹੋ ਜਹੇ ਮਰ ਕੇ

  • @Beautiful_indian_sikh
    @Beautiful_indian_sikh 2 месяца назад +4

    ਹਜੂਰ ਸਾਹਿਬ ਦੀ ਜਗਾ ਲੰਗਰ ਸਾਹਿਬ ਚ ਅਖੰਡ ਪਾਠ ਕਰਵਾਉ ਉਥੇ ਠੀਕ ਹੈ ਸਿਸਟਮ🙏🙏🙏

    • @ManpreetSinghkaragir
      @ManpreetSinghkaragir 2 месяца назад +1

      ਇਸ ਤਰਾਂ ਦੀ ਗੱਲ ਕਰਨ ਦਾ ਭਾਵ ਬਾਪ ਦੇ ਘਰ ਕੋਈ ਕਮੀ ਹੋ ਜਾਵੇ ਤਾਂ ਚਾਚਾ ਨੂੰ ਬਾਪ ਮਨ ਲੋ

    • @Beautiful_indian_sikh
      @Beautiful_indian_sikh 2 месяца назад +1

      ਚਵਲਾ ਉਹ ਵੀ ਗੁਰੂ ਜੀ ਦਾ ਅਸਥਾਨ ਆ 💀 ਬੇਵਕੁਫ ਇਨਸਾਨ ਕਮੇਟੀ ਮਾੜੀ ਹੋ ਸਕਦੀ ਅਸਥਾਨ ਚ ਕੋਈ ਕਮੀ ਨਹੀ ਹੁੰਦੀ ਕਦੀ

    • @hsb13
      @hsb13 2 месяца назад

      ਹਜ਼ੂਰ ਸਾਹਿਬ ਵਿਚ ਵੀ ਆ ਸਾਰਾ ਕੁਝ ਉਜਾਗਰ ਹਜ਼ੂਰੀ ਸੰਗਤ ਨੇ ਤੇ ਕਮੇਟੀ ਨੇ ਹੀ ਕੀਤਾ .ਇਸ ਕਰਕੇ ਸਾਰੇ ਗੁਰ ਅਸਥਾਨ ਤੇ ਕਮੇਟੀਆ ਮਾੜੇ ਨਹੀ ਹੁੰਦੇ,ਕੁਛ ਬੰਦੇ ਹੀ ਮਾੜੇ ਹੁੰਦੇ .

    • @ManpreetSinghkaragir
      @ManpreetSinghkaragir 2 месяца назад

      ਬੇਵਕੂਫ ਤਾਂ ਤੂੰ ਹੈ
      ਜਾ ਐਂਟੀ ਸਿੱਖ ਹੈ
      ਕੁਛ ਗ਼ਲਤ ਲੋਕਾਂ ਕਰਕੇ ਦੂਜਿਆਂ ਨੂੰ ਗੁਰੂ ਘਰ ਤੋਂ ਦੂਰ ਕਰਨਾ ਚੋਂਦਾ ਕੋਈ ਫਰਕ ਨਈ ਪੈਂਦਾ ਤੇਰੇ ਜਿਹੇ ਜਲੀਲਾ ਤੋਂ ਗੁਰੂ ਘਰ ਨੂੰ ਲਾ​@@Beautiful_indian_sikh

    • @Beautiful_indian_sikh
      @Beautiful_indian_sikh 2 месяца назад +1

      @@ManpreetSinghkaragir ਕਰਤੀ ਨਾ ਚਵਲਾ ਵਾਲੀ ਗਲ😂😂 ਚਵਲ ਨਾਥ ਮੈ ਕਿਹਾ ਲੰਗਰ ਸਾਹਿਬ ਪਾਠ ਕਰਵਾ ਲਵੋ ਹਜੂਰ ਸਾਹਿਬ ਚ ਹੀ ਹੈ ਉਹ ਅਸਥਾਨ ਦਸਮ ਪਾਤਸ਼ਾਹ ਜੀ ਦਾ ਤੇ ਮੈ ਤਾ ਕਿਤੇ ਨਹੀ ਕਿਹਾ ਤਖਤ ਸਾਹਿਬ ਨਾ ਜਾਵੋ 😇😂😂 ਮੂਰਖ

  • @neetugold6136
    @neetugold6136 2 месяца назад

    Lok ਖੁਦ ਹੀ ਇਹਨਾਂ ਨੂੰ ਸ਼ਹਿ ਦੇ ਰਹੇ ਹਨ।

  • @HarjitSingh-e4v
    @HarjitSingh-e4v 2 месяца назад

    ਗੁਰੂ ਗੋਬਿੰਦ ਸਿੰਘ ਜੀ ਦੀ ਭਵਿਖਵਾਣੀ ਅਨੁਸਾਰ ਮਲੇਛ ਆ ਗਿਆ ਹੈ

  • @Voiceoftruthxf88g
    @Voiceoftruthxf88g 2 месяца назад +3

    ਉਹ. ਲੋਕੋ ਕਿਉ ਪਾਗਲ. ਹੋਏ ਫਿਰਦੇ ਹੋ ਅਖੰਡ. ਪਾਠ. ਤਾਂ ਇਕ ਪਾਸੇ ਰਹੇ ਕਿਤੇ ਵੀ ਪੈਸਿਆਂ ਦਾ ਮੱਥਾ ਵੀ ਨਾ ਟੇਕੋ

  • @HarminderSingh-tj9yz
    @HarminderSingh-tj9yz 2 месяца назад

    ਬਹੁਤ ਵੱਡੇ ਠੱਗ ਆ ਹਜੂਰ ਸਾਹਿਬ ਗੁਰਬਾਣੀ ਆਪ ਪੜੋ ਸਿੱਖੋ

  • @GurdeepJatana
    @GurdeepJatana 2 месяца назад

    ਬਾਦਲਾਂ,ਕੋਲ, ਪੈਸਾ,ਵੀ, ਚਾਹੀਦਾ, ਵੋਟਾਂ , ਲਈ

  • @RajpalSingh-te7tn
    @RajpalSingh-te7tn 2 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਸ਼ਰਨ ਕੌਰ ਜੀ ਸਾਨੂੰ ਬਾਣੀ ਆਪ ਪੜਨੀ ਚਾਹੀਦੀ ਹੈ ਚਾਹੇ ਰੋਜ ਦਾ ਇੱਕ ਅੰਗ ਪੜੋ ਗੁਰੂ ਘਰ ਜਾਕੇ ਜਾ ਆਨਲਾਈਨ ਪਾਠ ਕਰਵਾਓਣ ਦਾ ਕੋਈ ਫਾਇਦਾ ਨਹੀ ਗੁਰੂ ਘਰਾਂ ਚ ਅੱਜਕੱਲ ਮਸੰਦ ਕਾਬਜ ਨੇ 😢