Multan (Official Video) Tiger | Jang Dhillon | New Punjabi Songs | Latest Punjabi Songs 2024

Поделиться
HTML-код
  • Опубликовано: 23 янв 2025

Комментарии • 7 тыс.

  • @Neetu-q6y
    @Neetu-q6y 2 месяца назад +906

    ਸ਼ੁਕਰ ਏ
    ਸਾਡੇ ਵਰਗੀਆਂ ਪਿੰਡਾਂ ਦੀਆਂ ਕੁੜੀਆਂ ਲੲਈ ਕੋਈ ਗੀਤ ਲਿਖਦਾ😊
    ਨਹੀਂ ਤਾਂ ਬੱਸ ਗੀਤਾਂ ਵਿਚ ਸੈਂਡਲ ,ਪਰਸ , ਬਰੈਂਡਡ , ਗੇੜੀਆਂ, ਫੁਕਰਪੁਣਾਂ , ਜੀਨ ਟੌਪ ਬੱਸ ਆਹੀ ਕੁਛ ਹੋਈ ਜਾਦਾਂ।
    ਮੈਨੂੰ ਲਗਿਆ ਜਿਵੇਂ ਜਵੀਂ ਮੇਰੇ ਲੲਈ ਲਿਖਿਆ
    ਪਿੰਡਾਂ ਦੀਆਂ ਸਾਰੀਆਂ ਭੋਲੀਆਂ ਕੁੜੀਆਂ ਵਲੋਂ ਬਹੁਤ ਬਹੁਤ ਪਿਆਰ , ਸਤਿਕਾਰ ਤੇ ਸਤਿ ਸੀ੍ ਆਕਾਲ❤❤

  • @makhan-jgxu2343
    @makhan-jgxu2343 2 месяца назад +502

    ਔਰਤ ਦੀ ਤਾਰੀਫ ਏਨੇ ਵਧੀਆ ਲਫਜ਼ਾਂ ਵਿਚ ਇਕ ਵਧੀਆ ਇਨਸਾਨ ਹੀ ਕਰ ਸਕਦਾ ਧਨਵਾਦ ਵੀਰੇ ਐਕਟਿੰਗ ਏਨੀ ਸਾਫ ਜਿਸਦੇ ਲਈ ਕੋਈ ਸਬਦ ਹੀ ਨਹੀ ਮੇਰੇ ਕੋਲ❤

  • @harindersingh6603
    @harindersingh6603 2 месяца назад +1203

    ਬਹੁਤ ਘੱਟ ਕਮੈਂਟ ਕਰਦਾ ਮੈਂ ਕਿਸੇ ਗੀਤ 'ਤੇ .... ਪਰ ਇਹ ਗੀਤ ਅਜਿਹਾ ਜਿਹੜਾ ਹੱਕਦਾਰ ਆ ਕਿ ਇਸਨੂੰ ਵੱਧ ਤੋਂ ਵੱਧ ਸੁਣਿਆ ਜਾਵੇ, ਸਮਝਿਆ ਜਾਵੇ... 'ਬੀਰਬਲ' ਦੇ ਬਰਾਬਰ ਤੇ ਲਿਖਤ ਤੇ ਗਾਇਕੀ ਵੱਲੋਂ ਵੀ ਓਨਾ ਹੀ ਅਸਰਦਾਰ ਇੱਕ ਹੋਰ ਗੀਤ🌸... ਜੰਗ ਢਿੱਲੋਂ ਤੇ ਟਾਈਗਰ ਬਹੁਤ ਵਧੀਆ ਕੰਮ👍

    • @RanjeetSingh-jw6pd
      @RanjeetSingh-jw6pd 2 месяца назад +60

      Veere same mein vi boht katt comment krda but eh gaana sun ke rok e skda aapne aap nu koi keya kmm kita doha veera ne👏🙏

    • @kulvirchahalchahal2409
      @kulvirchahalchahal2409 2 месяца назад +13

      Khatm be es to uthe kuz ni

    • @sarbjeetkour6201
      @sarbjeetkour6201 2 месяца назад +4

      Dil no lag gya song ❤❤

    • @DhillonSaab-s8l
      @DhillonSaab-s8l 2 месяца назад +3

      ❤❤❤

    • @JaswinderSingh-zq3jw
      @JaswinderSingh-zq3jw 2 месяца назад +5

      Bahut sohne tarif kiti a kudi de reference bahut sohna dita kudi te munde de husan da bahut khob

  • @farmingforthefuture616
    @farmingforthefuture616 Месяц назад +169

    ਪੰਜਾਬ ਦੇ ਪੁੱਤ ਨੇ ਆਪਣਾ ਵਿਰਸਾ,ਸੱਭਿਆਚਾਰ, ਪੇਸ਼ ਕਿੱਤਾ ਇਸ ਤੋਂ ਜ਼ਿਆਦਾ ਕੁਝ ਨਹੀਂ ਲਿਖਿਆ ਜਾ ਸਕਦਾ
    ਜ਼ਿੰਦਾਬਾਦ ਜੰਗ ਵੀਰੇ

  • @RaviGhagga2641
    @RaviGhagga2641 2 месяца назад +328

    ਇਹ ਸਿਰਫ ਇੱਕ ਗੀਤ ਨਾ ਹੋ ਕੇ ਪੰਜਾਬ ਦੀ ਮਿੱਟੀ, ਹੁਨਰ, ਸੱਭਿਆਚਾਰ, ਅਹਿਸਾਸਾਂ ਦਾ ਪਹਾੜ ਐ।
    ਜਿਓਂਦਾ ਰਹਿ ਬਾਈ।

  • @JashanPreet383-hc5ki
    @JashanPreet383-hc5ki Месяц назад +226

    ਮੈਂ ਐਸੇ ਤਰਾਂ ਹੀ ਰਹਿਣੀ ਆ ਸਲਵਾਰ ਕਮੀਜ਼ ਤੇ ਸਿਰ ਸੂਤੀ ਚੁੰਨੀ ਬਿਲਕੁੱਲ ਐਸੇ ਤਰਾਂ ਹੀ ਮੈਨੂੰ ਸਬ ਬੋਲਦੇ ਹਨ ਕਿ ਕਿਉਂ ਐਨਾ ਪੜ੍ਹ ਲਿਖ ਕੇ ਵੀ ਪੁਰਾਣੇ ਜ਼ਮਾਨੇ ਦੀ ਤਰ੍ਹਾਂ ਕਿਉਂ ਰਹਿਣੀ ਆ, ਪਰ ਮੈਨੂੰ ਬਹੁਤ ਸਕੂਨ ਮਿਲਦਾ ਇਸ ਤਰ੍ਹਾਂ ਰਹਿਣ ਚ, ਵਾਹਿਗੁਰੂ ਜੀ ਕਰਨ ਛੇਤੀ ਪੁਰਾਣਾ ਪੰਜਾਬ ਵਾਪਸ ਆਜੇ , 😊🙏🙏🙏😊

    • @samjatt3908
      @samjatt3908 Месяц назад +3

      😊

    • @Varinder.Singh.Sandhu
      @Varinder.Singh.Sandhu Месяц назад +6

      🙏🙏ਬਹੁਤ ਵਧੀਆ ਜੀ ਸਦਾ ਹਸਦੇ ਵਸਦੇ ਰਹੋ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ ਜੀ

    • @kaurjass175
      @kaurjass175 Месяц назад +6

      Me b same punjabi suit or ser pr dupatta leke rkhde nursing staff hu mere staff bolde bibi bn k rhndi but I like

    • @ranbeer499
      @ranbeer499 Месяц назад +2

      punjabi suit bhut vdiya lgde a sn kudiya de pta ni kyu fashion de chkrr ch paundiya ni kudiya but bhut vdiya g tuc paude o

    • @Technovwood
      @Technovwood Месяц назад +1

      simple kudiyu ka jawab nahi

  • @arshdeep9696
    @arshdeep9696 2 месяца назад +244

    ਹਵਾਂ ਨਾਲ ਚੁੰਨੀ ਲਾਉਣ ਪਿੱਛੇ ਲੜਦੀ,
    ਸੋਹਣ ਸਿੰਘ ਸੀਤਲ ਦਾ ਸਿੱਖ ਰਾਜ਼ ਪੜਦੀ।
    ਕਿਆ ਬਾਤ ਆ 💯💯💯💯💯💯

    • @gsingh7605
      @gsingh7605 2 месяца назад +8

      ਇਹ ਟੱਪਾ ਜਮਾ ਸਿਰਾ ਕਰਤਾ ਭਰਾ ਨੇ ਇਸ ਤੋਂ ਪਹਿਲਾਂ ਵਾਲੇ ਗਾਣੇ ਵਿੱਚ ਖਾਲਸਾ ਰਾਜ ਦੇ ਸਿੱਕੇ ਦੀ ਗੱਲ ਕਰੀ ਉਹ ਗਾਣਾ ਵੀ ਬਹੁਤ ਘੈਂਟ ਸੀ

    • @ChotuRana-tc3ku
      @ChotuRana-tc3ku 2 месяца назад

      😅😅

    • @vaishnavibohra8233
      @vaishnavibohra8233 2 месяца назад

      Osmm❤

    • @RajGupta-hb5it
      @RajGupta-hb5it 2 месяца назад

      Best❤❤

    • @RajGupta-hb5it
      @RajGupta-hb5it 2 месяца назад

      Good❤

  • @balrajsingh6383
    @balrajsingh6383 11 дней назад +11

    ਲਿਖਤ ਦੀ ਅਖੀਰ ਏ ਇਹ ਗੀਤ , ਸਾਡੀ ਪੰਜਾਬੀ ਬੋਲੀ ਹੀ ਆ ਜੀਹਦੇ ਹਿੱਸੇ ਐਨੇ ਸੋਹਣੇ ਲਫ਼ਜ਼ ਆਏ ਨੇ , ਤੇ ਬਾਈ ਨੇ ਪੂਰਾ ਇਨਸਾਫ ਕੀਤਾ ਏ ਇਸ ਖੂਬਸੂਰਤ ਭਾਸ਼ਾ ਨਾਲ ਤੇ ਇਹਨਾਂ ਲਫਜ਼ਾਂ ਨਾਲ

  • @thirteencoffins
    @thirteencoffins Месяц назад +194

    ਸਭ ਤੋਂ ਵਧੀਆ ਗੱਲ - ਸਾਰੇ ਗਾਇਕ ਹੁਣ ਹੌਲੀ-ਹੌਲੀ ਸਿੱਖ ਰਾਜ ਦੀ ਗੱਲ ਆਪਣੇ ਗਾਣਿਆਂ ਵਿੱਚ ਕਰਨ ਲੱਗ ਪਏ ਨੇ। ਸਿੱਖ ਰਾਜ ਹੁਣ ਛੇਤੀ ਹੀ ਆਵੇਗਾ ❤

    • @dhillon93
      @dhillon93 Месяц назад +3

      Waheguru Ji 🙏

    • @arungarg1432
      @arungarg1432 Месяц назад +1

      ਆਪਣੇ ਦਿਲ ਤੇ ਹੱਥ ਰੱਖ ਕੇ ਦੱਸੋ ਕਿ ਆਪਣੇ ਲੋਕ ਅੱਜ ਕਲ ਦੇ ਹਾਲਾਤਾਂ ਅਨੁਸਾਰ ਸਿੱਖ ਰਾਜ ਦੇ ਲਾਈਕ ਹਨ । ਮੁਲਖ਼ ਤਾਂ ਨਸ਼ੇ ਅਤੇ ਫਰੀ ਦੀਆਂ ਚੀਜਾਂ ਤੇ ਡੁੱਲਿਆ ਪਿਆ ਗੱਲਾਂ ਸਿੱਖ ਰਾਜ ਦੀਆਂ 😢😢😢😢

    • @thirteencoffins
      @thirteencoffins Месяц назад +2

      @arungarg1432 ਅੱਜਕਲ੍ਹ ਜਿਵੇਂ ਦੇ ਹਾਲਾਤ ਨੇ, ਏਸੇ ਲਈ ਹੀ ਤਾਂ ਸਿੱਖ ਰਾਜ ਚਾਹੀਦਾ। ਸਾਰੀਆਂ ਸਰਕਾਰਾਂ ਬਦਲ ਕੇ ਦੇਖ ਲਈਆਂ ਕਿਸੇ ਤੋਂ ਸਾਡੇ ਮਸਲੇ ਹੱਲ ਨਹੀਂ ਹੋਏ, ਇਹ ਹੁਣ ਖਾਲਸਾ ਰਾਜ ਵਿੱਚ ਹੀ ਹੱਲ ਹੋਣਗੇ।

    • @parmdeepkaur7718
      @parmdeepkaur7718 Месяц назад

      @@arungarg1432don’t be negative. It’s going to be awesome ❤ be positive

  • @ManjitSingh-zu3em
    @ManjitSingh-zu3em 2 месяца назад +113

    ਸੱਚੀ ਬਾਈ ਕਹਿਣ ਨੂੰ ਕੋਈ ਸ਼ਬਦ ਨਹੀਂ ਬਚੇ ਏਨੀ ਛੋਟੀ ਉਮਰ ਵਿੱਚ ਐਨਾ ਡੁਗਾਈ ਵਿਚ ਜਾਕੇ ਲਿਖਣਾ ❤ਜੰਗ ਢਿੱਲੋਂ

  • @Hanyjatt
    @Hanyjatt 2 месяца назад +151

    Love you from sailkot 🇵🇰
    Thanks for creating song Multan 😊

  • @amritpal1718
    @amritpal1718 Месяц назад +24

    ਇਹ ਗੀਤ ਸਬੂਤ ਆ ਏਸ ਗੱਲ ਦਾ ਵੀ ਸੋਹਣੀ ਤੇ ਸਾਫ਼ ਸੁਥਰੀ ਗਾਇਕੀ ਵੀ ਕੀਤੀ ਜਾ ਸਕਦੀ ਹੈ ਤੇ ਉਹ ਬਿਨਾਂ ਪੱਛਮੀ ਪਹਨਾਵੇ ਤੇ ਬਿਨਾਂ ਬੇਸ਼ਰਮੀ ਵਾਲੇ ਅਸ਼ਲੀਲ ਵੀਡਿਓ ਤੋਂ ਵੀ ਗਾਣਾ ਸ਼ੂਟ ਹੋ ਜਾਂਦਾ । ਕੋਈ ਜਵਾਬ ਨਹੀਂ ਜੰਗ ਢਿੱਲੋਂ ਦੀ ਲਿਖਤ ਦਾ ਕਮਾਲ ਹੈ ਕਮਾਲ ਹੈ ਤੇ ਓਹਨੀ ਹੀ ਸੋਹਣੀ ਗਾਇਕੀ ਓਹਨਾ ਹੀ ਸੋਹਣਾ ਵੀਡਿਓ ਤਰੀਫ ਲਈ ਸ਼ਬਦ ਥੋੜ੍ਹੇ ਹੈ

  • @Politics-Situation
    @Politics-Situation 2 месяца назад +93

    ਸੋਹਣ ਸਿੰਘ ਸੀਤਲ ਦਾ ਸਿੱਖ ਰਾਜ਼ ਪੜਦੀ 👌🏻👌🏻👌🏻ਵਾਹ-ਵਾਹ.

  • @SonamKanojiya-n2j
    @SonamKanojiya-n2j 2 месяца назад +60

    ਮਜਾ ਆ ਗਿਆ ਵੀਰ..... ਫੇਰ ਇੱਕ ਵਾਰ ਓਸੇ ਦੁਨੀਆਂ ਵਿੱਚ ਚਲੇ ਗਏ ਸੁਣ ਕੇ ਜਿਹੜੀ ਦੁਨੀਆ ਨੂੰ ਅਸੀਂ ਅੱਜ ਦੇ ਲੋਕ ਗਵਾ ਬੈਠੇ ਆਂ.... ਬਦਕਿਸਮਤੀ ਨਾਲ

  • @gillsandeepsingh6
    @gillsandeepsingh6 2 месяца назад +52

    ਜੰਗ ਢਿੱਲੋਂ ਆਹ ਵੀ ਲਿਖ ਸਕਦਾ, ਕਦੇ ਸੋਚਿਆ ਨੀ ਸੀ । ਮੈਨੂੰ ਲੱਗਦਾ ਇਹ ਗੀਤ ਨਾਲ ਜੰਗ ਲਿਖਣ ਚ ਪੂਰਾ ਪ੍ਰਪੱਕ ਹੋਗਿਆ 🇮🇹🙏 ਬਹੁਤ-ਬਹੁਤ ਸਤਿਕਾਰ 🤝🙏🙏🙏

  • @Mr.Student38
    @Mr.Student38 Месяц назад +20

    I am from Multan Pakistan ❤❤❤❤❤❤❤❤❤❤❤❤❤❤❤guys

  • @gurpreetmaan123
    @gurpreetmaan123 2 месяца назад +274

    ਅਜੇ ਤਾਂ ਬੀਰਬਲ ਨੀ ਰਿਪੀਟ ਤੋ ਲਾਹਿਆ ਸੀ ਇਕ ਹੋਰ ਆਹੇ ਓਏ ਰੱਬਾ ਕਦੇ ਸੋਚਿਆ ਵੀ ਨਹੀਂ ਸੀ ਕਿ ਏਦਾਂ ਦਾ ਗੀਤ ਵੀ ਆਵੇਗਾ ❤️ ❤️ 👍 🙏. ਬਾਬਾ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆ ਸਭ ਨੂੰ ਵਧਾਈਆਂ ਜੀ 👍 🙏

  • @AVRATTI
    @AVRATTI 2 месяца назад +85

    ਆ ਹੂੰਦੀ ਆ ਗਾਇਕੀ ਤੇ ਲਿੱਖਤ ਇਸ ਤੋ ਊਪਰ ਕੁਜ ਨਹੀ❤❤❤☺️☺️🙏🏻

  • @Kanchanyadav-pk2ny
    @Kanchanyadav-pk2ny 2 месяца назад +45

    ਇਹ ਗੀਤ ਜੰਗ ਵੀਰੇ ਨੇ ਬਾ ਕਮਾਲ ਲਿਖਿਆ ਤੇ ਚਾਰ ਚੰਨ ਲਗਾ ਦਿੱਤੇ । ਏਦਾ ਦੀ ਲਿਖ਼ਤ ਅੱਜ ਕਲ ਦੇਖਣ ਨੂੰ ਨਹੀਂ ਮਿਲਦੀ ਲਿਖਣਾ ਤਾਂ ਬਹੁਤ ਦੂਰ ਦੀ ਗੱਲ ਆ ਤੇ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਆ ਇਹ ਸਭ ਲਿਖਣਾ ।
    ਇਸ ਦੇ ਨਾਲ ਹੀ ਇਸ ਗੀਤ ਦੀ ਫਿਲਮ ਬਣਾਉਣ ਵਾਲੀਆਂ ਨੇ ਵੀ ਬਹੁਤ ਸੋਹਣਾ ਕੰਮ ਕੀਤਾ । ਜਿੰਨਾ ਸੋਹਣਾ ਕੰਮ ਗੀਤ ਲਿਖਣ ਵਾਲੇ ਨੇ ਕਿੱਤਾ ਓਹਨਾ ਹੈ ਸੋਹਣਾ ਕੰਮ ਫ਼ਿਲਮ ਬਣਾਉਣ ਵਾਲੀਆਂ ਨੇ ਕੀਤਾ ।
    Congratulations 🎉 To Hole Team 🥰❤️

    • @vinaykalia2489
      @vinaykalia2489 2 месяца назад

      🎊❣️🌹

    • @Lakhvindersingh-np1tp
      @Lakhvindersingh-np1tp 2 месяца назад

      Right ji

    • @garrymehalkalan
      @garrymehalkalan 2 месяца назад

      ਤੇਰੀਆ ਅਦਾਵਾ ਵਿੱਚੋ ਦਿਖੇ litrature
      ਰਾਣੀ ਤੱਤ ਜਿਹਾ ਮੈਨੁ ਲੱਗੇ ਤੇਰਾ nature
      ਸੂਹੇ ਅੱਖਰਾ ਦੇ ਜਹੀਏ ਨੀ
      ਤੇਰੇ ਜਾਣ ਪਿੱਛੋ ਆਖਿਰੀ ਪੜਾਅ ਪੜਿਆ
      ਪਸੰਦ ਮੈਨੁ ਪਾਸ਼ ਪੜਣਾ
      ਪਰ ਤੇਰੀਆ ਅੱਖਾ ਚੋ ਵਾਰਿਸ ਸ਼ਾਹ ਪੜਿਆ

    • @ChotuRana-tc3ku
      @ChotuRana-tc3ku 2 месяца назад

      Bestt

    • @ChotuRana-tc3ku
      @ChotuRana-tc3ku 2 месяца назад

      🎉🎉

  • @gagandeep9729
    @gagandeep9729 12 дней назад +7

    ਸਾਦਗੀ 'ਚ ਸੰਪੂਰਨਤਾ ਹੁੰਦੀ ਹੈਂ, ਸਿੰਗਾਰ 'ਚ ਤਾਂ ਕੁੱਝ ਨਾਂ ਕੁੱਝ ਅਧੂਰਾ ਰਹਿ ਹੀ ਜਾਂਦਾ 🙏

  • @harbanssingh3367
    @harbanssingh3367 2 месяца назад +168

    ਸਾਡੇ ਆਲੇ ਗੀਤਕਾਰ ਹੁਣ ਸਿੱਖ ਰਾਜ ਦੀ ਗੱਲ ਤਕਰੀਬਨ ਹਰ ਗਾਣੇ ਚ ਕਰਨ ਲਗ ਪਏ ਨੇ , ਬਹੁਤ ਚੰਗੇ ਸਕੇਤ ਨੇ ਸਾਡੀ ਜੁਬਾਨੀ ਨੂੰ ਪਤਾ ਲੱਗੇ ਅਸਲ ਵਿਚ ਅਸੀਂ ਕੌਣ ਸੀ , ਕੌਣ ਐ , ਬਾਬਾ ਮੇਹਰ ਕਰੇ ਹਰ ਕਲਮ ਤੇ ਹਰ ਜੁਬਾਨ ਨੂੰ ਸਮੱਤ ਬਖਸੇ ਆਪਣੇ ਹੱਕਾਂ ਤੇ ਰਾਜ ਦੀ ਗਲ ਕਰਨ ਬਲ ਬਖਸ਼ੇ

  • @AvijotKaur-vd4hj
    @AvijotKaur-vd4hj 2 месяца назад +26

    ਪਰੀ ਉੱਤੇ ਮੇਹਰਬਾਨ ਦੇਵਤੇ ਆਕਾਸ਼ ਦੇ
    ਦੀਵਿਆਂ ਚ ਤੇਲ ਪੌਂਦੀ ਵੇਲੇ ਰਹਿਰਾਸ ਦੇ ❤🙏
    ਜਾਨ ਕੱਢ ਲਈ ਵੀਰੇ ਆਹ ਲਾਈਨ ਨੇ , ਰੱਬ ਮੇਹਰਬਾਨ ਰਹੇ , ਬਖਸ਼ਿਸ਼ਾਂ ਕਰੇ ❤️🙏

  • @karmjeet-em3uu
    @karmjeet-em3uu 2 месяца назад +50

    ਬਹੁਤ ਹੀ ਸੋਹਣਾ ਲਿਖਿਆ ਵੀਰ....ਤੁਹਾਡੀ ਕਲਮ ਨੂੰ ਸਲਾਮ ਆ ,ਜਿਹੜੀ ਤੁਸੀ ਇਸ ਗਾਣੇ ਚ ਕੁੜੀ ਦੀ ਸਿਫਤ ਕੀਤੀ ਸਾਫ਼, ਸੁੰਦਰ,ਖੂਬਸੂਰਤ ਤੇ ਬਾਕਮਾਲ ਆ।

  • @mariasahar2788
    @mariasahar2788 Месяц назад +1

    Love from Multan! ❤

  • @bannyralla
    @bannyralla 2 месяца назад +120

    ਕੁਰਬਾਨ ਜਾਈਏ ਲਿਖਣ ਤੇ ਗਾਉਣ ਵਾਲੇ ਦੇ,,, ਇਹ ਗ਼ੀਤ ਤੋਂ ਉੱਪਰ ਕੁਝ ਵੀ ਨਹੀਂ ❤❤❤❤🎉🎉🎉🎉🎉 ਮੁਬਾਰਕਾਂ ਜੀ

    • @punjabiludhiana332
      @punjabiludhiana332 2 месяца назад +6

      ਵੀਰ ਲੇਖਕ ਜੰਗ ਢਿਲੋ ਪਿੰਡ ਪੁੜੈਣ ਜਿਲਾ ਲੁੱਧਿਆਣਾ 22/23 ਸਾਲ ਦਾ ਨੋਜੁਆਨ ਆ ।
      ਟਿੱਬੀਆਂ ਵਿੱਚ ਪਿੰਡ ਆ । ਇਸ ਪਿੰਡ ਦਾ ਪੁਰਾਣਾ ਗਾਇਕ ਤੇ ਗੀਤਕਾਰ ਸੀ ਜਿਸ ਦੇ ਗਾਣਿਆਂ ਤੇ ਪੀ,ਐਚ,ਡੀ ਹੁੰਦੀ ਆ । ਨਾਮ ਸੀ ਦੀਦਾਰ ਸੰਧੂ ।

    • @SachinTodkar-i1g
      @SachinTodkar-i1g 2 месяца назад

      endless 😅

    • @ChotuRana-tc3ku
      @ChotuRana-tc3ku 2 месяца назад

      🎉🎉

    • @ChotuRana-tc3ku
      @ChotuRana-tc3ku 2 месяца назад

    • @RajGupta-hb5it
      @RajGupta-hb5it 2 месяца назад

      🎉🎉

  • @BlackDevil-g6u
    @BlackDevil-g6u 2 месяца назад +29

    ਗੱਬਰੂ ਕਮਾਦ ਜਿੱਡਾ ਅੱਕਾਂ ਓਹਲੇ ਲੁਕੇ ਨਾ।
    ਬੁਹਤ ਵਧੀਆ ਜੰਗ ਢਿਲੋਂ ਬਾਈ ਪੁਰਾਣੇ ਪੰਜਾਬ ਦੀ ਗੱਲ ਕੀਤੀ। ਵੀਡਿਓ ਬੀ ਐਂਡ ਗਾਣਾ ਬੀ ਪੂਰਾ ਸਿਰਾ ਰੱਬ ਤੇਰੀ ਕਲਮ ਨੂੰ ਹੋਰ ਬੀ ਤਰੱਕੀ ਦੇਵੇ ❤

  • @Zinstartist
    @Zinstartist 2 месяца назад +58

    ਕੁੜੀ ਕਾਹਦੀ ਨਿਰਾ ਪੰਜਾਬ ਆ ❤

  • @sahajveertube7800
    @sahajveertube7800 25 дней назад +1

    ਜੰਗ ਢਿਲੋਂ ਵੀਰ ਧੰਨਵਾਦ ਚੋਣਵੇਂ ਸ਼ਬਦਾਂ ਲਈ. ਪੁਰਾ ਧਿਆਨ ਦੇਨਾਂ ਪੈਂਦਾ ਕੀ ਕੋਈ ਸਬਦ ਮਿਸ ਨ ਹੋ ਜਾਵੇ. ਕਲਾਕਾਰ ਵੀਰ ਨੇ ਵੀ ਸਿਰਾ ਲਾਇਆ. ❤🎉

  • @iammanilubana
    @iammanilubana 2 месяца назад +27

    ਜੰਗ ਢਿਲੋ ਬਾਈ ਨੇ ਬਹੁਤ ਘੈਂਟ ਗੀਤ ਲਿਖਿਆ ਇਹ ਗੀਤ ਚ ਇਕ ਹੀ ਸ਼ਬਦ ਦੁਬਾਰਾ ਦੁਬਾਰਾ ਨਹੀਂ ਬੋਲਿਆ ਇਸ ਗੀਤ ਵਿੱਚ ਗੀਤ ਦਾ ਨਾਮ ਮੁਲਤਾਨ ਰੱਖਿਆ ਗਿਆ ਪਰ ਹਰ ਇੱਕ ਸ਼ਬਦ ਅਲੱਗ ਅਲੱਗ ਘੈਟ ਲਿਖੇ ਨੇ❤❤❤ ਪੰਜਾਬ ਦਾ ਸੱਭਿਆਚਾਰ ਤੇ ਸਿੱਖ ਰਾਜ ਇਹਨਾਂ ਤੇ ਗੱਲ ਕੀਤੀ ਗਈ love you bai🥀💯

  • @GurmeetKour-lb5mp
    @GurmeetKour-lb5mp Месяц назад +17

    ਸਵਰਗਾਂ ਨੂੰ ਜਾਂਦਾ ਲੱਗੇ ਚੀਰ ਉਹਦੇ ਕੇਸਾਂ ਦਾ,, ਬਹੁਤ ਸੋਹਣਾ ਲੱਗਦਾ❤❤❤

  • @kabaddipagepb9112
    @kabaddipagepb9112 2 месяца назад +28

    ਕਿਆ ਬਾਤ ਆ ਜੱਟਾ, ਯਾਦ ਹੀ ਦੀਵਾਤੀ ਪੁਰਾਣੇ ਹੀ ਪੰਜਾਬ ਦੀ, ਇੱਕ ਹੋਰ ਗੀਤ ਤਾ ਬਣਾ ਦੀ ਜੰਗ ਡਿੱਲੋ ਬਜਾਦ ਦੀ, ਯਾਦ ਹੀ ਦੀਵਾਤੀ ਪੁਰਾਣੇ ਹੀ ਪੰਜਾਬ ਦੀ ❤️❤️

  • @mubasharkualitatem2891
    @mubasharkualitatem2891 Месяц назад +16

    A song with full of punjabi culture. Love from Punjab, Pakistan

  • @amanabhullar7808
    @amanabhullar7808 Месяц назад +97

    ਜੰਗ ਢਿੱਲੋਂ ਵਰਗੀ ਲਿਖਤ ਕਦੇ ਸੁਣੀ ਨੀ.
    ਏ ਲਿਖਤ ਐਂਡ ਅਇਸ ਤੋ ਅੱਗੇ ਕੋਈ ਲਿਖ ਨੀ ਸਕਦਾ
    ਬਾਈ ਲਵ ਉ ਜੰਗ ਢਿੱਲੋਂ

  • @nawanshahr309
    @nawanshahr309 2 месяца назад +40

    ਬਾਈ ਤੇਰੀ ਲਿਖ਼ਤ ਨੇ ਅਚੰਬੇ ਵਿਚ ਪਾ ਦਿੱਤਾ ,ਕੋਈ ਐਨਾ ਸੋਹਣਾ ਤਸਬੀਹਾਂ ਦੇ ਕੇ ਕਿਵੇਂ ਲਿਖ ਸਕਦਾ, ਸੱਚੀਓਂ ਸ਼ਬਦ ਹੀਰੇ ਵਾਂਗੂੰ ਜੜ ਦਿੱਤੇ ਗੀਤ ਦੀ ਗਾਨੀ ਵਿੱਚ ।

  • @fatimamemon3843
    @fatimamemon3843 Месяц назад +140

    Pakistani Attendence here ❤✅✅

  • @nothingbutthetruth564
    @nothingbutthetruth564 Месяц назад +8

    Wah wayi Jang Dhillon, dil khush kita e oye! Ji mundya.... modern singing nu dubo he ditta har shabad de gote naal.

  • @itsharpreethappy
    @itsharpreethappy 2 месяца назад +30

    ਹਰ ਵਾਰ ਦੀ ਤਰਾਂ ਬਹੁਤ ਬਾਕਮਾਲ ਗਾਇਕੀ, ਲਿਖਣ ਆਲੇ ਪਾਸਿਉਂ ਤਾਂ ਜਮਾਂ ਕੱਚ ਈ ਨੀਂ ਛੱਡੀ ਜੰਗ ਬਾਈ ਨੇਂ। ਸਾਰਾ ਪਿੰਡ ਈ ਲਿਖਤਾ ਇੱਕ ਗੀਤ ਚ ਤੇ ਸਾਰੇ ਪਿੰਡ ਦਾ ਆਲਾ ਦੁਆਲਾ🌸❤️🙏🏻

  • @pargatsingh-sw9wz
    @pargatsingh-sw9wz 2 месяца назад +31

    ਬੀਰਬਲ ਗੀਤ ਤੋਂ ਬਾਅਦ ਲੱਗਦਾ ਸੀ ਵੀ ਹੋਰ ਕੀ ਲਿਖ ਦਿਉ ਜੰਗ ਢਿੱਲੋਂ ਇਸ ਤੋਂ ਵੱਧ ਪਰ ਆ ਤਾਂ ਫੇਰ ਕਮਾਲ ਕਰਤੀ
    ਜੋੜੀ ਐਵੇਂ ਬਣੀ ਰਹੀ ਟਾਈਗਰ ਤੇ ਜੰਗ ਢਿੱਲੋਂ ਦੀ ਬੀਰਬਲ ਤੇ ਮੁਲਤਾਨ ਬਾਕਮਾਲ ਨੇ 👌❤️❤️❤️

  • @dalbirsingh2306
    @dalbirsingh2306 2 месяца назад +43

    ਲੇਹਦੇ ਤੇ ਚੜ੍ਹਦੇ ਪੰਜਾਬ ਦੀ ਝਾਕੀ ਇਸ ਗੀਤ ਵਿੱਚੋ ਨਜ਼ਰ ਪੈਂਦੀ ਏ ਬਾ ਕਮਾਲ ਗੀਤ ਦੇ ਬੋਲ ਨੇ ਵੀਡਿਓ ਬਹੁਤ ਸੋਹਣੀ ਸੂਟ ਕੀਤੀ ਏ

  • @HarshGarg-pn6qu
    @HarshGarg-pn6qu Месяц назад +6

    ਧੰਨਵਾਦ ਵੀਰ ਤੇਰਾ ਐਨਾ ਪਿਆਰਾ ਗੀਤ ਲਿਖਿਆ ਗਾਇਆ ਵਾਹਿਗੁਰੂ ਜੀ ਤੈਨੂੰ ਤੰਦਰੁਸਤੀ ਬਖਸ਼ਣ ❤ ਮੇਰੇ ਵਾਲੀ ਜੱਟੀ ਹਮੇਸ਼ਾ ਐਵੇ ਹੀ ਬਣ ਕੇ ਰਹਿੰਦੀ ਆ, ਐਵੇ ਹੀ ਸਿਰ ਤੇ ਚੁੰਨੀ ਹੁਦੀ ਆ hair style ਵੀ ਐਵੇ ਦਾ ਵੀਰ ਸਾਦਗੀ ਨਾਲ ਭਰੀ ਆ ਸਾਡਾ ਪਰਿਵਾਰ ਵੀ ਕਰੁ ਗਾ ਮਾਨ ਜੱਟੀ ਤੇ ਪਸੰਦ ਜੱਟ ਨੇ ਜੋ ਕਰੀ ਹੋਈ ਆ ❤

  • @Sanz_Recordz
    @Sanz_Recordz 2 месяца назад +51

    ਪਿੰਡਾਂ ਦੀਆਂ ਗੱਲਾਂ ਸਾਰੀਆਂ ਜੋ ਅੱਜਕਲ੍ਹ ਦੀ ਪੀੜੀ ਦੇ ਸਮਝੋ ਬਾਹਰ 🙏🏻🙏🏻💙❤️

  • @MeetaSarpanch
    @MeetaSarpanch 2 месяца назад +17

    ਰੂੰ ਨੂੰ ਸਕੂਨ ਕਦੇ ਕਦੇ ਗਾਉਂਦਾ ਕੋਈ ਕੋਇ ਸਿੰਗਰ ਐਵੇਂ ਦੇ ਸਕੂਨ ਆਲੇ ਸੋਂਗ 🎉🎉🎉Siirrraaaaaaaaaaaaaaaaaa

  • @M.JVLOG00
    @M.JVLOG00 2 месяца назад +23

    ਇਹੋ ਜੇ ਗੀਤ ਕਿਹੜਾ ਗਾਉਣੇ ਸੌਖੇ ਪਏ ਆ, ਬਹੁਤ ਬਹੁਤ ਮਿਹਨਤ ਲੱਗਦੀਆ ❤️❤️❤️❤️❤️

  • @deepmann4954
    @deepmann4954 4 дня назад

    ਜੰਗ ਢਿੱਲੋਂ, ਜਿਉਂਦਾ ਰਹਿ ਸੱਜਣਾਂ🥰
    ਵਾਹ ਕੀ ਗੀਤ ਲਿਖਿਆਂ ਵੀਰ, ਵਾਹਿਗੁਰੂ ਨੇ ਤੇਰੀ ਕਲਮ ਨੂੰ ਕਮਾਲ ਦੇ ਅਲਫਾਜ਼ ਬਖਸ਼ ਰੱਖੇ ਨੇ, ਸਿਫ਼ਤ ਕਰਨ ਲਇ ਵੀ ਅਲਫਾਜ਼ ਨਹੀਂ ਮਿਲ਼ ਰਹੇ,
    ਬਸ ਵਾਹ ਵਾਹ ਵਾਹ ਅੰਦਰੋ ਆਵਾਜ਼ ਆ ਰਹੀ ਆ🙏🏻

  • @harman9950
    @harman9950 Месяц назад +13

    ਬਾਕਮਾਲ ਲਿਖਤ jang dhillon
    All time favourite
    Jdo da aaya song repeat te hi chli jaa rhya
    Ik ik shbd bhut jyada sohna likhya te gaaya
    Specially jo pakistan punjab di gll hoyi aa oh bhut vdiya lggi
    Bhut ght geetkar ene deep meanings wale sohne geet likhde
    ਪ੍ਰਮਾਤਮਾ ਤੁਹਾਨੂੰ ਬਹੁਤ ਸਾਰੀਆਂ ਤਰਕੀਆ ਬਖ਼ਸ਼ੇ
    ਬਾਬਾ ਨਾਨਕ ਚੱਢਦੀਕਲਾ ਵਿੱਚ ਰੱਖੇ
    ਆਓਣ ਵਾਲ਼ੇ ਸਮੇ ਵਿੱਚ ਇਦਾ ਹੀ ਖ਼ੂਬਸੂਰਤ ਤੇ ਸਾਫ਼ ਸੁਥਰੇ ਲਫਜਾਂ ਵਾਲੇ ਗੀਤ ਲਿਖਦੇ ਰਹੋ 😊😊
    ਬਹੁਤ ਸਾਰੀਆਂ ਦੁਆਵਾਂ 😊😊

  • @Brown_singh
    @Brown_singh 2 месяца назад +30

    ਵਾਹ ਓਏ ਵੀਰ.... ਜਿਉਦਾ ਰਹਿ ਪੁੜੈਣ ਪਿੰਡ ਵਾਲਿਆ ❤

  • @bangarhstudio
    @bangarhstudio 2 месяца назад +84

    ਓਨੇ ਕਮਰੇ ਚ ਟੰਗੀ ਹੋਈ ਆ ਫੋਟੋ ਰਾਣੀ ਜਿੰਦਾਂ ਦੀ
    ਮੈ ਵੀ ਨਲੂਏ ਦਾ ਫੈਨ ਤੇ ਓਹ ਵੀ ਪੱਕੀ ਪੂਰੀ ਹਿੰਡਾ ਦੀ ❤❤❤

  • @PunjabiMuslim510
    @PunjabiMuslim510 Месяц назад +24

    Punjab Punjabi Zindabad❤
    Love from Lahore Punjab🇵🇰❤

    • @SabhyaSandhu
      @SabhyaSandhu Месяц назад

      Punjab nu v bhot pyaar aw lahore nal vere

  • @Nitinrawat-yz7mj
    @Nitinrawat-yz7mj 2 месяца назад +254

    ਕਿਸ ਕਿਸ da ਦਿਲ ਕਰਦਾ y ਵਾਰ ਵਾਰ ਸੁਣਿਆ ਜਾਵੇ

  • @edit_joty
    @edit_joty 2 месяца назад +16

    ਬਹੁਤ ਹੀ ਜਿਆਦਾ ਸੋਹਣਾ ਤੇ ਪਿਆਰਾ ਗੀਤ ਲਿਖਿਆ ਜੀ.......!💞🤗
    ਰੱਬ ਤੁਹਾਨੂੰ ਹਮੇਸ਼ਾ ਖੁਸ਼ੀਆ ਬਖਸ਼ਣ ਜੀ 🙏🙏🙏

  • @angrejmaan5788
    @angrejmaan5788 2 месяца назад +10

    ਬਹੁਤ ਸੋਹਣੀ ਲਿਖਤ ਆ ਵੀਰ ਦੀ, ਇੱਕ ਇੱਕ ਲਫਜ ਮੋਤੀਆਂ ਦੀ ਮਾਲਾ ਵਾਂਗ ਪਰੋਇਆ ਪਇਆ ਗਾ,ਜਿੰਨੀ ਸਿਫਤ ਕਰੀ ਏ ਓਨੀ ਘੱਟ ਆ, ਗਾਇਆ ਵੀ ਬਹੁਤ ਸੋਹਣਾ ਵੀਰ ਨੇ❤❤❤

  • @PunjabiMuslim510
    @PunjabiMuslim510 Месяц назад +65

    Multan is beautiful and historical city of Punjab. Love from Lahore Punjab🇵🇰❤

  • @gurmeetkaur-dz1hy
    @gurmeetkaur-dz1hy Месяц назад +7

    ਜੰਗ ਢਿੱਲੋਂ ਵੀਰੇ ਤੇਰੀ ਕਲਮ ਮੈਂ ਸਲਾਮ ਕਰਦੀ ਬਾਈ ਮੈਂ ਤਾਂ ਗਾਣਾ ਸੁਣ ਕੇ ਪੁਰਾਣੇ ਪੰਜਾਬ ਚ ਗੁਆਚ ਗਈ ਸੀ ਗਾਉਣ ਵਾਲਾ ਵੀ ਬਾ ਕਮਾਲ ਆ ਵੀਰੇ ਜਿਉਂਦਾ ਵਸਦਾ ਰਹਿ ਦੁਆਵਾਂ ਪੰਜਾਬ ਦੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਵਾਲਿਆਂ ❤❤❤❤❤❤🙏🙏🙏🙏🚩🚩🚩🚩

  • @PoornimaGupta-u1x
    @PoornimaGupta-u1x 2 месяца назад +16

    Can't Believe how he arrange the words and how he wrote them.Just unimaginable💯💯

  • @MohdMuzzmil-t3f
    @MohdMuzzmil-t3f Месяц назад +8

    ਹਰ ਕਿਸੇ ਨੂੰ ਨੀ ਸਮਝ ਆਉਣੀ, ਕਲਮ ਜੰਗ ਢਿੱਲੋਂ ਦੀ❤❤

  • @akashmander2989
    @akashmander2989 Месяц назад +2

    ਜਿੰਨੀ ਤਰੀਫ਼ ਕੀਤੀ ਜਾਵੇ ਓਨੀ ਹੀ ਘੱਟ ਲਗਦੀ ❤ ਬਹੁਤ ਸਕੂਨ ਮਿਲਦਾ ਸੁਣ ਕੇ 🌸

  • @gurjantsingh54410
    @gurjantsingh54410 2 месяца назад +25

    ਸਰਤਾਜ ਤੋਂ ਬਾਅਦ ਕੋਈ ਦੂਜਾ ਪੰਜਾਬ ਦੀ ਮਹਿਕ ਲੈ ਕੇ ਆਉਂਦਾ..ਜਿਉਣ ਜੋਗੀਆ ਹੱਸਦਾ ਵਸਦਾ ਰਹੇ...ਜੰਗ ਢਿੱਲੋਂ..tiger ❤❤

  • @sukhjindermaan84
    @sukhjindermaan84 2 месяца назад +25

    ਲਿਖ਼ਣ ਤੇ ਗਾਉਣ ਵਾਲੇ ਦੀ ਉਮਰ ਲੋਕ ਗੀਤ ਜਿੰਨੀ ਲੰਮੀ ਹੋਵੇ ਜਿਉਂਦੇ ਰਹੋਂ ਬਾਈ 🙏💐

    • @punjabiludhiana332
      @punjabiludhiana332 2 месяца назад

      ਲਿਖਣ ਵਾਲਾ ਤਾਂ 22/23 ਸਾਲ ਦਾ ਜੰਗ ਢਿਲੋ
      ਦੀਦਾਰ ਸੰਧੂ ਦੇ ਪਿੰਡ ਦਾ ❤

    • @Desi-j5x
      @Desi-j5x 2 месяца назад

      🎉🎉😊

    • @SachinTodkar-i1g
      @SachinTodkar-i1g 2 месяца назад +1

      gorgeous 😅

    • @SagarMagar-i2h
      @SagarMagar-i2h 2 месяца назад

      beautiful 😅

    • @amayerachaudhary8605
      @amayerachaudhary8605 2 месяца назад

      Wow nice

  • @jasraj_0001
    @jasraj_0001 2 месяца назад +8

    ਲਿਖਤ ਬਾ -ਕਮਾਲ ਆ, ਜਿੰਨੀ ਤਾਰੀਫ ਕਰੀਏ, ਉਹਨੀ ਘੱਟ ਆ ❤❤❤❤

  • @AvijotKaur-vd4hj
    @AvijotKaur-vd4hj 2 месяца назад +14

    ਏਦਾ ਦੇ ਹੀ ਗੀਤ ਲਿਖਦਾ ਰਹੀ ਵੀਰੇ , ਗੀਤ ਸੁਣਦੇ ਸੁਣਦੇ ਸਾਰਾ ਮਾਹੌਲ ਪਵਿੱਤਰ ਲੱਗਣ ਲੱਗ ਜਾਂਦਾ , ਕੁਦਰਤ ਵੀ ਬੜੀ ਪਿਆਰੀ ਲਗਦੀ ਆ ❤

  • @gunindersinghguron6726
    @gunindersinghguron6726 2 месяца назад +12

    Beautiful lyrics. Excellent. Very well sung. Hope two Punjab’s can unite one day.

  • @nindersandhu6172
    @nindersandhu6172 2 месяца назад +9

    Kya baat. Isto sohna bas Rabb da naam hai or kuj ni. Kya likhat aa. Waheguru kalam nu hor tarraki vakshe 🙏🏻❤️❤️🌸🌸🌸

  • @ShanviKaur-f3g
    @ShanviKaur-f3g 13 дней назад +1

    Jung veere har gaane ch aiwe de hi alfaaz hi varto ❤ dilo satkar aa Jung veere nu te tiger veere
    Geet gaun wale veer aiwe de hi geet gaya kro
    Punjabi shait ba-kamaal a❤🙏

  • @gobinddhaliwal7567
    @gobinddhaliwal7567 2 месяца назад +25

    ਕੋਈ ਲਫ਼ਜ ਹੀ ਨੀਂ ਭਰਾ ਇੱਕ ਇੱਕ ਬੋਲ ਜਮਾ ਠੇਠ ਪੰਜਾਬੀ ਚ ਆ ਪੁਰਾਣਾ ਵਿਰਸ਼ਾ ਤੇ ਪੁਰਾਣੀਆਂ ਗੱਲਾਂ ਸਾਇਦ ਅੱਜ ਦਿਆਂ ਨੂੰ ਸਮਝ ਵੀ ਨਾ ਆਵੇ ਪਰ ਗੀਤ ਬਹੁਤ ਸੋਹਣਾ ਜਿਹਨੇ ਸਮਜਿਆ ਗਾ ਬਹੁਤ ਮਿਹਨਤ ਨਾਲ ਲਿਖਿਆ ਕੱਲਾ ਕੱਲਾ ਬੋਲ...

  • @umerfarooq-ef3fy
    @umerfarooq-ef3fy Месяц назад +8

    Thank you for this song bro, Love from MULTAN Pakistan 🇵🇰

  • @harjotdhilwan5044
    @harjotdhilwan5044 2 месяца назад +9

    ਲਿਖੱਤ ਦਾ ਕੋਈ ਮੁਕਾਬਲਾ ਨਹੀਂ ਵੀਰ 💯 ਤੇ ਗਾਇਆ ਵੀ ਬਹੁਤ ਸੋਹਣਾ 💯

    • @EktaVerma-o9d
      @EktaVerma-o9d 2 месяца назад

      😊😊😊😊😊

    • @EktaVerma-o9d
      @EktaVerma-o9d 2 месяца назад +1

      Memories never go away.. they stay they live and the best part is they never go away. ❤

    • @harjotdhilwan5044
      @harjotdhilwan5044 2 месяца назад

      ​@@EktaVerma-o9d❤️😀

  • @manidhaliwal1067
    @manidhaliwal1067 Месяц назад +1

    Masterpiece ae y gaana❤❤....gaane ga klla klla sabd sun k rooh khush hundi ae❤

  • @brownboy1993
    @brownboy1993 2 месяца назад +12

    ਜੰਗ ਢਿੱਲੋਂ ਨੇ ਇੱਕ ਵਾਰੀ ਫੇਰ ਗੱਡਤਾ ਫੱਟੇ ਚ ਕਿੱਲ ਕਿਆ ਗਾਣਾ ਆ ਬਾਕਮਾਲ ਆ ❤❤❤❤❤

  • @preetmangat5760
    @preetmangat5760 2 месяца назад +13

    Beautiful Song Bruh, Respect from Australia 🇦🇺

  • @VanshikaSavita-z8o
    @VanshikaSavita-z8o 2 месяца назад +9

    Yeh song ek fresh breeze ki tarah hai.Very refreshing!!🌬️🎶

  • @parambariar5282
    @parambariar5282 3 дня назад

    ਜੰਗ ਵੀਰ ਸੱਚੀ ਮੰਨ ਖੁੱਸ਼ ਹੋ ਗਿਆ ਤੇਰਾ ਗੀਤ ਸੁਣਕੇ,ਬਹੁਤ ਹੀ ਬ ਕਮਾਲ ਲਿਖਿਆ ਤੇ ਗਾਇਆ🙏🥰😢❤️🥰🙏

  • @amandeepgill2878
    @amandeepgill2878 29 дней назад +3

    ਬਹੁਤ ਵਧੀਆ, ਬਹੁਤ ਡੂੰਘਾਈ ਨਾਲ ਲਿਖਿਆ ਵੀਰ.. ਮੇਰੀ ਜਾਨ ਮਨਪ੍ਰੀਤ ਨੇ ਦੱਸਿਆ ਮੈਨੂੰ ਇਸ ਇਲਾਹੀ ਗੀਤ ਵਾਰੇ, ਧੰਨਵਾਦ ਜਾਨ ❤

  • @zeeshanabbas7768
    @zeeshanabbas7768 Месяц назад +30

    I come from a village in Multan, and watching this song's video deeply touched my heart. It felt like I was seeing my village come to life again, bringing back cherished memories while living abroad. Thank you for sharing this beautiful piece.

  • @Gurpreetsingh_2967
    @Gurpreetsingh_2967 2 месяца назад +9

    3:49 ਸੋਹਣ ਸਿੰਘ ਸੀਤਲ ਦਾ ਸਿੱਖ ਰਾਜ ਪੜਦੀ ❤❤

  • @AbdulRehman-dn6ol
    @AbdulRehman-dn6ol 2 месяца назад +18

    A beautiful song with great composition
    A MASTERPIECE
    love from lehnda punjab PAKISTAN
    NICE RESEARCH ON LEHNDA PUNJAB's Cities

  • @athletedeepak4721
    @athletedeepak4721 Месяц назад +5

    Geet mein jo language ke word use kiye gaye hain specially *word* gajab ha yrr gajab bahut dinon bad koi Aisa song sunane Ko Mila hai❤❤❤❤❤❤
    Lyrics 🫡🫡
    Music 🫡🫡
    Rhythm 🫡🫡🫡🫡

  • @brarphotographyrinku4769
    @brarphotographyrinku4769 2 месяца назад +13

    ਹਵਾਂ ਨਾਲ ਚੁੰਨੀ ਲਾਉਣ ਪਿੱਛੇ ਲੜਦੀ,
    ਸੋਹਣ ਸਿੰਘ ਸੀਤਲ ਦਾ ਸਿੱਖ ਰਾਜ਼ ਪੜਦੀ। ✍✍✍👌ਕਿਆ ਲਿਖਿਆ ਤੇ ਗਾਇਆ ਬਾਈ ਸਿਰਾ ❤❤❤

  • @PrabhjotSingh-uq9iy
    @PrabhjotSingh-uq9iy Месяц назад +1

    ਦਿਲ ਖੁਸ਼ ਹੋ ਗਿਆ ਵੀਰ ਤੇਰਾ ਗੀਤ ਸੁਣ ਕੇ. ਰੱਬ ਤੇਨੂੰ ਹੋਰ ਤਰੱਕੀ ਦੇਵੇ ❤️❤

  • @UAAcademy095
    @UAAcademy095 Месяц назад +4

    wasy PUNJAB 🥰 Love from Lehanda

  • @dalwinderdayalpuri9921
    @dalwinderdayalpuri9921 2 месяца назад +14

    ਬਹੁਤ ਵਧੀਆ ਲਿਖਿਆ, ਗੀਤਕਾਰੀ ਵੀ ਕਮਾਲ, ਗਾਇਕ ਵੀ,ਵੀਡੀਓ, ਕਮਾਲ, ਕੁੜੀ ਦੀ ਸਾਦਗੀ ਚ ਪੰਜਾਬ ਵਧਾਈ ਝਲਕਦਾ...ਵਧੀਆ ਆਂ...ਦਲਵਿੰਦਰ ਦਿਆਲਪੁਰੀ

  • @SwagyMedia
    @SwagyMedia 2 месяца назад +28

    Tiger bai di singing te jang dhillon di kalam nu pyar krn wale like kro ❤

  • @Saveenalakhera
    @Saveenalakhera 24 дня назад

    ਲਫਜ਼ ਨੀ ਇੰਨੇ ਸੋਹਣੇ ਲਫਜ਼ਾ ਨੂੰ ਤਾਰੀਫ਼ ਕਰਨ ਲਈ ❤❤ ਵਾਹ ਸਿਰਾ ਕਰਾਤੀ 🎉

  • @jagdeepwaraich3131
    @jagdeepwaraich3131 Месяц назад +4

    ਜੰਗ ਦੀ ਕਲਮ ਨੂੰ ਸਲਾਮ 🫡

  • @Preet_Preet37
    @Preet_Preet37 2 месяца назад +25

    ਸੋਹਣ ਸਿੰਘ ਸੀਤਲ ਦਾ ਸਿੱਖ ਰਾਜ ਪੜਦੀ ❤❤❤ ਕਿਆ ਬਾਤ ਆ ਬਾਈ❤❤❤

  • @DanishSYT
    @DanishSYT Месяц назад +5

    wao it amazing to see Pakistani South Punjab's City name in Punjabi Songs I'm myself ethnically belong to DGK but this songs is amazing with lyrics, village life, simplicity & with shooting composition... 😍

  • @ManjeetKaur-d1q
    @ManjeetKaur-d1q Месяц назад +1

    ਵਾਹ ਜੀ ਵਾਹ ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ਕੱਲਾ ਕੱਲਾ ਬੋਲ ਬਹੁਤ ਸੋਹਣਾ ❤

  • @avtardhillonengineeringwor9270
    @avtardhillonengineeringwor9270 Месяц назад +6

    ਵੀਰ ਵਾਕਈ ਬਹੁਤ ਸੋਹਣਾ ਲਿਖਿਆ ਦਾ ਤੇ ਗਾਇਆ ਸਲਾਵਾਂ ਵੀਰੇ ਤੈਨੂੰ ਰੱਬ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਆ ਹੋਰ ਵੀ ਵਧੀਆ ਵਧੀਆ ਗੀਤ ਲਿਆਈਏ ਇਸੇ ਤਰ੍ਹਾਂ ਦੇ

  • @bharat4820
    @bharat4820 Месяц назад +5

    Hayeee Oye Jang dhillon ki likhya e...bahla sohna...❤

  • @gurmeetmani6702
    @gurmeetmani6702 2 месяца назад +10

    ਆ ਕੀ ਲਿਖਤਾ ਬਾਈ ਪੁੜੈਣ ਵਾਲਿਆ । ਨਿਰੀ ਅੱਗ ਹੀ ਆ ਬਾਈ ਦੀ ਲਿਖਤ । ਬਾਈ ਜਦੋ ਸਵੱਦੀ ਆਇਆ ਮੈ ਤੇਰੇ ਪਿੰਡ ਆਉਣਾ ਤੈਨੂੰ ਮਿਲਕੇ ਜਾਣਾ । ਇਹੋ ਜਿਹਾ ਗੀਤ ਚਾਹੇ ਦਿਹਾੜੀ ਚ 100 ਵਾਰ ਸੁਣ ਲਉ । ਬੰਦੇ ਦਾ ਮਨ ਫੇਰ ਵੀ ਨਹੀ ਭਰਦਾ ।

  • @gurleenkaur4435
    @gurleenkaur4435 Месяц назад +2

    Another day of listening on repeat 🔁

  • @Didaarr9
    @Didaarr9 Месяц назад +8

    ਸਦੀਆਂ ਤੱਕ ਵਸਦਾ ਰਹੇ ਪਿੰਡ ਪੁਨੈਣ

  • @mraasif8600
    @mraasif8600 Месяц назад +5

    Love from Punjab,Pakistan..Bro lyrics bohaat he wadiya ny...

  • @karmitakaur3390
    @karmitakaur3390 2 месяца назад +8

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @shaninaseer2757
    @shaninaseer2757 5 дней назад +1

    Big Love ANd Respect From Pakistan

  • @gursingh-hm3wu
    @gursingh-hm3wu 2 месяца назад +9

    ਲਿਖਤ ਬਾਕਮਾਲ ਆ ਜੰਗ ਢਿੱਲੋਂ ਲਵ ਯੂ ਭਰਾ❤️🥰 Gbu 🙏

  • @gaganpreetsinghmand6823
    @gaganpreetsinghmand6823 2 месяца назад +26

    ਪੰਜਾਬ ਵਿੱਚੋ ਅਲੋਪ ਹੋ ਰਹੇ ਸਬਦ ਨੂੰ ਫੇਰ ਤੋ ਜਨਮ ਦੇਣ ਲਈ ਜੰਗ ਢਿੱਲੋਂ ਵਧਾਈ ਦਾ ਹੱਕਦਾਰ ਅਤੇ ਓਸੇ ਤਰ੍ਹਾਂ ਬੋਲ਼ਾ ਨੂੰ ਸਮਜ ਕੇ ਸਹਿਜ ਨਾਲ ਗਾਉਣ ਵਾਲਾ ਕਲਾਕਾਰ ਵੀ ।।

    • @punjabiludhiana332
      @punjabiludhiana332 2 месяца назад

      ਵੀਰ ਜੰਗ ਢਿਲੋ ਦੀਦਾਰ ਸੰਧੂ ਦੇ ਪਿੰਡ ਦਾ ।ਦੀਦਾਰ ਸੰਧੂ ਦੀ ਲਿਖਤ ਵੀ ਪੂਰੀ ਦੇਸ਼ੀ ਪਿੰਡਾਂ ਵਾਲੀ ਸੀ । ਪੁਰਾਣੇ ਸ਼ਬਦ

    • @SachinTodkar-i1g
      @SachinTodkar-i1g 2 месяца назад

      enjoy 😍😊

    • @ChotuRana-tc3ku
      @ChotuRana-tc3ku 2 месяца назад

      Bestt

    • @ChotuRana-tc3ku
      @ChotuRana-tc3ku 2 месяца назад

      Ohh

    • @RajGupta-hb5it
      @RajGupta-hb5it 2 месяца назад

      🎉🎉

  • @ImranAzizKhan10
    @ImranAzizKhan10 Месяц назад +8

    I live in Multan. Proud to be a multani.....boht khubsurat song wadia,lajawab.bakamal...swad aa gaya

  • @ramandeepsingh4002
    @ramandeepsingh4002 18 дней назад +1

    ਬਹੁਤ ਵਧੀਆ song ❤❤

  • @faheemkhalid5608
    @faheemkhalid5608 14 дней назад +3

    Bollywood can make a 1000 songs out of these lyrics

  • @Bhartripanwar
    @Bhartripanwar 2 месяца назад +6

    ਪੁਰਾਣੇ ਪੰਜਾਬ ਦੇ ਹਰ ਇਕ ਚੀਜ ਦੀ ਗੱਲ ਬਾਤ .....💙💙💙