Step Mom Loves His Sons Like Real Mother|Mother Love|Mani Parvez|

Поделиться
HTML-код
  • Опубликовано: 17 янв 2025

Комментарии • 1,2 тыс.

  • @kaintpunjabi
    @kaintpunjabi  Год назад +249

    ਐਸੀਆਂ ਸੋਹਣੀਆਂ ਕਹਾਣੀਆਂ ਦੇਖਣ ਲਈ,ਸਾਡਾ ਚੈਨਲ ਜ਼ਰੂਰ Subscribe ਕਰੋ ਜੀ ਸਾਡਾ ਹੌਂਸਲਾ ਵਧੂਗਾ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ ਤਾਂ ਸਾਨੂੰ ਹੁਣੇ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

  • @SukhwinderKaur-ur3wo
    @SukhwinderKaur-ur3wo Год назад +189

    ਧੰਨ ਓ ਤੁਸੀਂ ਭੈਣ ਜੀ ,ਧੰਨ ਤੁਹਾਡੀ ਸੋਚ। ਬਲਿਹਾਰੇ ਜਾਂਵਾ ਤੁਹਾਡੇ ਸੰਸਕਾਰਾਂ ਤੋਂ। ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ।

  • @amandeepkaur5437
    @amandeepkaur5437 Год назад +163

    ਧੰਨ ਆ ਭੈਣ ਦਾ ਜਿਗਰਾ।ਮਨ ਖੁਸ਼ ਹੋਇਆ ਕਿ ਅੱਜ ਦੇ ਸਮੇਂ ਵਿਚ ਇਸ ਮਾਂ ਨੇ ਬਾਖੂਬੀ ਆਪਣੇ ਰਿਸ਼ਤੇ ਨਿਭਾਏ।ਇੰਟਰਵਿਊ ਸੁਣਦਿਆਂ ਕਈ ਵਾਰ ਮਨ ਭਰਿਆ।ਵਾਹਿਗੁਰੂ ਜੀ ਇਸ ਪਰਿਵਾਰ ਨੂੰ ਚੜੵਦੀਕਲਾ ਵਿਚ ਰੱਖਣ।

  • @ManpreetKaur-ge2eq
    @ManpreetKaur-ge2eq Год назад +208

    ਡਿੱਡ ਤੋਂ ਜੰਮੀਆਂ ਵੀ ਛੱਡ ਜਾਂਦੀਆਂ ਨੇ ਪਰ ਆ ਮਾਂ ਨੂੰ ਸਲ਼ਾਮ ਆ

  • @SuchaSingh-mu7hn
    @SuchaSingh-mu7hn Год назад +51

    ਮਾਂ ਵੀ ਬਹੁਤ ਪਿਆਰੀ ਆ, ਮਮਤਾ ਦਾ ਦੂਸਰਾ ਰੂਪ ਹੈ ਇਹ ਮਾਂ
    ਪਰ ਬੱਚੇ ਵੀ ਬਹੁਤ ਸੋਹਣੇ ਸਰਦਾਰ ਆ।
    ਬਹੁਤ ਸੋਹਣਾ ਪਰਿਵਾਰ ਹੈ

  • @Punjablife297
    @Punjablife297 Год назад +217

    ਧੰਨ ਅ ਬੇਣੇ ਤੂੰ ਧਨ ਅ ਤੇਰੀ ਸੋਚ ਸਲਾਮ ਅ ਤੁਹਾਨੂੰ 🙏🙏

  • @santlashmanmuni6045
    @santlashmanmuni6045 Год назад +60

    ਇਸ ਤਰ੍ਹਾਂ ਦਾ ਪਿਆਰ ਦੇਣਾ ਬੱਚਿਆਂ ਨੂੰ ਮਾਂ ਦੀ ਘਾਟ ਬਿਲਕੁਲ ਮਹਿਸੂਸ ਨਾ ਹੋਣ ਦੇਣਾ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ ਬਹੁਤ ਹੀ ਸ਼ਲਾਘਾਯੋਗ ਜੋਗ ਭੈਣ ਵਾਹਿਗੁਰੂ ਜੀ ਤੁਹਾਨੂੰ ਬਹੁਤ ਖੁਸ਼ੀਆਂ ਬਖਸ਼ਣ

  • @sarabjitkaur8997
    @sarabjitkaur8997 Год назад +215

    ਸਟੋਰੀ ਸੁਣ ਕੇ ਮਨ ਗਿਆ 😢ਪ੍ਰਮਾਤਮਾ ਢੇਰ ਸਾਰੀਆ ਖੁਸ਼ੀਆ ਦੇਵੇ ਪਰਿਵਾਰ ਨੂੰ, ❤

  • @manindersahota9047
    @manindersahota9047 Год назад +36

    ਬਹੁਤ ਵਧੀਆ ਲੱਗੀ interview
    ਮੰਮ ਦੀ ਅਵਾਜ ਬਹੁਤ ਪਿਆਰੀ
    ਡੈਡ ਵੀ ਬਹੁਤ ਵਧੀਆ ਲੱਗਾ
    ਬੱਚੇ ਵੀ ਬਹੁਤ ਸਮਝਦਾਰ ਹਨ,ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ

  • @gurpreetsinghsandhu9689
    @gurpreetsinghsandhu9689 Год назад +204

    ਇਸ ਮਾਂ ਨੂੰ ਦਿਲੋ ਸਾਲਾਮ ਜੀ

  • @karanvirsingh4502
    @karanvirsingh4502 Год назад +59

    ਇਸ ਮਾਂ ਨੂੰ ਦਿਲੋਂ ਸਲਾਮ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਬਖਸ਼ੇ🙏🙏

  • @kaurkaur468
    @kaurkaur468 Год назад +82

    ਦੇਖ ਕੇ ਹੀ ਪਤਾ ਲੱਗ ਗਿਆ ਅੰਟੀ ਜੀ ਸਾਫ ਦਿਲ ਦੇ ਨੇ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਖੁਸ਼ ਰੱਖਣ

  • @balwinderrandhawa2831
    @balwinderrandhawa2831 Год назад +34

    ਬੇਟਾ ਜੀ ਤੁਹਾਡੀ ਮਾਤਾ ਜੀ ਦਾ ਅਤੇ ਤੁਹਾਡਾ ਭਰਾਵਾਂ ਦਾ ਉਨਾ ਨਾਲ ਪਿਆਰ ਦੇਖ ਕੇ ਬਹੁਤ ਖਸ਼ੀ ਹੋਈ ਹੈ। ਤੁਹਾਡੇ ਵਰਗੇ ਬੱਚੇ ਹਰ ਘਰ ਵਿੱਚ ਆਪਣੀ ਮਾਤਾ ਜੀ ਨੂੰ ਪਿਆਰ ਸਤਿਕਾਰ ਦੇਣ ਵਾਲੇ ਹੋਣ। ਵਾਹਿਗੁਰੂ ਜੀ ਤੁਹਾਡੇ ਪਿਆਰ ਨੂੰ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਰੱਖਣ।

  • @Mandeep.maan21
    @Mandeep.maan21 10 месяцев назад +5

    Aa video dekh ke lgda jiwe 7 yug esey ghr vich howe waheguru sda ese trha banayi rakhi maa putta da rista khush rakhe waheguru ji ❤❤❤❤

  • @Damankirt_gill_boutique_62
    @Damankirt_gill_boutique_62 Год назад +23

    ਮੈ ਇਹ ਜਰੂਰ ਕਹੂਗੀ ਕਿ ਇੱਕ ਕੁਵਾਰੀ ਕੁੜੀ ਨੇ ਪਤਾ ਨੀ ਕਿੰਨੇ ਕੁ ਸੁਪਨਿਆਂ ਨੂੰ ਮਾਰ ਕੇ, ਬੱਚਿਆ ਨੂੰ ਮਾਂ ਦਾ ਪਿਆਰ ਦਿੱਤਾ ਤੇ ਸਾਰੇ ਰਿਸ਼ਤੇ ਨਿਭਾਏ, ਧਨ ਉਹੋ ਮਾਂ ਆ,,, ਪਰ ਬੱਚੇ ਵੀ ਧਨ ਆ ਜਿੰਨਾ ਨੇ ਉਸਨੂੰ ਮਾਂ ਤੋਂ ਵੀ ਵੱਧ ਸਮਝਿਆ,,, ਜੇਕਰ ਬੱਚੇ ਜਾਂ ਪਰਿਵਾਰ ਮਾਤਾ ਜੀ ਦੀ ਕਦਰ ਨਾ ਕਰਦੇ, ਤਾਂ ਬਹੁਤ ਮੁਸ਼ਕਿਲ ਹੋ ਜਾਂਦਾ, ਇੱਕ ਕੁਵਾਰੀ ਕੁੜੀ ਲਈ,,, all family very nice

  • @HarinderKaur-u1q4e
    @HarinderKaur-u1q4e Год назад +36

    ਇਸ ਦੇਵੀ ਮਾਂ ਨੂੰ ਦਿਲ ਦੀ ਗਹਿਰਾਈ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਰੱਬ ਹਮੇਸ਼ਾ ਖੁਸ਼ ਰੱਖਣ ਇਹਨਾਂ ਨੂੰ 😢😢😢

  • @Kaurkh
    @Kaurkh Год назад +37

    😢ਇਹ ਮਾਂ ਤਾਂ ਕੋਈ ਰੱਬੀ ਰੂਹ ਨੇ 🙏 ਵਹਿਗੁਰੂ ਜੀ ਹਮੇਸ਼ਾ ਮੇਹਰਾ ਬਣਾਈ ਰੱਖਣ ਤੁਹਾਡੇ ਪਰਿਵਾਰ ਤੇ 🙏

  • @ਗੁਰਦੀਪਸਿੰਘਟਿਵਾਣਾ

    ਦਿਲੋਂ ਸਲੂਟ ਆ ਸਾਰੇ ਪਰਿਵਾਰ ਨੂੰ🙏 ਵਾਹਿਗੁਰੂ ਜੀ ਮੇਹਰ ਭਰੀਆਂ ਹੱਥ ਰੱਖਣਾ ਜੀ

  • @balwindersingh9104
    @balwindersingh9104 Год назад +35

    ਧੰਨ ਹੈ ਬੀਬੀ ਜੀ ਤੁਸੀਂ ਨਥਲਪੁਰ ਵਾਲੇ ਮਹਾਂਪੁਰਖਾਂ ਦਾ ਨਾਂ ਉੱਚਾ ਕੀਤਾ ਅਤੇ ਸਿਆਣਪ ਨਾਲ ਆਪਣਾ ਪਰਿਵਾਰ ਚਲਾਇਆ ਵਾਹਿਗੁਰੂ ਜੀ ਹਮੇਸ਼ਾ ਲਈ ਚੜਦੀ ਕਲਾ ਵਿਚ ਰੱਖਣ।

  • @SarbjeetSingh-u2w
    @SarbjeetSingh-u2w Год назад +64

    ਭੈਣ ਮੇਰੀਏ ਤੁਸੀਂ ਮਤਰੇ ਪਣ ਦੇ ਜੇਹੜੀਆਂ ਗੱਲਾਂ ਸੁਣ ਦੇ ਸੀ ਤੁਸੀਂ ਲੋਕਾਂ ਨੂੰ ਬਹੁਤ ਬਹੁਤ ਹੀ ਖੂਬਸੂਰਤ ਸੁਨੇਹਾ ਦਿੱਤਾ ਵਾਹਿਗੁਰੂ ਜੀ ਤੁਹਾਨੂੰ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ❤❤❤

  • @parmindersandhusandhusab6757
    @parmindersandhusandhusab6757 Год назад +20

    ਨਾਮ ਬਾਣੀ ਵਿਚ ਰੰਗੀ ਰੂਹ ਵਹਿਗੁਰੂ j ਸਾਰੇ ਇਹੋ ਜਿਹੇ ਹੋਣ ਤਾਂ ਮਤ੍ਰੇਈ ਮਾਂ ਸ਼ਬਦ ਖਤਮ ਹੋ ਜਾਊ ਗਾ

  • @gurcharansingh1660
    @gurcharansingh1660 Год назад +36

    ਧੰਨ ਧੰਨ ਭੈਣ ਜੀ, ਇਸ ਕਲਯੁਗੀ ਵਕਤ ਵਿੱਚ ਐਡਾ ਵੱਡਾ ਜਿਗਰਾ, ਐਨੀ ਹਿੰਮਤ, ਵਾਹਿਗੁਰੂ ਵਾਹਿਗੁਰੂ ਏਸ ਭੈਣ ਅਤੇ ਬੱਚਿਆਂ ਨੂੰ ਸਦਾ ਖੁੱਸ਼ੀਆਂ ਤਰੱਕੀਆਂ ਤੰਦਰੁਸਤੀ ਬਖਸ਼ਣ, ਬੱਚਿਆਂ ਦੀ ਸਿਆਣਪ ਧੰਨ ਧੰਨ ਵਾਹਿਗੁਰੂ, ਬਾਈ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ 🌹♥👍👍👍👍🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਪੰਜਾਬ ਚੰਡੀਗੜ੍ਹ ❤

  • @kuljeetgrewal889
    @kuljeetgrewal889 Год назад +20

    ਸਟੋਰੀ ਸੁਣ ਕੇ ਕਈ ਵਾਰ ਰੋਣ ਅਇਆ ਤੇ ਮਾਂ ਦਾ ਬਚਿਆਂ ਲਈ ਪਿਆਰ ਤੇ ਬਚਿਆਂ ਦਾ ਮਾਂ ਲਈ ਪਿਆਰ ਤੇ ਸਤਿਕਾਰ ਦੇਖ ਕੇ ਬਹੁਤ ਚੰਗਾ ਲੱਗਾ ।

  • @AmrikSingh-h1r3f
    @AmrikSingh-h1r3f Год назад +40

    ਦਿਲ ਖੁਸ਼ ਹੋ ਗਿਆ ਇੰਟਰਵਿਊ ਵੇਖ ਕੇ ਬਹੁਤ ਵਧੀਆ ਪਰਿਵਾਰ

  • @Home_tiler_guider_85
    @Home_tiler_guider_85 10 месяцев назад +5

    ਵਾਹਿਗੁਰੂ ਜੀ ਭੈਣ ਤੇ ਪੁੱਤਰਾਂ ਨੂੰ ਹਮੇਸ਼ਾ ਖੁਸ਼ ਰਖਨਾ

  • @diwansinghpbo2
    @diwansinghpbo2 Год назад +68

    ਇਕ ਰਸਤਾ ਬੰਦ ਹੁੰਦਾ ਚਾਰ ਰਬ ਖੋਲਦਾ ਏ। ਵਾਹਿਗੁਰੂ ਸਹਿਬ ਜੀ👏

  • @devinderrandhawa4175
    @devinderrandhawa4175 Год назад +21

    ਵਾਹਿਗੁਰੂ ਮਿਹਰ ਕਰੇ ਏਸ ਪਰਿਵਾਰ ਤੇ, ਇਸ ਭੈਣ ਦੀ ਕਹਾਣੀ ਸੁਣਕੇ ਮਜ਼ਾ ਆ ਗਿਆ, ਕੁੱਖੋਂ ਜਨਮੇ ਬੱਚਿਆਂ ਨੂੰ ਵੀ ਕੋਈ ਇਨ੍ਹਾਂ ਪਿਆਰ ਨਹੀਂ ਕਰਦਾ,‌ ਕਹਾਣੀ ਸੁਣਕੇ ਅੱਖਾਂ ਭਰ ਆਈਆਂ

  • @gurjeetkaur9238
    @gurjeetkaur9238 Год назад +26

    ਭੈਣ ਜੀ ਤੇ ਬਾਈ ਜੀ ਬਹੁਤ ਭਾਗਾਂ ਵਾਲੇ ਓ ਬਹੁਤ ਵਧੀਆ ਬੱਚੇ ਨੇ ਬੱਚਿਓ ਤੁਸੀਂ ਵੀ ਮਾਤਾ ਪਿਤਾ ਦੀ ਇੱਜਤ ਬਰਕਰਾਰ ਰੱਖਿਓ ਕਿਉਂਕਿ ਸਾਨੂੰ ਪੁੱਛੋ ਜਿਨਾ ਦਾ ਪਿਤਾ ਸਿਰ ਤੇ ਨਹੀਂ ਪਰ ਮਾਤਾ ਦਾ ਮੇਰੇ ਨਾਲ ਪਿਆਰ ਘੱਟ ਬਹੁਤ ਘਾਟ ਮਹਿਸੂਸ ਹੁੰਦੀ ਆ ਪਿਆਰ ਲੈਣ ਦੀ ਮੋਹ ਜੀ 🙏

    • @JAGJITSINGH-vx1nb
      @JAGJITSINGH-vx1nb 4 месяца назад

      ਵੈਰੀ ਗੁਡ ਧੀ ਰਾਣੀ ਇਸ ਅਕੰਲ ਨੇਂ ਆਪ ਮਾਰੀ ਸੀ ਪਹਿਲੀ ਜਨਾਨੀ ਇਸ ਨੇਂ ਆਪ ਮਾਰੀ ਇਸ਼ ਨੇਂ ਦਲੇ ਨੇਂ ਟੀਕਾ ...ਇਹ ਜਨਾਨੀ ਲਿਆਉਣ ਵਾਸ਼ਤੇ ਭੈਣ ਚੋਦ..ਇਹ ਪਤਰਕਾਰ ਵੀ ਕੁੜੀ ਚੋਦ ਬੰਦਾ ਲਗਦਾ ਇਹ ਸਾਰੇ ਦਲੇ...

  • @preetdhesi4043
    @preetdhesi4043 Год назад +7

    Dono munde aunti warge lagde aa.. Waheguru ji de rang aa eh.. Waheguru ji kirpa karn enna te Aunti huna nu Waheguru ji lambi umar te tedrusti den.

  • @manjitmann7943
    @manjitmann7943 Год назад +18

    ਇਸ ਤਰ੍ਹਾਂ ਦੀਆਂ ਮਾਵਾਂ ਬਹੁਤ ਘੱਟ ਹਨ God bless you

  • @sukhwantsingh8075
    @sukhwantsingh8075 10 месяцев назад +4

    ਬਹੁਤ ਮਾਂਵਾਂ ਏਹੋ ਜਿਹੀਆਂ ਪਰਮਾਤਮਾ ਭਲਾ ਕਰੇ ਮਾਵਾਾਂ ਦਾ😢

  • @gurpalsingh5609
    @gurpalsingh5609 Год назад +73

    ਵਾਹਿਗੁਰੂ ਜੀ ਇਹਨਾਂ ਬਚਿਆ ਨੂੰ ਅਤੇ ਮਾਂ ਪਿਉ ਨੂੰ ਚੜ੍ਹਦੀ ਕਲਾ ਵਿਚ ਕਲਾ ਵਿਚ ਰੱਖੇ ਜੀ ਅਤੇ ਤੰਦਰੁਸਤੀ ਬਖਸ਼ੇ ਜੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ਵਾਹਿਗੁਰੂ ਜੀ

  • @sitarammadhopuri890
    @sitarammadhopuri890 Год назад +11

    ਜਿਸ ਪਰਿਵਾਰ ਨੇ ਅਕਾਲ ਪੁਰਖ ਦਾ ਓਟ ਆਸਰਾ ਲਿਆ ਹੋਵੇ, ਜਿਹੜੇ ਗੁਰਬਾਣੀ ਅਨੁਸਾਰ ਜੀਵਨ ਜਾਚ ਅਪਨਾਉਣ, ਉਹ ਇਹੋ ਜਿਹੇ ਉਚੇ ਦਰਜੇ ਦੇ ਪਰਿਵਾਰਕ ਸੰਸਕਾਰਾਂ ਵਾਲ਼ੇ ਹੁੰਦੇ ਐ।
    ਧੰਨ ਧੰਨ ਉਹ ਮਾਂ ਬਾਪ ਜਿਨ੍ਹਾਂ ਨੇ ਅਜਿਹੀ ਸਿਆਣੀ ਧੀ ਨੂੰ ਜਨਮ ਦਿੱਤਾ ਅਤੇ ਚੰਗੇ ਸੰਸਕਾਰ ਦਿੱਤੇ।
    ਸਾਰੇ ਪਰਿਵਾਰ 'ਤੇ ਵਾਹਿਗੁਰੂ ਦੀ ਅਪਾਰ ਕਿਰਪਾ ਹੈ। ਹਸਦੇ ਵਸਦੇ ਰਹੋ।

  • @jasvirkaur7981
    @jasvirkaur7981 Год назад +39

    ਇਸ ਤਰ੍ਹਾਂ ਦੀਆਂ ਮਾਵਾਂ ਬਹੁਤ ਮੁਸ਼ਕਲ ਨਾਲ ਮਿਲਦੀਆਂ ਨੇ ❤❤

  • @balwantkaurchahal8382
    @balwantkaurchahal8382 Год назад +5

    ਬਹੁਤ ਵਧੀਆ ਵੀਡੀਓ ਹੈ ਹੋਰਨਾਂ ਨੂੰ ਵੀ ਸਿੱਖਿਆ ਮਿਲੇਗੀ ਵਹਿਗੁਰੂ ਸਾਰੇ ਪਰਿਵਾਰ ਤੇ ਮੇਹਰ ਰੱਖੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ। ਇਸੇ ਤਰ੍ਹਾਂ ਪਿਆਰ ਬਣਿਆ ‌ਰਹੇ ਹਮੇਸ਼ਾ ਹੀ।

  • @amarjitbrar6938
    @amarjitbrar6938 Год назад +37

    ਭੈਣ ਜੀ ਦੀ ਸੋਚ ਬਹੁਤ ਵਧੀਆ ਹੈ। ਧੰਨਵਾਦ ਜੀ

  • @ManpreetKaur-cm6qy
    @ManpreetKaur-cm6qy Год назад +25

    ਇਹ ਕੱਮ ਉਹ ਕਰ ਸਕਦੀ ਜਿਸ ਦੇ ਵਿੱਚ ਨਿਮਰਤਾ ਦਿਲ ਸਾਫ ਹੁੱਦਾ ਹੈ ਵਾਹਿਗੁਰੁ ਜੀ ਦਾ ਡਰ ਭਾਉ ਹੁੱਦਾ ਹੈ ਚੱਗੀਆ ਰੂਹਾ ਹੁੰਦੀਆ ਨੇ 🙏❤️❤️👍

  • @kashmirkaur6827
    @kashmirkaur6827 Год назад +27

    ਬਹੁਤ ਵਧੀਆ ਲਗਾ ਇਸ ਪਰਵਾਰ ਨੂੰ ਦੇਖਕੇ ਸੁਣਕੇ ਸਲੂਟ ਭੈਣ ਜੀ ਨੂੰ ਸਾਰੇ ਪਰਵਾਰ ਨੂੰ ਮਨ ਖੁਸ਼ ਹੋ ਗਿਆ ਵਾਹਿਗੁਰੂ ਚੜਦੀ ਕਲਾ ਚ ਰਖੇ ਆਪ ਜੀ ਨੂੰ ❤🎉🎉

  • @narinderniti6085
    @narinderniti6085 Год назад +23

    ਪਾਲਣ ਹਾਰਾ ਮਾਂ .ਮਾਂ ਹੈ ਰੱਬ .ਪਹਿਲਾਂ ਮਾਂ ਫੇਰ ਰੱਬ .ਮੈਂ ਸੱਚੀ ਕਹਾਣੀ ਸੁਣ ਰਹੀ ਹਾਂ .ਮੇਰਾ ਮੰਨ ਵੀ ਭਰ ਗਿਆ .ਏਦਾਂ ਦੀ ਮਾਂ ਹਰ ਪੁੱਤ ਦੀ ਹੋਵੇ .ਏਦਾਂ ਦੇ ਪੁੱਤਰ ਵੀ ਰੱਬ ਸਾਰਿਆਂ ਮਾਵਾਂ ਨੂੰ ਦੇਵੇ .ਇਹਨੂੰ ਸਵਰਗ ਕਹਿੰਦੇ ਹਨ .

  • @karamjeetkaur1371
    @karamjeetkaur1371 Год назад +18

    ਜਿਉਦੀ ਰਹਿ ਭੈਣੇ ਜਿਉਦੇ ਰਹੋ ਦੋਨੋ ਬੇਟੇ ਤਿੰਨੋ ਮਾ ਪੁੱਤਾ ਦੀ ਬਹੁਤ ਐਹਮ ਕਹਾਣੀ

  • @rupinderkaurdhaliwal5980
    @rupinderkaurdhaliwal5980 Год назад +5

    ਮੈਂ ਇਹੋ ਜਿਹਾ ਪਰਿਵਾਰ ਹੀ ਨਹੀਂ ਦੇਖਿਆ ਅੱਜ ਤੱਕ
    ਮਾ ਨੇ ਪਹਿਲਾਂ ਆਪਣਾ ਰਿਸ਼ਤਾ ਖੂਬ ਨਿਭਾਇਆ
    ਫਿਰ ਬੱਚੇ ਬਹੁਤ ਸਿਆਣੇ ਨੇ ਅਜਕੱਲ ਤਾ ਢਿਡੋ ਜੰਮੇ ਐਨੀ ਇੱਜ਼ਤ ਨਹੀ ਕਰਦੇ
    ਤੁਹਾਨੂੰ ਸਲੂਟ ਹੈ ਮਾ ਨੇ ਕਿੰਨੇ ਚੰਗੇ ਸੰਸਕਾਰ ਦਿੱਤੇ ਸੱਚੀ ਤੁਸੀ ਸਾਰੇ ਵਿਛੜੇ ਹੋਏ ਸੀ ਜੋ ਪਰਮਾਤਮਾ ਨੇ ਮਿਲਾ ਤੇ

  • @pluthra1746
    @pluthra1746 Год назад +8

    What a GREAT lady. No words. She is saintly.

  • @kamaljitkaur-ri1lx
    @kamaljitkaur-ri1lx Год назад +21

    ਵਾਹਿਗੁਰੂ ਜੀ ਸਲਾਮ ਏ ਭੈਣ ਨੂੰ ਸਭ ਤੋਂ ਵੱਡਾ ਪੁਨ ਬਿਨਾਂ ਮਾਂ ਦੇ ਬੱਚੇ ਪਾਲਣਾ ਦਿਲ ਜਿੱਤ ਲਿਆ ਵਾਹਿਗੁਰੂ ਸਾਰੀਆਂ ਖੁਸ਼ੀਆਂ ਬਖ਼ਸ਼ੇ ❤❤

  • @charanjitkaur9774
    @charanjitkaur9774 Год назад +13

    ਮੈਨੂੰ ਮਾਣ ਹੈ ਇਸ ਗੁਰਸਿੱਖ ਪਰਿਵਾਰ ਤੇ। ਦੋਨੋਂ ਪੁੱਤ ਬਹੁਤ ਹੀ ਸੋਹਣੇ ਨੇ ਰੱਬ ਲੰਬੀ ਉਮਰ ਲਾਵੇ 🙏🙏🙏🙏🙏🙏🙏🙏🙏🙏🙏🙏🙏🙏

  • @amanbadial9589
    @amanbadial9589 Год назад +11

    ਬੇਟੀ ਤੇਰੀ ਸੋਚ ਨੂੰ ਸਲਾਮ ਤੁਸੀ ਬੱਚਿਆਂ ਨੂੰ ਬਹੁਤ ਪਿਆਰ ਕਿਤਾ ਤੇ ਬਚਿਆ ਨੇ ਵੀ ਤੁਹਾਨੂੰ ਬਹੁਤ ਪਿਆਰ ਕਿਤਾ ਤੇਰੀਆਂ ਵਰਗੀਆਂ ਧੀਆਂ ਘਰ ਘਰ ਮਿਲਣ ਵਾਹਿਗੁਰੂ ਤੁਹਾਡੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ 🙏🙏

  • @pallvithapa31
    @pallvithapa31 Год назад +4

    Maa vrgi koi misaal nhii...sb bchia nu eda d maa mile...ta koi b bchaa bina maa to nhi rhega..salute aaa g

  • @RubalBrar33
    @RubalBrar33 11 месяцев назад +3

    This lady is a perfect women and mother. Whole family is great. Lot of learn from them. Lots of Respect for their mother.

  • @JaswantSingh-gw7vq
    @JaswantSingh-gw7vq Год назад +19

    ਅੱਜ ਕੱਲ ਦੀਆਂ ਉਹਨਾਂ ਮਾਵਾਂ ਲਈ ਚਾਨਣ ਮੁਨਾਰਾ ਨੇ ਇਹ ਭੈਣ ਜੀ❤ ਜਿਹੜੀਆਂ ਢਿਡੋਂ ਕੱਢੇ ਬੱਚਿਆਂ ਨੂੰ ਵੀ ਹੱਥੀ ਮਾਰ ਦਿੰਦੀਆਂ ਨੇ 😢😢

  • @SukhSahab
    @SukhSahab Год назад +6

    ਕਰਨ ਅਰਜਣ ਵੀ ਆਪਣੇ ਪਿਛਲੇ ਜਨਮ ਵਾਲੀ ਅਸਲੀ ਮਾਂ ਨੂੰ ਮਿਲਗੇ ਸਨ। ਯੇ ਬੰਧਨ ਤੋ ਪਿਆਰ ਕਾ ਬੰਧਨ ਹੈ ਜਨਮੋਂ ਕਾ ਸੰਗਮ ਹੈ

  • @varinderkaur3826
    @varinderkaur3826 Год назад +28

    ਵੀਡੀਓ ਦੇਖ ਕੇ ਮੇਰੀਆਂ ਤਾਂ ਅੱਖਾਂ ਭਰ ਆਈਆਂ ਪਰ ਮੈਂ ਵੱਡੇ ਵੀਰ ਦੀ ਸੋਚ ਨੂੰ ਸਲਾਮ ਕਰਦੀ ਵਾਂ ਵੀਰੇ ਤੇਰੀ ਸੋਚ ਏਡੀ ਵੱਡੀ ਕੇ ਤੂੰ ਕਿਹਾ ਮਤਰਈ ਕੀ ਹੁੰਦਾ ਪਾਲਣ ਵਾਲੀ ਮਾਂ ਹੁੰਦੀ ਹੈ ਇਸ ਮਾਂ ਨੂੰ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਇਸ ਮਾਂ ਦੀ ਸੋਚ ਨੂੰ ਸਲਾਮ ਕਰਦੀ ਹਾਂ

  • @GurpreetKaur-l8w
    @GurpreetKaur-l8w Год назад +30

    ਬਹੁਤ ਵਧੀਆ ਸੋਚ ਤੁਹਾਡੀ ਅੰਟੀ, ਜੇਕਰ ਹਰ ਪਾਲਣ ਵਾਲੀ ਇਹ ਸੋਚ ਕੇ ਬੱਚੇ ਪਾਲੇ ਤਾਂ ਇਹ ਹਲਾਤ ਕਿਸੇ ਹੋਰ ਤੇ ਵੀ ਬਣਦੇ ਨੇ ਤਾਂ ਉਸਨੂੰ ਦੂਜਾ ਵਿਆਹ ਕਰਾਉਣ ਤੇ ਕੁਝ ਵੀ ਸੋਚਣ ਦੀ ਲੋੜ ਨਹੀਂ 😢😢😢

  • @sonikukreja1983
    @sonikukreja1983 10 месяцев назад +1

    Waheguru ji 🙏🏻apni kirpa is parivaar te idda hi banaye🙏🏻💐❤

  • @baljitsinghz
    @baljitsinghz Год назад +6

    ਬਹੁਤ ਸੋਹਣੀ ਕਹਾਣੀ ਹੈ ਸਲੂਟ ਆ ਮਾਂ ਤੁਹਾਨੂੰ ਤੇ ਵੀਰਾ ਤੇ ਬਹੁਤ ਮਾਣ ਹੈ। ਤੁਹਾਡੇ ਪਰਿਵਾਰ ਤੋ ਬਹੁਤ ਸਿੱਖਣ ਨੂੰ ਮਿਲਿਆ ❤

  • @baljeetk7670
    @baljeetk7670 10 месяцев назад +2

    ਵੀਰ ਜੀ ਤੁਹਾਨੂੰ ਰੋਂਦਿਆਂ ਨੂੰ ਦੇਖ ਕੇ ਮੇਰੀਆਂ ਅੱਖਾਂ ਭਰ ਆਈਆਂ ਤੁਸੀਂ ਕਿੰਨਾ ਪਿਆਰ ਕਰਦੇ ਹੋ ਆਪਣੇ ਬੱਚਿਆਂ ਨੂੰ ❤❤❤ ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਸਾਰੇ ਪਰਿਵਾਰ ਤੇ

  • @HarneetKalas-nf8nd
    @HarneetKalas-nf8nd Год назад +33

    ❤ ਵਾਹਿਗੁਰੂ ਜੀ ਮਾਤਾ ਜੀ ਤੇ ਬੇਟੀਆ ਤੇ ਅੰਕਲ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @mastaanrandhawa7305
    @mastaanrandhawa7305 Год назад +5

    ਇਸ ਪਰਿਵਾਰ ਦੀਆ ਗੱਲਾ ਸੁਣਦਿਆ ਕਈ ਵਾਰ ਮਨ ਭਰ ਆਇਆ ਵਾਹਿਗੁਰੂ ਦੀ ਬਹੁਤ ਕਿਰਪਾ ਪਰਿਵਾਰ ਤੇ ਸਦਾ ਖੁਸ ਰਹਿਣ🙏

  • @ParminderKaur-ef2ce
    @ParminderKaur-ef2ce Год назад +11

    ਭੈਣ ਨੂੰ ਕਰੋੜ ਵਾਰ ਨਮਨ ਇਹੋ ਜਿਹੀਆ ਵੀਡੀਓ ਦੇਖ ਕੇ ਹੁਣ ਦੇ ਸਮੇਂ ਤੇ ਬਹੁਤ ਅਸਰ ਪੈਣਾ ❤

  • @kanwalpreet4553
    @kanwalpreet4553 Год назад +5

    ਬਹੁਤ ਹੀ ਵਧੀਆ ਹੀ ਵਧੀਆ ਹੈ ਇਹ ਮਤਰੇੲਈ ਮਾਂ ਨਹੀਂ ਅਸਲ ਮਾਂ ਹੈ

  • @gurjeetkaur9238
    @gurjeetkaur9238 Год назад +308

    ਬਹੁਤ ਵੱਡੀ ਗੱਲ ਕੀਤੀ ਬੇਟਾ ਪਾਲਣਹਾਰੀ ਮਾਂ 😭😭😭😭😭😭😭

    • @diwansinghpbo2
      @diwansinghpbo2 Год назад +3

      ਜੀ ਮੇਰੀ Wife ਦੀ ਵੀ Death ਹੋੋ ਗਈ

    • @jaswindersinghbarring4310
      @jaswindersinghbarring4310 Год назад +5

      Mai ve ek bete nu es tran he paal rahi aa ji bahut kush face karna penda ...par mai apna Dil wada kita hoya 😢.. Sukhvinder Barnala 🌹

    • @diwansinghpbo2
      @diwansinghpbo2 Год назад +2

      So sad. Tusi FIR marriage krvon bere nhi sochea

    • @officialpoonamwalia
      @officialpoonamwalia Год назад

      🙏

    • @nirmalrani4111
      @nirmalrani4111 Год назад

      Meri bi nuh ki death ho gai us k 2larka hay. One year and 7year ,Bhagwan esa hi bachhon ko essi hi maa miay.jis Karan bachon ki jindgi achhi basr ho jay.

  • @GurdeepsinghKhalsa-u4i
    @GurdeepsinghKhalsa-u4i Год назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਭਾਈ ਗੁਰਸੰਗਤ ਜੀਓ ਸਾਨੂੰ ਅੱਜ ਪਤਾ ਲੱਗਾ ਕਿ ਇਹ ਦੂਸਰੀ ਮਾਤਾ ਜੀ ਏ
    ਇਸ ਮਾਤਾ ਜੀ ਨੇ ਇਹਨਾਂ ਦੋਵੇਂ ਪੁੱਤਰਾਂ ਨੂੰ
    ਸਾਡੇ ਪਿੰਡ ਗੁਰਬਾਣੀ ਕੀਰਤਨ ਸਿਖਲਾਈ ਲਈ ਵੀ ਭੇਜ ਦੇ ਰਹੇ ਗੁਰਸੰਗਤ ਜੀਓ ਸੱਚ ਵਿਚ ਸਾਨੂੰ ਅੱਜ ਪਤਾ ਲੱਗਾ ਵੀ ਖੇਡ ਪਰਮੇਸ਼ਰ ਦੀ ਇਹ ਹੈ
    ਇਹ ਦੋਵੇਂ ਬੱਚੇ ਆਸਾ ਦੀ ਵਾਰ ਦਾ ਕੀਰਤਨ ਵੀ
    ਕਰ ਦੇ ਹਨ ਜੀ
    ਧੰਨ ਮਾਤਾ ਜੀ ਤੁਹਾਡੀ ਕਮਾਈ ਧੰਨ ਐ
    ਇਹਨਾਂ ਦੇ ਪਿਤਾ ਜੀ ਵੀ ਬਹੁਤ ਬਹੁਤ ਨੇਕ ਦਿਲ ਇਨਸਾਨ ਐ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @j.skundi7791
    @j.skundi7791 Год назад +5

    ਵਾਹਿਗੁਰੂ ਜੀ ਸਮੂਹ ਪਰਿਵਾਰ ਨੂੰ ਚੜ੍ਦੀ ਕਲਾ ਬਖਸ਼ਣ ਜੀ

  • @sumitdeol6315
    @sumitdeol6315 Год назад +5

    Rooh khush ho gyi g es bibi g nu dekh te sun k

  • @JasveerSingh-iw1oo
    @JasveerSingh-iw1oo Год назад +4

    Aunti ji tuhadi story sun k menu dukh v bahut hoya te khushi v bhut hoi tuci sari family menu bhut jada pyare lagge rabb tuhanu hmesha chadikla vich rakhhe ❤❤❤❤❤❤❤❤

  • @gurmeetkaur6152
    @gurmeetkaur6152 Год назад +14

    ਸਲੂਟ ਆ ਭੈਣ ਜੀ ਤੁਹਾਡੇ ਵਿੱਚ ਰੱਬ ਦਿਸਿਆ 🙏🙏🙏🙏🙏❤️

  • @Rajkaur100-h9y
    @Rajkaur100-h9y Год назад +13

    ਵਾਹਿਗੁਰੂ ਮਹਿਰਾ ਰੱਖੇ ਪ੍ਰੀਵਾਰ ਤੇ, ਸ਼ਾਬਾਸ਼ ਏਸ ਬੀਬੀ ਦੇ ਇਕ ਚੰਗੀ ਮਾਂ ਤੇ ਇਕ ਚੰਗੀ ਪਤਨੀ ਦਾ ਇੱਕ ਚੰਗੀ ਸੱਸ ਦਾ ਰੋਲ ਨਿਭਾਇਆ ਹੈ. ਏਹੀ ਰੱਬ ਦਾ ਨਾਮ ਹੈ.ਵਾਹਿਗੁਰੂ ਜੀ. 🙏

  • @mahinderpal9404
    @mahinderpal9404 Год назад +16

    Kaint Punjabi ਚੈਨਲ ਦੇ ਮਾਧਿਅਮ ਰਾਹੀਂ ਇਸ ਵੀਡੀਓ ਨੂੰ ਵੇਖਣ ਦਾ ਸਬੱਬ ਬਣਿਆ। ਬੜੀ ਖੁਸ਼ੀ ਹੋਈ ਹੈ ਕਿ ਭੈਣ ਜੀ ਨੇ ਆਪਣੇ ਪੁੱਤਰ ਜਾਂ ਬੇਟੀ ਦੀ ਚਾਹਤ ਤੋਂ ਬਿਨ੍ਹਾਂ ਆਪਣੇ ਪਤੀ ਦੇ ਪਹਿਲੇ ਦੋਵਾਂ ਬੇਟਿਆਂ ਨੂੰ ਬੜੀ ਸ਼ਿੱਦਤ ਅਤੇ ਰੂਹ ਨਾਲ ਪਾਲਣਪੋਸ਼ਣ ਕਰ ਕੇ ਚੰਗੇ ਸੰਸਕਾਰ ਦੇ ਕੇ ਅੱਗੇ ਵਧਾਇਆ ਹੈ। ਰਿਸ਼ਤਿਆਂ ਨੂੰ ਬਖ਼ੂਬੀ ਸਮਝਿਆ ਅਤੇ ਨਜਿੱਠਿਆ ਹੈ। ਪਰਿਵਾਰ ਨੂੰ ਵੇਖ਼ ਸੁਣ ਕੇ ਬੜੀ ਖੁਸ਼ੀ ਹੋਈ ਹੈ। ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ।

    • @kaintpunjabi
      @kaintpunjabi  Год назад

      ਬਹੁਤ ਧੰਨਵਾਦ ਜੀ ਸਾਡੀ ਛੋਟੀ ਜਿਹੀ ਕੋਸ਼ਿਸ਼ ਨੂੰ ਪਿਆਰ ਦੇਣ ਲਈ

    • @kuljeetgrewal889
      @kuljeetgrewal889 Год назад

      @@kaintpunjabi ਇਸ ਬੇਟੇ ਦੀ ਸਟੋਰੀ ਜੋ ਫੇਸਬੁੱਕ ਤੇ ਹੈ ਪੜਣਾ ਚਾਹੁੰਦੇ ਹਾਂ facebook dee id kee ha.please zroor dasna .

  • @jagdevkaur3144
    @jagdevkaur3144 Год назад +13

    🎉🎉🎉🎉🎉🎉🎉🎉🎉❤❤❤❤❤⭐⭐⭐⭐⭐💯💯💯🌺🌸🌺🌺🌺🌺❤️❤️❤️❤️👌👌👌👌👍👍👍👍👏🙏🙏🙏🙏🙏🙏 ਬਹੁਤ ਹੀ ਵਧੀਆ ਕੰਮ ਕੀਤਾ ਭੈਣ ਜੀ ਬਹੁਤ ਘੱਟ ਨੇ ਤਹਾਡੀ ਸੋਚ ਵਾਲੇ ਲੋਕ🎉❤🎉❤🎉😂

  • @kuljindersinghdhaliwal4400
    @kuljindersinghdhaliwal4400 Год назад +12

    ਜ਼ਿੱਥੇ ਧਰਮ ਹੈ ਓਥੇ ਪਿਆਰ ਵੀ ਹੈ॥ ਘਰਾਂ ਦੇ ਝਗੜਿਆਂ ਦਾ ਕਾਰਨ ਹੀ ਆਪਣੇਂ ਧਰਮ ਨੂੰ ਛੱਡ ਜ਼ਾਂਣਾਂ ਹੈ ॥ ਧਰਮ ਓਹਨਾਂ ਕੌਲ ਹੈ ਜ਼ਿਹਨਾਂ ਦੇ ਮਨ ਵਿੱਚ ਦਇਆ ਹੁੰਦੀ ਫੇਰ ਗੁਰੂ ਦੀ ਬਾਂਣੀਂ ਮਨ ਨੂੰ ਹੋਰ ਨਿਰਮਲ ਕਰਦੀ ਤੇ ਘਰਾਂ ਵਿੱਚ ਪਿਆਰ ਅਤੇ ਇਥਪਾਕ (ਏਕਤਾ ) ਬਣਿਆਂ ਰਹਿੰਦਾ ਹੈ ॥ ਪਰਮਾਤਮਾਂ ਤੁਹਾਨੂੰ ਸਦਾ ਖੁਸ਼ ਰੱਖੇ

  • @amarjitkaur6954
    @amarjitkaur6954 Год назад +8

    ਸਲਾਮ ਹੈ ਇਸ ਭੈਣ ਨੂੰ ਵਾਹਿਗੁਰੂ ਜੀ ਪਰਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @manjeetkaur774
    @manjeetkaur774 Год назад +6

    ਬਹੁਤ ਵਧੀਆ ਕਹਾਣੀ ਆ ਵਾਹਿਗੁਰੂ ਏਦਾਂ ਦੀ ਮਾਂ ਸਬ ਨੂੰ ਦੇਵੇ ਜੀ ਵਾਹਿਗੁਰੂ ਜੀ

  • @nissanbaba6964
    @nissanbaba6964 Год назад +17

    ਮਾਂ ਜੀ ਤੁਸੀਂ ਕਿਸੇ ਹੋਰ ਦੁਨੀਆ ਤੋਂ ਆਏ ਹੋ ਜੀ
    ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਤੇ ਦਿਨ ਰਾਤ ਚੋਂਗਣੀ ਤਰੱਕੀ ਬਖਸ਼ੇ

  • @sonikukreja1983
    @sonikukreja1983 10 месяцев назад +1

    Esi maa milna kismat wali gll hai 🙏🏻💐❤

  • @gurpreetsinghpreetpannu2242
    @gurpreetsinghpreetpannu2242 Год назад +11

    ਤੁਹਾਡੀਆਂ ਗੱਲਾਂ ਸੁਣ ਕੇ ਵਾਰ ਵਾਰ ਮਨ ਭਰਦਾ ਭੈਣੇ
    ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਤੰਦਰੁਸਤ ਰੱਖਣ
    ਚੜ੍ਹਦੀ ਕਲਾ ਵਿਚ ਰੱਖਣ
    ਬਹੁਤ ਬਹੁਤ ਦੁਆਵਾਂ ਤੁਹਾਡੇ ਲਈ ❤❤❤❤ ਗਗਨਦੀਪ ਕੌਰ ਗੁਰਦਾਸਪੁਰ

  • @preetsomal9483
    @preetsomal9483 11 месяцев назад +2

    Even boys face looks like mother face ❤ she is kind hearted lady

  • @geetabhalla5768
    @geetabhalla5768 Год назад +4

    ਭਗਵਾਨ ਕ੍ਰਿਸ਼ਨ ਜੀ ਨੂੰ ਵੀ ਮਾਂ ਦੇਵਕੀ ਨੇ ਜੰਮਿਆ ਪਰ ਮਾਂ ਯਸ਼ੋਦਾ,(ਪਾਲਣ ਵਾਲੀ ਮਾਂ) ਹੀ ਅਖਵਾਉਂਦੀ ਹੈ ❤, ਕਿੰਨੀ ਸੋਹਣੀ ਪਰਵਰਿਸ਼ ਦਿੱਤੀ ਮਾਂ ਨੇ,ਸੱਚੀ ਕੋਈ ਪਿੱਛਲੇ ਜਨਮ ਦੇ ਵਿਛੜੇ ਹੋਏ ਸੀ ਸਾਰੇ, ਜਿਹੜੇ ਇਸ ਜਾਮੇ ਮਿੱਲ ਗਏ ❤❤❤❤

  • @sarbatdabhalag
    @sarbatdabhalag Год назад +5

    ਵਾਹਿਗਰੂ ਵਾਹਿਗੁਰੂ ਜੀ ਬਹੁਤ ਹੀ emotional ਸੱਚ ਨਾ ਕੇ story, ਇਸ ਪਰਿਵਾਰ ਤੇ ਵਾਹਿਗੁਰੂ ਦੀ ਬਹੁਤ ਕ੍ਰਿਪਾ ਹੈ ਇਸ ਤਰਾਂ ਲਗਦਾ ਜਿਵੇਂ ਰੱਬ ਆਪ ਵਸਦਾ ਇਹਨਾਂ ਵਿੱਚ.. ਵਾਹਿਗੁਰੂ ਚੜਦੀਕਲਾ ਕਰਨ 🙏

  • @JohnCena-fy5pb
    @JohnCena-fy5pb Год назад +9

    ਸਾਰੇ ਪ੍ਰੀਵਾਰ ਲਈ ਤੇ ਵੀਡਿਉ ਲਈ 👌👌👌👌👌

  • @parmdhaliwal3991
    @parmdhaliwal3991 Год назад +9

    ਵਹਿਗੂਰੁ ਹਮੇਸ਼ਾ ਖੁਸ਼ ਰੱਖੇ ਵੀਰਾਂ ਤੇ ਮਾਂ ਬਾਪ ਨੂੰ

  • @Preetsekhon2829
    @Preetsekhon2829 Год назад +7

    ਸਮਾਜ ਲਈ ਇੱਕ ਚੰਗੀ ਮਿਸਾਲ ਪੈਦਾ ਕੀਤੀ ਜੀ ਭੈਣੇ ਤੁਸੀਂ, ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਜੀ 🙏🙏🙏

  • @MandeepKaur-zu8vs
    @MandeepKaur-zu8vs Год назад +13

    ਵਾਹਿਗੁਰੂ ਜੀ ਖੁਸ਼ ਰੱਖੇ ਤੁਹਾਡੇ ਪਰਿਵਾਰ ਨੂੰ ਮਾਂ ਨੂੰ ਸਲੂਟ

  • @BaljitSingh-bj4vm
    @BaljitSingh-bj4vm Год назад +6

    ਬਹੁਤ ਹੀ ਵਧੀਆ ਵਾਹਿਗੁਰੂ ਚੜਦੀ ਕਲਾ ਬਖਸ਼ਣ ਅਸੀ ਵੀ ਇਸ ਸਥਿਤੀ ਵਿੱਚੋ ਲੰਘ ਰਹੇ ਹਾਂ। ਪਰ ਦੂਜੀ ਸ਼ਾਦੀ ਨੂੰ ਤਰਜੀਹ ਨਹੀਂ ਦਿੱਤੀ ਮੇਰੀਆਂ ਦੋ ਬੇਟੀਆਂ ਹਨ ਇਕ ਪੀ ਐਚ ਡੀ ਕਰ ਰਹੀ ਹੈ ਇਕ ਬੀਐਸਸੀ ਕਰਕੇ ਕਨੇਡਾ। ਗੲਈਹੈ। ਅਸੀ ਗੁਰੂ ਪਾਤਸ਼ਾਹ ਦੇ ਲੜ ਲਗੋ ਹੋਏ ਹਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @guddiyeskaur3202
    @guddiyeskaur3202 Год назад +8

    Is maa nu lakha salam 🙏🙏waheguru ehna nu hamesha khush rakhan 🙏🙏🤗🤗

  • @partaphundal2911
    @partaphundal2911 Год назад +42

    ਧੰਨ ਹੈ।ਭੈਣ।ਜੀ।ਧੰਨ ਤੁਹਾਡੀ।ਸੋਚ। ਜੇਕਰ।ਸਾਰੀਆ ਭੈਣਾ।ਇਹੋ।ਜਿਹੀਆ। ਕਰਨ।ਕੋਈ। ਦੁਖ।ਨਾ।ਹੋਵੇ।ਕਿਸੇ।ਦੇ।ਬੱਚੇ। ਨਾ।ਰੁਲਣਾ🙏🏻🙏🏻❤

  • @arvindrekhi847
    @arvindrekhi847 10 месяцев назад +2

    So nice bahn ji tusi kudh parmatma ho

  • @amitamanhas208
    @amitamanhas208 Год назад +34

    Being myself a mother I'm speechless today with tears ........a true example of love,care, sacrifice, compromise n acceptance.....❤.....

  • @ਗਰਤੇਜਸ਼ਿਘ-ਙ8ਹ

    ਧਨ ਬਬਾਨਾਨਕਾ ਇਸ਼ ਭੌਣ ਦੇ❤

  • @jasvirkaur0296
    @jasvirkaur0296 Год назад +9

    ਹਾਂਜੀ ਸਾਡੀ ਰਿਸ਼ਤੇਦਾਰੀ ਵਿਚ ਵੀ ਹੈ ਉਸ ਭੈਣ ਦੇ ਵੀ ਦੋ ਬੇਟੇ ਹਨ ਮੈ ਇਹ ਵੀਡੀਓ ਉਹ ਭੈਣ ਦੀ ਵੀਡੀੳ ਸਮਝ ਕੇ ਹੀ ਆਉਣ ਕੀਤੀ ਸੀ❤❤

  • @rajinderkaur306
    @rajinderkaur306 Год назад +5

    ਜਿਉਂਦਾ ਰਹਿ ਪੱਤਰਾ ਤੇਰੇ ਬਹੁਤ ਵਧੀਆ ਵਿਚਾਰ ਨੇ ਮਾਂ ਲਈ ।

  • @basantkaur3196
    @basantkaur3196 Год назад +8

    ਬੀਬਾ ਤੁਹਾਡੀ ਸੋਚ ਵਰਗੀ ਸੋਚ ਹਰੇਕ ਮਤਰੇਈ ਮਾਂ ਦੀ ਹੋਵੇ ਦਿਲ ਨੂੰ ਬਹੁਤ ਸਕੂਨ ਮਿਲਿਆ

    • @manavgill1763
      @manavgill1763 Год назад +1

      Bate ne such kaha ke palanhari Maa kaho please

    • @harkiratize
      @harkiratize 11 месяцев назад

      @@manavgill1763 Bilkul .. mainu ajj bahut kush sikhan nu milea eh video ton … ik zruri gal veer ne kahi .. Matreye Ma nhi kehna .. Palanhaari kehna .. apa nu eh shabad highlight krna chahida

  • @jagdeepsingh9127
    @jagdeepsingh9127 10 месяцев назад +1

    Bht vdia lga ji 🙏🙏 happy raho all family 🙏🙏🙏

  • @amandeepkaurkhanna1696
    @amandeepkaurkhanna1696 Год назад +15

    ਵੀਰ ਜੀ ਅੱਜ ਦੀ ਇੰਟਰਵਿਊ ਵੇਖ ਕੇ ਵਾਰ ਵਾਰ ਮਨ ਅਤੇ ਅੱਖਾ ਭਰ ਰਹੀਆਂ ਸਨ।

  • @SurjitKaur-qz3fl
    @SurjitKaur-qz3fl Год назад +18

    ਭੈਣ ਤਹਿਦਿਲੋਂ ਪਿਆਰ ਕੀਤਾ ਤੁਸੀਂ ਦੋਵੇਂ ਹਰਮਨ ਪਿਆਰੇ ਬੱਚਿਆਂ ਨੂੰ ❤ਹਰ ਇਕ ਮਾਂ ਨੂੰ ਐਦਾਂ
    ਰੋਲ ਅਦਾ ਕਰਨਾ ਚਾਹੀਦਾ ❤🙏 ਭੈਣ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏❤️🙏🙏

  • @darshansingh1401
    @darshansingh1401 Год назад +4

    Bhut mn khush hoyia is privar nu waheguru ji chrdi kla vich rakhn

  • @ikonkarboutique4401
    @ikonkarboutique4401 Год назад +1

    Bahut vdiya story vekh k skoon milda kine vdiya sansar dite bachiya nu apne putt samj k family nu ekke vich rakhiya bhen ji teri enni vdiya soch nu dil to slam haa

  • @singhsaab6992
    @singhsaab6992 Год назад +11

    ਬਹੁਤ ਖੁਸ਼ ਹੋਇਆ ਮਨ ਦੇਖ ਕੇ

  • @GurlalSidhu-h4j
    @GurlalSidhu-h4j Год назад +8

    ਮਾ ਪੁੱਤ ਸਾਰੇ ਬਹੁਤ ਪਿਆਰੇ ਨੇ, ਬਾਪ ਵੀ

  • @manjitsehjal165
    @manjitsehjal165 Год назад +10

    ਮਾਤਾ ਜੀ ਨੂੰ ਪ੍ਰਣਾਮ ❤ ਬਚਿਆ ਨੂੰ ਵੀ ਸਲੂਟ ਹੈ ❤❤

  • @manidersingh5591
    @manidersingh5591 10 месяцев назад +2

    This mother is very nice salutemere vluo vera nu v jhina de mmta pure kerte is maa ne

  • @BhupinderSingh-pq7to
    @BhupinderSingh-pq7to Год назад +6

    Dhan ha maa

  • @manjeetkaur6023
    @manjeetkaur6023 Год назад +2

    Bohat change sanskar dete dohna betaa nu sehi ch beta tusi mata sahib kour de beti ban k dekhyaa dohna bete v bohat Sankari neh man bohat khush hoyaa God bless you