ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ (ਸਰਹਿੰਦ) GURUDWARA SRI FATEHGARH SAHIB (SARHIND) The Heritage

Поделиться
HTML-код
  • Опубликовано: 29 сен 2024
  • Like, Share and Subscribe @The Heritage
    ਗੁਰਦੁਆਰਾ ਠੰਡਾ ਬੁਰਜ ਦੀ ਵੀਡੀਓ ਲਈ ਲਿੰਕ 'ਤੇ ਕਲਿੱਕ ਕਰੋ: • ਗੁਰਦੁਆਰਾ ਠੰਡਾ ਬੁਰਜ ਸਾਹ...
    ਸਿੱਖੀ ਸ਼ਹਾਦਤ ਦੀ ਮਿਸਾਲ ਗੁਰਦਵਾਰਾ ਸ਼੍ਰੀ ਫਤਹਿਗੜ੍ਹ ਸਾਹਿਬ
    ਇਸ ਪਾਵਨ ਅਸਥਾਨ ਤੇ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਸੂਬਾ ਸਰਹੰਦ ਦੇ ਹੁਕਮਾਂ ਤੇ ਕੰਧ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਸੀ।
    ਇਤਿਹਾਸ ਗਵਾਹ ਹੈ ਕਿ ਮੁਗ਼ਲ ਫ਼ੌਜਾਂ ਅਤੇ ਪਹਾੜੀ ਰਾਜਿਆਂ ਨੇ 1761 ਬਿਕ੍ਰਮੀ ਵਿੱਚ ਅਨੰਦਪੁਰ ਸਾਹਿਬ ਨੂੰ ਲਗਭਗ 8 ਮਹੀਨਿਆਂ ਤੱਕ ਘੇਰਾ ਪਾਈ ਰੱਖਿਆ। ਉਹ ਚਾਹੁੰਦੇ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਆਨੰਦਗੜ੍ਹ ਕਿਲ੍ਹਾ ਛੱਡ ਦੇਣ। ਉਨ੍ਹਾਂ ਗੁਰੂ ਸਾਹਿਬ ਲਈ ਇੱਕ ਸੁਰੱਖਿਅਤ ਰਸਤਾ ਛੱਡਣ ਲਈ ਧਰਮ ਗ੍ਰੰਥਾਂ ਤੱਕ ਦੀ ਸਹੁੰ ਖਾਧੀ। ਗੁਰੂ ਜੀ ਨੇ ਪੰਜ ਪਿਆਰਿਆਂ ਦੀ ਬੇਨਤੀ 'ਤੇ ਕਿਲ੍ਹਾ ਛੱਡਣ ਦਾ ਫੈਸਲਾ ਕੀਤਾ।
    5 ਪੋਹ 1761 ਬਿਕ੍ਰਮੀ ਸੰਮਤ ਦੀ ਠੰਢੀ ਰਾਤ ਨੂੰ ਗੁਰੂ ਸਾਹਿਬ, ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ, ਪੰਜ ਪਿਆਰਿਆਂ ਅਤੇ ਕੁਝ ਸੌ ਸਿੱਖਾਂ ਨੇ ਆਨੰਦਪੁਰ ਸਾਹਿਬ ਤੋਂ ਰੋਪੜ ਵੱਲ ਚਾਲੇ ਪਾਏ । 5-6 ਪੋਹ ਦੀ ਦਰਮਿਆਨੀ ਰਾਤ ਨੂੰ, ਦੁਸ਼ਮਣ ਨੇ ਆਨੰਦਪੁਰ ਸਾਹਿਬ ਤੋਂ ਲਗਭਗ 25 ਕਿਲੋਮੀਟਰ ਦੂਰ ਸਰਸਾ ਨਦੀ ਦੇ ਕੰਢੇ 'ਤੇ ਗੁਰੂ ਜੀ ਦੇ ਦਲ 'ਤੇ ਹਮਲਾ ਕਰ ਦਿੱਤਾ। ਚਮਕੌਰ ਦੀ ਜੰਗ 6,7 ਅਤੇ 8 ਪੋਹ ਤੱਕ ਚਲਦੀ ਰਹੀ। ਇਸ ਜੰਗ ਵਿੱਚ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਮੁਗਲ ਫੌਜਾਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋ ਗਏ। ਪੰਜ ਪਿਆਰਿਆਂ ਵਿਚੋਂ ਭਾਈ ਮੋਹਕਮ ਸਿੰਘ, ਭਾਈ ਹਿੰਮਤ ਸਿੰਘ ਅਤੇ ਭਾਈ ਸਾਹਿਬ ਸਿੰਘ ਨੇ ਜੀਵਨ ਦਾ ਬਲੀਦਾਨ ਦਿੱਤਾ। ਗੁਰੂ ਦਾ ਪਰਿਵਾਰ ਵਿਛੜ ਗਿਆ। ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਨਾਲ ਦਿੱਲੀ ਵੱਲ ਰਵਾਨਾ ਹੋਏ। ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਜੰਗ ਤੋਂ ਬਾਅਦ ਹੀ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖ ਕੇ ਉਸ ਧਰਮ ਦਾ ਫਰਜ਼ ਯਾਦ ਕਰਵਾਇਆ ਸੀ। ਮਾਤਾ ਗੁਜਰ ਕੌਰ ਜੀ ਦੋ ਛੋਟੇ ਪੋਤਰਿਆਂ, ਗੁਰੂ ਪਰਿਵਾਰ ਦੇ ਰਸੋਈਏ ਗੰਗੂ ਨਾਲ ਮੋਰਿੰਡਾ ਦੇ ਨੇੜੇ ਉਸਦੇ ਪਿੰਡ ਸਹੇੜੀ ਚਲੇ ਗਏ। ਸਾਖੀਆਂ ਮੁਤਾਬਕ ਮਾਤਾ ਗੁਜਰ ਕੌਰ ਜੀ ਅਤੇ ਦੋ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਗੰਗੂ ਰਸੋਈਏ ਨੇ ਲਾਲਚ ਵੱਸ ਧੋਖੇ ਨਾਲ ਸਹੇੜੀ ਪਿੰਡ ਤੋਂ ਗ੍ਰਿਫਤਾਰ ਕਰਵਾ ਦਿੱਤਾ। ਉਥੋਂ ਉਨ੍ਹਾਂ ਨੂੰ ਮੋਰਿੰਡੇ ਅਤੇ ਬਾਅਦ ਵਿੱਚ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ।
    ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਇੱਕ ਖਾਨਾਪੂਰਤੀ ਵਾਲਾ ਮੁਕੱਦਮਾ ਸ਼ੁਰੂ ਹੋਇਆ। ਸਾਹਿਬਜਾਦਿਆਂ ਨੂੰ ਤਰਾਂ ਤਰਾਂ ਦੇ ਲਾਲਚ ਦਿੱਤੇ ਗਏ, ਡਰਾਏ ਧਮਕਾਏ ਗਏ, ਪਰ ਉਹ ਨਿੱਕੀਆਂ ਜਿੰਦਾਂ ਅਡੋਲ ਬਣੀਆਂ ਰਹੀਆਂ । ਇਹ ਮੁਕੱਦਮਾ ਤਿੰਨ ਦਿਨ ਤੱਕ ਚੱਲਿਆ। ਤਿੰਨੇ ਦਿਨ ਸਾਹਿਬਜ਼ਾਦੇ ਸੂਬਾ ਸਰਹਿੰਦ ਤੋਂ ਬੇਖੌਫ਼ ਹੋ ਅਡੋਲ ਬਣੇ ਰਹੇ। ਹੰਕਾਰੀ ਸੂਬੇ ਵਜੀਰ ਖਾਨ ਤੋਂ ਇਹ ਜਰਿਆ ਨਾ ਗਿਆ ।
    13 ਪੋਹ 1761 ਬਿਕ੍ਰਮੀ ਨੂੰ ਸਰਹਿੰਦ ਦੀ ਸਰਜ਼ਮੀਨ 'ਤੇ ਸੂਬਾ ਸਰਹਿੰਦ ਵਜ਼ੀਰ ਖਾਨ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾਉਣ ਦਾ ਫਰਮਾਨ ਸੁਣਾਇਆ। ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ, ਬਾਬਾ ਫਤਹਿ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ, ਜਿਨ੍ਹਾਂ ਦੀ ਉਮਰ 7 ਅਤੇ 9 ਸਾਲ ਸੀ, ਨੂੰ ਜਿਊਂਦਿਆਂ ਇੱਟਾਂ ਦੀ ਕੰਧ ਵਿੱਚ ਚਿਣ ਦਿੱਤਾ ਗਿਆ ਅਤੇ ਅਤੇ ਬਾਅਦ ਵਿੱਚ ਅਧਮੋਈਆਂ ਜਿੰਦਾਂ ਦੇ ਕੋਮਲ ਗਲਿਆਂ ਤੇ ਛੁਰੇ ਚਲਾ ਕੇ ਸ਼ਹੀਦ ਕੀਤਾ ਗਿਆ । ਮਾਤਾ ਗੁਜਰ ਕੌਰ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਸੁਣਦਿਆਂ ਪ੍ਰਾਣ ਤਿਆਗ ਦਿੱਤੇ। ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀਆਂ ਮ੍ਰਿਤਕ ਦੇਹਾਂ ਨੂੰ ਹੰਸਲਾ ਨਦੀ ਦੇ ਕੰਢੇ ਜੰਗਲ ਬੀਆਬਾਨ ਵਿੱਚ ਸੁੱਟ ਦਿੱਤਾ ਗਿਆ। ਜਿਨ੍ਹਾਂ ਦਾ ਸੰਸਕਾਰ ਬਾਅਦ ਵਿੱਚ ਦੀਵਾਨ ਟੋਡਰ ਮੱਲ ਦੁਆਰਾ ਕੀਤਾ ਗਿਆ ਸੀ। ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਅੰਤਿਮ ਸੰਸਕਾਰ ਲਈ ਜ਼ਮੀਨ ਖਰੀਦੀ ਸੀ ਕਿਉਂਕਿ ਸੂਬਾ ਸਰਹਿੰਦ ਨੇ ਸੰਸਕਾਰ ਲਈ ਰਾਜ ਦੀ ਜ਼ਮੀਨ ਨਾ ਦੇਣ ਦਾ ਫਰਮਾਨ ਜਾਰੀ ਕੀਤਾ ਹੋਇਆ ਸੀ। ਹੁਣ ਇਸ ਪਾਵਨ ਅਸਥਾਨ ਨੂੰ ਗੁਰਦੁਆਰਾ ਜੋਤੀ ਸਰੂਪ ਵਜੋਂ ਜਾਣਿਆ ਜਾਂਦਾ ਹੈ।
    ਜਦੋਂ ਅਸੀਂ ਇਸ ਪਾਵਨ ਅਸਥਾਨ ਦੇ ਦਰਸ਼ਨ ਕਰਦੇ ਆਂ, ਸਾਨੂ ਸੂਬਾ ਸਰਹੰਦ ਦੀਆਂ ਜ਼ਿਆਦਤੀਆਂ ਨਾਲ ਸ਼ਹੀਦ ਹੋਈਆਂ ਮਾਸੂਮ ਜਿੰਦਾਂ ਪ੍ਰਤੱਖ ਨਜ਼ਰ ਆਉਂਦੀਆਂ ਨੇ। ਇਹ ਅਸਥਾਨ ਸਾਨੂੰ ਯਾਦ ਦਿਵਾਉਂਦਾ ਸਾਡਾ ਫਰਜ਼, ਜੋ ਅਨਿਆਂ ਅਤੇ ਜਬਰ ਦੇ ਖਿਲਾਫ ਲੜਨ ਦਾ ਹੈ। ਅੱਜ ਵੀ ਇਸ ਅਸਥਾਨ ਤੇ ਉਹ ਕੰਧ ਮੌਜੂਦ ਹੈ, ਜਿਸ ਵਿੱਚ ਛੋਟੇ ਸਾਹਿਬਜਾਦਿਆਂ ਨੂੰ ਚਿਣਿਆ ਗਿਆ ਸੀ। ਜਦੋਂ ਕੋਈ ਸਿੱਖ ਇਸ ਕੰਧ ਦੇ ਦਰਸ਼ਨ ਕਰਦਾ ਹੈ ਤਾਂ ਆਪ ਮੁਹਾਰੇ ਹੀ ਅੱਖਾਂ ਪਾਣੀ ਨਾਲ ਨਮ ਹੋ ਜਾਂਦੀਆਂ ਨੇ। ਅੱਖਾਂ ਸਾਹਮਣੇ ਉਹ ਜਬਰ ਦੇ ਦ੍ਰਿਸ਼ ਚਲਦੇ ਨੇ, ਜਦੋਂ ਸਾਹਿਬਜਾਦਿਆਂ ਨੂੰ ਧਰਮ ਡੋਲਣ ਲਈ ਸੂਬਾ ਸਰਹੰਦ ਜਬਰ ਤੇ ਅਨਿਆਂ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਂਦਾ ਹੈ। ਇਸ ਪਾਵਨ ਅਸਥਾਨ ਤੋਂ ਹਰੇਕ ਸਿੱਖ ਨੂੰ ਅਨਿਆਂ ਅਤੇ ਜਬਰ ਦੇ ਸਾਹਮਣੇ ਹਿੱਕ ਡਾਹੁਣ ਦੀ ਪ੍ਰੇਣਾ ਮਿਲਦੀ ਹੈ। ਆਉਂਦੀਆਂ ਸਦੀਆਂ ਤੱਕ ਬਹਾਦਰੀ ਅਤੇ ਸ਼ਹਾਦਤ ਇਸ ਅਦੁੱਤੀ ਮਿਸਾਲ ਨੂੰ ਯਾਦ ਰੱਖਿਆ ਜਾਵੇਗਾ।
    ਗੁਰਦੁਆਰਾ ਠੰਡਾ ਬੁਰਜ ਮਾਤਾ ਗੁਜਰੀ, ਗੁਰਦੁਆਰਾ ਸ਼ਹੀਦ ਗੰਜ, ਗੁਰਦੁਆਰਾ ਬਿਬਾਨਗੜ੍ਹ ਸਾਹਿਬ, ਗੁਰਦੁਆਰਾ ਜੋਤੀ ਸਰੂਪ ਸਾਹਿਬ ਅਤੇ ਹੋਰ ਬਹੁਤ ਸਾਰੇ ਇਤਿਹਾਸਕ ਗੁਰਦੁਆਰੇ ਵੀ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਨੇੜੇ ਸਥਿਤ ਹਨ। ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਮਹਾਨ ਸ਼ਹਾਦਤ ਦੀ ਯਾਦ ਵਿੱਚ ਦਸੰਬਰ ਮਹੀਨੇ (11-12-13 ਪੋਹ) ਨੂੰ ਸਾਲਾਨਾ ਸ਼ਹੀਦੀ ਸਮਾਗਮ ਕਰਵਾਇਆ ਜਾਂਦਾ ਹੈ।
    #THEHERITAGE
    #FATEHGARHSAHIB
    #SHAHIDISAKA
    THANKS FOR WATCHING
    PLZ LIKE, SHARE AND SUBSCRIBE #THE_HERITAGE

Комментарии • 26