ਰਹਿਤ ਦਾਨ Rehat Daan | ਅਰਦਾਸ Ardaas | The Sikh Prayer | Writer Dr. Onkar Singh|Director Navtej Sandhu

Поделиться
HTML-код
  • Опубликовано: 10 сен 2024
  • ਰਹਿਤ ਦਾਨ Rehat Daan | ਅਰਦਾਸ Ardaas | The Sikh Prayer | Writer Dr. Onkar Singh | Director Navtej Sandhu
    ਰਹਿਤ ਦਾਨ
    ਰਹਿਤ ਤੋਂ ਭਾਵ ਧਰਮ ਦੀ ਜੀਵਨ-ਮਰਿਯਾਦਾ ਅਥਵਾ ਜੀਵਨ ਦਾ ਚੱਜ-ਆਚਾਰ ਕਿਹਾ ਜਾ ਸਕਦਾ ਹੈ। ਸੰਜਮ ਅਤੇ ਮਰਿਯਾਦਾ ਵਿੱਚ ਤੁਰਿਆਂ ਜੀਵਨ ਦੀ ਮੰਜ਼ਿਲ ਸਹਿਜੇ ਪ੍ਰਾਪਤ ਹੋ ਜਾਂਦੀ ਹੈ।
    ਸਿੱਖ ਧਰਮ ਅਨੁਸਾਰ ਰਹਿਤ ਦੇ ਸੰਖੇਪ ਅਰਥ ਹਨ “ਸਿੱਖ ਸਿਧਾਂਤਾਂ ਅਨੁਸਾਰ ਜੀਵਨ ਜਿਊਣ ਦੀ ਕ੍ਰਿਆ”। ਸੰਸਾਰ ਦੇ ਹਰ ਸੁਤੰਤਰ ਧਰਮ ਦੇ ਆਪਣੇ ਸਿਧਾਂਤ ਹੁੰਦੇ ਹਨ ਅਤੇ ਉਨ੍ਹਾਂ ਨੂੰ ਜ਼ਿੰਦਗੀ ਦੇ ਅਮਲ ਵਿੱਚ ਲਿਆਉਣ ਲਈ ਆਪਣੀ ਰਹਿਤ ਮਰਿਯਾਦਾ ਵੀ ਹੁੰਦੀ ਹੈ।
    ਸਿੱਖ ਰਹਿਤ ਮਰਿਯਾਦਾ ਦਾ ਮੁੱਖ ਸੋਮਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ।
    ਸਾਰੇ ਸਿੱਖ ਸਾਹਿਤ ਦੇ ਡੂੰਘੇ ਅਧਿਐਨ ਤੋਂ ਬਾਅਦ ਇਹ ਤੱਥ ਸਾਹਮਣੇ ਆਉਂਦਾ ਹੈ, ਕਿ ਸਿੱਖ ਰਹਿਤ ਦੇ ਦੋ ਹਿੱਸੇ ਹਨ। ਇੱਕ ਅੰਦਰਲੀ ਰਹਿਤ ਅਤੇ ਇੱਕ ਬਾਹਰਲੀ ਰਹਿਤ। ਅੰਦਰਲੀ ਰਹਿਤ ਵਿੱਚ ਨਾਮ ਬਾਣੀ ਦਾ ਅਭਿਆਸ, ਭਜਨ ਬੰਦਗੀ, ਗੁਰ-ਸ਼ਬਦ ਦੀ ਕਮਾਈ। ਬਾਹਰਲੀ ਰਹਿਤ ਵਿੱਚ ਪੰਜ ਕਕਾਰੀ ਰਹਿਤ ਰੱਖਣੀ, ਰੋਜ਼ਾਨਾ ਇਸ਼ਨਾਨ, ਧਰਮ ਦੀ ਕਿਰਤ, ਦਸਵੰਧ ਦੇਣਾ ਅਤੇ ਗੁਰੂ-ਗ੍ਰੰਥ ਤੇ ਗੁਰੂ-ਪੰਥ ਦੀ ਆਗਿਆ ਵਿਚ ਚਲਣਾ ਆਦਿ ਸ਼ਾਮਲ ਹਨ।
    ਰਹਿਤ ਦੀ ਦਾਤ ਹਰ ਸਿੱਖ ਦੀ ਝੋਲੀ ਪਵੇ ਇਸੇ ਲਈ ਰੋਜ਼ਾਨਾ ਇਸ ਦੀ ਅਰਦਾਸ ਕੀਤੀ ਜਾਂਦੀ ਹੈ।
    Script : Dr. Onkar Singh
    Illustration & Calligraphy : Hardeep Singh
    Voice-over : Jaswant Mintu
    Project Co-ordinator : Mandeep Ghai
    Drone : Honey
    Music : Harmeet Singh
    Editor : Aaftab Sandhu (theLENSMAN)
    DOP : Parminder Singh Parry
    Concept-Director : Navtej Sandhu
    #ardaas #TheSikhPrayer #DirectorNavtejSandhu #sidhumoosewala #moosewala #sidhumoosewalanewsong

Комментарии •