ਡਾ. ਰਾਜਿੰਦਰਪਾਲ ਸਿੰਘ।। ਜੀਵਨ ਵਿਚ ਮਾਤ ਭਾਸ਼ਾ ਦਾ ਮਹੱਤਵ।। ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

Поделиться
HTML-код
  • Опубликовано: 11 окт 2024
  • Join this channel to get access to perks:
    / @punjabidepartmentpup
    ਹਰ ਸਾਲ 21 ਫ਼ਰਵਰੀ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਜਾਂਦਾ ਹੈ। ਇਸ ਵਾਰ ਇਹ ਪੰਜਾਬੀ ਯੂਨੀਵਰਸਿਟੀ ਲਈ ਵਿਸ਼ੇਸ਼ ਅਰਥ ਰੱਖਦਾ ਹੈ। ਪੰਜਾਬੀ ਭਾਸ਼ਾ ਦੇ ਪ੍ਰਚਾਰ, ਪ੍ਰਸਾਰ ਅਤੇ ਵਿਕਾਸ ਲਈ ਸਥਾਪਿਤ ਕੀਤੀ ਗਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਹੋਂਦ ਉੱਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ। ਭਾਸ਼ਾ ਦੇ ਨਾਮ ਉੱਤੇ ਅਤੇ ਭਾਸ਼ਾ ਦੀ ਸੇਵਾ ਲਈ ਬਣਾਈ ਗਈ ਦੁਨੀਆਂ ਦੀ ਦੂਜੀ ਅਤੇ ਭਾਰਤ ਦੀ ਪਹਿਲੀ ਯੂਨੀਵਰਸਿਟੀ ਵਿਚ ਪੰਜਾਬੀ ਵਿਕਾਸ ਦੇ ਸਾਰੇ ਕਾਰਜਾਂ ਲਈ ਕੋਈ ਫ਼ੰਡ ਮੁਹੱਈਆ ਨਹੀਂ ਕਰਵਾਏ ਜਾ ਰਹੇ ਅਤੇ ਇਸ ਦੇ ਅੰਦਰ ਵੀ ਵਿੱਤੀ ਸਾਧਨ ਜੁਟਾਉਣ ਲਈ ਕੋਰਸਾਂ ਨੂੰ ਆਕਰਸ਼ਕ ਬਨਾਉਣ ਦੇ ਬਹਾਨੇ ਨਾਲ ਪੰਜਾਬੀ ਨੂੰ ਲਗਾਤਾਰ ਗੁੱਠੇ ਲਾਉਣ ਦੀਆਂ ਕੋਸ਼ਿਸ਼ਾਂ ਚੱਲਦੀਆਂ ਰਹਿੰਦੀਆਂ ਹਨ। ਇਸ ਸਮੇਂ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਅਤੇ ਪੰਜਾਬੀ ਯੂਨੀਵਰਸਿਟੀ ਦੇ ਹਿਤੈਸ਼ੀਆਂ ਨੂੰ ਇੱਕਮੁੱਠ ਹੋ ਕੇ ਇਸ ਨੂੰ ਬਚਾਉਣ ਲਈ ਆਉਣਾ ਚਾਹੀਦਾ ਹੈ ਅਤੇ ਇਸ ਵਿਚ ਪੰਜਾਬੀ ਦੇ ਵਿਕਾਸ ਦੇ ਕਾਰਜਾਂ ਨੂੰ ਅੱਗੇ ਤੋਰਨ ਲਈ ਜੱਥੇਬੰਦਕ ਦਬਾਉ ਬਨਾਉਣਾ ਚਾਹੀਦਾ ਹੈ। ਇਹ ਭਾਸ਼ਣ ਇਸ ਦਿਸ਼ਾ ਵੱਲ ਚੇਤਨਾ ਜਗਾਉਣ ਲਈ ਇੱਕ ਯਤਨ ਹੈ। ਇਸ ਨੂੰ ਸੁਣੋਂ ਅਤੇ ਅੱਗੇ ਸਾਂਝਾ ਕਰੋ।
    ਪੰਜਾਬੀ ਵਿਭਾਗ ( # Punjabi Department ) ਪੰਜਾਬੀ ਯੂਨੀਵਰਸਿਟੀ ਪਟਿਆਲਾ (# Punjabi University Patiala) ਦੇ Official RUclips ਚੈਨਲ ਤੇ ਤੁਹਾਡਾ ਸਵਾਗਤ ਹੈ |
    ਪੰਜਾਬੀ ਵਿਭਾਗ ਦੇ ਯੂਟਿਊਬ ਚੈਨਲ ਦੀ ਮੈਂਬਰਸ਼ਿੱਪ ਖੋਲ੍ਹੀ ਜਾ ਰਹੀ ਹੈ। ਵਿਦਿਆਰਥੀ, ਅਧਿਆਪਕ, ਸਾਹਿਤਕਾਰ ਅਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪਿਆਰ ਕਰਨ ਵਾਲੇ, ਇਸ ਨੂੰ ਗਹਿਰਾਈ ਵਿਚ ਸਮਝਣ ਵਿਚ ਦਿਲਚਸਪੀ ਰੱਖਣ ਵਾਲੇ ਦੋਸਤ ਮਾਮੂਲੀ ਮਹੀਨਾਵਾਰ ਮੈਂਬਰਸ਼ਿੱਪ ਫ਼ੀਸ ਦੇ ਕੇ ਇਹ ਮੈਂਬਰਸ਼ਿੱਪ ਲੈ ਸਕਦੇ ਹਨ। ਇਸ ਵਿਚ ਤਿੰਨ ਤਰ੍ਹਾਂ ਦੀ ਮੈਂਬਰਸ਼ਿੱਪ ਹੈ। ਪਹਿਲੀ ਪਜਾਬੀ ਦੀ ਉਚੇਰੀ ਸਿੱਖਿਆ ਨਾਲ ਸੰਬੰਧਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਹੈ। ਇਸ ਦੇ ਮੈਂਬਰਾਂ ਨੂੰ ਐੱਮ.ਏ. ਦੀ ਪੜ੍ਹਾਈ ਨਾਲ ਸੰਬੰਧਿਤ ਵੀਡੀਓ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਕੁਝ ਵੀਡੀਓ ਸਿਰਫ਼ ਮੈਂਬਰਾਂ ਲਈ ਹੀ ਹੋਣਗੀਆਂ ਅਤੇ ਬਾਅਦ ਵਿਚ ਜਨਤਕ ਕੀਤੀਆਂ ਜਾਣਗੀਆਂ। ਦੂਜੀ ਤਰ੍ਹਾਂ ਦੀ ਮੈਂਬਰਸ਼ਿੱਪ ਲੈਣ ਵਾਲਿਆਂ ਨੂੰ ਪੰਜਾਬੀ, ਭਾਸ਼ਾ, ਸਾਹਿਤ ਅਤੇ ਸਭਿਆਚਾਰ-ਲੋਕਧਾਰਾ ਵਿਚ ਖੋਜ ਕਰਨ ਵਾਲੇ ਖੋਜਾਰਥੀਆਂ ਜਾਂ ਇਨ੍ਹਾਂ ਖੇਤਰਾਂ ਵਿਚ ਖੋਜਪੂਰਣ ਦਿਲਚਸਪੀ ਲੇਣ ਵਾਲੇ ਖੋਜੀਆਂ ਅਤੇ ਦੋਸਤਾਂ ਲਈ ਵਿਸ਼ੇਸ਼ ਵੀਡੀਓ ਤਿਆਰ ਕਰਕੇ ਪਾਈਆਂ ਜਾਣਗੀਆਂ। ਦੂਜੇ ਪੱਧਰ ਦੀ ਮੈਂਬਰਸ਼ਿੱਪ ਲੈਣ ਵਾਲੇ ਦੋਸਤਾਂ ਨੂੰ ਪਹਿਲੇ ਪੱਧਰ ਦੀਆਂ ਵੀਡੀਓ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਤੀਜੇ ਪੱਧਰ ਦੀ ਮੈਂਬਰਸ਼ਿੱਪ ਉਨ੍ਹਾਂ ਦੋਸਤਾਂ/ਅਧਿਆਪਕਾਂ/ ਸਾਹਿਤਕਾਰਾਂ ਤੇ ਵਿਦਿਆਰਥੀਆਂ ਲਈ ਹੋਵੇਗੀ ਜਿਨ੍ਹਾਂ ਦੀ ਦਿਲਚਸਪੀ ਪੰਜਾਬੀ ਵਿਭਾਗ ਵੱਲੋਂ ਕਰਵਾਏ ਜਾਂਦੇ ਸਾਹਿਤਕ ਸਮਾਗਮਾਂ ਅਤੇ ਸੈਮੀਨਾਰਾਂ ਵਿਚ ਹੈ। ਇਸ ਮੈਂਬਰਸ਼ਿੱਪ ਨੂੰ ਲੈਣ ਵਾਲੇ ਦੋਸਤਾਂ ਨੂੰ ਪਹਿਲੇ ਦੋ ਪੱਧਰਾਂ ਦੀ ਮੈਂਬਰਸ਼ਿੱਪ ਵਾਲੀਆਂ ਸੁਵਿਧਾਵਾਂ ਦੇਣ ਦੇ ਨਾਲ ਨਾਲ ਸੈਮੀਨਾਰਾਂ/ਸਾਹਿਤਕ ਸਮਾਗਮਾਂ ਦੀ ਲਾਈਵ ਸਟੀਮਿੰਗ ਮੁਹੱਈਆ ਕਰਵਾਈ ਜਾਵੇਗੀ ਅਤੇ ਇਨ੍ਹਾਂ ਸੈਮੀਨਾਰਾਂ/ਸਮਾਗਮਾਂ ਦੀਆਂ ਵੀਡੀਓ ਵੀ ਮੁਹੱਈਆ ਕਰਵਾਈਆਂ ਜਾਣਗੀਆ। ਸਭ ਨੂੰ ਅਪੀਲ ਹੈ ਕਿ ਸਾਡੇ ਯੂਟਿਊਬ ਚੈਨਲ ਦੀ ਮੈਂਬਰਸ਼ਿੱਪ ਲੈ ਕੇ ਇਸ ਨੂੰ ਸਰਪ੍ਰਸਤੀ ਦੇਣ ਦੀ ਕਿਰਪਾਲਤਾ ਕਰੋ।

Комментарии • 23

  • @Rimpy-by3fv
    @Rimpy-by3fv 3 года назад

    ਬਹੁਤ ਵਧੀਆ ਉਪਰਾਲਾ ਸਰ...ਪੰਜਾਬੀ ਬਚਾਓ ਮੋਰਚਾ ਜਿੰਦਾਬਾਦ

  • @baghel6717
    @baghel6717 2 года назад

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਗਏ ਹਨ ।

  • @jaswinderkaur5845
    @jaswinderkaur5845 3 года назад +2

    ਤੁਸੀਂ ਬਹੁਤ ਵਧੀਆ ਵਿਚਾਰ-ਚਰਚਾ ਕੀਤੀ। ਸਾਹਿਤ ਪੜ੍ਹਨ ਕਾਰਨ ਹੀ ਅਸੀਂ ਸੂਝਵਾਨ ਬਣ ਸਕਦੇ ਹਾਂ।ਸਿਲੇਬਸ ਦਾ ਬੋਝ, ਰੁਜ਼ਗਾਰ ਦੀ ਭਾਲ ਸਾਹਿਤ ਪੜ੍ਹਨ ਦੇ ਸਮੇਂ ਨੂੰ ਨਿਗਲ਼ ਰਹੀ ਹੈ। ਬਹੁਤੇ ਸ਼ਹਿਰਾਂ ਵਿੱਚ ਲਾਇਬਰੇਰੀ ਹੀ ਨਹੀਂ ਹੈ .........

  • @ManojSharma-ve3bl
    @ManojSharma-ve3bl 3 года назад +1

    ਸ਼ੁਕਰੀਆ ਸਰ ਤੁਹਾਡਾ ਜੀ
    ਬਹੁਤ ਕੁੱਝ ਸਿੱਖਣ ਨੂੰ ਮਿਲਿਆ।
    😍😍🙏🙏😍😍

  • @manishamanisha1246
    @manishamanisha1246 3 года назад +4

    Great efforts

  • @harjindermeetsingh6258
    @harjindermeetsingh6258 2 года назад

    ਸਹੀ ਗੱਲ ਪੰਜਾਬੀ ਦੇ ਪ੍ਰੋਫੈਸਰਾਂ ਨੂੰ ਆਪਣੇ ਬੱਚਿਆਂ ਨੂੰ ਐਮ ਬੀ ਬੀ ਐਸ ਵੀ ਪੰਜਾਬੀ ਵਿੱਚ ਕਰਵਾਉਣੀ ਚਾਹੀਦੀ ਹੈ।

  • @mastfydigitalchannel-byman9969
    @mastfydigitalchannel-byman9969 3 года назад +2

    Very nice effort

  • @dr.amanpalkaur4592
    @dr.amanpalkaur4592 3 года назад +3

    Boht vdia lecture sir

  • @komalkhaira3459
    @komalkhaira3459 3 года назад +2

    good efforts sir

  • @sompalheera6007
    @sompalheera6007 3 года назад

    Great effort

  • @majorsingh5396
    @majorsingh5396 3 года назад +2

    So nice dialogue

  • @AmritpalKaur-zf4sz
    @AmritpalKaur-zf4sz 3 года назад +1

    👍

  • @rubaldhiman2034
    @rubaldhiman2034 3 года назад

    ਮੇਰੀ ਜਾਨ ਪੰਜਾਬੀ ਆ ਮੇਰੀ ਸ਼ਾਨ ਪੰਜਾਬੀ ਆ

  • @jagannathbalanwali973
    @jagannathbalanwali973 Год назад

    ਬਾ-ਕਮਾਲ

  • @Nhghhfffdtg
    @Nhghhfffdtg 3 года назад

    Gallan krna naal kuj ni hunda badiyaa chejaa jehdiyaa asi app akhon prokhe kr rahe a g

    • @punjabidepartmentpup
      @punjabidepartmentpup  3 года назад +4

      ਥੋੜ੍ਹਾ ਜਿਹਾ ਚਾਨਣਾ ਪਾ ਦਿਉ ਕਿ ਅਸੀਂ ਕਿਹੜੀਆਂ ਕਿਹੜੀਆਂ ਗੱਲਾਂ ਅੱਖੋਂ ਪਰੋਖੇ ਕਰ ਰਹੇ ਹਾਂ। ਇਹ ਵੀ ਦੱਸ ਦਿਉ ਕਿ ਗੱਲਾਂ ਤੋਂ ਅੱਗੇ ਸਾਨੂੰ ਹੋਰ ਕੀ ਕੀ ਕਰਨਾ ਚਾਹੀਦਾ ਹੈ ਅਤੇ ਤੁਸੀਂ ਇਸ ਤਰ੍ਹਾਂ ਦੇ ਕਾਰਜਾਂ ਵਿਚ ਕੀ ਯੋਗਦਾਨ ਪਾ ਸਕਦੇ ਹੋ?

  • @grewal2202
    @grewal2202 3 года назад

    Nale Canada kehda sareyan nu PR dedu. Punjabi bandean to bheda ban gye aa. Sare hi bahar jaana chaunde.

  • @sajjadbasheer2325
    @sajjadbasheer2325 3 года назад

    ودھیا گیان دتا دھنواد

  • @mrs.anjubala4475
    @mrs.anjubala4475 3 года назад +2

    Great effort