A good speech is one that captures attention, conveys a clear message, and leaves a lasting impact. It should be concise, engaging, and tailored to the audience, with a balance of facts, emotion, and authenticity. Effective speeches inspire action, provoke thought, and foster connection through the power of well-chosen words.
ਏਸ ਤੋਂ ਵਧੀਆ ਵਾਰਤਾਲਾਪ ਨਹੀਂ ਹੋ ਸਕਦੀ. ਪੰਜਾਬ ਟੈਲੀਵਿਜ਼ਨ ਦਾ ਬਹੁਤ ਬਹੁਤ ਧੰਨਵਾਦ
ਰੰਧਾਵਾ ਜੀ ਸੂਝਵਾਨ ਵੀਰਾਂ ਨੂੰ ਉਪਰਾਲਾ ਕਰਕੇ ਇੱਕਠੇ ਕਰਕੇ ਪੰਜਾਬ ਦੇ ਤੇ ਸਿੱਖਾਂ ਦੇ ਮੌਜੂਦਾ ਹਾਲਤ ਤੇ ਵਿਚਾਰ ਚਰਚਾ ਕਰਵਾਕੇ ਲੋਕਾਂ ਨੂੰ ਜਾਗਰੂਕ ਕਰਦੇ ਰਹਿਣਾ ਬਹੁਤ ਬਹੁਤ ਧੰਨਵਾਦ ਜੀ
ਰੰਧਾਵਾ ਸਾਹਿਬ ਤੁਹਾਡਾ ਅਤੇ ਸ ਜਗਤਾਰ ਸਿੰਘ ਸ ਹਮੀਰ ਸਿੰਘ ਦਾ ਅੱਜ ਟੌਹੜਾ ਸਾਹਿਬ ਦੇ ਜੀਵਨ ਬਾਬਤ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਜੀ
ਰੰਧਾਵਾ ਜੀ ਸ ਜਗਤਾਰ ਸਿੰਘ ਜੀ ਅਤੇ ਸਰਦਾਰ ਹਮਿਰ ਸਿੰਘ ਜੀ ਅੱਜ ਦੇ ਪ੍ਰੋਗਰਾਮ ਬਹੁਤ ਵਧੀਆ ਜੀ ਰੋਜ਼ ਆਪਦੇ ਵਿਚਾਰ ਨੂੰ ਉਡੀਕਦੇ ਰਹਿੰਦੇ ਹਾਂ ਜੀ
ਪੁਰਾਣੀਆਂ ਯਾਦਾਂ ਚੇਤੇ ਕਰਾ ਦਿਤੀਆਂ
ਬਹੁਤ ਹੀ ਖੂਬਸੂਰਤ ਐਪੀਸੋਡ ਹੈ ਜੀ, ਦਿਲੋ ਸਭ ਨੂ ਸਲਿੳਿਟ ਹੈ।
ਰਾਮੂਵਾਲੀਆ ਹਮੀਰ ਸਿੰਘ ਦੇ ਮੁਕਾਬਲੇ ਜ਼ੀਰੋ ਹਨ
ਇਕੋ ਇਨਸਾਨ ਦੀ ਘਾਟ ਆ ਸਰਦਾਰ ਮਾਲਵਿੰਦਰ ਸਿੰਘ ਮਾਲੀ ਦੀ ਕਿਤੇ ਉਹ ਇੰਟਰਵਿਊ ੱਚ ਸ਼ਾਮਿਲ ਹੁੰਦੇ,, ਇਸ ਤਰਾਂ ਲੱਗਦਾ ਟੌਹੜਾ ਸਾਹਿਬ ਦੀ ਬੋਲੀ ਚੱਲ ਰਹੀ ਹੁੰਦੀ
ਜੇਕਰ ਬਾਦਲ ਵਰਗੇ ਧਨਾਢ ਟੌਹੜਾ ਸਾਹਿਬ ਦੇ ਰਾਹ ਚ ਰੋੜੇ ਨਾ ਅਟਕਾਉਂਦੇ, ਤਾਂ ਸਿੱਖੀ ਦਾ ਮਹਿਲ ਅਤੇ ਪੰਜਾਬ ਦੇ ਹਾਲਾਤ ਵਧੀਆ ਅਤੇ ਹੋਰ ਬੇਹਤਰ ਹੋਣੇ ਸਨ।
ਸ ਰੰਧਾਵਾ ਸਾਹਿਬ ਟੌਹੜਾ ਸਾਹਿਬ ਇਕ ਲੋਹ ਪੁਰਸ ਇਨਸਾਨ ਸਨ ਕਹਿਣੀ ਤੇ ਕਰਨੀ ਦੇ ਪੱਕੇ ਸਨ ਉਨ੍ਹਾਂ ਨੂੰ ਲੱਖ ਲੱਖ ਪਰਨਾਮ
ਧੰਨਵਾਦ ਜੀ।
ਟੌਹੜਾ ਸਾਹਿਬ ਅਖੀਰਲੇ ਦਮ ਤੱਕ ਸ਼ਹੀਦ ਪਰਿਵਾਰਾਂ ਲਈ ਵੀ ਬਹੁਤ ਚਿੰਤਤ ਸਨ ਜਗਤਾਰ ਸਿੰਘ ਜੀ ਤੇ ਰਾਮੂਵਾਲੀਆ ਸਾਹਿਬ ਵੀ ਇਸ ਦੇ ਗਵਾਹ ਨੇ
ਸੱਚ ਕੇਵਲ ਉਹਨਾ ਲੋਕਾਂ ਦੇ ਲਈ ਕੌੜਾ ਹੁੰਦਾ ਹੈ
*ਜਿਹੜੇ ਲੋਕ ਝੂਠ ਵਿੱਚ ਰਹਿਣ ਦੇ ਆਦੀ ਹੋ ਚੁੱਕੇ ਹਨ*
ਪੰਜਾਬ ਦੇ ਚਿੰਤਕ ਹਨ ਜਗਮੀਤ ਬਰਾੜ ਜੀ 🙏
ਧਾਮੀ ਜੀ ਜਗਮੀਤ ਬਰਾੜ ਦੇ ਪਿਤਾ ਜੀ ਬਹੁਤ ਸਮਰਪਿਤ ਨੇਤਾ ਸਨ ਜਿਨਾਂ ਨੂੰ ਦਰਕਿਨਾਰ ਕਰਕੇ ਰਾਮੂਵਾਲੀਏ ਨੂੰ ਬਾਦਲ ਨੇ ਅੱਗੇ ਲਿਆਂਦਾ, ਪਰ ਜਗਮੀਤ ਬਰਾੜ ਮੌਕਾਪ੍ਸਤ ਤੇ ਪੈਸਾਪ੍ਸਤ ਹੀ ਰਹੇ ਤੇ ਮੁਕਤਸਰ ਨਾਲ ਨਹੀਂ ਖੜੇ
ਆਕਾਲ ਪੁਰਖ ਜੀ ਚੜ੍ਹਦੀ ਕਲਾਂ ਬਖਸ਼ਣ ਜੀ🙏
ਮਹਾਨ ਮਨੁੱਖ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਹਿਬ ਨੂੰ ਯਾਦ ਕਰਦਿਆਂ ਅਕਾਲ ਪੁਰਖ ਅੱਗੇ ਅਰਜ਼ੋਈ ਕਰਨੀ ਚਾਹੀਦੀ ਹੈ ਉਨ੍ਹਾਂ ਵਰਗੇ ਸੋਹਣੇ ਸਿਆਣੇ ਤਿਆਗੀ ਪੁਰਖ ਸਾਡੀ ਕੌਮ ਦੀ ਵਾਰ ਵਾਰ ਅਗਵਾਈ ਕਰਨ, ਇਸ ਤੋਂ ਅੱਗੇ ਜੇਹੜੀ ਸੋਚਣ ਵਾਲੀ ਤੇ ਹੈਰਾਨੀ ਵਾਲੀ ਗੱਲ ਏਹ ਹੈ ਕਿ ਰੌਸ਼ਨ ਦਿਮਾਗ ਬੰਦੇ ਸਾਨੂੰ ਜਿਉਂਦੇ ਜੀਅ ਕਾਹਤੋਂ ਨਹੀਂ ਦਿੱਸਦੇ, ਕੀ ਅੱਜ ਅਸੀਂ ਸੱਚੇ ਸੁੱਚੇ ਬੰਦਿਆਂ ਦੇ ਪੱਖ ਵਿਚ ਨਿੱਤਰ ਰਹੇ ਹਾਂ, ਜੇਕਰ ਟੌਹੜਾ ਸਾਹਿਬ ਦੀ ਕੋਈ ਮਾੜੀ ਮੋਟੀ ਕਮੀਂ ਵੇਖਾਂਗੇ ਤਾਂ ਏਹ ਸਹੀ ਨਹੀਂ ਹੈ ਉਹਨਾਂ ਵਰਗੀ ਪੰਥਕ ਹਸਤੀ ਹੋਰ ਕੋਈ ਨਹੀਂ,ਹੁਣ ਪੂਰਾ ਸੋ ਪਰਸੈਂਟ ਭਗਵਾਨ ਤੇ ਸਾਡੇ ਹੱਕ ਵਿੱਚ ਉਤਰਨੋ ਰਿਹਾ, ਦੂਜੀ ਗੱਲ ਇਹ ਕਿ ਸੱਚਾ ਸੁੱਚਾ ਬੰਦਾ ਕਿਸੇ ਇੱਕ ਪਾਰਟੀ ਅਧੀਨ ਨੱਕ ਨਕੇਲ ਪਵਾ ਕੇ ਕਿਨਾਂ ਕੁ ਚਿਰ ਚੱਲੇਗਾ।
ਜਥੇਦਾਰ ਟੌਹੜਾ ਸਾਹਿਬ ਦਾ ਸਮੇਂ ਤੋਂ ਪਹਿਲਾਂ ਚਲੇ ਜਾਣਾ ਸਿੱਖ ਕੌਮ ਖ਼ਾਸ ਕਰਕੇ ਅਕਾਲੀ ਦਲ ਲਈ ਨੁਕਸਾਨਦਾਇਕ ਸਾਬਤ ਹੋਇਆ। ਬੇਸ਼ੱਕ ਅਕਾਲੀ ਦਲ ਵਿੱਚ ਉਨ੍ਹਾਂ ਦੇ ਵਿਰੋਧੀਆਂ ਲਈ ਲਾਹੇਵੰਦ ਹੋਇਆ ਹੋਵੇਗਾ।ਪਰ ਅਜੋਕੇ ਹਾਲਾਤਾਂ ਵਿੱਚ ਉਨ੍ਹਾਂ ਦੀ ਘਾਟ ਬਹੁਤ ਵੱਡੀ ਪੱਧਰ ਤੇ ਮਹਿਸੂਸ ਕੀਤੀ ਜਾ ਰਹੀ ਹੈ।
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਤੇ ਸ੍ਰ ਰਾਮੂੰਵਾਲੀਆ ਸਾਹਿਬ ਜੀ ਨੇ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
ਰਾਮੂੰਵਾਲੀਆ ????
ਲੀਡਰ ਦੀ ਅੱਖ ਹੰਦੀ ਵੋਟਾਂ ਤੇ ਕਵੀਸ਼ਰ ਦੀ ਅੱਖ ਹਦੀ ਏ ਨੋਟਾਂ ਤੇ .ਖੱਸਲਤ ਤੇ ਨਸਲ ਛੇਤੀ ਨਹੀ ਬਦਲਦੇ॥
ਸਰਦਾਰ ਗੁਰਚਰਨ ਸਿੰਘ ਟੌਹੜਾ ਸਾਹਿਬ ਨੂੰ ਸਦਾ ਹੀ ਦਿਲੋਂ ਸਲੂਟ ਕਰਦਾ ਰਹਾਂਗਾ ਇਮਾਨਦਾਰ ਰੂਹ ਸਨ🌹🌹🌹
ਬਾਦਲ ਲਾਣੇ ਨੇ ਹਮੇਸ਼ਾ ਹੀ ਜਥੇਦਾਰ ਟੌਹੜਾ ਦੀ ਸੋਚ ਤੇ ਸਿਧਾਂਤਾਂ ਨੂੰ ਦਰਕਿਨਾਰ ਕਰਕੇ ਲੋਕਾਂ ਵਿੱਚ ਜਾਣ ਹੀ ਨਹੀਂ ਦਿੱਤਾ। ਜੇਕਰ ਉਨ੍ਹਾਂ ਨੂੰ ਅੰਤਿਮ ਸਮੇਂ ਦੌਰਾਨ ਜ਼ਲੀਲ ਨਾ ਕੀਤਾ ਜਾਂਦਾ, ਤੇ ਉਨ੍ਹਾਂ ਦੀ ਦਿੱਤੀ ਗਈ ਸਲਾਹ ਤੇ ਵਿਚਾਰ ਕਰ ਲਿਆ ਜਾਂਦਾ ਤਾਂ ਅਕਾਲੀ ਦਲ ਨੂੰ ਇਹ ਦਿਨ ਨਾ ਵੇਖਣੇ ਪੈਂਦੇ।
ਜਿੰਨਾਂ ਕੁ ਬਾਦਲ ਜੰਨ ਸੰਘੀ ਸੀ
ਓਨਾਂ ਕੁ ਟੌਹੜਾ ਕਾਮਰੇਡ ਸੀ ?
@@sjmahal5One hundred percent true.👍
ਰੰਧਾਵਾ ਜੀ ਸਤਿਕਾਰ ਯੋਗ ਟੋਹੜਾ ਸਾਹਿਬ ਜਿਹੀ ਸੋਚ ਅਤੇ ਜੁਰਅਤ ਵਾਲਾ ਪ੍ਰਧਾਨ ਸ਼੍ਰੋਮਣੀ ਕਮੇਟੀ ਉਹਨਾਂ ਤੋ ਬਾਯਦ ਕੋਈ ਨਹੀਂ ਹੋਇਆ ਸ਼੍ਰੋਮਣੀ ਕਮੇਟੀ ਵਿਚ ਬਹੁਤ ਹੀ ਨਿਘਾਰ ਆ ਚੁੱਕਾ ਹੈ ਅੱਜ ਦਾ ਪ੍ਰਧਾਨ ਸ਼੍ਰੋਮਣੀ ਕਮੇਟੀ ਨੈਸ਼ਨਲ ਜਾਂ ਇੰਟਰਨੈਸ਼ਨਲ ਤੌਰ ਤੇ ਕੋਈ ਵੁਕਤ ਨਹੀਂ ਰੱਖਦਾ
V Good
ਟੌਹੜਾ ਸਾਹਿਬ ਨਾਲ ਥੋੜ ਚਿਰੀ ਸੰਵਾਦੀ ਹੋਣ ਦਾ ਮੌਕਾ ਵੀ ਮਿਲਿਆ ,ਉਹਨਾਂ ਦੀ ਸਿੱਖ ਸਿਆਸਤ ਸਿੱਖੀ ਦੀਆਂ ਉੱਚ ਕਦਰੀ ਕੀਮਤਾਂ ਦੀ ਮੌਜੂਦਾ ਦੌਰ ਵਿੱਚ ਸਹੀ ਰਹਿਨੁਮਾਈ ਕਰਦੀ ਹੈ ਕਰਦੀ ਰਹੇਗੀ ।ਵਿਰੋਧੀ ਧਿਰਾਂ ਦੀ ਕੇਂਦਰੀ ਤੇ ਸੂਬਾਈ ਲੀਡਰਸ਼ਿਪ ਵਿਚ ਉਹਨਾਂ ਦੀ ਨੱਪੀ ਤੁਲੀ ਕੀਤੀ ਗਲ ਨੂੰ ਮੋੜਨ ਦੀ ਹਿੰਮਤ ਨਹੀਂ ਸੀ ਹੁੰਦੀ ਬਲਕਿ ਉਹ ਪ੍ਰਵਾਨ ਕਰਕੇ ਖੁਸ਼ੀ ਮਹਿਸੂਸ ਕਰਦੇ ਸੀ ।ਹਿਮਾਚਲ ਦੇ ਨਾਲਾਗੜੀਆ ਸਿੱਖ ਮੰਤਰੀ ਮੇਰੇ ਦੋਸਤ ਨੇ ਮੈਨੂੰ ਦੱਸਿਆ ਉਹਨਾਂ ਨੂੰ ਬੀਜੇਪੀ ਟਿਕਟ ਦਿਵਾਉਣ ਵਿੱਚ ਟੌਹੜਾ ਜੀ ਦਾ ਹੱਥ ਹੈ ,ਉਹਨਾਂ ਵਾਜਪਾਈ ਤੇ ਅਡਵਾਨੀ ਨੂੰ ਕਿਹਾ ਮੈਂ ਸ਼ਿਮਲਾ ਮਾਲਰੋਡ ਤੇ ਸਿੱਖ ਨੁਮਾਇੰਦਾ ਵੇਖਣਾ ਚਾਹੁੰਦਾ ਹਾਂ ਤੇ ਉਹ ਹੈ ਵੀ ਤੁਹਾਡੀ ਪਾਰਟੀ ਦਾ। ਉਹਨਾਂ ਦੋਹਾਂ ਨੇ ਹਾਂ ਕਰ ਦਿੱਤੀ ਪਰ ਟਿਕਟ ਵੰਡਣ ਮੌਕੇ ਕਿਸੇ ਹੋਰ ਦਾ ਫੈਸਲਾ ਹੁੰਦਾ ਵੇਖ ਮੈਂ ਵਾਜਪਾਈ ਜੀ ਨੂੰ ਟੌਹੜਾ ਜੀ ਨਾਲ ਕੀਤੇ ਵਾਅਦੇ ਬਾਰੇ ਯਾਦ ਕਰਵਾਇਆ ਤਾਂ ਉਹਨਾਂ ਫੌਰਨ ਬਦਲ ਕੇ ਮੈਨੂੰ ਦੇ ਦਿੱਤੀ।
ਜਿਵੇਂ ਜਿਵੇਂ ਸਮਾਂ ਬੀਤੇਗਾ ਟੌਹੜਾ ਸਾਹਿਬ ਦਾ ਰਾਜਸੀ ਤੇ ਸਿੱਖ ਰਹਿਨੁਮਾ ਦਾ ਕੱਦ ਵੱਡਾ ਹੁੰਦਾ ਜਾਵੇਗਾ।
ਦੇਵਿੰਦਰ ਸਿੰਘ ਜਟਾਣਾ
ਸ੍ਰ ਜਗਤਾਰ ਸਿੰਘ ਤੇ ਸ਼ ਹਮੀਰ ਸਿੰਘ ਤਜਰਬੇ ਪੱਖੋਂ ਮਹਾਨ ਨੇ।॥
ਸ. ਹਮੀਰ ਸਿੰਘ ਜੀ ਨਿਰਪੱਖ ਵਿਚਾਰ ਰੱਖਣ ਲਈ ਧੰਨਵਾਦ !
ਸਰਦਾਰ ਜਗਮੀਤ ਸਿੰਘ ਬਰਾੜ ਨੂੰ ਵੀ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍☝️☝️☝️✍️💯
ਦੀ ਟੌਹੜਾ ਸਾਹਿਬ ਵਿਚਾਰ, ਪ੍ਰਚਾਰ, ਵਿਵਹਾਰ ਤੇ ਸਤਿਕਾਰ ਦੇ ਧਨੀ ਸਨ,ਜਿਸ ਕਰਕੇ ਅੱਜ ਹਰੇਕ ਵਿਅਕਤੀ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੁੰਦੇ ਦੇਖਿਆ ਜਾ ਸਕਦਾ ਹੈ।
ਸ਼.ਹਮੀਰ ਸਿੰਘ ਜੀ...ਬਿਲਕੁਲ ਠੀਕ
ਹਮੀਰ ਸਿੰਘ ਨੇ ਜ਼ਮੀਨੀ ਪੱਧਰ ਤੇ ਹਿੱਕ ਠੋਕਕੇ ਸੱਚ ਬੋਲਿਆ । ਜੋ ਬਹੁਤ ਕੋੜਾ ਹੈ। ਲੋਕ ਸਿਰਫ ਸ਼ਿਫਤਾ ਹੀ ਕਰਦੇ ਰਹੇ।
ਬਾਦਲ , ਟੋਹੜੇ ਨੇ ਬਿਆਨਾਂ ਨਾਲ ਲੋਕਾਂ ਨੂੰ ਵੱਡੇ ਪੱਧਰ ਤੇ ਮੂਰਖ ਬਣਾਉਂਦੇ ਰਹੇ। ਰੋਟੀ2 ਕਹਿਣ ਨਾਲ ਢਿੱਡ ਨੀ ਭਰਦਾ ਹੁੰਦਾ ਜੀ।
ਬਾਦਲ, ਟੋਹੜਾ ਚੰਡੀਡੜ ਰਾਜਧਾਨੀ ਨੀ ਲੈ ਸਕੇ। ਗੱਲਾਂ ਦਾ ਕੜਾਹ ਬਹੁਤ ਵਧੀਆ ਬਣਾਉਂਦੇ ਰਹੇ। ਅੱਜ ਸਿਫ਼ਤਾਂ ਵੀ ਉਹ ਫੋਕੇ ਬਿਆਨਾਂ ਦੀਆਂ ਹੀ ਹੋ ਰਹੀਆਂ ਨੇ।
ਬਾਦਲਾਂ ਦਾ PTC ਤਾਂ ਚਲਾ ਦਿੱਤਾ , ਜਿਹਦਾ ਕਿਰਾਇਆ ਕਰੋੜਾਂ ਚ ਸੀ।ਜਦੋਂ ਕਿ sgpc ਕੋਲ ਤਾਂ ਬਹੁਤ ਵੱਡਾ ਬੱਜਟ ਹੁੰਦਾ ਸੀ ਜੀ।
ਅੱਜ ਸਰੋਮਣੀ ਕਮੇਟੀ ਫ਼ਰਸ਼ ਤੇ ਆ ਗਈ ਟੋਹੜਾ ਸਾਹਿਬ ਦੇ ਜਾਣ ਤੋਂ ਬਾਅਦ ਉਸ ਵੇਲੇ ਅਰਸ਼ ਤੇ ਸੀ ਕਮੇਟੀ ਜਦੋ ਉੱਨਾਂ ਪ੍ਰਧਾਨਗੀ ਸਾਂਭੀ ਤਾਂ ਤਿੰਨ ਸਕੂਲ ਸੀ ਤੇ ੨੦ ਕਾਲਜ ਇਨਜੀਨੀਅਰ ਤੇ ਮੈਡੀਕਲ ਕਾਲਜ ਬਣਾਏ
ਰੰਧਾਵਾ ਵੀਰ ਜੀ ਅੱਜ ਪ੍ਰੋਗਰਾਮ ਵਿੱਚ ਰੰਗ ਭਰ ਦਿੱਤੇ
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
ਜਦੋਂ ਵਕਤ ਜਵਾਬ ਦਿੰਦਾ ਹੈ
*ਤਾਂ ਗਵਾਹਾਂ ਦੀ ਜ਼ਰੂਰਤ ਨਹੀਂ ਪੈਂਦੀ*
I endorsed S jagtar Singh One of them Ramu waleya ਅਹਿਸਾਨ ਫਰਮੋਸ਼ ਬੰਦਾ
ਬਾਦਲ ਪਰਿਵਾਰ ਨੇ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ।
ਜਦੋਂ ਸੰਤ ਭਿੰਡਰਾਂਵਾਲਿਆਂ ਦੀ ਸ਼ਹੀਦੀ ਹੋਈ ਤਦ ਟੌਹੜਾ ਤੇ ਰਾਮੂਵਾਲੀਆ ਵੀ ਦਰਬਾਰ ਸਾਹਿਬ ਅੰਦਰ ਸਨ ਇਨ੍ਹਾਂ ਦੋਨਾਂ ਦੇ ਸੰਤਾਂ ਬਾਰੇ ਕੀ ਕੋਮੈਂਟਸ ਸਨ ?
ਟੌਹੜਾ ਸਾਹਿਬ ਜੀ ਦਾ ਜੱਦੀ ਮਕਾਨ ਪਿੰਡ ਟੌਹੜਾ ਵਾਲਾ ਮਕਾਨ ਸਿੱਖ ਹੈਰੀਟੇਜ ਬਨਾਉਣਾ ਚਾਹੀਦਾ ਹੈ ਤਾਂ ਜੋ ਆਉਂਦੀਆਂ ਪੀੜੀਆਂ ਟੌਹੜਾ ਸਾਹਿਬ ਨੂੰ ਯਾਦ ਕਰਦੀਆਂ ਰਹਿਣ ਟੌਹੜਾ ਸਾਹਿਬ ਵਰਗਾ ਬੇਦਾਗ ਲੀਡਰ ਕੋਈ ਨਹੀਂ ਸੀ ਨਾਂ ਹੀ ਹੋਵਗਾ ਦਿਲੀ ਦਾ ਤਖਤ ਕੰਬਦਾ ਸੀ ਟੌਹੜਾ ਸਾਹਿਬ ਤੋਂ ਕੋਟਿ ਕੋਟਿ ਪ੍ਰਨਾਮ ਟੌਹੜਾ ਸਾਹਿਬ ਜੀ ਨੂੰ ❤
ਵੀਰ ਜੀ ❤ ਅਸੀਂ ਮੰਗ ਸਿੱਖ ਚਿੰਤਕ ਤੇ ਵਿਦਵਾਨ ਡਾ. ਬਲਕਾਰ ਸਿੰਘ ਦੀ ਕਰੀ ਜਾਦੇ ਸੀ ਪਰ ਸਾਡੇ ਪੱਲੇ ਰਾਮੂਵਾਲੀਆਂ ਪਾਤਾ ਚੱਲੋ ਸਾਡੀ ਕਿਸਮਤ ਹੀ ਐਸੀ ਹੈ । 🙏🙏
Lots of thanks g
ਜਥੇਦਾਰ ਟੌਹੜਾ ਸਾਹਿਬ ਸਦਾ ਦਿਲਾਂ ਵਿੱਚ ਵੱਸਦੇ ਰਹਿਣਗੇ
ਰੰਧਾਵਾ ਜੀ ਜਗਮੀਤ ਬਰਾੜ ਦੇ ਪਿਤਾ ਜੀ ਬਹੁਤ ਸਮਰਪਿਤ ਨੇਤਾ ਸਨ ਜਿਨਾਂ ਨੂੰ ਦਰਕਿਨਾਰ ਕਰਕੇ ਰਾਮੂਵਾਲੀਏ ਨੂੰ ਬਾਦਲ ਨੇ ਅੱਗੇ ਲਿਆਂਦਾ, ਪਰ ਜਗਮੀਤ ਬਰਾੜ ਮੌਕਾਪ੍ਸਤ ਤੇ ਪੈਸਾਪ੍ਸਤ ਹੀ ਰਹੇ ਤੇ ਮੁਕਤਸਰ ਨਾਲ ਨਹੀਂ ਖੜੇ
ਸ ਰੰਧਾਵਾ ਸਾਹਿਬ ਟੌਹੜਾ ਸਾਹਿਬ ਪੰਥਕ ਸਨ ਪਰਕਾਸ਼ ਬਾਦਲ ਦੱਲਾ ਸੀ।
ਰਾਮੂਵਾਲੀਆ rਦੀ ਪੰਜਾਬ ਨੂੰ ਕੋਈ ਦੇ ਣ ਹੈ ਜੀ ਰੰਧਾਵਾ ਜੀ ਹਮੀਰ ਜੀ ਦੱਸੋ
@@parmjitvirk5343
ਕੋਈ ਦੇਣ ਨਹੀਂ
ਟੋਹਾੜਾ ਸਾਬ ਵਲਟੋਹਾ ਹਲਕੇ ਚ ਆਏ ਤਾਂ ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਦੇ ਬੇਟੇ ਦੇ ਵਿਆਹ ਮੌਕੇ ਸ਼ਗਨ ਦੇਣ ਲੱਗੇ ਤਾਂ ਮੁੰਡੇ ਨੂੰ ਪਤਿਤ ਵੇਖ ਟੌਹੜਾ ਸਾਬ ਪਿਛੇ ਹੱਟ ਗਏ ਤਾਂ ਉਨ੍ਹਾਂ ਕਿਹਾ ਕਿ ਇਹ ਕਿ ਆ ਤੁਸੀਂ ਸ਼੍ਰੋਮਣੀ ਕਮੇਟੀ ਮੈਂਬਰ ਤੇ ਇਹ ਕਿ ਆ
ਅੱਜ ਅਕਾਲੀ ਦਲ ਵਿੱਚ ਟੋਹੜਾ ਸਾਬ ਜੀ ਦੇ ਬਰਾਬਰ ਦਾ ਕੋਈ ਵੀ ਲੀਡਰ ਨਹੀਂ ਰਿਹਾ ਤਾਂ ਹੀ ਇਹ ਗਦਾਰ ਏ ਕੌਮ ਦੁਸ਼ਟ ਬਾਦਲ ਵਲੋਂ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ ਗਿਆ ਤੇ ਹੁਣ ਖਾਲੀ ਦਲ ਬਣਾ ਦਿੱਤਾ ਗਿਆ!
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️
ਜਗਮੀਤ ਬਰਾੜ ਥੋੜ੍ਹਾ ਵਿਸ਼ੇ ਤੋਂ ਬਾਹਰ ਚਲੇ ਗਏ
*ਰਾਮੂਵਾਲੀਆਂ ਜੀ ਵੀ ਨਿੱਜ-ਪਦਵੀਆਂ ਲਈ ਹਮੇਸ਼ਾਂ ਯਤਨਸ਼ੀਲ ਰਹੇ* ਲੋੜ ਸਮੇਂ ਚਾਪਲੂਸੀ ਕਰਨ ਦੇ ਮਾਹਿਰ ਹਨ-ਢਾਢੀ ਰਹੇ (ਦਾਹੜੀ ਕਾਲੀ ਕਰਨੀ ਨਹੀਂ ਛੱਡੀ) ਗੱਲਾਂ ਬਹੁਤ ਆਉਦੀਆਂ ਹਨ !
Great discussion
ਤਾਰੀਫ਼ ਦੇ ਮੋਹਤਾਜ ਨਹੀਂ ਹੁੰਦੇ ਸੱਚੇ ਲੋਕ ਕਿਉਂਕੇ
*ਫੁੱਲਾਂ ਤੇ ਕਦੀ ਇਤਰ ਨਹੀਂ ਲਾਇਆ ਜਾਂਦਾ*
ਟੋਹੜਾ ਸਾਹਿਬ ਨੂੰ ਸਮਰਪਤ 🙏😍🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
With respect all of you, I totally agreed with Hameer singh g,that why, mister tohra,remained president, of sgpc ,
ਇਸ ਭੋਗੋੜੇ ਨੂੰ ( ਰਾਮੂ) ,ਇਥੇ ਕਿਓਂ ਲਿਆਂਦਾ
ਅਸਲ ਵਿੱਚ ਸ਼੍ਰੋਮਣੀ ਅਕਾਲੀਦਲ ਦੇ ਅਜ ਦੇ ਹਾਲਤਾਂ ਦੀ ਸ਼ੁਰੂਆਤ ਹੂੰਦੀ ਐ ਸਰਦਾਰਨੀ ਬੀਬੀ ਬਾਦਲ ਦੇ ਮਰਨ ਤੋਂ ਬਾਅਦ। ਬੀਬੀ ਬਾਦਲ ਨੇ ਹਰਸਿਮਰਤ ਕੌਰ ਅਤੇ ਮਜੀਠੀਆ ਪਰਿਵਾਰ ਦਾ ਬਾਦਲ ਪਰਿਵਾਰ ਵਿੱਚ ਗਲਬਾ ਨਹੀਂ ਪੈਣ ਦਿੱਤਾ। ਉਹਨਾਂ ਦੇ ਮਰਨ ਤੋਂ ਬਾਅਦ ਹਰਸਿਮਰਤ ਕੌਰ ਅਤੇ ਬਿਕਰਮ ਮਜੀਠੀਆ ਨੇ ਸੁਖਬੀਰ ਸਿੰਘ ਬਾਦਲ ਨੂੰ ਮਨਮਰਜ਼ੀ ਨਾਲ ਚਲਾਇਆ ਅਤੇ ਹਰਸਿਮਰਤ ਕੌਰ ਬਾਦਲ ਦੇ ਪੇਕੇ ਪਰਿਵਾਰ ਦਿੱਲੀ ਤੋਂ ਬੀ ਜੇ ਪੀ ਦਾ ਦਖਲ ਸਰਕਾਰ ਵਿੱਚ ਭਾਈਵਾਲ ਬਣਾਉਣ ਵਿੱਚ ਅਹਿਮ ਰੋਲ ਨਿਭਾਉਣ ਲਗੇ।ਬਾਦਲ ਸਾਹਿਬ ਪੁੱਤਰ ਮੋਹ ਵਿੱਚ ਸੁਖਬੀਰ ਸਿੰਘ ਦੀ ਹਰ ਗੱਲ ਮੰਨਣ ਲਈ ਮਜਬੂਰ ਹੋਏ। ਸੈਣੀ,ਇਜਹਾਰ ਆਲਮ ਨੂੰ ਅਹੁਦੇ ਬੀ ਜੇ ਪੀ ਦਿਵਾਏ।ਗੁਰਚਰਨ ਸਿੰਘ ਟੌਹੜਾ ਸਾਹਿਬ ਲੋਹ ਪੁਰਸ਼ ਨਿਧੜਕ ਦੂਰਅੰਦੇਸ਼ ਨੇਤਾ ਸਨ ਜੋ ਲੋਕ ਅਜ ਸੁਧਾਰ ਲਹਿਰ ਵਿੱਚ ਸ਼ਾਮਲ ਹਨ ਉਹਨਾਂ ਨੇ ਵੀ ਪ੍ਰਧਾਨ ਸਾਹਿਬ ਦਾ ਕਈ ਵਾਰ ਡਟ ਕੇ ਵਿਰੋਧ ਕੀਤਾ ਤੇ ਤਾਕਤ ਵਿੱਚ ਰਹਿਣ ਲਈ ਪ੍ਰਕਾਸ਼ ਸਿੰਘ ਬਾਦਲ ਦਾ ਸਾਥ ਦਿੱਤਾ। ਮਗਰਮੱਛ ਦੇ ਹੰਝੂ ਬਹਾੳਣ ਵਾਲੇ ਰਾਮੂਵਾਲੀਆ ,ਜਗਮੀਤ ਸਿੰਘ ਬਰਾੜ,ਚੰਦੂਮਾਜਰਾ, ਜਗੀਰ ਕੌਰ ਅਤੇ ਸਭ ਪਰਿਵਾਰਵਾਦ ਦੇ ਸ਼ਿਕਾਰ ਹਨ ਅਤੇ ਅਜ ਕੌਮ ਨੂੰ ਲਾਵਾਰਿਸ ਹਾਲਤ ਵਿੱਚ ਪਹੁੰਚਾਉਣ ਲਈ ਜਿੰਮੇਵਾਰ ਹਨ। ਅਫਸੋਸ ਹੈ ਪ੍ਰਧਾਨ ਸਾਹਿਬ ਦੇ ਦੋਹਤੇ ਤੇ ਕਿ ਬੀ ਜੇ ਪੀ ਦਾ ਪਲਾ ਫੜ ਕੌਮ ਨੂੰ ਬੀ ਜੇ ਪੀ,ਆਰ ਐਸ ਐਸ ਦੀ ਝੋਲੀ ਪਾ ਰਿਹੈ।ਇਹ ਜੋ ਇਕ ਹੈ ਉਹ ਪੰਜਾਬ ਸਰਕਾਰ, ਕਾਂਗਰਸ ਬੀਜੇਪੀ ਕਾਮਰੇਡਾਂ ਅਤੇ ਟੌਹੜਾ ਸਾਹਿਬ ਵਲੋਂ ਅਨੇਕਾਂ ਪਰਿਵਾਰਾਂ ਨੂੰ ਪੰਜਾਬ ਐੱਡ ਸਿੰਧ ਬੈਂਕ, ਪੰਜਾਬ ਵਿੱਚ ਅਕਾਲੀਦਲ ਸਰਕਾਰ ਸਮੇਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਨੌਕਰੀਆਂ ਅਤੇ ਅਹੁਦੇ ਦਿਵਾਉਣ ਵਾਲਿਆਂ ਦਾ ਇਕੱਠ ਹੈ।ਆਰ ਐਸ ਐਸ ਬੀ ਜੇ ਪੀ ਪੂਰੀ ਤਰਾਂ ਕੌਮ ਨੂੰ ਧਾਰਮਿਕ ਪਖੌਂ ਸਿੱਖਾਂ ਰਾਹੀਂ ਹੀ ਘੇਰ ਚੁੱਕੀ ਹੈ ਬਹੁਤ ਜਲਦੀ ਮਾਨ ,ਸ਼ਾਹ ਅਤੇ ਇਹਨਾਂ ਸੁਧਾਰ ਲਹਿਰ ਨੂੰ ਸ਼੍ਰੋਮਣੀ ਕਮੇਟੀ ਵਿੱਚ ਤਾਕਤ ਦੇ ਕੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਸੁਧਾਰੂਆਂ ਰਾਹੀਂ ਨਾਗਪੁਰ ਦੀ ਮਰਜੀ ਨਾਲ ਲਾਉਣੈ। ਸੁਖਬੀਰ ਬਾਦਲ ਦੀ ਪ੍ਰਧਾਨਗੀ ਦੇ ਹੋਣ ਨਾ ਹੋਣ ਨਾਲ ਬਾਦਲ ਪਰਿਵਾਰ ਨੂੰ ਫਰਕ ਪਵੇਗਾ ਕੌਮ ਨੂੰ ਨਹੀਂ।ਸ਼੍ਰੋਮਣੀ ਜਟਦਲ ਜੋ ਅਜ ਸੁਧਾਰੀਆ ਬਣਿਆ ਹੋਇਆ ਹੈ ਉਹ ਕੀ ਪਰਿਵਾਰਵਾਦ ਨਹੀਂ ? ਅਬ ਪਛਤਾਏ ਕਿਆ ਹੋਤ,ਜਬ ਗਿੱਦੜ ਚੁਗ ਗਏ ਖੇਤ।
@@singhgurjit2210ਬੀਬੀ ਬਾਦਲ ਨੂੰ ਰਿਸ਼ਵਤ ਦੀ ਮਾਂ ਕਹਿੰਦੇ ਹਨ ਓਹਨੇ ਹੀ ਅਕਾਲੀ ਦਲ ਦੀ ਬੇੜੀ ਡੋਬਣ ਦੀ ਸ਼ੁਰੂਆਤ ਕੀਤੀ ਸੀ, ਐਵੇਂ ਨਹੀਂ ਮਰਨ ਤੋਂ 20 ਦਿਨ ਪਹਿਲਾਂ mouth ਕੈਂਸਰ ਨਾਲ ਜੁਬਾਨ ਵੱਡ ਹੋਈ
ਬਹੁਤ ਵਧੀਆ ਜਾਣਕਾਰੀ
ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।
❤❤❤❤❤❤
ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਹਿਬ ਬਹੁਤ ਸੂਝਵਾਨ ਦੂਰ ਅੰਦੇਸ਼ੀ ਬੇਦਾਗਅਤੇ ਪੰਥ ਪ੍ਰਸਤ ਲੀਡਰ ਸਨ ਸਾਨੂੰ ਧਰਮਯੁੱਧ ਮੋਰਚੇ ਦੌਰਾਨ ਸਤੰਬਰ 1982ਵਿਚ ਫਿਰੋਜਪੁਰ ਜੇਲ ਵਿਚ ਇਕੱਠੇ ਰਹਿਣ ਦਾ ਮੌਕਾ ਮਿਲਿਆ ਅਸੀਂ ਜਥੇਦਾਰ ਮੇਜਰ ਸਿੰਘ ਉਬੋਕੇ ਸਾਹਿਬ ਦੇ ਜਥੇ ਨਾਲ ਗਿਰਫ਼ਤਾਰੀ ਦਿਤੀ ਸੀ
ਜੱਥੇਦਾਰ ਟੌਹੜਾ ਨੇ ਸਾਰੀ ਉਮਰ ਕੇਵਲ ਸੇਵਾ ਕੀਤੀ। ਕੋਈ ਜਾਇਦਾਦ ਨਹੀਂ ਬਣਾਈ। ਪਰ ਰਾਮੂਵਾਲੀਆ ਜੀ ਤੁਸੀ ਕੀ ਕੀਤਾ ਸਿੱਖ ਕੌਮ ਲਈ। ਅੰਮ੍ਰਿਤਧਾਰੀ ਤਾਂ ਦੂਰ ਦੀ ਗੱਲ, ਮੂੰਹ ਦੇ ਵਾਲ ਰੰਗੀ ਜਾਂਦੇ ਹੋ।
ਕਈ ਮੋਹਾਲੀ ਤੇ ਚੰਡੀਗੜ੍ਹ ਵਿੱਚ ਕੋਠੀਆ ਬਣਾਈਆ ਹਨ ਜੀਰਕ ਪੁਰਖ ਮੇਨ ਰੋਡ ਤੇ ਕਈ ਏਕੜ ਦਾ ਪਲਾਟ ਹੈ ਬਿਹਾਰ ਵਿੱਚ ਮੈਡੀਕਲ ਕਾਲਜ ਹੈ ਅਣਗਿਣਤ ਜਾਇਦਾਦ ਬਣਾਈ ਹੈ
ਤੁਸੀਂ ਜਾਂ ਕਈ ਲੋਕ ਕਹਿੰਦੇ ਰਹਿੰਦੇ ਨੇ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਨੀ
ਕਰਦੀ ਸਿੱਖੀ ਲਈ ਜਾਗਰੂਕ ਨਹੀਂ ਕਰਦੀ ਕਮੇਟੀ
ਦੀ ਨਲਾਇਕੀ ਕਰਕੇ ਲੋਕ ਸਿਖੀ ਦੀ ਰਾਹਿਅਤ
ਮਰਯਾਦਾ ਵਿੱਚ ਨਹੀਂ ਆਉਂਦੇ
ਇਹ ਕਹਿਣਾ ਬਹੁਤ ਸੌਖਾ ਕਿਸੇ ਨੂੰ ਦੋਸ਼ੀ ਬਣਾਕੇ
ਨਿੰਦਾ ਕਰਨੀਂ ਬਹੁਤ ਸੌਖੀ ਆਪਣੇ ਅੰਦਰ ਆਪਣੀਆਂ ਕਮੀਆਂ ਦੇਖਣੀਆਂ ਬਹੁਤ ਔਖੀਆਂ
ਕੀ ਰਾਮੂਵਾਲੀਆ ਜਿਹੜਾ ਸਾਰੀ ਦੁਨੀਆਂ ਨੂੰ
ਮਤਾਂ ਦਿੰਦਾ ਕੀ ਉਹ ਮਰਯਾਦਾ ਵਿੱਚ ਨਹੀਂ ਆਇਆ
ਇਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ
ਕਸੂਰ ਆ ਮੜੀਆਂ ਵਿਚ ਲੱਤਾ ਮੂੰਹ ਕਾਲਾ ਕਰਦਾ
ਸ਼ਰਮ ਨੀ ਆਉਂਦੀ ਗਲਾਂ ਕਰਦੇ ਨੂੰ
ਰਾਮੂਵਾਲੀਆ ਸਮੇਤ ਸਾਰਿਆਂ ਨੂੰ ਸਤ ਸ਼੍ਰੀਅਕਾਲ ਜੀ
🙏🙏🙏🙏 ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਤੇ ਸਰਦਾਰ ਜਗਤਾਰ ਸਿੰਘ ਜੀ ਤੇ ਸਰਦਾਰ ਰਾਮੂੰਵਾਲੀਆ ਸਹਿਬ ਜੀਓ।💚 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।👍☝️☝️☝️✍️💯💯
ਹਥ ਖੜੇ ਕਰਨ ਵਾਲੇ ਮੁਰਦਾਬਾਦ
ੜ
ਸਿਖ ਕੌਮ ਕਿਨੀੰ ਗਰੀਬ ਹੌ ਗਈ ਜਿਹਨਾ ਨੁਕਸਾਨ ਕਿਤਾ ਉਹੀ ਹੀਰੋ ਬਣ ਰਹੇ
ਨਾਮ-ਬਾਣੀ ਅਭਿਆਸ-ਜਪਣ, ਗੁਰਬਾਣੀ ਵਿਚਾਰ ਕਰਨ-ਮੰਨਣ ਨਾਲ *ਕਿਰਦਾਰ ਘੜੇ ਜਾਂਦੇ ਹਨ* !
Ultimate debate and very knowledgeable for future reference
ਇਹ ਚੁਫੇਗੜ੍ਹੀਆ ਠੱਗ ਦੋ ਭਰਾਵਾ ਦੀ ਜ਼ਮੀਨ ਤੇ ਮਕਾਨ ਵੇਚ ਗਿਆ ਗੱਦੀ ਲਈ ਕਦੇ ਸੱਪਾ ਵਿੱਚ ਜਾ ਕੇ ਮੰਤਰੀ ਬਣਨਾ ਕੁੜੀ ਭਾਜਪਾ ਵਿੱਚ ਭੇਜ ਦਿੱਤਾ ਸੁਰਜੀਤ ਦੇ ਸਬੰਧਾਂ ਬਾਰੇ ਇਸ ਨੂੰ ਸਾਰੇ ਜਾਣਦੇ ਨੇ ਉਹਦੇ ਰਾਹੀਂ ਇਹ ਕੇਂਦਰ ਵਿੱਚ ਮੰਤਰੀ ਬਣਿਆ ਕਦੇ ਲੋਕ ਭਲਾਈ ਪਾਰਟੀ ਕਦੇ ਅਕਾਲੀ ਦਲ ਅੰਦਰ ਕਦੇ ਬਾਹਰ ਇਹ ਬਹੁਰੂਪੀਏ ਬੰਦੇ ਦਾ ਇਸ ਦੇ ਭਰਾ ਸੁਰਗੀ ਇਕਬਾਲ ਰਾਮੂਵਾਲੀਆ ਨੇ ਇਸ ਦੀਆਂ ਕਰਤੂਤਾਂ ਦੀ ਵੀਡੀਓ ੪੫ ਮਿੰਟ ਦੀ ਫੇਸ ਬੁੱਕ ਤੇ ਪਾਈ ਹੈ ਹਾਥੀ ਕੇ ਦਾਂਤ ਖਾਨੇ ਕੇ ਹੋਰ ਦਿਖਾਨੇ ਕੋ ਹੋਰ
Right hamir ji. You rightly narrated his picture.
ਬਾਦਲ ਪਰਿਵਾਰ ਗੱਦਾਰ ਏ ਕੌਮ ਨਾਲ ਸਨਮਾਨਿਤ ਹੋਣਾ ਚਾਹੀਦਾ ਹੈ।
ਟੌਹਰਾ ਸਾਹਿਬ ਜੀ ਇੱਕ ਬਹੁਤ ਵੱਡੀ ਸ਼ਖਸ਼ੀਅਤ ਸਨ ਪੰਜਾਬ ਲਈ
ਕਾਸ਼, ਅੱਜ ਕੋਈ ਟੌਹੜਾ ਹੁੰਦਾ।
ਜੇਹੜੇ ਅਜ ਰਾਮੂੰਵਾਲੀਆ ਨੂੰ ਮਤਲਬ ਪ੍ਰਸਤ ਜਾਂ ਹੋਰ ਵਿਸ਼ੇਸ਼ਣਾਂ ਨਾਲ ਸੰਬੋਧਨ ਕਰ ਰਹੇ ਨੇ ਉਹ ਦੱਸਣ ਇਹਨਾਂ ਦੇ ਮੁਕਾਬਲੇ ਕਿਸਨੇ ਬੇਰੁਜ਼ਗਾਰਾਂ ਨੂੰ ਨੌਕਰੀ ਤੇ ਲਵਾਇਆ ਹੋਵੇ ਜਾਂ ਅਜੰਟਾ ਤੇ ਇਮੀਗ੍ਰੇਸ਼ਨ ਦੀ ਅਤੇ ਟੈਕਸੀ ਡਰਾਈਵਰਾਂ ਦੀ ਲੁਟ ਹੋਣ ਤੋਂ ਬਚਾਇਆ ਹੋਵੇ ਪਰ ਲੋਕਾਂ ਨੂੰ ਕਿਸੇ ਦੇ ਕਿਰਦਾਰ ਬਾਰੇ ਜਦੋਂ ਸਮਝ ਆਉਂਦੀ ਐ ਉਸ ਟਾਇਮ ਉਹ ਸਾਡੇ ਪਾਸ ਨਹੀਂ ਹੁੰਦਾ ਪੈਸੇ ਦੇ ਬੋਲਬਾਲੇ ਅਨੁਸਾਰ ਚਲਣ ਵਾਲੇ ਕਦੇ ਇਤਿਹਾਸ ਨਹੀਂ ਬਣਦੇ ਜਿਸ ਤਰਾਂ ਹੁਣ ਟੌਹੜਾ ਸਾਹਿਬ ਦੀ ਅਸਲੀਅਤ ਉਸਦੇ ਚੰਗੇ ਕਿਰਦਾਰ ਬਾਰੇ ਸਮਝ ਰਹੇ ਹਾਂ ਉਸੇ ਤਰਾਂ ਚਾਹੇ ਉਹਨਾਂ ਦਾ ਮੁਕਾਬਲਾ ਨਹੀਂ ਕੀਤਾ ਸਕਦਾ ਪਰ ਰਾਮੂੰਵਾਲੀਆ ਨੇ ਵੀ ਉਹਨਾ ਦੇ ਪਦ ਚਿੰਨਾ ਤੇ ਚੱਲਣ ਦੀ ਪੂਰੀ ਕੋਸ਼ਿਸ ਕੀਤੀ ਹੈ ਜਿਸ ਬਾਰੇ ਸਾਇਦ ਬਾਅਦ ਵਿੱਚ ਸਮਝ ਆਵੇ
ਕਿਰਪਾ ਕਰਕੇ ਚੈਨਲ ਨੂ ਨਿਰਪੱਖ ਰੱਖੋ ਜੀ।
ਹਰਟ ਸਰਜ਼ਰੀ ਤੋਂ ਬਾਅਦ ਇਕ ਦਿਨ ਟੌਹੜਾ ਸਾਹਬ ਸ੍ਰੀ ਅਨੰਦ ਪੁਰ ਸਾਹਬ ਗਿਆਨੀ ਭਗਤ ਸਿੰਘ ਦੇ ਘਰੇ ਦੁਪਹਿਰੋਂ ਬਾਅਦ ਅਰਾਮ ਕਰ ਰਹੇ ਸਨ।ਉੱਥੋਂ ਤੁਰਨ ਲੱਗਿਆਂ ਜਥੇਦਾਰ ਹਰਬੰਸ ਸਿੰਘ ਮੰਝ ਨੇ ਟੌਹੜਾ ਸਾਹਬ ਨੂੰ ਫਤਹਿ ਬੁਲਾਈ ਤਾਂ ਮੈਂ ਟੌਹੜਾ ਸਾਹਬ ਦੇ ਲਾਗੇ ਹੁੰਦਿਆਂ ਮੋਹ ਸਤਿਕਾਰ ਨਾਲ ਬੇਨਤੀ ਕੀਤੀ ਕਿ ਪ੍ਰਧਾਨ ਸਾਹਬ ਦਾਸ ਨੂੰ ਥਾਪੜਾ ਦੇ ਦਿਉ !
ਮੁਸਕ੍ਰਾ ਕੇ ਮੇਰੀ ਦੋ ਵਾਰ ਪਿੱਠ ਥਾਪੜਦਿਆਂ ਟੌਹੜਾ ਸਾਹਬ ਬੋਲੇ-
‘ਦੁਪਾਲ ਪੁਰੀ ਇਹ ਥਾਪੜੇ ਤੁਹਾਨੂੰ ਹੀ ਦੇ ਕੇ ਜਾਣੇ ਐਂ…. ਹੋਰ ਮੈਂ ਧਰਮਰਾਜ ਨੂੰ ਜਾ ਕੇ ਦੇਣੇ ਐਂ !’
-ਤਰਲੋਚਨ ਸਿੰਘ ਦੁਪਾਲ ਪੁਰ
ਸਾਬਕਾ ਮੈਂਬਰ SGPC
ਰੰਧਾਵਾ ਸਾਹਿਬ ਚੰਗਾ ਹੁੰਦਾ ਜੇ ਰਾਮੂਵਾਲੀਏ ਵਰਗੇ ਲੂੰਬੜ ਕੌਮੀ ਗ਼ੱਦਾਰ ਨੂੰ ਇਹ ਪੁੱਛ ਲੈਦੇ ਕਿ ਰਾਮੂ ਦੀ 5ਅਤੇ 6 ਜੂਨ 1984 ਦੇ ਦਰਬਾਰ ਸਾਹਿਬ ਤੇ ਹੋਏ ਹਮਲੇ ਵਿੱਚ ਇਸ ਦੀ ਭੂਮਿਕਾ ਕੀ ਸੀ ਨਹੀ ਤਾਂ ਮੈਨੂੰ ਫੋਨ ਲਾ ਲਿਓ ਮੈਂ ਦੱਸ ਦੇਵਾਗਾ
Ghuman saab Sat sri Akal 🙏
@@harpartapsingh561 ਸਤਿ ਸ੍ਰੀ ਅਕਾਲ ਜੀ
Good 👍
ਟੌਹੜਾ ਸਾਹਿਬ ਜਦੋਂ ਕਿਸੇ ਰੈਲੀ ਜਲਸੇ ਵਿੱਚ ਬੋਲਦੇ ਹੁੰਦੇ ਸੀ ਲਾਊਡ ਸਪੀਕਰ ਦਾ ਮਾਈਕ ਚੀਕਦਾ ਹੁੰਦਾ ਸੀ ਇੰਨੇ ਜੋਸ਼ ਨਾਲ ਬੋਲਦੇ ਸੀ
❤good ji
Very fruitful discussion
A befitting tribute to a great man
🙏🙏
Tohra g Sikh Kaum daa Suraj sn Tohra g great Sikh leader...................❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉shtabdi ye shrda sumn 🎉🎉🎉🎉🎉🎉🎉🎉
...
ਜਥੇਦਾਰ ਟੌਹੜਾ ਸਾਹਿਬ ਇਕ ਦੂਰਅੰਦੇਸ਼ੀ ਲੀਡਰ ਸਨ ਉਹਨਾ ਦੀ ਸੋਚ ਪੰਥ ਪ੍ਰਤੀ ਵਧੇਰੇ ਸੀ , ਉਹਨਾ ਦਾ ਬੋਲਣ ਦਾ ਲਾਹਿਜਾ ਆਮ ਲੀਡਰਾ ਨਾਲੋ ਵੱਖਰਾ ਸੀ , ਉਹ ਨਾ ਵੱਲੋ ਸਿੱਖੀ ਤੇ ਪੰਥ ਪ੍ਰਤੀ ਕੀਤੇ ਕਾਰਜ ਹਮੇਸ਼ਾ ਯਾਦ ਰਖਣੇ ਸਾਡੇ ਸਾਰਿਆ ਲਈ ਮੀਲ ਪੱਥਰ ਵਾਗ ਸਾਬਤ ਹੋਣਗੇ
ਸੁਣਿਆ ਹੈ ਕਿ ਜਦੋਂ ਅਮ੍ਰਿਤਸਰ ਸਾਹਿਬ ਦੀ ਸਥਾਪਨਾ ਦਿਵਸ ਸ਼ਤਾਬਦੀ ਦੇ ਸਮੇ ਪ੍ਰਧਾਨਮੰਤਰੀ ਮੁਰਾਰ ਜੀ ਦੇਸਾਈ ਦਰਬਾਰ ਸਾਹਿਬ ਆਏ ਸਨ ਤਾਂ ਟੌਹੜਾ ਸਾਹਿਬ ਨੇ ਉਹਨਾਂ ਨੂੰ ਦਸਿਆ ਸੀ ਕਿ ਸੋਮਨਾਥ ਦੇ ਮੰਦਿਰ ਦੇ ਬੂਹੇ ਮੁਸਲਮਾਨ ਧਾੜਵੀ ਲਾਹ ਕੇ ਲੈ ਗਏ ਸਨ!ਉਹ ਬੂਹੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਵਾਪਸ ਲਿਆ ਕੈ ਦਰਬਾਰ ਸਾਹਿਬ ਚ ਭੇਟ ਕੀਤੇ ਸਨ !ਦੇਸਾਈ ਕਹਿੰਦੇ ਕਿ ਫੇਰ ਤਾਂ ਇਹ ਸਾਨੂੰ ਦਿਉ ਪਰ ਟੋਹੜਾ ਸਾਹਿਬ ਨੇ ਝਟਪਟ ਜਵਾਬ ਦਿੱਤਾ ਕਿ ਜਿਵੇੰ ਸਾਡੇ ਮਹਾਰਾਜੇ ਨੇ ਵਾਪਸ ਲਿਆਂਦੇ ਸਨ ਉਵੇਂ ਤੁਸੀ ਲੈ ਜਾਓ!ਐਸੇ ਹਾਜਿਰ ਜਵਾਬ ਤੇ ਨਿਡਰ ਸਨ ਸਰਦਾਰ ਗੁਰਚਰਨ ਸਿੰਘ ਟੋਹੜਾ ਸਾਹਿਬ!ਵਾਪਸ
ਵਾਪਸ
Ramuwalia khud swarthy? Es nu sirf surjit ne hi Mantri bnaye. C
ਟੌਹੜਾ ਸਾਹਿਬ ਨੂੰ ਰਿਸ਼ਤੇ ਦਾਰਾ ਨੇ ਹੀ ਕਾਮ ਯਾਬ ਕੀਤਾ ਸੀ।ਰਾਜਪੁਰੇ ਵਿਚ ਹੀ ਆਗਿਆ ਭੋਗਲਾਂ ਪਿੰਡ ਇਸ ਵਿਚ ਸਰਦਾਰ ਗੁਰਨਾਮ ਸਿੰਘ ਸਿੰਘ ਸੀ ਜਿੰਨਾ ਸਿੰਘ ਸਭਾ ਲਹਿਰ ਖੜ੍ਹੀ ਕਰਨ ਵਿਚ ਕਾਫੀ ਰੋਲ਼ ਨੀਭਾਇਆ ਹੈ।ਉਨਾਂ ਨੇ ਮਹਾਰਾਜਾ ਭੁਪਿੰਦਰ ਸਿੰਘ ਉਤੇ ਗਵਾਹੀ ਦਿੱਤੀ ਸੀ ਕਿ ਰਾਜੇ ਨੇ 500, ਪਿੰਡਾ ਜੰਗਲ ਰਖਕੇ ਮਿਰਗ, ਸੂਰ, ਪਟਿਆਲੇ ਦੇ ਹੀ ਪਿੰਡ ਸਨ ਸਰਹਿੰਦ ਤੋਂ ਸਿਰਸੇ ਰਾਣੀਆਂ ਤੱਕ ਸੀ ਸਰਦਾਰ ਗੁਰਨਾਮ ਸਿੰਘ ਬੈਂਸ ਰਾਏ ਨੂੰ ਗਵਾਹੀ ਵਿਚ ਦਸਿਆ ਕਿ ਹਾਂ ਮਿਰਗ ਸੂਰ ਨਾਲ ਹੋਏ ਹਨ ।ਤਾਂ ਉਨ੍ਹਾਂ ਦੀ ਜ਼ਮੀਨ ਘਰ ਰਾਜੇ ਨੇ ਜਪਤ ਕਰਲਿਆ ਸੀ ਉਨ੍ਹਾਂ ਦੇ ਘਰ, ਬਾਬਾ ਖੜਗ ਸਿੰਘ ਜਾਂਦੇ ਸੀ ਸੇਵਾ ਸਿੰਘ ਠੀਕਰੀਵਾਲਾ ਵੀ ਜਾਂਦੇ ਸੀ ਟੌੜਾ ਸਾਹਿਬ ਦੀ ਉਨ੍ਹਾਂ ਨਾਲ ਰਿਸ਼ਤੇ ਦਾਰੀ ਸੀ ਉਸ ਕਰਬਾਨੀ ਨੇ ਟੌਹੜਾ ਨੂੰ ਲੀਡਰ ਬਣਾਇਆਂ ਸੀ। ਸੁਰਜੀਤ ਕਾਮਰੇਡ ਵੀ ਰਿਸ਼ਤੇਦਾਰ ਦਾਰ ਸੀ ।
ਦਿੱਲੀ ਤੋਂ ਪ੍ਰਕਾਸ਼ਤ ਮੈਗਜ਼ੀਨ,ਕੌਮੀ ਏਕਤਾ ਵਾਲੇ
ਟੌਹੜਾ ਸਾਹਿਬ ਨੂੰ ਕਾਮਰੇਡ ਲਿਖਦੇ ਸਨ
ਬਸੰਤ ਸਿੰਘ ਖਾਲਸੇ ਦੀ ਮੌਤ ਬਾਦ ,ਮੈ ਬਿਕਰਮ ਖਾਲਸਾ ਕੋਲ ਅਫਸੋਸ ਕਰਨ ਗਿਆ, ਤਾਂ ਉਸਦੇ ਇਕ ਕਮਰੇ ਵਿੱਚੋਂ ਉੱਚੀ।ਉੱਚੀ ਅਵਾਜਾਂ ਆਉਣ , ਮੈ ਪੁੱਛਿਆ ਇਹ ਕੋਈ ਕੌਣ ਹਨ, ਤਾਂ ਉਸ ਦੱਸਿਆ ਕਿ ਇਹ ਕਿਰਾਏਦਾਰ ਹਨ ,ਮੈ ਹੈਰਾਨ ਇਕ ਮੰਤ੍ਰੀ ਦੀ ੨੫੦ ਗਜ ਦੀ ਕੋਠੀ ਵਿੱਚੋ ਇਕ ਕਮਰਾ ਕਿਰਾਏਦਾਰ ਰਹਿੰਦਾ ਹੋਵੇ
ਸਮੇ ਨੇ ਸਚ ਸਾਬਤ ਕਰਨਾ ਮੈ ਤਾ ਆਪਣੀ ਜਿੰਦਗੀ ਸਭ ਦੇਖਿਆ
ਦੇਖੋ ਜੀ ਹਰ ਇਕ ਹੀ ਇਹ ਕਹਿ ਰਿਹਾ tahorha tahorha ਮੈਂਨੂੰ ਉਹ ਬੰਦੇ ਚ ਕੋਈ ਖੂਬੀ ਨੀ ਦਿਸਦੀ ਹਾਂ ਇਹ ਜਰੂਰ ਸੀ ਕੇ ਉਹ ਬੰਦਾ sgpc ਤੇ ਪਕੜ ਬਣਾ ਕੇ ਬੈਠਾ ਰਿਹਾ ਪਰ ਮੈਂ ਬਹੁਤੀ ਲੰਬੀ ਗਲ ਨੀ ਕਰੂੰ ਗਾ ਸਿਰਫ਼ ਇੱਕ ਗਲ ਜਦੋਂ tahorha ਅਖੀਰਲੀ ਵਾਰ ਬਾਦਲ ਨਾਲ਼ ਰਲਿਆ ਤਾਂ ਉਹਨੇ ਆਪਣੇ ਵਾਸਤੇ sgpc ਤੇ ਰਾਜ ਸਭਾ ਦੀ ਮੈਂਬਰੀ ਜਦੋਂ ਕੇ ਉਸ ਤੋਂ ਪਹਿਲ਼ਾਂ ਉਹਦੇ ਦਿਲ ਦੀ ਸਰਜਰੀ ਹੀ ਨੀ ਸੀ ਹੋਈ ਸਰਜਰੀ ਤੋਂ ਬਾਅਦ ਉਹਨੂੰ ਦਿਲ ਦਾ ਦੌਰਾ ਪੈ ਚੁੱਕਿਆ ਮੈਂ ਆਮ ਤੇ ਅਨਪੜ ਆਂ ਮੈਂਨੂੰ ਵੀ ਪਤਾ ਜਦੋਂ ਬੰਦੇ ਨੂੰ ਸਰਜਰੀ ਤੋਂ ਬਾਅਦ ਵੀ ਦਿਲ ਦਾ ਦੌਰਾ ਪੈ ਜਾਵੇ ਤਾਂ ਉਹਦੇ ਬਚਣ ਦੇ ਮੌਕੇ ਬਹੁਤ ਘਟ ਹੁੰਦੇ ਆ ਉਹਨੇ ਇਨਾਂ ਕੁੱਝ ਹੋਣ ਦੇ ਬਾਵਜੂਦ ਵੀ ਅਹੁਦੇ ਹਾਸਲ ਕੀਤੇ ਤੇ ਕੁੱਝ ਦਿਨਾਂ ਮਗਰੋਂ ਮੌਤ ਹੋ ਗਈ ਤੇ sgoc ਬਾਦਲ Group ਚ ਚਲੀ ਗਈ ਤੇ ਰਾਜ ਸਭਾ ਦੀ ਮੈਂਬਰੀ ਕਾਂਗਰਸ ਕੋਲ਼ ਜੇਕਰ ਉਹ ਬੰਦਾ ਸਿਆਣਾ ਹੁੰਦਾ ਤਾਂ ਉਹ ਕਹਿੰਦਾ ਕੇ ਬਾਦਲ ਸਾਹਬ ਮੇਰੇ ਚੰਦੂਮਾਜਰਾ ਨੂੰ ਰਾਜ ਸਭਾ ਤੇ sgpc ਦੀ ਪ੍ਰਧਾਨਗੀ ਮੇਰੇ ਭੌਰ ਜਾਂ ਮੇਰੇ ਪੰਜੋਲੀ ਨੂੰ ਬਣਾਓ ਫੇਰ ਉਹ ਬੰਦੇ ਦੀ ਸਿਆਣਫ ਸੀ
ਸਤਿ ਸ੍ਰੀ ਆਕਾਲ ਜੀ।
Very good information 👍
Rare personality having full knowledge of ground realities
Very nice super discussion Randhawa Ji
A good speech is one that captures attention, conveys a clear message, and leaves a lasting impact. It should be concise, engaging, and tailored to the audience, with a balance of facts, emotion, and authenticity. Effective speeches inspire action, provoke thought, and foster connection through the power of well-chosen words.
ਟੌਹੜਾ ਬਾਦਲ ਤੇ ਦਰਬਾਰ ਸਾਹਿਬ ਤੇ ਅਟੈਕ ਦੋਹਾਂ ਦੀ ਮਿਲੀ ਭੁਗਤ
My father Sardar Bali Singh was manager for 68 years at Gurdwara 's at Goindwal Sahib having full confidence of respected Tohra Sahib during service
ਸ਼ ਪਤ੍ਰਕਾਰ ਜੀ ਚਾਰਾੰ ਨੂੰ ਸਤਿ ਸ੍ਰੀ ਅਾਲਜੀ
ਟੌਹੜਾ ਸ੍ਹਾਬ ਅਪ੍ਰੈਲ ਚ ਸੁਰਗਵਾਸ ਹੁੰਦੇ ਨੇ ਮਨਮੋਹਨ ਸਿੰਘ ਮਈ ਚ ਪ੍ਰਧਾਨਮੰਤਰੀ ਬਣਦੇ ਹਨ
ਜੇ ਰਾਮੂੰਵਾਲੀਆ ਤੁਸੀ ਚੱਜ ਦੇ ਹੂੰਦੇ ਤਾ ਪੰਜਾਬ ਵਿੱਚ ਇਹ ਹਾਲ??????????
Punjab television di sari team nu vaheguru ji ka Khalsa vaheguru ji ki fateh ji
ਪੰਜਾਬ ਟੈਲੀਵਿਜ਼ਨ ਨੇ ਅੱਜ ਸ੍ਰ ਰਾਮੂੰਵਾਲੀਆ ਸਾਹਿਬ ਤੇ ਜਗਮੀਤ ਸਿੰਘ ਬਰਾੜ ਨੂੰ ਨਾਲ ਜੋੜ ਕੇ ਬਹੁਤ ਵੱਡਾ ਤੇ ਵਧੀਆ ਉਪਰਾਲਾ ਕੀਤਾ ਹੈ ਇਸ ਦੀ ਸ਼ਲਾਘਾ ਕਰਨੀ ਬਣਦੀ ਹੈ। ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।
ਰਾਮੂਵਾਲੀਆਂ ਨੂੰ ਜੋੜਨ ਨਾਲ ਵਧਾ ਨਹੀਂ-ਘਟਾ ਹੋਵੇਗਾ !
ਸ਼ਰਿੱਕ ਗੱਲ ਸਾਬਿਤ ਹੋ ਗਈ ਕਿ ਬਾਦਲ ਵਰਗਾ ਠੇਠਰ ਨਹੀਂ ਹੋਣਾ