ਜਿੰਨਾਂ ਦੇਖ ਕੇ ਅਣਡਿੱਠ ਕੀਤਾ Jina Dekh ke Andithh kita | ਅਰਦਾਸ Ardaas | Dr. Onkar Singh | Navtej Sandhu

Поделиться
HTML-код
  • Опубликовано: 10 сен 2024
  • Jina Dekh ke Andithh kita ਜਿੰਨਾਂ ਦੇਖ ਕੇ ਅਣਡਿੱਠ ਕੀਤਾ | ਅਰਦਾਸ Ardaas | The Sikh Prayer | Writer Dr.Onkar Singh|Director Navtej Sandhu
    ਜਿਨ੍ਹਾਂ ਦੇਖ ਕੇ ਅਣਡਿੱਠ ਕੀਤਾ
    ਦੇਖ ਕੇ ਅਣਡਿੱਠ ਕਰਨਾ ਰੱਬੀ-ਗੁਣ ਹੈ। ਇਸ ਪਰਮਾਤਮ-ਗੁਣ ਨੂੰ ਧਾਰਨ ਕਰਨ ਲਈ ਬਹੁਤ ਕਠਿਨ ਸਾਧਨਾ ਤੇ ਕਮਾਈ ਦੀ ਲੋੜ ਹੁੰਦੀ ਹੈ। ਦੂਸਰਿਆਂ ਦੇ ਔਗਣਾਂ ਨੂੰ ਅਣਡਿੱਠ ਕਰਨ ਵਾਸਤੇ ਆਕਾਸ਼ ਵਰਗਾ ਵਿਸ਼ਾਲ ਹਿਰਦਾ ਚਾਹੀਦਾ ਹੁੰਦਾ ਹੈ।
    ਪਰਮਾਤਮਾ ਸਾਡੇ ਹਜ਼ਾਰਾਂ ਔਗਣਾਂ ਨੂੰ ਵੇਖਦਾ ਹੈ। ਪਰ ਸਾਡੇ ਨਾਲ ਕਦੀ ਦੁਨੀਆਂ ਵਾਂਗ ਨਿਆਂ ਨਹੀਂ ਕਰਦਾ ਕਿਉਂਕਿ ਉਹ ਬਖਸ਼ਣਹਾਰ ਹੈ। ਸਦਾ ਮਿਹਰ ਦੇ ਘਰ ਵਿੱਚ ਰਹਿੰਦਿਆਂ ਹੋਇਆਂ ਸਾਡਾ ਇਨਸਾਫ ਕਰਦਾ ਹੈ।
    ਇਤਿਹਾਸ ਦਸਦਾ ਹੈ ਕਿ ਸਤਿਗੁਰੂ ਸਾਹਿਬਾਨ ਨੇ ਆਪ ਵੇਖਕੇ ਅਣਡਿੱਠ ਕਰਨ ਦੀ ਕਮਾਈ ਕਰਦਿਆਂ, ਇਸ ਆਦਰਸ਼ ਦੀ ਸਥਾਪਤੀ ਕੀਤੀ। ਨਿਮਰਤਾ ਦੇ ਪੁੰਜ, ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਬਜ਼ੁਰਗ ਸਰੀਰ ਨੂੰ ਗੁਰੂ ਦੇ ਪੁੱਤਰ, ਦਾਤੂ ਜੀ ਨੇ ਭਰੀ ਸੰਗਤ ਵਿੱਚ ਈਰਖਾ ਵੱਸ ਹੋਕੇ ਲੱਤ ਮਾਰੀ, ਤਾਂ ਆਪ ਜੀ ਨੇ ਦੇਖ ਕੇ ਅਣਡਿੱਠ ਕਰਦਿਆਂ ਬਚਨ ਕੀਤਾ, 'ਮੇਰੀਆਂ ਬੁੱਢੀਆਂ ਹੱਡੀਆਂ ਕਾਰਨ ਆਪ ਜੀ ਦੇ ਕੋਮਲ ਚਰਨਾਂ ਨੂੰ ਸੱਟ ਲਗੀ ਹੋਵੇਗੀ।' ਬਹੁਤ ਵੱਡੀ ਪਰਿਭਾਸ਼ਾ ਹੈ ਇਹ ਦੇਖ ਕੇ ਅਣਡਿੱਠ ਕਰਨ ਦੀ।
    ਸੋ ਵੇਖ ਕੇ ਅਣਡਿੱਠ ਕਰਨ ਦੇ ਪੂਰਨੇ ਸਤਿਗੁਰਾਂ ਆਪ ਪਾਏ ਅਤੇ ਸਿੱਖਾਂ ਨੂੰ ਇਸ ਜੀਵਨ-ਮਾਰਗ ਤੇ ਚੱਲਣ ਲਈ ਪ੍ਰੇਰਿਆ, ਕਿਉਂਕਿ ਵੇਖ ਕੇ ਅਣਡਿੱਠ ਕਰਨਾ ਅਤੇ ਖਿਮਾਂ ਕਰ ਦੇਣਾ ਇਸ ਤੋਂ ਵੱਡਾ ਹੋਰ ਕੋਈ ਤਪ ਨਹੀਂ ।
    Script : Dr. Onkar Singh
    Illustration & Calligraphy : Hardeep Singh
    Voice-over : Jaswant Mintu
    Project Co-ordinator : Mandeep Ghai
    Drone : Honey
    Music : Harmeet Singh
    Editor : Aaftab Sandhu (theLENSMAN)
    DOP : Parminder Singh Parry
    Concept-Director : Navtej Sandhu
    #ardaas #TheSikhPrayer #DirectorNavtejSandhu #sidhumoosewala #moosewala #sidhumoosewalanewsong

Комментарии •