ਔਂਢਾ ਨਾਗਨਾਥ ਮੰਦਰ, ਹਿੰਗੋਲੀ Aundha Naagnath Mandir Hingoli

Поделиться
HTML-код
  • Опубликовано: 16 сен 2024
  • ਔਂਢਾ ਨਾਗ ਨਾਥ ਮੰਦਰ
    ਇਹ ਮੰਦਿਰ 5500 ਸਾਲ ਪੁਰਾਣਾ ਮੰਨਿਆ ਜਾਂਦਾ ਹੈ ਤੇ ਇਹਦਾ ਇਤਿਹਾਸ ਭਗਤ ਨਾਮਦੇਵ ਜੀ ਨਾਲ ਵੀ ਜੁੜਦਾ। ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ ‘ਚ ਪੈਂਦਾ ਇਹ ਸ਼ਿਵ ਜੀ ਦਾ ਮੰਦਰ ਹੈ। ਭਗਤ ਨਾਮਦੇਵ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਦਰਜ ਕੀਤਾ ਗਿਆ ਹੈ। ਮੰਦਿਰ ਬਾਰੇ ਚਰਚਾ ਕਰਨ ਤੋਂ ਪਹਿਲਾਂ ਭਗਤ ਨਾਮਦੇਵ ਜੀ ਬਾਰੇ ਸਮਝੀਏ ਆਪਾਂ। ਮਹਾਰਾਸ਼ਟਰ ਦੇ ਪਿੰਡ ਨਰਸੀ ਬਾਹਮਣੀ (ਹੁਣ ਨਰਸੀ ਨਾਮਦੇਵ) ਵਿਖੇ ਸਾਲ 1270 ਦੇ ਅਕਤੂਬਰ ਮਹੀਨੇ ਦਾ ਜਨਮ ਦੱਸਿਆ ਜਾਂਦਾ ਹੈ ਜਿਸ ਬਾਰੇ ਵਿਦਵਾਨਾਂ ‘ਚ ਮੱਤਭੇਦ ਹੈਗੇ ਹਾਲੇ ਵੀ। ਇਹ ਸਮਾਂ ਗੁਰੂਕਾਲ ਤੋਂ ਪਹਿਲਾਂ ਦਾ ਹੈ। ਭਗਤ ਜੀ ਨੇ ਮਰਾਠੀ ਦੇ ਨਾਲ-ਨਾਲ ਹਿੰਦੀ ‘ਚ ਵੀ ਰਚਨਾਵਾਂ ਲਿਖੀਆਂ। ਭਗਤ ਨਾਮਦੇਵ ਜੀ ਦੇ ਜੀਵਨ ਦੇ ਆਖ਼ਰੀ 18 ਤੋਂ 20 ਵਰ੍ਹੇ ਪੰਜਾਬ ‘ਦੇ ਪਿੰਡ ਘੁਮਾਣ (ਗੁਰਦਾਸਪੁਰ) ‘ਚ ਗੁਜ਼ਰੇ। ਭਗਤ ਜੀ ਦੀ ਬਾਣੀ ਨੂੰ ਗੁਰਮਤਿ ਅਨੁਕੂਲ ਪ੍ਰਵਾਨ ਕਰਦਿਆਂ ਗੁਰੂ ਅਰਜੁਨ ਸਾਹਿਬ ਜੀ ਨੇ ਸੰਨ 1604 ਈਸਵੀ ’ਚ ‘ਗੁਰੂ ਗ੍ਰੰਥ ਸਾਹਿਬ’ ਜੀ ਵਿੱਚ ਦਰਜ ਕੀਤਾ, ਜੋ 18 ਰਾਗਾਂ ’ਚ ਕੁੱਲ 61 ਸ਼ਬਦ ਹਨ।
    (ਲੰਬਾ ਹੋ ਗਿਆ ਕੰਮ ਹੁਣ ਫੋਟੋ ਬਾਰੇ ਚਾਨਣਾ ਪਾਉਂਦੇ ਹਾਂ) ਫੋਟੋ ਵਿਚਲੇ ਮੰਦਰ ਦਾ ਨਾਮ ਹੈ ਔਂਢਾ ਨਾਗ ਨਾਥ ਮੰਦਰ। ਇਤਿਹਾਸ ਜਾਂ ਮਿਥਿਹਾਸ ਅਨੁਸਾਰ ਧਾਰਣਾ ਇਹ ਹੈ ਕਿ ਭਗਤ ਨਾਮਦੇਵ ਜੀ ਇਸ ਮੰਦਰ ਦੇ ਦਰਸ਼ਨ ਕਰਨ ਆਏ ਤਾਂ ਪੁਜਾਰੀਆਂ ਨੇ ਅੰਦਰ ਨਾ ਵੜਨ ਦਿੱਤਾ ਤੇ ਮੰਦੇ ਸ਼ਬਦ ਬੋਲੇ। ਪੰਡਤਾਂ ਦੀ ਧੌਣ ‘ਚ ਅਖੌਤੀ ਉੱਚੀ ਜ਼ਾਤ ਵਾਲਾ ਕਿੱਲਾ ਫਸਿਆ ਹੋਇਆ ਸੀ। ਭਗਤ ਨਾਮਦੇਵ ਮੰਦਰ ਦੇ ਪਿੱਛੇ ਬੈਠ ਕੇ ਪ੍ਰਭੂ ਭਗਤੀ ਵਿੱਚ ਲੀਨ ਹੋ ਗਏ। ਇਸੇ ਦੌਰਾਨ ਮੰਦਰ ਦਾ ਮੁੱਖ ਦੁਆਰ ਘੁੰਮ ਕੇ ਪੱਛਮ ਵੱਲ ਚਲਾ ਗਿਆ, ਜਿੱਧਰ ਨਾਮਦੇਵ ਬੈਠੇ ਭਗਤੀ ਕਰਦੇ ਸਨ। ਅੱਜ ਵੀ ਮੰਦਰ ਦਾ ਦਰ ਉਧਰਲੇ ਪਾਸੇ ਹੀ ਹੈ। ਇਹ ਮੰਦਰ ਪੁਰਾਤੱਤਵ ਵਿਭਾਗ ਦੀ ਦੇਖ-ਰੇਖ ਹੇਠ ਹੈ। ਇੱਕ ਕਥਾ ਅਨੁਸਾਰ ਇਹ ਮੰਦਰ ਪਾਂਡਵਾਂ ਨੇ ਬਣਵਾਇਆ ਸੀ। ਇਸ ਮਰਾਠਾਵਾੜਾ ਦਾ ਇੱਕ ਇਤਿਹਾਸਕ ਮੰਦਰ ਹੈ, ਜੋ ਪੱਥਰ ਵਿੱਚੋਂ ਕੱਟ ਕੇ ਬਣਾਇਆ ਗਿਆ ਹੈ। ਪੱਥਰਾਂ ਉਪਰ ਸ਼ਿਲਪਕਾਰੀ ਵੇਖਣਯੋਗ ਹੈ। ਇਹ ਪਾਂਡਵ ਕਾਲ ਦੀ ਕਲਾ ਉੱਤਮ ਨਮੂਨਾ ਹੈ। ਸਭਾ ਮੰਡਪ ਅੱਠ ਪੱਥਰ ਦੇ ਖੰਭਿਆਂ ਉੱਪਰ ਗੋਲ ਆਕਾਰ ਵਿੱਚ ਮੌਜੂਦ ਹੈ। ਸਭਾ ਮੰਡਪ ਤੇ ਗਰਭ ਮੰਡਪ ਦਾ ਤਲਾ ਬਰਾਬਰ ਹੈ। ਇਸ ਮੰਦਰ ਦੇ ਚਾਰੇ ਪਾਸੇ ਛੋਟੇ ਛੋਟੇ 12 ਜੋਤੀ ਲਿੰਗ ਮੰਦਰ ਵੀ ਬਣਾਏ ਹੋਏ ਹਨ। ਇਸ ਤੀਰਥ ਅਸਥਾਨ ਵਿੱਚ 108 ਸ਼ਿਵਾਲੇ ਤੇ 68 ਤੀਰਥ ਹਨ। ਇਸ ਵਿੱਚ ਇੱਕ ਰਿਣ ਮੋਚਨ ਤੀਰਥ ਹੈ। ਇਸ ਮੰਦਰ ਵਿੱਚ ਅਨੇਕ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਹਨ। ਮੰਦਰ ਦੇ ਚਾਰੇ ਪਾਸੇ ਹਾਥੀ, ਘੋੜਿਆਂ ਉੱਤੇ ਸਵਾਰ ਸੈਨਿਕ ਵੇਖਣਯੋਗ ਹਨ।
    ਇੱਥੇ ਸਫ਼ਾਈ ਨਾਮ ਦੇ ਸ਼ਬਦ ਬਾਰੇ ਜਾਣਕਾਰੀ ਹੈਨੀ ਕਿਸੇ ਨੂੰ। ਅਖੌਤੀ ਪੰਡਤ ਧੱਕੇ ਨਾਲ ਹਲਦੀ ਦਾ ਟਿੱਕਾ ਜਿਹਾ ਲਾ ਕੇ ਪੈਸੇ ਮੰਗ ਲੈਂਦੇ ਤੇ ਦੂਜੇ ਪਾਸੇ ਸਿਰ ‘ਚ ਮੋਰ ਦੇ ਖੰਭਾਂ ਵਾਲਾ ਝਾੜੂ ਮਾਰ ਕੇ ਪੈਸੇ ਮੰਗ ਲੈਂਦੇ। ਕਹਿੰਦੇ ਔਰੰਗਜ਼ੇਬ ਨੇ ਮੰਦਰ ਦਾ ਉੱਪਰਲਾ ਹਿੱਸਾ ਢਹਾ ਦਿੱਤਾ ਸੀ ਜੋ ਬਾਅਦ ‘ਚ ਬਣਾਇਆ ਗਿਆ ਜਿੱਥੇ ਹੁਣ ਚਿੱਟਾ ਰੰਗ ਫੇਰਿਆ ਹੋਇਆ। ਇਹ ਮੰਦਰ ਦੀ ਨੀਂਹ ਹੈਨੀ ਕੋਈ ਧਰਤੀ ‘ਤੇ ਸਿੱਧਾ ਹੀ ਰੱਖ ਰੱਖਿਆ।
    ਜਾਪੀ ਸਿੰਘ Journeys Postponed

Комментарии •