Janak Sharmila | Manpreet Tiwana | Interview Part 1 | Talk With Tiwana | Peak Point Entertainment |

Поделиться
HTML-код
  • Опубликовано: 10 сен 2024
  • Show : Talk With Tiwana
    Guest : Janak Sharmila (Lyricist)
    Host : Manpreet Tiwana
    Camera : Sony Thulewal & Lucky Lakhwinder
    Editor : Gurmeet Dhaliwal
    Special Thanks : Rajpreet Singh Tiwana
    Producer : Manpreet Tiwana
    Label : Peak Point Entertainment
    ਜਨਕ ਸ਼ਰਮੀਲਾ :-
    ਪੰਜਾਬੀ ਗੀਤਕਾਰੀ ਵਿੱਚ "ਜਨਕ ਸ਼ਰਮੀਲਾ" ਬਹੁਤ ਪ੍ਰਸਿੱਧ ਅਤੇ ਸਨਮਾਨਯੋਗ ਨਾਮ ਹੈ lਬਠਿੰਡੇ ਜਿਲ੍ਹੇ ਦੇ ਪਿੰਡ "ਪੱਕਾ ਕਲਾਂ" ਵਿੱਚ ਜਨਮੇ "ਜਨਕ ਸ਼ਰਮੀਲਾ" ਨੂੰ ਬਚਪਨ ਵਿੱਚ ਕਵਿਤਾਵਾਂ ਲਿਖਣ ਦਾ ਸ਼ੌਂਕ ਸੀ ਜੋ ਬਾਅਦ ਵਿੱਚ ਉਹਨਾਂ ਨੂੰ ਗੀਤਕਾਰੀ ਵੱਲ ਲੈ ਤੁਰਿਆl
    "ਜਨਕ ਸ਼ਰਮੀਲਾ" ਦੀ ਪਹਿਲੀ ਰਚਨਾ "ਲੋਕ ਗਾਥਾ ਪੂਰਨ ਭਗਤ" ਗਾਇਕ "ਸੁਰਿੰਦਰ ਸ਼ਿੰਦੀ" ਨੇ ਰਿਕਾਰਡ ਕਰਵਾਈ। ਇਸ ਉਪਰੰਤ ਉਨ੍ਹਾਂ ਦਾ ਮੇਲ ਪ੍ਰਸਿੱਧ ਗਾਇਕ "ਮੁਹੰਮਦ ਸਦੀਕ" ਨਾਲ ਹੋਇਆ। "ਮੁਹੰਮਦ ਸਦੀਕ" ਅਤੇ "ਰਣਜੀਤ ਕੌਰ" ਦੀਆਂ ਆਵਾਜ਼ਾਂ ਵਿੱਚ ਸ਼ਰਮੀਲਾ ਦੇ ਲਿਖੇ ਅਨੇਕਾਂ ਗੀਤ ਜਿਨ੍ਹਾਂ ਵਿੱਚ "ਪਹਿਲੇ ਪਹਿਰ ਨੂੰ ਚੰਨ ਚੜ੍ਹ ਜਾਂਦਾ", "ਪੈਂਦੀ ਏ ਛਣਕ ਮੇਰੀ ਵੰਗ ਵੇ","ਵੇ ਮੈਂ ਗਾਜਰ ਵਰਗੀ","ਪੱਟ ਦਿੱਤੀ ਗੁੱਤ ਮੈਂ ਚੁੜੇਲ ਸੱਸ ਦੀ","ਉਮਰ ਮੁੰਡੇ ਦੀ ਨਿਆਣੀ" ਆਦਿ ਸੁਪਰ-ਹਿੱਟ ਹੋਏ।
    ਇਸ ਤੋਂ ਇਲਾਵਾ "ਜਨਕ ਸ਼ਰਮੀਲਾ" ਦੇ ਲਿਖੇ ਗੀਤਾਂ ਨੂੰ ਜਿਨ੍ਹਾਂ ਵਿੱਚ ਕੁਲਦੀਪ ਮਾਣਕ ,ਨਰਿੰਦਰ ਬੀਬਾ, ਅਨੁਰਾਧਾ ਪੌਂਡਵਾਲ, ਨਿਰਮਲ ਸਿੱਧੂ, ਪਰਮਿੰਦਰ ਸੰਧੂ ,ਅਨੀਤਾ ਸਮਾਣਾ, ਬਲਕਾਰ ਸਿੱਧੂ, ਹਰਦੇਵ ਮਾਹੀਨੰਗਲ, ਗੋਰਾ ਚੱਕ ਵਾਲਾ,ਜੈਜ਼ਮ ਸ਼ਰਮਾ, ਕੰਵਰ ਗਰੇਵਾਲ ਅਤੇ ਸੁਖਪਾਲ ਪਾਲੀ ਆਦਿ ਸਿਰਮੌਰ ਗਾਇਕਾਂ/ ਗਾਇਕਾਵਾਂ ਨੇ ਵੀ ਗਾਇਆ ਜੋ ਬਹੁਤ ਮਕਬੂਲ ਹੋਏl "ਜਨਕ ਸ਼ਰਮੀਲਾ" ਦੀ "ਮਿਲ ਬੁੱਲ੍ਹਿਆ ਇੱਕ ਵਾਰ" ਪੁਸਤਕ ਵੀ ਪ੍ਰਕਾਸ਼ਿਤ ਹੋਈ।
    ਸ਼ਰਮੀਲਾ ਨੇ "ਗੁੱਡੋ" ਅਤੇ "ਨਿੱਕਾ ਜੈਲਦਾਰ 2" ਪੰਜਾਬੀ ਫਿਲਮਾਂ ਵਿੱਚ ਵੀ ਗੀਤ ਲਿਖੇ ਜੋ ਬਹੁਤ ਮਕਬੂਲ ਹੋਏ।
    ਮਨਪ੍ਰੀਤ ਟਿਵਾਣਾ :-
    ਸਾਹਿਤਕ ਅਤੇ ਸਭਿਆਚਾਰਕ ਗੀਤਕਾਰੀ ਦੇ ਨਾਲ ਪੰਜਾਬੀ ਗੀਤਕਾਰੀ ਵਿੱਚ ਬਹੁਤ ਥੋੜੇ ਸਮੇਂ ਵਿੱਚ ਆਪਣੀ ਵਿਸ਼ੇਸ਼ ਪਹਿਚਾਣ ਬਣਾ ਚੁੱਕੇ ਗੀਤਕਾਰ "ਮਨਪ੍ਰੀਤ ਟਿਵਾਣਾ" ਦੇ ਲਿਖੇ ਗੀਤਾਂ ਨੂੰ ਪਦਮਸ਼੍ਰੀ "ਹੰਸ ਰਾਜ ਹੰਸ","ਹਾਕਮ ਸੂਫੀ","ਹਰਭਜਨ ਮਾਨ","ਨਿਰਮਲ ਸਿੱਧੂ","ਪੰਮੀ ਬਾਈ","ਜਸਬੀਰ ਜੱਸੀ","ਸਰਬਜੀਤ ਚੀਮਾ","ਬਲਕਾਰ ਸਿੱਧੂ","ਹਰਜੀਤ ਹਰਮਨ", "ਮੀਕਾ" , "ਸਲੀਮ","ਕਮਲ ਖਾਨ","ਰਣਜੀਤ ਬਾਵਾ","ਗੁਰਨਾਮ ਭੁੱਲਰ","ਹਰਿੰਦਰ ਸੰਧੂ","ਧਰਮਪ੍ਰੀਤ","ਗੋਰਾ ਚੱਕ ਵਾਲਾ", "ਸਤਵਿੰਦਰ ਬਿੱਟੀ","ਮਿਸ ਪੂਜਾ","ਗੁਰਲੇਜ਼ ਅਖਤਰ","ਰੁਪਿੰਦਰ ਹਾਂਡਾ","ਸ਼ਿਪਰਾ ਗੋਇਲ" ,"ਰਾਖੀ ਹੁੰਦਲ", "ਰਾਜਦੀਪ ਰਾਣੋ","ਮਿੰਨੀ ਦਿਲਖੁਸ਼","ਪ੍ਰਵੀਨ ਭਾਰਟਾ","ਦਵਿੰਦਰ ਦਿਉਲ" "ਹਰਦੀਪ","ਕੁਲਵਿੰਦਰ ਕੰਵਲ","ਵੀਰ ਸੁਖਵੰਤ","ਜੱਸੀ ਸੋਹਲ","ਮਾਸ਼ਾ ਅਲੀ","ਗੁਰਵਿੰਦਰ ਬਰਾੜ", "ਵੀਰਦਵਿੰਦਰ","ਜੈਲੀ","ਦਿਲਬਾਗ ਚਹਿਲ","ਜਸ ਸੰਧੂ", "ਗੁਰਜੀਤ ਰਾਹਲ","ਲਵਜੀਤ","ਅਕਾਸ਼ਦੀਪ","ਯੁਗਰਾਜ", "ਵਿਕਰਮ ਸਿੱਧੂ","ਸੋਨੂੰ ਵਿਰਕ", "ਜਸਵੰਤ ਗਿੱਲ", "ਬੌਬੀ ਗਿੱਲ" ,"ਜਗਤਾਰ", "ਵਰਿੰਦਰ ਬੂਟਾ", "ਸਿਕੰਦਰ ਬਰਾੜ", "ਰਾਜ ਅਕਸ","ਲਾਭ ਜੰਜੂਆ", "ਬੱਬਲ ਸਿੱਧੂ", "ਮੀਤ ਮਲਕੀਤ", ਆਦਿ ਅਨੇਕਾਂ ਗਾਇਕਾਂ/ਗਾਇਕਾਵਾਂ ਨੇ ਗਾਇਆ ਹੈ।
    ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਲ ਕਲਾਂ ਦੇ ਜੰਮਪਲ ਅਤੇ ਅੱਜ ਕੱਲ੍ਹ ਪੱਕੇ ਤੌਰ ਤੇ ਬਠਿੰਡਾ ਸ਼ਹਿਰ ਦੇ ਵਾਸੀ ਮਨਪ੍ਰੀਤ ਟਿਵਾਣਾ ਦੇ ਲਿਖੇ ਸੁਪਰਹਿੱਟ ਹੋਏ "ਲੌਂਗ ਤਵੀਤੜੀਆਂ", "ਮਹਿੰਦੀ ਦੇ ਬੂਟੇ ਨੂੰ","ਪੁੰਨਿਆਂ ਦਾ ਚੰਨ ਬਣਕੇ","ਤੂੰ ਫੁਲਕਾਰੀ ਕੱਢਦੀ","ਵੇ ਮੈਂ ਤੇਰੇ ਉੱਤੇ ਮਰ ਮਿਟੀ","ਗੋਰੇ ਗੋਰੇ ਪੈਰਾਂ 'ਚ ਚਲਾਕ ਝਾਂਜਰਾਂ" (ਬਲਕਾਰ ਸਿੱਧੂ),"ਕਾਫ਼ਲੇ ਵਾਲੇ"(ਹੰਸ ਰਾਜ ਹੰਸ),"ਜਿਨ੍ਹਾਂ ਰਾਹਵਾਂ ਚੋਂ ਤੂੰ ਆਵੇਂ"(ਹਾਕਮ ਸੂਫ਼ੀ),"ਸਾਉਣ ਦੇ ਮਹੀਨੇ ਵਿਚ" (ਹਰਭਜਨ ਮਾਨ),"ਤੂੰ ਮੇਰੀ ਕੇਅਰ ਨਹੀਂ ਕਰਦਾ"(ਮਿਸ ਪੂਜਾ),"ਅਫ਼ਸਰ ਤੂੰ ਬਣਿਆ" ( ਗੁਰਨਾਮ ਭੁੱਲਰ ਅਤੇ ਗੁਰਲੇਜ ਅਖ਼ਤਰ),"ਲੋਕੋ!ਆਪਣੇ ਬੱਚਿਆਂ ਨੂੰ ਸਰਹੰਦ ਦਿਖਾਕੇ ਲਿਆਵੋ" (ਹਰਭਜਨ ਮਾਨ) ਅਤੇ "ਬੱਚਿਆਂ ਵਾਲਿਓ ਭੁੱਲ ਨਾ ਜਾਇਓ ਬੱਚਿਆਂ ਦੀ ਕੁਰਬਾਨੀ ਨੂੰ" (ਰਣਜੀਤ ਬਾਵਾ) ਆਦਿ ਅਨੇਕਾਂ ਗੀਤ ਹਨ, ਜਿਨ੍ਹਾਂ ਸਦਕਾ ਮਨਪ੍ਰੀਤ ਨੇ ਆਪਣੀ ਗੀਤਕਾਰੀ ਦਾ ਲੋਹਾ ਮਨਵਾਇਆ ਹੈ |
    ਮਨਪ੍ਰੀਤ ਟਿਵਾਣਾ ਦੇ ਲਿਖੇ ਕਈ ਗੀਤ ਪੰਜਾਬੀ ਫਿਲਮਾਂ "ਕਬੱਡੀ- ਇਕ ਮੁਹੱਬਤ","ਦੇਸੀ ਮੁੰਡੇ","ਰੰਗ ਪੰਜਾਬ ਦੇ", "ਜੋਰਾ 10 ਨੰਬਰੀਆ" ਅਤੇ "ਕਿਰਦਾਰ-ਏ-ਸਰਦਾਰ" ਆਦਿ ਵਿੱਚ ਪ੍ਰਸਿੱਧ ਗਾਇਕਾਂ ਅਤੇ ਗਾਇਕਾਵਾਂ ਨੇ ਗਾਏ |
    ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਐਸੋਸੀਏਟ ਮੈਂਬਰ ਵਜੋਂ ਕਾਰਜਸ਼ੀਲ "ਮਨਪ੍ਰੀਤ ਟਿਵਾਣਾ" ਨੇ ਪੰਜਾਬੀ ਅਕਾਦਮੀ ਦਿੱਲੀ ਵੱਲੋਂ ਆਯੋਜਿਤ "ਰਾਸ਼ਟਰੀ ਕਵੀ ਦਰਬਾਰ", ਉੱਤਰ ਪ੍ਰਦੇਸ਼ ਪੰਜਾਬੀ ਅਕੈਡਮੀ ਵੱਲੋਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਅਲੀਗੜ੍ਹ ਅਤੇ ਇਲਾਹਾਬਾਦ ਵਿਖੇ ਆਯੋਜਿਤ ਕਵੀ ਦਰਬਾਰ, ਨਾਭਾ ਕਵਿਤਾ ਉਤਸਵ,ਪੰਜਾਬੀ ਯੂਨੀਵਰਸਿਟੀ,ਪਟਿਆਲਾ ਵਿਖੇ ਅਤੇ ਅਨੇਕਾਂ ਸਾਹਿਤ ਸਭਾਵਾਂ ਵੱਲੋਂ ਆਯੋਜਿਤ ਕਵੀ ਦਰਬਾਰਾਂ ਵਿੱਚ ਸ਼ਿਰਕਤ ਕੀਤੀ | ਇਸ ਸਭ ਤੋਂ ਇਲਾਵਾ "ਹਰਮਹਿੰਦਰ ਚਹਿਲ ਦਾ ਕਹਾਣੀ ਜਗਤ " (ਆਲੋਚਨਾ) ਦੀ ਕਿਤਾਬ ਵੀ ਪ੍ਰਕਾਸ਼ਿਤ ਹੋਈ ਹੈ।
    ਮਨਪ੍ਰੀਤ ਨੇ ਗੀਤਕਾਰੀ ਨੂੰ ਸਾਹਿਤਕ ਖੇਤਰ ਵਿੱਚ ਵਿਸ਼ੇਸ਼ ਪਹਿਚਾਣ ਦਿਵਾਉਣ ਲਈ ਵੱਖ-ਵੱਖ ਥਾਵਾਂ ਤੇ "ਗੀਤ ਦਰਬਾਰ" ਦਾ ਆਯੋਜਨ ਕਰਨ ਵਿੱਚ ਇੱਕ ਵਿਸ਼ੇਸ਼ ਭੂਮਿਕਾ ਨਿਭਾਈ ਹੈ| ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਈ ਕਾਲਜਾਂ ਵਿੱਚ ਖੇਤਰੀ ਅਤੇ ਅੰਤਰ ਖੇਤਰੀ ਯੁਵਕ ਮੇਲਿਆਂ ਵਿੱਚ ਬਤੌਰ ਜੱਜ ਭੂਮਿਕਾ ਨਿਭਾਈ| ਅਧਿਆਪਨ ਦੇ ਖੇਤਰ ਵਿਖੇ ਲਗਭਗ 2 ਸਾਲ ਸਕੂਲ ਅਤੇ ਤਕਰੀਬਨ 8 ਸਾਲ ਕਾਲਜ ਵਿਖੇ ਅਸਿਸਟੈਂਟ ਪ੍ਰੋਫੈਸਰ (ਪੰਜਾਬੀ) ਵਜੋਂ ਸੇਵਾ ਨਿਭਾਈ ਅਤੇ ਹੁਣ ਕੁਲਵਕਤੀ ਗੀਤਕਾਰ,ਨਿਰਮਾਤਾ ਅਤੇ ਐਂਕਰ ਵਜੋਂ ਕਾਰਜਸ਼ੀਲ ਹੈ| ਮਨਪ੍ਰੀਤ ਟਿਵਾਣਾ ਨੇ 2019 ਵਿੱਚ "Peak Point Studios" ਨਾਮ ਦੀ ਇੱਕ ਮਿਊਜਿਕ ਕੰਪਨੀ ਵੀ ਸ਼ੁਰੂ ਕੀਤੀ ਹੈ ਅਤੇ ਹੁਣ ਉਸਨੇ "ਪੀਕ ਪੁਆਇੰਟ ਇੰਟਰਟੇਨਮੈਂਟ" ਕੰਪਨੀ/ਚੈਨਲ ਸ਼ੁਰੂ ਕੀਤਾ ਹੈ ।ਇਸ ਚੈਨਲ/ਕੰਪਨੀ ਦੇ ਪ੍ਰੋਗਰਾਮ "Talk With Tiwana" ਰਾਹੀਂ "ਮਨਪ੍ਰੀਤ ਟਿਵਾਣਾ" ਨੇ ਸੰਗੀਤਕ, ਸਿਨੇਮਾ, ਕਲਾ, ਖੇਡ ਜਗਤ ਅਤੇ ਹੋਰਨਾਂ ਅਨੇਕਾਂ ਖੇਤਰਾਂ ਦੀਆਂ ਸਿਰਕੱਢ ਸ਼ਖਸੀਅਤਾਂ ਨਾਲ ਮੁਲਾਕਾਤਾਂ ਕੀਤੀਆਂ ਹਨ | ਜੋ ਨੇੜਲੇ ਭਵਿੱਖ ਵਿੱਚ ਤੁਸੀਂ ਦੇਖ ਸਕੋਗੇ |
    #Janak_Sharmila #TalkWithTiwana #ManpreetTiwana
    © Peak Point Entertainment
    -----------------------------------------------
    Don't forget to subscribe to our channel
    Like us on Facebook: / peakpointentertainment
    Follow us on Instagram: / peakpointentertainment
    Subscribe to Peak Point Entertainment: www.youtube.co...
    For Queries : +91-98725-42435
    email us at - peakpointentertainment@gmail.com
    Contact With Manpreet Tiwana On :
    Facebook : / manpreettiwana01
    Instagram : / manpreet_tiwana_official
    RUclips : / manpreettiwana

Комментарии • 35

  • @ksmahlaproduction5003
    @ksmahlaproduction5003 Год назад +2

    Bahut vadia interview Sarmila ji di

  • @harmeshsingh2017
    @harmeshsingh2017 10 дней назад

    Very nice 👍

  • @singhsabbi7091
    @singhsabbi7091 2 года назад

    🙏🙏🙏🙏

  • @jagtarsingh9944
    @jagtarsingh9944 Год назад

    Very nice

  • @sayamlal4314
    @sayamlal4314 Год назад

    ਮੈ ਬਹੁਤ ਬਾਰ ਮਿਲਾ ਪੱਕਾ ਪਿੰਡ ਜਨਕ ਸ਼ਰਮੀਲਾ ਨੂੰ ਸ਼ਾਮ ਲਾਲ ਗੋਰੀਵਾਲਾ

  • @sran1852
    @sran1852 Год назад

    sade pind di shaan

  • @JagdevSingh-jg2dy
    @JagdevSingh-jg2dy 2 года назад +2

    ਬਾਂਸਲ ਬਾਪਲੇ ਵਾਲੇ ਦੀ ੲਿੰਟਰਵਿੳੂ ਕਰਵਾਓ ਜੀ

  • @farmer4456
    @farmer4456 2 года назад +3

    ਮਹਾਨ ਗੀਤਕਾਰ ਨਾਲ ਰੁਬਰੂ ਕਰਵਾਉਣ ਲਈ ਧੰਨਵਾਦ ਰੱਬ ਲੰਮੀ ਉਮਰ ਬਖਸ਼ੇ ਸ਼ਰਮੀਲਾ ਜੀ ਨੂੰ

  • @jagseernumberdar8827
    @jagseernumberdar8827 2 года назад +2

    ਬਹੁਤ ਹੀ ਵਧੀਆ ਲਿਖਾਰੀ ਕਲਮ ਦਾ ਧਨੀ ਜਨਕ ਸ਼ਰਮੀਲਾ ਜੀ

  • @RajpalGhalkalan
    @RajpalGhalkalan 4 года назад +2

    ਬਹੁਤ ਵਧੀਆ ਜਾਣਕਾਰੀ ਹੈ ਇਸ ਇੰਟਰਵਿਊ ਵਿੱਚ

  • @BalkaranBal
    @BalkaranBal 4 года назад +4

    ਬਹੁਤ ਹੀ ਪਿਆਰੀ ਮੁਲਾਕਾਤ.....

  • @avtarsingh2531
    @avtarsingh2531 2 года назад +3

    ਵਧੀਆ ਇੰਟਰਵਿਊ ਹੈ ਅਤੇ ਸਿਖਿਆ ਭਰਪੂਰ ਵੀ।

  • @avinashmusafir2936
    @avinashmusafir2936 3 года назад +3

    Bahut hi khoob

  • @gurlabhsinghghuddewala9426
    @gurlabhsinghghuddewala9426 4 года назад +4

    Very nice interview veer g

  • @harvinderpappu3687
    @harvinderpappu3687 3 года назад +2

    All songs nice one ji

  • @preetgroupdhade9124
    @preetgroupdhade9124 3 года назад +3

    ਮਹਾਨ ਗੀਤਕਾਰ ਦੀ ਮਹਾਨ ਗੀਤਕਾਰ ਨਾਲ ਬਹੁਤ ਵਧੀਆ ਮੁਲਾਕਾਤ

  • @gurpreetdosanjh6496
    @gurpreetdosanjh6496 2 года назад

    👍👍👍👍

  • @samans4202
    @samans4202 2 года назад +1

    Chhotey hundey 2 Manjey jod ke viaha vich lagaye speakera uper "Pehley Pahar Nu Chand Charh Janda" te doosrey geet sundey rahey haa

  • @sarbjitsingh8110
    @sarbjitsingh8110 3 года назад +1

    Sagi fulian geet bhut vadhia likhia g sir

  • @ManmohanSingh-kr8bx
    @ManmohanSingh-kr8bx 2 года назад +1

    HMV,,,ਗੀਤਕਾਰ,,ਜਨਕ,,ਸਰਮੀਲਾ,,2020

  • @baljeetsidhu7981
    @baljeetsidhu7981 3 года назад +3

    ਬਾਈ ਜੀ ਬਹੁਤ ਬਹੁਤ ਧੰਨਵਾਦ ਕਿ ਤੁਸੀ ਉਸ ਸ਼ਖ਼ਸੀਅਤ ਦੇ ਦਰਸ਼ਨ ਕਰਵਾਏ ਜ਼ਿਹਨਾਂ ਦੇ ਲਿਖੇ ਗੀਤ ਐਲ ਪੀ ਬਣਕੇ ਰਿਕਾਰਡ ਬਣਕੇ ਆਏ ਰਹੀ ਬਚ ਕੇ ਜਾਨਣੇ ਸੰਨ 82 ਚ

  • @jagdeepdeep7
    @jagdeepdeep7 4 года назад +1

    Punjabi Singer Jagdeep Deep. Very nice ji.

  • @jut5aabi
    @jut5aabi 3 года назад +2

    ਬੇਸ਼ੱਕ ਗੀਤ ਥੋੜੇ ਲਿਖੇ।ਪਰ ਤੁਕਬੰਦੀ ਬਾਕਮਾਲ ਆ ਸ਼ਰਮੀਲਾ ਸਾਹਿਬ ਦੀ।

  • @karanbraich6667
    @karanbraich6667 3 года назад +1

    Oh jad vi mildi a akhiya par k mildi a

  • @KuldeepSingh-xo1ey
    @KuldeepSingh-xo1ey 2 года назад +1

    ਸ਼ਰਮੀਲਾ ਸਾਹਿਬ , ਸੰਤਾਲੀ ਤੋਂ ਪਹਿਲਾਂ ਬਾਬੂ ਰਜਬ ਅਲੀ ਦੀ ਕਵੀਸ਼ਰੀ ਜਗਤ ਪ੍ਰਸਿੱਧ ਹੈ। ਉਸ ਵੇਲੇ ਦੇ ਹੋਰ ਕਵੀਸ਼ਰ ਅਤੇ ਢਾਡੀ ਬਹੁਤ ਮਸ਼ਹੂਰ ਹੋਏ ਜਿੰਨ੍ਹਾਂ ਦੇ ਬਕਾਇਦਾ ਤਵੇ ਵੀ ਰਿਕਾਰਡ ਹੋਏ । ਅਲਗੋਜ਼ਿਆਂ 'ਤੇ ਸੁਣੀ ਜਾਂਦੀ ਗਾਇਕੀ " ਹਲਾ ਬਈ ਨਾਇਬ ਕੋਟੀ ਦੇ ਪੁੱਤਰਾ ਘੁਮਿਆਰਾ , ਲੱਕੜੀ ਕੀ ਆਂਹਦੀ ਐ....." ਸੁਣਦੇ ਰਹੇ ਆਂ।
    ਤੁਸੀਂ ਸੁਰੂ ਹੀ ਸਿੱਧਾ ਜਲਸਿਆਂ ਤੋਂ ਕਰਕੇ ਢਾਡੀ ਕਵੀਸ਼ਰੀ ਯੁੱਗ ਨੂੰ ਬਾਅਦ ਦੀ ਪੈਦਾਇਸ਼ ਦੱਸ ਰਹੇ ਓ........?
    ਦੁਬਾਰਾ ਸੋਚਿਓ ਜ਼ਰਾ !

    • @samans4202
      @samans4202 2 года назад

      Natha te Abdullah naam de dhadi taa guru sahib veley de hoye han ji

  • @sarbjitsingh8110
    @sarbjitsingh8110 3 года назад

    Nirmal sidhu song sagi fullian di video full bhej do please
    Rabb tuhanu chardikla rakhe

  • @karamjitsingh8522
    @karamjitsingh8522 3 года назад +4

    ਬਾਈ ਸਰਮੀਲੇ ਹੋਰਾ ਨੇ ਉਚ ਪਾਏ ਦੀ ਰਚਨਾ ਕੀਤੀ ਬਾਬੂ ਸਿੰਘ ਮਾਨ ਦੇ ਬਰਾਬਰ ਹੋ ਨਿਬੜੇ

    • @karamjitsingh8522
      @karamjitsingh8522 3 года назад +1

      ਗੱਜ ਵਰਗੇ ਓਰੇ ਕੱਡਦਾ ਏ ਓਹ ਇੱਕ ਨੰਬਰ ਦਾ ਹਾਲੀ ਨੀਂ
      ਇਹ ਪੰਡਤ ਸ਼ਰਮੀਲਾ ਜੀ ਜੱਟਾਂ ਨੂੰ ਨਸੀਹਤ ਦਿੰਦੇ ਨੇ ਪੁੱਤਰੋ ਗੌਰ ਕਰੋ ਵਾਹੀ ਇੰਝ ਕਰੀਦੀ ਆ
      ਬਠਿੰਡੇ ਦਾ ਮਾਣ ਜੱਟ ਸ਼ਰਮੀਲਾ

  • @harjitjoshi8667
    @harjitjoshi8667 3 года назад

    Tiwana saab geetkar de parivar baare vi dasya karo

  • @sarbjitsingh8110
    @sarbjitsingh8110 3 года назад +1

    Eh geet nirmal sidhu ne gaya c

  • @tiwana.004
    @tiwana.004 4 года назад +2

    ❤️❤️❤️

  • @sukhdevdeepgarh5188
    @sukhdevdeepgarh5188 Год назад

    ਪੱਕਾ ਕਲਾਂ ਦਾ ਬੂਟਾ ਨਚਾਰ ਸੀ

  • @tiwana.004
    @tiwana.004 4 года назад +2

    🙏🙏🙏🙏

  • @tiwana.004
    @tiwana.004 4 года назад +2

    👍👍👍