ਸਾਂਝੀ ਮਾਤਾ ਦੀ ਆਰਤੀ ਅਤੇ ਪੰਜਾਬੀ ਲੋਕ ਗੀਤ || ਪਿੰਡ ਸੰਗਤਪੁਰਾ ਢੈਪਈ ਜਗਰਾਉਂ

Поделиться
HTML-код
  • Опубликовано: 11 окт 2024
  • ਸਾਂਝੀ ਪਿੰਡ ਸੰਗਤਪੁਰਾ ਢੈਪਈ ਜਗਰਾਉਂ ਦੀ || ਸਾਂਝੀ ਮਾਤਾ ਦੀ ਆਰਤੀ ਅਤੇ ਪੰਜਾਬੀ ਲੋਕ ਗੀਤ
    Video By @balraj__bobby
    ​⁠
    ਸਾਂਝੀ ਮਾਈ ਦੀ ਪੂਜਾ ਉੱਤਰੀ ਭਾਰਤ ਦੇ ਵੱਡੇ ਖਿੱਤੇ ਵਿੱਚ ਅਨੇਕ ਭਾਈਚਾਰਿਆਂ ਵਿੱਚ ਤੇ ਦੁਸਹਿਰੇ ਤੋਂ ਪਹਿਲਾਂ ਨੌਂ ਰਾਤਾਂ (ਨਰਾਤਿਆਂ) ਦੌਰਾਨ ਕੀਤੀ ਜਾਂਦੀ ਹੈ। ਪੰਜਾਬ ਵਿੱਚ ਸਾਂਝੀ ਦੇਵੀ ਦੀ ਮੂਰਤੀ ਬਣਾ ਕੇ ਉਸ ਦੀ ਪੂਜਾ ਕੀਤੀ ਜਾਂਦੀ ਹੈ। ਇਸ ਲੋਕ ਦੇਵੀ ਦਾ ਸਬੰਧ ਲੋਕ ਧਰਮ ਨਾਲ ਹੈ। ਨਰਾਤਿਆਂ ਸਮੇਂ ਕੁੜੀਆਂ ਆਪਣੀਆਂ ਮਾਵਾਂ ਦੀ ਮਦਦ ਨਾਲ ਕੰਧ ਉੱਪਰ ਗੋਹੇ ਨਾਲ ਪਿੱਠਭੂਮੀ ਤਿਆਰ ਕਰ ਕੇ ਉਸ ਉੱਤੇ ਚੀਕਣੀ ਮਿੱਟੀ ਦੇ ਪਹਿਲਾਂ ਹੀ ਬਣਾ ਕੇ ਸੁਕਾ ਰੱਖੇ ਚੰਨ ਤਾਰਿਆਂ ਨਾਲ 'ਸਾਂਝੀ' ਦੀ ਮੂਰਤੀ ਬਣਾਉਂਦੀਆਂ ਹਨ। ਮੂੰਹ ਅਤੇ ਹੋਰ ਅੰਗ ਪੈਰ ਸਹਿਤ ਪੂਰੀ ਸੂਰੀ ਮੂਰਤੀ ਦੇ ਨੱਕ ਬੁੱਲ੍ਹ ਵਾਲਾ ਮੂੰਹ ਵੀ ਇੰਨ ਬਿੰਨ ਤਿਆਰ ਕਰ ਲਿਆ ਜਾਂਦਾ ਹੈ। ਪਹਿਲੇ ਨਰਾਤੇ ਮੂਰਤੀ ਹੇਠਾਂ ਕੋਰੇ ਕੁੱਜੇ ਵਿੱਚ ਜਾਂ ਭੁੰਜੇ ਹੀ ਕਿਆਰੀ ਬਣਾ ਕੇ ਜੌਂ ਬੀਜੇ ਜਾਂਦੇ ਹਨ। ਕੁੜੀਆਂ ਹਰ ਰੋਜ਼ ਸਵੇਰੇ ਪਾਣੀ ਪਾ ਕੇ ਗੋਰਜਾਂ ਦੇ ਇਸ ਬਾਗ ਨੂੰ ਮੱਥਾ ਟੇਕਦੀਆ ਹਨ। ਹਰ ਸ਼ਾਮ ਕੁੜੀਆਂ ਮੂਰਤੀ ਅੱਗੇ ਦੀਵੇ ਜਗਾਉਦੀਆਂ ਤੇ ਗੀਤ ਗਾਉਦੀਆਂ ਹਨ। ਸਭ ਤੋਂ ਪਹਿਲਾਂ ਸਾਂਝੀ ਨੂੰ ਜਗਾਇਆ ਜਾਂਦਾ ਸੀ ਸਾਂਝੀ ਮਾਈ ਦੀ ਪੂਜਾ ਹਰ ਰੋਜ਼ ਸ਼ਾਮ ਵਕਤ ਕੀਤੀ ਜਾਂਦੀ ਹੈ। ਦੇਵੀ ਦੀ ਆਰਤੀ ਉਤਾਰਨ ਉਪਰੰਤ ਦੇਵੀ ਨੂੰ ਭੇਟ ਕੀਤਾ ਪੰਜੀਰੀ ਦਾ ਪ੍ਰਸ਼ਾਦ ਸਾਰਿਆਂ ਵਿੱਚ ਵੰਡਿਆ ਜਾਂਦਾ ਹੈ। ਦੁਸਹਿਰੇ ਵਾਲੇ ਦਿਨ, ਕੁੜੀਆਂ ਜੌਂਆਂ ਦੀਆਂ ਹਰੀਆਂ ਕਰੂੰਬਲਾਂ ਆਪਣੇ ਭਰਾਵਾਂ ਅਤੇ ਹੋਰਨਾਂ ਸੰਬੰਧੀਆਂ ਦੀਆਂ ਪੱਗੜੀਆਂ ਜਾਂ ਕੰਨਾਂ ਉੱਤੇ ਟੁੰਗਦੀਆਂ ਹਨ ਅਤੇ ਸਾਂਝੀ ਮਾਈ ਤੋਂ ਸੰਤਾਨ ਅਤੇ ਅਨਾਜ ਦੀ ਭਰਪੂਰ ਉਤਪਤੀ ਦੀ ਕਾਮਨਾ ਕਰਦੀਆਂ ਹਨ। ਉਸੇ ਦਿਨ ਸਰਘੀ ਵੇਲੇ ਸਾਂਝੀ ਮਾਈ ਦੀ ਮੂਰਤੀ ਨੂੰ ਕੰਧ ਤੋਂ ਉਤਾਰ ਕੇ ਗੀਤ ਗਾਉਂਦੀਆਂ ਔਰਤਾਂ ਤੇ ਬੱਚਿਆਂ ਦੇ ਟੋਲੇ ਕਿਸੇ ਟੋਭੇ ਜਾਂ ਨਦੀ ਨਾਲੇ ਵਿੱਚ, ਜਲ-ਪ੍ਰਵਾਹ ਕਰ ਦਿੰਦੇ ਹਨ
    ਕੁਆਰੀਆਂ ਕੁੜੀਆਂ ਦੇ ਇਸ ਤਿਉਹਾਰ ਨੂੰ, ਜੋ ਪਹਿਲੇ ਨੌਰਾਤੇ ਵਾਲੇ ਦਿਨ ਦੇਵੀ ਦੀ ਮਿੱਟੀ ਦੀ ਮੂਰਤ ਬਣਾ ਕੇ ਕੰਧ ਉੱਪਰ ਲਾਉਂਦੀਆਂ ਹਨ,ਜਿਸ ਨੂੰ ਸਾਂਝੀ ਕਹਿੰਦੇ ਹਨ। ਕਈ ਇਸ ਨੂੰ ਸਾਂਝੀ ਮਾਈ ਦਾ ਤਿਉਹਾਰ ਕਹਿੰਦੇ ਹਨ। ਇਹ ਤਿਉਹਾਰ ਭੈਣਾਂ ਵੱਲੋਂ ਆਪਣੇ ਵੀਰ ਦੀ ਮੰਗ ਲਈ, ਪਰਿਵਾਰ ਦੀ ਸੁਖ-ਸ਼ਾਂਤੀ ਲਈ, ਖੁਸ਼ਹਾਲੀ ਲਈ, ਮੁਰਾਦਾਂ ਦੀ ਪੂਰਤੀ ਲਈ ਮਨਾਇਆ ਜਾਂਦਾ ਹੈ। ਹਰ ਸ਼ਾਮ ਨੂੰ ਕੁੜੀਆਂ ਕੱਠੀਆਂ ਹੋ ਕੇ ਸਾਂਝੀ ਦੀ ਪੂਜਾ ਕਰਦੀਆਂ ਹਨ। ਘਿਉ ਦੀ ਜੋਤ ਜਗਾਉਂਦੀਆਂ ਹਨ।ਗੀਤ ਗਾਉਂਦੀਆਂ ਹਨ। ਆਰਤੀ ਕਰਦੀਆਂ ਹਨ। ਆਰਤੀ ਕਰਨ ਤੋਂ ਪਿੱਛੋਂ ਸ਼ੱਕਰ/ਸ਼ੱਕਰ ਦੀ ਪੰਜੀਰੀ ਵੰਡੀ ਜਾਂਦੀ ਹੈ। ਅੱਠੇ ਦਾ ਵਰਤ ਰੱਖਾ ਜਾਂਦਾ ਹੈ। ਦੁਸਹਿਰੇ ਵਾਲੇ ਦਿਨ ਸਾਂਝੀ ਨੂੰ ਕੰਧ ਤੋਂ ਉਤਾਰ ਕੇ, ਟੋਕਰੇ ਵਿਚ ਰੱਖ ਕੇ, ਗੀਤ ਗਾਉਂਦੀਆਂ, ਜੇਕਰ ਪਿੰਡ ਦੇ ਨੇੜੇ ਸੂਆ/ਕੱਸੀ ਹੁੰਦੀ ਹੈ ਤਾਂ ਉਸ ਵਿਚ ਤਾਰ ਦਿੰਦੀਆਂ ਹਨ। ਨਹੀਂ ਤਾਂ ਪਿੰਡ ਦੇ ਟੋਭੇ ਵਿਚ ਤਾਰ ਆਉਂਦੀਆਂ ਹਨ। ਸਾਂਝੀ ਨੂੰ ਜਲ ਪ੍ਰਵਾਹ ਕਰਨ ਸਮੇਂ ਵੀ ਗੀਤ ਗਾਉਂਦੀਆਂ ਹਨ।
    ਸਾਂਝੀ ਦੀ ਮੂਰਤੀ ਇਕ ਇਸਤਰੀ ਦੀ ਮੂਰਤੀ ਹੁੰਦੀ ਹੈ ਜਿਸ ਨੂੰ ਬਣਾਉਣ ਲਈ ਪਹਿਲਾਂ ਕੁੜੀਆਂ ਚਿਉਕਣੀ ਮਿੱਟੀ ਲਿਆਉਂਦੀਆਂ ਹਨ। ਮਿੱਟੀ ਨੂੰ ਚੰਗੀ ਤਰ੍ਹਾਂ ਗੋ ਕੇ ਸਾਂਝੀ ਮਾਈ ਦੇ ਸਰੀਰ ਦੇ ਸਾਰੇ ਅੰਗ ਧਰਤੀ ਦੇ ਬਣਾਉਂਦੀਆਂ ਹਨ। ਇਨ੍ਹਾਂ ਅੰਗਾਂ ਵਿਚ ਲੋੜ ਅਨੁਸਾਰ ਕੱਚ ਦੀਆਂ ਗੋਲੀਆਂ ਤੇ ਕੌਡੀਆਂ ਵੀ ਲਾਈਆਂ ਜਾਂਦੀਆਂ ਹਨ। ਗਹਿਣੇ ਵੀ ਬਣਾਏ ਜਾਂਦੇ ਹਨ। ਚੰਨ, ਸੂਰਜ ਤੇ ਤਾਰੇ ਵੀ ਬਣਾਏ ਜਾਂਦੇ ਹਨ। ਜਦ ਇਹ ਸਾਰੇ ਅੰਗ, ਚੰਦ, ਸੂਰਜ, ਤਾਰੇ, ਗਹਿਣੇ ਸੁੱਕ ਜਾਂਦੇ ਹਨ ਤਾਂ ਪਹਿਲੇ ਨੌਰਾਤੇ ਵਾਲੇ ਦਿਨ ਘਰ ਦੀ ਇਕ ਕੰਧ ਤੇ ਪਹਿਲਾਂ ਗੋਹਾ ਮਿੱਟੀ ਥੱਪਿਆ ਜਾਂਦਾ ਹੈ। ਫੇਰ ਉਸ ਉੱਪਰ ਸਾਂਝੀ ਮਾਈ ਦੇ ਸੁਕਾਏ ਸਾਰੇ ਅੰਗਾਂ, ਗਹਿਣੇ ਤੇ ਨਾਲ ਹੀ ਚੰਦ, ਸੂਰਜ ਤੇ ਤਾਰੇ ਵੀ ਚਿਪਕਾ ਦਿੱਤੇ ਜਾਂਦੇ ਹਨ। ਕਈ ਕੁੜੀਆਂ ਇਸ ਉੱਤੇ ਮਿੱਟੀ ਦਾ ਪਰੋਲਾ ਫੇਰ ਦਿੰਦੀਆਂ ਹਨ। ਕਈ ਕਲੀ ਕਰ ਦਿੰਦੀਆਂ ਹਨ। ਸਾਂਝੀ ਮਾਈ ਉੱਤੇ ਗੋਟੇ ਵਾਲੀ ਲਾਲ ਚੁੰਨੀ ਦਿੱਤੀ ਜਾਂਦੀ ਹੈ। ਹੁਣ ਬਹੁਤ ਸਾਰੇ ਅਜੇਹੇ ਅੰਧ-ਵਿਸ਼ਵਾਸਾਂ ਵਾਲੇ ਤਿਉਹਾਰ ਖ਼ਤਮ ਹੋ ਗਏ ਹਨ। ਸਾਂਝੀ ਦਾ ਤਿਉਹਾਰ ਵੀ ਹੁਣ ਪਹਿਲਾਂ ਦੇ ਮੁਕਾਬਲੇ ਬਹੁਤ ਹੀ ਘੱਟ ਮਨਾਇਆ ਜਾਂਦਾ ਹੈ
    30:15 ਆਰਤੀ
    《Hashtags》
    #ਸਾਂਝੀਮਾਤਾ #ਪਿੰਡਸੰਗਤਪੁਰਾਢੈਪਈ #ਜਗਰਾਉਂ
    #ਸਾਂਝੀ ਮਾਤਾ #sanjhi mata #sanjhi mata ki aarti #punjabi culture #sanjhi mata pooja #village lifestyle punjab #punjabi festivals #durga mata pooja #folk geet lok geet #sidhu moosewala news #punjabi woman lifestyle #navratri special #pind punjab de #sanjhi maa ke geet #punjabi cooking recipes #ਸਾਂਝੀ ਮਾਤਾ #ਪੰਜਾਬੀ ਪੋਜਾ #ਸਾਂਝੀ ਮਾਤਾ ਦੀ ਆਰਤੀ #ਪੰਜਾਬੀ ਲਾਈਫਸਟਾਈਲ #ਦੁਰਗਾ ਮਾਤਾ ਪੂਜਾ #ਸਾਂਝੀ ਮਾਤਾ ਦੇ ਗੀਤ #ਸਾਂਝੀ ਮਾਤਾ ਦੇ ਤਿਉਹਾਰ #ਪੁੰਜਾਬੀ ਸੰਸਕ੍ਰਿਤੀ #ਨਵਰਾਤਰੀ ਵਿਸਾਰਜਨ #ਪੁੰਜਾਬ ਦਾ ਵਿੱਖਿਆਨ #ਸਾਂਝੀ ਮਾਤਾ ਦੀ ਕਹਾਣੀ #ਧਾਰਮਿਕ ਪ੍ਰਥਾਵਾਂ #ਪੁੰਜਾਬ ਦੇ ਮੇਲੇ #ਸੰਪੂਰਨ ਪੰਛੀਆਂ #ਸ਼ਾਂਤੀ ਅਤੇ ਆਸ਼ਿਰਵਾਦ #ਸਾਂਝੀ ਮਾਈ #punjabi culture #punjabi lok geet #sanjhi mata #punjabi festivals #shanjhhi mai di arti #punjab lifestyle #lokrang noor arts #pind punjab de #shree aakal ji #punjabi celebrations #sanjhi mayi di aarti #navratri puja #kheti punjab di #punjabi rituals #saanjhi making #navratri pooja #dussehra celebration #diwali celebration #saanjhi artwork #navratri special #punjabi traditions #saanjhi festival #traditional crafts #cultural rituals #saanjhi mata #festival decorations #navratri 2024 #religious celebrations #indian festivals
    #ਸੰਗਤਪੁਰਾ #ਢੈਪਈਜਗਰਾਉ #ਜਗਰਾਉਵੀਡੀਓ #ਸੰਗਤਪੁਰਾਜਗਰਾਉ #ਪੰਜਾਬੀਜਗਰਾਉ #ਸੰਗਤਪੁਰਾਧਾਰਮਿਕ #ਪੰਜਾਬੀਧਰਮ #ਸੰਗਤਪੁਰਾਸਮਾਗਮ #ਭਜਨਜਗਰਾਉ #ਧਾਰਮਿਕਪ੍ਰੋਗ੍ਰਾਮ #ਪੰਜਾਬੀਸੱਭਿਆਚਾਰਕ #ਢੈਪਈਸਮਾਗਮ
    《Coppyright Disclaimer》
    All copyrights belong to their real owner no copyrights infringement intented for promotional use only.
    DISCLAIMER: This Following Audio/Video is Strictly meant for Promotional Purpose.We Do not wish to make any Commercial Use of this & Intended to Showcase the Creativity of the Artist Involved.*
    The original Copyright(s) is (are) Solely owned by the Companies/ Original-Artist(s)/Record-label(s).All the contents are intended to showcase the creativity of the Artist involved and is strictly done for promotional purpose.*
    DISCLAIMER: As per 3rd Section of Fair use guidelines Borrowing small bits of material from an original work is more likely to be considered fair use. Copyright Disclaimer Under Section 107 of the Copyright Act 1976, allowance is made for fair use

Комментарии • 1