Chand Rusvaian (Recited) Poem by Gurinder Surapuri

Поделиться
HTML-код
  • Опубликовано: 8 сен 2024
  • Poem: Chand Rusvaian
    Poet: Gurinder Surapuri
    Recited by a dear friend
    ਚੰਦ ਰੁਸਵਾਈਆਂ, ਚੰਦ ਤਨਹਾਈਆਂ, ਲਿਖਦੇ ਮੇਰੇ ਨਾਂ
    ਜਾਂ ਅਪਣਾ ਲੈ, ਜਾਂ ਜੁਦਾਈਆਂ, ਲਿਖਦੇ ਮੇਰੇ ਨਾਂ
    ਜੁਗਨੂੰ ਵਾਂਗ ਨਾਂ, ਚਮਕ ਤੂੰ ਕਾਲੀ, ਮਸਿਆ ਦੀ ਰਾਤੇ
    ਜਾਂ ਰਾਤ ਹਨੇਰੀ, ਜਾਂ ਰੁਸ਼ਨਾਈਆਂ, ਲਿਖਦੇ ਮੇਰੇ ਨਾਂ
    ਜਾਂ ਤਪਦਾ ਸੂਰਜ, ਬਣਕੇ ਮੈਨੂੰ, ਮਾਰੂਥਲ ਕਰਦੇ
    ਜਾਂ ਇਸ਼ਕ਼ੇ ਦੀਆਂ, ਘਟਾਵਾਂ ਸ਼ਾਈਆਂ, ਲਿਖਦੇ ਮੇਰੇ ਨਾਂ
    ਆਸ ਦੀ ਤੰਦ ਨਾਲ, ਦੱਸ ਕਿੰਨਾਂ ਚਿਰ ਪੁਠਾ ਲਟਕਾਂ ਮੈਂ
    ਜਾਂ ਡੋਰ ਤੂੰ ਕਟਦੇ, ਜਾਂ ਚੜਾਈਆਂ, ਲਿਖਦੇ ਮੇਰੇ ਨਾਂ
    ਗੁਰਿੰਦਰ ਜੇ, ਪਿਆਰ ਕਰੇਂ ਤਾਂ, ਮਹਸੂਸ ਵੀ ਹੋਵਣ ਦੇ
    ਨਹੀਂ ਤਾਂ ਯਾਰਾ, ਤੂੰ ਬੇਪ੍ਰਵਾਹੀਆਂ, ਲਿਖਦੇ ਮੇਰੇ ਨਾਂ
    -Gurinder Surapuri

Комментарии •