ਪਾ੍ਚੀਨ ਪੰਥ ਪ੍ਰਕਾਸ਼ ਭਾਗ ੨੦| Prachin Panth Prakash Part 20.
HTML-код
- Опубликовано: 15 дек 2024
- ਪਾ੍ਚੀਨ ਪੰਥ ਪ੍ਰਕਾਸ਼ ਭਾਗ ੨੦|
र्पाचीन पंथ प्राकाश भाग २०.
Prachin Panth Prakash Part 20.
ਕਹੇ ਜਾਂਦੇ ਸਿੱਖ ਇਤਿਹਾਸ ਦੇ ਸੋਮਿਆਂ ਵਿੱਚ ਭਾਈ ਨੰਦ ਲਾਲ ਸੰਨ ੧੭੭੬ ਈ: ਵਿੱਚ ਪ੍ਗਟ ਹੋਇਆ।
ਉਹ ਮਹਾਨ ਸਖਸ਼ੀਅਤਾਂ ਜਿਨ੍ਹਾਂ ਕਰਕੇ ਸਿੱਖਾਂ ਨੂੰ ੫੦-੬੦ ਜੰਗਲਾਂ ਵਿੱਚ ਗੁਜਾਰਨੇ ਪਏ!
ਵੀਰ ਜੀ ੯੯ ਪ੍ਰਤੀਸ਼ਤ ਸੰਗਤਾਂ ਇਸ ਇਤਿਹਾਸ ਦਾ ਪਤਾ ਹੀ ਨਹੀਂ ਅਤੇ ਨਾ ਹੀ ਸਿੱਖਾਂ ਨੂੰ ਇਹ ਇਤਿਹਾਸ ਸੁਣਾਇਆ ਜਾਂਦਾ ਹੈ ਤੁਹਾਡੀ ਖੋਜ ਮਹਾਨ ਹੈ ਗੁਰੂ ਸਾਹਿਬ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ ਜੀ ਤੁਸੀਂ ਸੰਗਤਾਂ ਨੂੰ ਜਾਗ੍ਰਿਤ ਕਰਦੇ ਰਹੋ ਜੀ
ਧੰਨਵਾਦ ਵੀਰ ਜੀਓ।
ਭਾਈ ਸਾਹਿਬ ਆਪ ਜੀ ਬਹੁਤ ਵਧੀਆ ਕਾਰਜ ਕਰ ਰਹੇ ਓ ਧੰਨਵਾਦ
ਜੀ ਆਇਆਂ ਨੂੰ ਭੈਣ ਜੀਓ।
ਭਾਈ ਬਲਦੇਵ ਸਿੰਘ ਜੀ,ਗੁਰ ਫਤਿਹ,ਭਾਈ ਨੰਦ ਲਾਲ ਜੀ ਦੀਆਂ ਲਿਖਤਾਂ ਤੋਂ ਮਹਿਸੂਸ ਹੁੰਦਾ ਹੈ ਕਿ ਉਸ ਨੇ ਗੁਰੂ ਸਾਹਿਬ ਦੀ ਤਾਰੀਫ਼ ਨਹੀਂ,ਚਾਪਲੂਸੀਂ ਕੀਤੀ ਲੱਗਦੀ ਹੈ। ਜੇ ਤਾਰੀਫ਼ ਕਰਨੀ ਹੁੰਦੀ ਤਾਂ ਗੁਰੂ ਸਾਹਿਬ ਜੀ ਵੱਲੋਂ ਲੜੀਆਂ ਗਈਆਂ ਜੰਗਾਂ ਯੁੱਧਾਂ ਦੀਆਂ ਕਰਦਾ।
ਵੀਰ ਜੀਓ, ਤੁਸੀਂ ਸੌ ਪ੍ਤੀਸ਼ਤ ਸਹੀ ਲਿਖਿਆ ਹੈ ਜੀ।
ਬਲਦੇਵ ਸਿੰਘ ਜੀ ਸਲਾਮ ਹੈ ਤੁਹਾਡੀ ਮਿਹਨਤ ਨੂੰ।।।। ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ।।।। ਸੰਗਤ ਜੀ ਇਹਨਾਂ ਨੂੰ ਵੱਧ ਤੋਂ ਵੱਧ ਸੁਣੋ ਫੈਸਲਾ ਤੁਹਡਾ।।। ਸਮਝਣ ਦੀ ਗੱਲ ਹੈ ਅਸੀਂ ਤਾਂ ਗੁਰੂ ਸਾਹਿਬਾਨ ਸ਼ਹਿਜ਼ਾਦਿਆਂ ਸਿਘਾਂ ਦੀਆਂ ਮਹਾਨ ਕੁਰਬਾਨੀਆਂ ਵੀ ਰੋਲ ਦਿੱਤੀਆਂ ਸੂਚੇਤ ਹੋਵੋ ਜੀ।।।।
ਧੰਨਵਾਦ ਵੀਰ ਜੀਓ।
ਭਾਜੀ ਬਲਦੇਵ ਸਿੰਘ ਜੀ, ਹਮੇਸ਼ਾ ਦੀ ਤਰ੍ਹਾਂ ਸਾਨੂੰ ਸਿੱਖਿਆ ਦੇਣ ਲਈ ਤੁਹਾਡਾ ਧੰਨਵਾਦ। ਤੁਹਾਡਾ ਅੱਜ ਦਾ ਪ੍ਰੋਗਰਾਮ ਬਹੁਤ ਹੀ ਜਾਣਕਾਰੀ ਭਰਪੂਰ ਸੀ ਅਤੇ ਤੁਸੀਂ ਆਪਣੀ ਦਲੀਲ ਦਾ ਸਮਰਥਨ ਕਰਨ ਲਈ ਬਹੁਤ ਹੀ ਮਹੱਤਵਪੂਰਨ ਅਤੇ ਭਰੋਸੇਯੋਗ ਸਬੂਤ ਪੇਸ਼ ਕੀਤੇ। ਮੈਂ ਕਈ ਸਾਲਾਂ ਤੋਂ ਇਹ ਸਵਾਲ ਪੁੱਛ ਰਿਹਾ ਹਾਂ। ਭਾਈ ਨੰਦ ਲਾਲ ਜੀ ਕਿੱਥੇ ਸਨ ਜਦੋਂ ਖਾਲਸਾ ਪੰਥ ਦੀ ਸਾਜਨਾ ਹੋ ਰਹੀ ਸੀ? ਜੇ ਉਹ ਮੌਜੂਦ ਹੁੰਦਾ ਤਾਂ ਸਾਨੂੰ ਉਹੀ ਮਿਲ ਜਾਣਾ ਸੀ ਜੋ ਅਸਲ ਵਿਚ ਬਹੁਤ ਹੀ ਮਹੱਤਵਪੂਰਨ ਦਿਨ (ਖਾਲਸੇ ਦੇ ਜਨਮ) 'ਤੇ ਵਾਪਰਿਆ ਸੀ। ਕਈ ਸਾਲਾਂ ਤੋਂ ਲੋਕ, ਇਤਿਹਾਸਕਾਰ ਅਤੇ ਵਿਦਵਾਨ ਸਿੱਖ ਕੈਲੰਡਰ ਵਿਚ ਉਸ ਮਹੱਤਵਪੂਰਨ ਦਿਨ 'ਤੇ ਹੋਣ ਵਾਲੇ ਸਮਾਗਮ ਬਾਰੇ ਬਹਿਸ ਕਰਦੇ ਆ ਰਹੇ ਹਨ। ਮੇਰੇ ਖਿਆਲ ਵਿਚ ਭਾਈ ਨੰਦ ਲਾਲ ਜੀ ਬਾਰੇ ਹੋਰ ਵੀ ਡੂੰਘਾਈ ਨਾਲ ਵਿਚਾਰ-ਵਟਾਂਦਰੇ ਅਤੇ ਬਹਿਸਾਂ ਦੀ ਲੋੜ ਹੈ। ਤੁਹਾਡਾ ਧੰਨਵਾਦ.
ਧੰਨਵਾਦ ਵੀਰ ਜੀਓ।
❤ਯੋਧੇ ਹੋ ਬਾਬਾ ਜੀ ਤੁਸੀਂ ਧੰਨਵਾਦ ਹੈ ਤੁਹਾਡਾ❤
ਜੀ ਆਇਆਂ ਨੂੰ ਵੀਰ ਜੀਓ,
Very good Attempt
Chandi Amar Jit Singh
ਧੰਨਵਾਦ ਵੀਰ ਜੀਓ।
Bhai sahib you are doing good job 👍
ਧੰਨਵਾਦ ਵੀਰ ਜੀਓ।
ਬਹੁਤ ਮਸ਼ਕਤ ਨਾਲ ਖੋਜਿਆ ਇਤਿਹਾਸ ਤੇ ਤਤਾਂ ਭਰਪੂਰ ਜਾਣਕਾਰੀ ਦੇਣ ਲਈ ਆਪ ਜੀ ਦਾ ਧੰਨਵਾਦ। ਬਹੁਤ ਨੁਕਤੇ ਸਪਸ਼ਟ ਹੋਏ ਨੇ ਇਸ ਜਾਣਕਾਰੀ ਨਾਲ।
ਧੰਨਵਾਦ ਵੀਰ ਜੀਓ।
ਬਹੁਤ ਸ਼ਲਾਘਾ ਯੋਗ ਕਦਮ ਹੈ ਤੁਹਾਡਾ ਵੀਰ ਜੀਓ।
ਧੰਨਵਾਦ ਵੀਰ ਜੀਓ।
Bhai ਬਲਦੇਵ ਸਿੰਘ ਜੀ ਤੁਸੀ ਅਸਲੀ ਗੁਰੂ ਬਾਣੀ ਬਾਰੇ ਦਸ ਕੇ ਨਜ਼ਾਰਾ ਲਿਆਂਦਾ ਹੋਇਆ ਹੈ ਏਦਾਂ ਹੀ ਸੱਚ ਦਾ ਪ੍ਰਚਾਰ ਕਰਦੇ ਰਹੋ ਤਾ ਜੋ ਹਰ ਕੋਈ ਸੱਚੀ ਗੁਰਬਾਣੀ ਬਾਰੇ ਸਮਝ ਸਕੇ
ਬਹੁਤ ਬਹੁਤ danwaad
ਜੀ ਆਇਆਂ ਨੂੰ ਵੀਰ ਜੀਓ।
,, ਵਰੋਧੀ ਦੀਆਂ ਗਂਪਾ ਨੂੰ ਅਸੀਂ ਮਹਾਨ ਦੱਸੀ ਜਾਦੈ ਹਾਂ
ਬਿਲਕੁਲ ਵੀਰ ਜੀਓ।
ਖਾਲਸਾ ਜੀ ਸਲਾਮ ਹੈ ਤੂਹਾਨੂੰ ਲਗੇ ਰਹੋ ਅਸੀਂ ਤੂਹਾਡੇ ਨਾਲ ਹੀ ਹਾ
ਧੰਨਵਾਦ ਵੀਰ ਜੀਓ।
Very good khalsa jio malik chrdika kare
ਧੰਨਵਾਦ ਵੀਰ ਜੀਓ।
🙏🙏🙏🙏🙏
ਧੰਨਵਾਦ ਵੀਰ ਜੀਓ।
Right
ਧੰਨਵਾਦ ਵੀਰ ਜੀਓ।
Bhai sahib ji slowly slowly tree giving fruit to everyone ❤
ਬਿਲਕੁਲ ਵੀਰ ਜੀਓ।
Very nice veer ji
ਧੰਨਵਾਦ ਭੈਣ ਜੀਓ।
Thanks bhaji Baldev Singh ji ! ਪਰ ਗੱਲਾਂ ਕੋਵੀ ਵੀ ਟਕਸਾਲ ਵਾਲ਼ਿਆਂ ਨੂੰ ਚੰਗੀਆਂ ਨਹੀ ਲੱਗਣੀਆਂ ਜੀ ! ਅਰਦਾਸ ਕਰਦੇ ਪੰਥ ਇਕੱਠਾ ਹੋ ਕੇ ਆਪਣੇ ਫ਼ੈਸਲੇ ਆਪ ਕਰ ਸਕੇ ਜੀ ਪਰ ਗਦਾਰਾ ਦੀ ਸਿਸਟ ਲੰਬੀ ਤੇ ਭਿਆਨਕ ਹੈ 🙏🙏🙏🙏
ਤੁਹਡੀ ਮਿਹਨਤ ਨੂੰ ਸਲਾਮ ਹੈ ਜੀ
ਧੰਨਵਾਦ ਵੀਰ ਜੀਓ।
ਭਾਈ ਸਾਹਿਬ ਜੀ, ਜਿਵੇਂ ਕਿ ਤੁਸਾਂ ਦੱਸਿਆ ਹੈ ਕਿ ਗੁਰੂ ਜੀ ਦੇ ਸਮਕਾਲੀ ਕਵੀ ਸੈਨਾਪਤਿ ਨੇ ਆਪਣੀ ਲਿਖਤ 'ਗੁਰੂ ਸੋਭਾ' ਵਿੱਚ ਕਿਸੇ ਨੰਦ ਲਾਲ ਦਾ ਜ਼ਿਕਰ ਨਹੀਂ ਕੀਤਾ ਹੈ। ਜੇਕਰ ਉਹਨਾਂ ਦੀ ਲਿਖਤ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਵਿੱਚ ਰਹਿਣ ਵਾਲ਼ੇ ਮੁਖੀ ਸਿੱਖਾਂ ਦੇ ਨਾਂਵਾਂ ਦਾ ਜ਼ਿਕਰ ਹੋਇਆ ਹੈ ਤਾਂ ਉਹ ਨਾਂ ਵੀ ਜ਼ਰੂਰ ਦੱਸਣੇ ਚਾਹੀਦੇ ਹਨ। ਇਸ ਨਾਲ਼ ਤਰਕ ਦਾ ਪੱਲੜਾ ਹੋਰ ਭਾਰੀ ਹੋ ਜਾਂਦਾ ਹੈ।
ਜੀ ਵੀਰ ਜੀਓ।
🙏🏼🙏🏼🙏🏼
ਏਦਾਂ ਲਗਦਾ ਹੈ ਕਿ ਭਾਈ ਨੰਦ ਲਾਲ ਤੇ ਸਹਿਬ ਦੇਵਾਂ ਨੇ ਨੀਤੀ ਤਹਿਤ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਚ ਦੇ ਕੇ ਸਹੁਰੇ ਪਰਿਵਾਰ ਨੂੰ ਕਾਬੂ ਕਰਕੇ ਮਾਤਾ ਜੀਤੋ (ਸੁੰਦਰੀ ) ਨੂੰ ਚੁੱਪ ਕਰਵਾਇਆ ਭਾਵ ਉਸਨੂੰ ਪ੍ਰਭਾਵਿਤ ਕਰਕੇ ਗੁਰੂ ਜੀ ਨੂੰ ਆਪਣੇ ਮਿਸ਼ਨ ਤੋਂ ਥਿੜਕਾਉਣ ਲਈ ਤਿਆਰ ਕੀਤਾ ਪਰ ਗੁਰੂ ਜੀ ਨੇ ਆਪਣੇ ਸਹੁਰੇ ਪਰਿਵਾਰ ਤੇ ਮਾਤਾ ਦੀ ਗੱਲ ਨਹੀਂ ਮੰਨੀ ਤੇ ਸਹੁਰਾ ਪਰਿਵਾਰ ਤੇ ਮਾਤਾ ਸੰਘਰਸ਼ ਤੋਂ ਪਾਸਾ ਵੱਟ ਗਏ। ਸਰਕਾਰਾਂ ਦੀ ਨੀਤੀ ਹੁੰਦੀ ਆ ਪਹਿਲਾਂ ਪਰਿਵਾਰ ਵਿੱਚ ਪਾੜਾ ਪਾਉਣ ਦੀ
ਜੀ ਵੀਰ ਜੀਓ।
@sachdikhojwithbaldevsinghm8464 ਖਾਲਸਾ ਜੀ ਮੌਜੂਦਾ ਸਮੇਂ ਵਿਚ ਵੀ ਇੱਕ ਲੀਡਰ ਨੂੰ ਏਦਾਂ ਹੀ ਕਾਬੂ ਕੀਤਾ, ਜਿਹੜਾ ਲੋਕਾਂ ਲਈ ਬਹੁਤ ਕੁਝ ਕਰਨ ਲਈ ਪੰਜਾਬ ਦੀ ਮਿੱਟੀ ਦੀ ਸਹੁੰ ਖਾਂਦਾ ਸੀ । ਗੁਰੂ ਜੀ ਇਖਲਾਕ ਦੇ ਉੱਚੇ ਤੇ ਆਪਣੇ ਮਿਸ਼ਨ ਵਿਚ ਦ੍ਰਿੜ੍ਹ ਸਨ
Hnji ਭਾਈ ਬਲਦੇਵ ਸਿੰਘ ਜੀ ਮੇਰਾ ਆਪ ਜੀ ਨੂੰ ਇਹ ਸਵਾਲ ਹੈ ਕੀ ਗੁਰੂ ਗੋਬਿੰਦ ਸਿੰਘ ਜੀ ਦੇ 2 ਵਿਆਹ ਹੋਏ ਸਨ ?
ਵੀਰ ਜੀਓ, ਗੁਰੂ ਜੀ ਦ੍ ਵਿਆਹਾਂ ਬਾਰੇ ਮੇਰੀ ਇਹ ਵੀਡੀਓ ਸੁਣੋ ਜੀ।
ruclips.net/video/xyhRL0xzOvY/видео.htmlsi=qvW3DFJmQKG_68ME
ਵੀਰ ਜੀਓ, ਨੰਦ ਲਾਲ ਤੇ ਬਣਾਈ ਆਪ ਜੀ ਦੀ ਪਹਿਲੀ video ਵੀ ਦੇਖੀ ਹੈ। ਇੱਕ ਵਾਰ ਫਿਰ ਤੋਂ ਆਪ ਜੀ ਨੇ ਲੂੰ-ਕੰਡੇ ਖੜੇ ਕਰ ਦਿੱਤੇ।
ਸਾਰੀ ਸਿੱਖ ਕੌਮ ਆਪ ਜੀ ਦੀ ਉਬਾਰੀ ਹੈ। ਬੇਨਤੀ ਹੈ ਕਿ ਆਪਣਾ ਇਹ ਕਾਰਜ ਜਾਰੀ ਰੱਖਣਾ ਜੀ।
ਧੰਨਵਾਦ ਵੀਰ ਜੀਓ।
ਪਤਨੀਆਂ ਨੂੰ ਦੁਸ਼ਮਣ ਕੋਲ ਲੈ ਕੇ ਵੀ ਭਾਈ ਮਨੀ ਸਿੰਘ ਗਿਆ।
ਵਾਪਿਸ ਆਈਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਵਾਨ ਵੀ ਕਰ ਲਿਆ। ਕਮਾਲ ਹੈ ਕਿ ਨ੍ਹ੍ਹੀ?? ਯੌਰਪ ਵਿੱਚ ਇੱਕ ਬਹੁਤ ਜਿਆਦਾ ਵੱਡੀ ਸਲਤਨਤ ਦੇ ਮੁਖੀ ਅੰਗਰੇਜ਼ ਨਾਲ ਹੋਇਆ ਸੀ,ਜਦ ਉਸਦੀ ਮੌਤ ਦੀ ਖ਼ਬਰ ਰਾਜਧਾਨੀ ਕਿਸੇ ਨੇ ਗਲਤ ਪਹੁੰਚ ਦਿੱਤੀ ਤੇ ਰਾਣੀ ਕਿਸੇ ਵੱਡੇ ਮਜ਼ਬੂਤ ਉਸ ਰਾਜ ਦੀ ਵੱਡੀ ਸਟੇਟ ਦੇ ਮੁਖੀ ਦੇ ਕੋਲ ਆਪਣੇ ਮੁੰਡੇ ਨੂੰ ਲੈ ਕੇ ਪਹੁੰਚ ਗਈ ਤੇ ਸਰੀਰ ਅਰਪਨ ਕਰ ਦਿੱਤਾ। ਜਦ ਉਹ ਰਾਜ ਮੁਖੀ,ਵਾਪਿਸ ਆਇਆ ਤਾਂ ਇਸਨੇ ਦੋਵਾਂ ਦੇ ਗਾਟੇ ਲਾਹ ਦਿੱਤੇ ,ਬੜੇ ਪਿਆਰ ਨਾਲ।
ਸ਼ਹੀਦ ਨਹੀਂ ਕੀਤਾ ,ਕਤਲ ਕੀਤਾ ਸੀ।
ਤੇਗ ਬਹਾਦੁਰ ਜੀ ਨੂੰ ਕਤਲ ਕੀਤਾ ਗਿਆ ਸੀ। ਸ਼ਹੀਦ ਅਸੀ ਕਹਿੰਦੇ ਹਾਂ
Sach di Khoj Baldev Singh MA RUclipsr ji,
ਤੁਸੀਂ ਇਸ ਤਰ੍ਹਾਂ ਦੇ ਵੀਡੀਓ ਤਿਆਰ ਕਰਕੇ ਸਿੱਖ ਪੰਥ ਦਾ ਭਲਾ ਕਰ ਰਹੇ ਹੋ ਜਾਂ ਨੁਕਸਾਨ। ਪਹਿਲਾਂ ਤੁਸੀਂ ਦਸਵੇਂ ਪਾਤਸ਼ਾਹ ਦੇ ਪਾਵਨ ਗ੍ਰੰਥਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਗਮਾਲਾ ਬਾਣੀ ਨੂੰ ਕਵੀਆਂ ਦੀ ਅਸ਼ਲੀਲ ਰਚਨਾ ਕਹਿ ਕੇ ਘੋਰ ਬੇਅਦਬੀ ਕਰ ਚੁੱਕੇ ਹੋ। ਹੁਣ ਤੁਸੀਂ ਉਸਤੋਂ ਵੀ ਅੱਗੇ ਲੰਘ ਕੇ ਉਹਨਾਂ ਦੇ ਪ੍ਰੀਵਾਰਕ ਮੈਂਬਰਾਂ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਚਰਿੱਤਰ ਤੇ ਸ਼ੱਕ ਪਾ ਕੇ ਅਤੇ ਉਹਨਾਂ ਨੂੰ ਅਤੇ ਗੁਰੂ ਜੀ ਦੇ ਪਿਆਰੇ ਸਿੰਘਾਂ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ, ਬਾਬਾ ਵਿਨੋਦ ਸਿੰਘ, ਭਾਈ ਨੰਦ ਲਾਲ ਸਿੰਘ ਜੀ ਆਦਿ ਨੂੰ ਗਦਾਰ ਕਹਿ ਕੇ ਬੇਅਦਬੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਗਏ ਹੋ। ਲੱਗਦਾ ਹੈ ਤੁਹਾਡੀ ਕਾਮਰੇਡੀ ਮੱਤ ਬਿਲਕੁਲ ਮਲੀਨ ਹੋ ਚੁੱਕੀ ਹੈ। ਤੁਹਾਨੂੰ ਆਪਣਾ ਇਲਾਜ ਕਿਸੇ ਚੰਗੇ ਹਸਪਤਾਲ ਤੋਂ ਕਰਾਉਣਾ ਚਾਹੀਦਾ ਹੈ।
ਇੰਨੀ ਬੇਅਦਬੀ ਸ਼ਾਇਦ ਸਿਰਸਾ ਵਾਲੇ ਝੂਠੇ ਸੌਦੇ ਸਾਧ ਰਾਮ ਰਹੀਮ ਨੇ ਵੀ ਨਹੀਂ ਕੀਤੀ ਹੈ ਜਿੰਨੀ ਤੁਸੀਂ ਕਰ ਚੁੱਕੇ ਹੋ। ਤੁਹਾਡੇ ਪ੍ਰੀਵਾਰਕ ਮੈਂਬਰ ਜਾਂ ਯਾਰ ਦੋਸਤ ਵੀ ਤੁਹਾਨੂੰ ਅਜਿਹੇ ਕੁਕਰਮ ਤੋਂ ਨਹੀਂ ਵਰਜ ਰਹੇ।
ਤੁਹਾਡੇ ਹੋਰ ਸਾਥੀ ਜਿਵੇਂ ਕਿ ਪ੍ਰੋਫੈਸਰ ਦਰਸ਼ਨ ਸਿੰਘ, ਪ੍ਰੋਫੈਸਰ ਸਰਬਜੀਤ ਸਿੰਘ ਧੁੰਦਾ, ਪ੍ਰੋਫੈਸਰ ਇੰਦਰ ਸਿੰਘ ਘੱਗਾ, ਕਾਲਾ ਅਫਗਾਨਾ, ਡਾ ਇਕਬਾਲ ਸਿੰਘ ਚੰਡੀਗੜ੍ਹ ਆਦਿ ਵੀ ਲੱਗਦਾ ਤੁਹਾਡੇ ਤੋਂ ਇਸ ਕੰਮ ਵਿੱਚ ਪਿੱਛੇ ਰਹਿ ਗਏ ਹਨ। ਡਾ ਇਕਬਾਲ ਸਿੰਘ ਦੇ ਘਰ ਵਾਲਿਆਂ ਨੇ ਤਾਂ ਉਸਦਾ ਬਾਈਕਾਟ ਕਰ ਦਿੱਤਾ ਹੋਇਆ ਹੈ।
ਤੁਹਾਡੇ ਵਰਗੇ ਭਰਮ ਭੁਲੇਖੇ ਪਾਉਣ ਵਾਲੇ ਪੜ੍ਹੇ-ਲਿਖੇ ਵਿਦਵਾਨ ਅਤੇ ਇਤਿਹਾਸਕਾਰ ਜਿਆਦਾ ਤਰ ਕਾਮਰੇਡ ਅਤੇ ਮਲੇਸ਼ ਬਿਰਤੀ ਵਾਲੇ ਹਨ। ਉਹ ਦਸਵੇਂ ਪਾਤਸ਼ਾਹ ਦੇ ਪਾਵਨ ਗ੍ਰੰਥਾਂ, ਸਿੱਖ ਇਤਿਹਾਸਕ ਗ੍ਰੰਥਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆ ਬਾਣੀਆਂ ਅਤੇ ਸਿੱਖ ਸੰਸਥਾਵਾਂ ਵਾਰੇ ਕੂੜ ਪ੍ਰਚਾਰ ਕਰਨ ਵਿਚ ਬਹਾਦਰੀ ਅਤੇ ਸ਼ਾਨ ਸਮਝਦੇ ਹਨ।ਗੁਰਬਾਣੀ ਦੇ ਅਰਥਾਂ ਦੇ ਅਨਰਥ ਕਰਦੇ ਹਨ। ਹੰਕਾਰ ਨਾਲ ਭਰੇ ਹੋਏ ਧਰਮ ਗ੍ਰੰਥਾਂ ਅਤੇ ਸਾਧੂ ਸੰਤਾਂ ਦੀ ਨਿੰਦਾ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਨ।
ਗੁਰੂ ਸਪੁੱਤਰ ਬਾਬਾ ਰਾਮਰਾਏ ਜੀ ਨੇ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਗੁਰਬਾਣੀ ਦੀ ਸਿਰਫ਼ ਇਕ ਹੀ ਤੁੱਕ ਬਦਲੀ ਸੀ ਅਤੇ ਉਸ ਨੂੰ ਕਿੰਨੀ ਵੱਡੀ ਸਜਾ ਭੁਗਤਣੀ ਪਈ ਸੀ। ਤੁਸੀਂ ਤਾਂ ਪੂਰੇ ਸ਼੍ਰੀ ਦਸਮ ਗ੍ਰੰਥ ਸਾਹਿਬ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆ ਬਾਣੀਆਂ ਜਿਵੇਂ ਰਾਗਮਾਲਾ ਨੂੰ ਹੀ ਗ਼ਲਤ, ਅਸ਼ਲੀਲ ਕਹਿਣ ਅਤੇ ਮਜ਼ਾਕ ਉਡਾਉਣ ਤੋਂ ਜਰਾ ਵੀ ਨਹੀਂ ਡਰਦੇ।
ਦਿੱਲੀ ਤੋਂ ਗਿਆਨੀ ਸ਼ੋਭਾ ਸਿੰਘ ਰਾਗਮਾਲਾ ਤੋਂ ਬਿਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕਰਕੇ ਸ਼੍ਰੀ ਅਕਾਲ ਤਖੱਤ ਤੋਂ ਪ੍ਰਵਾਨਗੀ ਲੈਣ ਆਇਆ ਸੀ। ਸੰਗਤਾਂ ਦੀ ਅਰਦਾਸ ਨਾਲ 8 ਦਿਨਾਂ ਵਿਚ ਮੂੰਹ ਵਿਚ ਕੀੜੇ ਪੈ ਗਏ ਸਨ ਅਤੇ ਸ਼੍ਰੀ ਅਕਾਲ ਤਖੱਤ ਤੋਂ ਲਿਖਤੀ ਮਾਫੀ ਮੰਗ ਕੇ ਠੀਕ ਹੋਇਆ ਸੀ।
ਇਸੇ ਤਰ੍ਹਾਂ ਭਾਈ ਸੱਤਾ ਅਤੇ ਭਾਈ ਬਲਵੰਡ ਜੀ ਨੂੰ ਵੀ ਗੁਰੂ ਨਾਨਕ ਸਾਹਿਬ ਜੀ ਦੀ ਨਿੰਦਿਆ ਕਰਨ ਕਰਕੇ ਕੋਹੜ ਦਾ ਰੋਗ ਹੋਇਆ ਸੀ ਅਤੇ ਪੰਜਵੇਂ ਪਾਤਸ਼ਾਹ ਤੋਂ ਭੁੱਲ ਬਖਸ਼ੇ ਜਾਣ ਅਤੇ ਗੁਰੂ ਉਸਤਤ ਵਿੱਚ ਬਾਣੀ ਉਚਾਰਣ ਕਰਨ ਤੇ ਠੀਕ ਹੋਏ ਸਨ।
ਤੁਸੀਂ ਤਾਂ ਸਿੱਖ ਪੰਥ ਦੇ ਸਾਰੇ ਧਰਮ ਗ੍ਰੰਥਾਂ, ਇਤਿਹਾਸਿਕ ਗ੍ਰੰਥਾਂ, ਜਨਮ ਸਾਖੀਆਂ ਆਦਿ ਨੂੰ ਰੱਦ ਕਰ ਕੇ ਆਪਣੇ ਮਨਮੱਤ ਵਾਲੇ ਵੀਡੀਓਜ਼ ਨੂੰ ਹੀ ਅਸਲੀ ਇਤਿਹਾਸ ਦੱਸ ਰਹੇ ਹੋ। ਗੁਰੂ ਸਾਹਿਬਾਨਾਂ ਨੂੰ ਵੀ ਗੁਰੂ ਨਹੀਂ ਮੰਨਦੇ। ਆਪਣੇ ਵਰਗੇ ਆਮ ਮਨੁੱਖ ਹੀ ਮੰਨਦੇ ਹੋ। ਉਹਨਾਂ ਦੇ ਸਾਰੇ ਕੌਤਕਾਂ ਨੂੰ ਝੂਠੇ ਦੱਸ ਰਹੇ ਹੋ। ਤੁਹਾਡੀ Sach di Khoj ਅਨੁਸਰ ਸਿੱਖ ਨੂੰ ਕੋਈ ਮੂਲ ਮੰਤਰ, ਗੁਰ ਮੰਤਰ, ਪੰਜ ਬਾਣੀਆਂ ਦਾ ਨਿੱਤਨੇਮ ਕਰਨ ਜਾ ਅੰਮ੍ਰਿਤ ਛੱਕਣ, ਸਹਿਜ ਪਾਠ ਜਾ ਅਖੰਡ ਪਾਠ ਕਰਨ ਦੀ ਕੋਈ ਜਰੂਰਤ ਨਹੀਂ। ਸਿਰਫ਼ ਗਿਆਨ ਨੂੰ ਹੀ ਗੁਰੂ ਮੰਨਣਾ। ਗਿਆਨ ਕਿੱਥੋਂ ਲੈਣਾ ਇਹ ਕੋਈ ਪਤਾ ਨਹੀਂ।
ਤੁਹਾਨੂੰ ਸ਼ਾਇਦ ਪਤਾ ਹੈ ਕਿ ਨਹੀਂ ਤੁਹਾਡੇ ਵਰਗੇ ਇੱਕ ਸਮਝਦਾਰ ਵਿਦਵਾਨ ਨੂੰ ਅੰਗਰੇਜ਼ਾਂ ਨੇ ਉਸ ਵੇਲੇ ਇੱਕ ਲੱਖ ਰੁਪਏ ਦੇ ਕੇ ਅਸਲੀ ਸੌ ਸਾਖੀ ਵਿੱਚ ਮਿਲਾਵਟ ਕਾਰਵਾਈ ਸੀ। ਅਸਲੀ ਸੌ ਸਾਖੀ ਜਬੱਤ ਕਰਕੇ ਇੰਗਲੈਂਡ ਲੈ ਗਏ ਸਨ। ਬਾਅਦ ਵਿੱਚ ਉਹ ਬੰਦਾ ਪਾਗਲ ਹੋ ਗਿਆ ਸੀ।
ਪ੍ਰਮਾਤਮਾ ਤੁਹਾਨੂੰ ਸੋਝੀ ਬਖਸ਼ੇ ਅਤੇ ਤੁਸੀਂ ਅਜਿਹੇ ਊਲ ਜਲੂਲ ਵੀਡੀਓ ਬਣਾਉਣੇ ਬੰਦ ਕਰੋ। ਆਪਣੀ 38 ਸਾਲ ਫੌਜ ਦੀ ਨੌਕਰੀ ਦੀ ਪੈਨਸ਼ਨ ਨਾਲ ਜੇ ਕਰ ਗੁਜਾਰਾ ਨਹੀ ਹੁੰਦਾ ਤਾਂ ਕੋਈ ਹੋਰ ਧਰਮ ਦੀ ਕਿਰਤ ਕਰਕੇ ਆਪਣੇ ਪਰਿਵਾਰ ਦੀ ਪਾਲਣਾ ਕਰ ਲਵੋ। ਨਿੱਤ ਨਵੇਂ ਘਟੀਆ Videos ਰਾਹੀਂ RUclips ਨੂੰ ਕਮਾਈ ਦਾ ਸਾਧਨ ਨਾ ਬਣਾਉ।
ਤੁਹਾਡੇ ਊਨੇ ਸ਼ਹਿਰ ਵਿੱਚ ਤਾਂ ਪੰਥ ਦੇ ਮਹਾਨ ਮਹਾਂਪੁਰਸ਼ ਅਤੇ ਜੋਧੇ ਬਾਬਾ ਸਾਹਿਬ ਸਿੰਘ ਜੀ ਬੇਦੀ ਹੋਏ ਸਨ ਅਤੇ ਹੁਣ ਵੀ ਬਾਬਾ ਸਰਬਜੋਤ ਸਿੰਘ ਜੀ ਬੇਦੀ ਮਹਾਪੁਰਸ਼ ਅਤੇ ਸੰਤ ਬਾਬਾ ਅਨੂਪ ਸਿੰਘ ਜੀ ਵੀ ਮੌਜੂਦ ਹਨ। ਉਹਨਾਂ ਦੀ ਸੰਗਤ ਕਰਕੇ ਆਪਣਾ ਅੱਗਾ ਹੀ ਸਵਾਰ ਲਵੋ।ਆਪਣਾ ਪਿੱਛਾ ਤਾਂ ਤੁਸੀਂ ਅਜਿਹੇ ਵੀਡੀਓ ਬਣਾ ਬਣਾ ਕੇ ਘੋਰ ਧਾਰਮਿਕ ਅਪਰਾਧ ਕਰਕੇ ਬਰਬਾਦ ਕਰ ਲਿਆ ਹੈ ਅਤੇ ਆਪਣੇ RUclips ਤੇ ਤੁਹਾਡੀ ਵਾਹ ਵਾਹ ਕਰਨ ਵਾਲੇ ਚੇਲਿਆਂ ਦਾ ਵੀ ਖਰਾਬ ਕਰ ਦਿੱਤਾ ਹੈ। ਜਿਸਦੀ ਸਜਾ ਭੁਗਤਾਣ ਵਾਸਤੇ ਧਰਮਰਾਜ ਨੇ ਨਰਕ ਤਿਆਰ ਕਰ ਹੀ ਰੱਖੇ ਹਨ। ਤੁਸੀ ਧਰਮਰਾਜ ਅਤੇ ਉਸਦੇ ਨਰਕਾਂ ਨੂੰ ਮੰਨੋ ਜਾਂ ਨਾ ਮੰਨੋ। ਇਹ ਤੁਹਾਡੀ ਮਰਜ਼ੀ। ਇਹ ਅਟੱਲ ਸੱਚਾਈ ਹੈ। ਭੁੱਲ ਚੁੱਕ ਦੀ ਖਿਮਾਂ।
ਪ੍ਰੀਤਮ ਸਿੰਘ, ਚੰਡੀਗੜ੍ਹ
11.12.2024
ਤੁਸੀਂ ਲੋਕਾਂ ਨੇ ਸਿੱਖ ਕੌਮ ਦਾ ਬੇੜਾ ਗਰਕ ਕੀਤਾ ਹੋਇਆ ਹੈ। ਹੁਣ ਸਿੱਖ ਸੰਗਤਾਂ ਜਾਗ ਚੁਕੀਆਂ ਹਨ। ਹੁਣ ਤੁਹਾਡੀਆਂ ਗੱਪ ਕਹਾਣੀਆਂ ਦਾ ਅੰਤ ਹੋ ਗਿਆ ਹੈ। ਤੁਹਾਡੇ ਕੋਲ ਝੂਠ ਤੋਂ ਇਲਾਵਾ ਕੁਝ ਨਹੀਂ ਹੈ। ਤੁਹਾਡਾ ਬਚਿਤਰੀਆਂ ਦਾ ਮਾਰਗ ਅਲੱਗ ਹੈ ਅਤੇ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਦਾ ਮਾਰਗ ਅਲੱਗ ਹੈ। ਇਸ ਕਰਕੇ ਅਸੀਂ ਤੁਹਾਡੇ ਨਾਲ ਕੋਈ ਵਾਅ ਵਾਸਤਾ ਨਹੀਂ ਰੱਖਦੇ। ਤੁਸੀਂ ਹੁਣ ਤੱਕ ਗੁਰੂ ਸਾਹਿਬਾਨ ਨਾਲ ਅਸ਼ਲੀਲ ਕਹਾਣੀਆਂ ਜੋੜ ਕੇ ਉਨ੍ਹਾਂ ਨੂੰ ਲੋਕਾਂ ਦੀਆਂ ਲੜਕੀਆਂ ਨੂੰ ਉਧਾਲਣ ਵਾਲੇ, ਨੰਗਾ ਨਾਚ ਦੇਖਣ ਵਾਲੇ, ਭੰਗ ਅਤੇ ਅਫ਼ੀਮ ਖਾਣ ਵਾਲੇ ਸਿਧ ਕਰਦੇ ਰਹੇ ਹੋ।
ਹੁਣ ਖਾਲਸਾ ਜਾਗ ਚੁੱਕਾ ਹੈ। ਹੁਣ ਇਹ ਸੱਭ ਗੰਦ ਮੰਦ ਨਹੀਂ ਚਲੇਗਾ ਜੀ।
ਭਾਈ ਸਾਹਿਬ ਜੀ
ਕੀ ਇਹ ਸੰਸਾਰ ਝੂਠਾ ਹੈ
ਕੀ ਇਹ ਝੂਠ ਦਾ ਪਸਾਰਾ ਹੈ
ਕੀ ਸੰਸਾਰ ਦਾ ਵਿਰੋਧ ਕਰਨਾ ਚਾਹੀਦਾ ਹੈ
ਕੀ ਇਹ ਸੰਸਾਰ ਨਿੰਦਣ ਯੋਗ ਹੈ
ਕੀ ਸਾਡਾ ਇਸ ਸਂਸਾਰ ਤੇ ਆਉਣਾ ਕੋਈ ਤ੍ਰਾਸਦੀ ਹੈ
ਕੀ ਗੁਰਬਾਣੀ ਵੀ ਸੰਸਾਰ ਨੂੰ ਝੂਠਾ ਮੰਨਦੀ ਹੈ
ਜੈਸਾ ਸੁਪਨਾ ਰੈਣ ਕਾ ਤੈਸਾ ਸਂਸਾਰ
ਜਗਤ ਮੈ ਝੂਠੀ ਦੇਖੀ ਪ੍ਰੀਤ
ਇਸ ਸਵਾਲ ਦਾ ਜਵਾਬ ਦੇਣ ਦੀ ਕਿਰਪਾਲਤਾ ਕਰਨੀ ਜੀ
ਵੀਰ ਜੀਓ ਇਹ ਜਗ ਇੱਕ ਬਹੁਤ ਹੀ ਖੂਬਸੂਰਤ ਜਗ੍ਹਾ ਹੈ ਜੀ। ਇਹ ਜਗ ਸਚੇ ਕੀ ਹੈ ਕੋਠਰੀ।। ਮੈਂ ਇਸ ਸਾਰੀ ਵੀਚਾਰ ਨੂੰ ਇੱਕ ਵੀਡੀਓ ਵਿੱਚ ਸਮੇਟਾਂਗਾ ਜੀ।
Lammi ni hohi ji
ਤੁਹਾਡੇ ਮੁਤਾਬਕ ਸਾਰਾ ਸਿੱਖ ਇਤਹਾਸ ਗ਼ਲਤ, ਸਿੱਖ ਗੁਰੂ ਘਰ ਵੀ , ਤੇ ਗੁਰੂ ਦੇ ਸਿੱਖ ਵੀ ਗ਼ਲਤ,
ਬੱਸ ਇਕ ਤੂੰ ਹੀ ਸਹੀ .
ਲਾਹਨਤ ਤੇਰੀ ਸੋਚ ਦੇ
ਏਸੇ ਕਰਕੇ 200 ਤੋਂ ਵੱਧ ਤੁਹਾਡੀ ਕਿਸੇ ਵੀ ਵੀਡੀਓ ਨੂੰ comments ਨਹੀਂ ਮਿਲਦੇ
ਤੁਹਾਡਾ ਕੰਮ ਕੌਮ ਲਈ ਦੁਬਿਧਾ ਪੈਦਾ ਕਰਨਾ ਹੈ ਨਾ k ਕੌਮ ਦਾ bhalla ????????????
ਵੀਰ ਜੀਓ ਸਿਆਣਪ ਇਸ ਗੱਲ ਵਿੱਚ ਹੁੰਦੀ ਹੈ ਕਿ ਪੁੱਛੇ ਗਏ ਸਵਾਲਾਂ ਦੇ ਉੰਤਰ ਦੇ ਕੇ ਸਾਹਮਣੇ ਵਾਲੇ ਨੂੰ ਨਿਰ ਉੱਤਰ ਕੀਤਾ ਜਾਵੇ ਅਤੇ ਸਹੀ ਵੀਚਾਰਾਂ ਦਾ ਪ੍ਰਚਾਰ ਕੀਤਾ ਜਾਵੇ। ਐਵੇਂ ਗੁੱਸੇ ਵਿੱਚ ਆ ਕੇ ਅਵਾ ਤਵਾ ਬੋਲਣ ਵਾਲੇ ਨੂੰ ਸਿਆਣਾ ਨਹੀਂ ਮੰਨਿਆ ਜਾਂਦਾ।
ਮੈਂ ਵੀ ਬੰਦਾ ਹਾਂ, ਗਲੵਤੀ ਕਰ ਸਕਦਾ ਹਾਂ। ਤੁਸੀਂ ਇਤਿਹਾਸਕ ਵੇਰਵੇ ਨਾਲ ਆਪਣਾ ਪੱਖ ਪੇਸ਼ ਕਰੋ ਜੀ। ਮੈਂ ਤੁਹਾਨੂੰ ਜੀ ਆਇਆਂ ਕਹਾਂਗਾ।
ਵੀਰ ਜੀ ਤੁਹਾਡੀ ਭਾਸ਼ਾ ਸ ਬਲਦੇਵ ਸਿੰਘ ਜੀ ਦੇ ਪ੍ਰਤੀ ਠੀਕ ਨਹੀਂ ਹੈ
ਤੁਸੀਂ ਤਰਕ ਨਾਲ ਗੱਲ ਕਰ ਸਕਦੇ ਹੋ
ਸ ਬਲਦੇਵ ਸਿੰਘ ਜੀ ਪੂਰੀ ਦਲੀਲ ਨਾਲ ਗੱਲ ਕਰ ਰਹੇ ਹਨ
ਵੀਰ ਜੀ ਜੇਕਰ ਤੁਹਾਡੇ ਕੋਲ ਸੀ ਬਲਦੇਵ ਸਿੰਘ ਜੀ ਨਾਲੋਂ ਕੋਈ ਵਧੀਆ ਗਿਆਨ ਹੈ ਤਾਂ ਤੁਸੀਂ ਦੇ ਦੇਵੋ
ਕੀ ਪੁੱਠੀਆਂ ਸਿੱਧੀਆਂ ਗੱਲਾਂ ਕਰ ਰਹੇ ਹੋ
ਤੁਸੀਂ ਤਰਕ ਨਾਲ ਗੱਲ ਕਰੋ
ਸਾਰੇ ਗ੍ਰੰਥ 19ਵੀ ਸਦੀ ਵਿੱਚ ਲਿਖਵਾਏ ਗਏ ਸਨ,ਅੰਗਰੇਜ਼ਾਂ ਦੁਆਰਾ,ਹਿੰਦੂ ਕਵੀਆਂ ਤੋ ਡਿਕਟੇਟ ਕਰਕੇ
ਸਾਰੇ ਦਾ ਸਾਰਾ ਇਤਿਹਾਸ ਹੀ ਨਕਾਰਨ ਤੇ ਸਾੜਨ ਵਾਲਾ ਹੈ ਤੇ ਸਿਰਫ 10 ਮੁਖੀ ਪਰਵਾਨ ਕਰ ਲਏ ਜਾਣ ਤੇ 2 ਦਿਨ ਸਰਦੀਆਂ ਗਰਮੀਆਂ ਵਿਚ ,ਮਿਲਣ ਜੁਲਣ ਲਈ ਪਰਵਾਨ ਕਰ ਲਏ ਜਾਣ। ਹੋਰ ਕੋਈ ਹੱਲ ਨਹੀਂ।
ਕੀ ਕੋਈ ਸਿੱਖ ਗੁਰੂ ਗੋਬਿੰਦ ਸਿੰਘ ਦੀਆਂ ਪਤਨੀਆ ਵਰਗੀ ਔਖੇ ਵਕਤ ਦੁਸ਼ਮਣ ਕੋਲ ਜਾ ਬਹਿਣ ਵਾਲੀ ਪਤਨੀ ਚਾਹੇਗਾ
ਨਹੀਂ ਜੀ ਫ਼ਾਰਸੀ ਕਿਸੇ ਨੂੰ ਵੀ ਨਹੀਂ ਆਉਂਦੀ। ਇਹ ਸਰਕਾਰੀ universities ਦਾ ਕੰਮ ਹੈ। ਉੱਥੇ ਫ਼ਾਰਸੀ chair ਹੋਣਗੀਆਂ